ਹੋਮ / ਖੇਤੀ / ਖੇਤੀ ਸਾਖ ਅਤੇ ਬੀਮਾ / ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ

ਇਸ ਹਿੱਸੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਜਾਣਕਾਰੀ ਦਿੱਤੀ ਗਈ ਹੈ।

ਇੱਕ ਦੇਸ਼-ਇੱਕ ਯੋਜਨਾ ਦੇ ਅੰਤਰਗਤ ਇਸ ਨਵੀਂ ਯੋਜਨਾ ਨੂੰ ਬਣਾਇਆ ਗਿਆ ਹੈ। ਸਾਰੀਆਂ ਯੋਜਨਾਵਾਂ ਦੀ ਸਮੀਖਿਆ ਕਰਕੇ ਚੰਗੇ ਫੀਚਰ ਸ਼ਾਮਿਲ ਕਰਕੇ ਕਿਸਾਨ ਹਿਤ ਵਿੱਚ ਅਤੇ ਨਵੇਂ ਫੀਚਰਸ ਜੋੜ ਕੇ ਇਹ ਫਸਲ ਬੀਮਾ ਯੋਜਨਾ ਬਣਾਈ ਗਈ ਹੈ। ਇਸ ਪ੍ਰਕਾਰ ਇਹ ਯੋਜਨਾ ਪੁਰਾਣੀ ਕਿਸੇ ਵੀ ਯੋਜਨਾ ਤੋਂ ਕਿਸਾਨ ਹਿਤ ਵਿੱਚ ਬਿਹਤਰ ਹੈ।

ਸਾਲ ੨੦੧੦ ਤੋਂ ਪ੍ਰਭਾਵੀ ਮੋਡੀਫਾਇਡ ਐੱਨ.ਏ.ਆਈ.ਐੱਸ. ਵਿੱਚ ਪ੍ਰੀਮੀਅਮ ਵੱਧ ਹੋ ਜਾਣ ਦੀ ਹਾਲਤ ਵਿੱਚ ਇੱਕ ਕੈਪ ਨਿਰਧਾਰਿਤ ਰਹਿੰਦੀ ਸੀ, ਜਿਸ ਨਾਲ ਕਿ ਸਰਕਾਰ ਦੇ ਰਾਹੀਂ ਵਹਿਣ ਕੀਤੀ ਜਾਣ ਵਾਲੀ ਪ੍ਰੀਮੀਅਮ ਰਾਸ਼ੀ ਘੱਟ ਹੋ ਜਾਂਦੀ ਸੀ, ਨਤੀਜੇ ਵਜੋਂ ਕਿਸਾਨ ਨੂੰ ਮਿਲ ਵਾਲੀ ਦਾਅਵਾ ਰਾਸ਼ੀ ਵੀ ਅਨੁਪਾਤਿਕ ਰੂਪ ਨਾਲ ਘੱਟ ਹੋ ਜਾਂਦੀ ਸੀ।

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ੩੦ ਹਜ਼ਾਰ ਸਮ ਇੰਸ਼ੋਰਡ ਉੱਤੇ ੨੨ ਫੀਸਦੀ ਐਕਚੁਰੀਅਲ ਪ੍ਰੀਮੀਅਮ ਆਉਣ ਤੇ ਕਿਸਾਨ ਸਿਰਫ਼ ੬੦੦ ਰੁਪਏ ਪ੍ਰੀਮੀਅਮ ਦੇਵੇਗਾ ਅਤੇ ਸਰਕਾਰ ੬੦੦੦ ਹਜ਼ਾਰ ਰੁਪਏ ਦਾ ਪ੍ਰੀਮੀਅਮ ਦੇਵੇਗੀ। ਸੌ ਫੀਸਦੀ ਨੁਕਸਾਨ ਦੀ ਹਾਲਤ ਵਿੱਚ ਕਿਸਾਨ ਨੂੰ ੩੦ ਹਜ਼ਾਰ ਰੁਪਏ ਦੀ ਪੂਰੀ ਦਾਅਵਾ ਰਾਸ਼ੀ ਪ੍ਰਾਪਤ ਹੋਵੇਗੀ। ਭਾਵ ਉਦਾਹਰਣ ਦੇ ਪ੍ਰਸੰਗ ਵਿੱਚ ਕਿਸਾਨ ਦੇ ਲਈ ਪ੍ਰੀਮੀਅਮ ੯੦੦ ਰੁਪਏ ਤੋਂ ਘੱਟ ਹੋ ਕੇ ੬੦੦ ਰੁਪਏ। ਦਾਅਵਾ ਰਾਸ਼ੀ ੧੫੦੦੦ ਰੁਪਏ ਦੇ ਸਥਾਨ ਤੇ ੩੦ ਹਜ਼ਾਰ ਰੁਪਏ।

ਵਿਸ਼ੇਸ਼ਤਾਵਾਂ

  • ਬੀਮਿਤ ਕਿਸਾਨ ਜੇਕਰ ਕੁਦਰਤੀ ਆਪਦਾ ਦੇ ਕਾਰਨ ਬੋਨੀ ਨਹੀਂ ਕਰ ਸਕਦਾ ਤਾਂ ਇਹ ਜੋਖਮ ਵੀ ਸ਼ਾਮਿਲ ਹੈ, ਉਸ ਨੂੰ ਦਾਅਵਾ ਰਾਸ਼ੀ ਮਿਲ ਸਕੇਗੀ।
  • ਗੜੇਮਾਰੀ, ਜਲ-ਭਰਾਵ ਅਤੇ ਲੈਂਡ ਸਲਾਇਡ ਵਰਗੀਆਂ ਆਪਦਾਵਾਂ ਨੂੰ ਸਥਾਨਕ ਆਪਦਾ ਮੰਨਿਆ ਜਾਵੇਗਾ। ਪੁਰਾਣੀਆਂ ਯੋਜਨਾਵਾਂ ਦੇ ਅੰਤਰਗਤ ਜੇਕਰ ਕਿਸਾਨ ਦੇ ਖੇਤ ਵਿੱਚ ਜਲ-ਭਰਾਵ (ਪਾਣੀ ਵਿੱਚ ਡੁੱਬ) ਹੋ ਜਾਂਦਾ ਤਾਂ ਕਿਸਾਨ ਨੂੰ ਮਿਲਣ ਵਾਲੀ ਦਾਅਵਾ ਰਾਸ਼ੀ ਇਸ ਉੱਤੇ ਨਿਰਭਰ ਕਰਦੀ ਹੈ ਕਿ ਯੂਨਿਟ ਆਫ ਇੰਸ਼ੋਰੈਂਸ (ਪਿੰਡ ਜਾਂ ਪਿੰਡਾਂ ਦੇ ਸਮੂਹ) ਵਿੱਚ ਕੁੱਲ ਨੁਕਸਾਨ ਕਿੰਨਾ ਹੈ। ਇਸ ਕਾਰਨ ਕਈ ਵਾਰ ਨਦੀ ਨਾਲੇ ਦੇ ਕਿਨਾਰੇ ਜਾਂ ਹੇਠਲੇ ਸਥਾਨ ਵਿੱਚ ਸਥਿਤ ਖੇਤਾਂ ਵਿੱਚ ਨੁਕਸਾਨ ਦੇ ਬਾਵਜੂਦ ਕਿਸਾਨਾਂ ਨੂੰ ਦਾਅਵਾ ਰਾਸ਼ੀ ਪ੍ਰਾਪਤ ਨਹੀਂ ਹੁੰਦੀ ਸੀ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਇਸ ਨੂੰ ਸਥਾਨਕ ਹਾਨੀ ਮੰਨ ਕੇ ਸਿਰਫ਼ ਪ੍ਰਭਾਵਿਤ ਕਿਸਾਨਾਂ ਦਾ ਸਰਵੇ ਕਰਕੇ ਉਨ੍ਹਾਂ ਨੂੰ ਦਾਅਵਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
  • ਪੋਸਟ ਹਾਰਵੈਸਟ ਨੁਕਸਾਨ ਵੀ ਸ਼ਾਮਿਲ ਕੀਤਾ ਗਿਆ ਹੈ। ਫਸਲ ਕੱਟਣ ਦੇ ੧੪ ਦਿਨ ਤਕ ਜੇਕਰ ਫਸਲ ਖੇਤ ਵਿੱਚ ਹੈ ਅਤੇ ਉਸ ਦੌਰਾਨ ਕੋਈ ਆਪਦਾ ਆ ਜਾਂਦੀ ਹੈ ਤਾਂ ਕਿਸਾਨਾਂ ਨੂੰ ਦਾਅਵਾ ਰਾਸ਼ੀ ਪ੍ਰਾਪਤ ਹੋ ਸਕੇਗੀ। ਯੋਜਨਾ ਵਿੱਚ ਟੈਕਨੋਲੌਜੀ ਦਾ ਉਪਯੋਗ ਕੀਤਾ ਜਾਵੇਗਾ, ਜਿਸ ਨਾਲ ਫਸਲ ਕਟਾਈ/ਨੁਕਸਾਨ ਦਾ ਅਨੁਮਾਨ ਜਲਦੀ ਅਤੇ ਸਹੀ ਹੋ ਸਕੇ ਅਤੇ ਕਿਸਾਨਾਂ ਨੂੰ ਦਾਅਵਾ ਰਾਸ਼ੀ ਫੌਰੀ ਤੌਰ ਤੇ ਮਿਲ ਸਕੇ। ਰਿਮੋਟ ਸੈਂਸਿੰਗ ਦੇ ਮਾਧਿਅਮ ਨਾਲ ਫਸਲ ਕਟਾਈ ਪ੍ਰਯੋਗਾਂ ਦੀ ਸੰਖਿਆ ਘੱਟ ਕੀਤੀ ਜਾਵੇਗੀ। ਫਸਲ ਕਟਾਈ ਪ੍ਰਯੋਗ ਦੇ ਅੰਕੜੇ ਤਤਕਾਲ ਸਮਾਰਟਫੋਨ ਦੇ ਮਾਧਿਅਮ ਨਾਲ ਅਪ-ਲੋਡ ਕਰਾਏ ਜਾਣਗੇ।

ਦੇਣ-ਯੋਗ ਪ੍ਰੀਮੀਅਮ ਰਾਸ਼ੀ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅੰਤਰਗਤ ਫਸਲ ਦੇ ਅਨੁਸਾਰ ਕਿਸਾਨ ਦੁਆਰਾ ਦੇਣ-ਯੋਗ ਪ੍ਰੀਮੀਅਮ ਰਾਸ਼ੀ ਬਹੁਤ ਘੱਟ ਕਰ ਦਿੱਤੀ ਗਈ ਹੈ, ਜੋ ਹੇਠ ਲਿਖੇ ਅਨੁਸਾਰ ਹੈ:-

ਕ੍ਰ. ਸੰ.

ਫਸਲ

ਕਿਸਾਨ ਰਾਹੀਂ ਦੇਣ-ਯੋਗ ਅਧਿਕਤਮ ਬੀਮਾ ਖ਼ਰਚ (ਬੀਮਿਤ ਰਾਸ਼ੀ ਦਾ ਪ੍ਰਤੀਸ਼ਤ)

(੧)

ਖਰੀਫ

੨.੦ %

(੨)

ਰਬੀ

੧.੫ %

(੩)

ਸਾਲਾਨਾ ਵਪਾਰਕ ਅਤੇ ਬਾਗਬਾਨੀ ਫਸਲਾਂ

੫ %

ਸਰੋਤ: ਪੱਤਰ ਸੂਚਨਾ ਦਫ਼ਤਰ, ਭਾਰਤ ਸਰਕਾਰ।

3.1780104712
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top