ਆਮ ਤੌਰ ਤੇ ਤਿੱਤਲੀਆਂ ਅਤੇ ਪਤੰਗੇ ਫ਼ਸਲਾਂ/ਬਾਗਾਂ ਦਾ ਬਾਲਗ ਅਵਸਥਾ ਵਿੱਚ ਕੋਈ ਨੁਕਸਾਨ ਨਹੀਂ ਕਰਦੇ ਪਰ ਫ਼ਲ ਚੂਸਣਾ ਪਤੰਗਾ ਬਾਲਗ ਅਵਸਥਾ ਵਿੱਚ ਨੁਕਸਾਨ ਕਰਦਾ ਹੈ।ਪਤੰਗੇ ਦੀਆਂ ਸੁੰਡੀਆਂ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਅਤੇ ਨਦੀਨਾਂ ਅਤੇ ਵੇਲਾਂ ਨੂੰ ਖਾਂਦੀਆਂ ਹਨ। ਪਤੰਗੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਝਾੜ੍ਹੀਆਂ ਜਾਂ ਜੰਗਲਾਂ ਵਿਚੋਂ ਉੱਡ ਕੇ ਆ ਕੇ ਪੱਕ ਰਹੇ ਫਲਾਂ ਦਾ ਨੁਕਸਾਨ ਕਰਦੇ ਹਨ। ਪਤੰਗਿਆਂ ਦਾ ਮੂੰਹ ਪੂਰੀ ਤਰਾਂ ਪ੍ਰਫੁੱਲਤ ਹੁੰਦਾ ਹੈ ਤੇ ਉਸ ਦੇ ਅਖੀਰ ਵਿਚ ਤਿੱਖੀ ਚੁੰਝ ਵਰਗੀ ਨੋਕ ਹੁੰਦੀ ਹੈ, ਜਿਸ ਨਾਲ ਪਤੰਗਾ ਮੂੰਹ ਨੂੰ ਪੱਕ ਰਹੇ ਫਲਾਂ ਵਿਚ ਖੋਭ ਲੈਂਦਾ ਹੈ ਅਤੇ ਫਲ ਵਿੱਚ ਮੋਰੀ ਕਰ ਦਿੰਦਾ ਹੈ।ਫਲਾਂ ਦੇ ਰਸ ਚੂਸਣ ਵਾਲੀ ਜਗ੍ਹਾ ਤੋਂ ਇਕ ਗੋਲ ਮੋਰੀ ਨਜ਼ਰ ਆਉਂਦੀ ਹੈ। ਅਜਿਹੇ ਫਲਾਂ ਨੂੰ ਹੱਥਾਂ ਨਾਲ ਦਬਾਉਣ ਤੇ ਰਸ ਬਾਹਰ ਨੂੰ ਨਿਕਲਣ ਲੱਗਦਾ ਹੈ। ਹਮਲੇ ਵਾਲੇ ਫਲਾਂ ਨੂੰ ਜੀਵਾਣੂ ਤੇ ਉੱਲੀਆਂ ਅਸਾਨੀ ਨਾਲ ਹਮਲਾ ਕਰਦੇ ਹਨ ਅਤੇ ਹਮਲੇ ਵਾਲੇ ਫਲ ਪੱਕਣ ਤੋਂ ਪਹਿਲਾਂ ਹੀ ਧਰਤੀ ਤੇ ਕਿਰ ਜਾਂਦੇ ਹਨ। ਅਜਿਹਾ ਇਸ ਕਰਕੇ ਹੁੰਦਾ ਹੈ ਸ਼ਾਇਦ ਇਹਨਾਂ ਫਲਾਂ ਵਿਚ ਰਸ ਚੂਸਣ ਸਮੇਂ ਪਤੰਗਾ ਜ਼ਹਿਰੀਲਾ ਮਾਦਾ ਛੱਡਦਾ ਹੈ।
ਇਸ ਪਤੰਗੇ ਦੀ ਰੋਕਥਾਮ ਬਹੁਤ ਔਖੀ ਹੁੰਦੀ ਹੈ ਕਿਉਂਕਿ ਇਸ ਦੀਆਂ ਸੁੰਡੀਆਂ ਬਾਗਾਂ ਦੇ ਦੁਆਲੇ ਹੋਰ ਜੰਗਲੀ ਨਦੀਨ ਅਤੇ ਵੇਲਾਂ ਖਾਸ ਕਰਕੇ ਟਿੰਨੋਸਪੋਰਾ ਕਾਰਡੀਫੋਲੀਆ ਉੱਪਰ ਪਲਦੀਆਂ ਹਨ।
(੧) ਬਾਗਾਂ ਦੇ ਦੁਆਲੇ ਇਸ ਕੀੜੇ ਦੇ ਹੋਰ ਜੰਗਲੀ ਨਦੀਨ ਅਤੇ ਵੇਲਾਂ ਖਾਸ ਕਰਕੇ ਟਿੰਨੋਸਪੋਰਾ ਕਾਰਡੀਫੋਲੀਆ ਦਾ ਨਾਸ਼ ਕਰੋ।
(੨) ਧਤਰੀ ਤੇ ਕਿਰੇ ਫਲਾਂ ਨੂੰ ਨਸ਼ਟ ਕਰਨਾ ਜਰੂਰੀ ਹੈ, ਕਿਉਂਕਿ ਇਹ ਕੀੜੇ ਦੇ ਪਤੰਗਿਆਂ ਨੁੰ ਬਾਗ ਵਿਚ ਆਉਣ ਦਾ ਸੱਦਾ ਦਿੰਦੇ ਹਨ।
(੩) ਛੋਟੇ ਪੱਧਰ ਤੇ ਫਲਾਂ ਨੂੰ ਉੱਪਰੋਂ ਕੱਪੜੇ ਨਾਲ ਢੱਕਣ ਨਾਲ ਇਸ ਕੀੜੇ ਦੇ ਹਮਲੇ ਤੋਂ ਬਚਾਅ ਹੋ ਸਕਦਾ ਹੈ, ਪ੍ਰੰਤੂ ਇਹ ਕੰਮ ਔਖਾ ਤੇ ਮਹਿੰਗਾ ਹੈ।
(੪) ਸੂਰਜ ਛਿਪਣ ਸਮੇਂ ਬਾਗਾਂ ਵਿੱਚ ਧੂੰਆਂ ਕਰਨ ਨਾਲ ਇਹ ਕੀੜਾ ਬਾਗ ਦਾ ਘੱਟ ਨੁਕਸਾਨ ਕਰਦਾ ਹੈ।
(੫) ਹਮਲਾ ਹੋਣ ਦੀ ਸੂਰਤ ਵਿਚ ਇੱਕ ਕਿਲੋ ਸੇਵਿਨ ੫੦ ਡਬਲਯੂ ਪੀ (ਕਾਰਬਰਿਲ) ਨੂੰ ੫੦੦ ਲੀਟਰ ਪਾਣੀ ਵਿਚ ਘੋਲ ਕੇ ਫਲ ਪੱਕਣ ਸਮੇਂ ਪ੍ਰਤੀ ਏਕੜ ਦੇ ਹਿਸਾਬ ਸਪਰੇ ਕਰੋ।
(੬) ਸ਼ਾਮ ਨੂੰ ਦਰਖਤਾਂ ਉੱਪਰ ੨% ਮੈਥਾਇਲ ਪੈਰਾਥੀਆਨ ਦਾ ਧੂੜਾ ਧੂੜਨ ਨਾਲ ਇਸ ਕੀੜੇ ਦੇ ਹਮਲੇ ਕਾਰਨ ਕਿਰਨ ਵਾਲੇ ਫਲਾਂ ਵਿਚ ੫੦% ਤੱਕ ਤੇ ਰੋਕ ਲਗਾਈ ਜਾ ਸਕਦੀ ਹੈ।
(੯) ਪੱਤਾ ਲਪੇਟ ਸੁੰਡੀ (ਲੀਫ਼ ਫ਼ੋਲਡਰ)
ਇਸ ਸੁੰਡੀ ਦਾ ਹਮਲਾ ਕਦੇ ਕਦਾਈ ਹੀ ਹੁੰਦਾ ਹੈ ਅਤੇ ਇਹ ਨਰਸਰੀ ਅਤੇ ਨਵੇਂ ਲਾਏ ਬਾਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸੁੰਡੀ ਪੱਤਿਆਂ ਨੂੰ ਆਪਣੇ ਦੁਆਲੇ ਆਪਣੇ ਮੂੰਹ ਵਿੱਚੋਂ ਕੱਢੇ ਜਾਲੇ ਨਾਲ ਲਪੇਟ ਕੇ ਪੱਤੇ ਦੇ ਹਰੇ ਮਾਦੇ ਨੂੰ ਅੰਦਰੋਂ - ਅੰਦਰੀ ਉੱਪਰੋਂ ਥੱਲੇ ਨੂੰ ਖਾਂਦੀ ਹੈ। ਇਸ ਨਾਲ ਪੱਤਿਆਂ ਵਿੱਚ ਮੋਰੀਆਂ ਹੋ ਜਾਂਦੀਆਂ ਹਨ। ਨੁਕਸਾਨੇ ਪੱਤੇ ਸੁੱਕ ਕੇ ਝੜ ਜਾਂਦੇ ਹਨ। ਹਮਲੇ ਹੇਠਲੇ ਪੌਦੇ ਛੋਟੇ ਰਹਿ ਜਾਂਦੇ ਹਨ। ਹਮਲਾ ਗੰਭੀਰ ਹੋਣ ਤੇ ਪੌਦੇ ਦੀਆਂ ਉਪਰਲੀਆਂ ਅੱਖਾਂ ਝੜ੍ਹ ਜਾਂਦੀਆਂ ਹਨ। ਇਹ ਕੀੜਾ ਅਪ੍ਰੈਲ ਤੋਂ ਅਕਤੂਬਰ ਤੱਕ ਚੁਸਤ ਰਹਿੰਦਾ ਹੈ ਪਰ ਮਾਨਸੂਨ ਵਿੱਚ ਇਸ ਦਾ ਹਮਲਾ ਵਧੇਰੇ ਦੇਖਿਆ ਗਿਆ ਹੈ।
(੧) ਹਮਲਾ ਹੋਣ ਸਮੇਂ ਪਨੀਰੀ ਵਿਚ ਲਪੇਟੇ ਹੋਏ ਪੱਤਿਆਂ ਨੂੰ ਤੋੜ ਦਿਓ।
(੨) ਇਸ ਦੀ ਰੋਕਥਾਮ ਲਈ ੬੨੫ ਮਿਲੀਲਿਟਰ ਨੁਵਾਕੁਰਾਨ ੩੬ ਐਸ ਐਲ (ਮੋਨੋਕਰੋਟੋਫਾਸ) ਜਾਂ ੧੨੫੦ ਮਿਲੀਲਿਟਰ ਡਰਸਬਾਨ ੨੦ ਈ ਸੀ (ਕਲੋਰਪਾਈਰੀਫਾਸ) ਜਾਂ ੧ ਲਿਟਰ ਐਕਾਸਕਸ ੨੫ ਈ ਸੀ (ਕੁਈਨਲਫਾਸ) ਜ਼ਹਿਰ ਨੂੰ ੫੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
੧੦. ਜੂੰ ਜਾਂ ਚਿਚੜੀ (ਮਾਈਟ) ਜੂੰ ਬਹੁਤ ਹੀ ਛੋਟੇ ਆਕਾਰ ਦਾ ਜੀਅ ਹੈ। ਮਈ - ਜੂਨ ਦੇ ਖੁਸ਼ਕ ਅਤੇ ਗਰਮ ਮੌਸਮ ਵਿਚ ਇਸ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਹੈ। ਕਈ ਵਾਰ ਅਗਸਤ - ਸਤੰਬਰ ਵਿਚ ਵੀ ਹਮਲਾ ਹੋ ਜਾਂਦਾ ਹੈ।ਇਸ ਜੂੰ ਦਾ ਹਮਲਾ ਖੁਸ਼ਕ ਇਲਾਕਿਆਂ ਵਿੱਚ ਜ਼ਿਆਦਾ ਹੁੰਦਾ ਹੈ ਜਦੋਂ ਕਿ ਨੀਮ - ਪਹਾੜੀ ਇਲਾਕੇ ਵਿੱਚ ਘੱਟ ਹੁੰਦਾ ਹੈ ਤੇ ਕੇਂਦਰੀ ਇਲਾਕਿਆਂ ਵਿੱਚ ਇਸ ਦਾ ਹਮਲਾ ਸਾਧਾਰਣ ਹੁੰਦਾ ਹੈ।
ਪੂੰਗ ਅਤੇ ਜਵਾਨ ਕੀੜੇ ਪੱਤਿਆਂ, ਨਰਮ ਟਾਹਣੀਆਂ ਤੇ ਫ਼ਲਾਂ ਨੂੰ ਖਰੋਚ ਕੇ ਰਸ ਚੂਸਦੇ ਹਨ। ਪੱਤਿਆਂ ਉੱਪਰ ਹਮਲੇ ਵਾਲੀ ਥਾਂ ਦਾ ਰੰਗ ਬਦਲ ਕੇ ਪੀਲਾ ਖ਼ਾਕੀ ਹੋ ਜਾਂਦਾ ਹੈ। ਪੱਤਿਆਂ ਉੱਪਰ ਛੋਟੇ - ਛੋਟੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਆਮ ਤੌਰ ਤੇ ਧੂੜ੍ਹ ਵਰਗੇ ਨਜ਼ਰ ਆਉਂਦੇ ਹਨ ਕਿਉਂਕੇ ਉਨ੍ਹਾਂ ਉੱਪਰ ਮਿੱਟੀ ਦੇ ਬਹੁਤ ਸਾਰੇ ਕਣ ਇਕੱਠੇ ਹੋ ਜਾਂਦੇ ਹਨ। ਫ਼ਲਾਂ ਉੱਪਰ ਇਹ ਖਰੋਚਾਂ ਉੱਗੜ ਦੁੱਗੜੀਆਂ ਨਜ਼ਰ ਆਉਂਦੀਆਂ ਹਨ। ਜੂੰ ਦਾ ਹਮਲਾ ਪੱਤਿਆਂ ਦੀ ਖੁਰਾਕ ਬਨਾਉਣ ਦੀ ਗਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਿਸ ਕਰਕੇ ਬੂਟਾ ਕਮਜ਼ੋਰ ਰਹਿ ਜਾਂਦਾ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020