ਖੇਤੀ ਇੱਕ ਗਤੀਵਿਧੀ ਦੇ ਤੌਰ ਤੇ ਸਾਡੇ ਕੁਲ ਘਰੇਲੂ ਉਤਪਾਦ ਵਿੱਚ ਲਗਭਗ 1/6ਵਾਂ ਯੋਗਦਾਨ ਕਰਦੀ ਹੈ ਅਤੇ ਸਾਡੀ ਜਨ-ਸੰਖਿਆ ਦਾ ਵੱਡਾ ਹਿੱਸਾ ਆਪਣੀ ਆਜੀਵਿਕਾ ਦੇ ਲਈ ਇਸ ਉੱਤੇ ਨਿਰਭਰ ਹੈ। ਵਿਗੜਦੀ ਮਿੱਟੀ ਸਿਹਤ ਚਿੰਤਾ ਦਾ ਵਿਸ਼ਾ ਬਣ ਗਈ ਹੈ ਅਤੇ ਇਸ ਦੀ ਵਜ੍ਹਾ ਨਾਲ ਖੇਤੀ ਸੰਸਾਧਨਾਂ ਦਾ ਅਧਿਕਤਮ ਉਪਯੋਗ ਨਹੀਂ ਹੋ ਰਿਹਾ ਹੈ। ਖਾਦਾਂ ਦਾ ਅਸੰਤੁਲਿਤ ਉਪਯੋਗ, ਜੈਵਿਕ ਤੱਤਾਂ ਦੇ ਘੱਟ ਇਸਤੇਮਾਲ ਅਤੇ ਪਿਛਲੇ ਸਾਲਾਂ ਵਿੱਚ ਘਟਦੇ ਪੋਸ਼ਕ ਤੱਤਾਂ ਦੀ ਗੈਰ ਪ੍ਰਤੀਸਥਾਪਨਾ ਦੇ ਨਤੀਜੇ ਵਜੋਂ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਈ ਹੈ ਅਤੇ ਮਿੱਟੀ ਉਪਜਾਇਕਤਾ ਵੀ ਘੱਟ ਗਈ ਹੈ।
ਮਿੱਟੀ ਸਿਹਤ ਦੇ ਬਾਰੇ ਨਿਯਮਿਤ ਵਕਫੇ ਤੇ ਇਸ ਦਾ ਮੁਲਾਂਕਣ ਕਰਨ ਦੀ ਲੋੜ ਹੈ, ਜਿਸ ਨਾਲ ਕਿ ਮਿੱਟੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਪੋਸ਼ਕ ਤੱਤਾਂ ਦਾ ਲਾਭ ਉਠਾਉਂਦੇ ਹੋਏ ਕਿਸਾਨ ਜ਼ਰੂਰੀ ਪੋਸ਼ਕ ਤੱਤਾਂ ਦਾ ਇਸਤੇਮਾਲ ਯਕੀਨੀ ਕਰ ਸਕਣ।
ਸਰਕਾਰ ਨੇ ਅਜਿਹੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸਾਰੇ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਮਿਸ਼ਨ ਦੇ ਰੂਪ ਵਿਚ ਮੁਹੱਈਆ ਕਰਾਇਆ ਜਾਵੇਗਾ। ਕਾਰਡ ਵਿੱਚ ਖੇਤਾਂ ਦੇ ਲਈ ਜ਼ਰੂਰੀ ਪੋਸ਼ਣ/ਖਾਦਾਂ ਦਾ ਬਾਰੇ ਫਸਲਵਾਰ ਸਿਫਾਰਸ਼ਾਂ ਕੀਤੀਆਂ ਜਾਣਗੀਆਂ, ਜਿਸ ਨਾਲ ਕਿ ਕਿਸਾਨ ਉਪਯੁਕਤ ਆਦਾਨਾਂ ਦਾ ਉਪਯੋਗ ਕਰਦੇ ਹੋਏ ਉਤਪਾਦਕਤਾ ਵਿੱਚ ਸੁਧਾਰ ਕਰ ਸਕਣ।
ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਜਾਰੀ ਕਰਨ ਲਈ ਭੂਮੀ ਪਰੀਖਣ ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ ਕੇਂਦਰੀ ਸਰਕਾਰ ਰਾਜ ਸਰਕਾਰਾਂ ਨੂੰ ਸਹਾਇਤਾ ਮੁਹੱਈਆ ਕਰਾਉਂਦੀ ਹੈ। ਰਾਜ ਸਰਕਾਰਾਂ ਭੂਮੀ ਸਿਹਤ ਕਾਰਡਾਂ ਨੂੰ ਜਾਰੀ ਕਰਨ ਲਈ ਪਿੰਡਾਂ ਦੀ ਔਸਤ ਭੂਮੀ ਸਿਹਤ ਦਾ ਨਿਰਧਾਰਣ ਕਰਨ ਲਈ ਨਵੀਨ ਪ੍ਰਕਿਰਿਆਵਾਂ ਅਪਣਾ ਰਹੀਆਂ ਹਨ, ਜਿਨ੍ਹਾਂ ਵਿੱਚ ਭੂਮੀ ਪਰੀਖਣ ਦੇ ਲਈ ਖੇਤੀ ਵਿਦਿਆਰਥੀਆਂ, ਗੈਰ-ਸਰਕਾਰੀ ਸੰਗਠਨਾਂ ਅਤੇ ਨਿੱਜੀ ਸੈਕਟਰ ਦੀ ਸੇਵਾ ਲੈਣਾ ਸ਼ਾਮਿਲ ਹੈ।
ਭੂਮੀ ਸਿਹਤ ਕਾਰਡ ਦਾ ਇਸਤੇਮਾਲ ਮਿੱਟੀ ਦੀ ਮੌਜੂਦਾ ਸਿਹਤ ਦਾ ਅਨੁਮਾਨ ਕਰਨ ਵਿੱਚ ਕੀਤਾ ਜਾਂਦਾ ਹੈ। ਕੁਝ ਚਿਰ ਤਕ ਇਸਤੇਮਾਲ ਹੋ ਜਾਣ ਦੇ ਬਾਅਦ ਇਸ ਕਾਰਡ ਦੇ ਜ਼ਰੀਏ ਭੂਮੀ ਦੀ ਸਿਹਤ ਵਿੱਚ ਹੋਈਆਂ ਤਬਦੀਲੀਆਂ ਦਾ ਪਤਾ ਲਗਾਇਆ ਜਾਂਦਾ ਹੈ, ਕਿਉਂਕਿ ਭੂਮੀ ਦੀ ਵਿਵਸਥਾ ਨਾਲ ਇਸ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਭੂਮੀ ਸਿਹਤ ਕਾਰਡ ਵਿੱਚ ਭੂਮੀ ਸਿਹਤ ਦੇ ਸੰਕੇਤਕਾਂ ਅਤੇ ਉਸ ਨਾਲ ਜੁੜੀ ਸ਼ਬਦਾਵਲੀ ਦਾ ਵੇਰਵਾ ਹੁੰਦਾ ਹੈ। ਇਹ ਸੰਕੇਤਕ ਕਿਸਾਨਾਂ ਦੇ ਵਿਵਹਾਰਕ ਅਨੁਭਵਾਂ ਅਤੇ ਸਥਾਨਕ ਕੁਦਰਤੀ ਸੰਸਾਧਨਾਂ ਦੇ ਗਿਆਨ ਉੱਤੇ ਆਧਾਰਿਤ ਹੁੰਦੇ ਹਨ। ਇਸ ਕਾਰਡ ਵਿੱਚ ਅਜਿਹੇ ਭੂਮੀ ਸਿਹਤ ਸੰਕੇਤਕਾਂ ਦਾ ਵੇਰਵਾ ਹੁੰਦਾ ਹੈ, ਜਿਨ੍ਹਾਂ ਦਾ ਅਨੁਮਾਨ ਤਕਨੀਕੀ ਜਾਂ ਪ੍ਰਯੋਗਸ਼ਾਲਾ ਉਪਕਰਣਾਂ ਦੀ ਸਹਾਇਤਾ ਦੇ ਬਿਨਾਂ ਹੀ ਲਾਇਆ ਜਾ ਸਕਦਾ ਹੈ।
ਉਂਜ ਤਾਂ ਤਾਮਿਲਨਾਡੂ, ਗੁਜਰਾਤ, ਆਂਧਰ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕੁਝ ਰਾਜ ਇਨ੍ਹਾਂ ਕਾਰਡਾਂ ਦੀ ਵੰਡਾਈ ਸਫਲਤਾ ਪੂਰਵਕ ਕਰ ਰਹੇ ਹਨ, ਪਰ ਕੇਂਦਰ ਸਰਕਾਰ ਦੀ ਯੋਜਨਾ ਇਹ ਹੈ ਕਿ ਇਹ ਕਾਰਡ ਦੇਸ਼ ਭਰ ਵਿੱਚ ਜਾਰੀ ਕੀਤੇ ਜਾਣ। ਅੰਕੜਿਆਂ ਦੇ ਮੁਤਾਬਿਕ, ਮਾਰਚ 2012 ਤਕ ਕਿਸਾਨਾਂ ਨੂੰ 48 ਕਰੋੜ ਤੋਂ ਵੀ ਜ਼ਿਆਦਾ ਭੂਮੀ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਸਨ ਤਾਂ ਕਿ ਉਨ੍ਹਾਂ ਦੇ ਖੇਤਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਤੋਂ ਉਨ੍ਹਾਂ ਨੂੰ ਜਾਣੂ ਕਰਾਇਆ ਜਾ ਸਕੇ। ਤਾਮਿਲਨਾਡੂ ਸਾਲ 2006 ਤੋਂ ਹੀ ਭੂਮੀ ਸਿਹਤ ਕਾਰਡ ਜਾਰੀ ਕਰ ਰਿਹਾ ਹੈ। ਇਸ ਰਾਜ ਵਿੱਚ 30 ਭੂਮੀ ਪਰੀਖਣ ਪ੍ਰਯੋਗਸ਼ਾਲਾਵਾਂ (ਐੱਸ.ਟੀ.ਐੱਲ.) ਅਤੇ 18 ਮੋਬਾਈਲ ਭੂਮੀ ਪਰੀਖਣ ਪ੍ਰਯੋਗਸ਼ਾਲਾਵਾਂ ਹਨ।
ਕੁਡੂਮੀਆਨਮਲਈ, ਪੁਡੂਕੋੱਟਈ ਜ਼ਿਲ੍ਹੇ ਵਿੱਚ ਸਥਿਤ ਪ੍ਰਯੋਗਸ਼ਾਲਾ ਨੂੰ ਕੇਂਦਰੀ ਪ੍ਰਯੋਗਸ਼ਾਲਾ ਘੋਸ਼ਿਤ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਜਾਣ ਵਾਲੇ ਵਿਸ਼ਲੇਸ਼ਣ ਦੀ ਗੁਣਵੱਤਾ ਦੀ ਨਿਗਰਾਨੀ ਕਰਦੀ ਹੈ।
ਤਾਮਿਲਨਾਡੂ ਖੇਤੀ ਵਿਸ਼ਵਵਿਦਿਆਲਾ ਨੇ ‘ਡੇਸਿਫਰ' ਨਾਮਕ ਸਾਫਟਵੇਅਰ ਵਿਕਸਤ ਕੀਤਾ ਹੈ, ਜਿਸ ਦਾ ਇਸਤੇਮਾਲ ਐੱਸ.ਟੀ.ਐੱਲ. ਭੂਮੀ ਸਿਹਤ ਕਾਰਡ ਨੂੰ ਆਨਲਾਈਨ ਜਾਰੀ ਕਰਨ ਵਿੱਚ ਕਰਦੀਆਂ ਹਨ। ਇਸ ਸਾਫਟਵੇਅਰ ਦਾ ਇਸਤੇਮਾਲ ਖਾਦ ਉਪਯੋਗ ਸੰਬੰਧੀ ਸਿਫਾਰਸ਼ਾਂ ਤਿਆਰ ਕਰਨ ਵਿੱਚ ਵੀ ਕੀਤਾ ਜਾਂਦਾ ਹੈ।
ਸਰੋਤ:ਪੱਤਰ ਸੂਚਨਾ ਦਫ਼ਤਰ, ਕੇ.ਐੱਮ. ਰਵਿੰਦਰਨ, ਐੱਮ. ਸ਼੍ਰੀਵਿਦਿਆ
ਆਖਰੀ ਵਾਰ ਸੰਸ਼ੋਧਿਤ : 6/29/2020