ਜੜ੍ਹ - ਮੁੱਢ ਵਿੱਚ ਟੀ ਵਰਗਾ ਚੀਰਾ ਲਗਾਉਣ ਤੋਂ ਪਿਛੋਂ ਕਲਮ ਤੋਂ ਅੱਖ ਲਾਹੀ ਜਾਂਦੀ ਹੈ ਅਤੇ ਛੇਦ ਵਿੱਚ ਪਾ ਕੇ ਪਲਾਸਟਿਕ ਦੀ ਪਟੀ ਨਾਲ ਬੰਨ ਦਿੱਤਾ ਜਾਂਦਾ ਹੈ।
ਜੇਕਰ ਮਿੱਟੀ ਬਹੁਤ ਭਾਰੀ ਹੋਵੇ ਜਾਂ ਮਿੱਟੀ ਵਿੱਚ ਸਖਤ ਤਹਿ ਹੋਵੇ ਤਾਂ ਟੋਏ ਪੁੱਟਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ।
ਬੂਟਿਆਂ ਨੂੰ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾਉਣ ਲਈ ਜੁਲਾਈ - ਅਗਸਤ ਦਾ ਸਮਾਂ ਵੀ ਚੰਗਾ ਹੁੰਦਾ ਹੈ।
ਪਹਿਲੇ ਚਾਰ - ਪੰਜ ਸਾਲਾਂ ਦੌਰਾਨ ਕਿਸਾਨ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ ਵਿੱਚ ਜਲਦੀ ਤਿਆਰ ਹੋਣ ਵਾਲੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਨਿੰਬੂ ਜਾਤੀ ਦੇ ਫ਼ਲ ਬਹੁਤ ਛੇਤੀ ਖਰਾਬ ਹੋਣ ਵਾਲੇ ਹੁੰਦੇ ਹਨ। ਇਸ ਲਈ ਇਹਨਾਂ ਦੀ ਤੁੜਾਈ ਅਤੇ ਸਾਂਭ - ਸੰਭਾਲ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ।