ਤਣੇ ਤੇ ਜ਼ਮੀਨ ਤੋਂ ੩੦ - ੪੫ ਸੈਂਟੀਮੀਟਰ ਦੀ ਉਚਾਈ ਤੱਕ ਕੋਈ ਟਾਹਣੀ ਨਹੀਂ ਰੱਖਣੀ ਚਾਹੀਦੀ। ਛੋਟੇ ਬੂਟਿਆਂ ਨੂੰ ਕਾਂਟ - ਛਾਂਟ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ।
ਕਾਗਜ਼ੀ ਨਿੰਬੂ ਅਤੇ ਗਰੇਪ ਫ਼ਰੁਟ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਸੁਰੰਗੀ ਕੀੜਾ ਵੀ ਕੋਹੜ ਰੋਗ ਨੂੰ ਫੈਲਾਉਂਦਾ ਹੈ।
ਜਦੋਂ ਪਨੀਰੀ ਵਾਲੇ ਬੂਟੇ ਔਸਤਨ ੧੦ -੧੨ ਸੈ.ਮੀ. ਉੱਚਾਈ ਦੇ ਹੋ ਜਾਣ ਤਾਂ ਇਹਨਾਂ ਨੂੰ ਪੁੱਟ ਕੇ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾ ਦੇਵੋ।
(ਸਿਟਰਸ ਕੈਟਰਪਿਲਰ ਜਾਂ ਲੈਮਨ ਬਟਰਫ਼ਲਾਈ) ਇਹ ਸੁੰਡੀ ਨਿੰਬੂ ਜਾਤੀ ਦੀ ਨਰਸਰੀ ਅਤੇ ਨਵੇਂ ਲਗਾਏ ਬਾਗਾਂ ਦੇ ਪੱਤੇ ਖਾ ਕੇ ਬਹੁਤ ਨੁਕਸਾਨ ਪਹੁੰਚਾਉਂਦੀ ਹੈ।
ਨਿੰਬੂ ਜਾਤੀ ਦੇ ਫ਼ਲ ਸਮੁੱਚੇ ਸੰਸਾਰ ਦੇ ਫ਼ਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ।
ਨਿੰਬੂ ਜਾਤੀ ਦੇ ਫ਼ਲਾਂ ਦੀ ਦਰਜਾਬੰਦੀ ਦੌਰਾਨ ਉਹਨਾਂ ਦੇ ਅਕਾਰ, ਭਾਰ, ਸ਼ਕਲ, ਛਿੱਲ ਉਪਰਲੇ ਦਾਗ, ਨਿਸ਼ਾਨ ਅਤੇ ਸੱਟਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।