ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਖੇਤੀ ਰਿਣ

ਇਹ ਹਿੱਸਾ ਬੈਂਕ ਅਤੇ ਖੇਤੀ ਕਰਜ਼ੇ ਵਿੱਚ ਉਨ੍ਹਾਂ ਦੀ ਭੂਮਿਕਾ, ਉਨ੍ਹਾਂ ਦੇ ਰਿਣ ਉਤਪਾਦ, ਵਿਆਜ ਦਰਾਂ, ਰਿਣ ਪ੍ਰਕਿਰਿਆਵਾਂ, ਪੇਂਡੂ ਰਿਣ ਯੋਜਨਾਵਾਂ, ਆਦਿ ਉੱਤੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਖੇਤੀ ਰਿਣ ਪ੍ਰਦਾਨ ਕਰਨ ਵਾਲੇ ਬੈਂਕ

ਅਰਥ ਵਿਵਸਥਾ ਦੇ ਵਿਭਿੰਨ ਖੇਤਰਾਂ, ਜਿਸ ਵਿੱਚ ਖੇਤੀ ਇੱਕ ਪ੍ਰਮੁੱਖ ਖੇਤਰ ਹੈ, ਨੂੰ ਉਚਿਤ ਰਿਣ ਉਪਲਬਧ ਕਰਾਉਣ ਦੇ ਉਦੇਸ਼ ਨਾਲ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਸਰਬਪੱਖੀ ਵਿਕਾਸ ਨੂੰ ਗਤੀ ਦੇਣ ਲਈ ਲੋੜੀਂਦੀ ਮਾਤਰਾ ਵਿੱਚ ਧਨ ਦੀ ਲੋੜ ਹੁੰਦੀ ਹੈ। ਸਰਕਾਰ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਕਿ ਖੇਤੀ ਖੇਤਰ ਵਿੱਚ ਕਰਜ਼ੇ ਦੀ ਵੰਡ ਨੂੰ ਪਹਿਲ ਦੇਣ। ਪੰਜ ਸਾਲਾ ਯੋਜਨਾ ਵਿੱਚ ਖੇਤੀ ਦੇ ਲਈ ਵਿਸ਼ੇਸ਼ ਬਜਟ ਵੰਡ ਦੇ ਮੱਦੇਨਜ਼ਰ ਕਿਸਾਨਾਂ ਉੱਤੇ ਨਿਰਭਰ ਹੈ ਕਿ ਉਹ ਬੈਂਕਾਂ ਰਾਹੀਂ ਲਾਗੂ ਯੋਜਨਾ ਤੋਂ ਕਿਸ ਹੱਦ ਤਕ ਲਾਭ ਉਠਾਉਂਦੇ ਹਨ। ਕੁਝ ਰਾਸ਼ਟਰੀ ਬੈਂਕਾਂ ਦੀਆਂ ਕਰਜ਼ਾ ਯੋਜਨਾਵਾਂ ਹੇਠ ਲਿਖੇ ਅਨੁਸਾਰ ਹਨ-

ਸਟੇਟ ਬੈਂਕ ਆਫ ਇੰਡੀਆ

ਇਲਾਹਾਬਾਦ ਬੈਂਕ

ਕਿਸਾਨ ਸ਼ਕਤੀ ਯੋਜਨਾ

 • ਕਿਸਾਨ ਆਪਣੀ ਪਸੰਦ ਦੇ ਕੰਮ ਵਿੱਚ ਕਰਜ਼ੇ ਦਾ ਉਪਯੋਗ ਕਰਨ ਲਈ ਸੁਤੰਤਰ
 • ਕਿਸੇ ਮਾਰਜ਼ਿਨ ਦੀ ਜ਼ਰੂਰਤ ਨਹੀਂ
 • ਨਿੱਜੀ/ਘਰੇਲੂ ਉਦੇਸ਼ ਦੇ ਲਈ 50 ਪ੍ਰਤੀਸ਼ਤ ਤਕ ਦੀ ਕਰਜ਼ਾ ਰਾਸ਼ੀ ਦਾ ਉਪਯੋਗ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸ਼ਾਹੂਕਾਰਾਂ ਦੇ ਕਰਜ਼ੇ ਦੀ ਪੁਨਰ-ਅਦਾਇਗੀ ਵੀ ਸ਼ਾਮਿਲ ਹੋਵੇਗੀ।

ਆਂਧਰਾ ਬੈਂਕ

ਆਂਧਰਾ ਬੈਂਕ ਕਿਸਾਨ ਗ੍ਰੀਨ ਕਾਰਡ

 • ਨਿੱਜੀ ਦੁਰਘਟਨਾ ਬੀਮਾ ਯੋਜਨਾ ਦੇ ਅਧੀਨ ਸੁਰੱਖਿਆ (ਪੀ.ਏ.ਆਈ.ਐੱਸ)

ਬੈਂਕ ਆਫ ਬੜੌਦਾ

 • ਖੁਸ਼ਕ ਭੂਮੀ ਖੇਤੀ ਦੇ ਲਈ ਸੈਕਿੰਡ ਹੈਂਡ ਟ੍ਰੈਕਟਰ ਖਰੀਦ ਯੋਜਨਾ
 • ਡੀਲਰ/ਵਿਕ੍ਰੇਤਾ/ਖੇਤੀ ਆਗਤ ਦੇ ਵਪਾਰੀ/ਪਸ਼ੂ-ਧਨ ਦੇ ਲਈ ਜ਼ਰੂਰੀ ਪੂੰਜੀ
 • ਖੇਤੀ ਸੰਦਾਂ ਨੂੰ ਕਿਰਾਏ ਉੱਤੇ ਲੈਣਾ
 • ਬਾਗਬਾਨੀ ਦਾ ਵਿਕਾਸ
 • ਡੇਅਰੀ ਦਾ ਵਿਕਾਸ
 • ਡੇਅਰੀ, ਸੂਰ ਪਾਲਣ, ਮੁਰਗੀ ਪਾਲਣ, ਰੇਸ਼ਮਕੀਟ ਪਾਲਣ ਆਦਿ ਵਿੱਚ ਲੱਗੀਆਂ ਯੂਨਿਟਾਂ ਦੇ ਲਈ ਕਾਰਜਗਤ ਪੂੰਜੀ।
 • ਖੇਤੀ ਸੰਦਾਂ, ਸਾਧਨਾਂ, ਬੈਲਾਂ ਦੀ ਜੋੜੀ, ਸਿੰਜਾਈ ਸਹੂਲਤਾਂ ਦੇ ਸਿਰਜਣ ਲਈ ਅਨੁਸੂਚਿਤ ਜਾਤੀ/ਜਨਜਾਤੀ ਵਰਗਾਂ ਨੂੰ ਵਿੱਤੀ ਸਹਾਇਤਾ।

ਬੈਂਕ ਆਫ ਇੰਡੀਆ

 • ਸਟਾਰ ਭੂਮੀਹੀਣ ਕਿਸਾਨ ਕਾਰਡ- ਸਾਂਝੀਦਾਰਾਂ, ਖੇਤੀਬਾੜੀ ਕਿਸਾਨਾਂ ਦੇ ਲਈ।
 • ਕਿਸਾਨ ਸਮਾਧਾਨ ਕਾਰਡ- ਫਸਲ ਉਤਪਾਦਨ ਅਤੇ ਹੋਰ ਸੰਬੰਧਤ ਨਿਵੇਸ਼ਾਂ ਦੇ ਲਈ ਕਿਸਾਨ ਕ੍ਰੈਡਿਟ ਕਾਰਡ
 • ਬੈਂਕ ਆਫ ਇੰਡੀਆ ਸ਼ਤਾਬਦੀ ਕ੍ਰਿਸ਼ੀ ਵਿਕਾਸ ਕਾਰਡ- ਕਿਸਾਨਾਂ ਦੇ ਲਈ ਕਿਤੇ ਵੀ ਕਿਸੇ ਵੀ ਸਮੇਂ ਬੈਂਕਿੰਗ ਦੇ ਲਈ ਇਲੈਕਟ੍ਰਾਨਿਕ ਕਾਰਡ
 • ਮਿਸ਼ਰਤ ਬੀਜ ਉਤਪਾਦਨ, ਕਪਾਹ ਉਦਯੋਗ, ਗੰਨਾ ਉਦਯੋਗ ਆਦਿ ਵਿੱਚ ਠੇਕਾ ਖੇਤੀ ਦੇ ਲਈ ਗ੍ਰਾਂਟ
 • ਸਵੈ-ਸਹਾਇਤਾ ਸਮੂਹ ਦੇ ਲਈ ਵਿਸ਼ੇਸ਼ ਯੋਜਨਾ ਅਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ
 • ਸਟਾਰ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ (ਐੱਸ.ਐੱਸ.ਪੀ.ਐੱਸ)- ਕਿਸਾਨਾਂ ਦੇ ਲਈ ਉੱਦਮੀ ਸਿਖਲਾਈ ਪ੍ਰਦਾਨ ਕਰਨ ਲਈ ਨਵੀਂ ਪਹਿਲ।
 • ਫਸਲ ਰਿਣ- 7 ਪ੍ਰਤੀਸ਼ਤ ਪ੍ਰਤੀ ਸਾਲ ਦੀ ਦਰ ਨਾਲ 3 ਲੱਖ ਰੁਪਏ ਤਕ।
 • ਸਹਿਯੋਜਿਤ ਸੁਰੱਖਿਆ- 50 ਹਜ਼ਾਰ ਰੁਪਏ ਤਕ, ਕਿਸੇ ਪ੍ਰਕਾਰ ਦੇ ਬਾਂਡ ਦੀ ਲੋੜ ਨਹੀਂ, ਪਰ 50 ਹਜ਼ਾਰ ਤੋਂ ਉੱਪਰ ਦੇ ਲਈ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।

ਦੇਨਾ ਬੈਂਕ

ਦੇਨਾ ਬੈਂਕ - ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਸ਼ੇਸ਼ ਤੌਰ ਤੇ ਕਾਰਜਸ਼ੀਲ

 • ਦੇਨਾ ਕਿਸਾਨ ਗੋਲਡ ਕ੍ਰੈਡਿਟ ਕਾਰਡ ਸਕੀਮ
 • 10 ਲੱਖ ਰੁਪਏ ਤਕ ਦੀ ਅਧਿਕਤਮ ਰਿਣ ਸੀਮਾ
 • ਬੱਚਿਆਂ ਦੀ ਸਿੱਖਿਆ ਨੂੰ ਮਿਲਾ ਕੇ ਘਰੇਲੂ ਖ਼ਰਚ ਲਈ 10 ਪ੍ਰਤੀਸ਼ਤ ਦਾ ਪ੍ਰਾਵਧਾਨ
 • 9 ਸਾਲਾਂ ਤਕ ਦੀਰਘ ਅਵਧੀ ਪੁਨਰ-ਅਦਾਇਗੀ ਮਿਆਦ
 • ਖੇਤੀ ਸੰਦਾਂ, ਟ੍ਰੈਕਟਰਾਂ, ਫੱਵਾਰਾ ਸਿੰਜਾਈ ਪ੍ਰਕਿਰਿਆ, ਆਇਲ ਇੰਜਣ, ਇਲੈਕਟ੍ਰਿਕ ਪੰਪ ਸੈੱਟ ਜਿਵੇਂ ਖੇਤੀ ਸੰਦਾਂ ਉੱਤੇ ਨਿਵੇਸ਼ ਦੇ ਲਈ ਕਰਜ਼ੇ ਦੀ ਉਪਲਬਧਤਾ
 • 7 ਪ੍ਰਤੀਸ਼ਤ ਦੀ ਦਰ ਨਾਲ 3 ਲੱਖ ਰੁਪਏ ਤਕ ਅਲਪ ਮਿਆਦੀ ਫਸਲ ਰਿਣ
 • 15 ਦਿਨਾਂ ਦੇ ਅੰਦਰ ਕਰਜ਼ਿਆਂ ਦਾ ਨਿਪਟਾਰਾ
 • 50 ਹਜ਼ਾਰ ਰੁਪਏ ਤਕ ਖੇਤੀ ਕਰਜ਼ਿਆਂ ਦੇ ਲਈ ਕੋਈ ਬਾਂਡ ਨਹੀਂ ਅਤੇ ਐਗਰੀ-ਕਲੀਨਿਕ ਅਤੇ ਐਗਰੀ ਬਿਜ਼ਨਸ ਇਕਾਈ ਦੀ ਸਥਾਪਨਾ ਦੇ ਲਈ 5 ਲੱਖ ਰੁਪਏ।

ਇੰਡੀਅਨ ਬੈਂਕ

 • ਉਤਪਾਦਨ ਕਰਜ਼ਾ - ਫਸਲ ਕਰਜ਼ਾ, ਚੀਨੀ ਮਿਲ ਦੇ ਨਾਲ ਸਮਝੌਤਾ ਅਤੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ, ਪੱਟੇਦਾਰ, ਬੰਟਾਈਦਾਰ ਅਤੇ ਮੌਖਿਕ ਪੱਟੇਦਾਰ ਨੂੰ ਫਸਲ ਕਰਜ਼ਾ
 • ਖੇਤੀ ਸੰਬੰਧੀ ਨਿਵੇਸ਼ ਰਿਣ - ਭੂਮੀ ਵਿਕਾਸ, ਸੂਖਮ ਅਤੇ ਲਘੂ ਸਿੰਜਾਈ, ਖੇਤੀ ਕੰਮਾਂ ਵਿੱਚ ਮਸ਼ੀਨ ਦਾ ਪ੍ਰਯੋਗ, ਬਿਜਾਈ ਅਤੇ ਬਾਗਬਾਨੀ
 • ਖੇਤੀ ਨਿਰਮਿਤ ਰਿਣ - ਕਿਸਾਨ ਬਾਈਕ, ਖੇਤੀ ਵਿਕਰੇਤਾ ਬਾਈਕ, ਖੇਤੀ ਕਲੀਨਿਕ ਅਤੇ ਖੇਤੀ ਵਪਾਰ ਕੇਂਦਰ
 • ਖੇਤੀ ਵਿਕਾਸ ਦੇ ਲਈ ਸਮੂਹ ਰਿਣ/ਉਧਾਰ - ਸੰਯੁਕਤ ਸਾਂਝੀਦਾਰ ਸਮੂਹ ਜਾਂ ਸਵੈ- ਸਹਾਇਤਾ ਸਮੂਹ ਨੂੰ ਰਿਣ
 • ਨਵੀਨ ਖੇਤੀ ਖੇਤਰ - ਠੇਕਾ ਖੇਤੀ, ਜੈਵਿਕ ਖੇਤੀ, ਗ੍ਰਾਮੀਣ ਭੰਡਾਰ ਗ੍ਰਹਿ, ਕੋਲਡ ਸਟੋਰੇਜ, ਦਵਾ ਸਬੰਧੀ ਅਤੇ ਸੁਗੰਧਿਤ ਪੌਦੇ, ਜੈਵ ਬਾਲਣ ਫਸਲ ਆਦਿ

ਓਰੀਐਂਟਲ ਬੈਂਕ ਆਫ ਕਾਮਰਸ

 • ਓਰੀਐਂਟਲ ਗ੍ਰੀਨ ਕਾਰਡ (ਓ.ਜੀ.ਸੀ.) ਯੋਜਨਾ
 • ਖੇਤੀ ਕਰਜ਼ੇ ਦੇ ਲਈ ਕੰਪੋਜ਼ਿਟ ਕ੍ਰੈਡਿਟ ਯੋਜਨਾ
 • ਸ਼ੀਤ ਭੰਡਾਰਣ/ਗੁਦਾਮ ਦੀ ਸਥਾਪਨਾ
 • ਵਿੱਤ ਪੋਸ਼ਣ ਕਮਿਸ਼ਨ ਏਜੰਟ

ਪੰਜਾਬ ਨੈਸ਼ਨਲ ਬੈਂਕ

 • ਪੀ.ਐੱਨ.ਬੀ. ਕਿਸਾਨ ਸੰਪੂਰਣ ਰਿਣ ਯੋਜਨਾ
 • ਪੀ.ਐੱਨ.ਬੀ. ਕਿਸਾਨ ਇੱਛਾ ਪੂਰਤੀ ਯੋਜਨਾ
 • ਕੋਲਡ ਸਟੋਰੇਜ ਪ੍ਰਾਪਤੀਆਂ ਦੀ ਗਿਰਵੀ ਦੇ ਬਦਲੇ ਆਲੂ/ਫਸਲਾਂ ਦਾ ਉਤਪਾਦਨ
 • ਸਵੈ-ਪ੍ਰੇਰਿਤ ਸੰਯੁਕਤ ਕਿਸਾਨ
 • ਵਣ ਨਰਸਰੀ ਦਾ ਵਿਕਾਸ
 • ਬੰਜਰਭੂਮੀ ਵਿਕਾਸ
 • ਖੁਖੜੀ/ਮਸ਼ਰੂਮ, ਝੀਂਗਾਪਨ ਅਤੇ ਖੁੰਬ ਝੀਂਗਾ ਉਤਪਾਦਨ
 • ਦੁਧਾਰੂ ਪਸ਼ੂਆਂ ਦੀ ਖਰੀਦ ਅਤੇ ਦੇਖਭਾਲ
 • ਡੇਅਰੀ ਵਿਕਾਸ ਕਾਰਡ ਸਕੀਮ
 • ਮੱਛੀ ਪਾਲਣ, ਸੂਰ ਪਾਲਣ, ਮਧੂ ਮੱਖੀ ਪਾਲਣ ਦੇ ਲਈ ਯੋਜਨਾ

ਸਟੇਟ ਬੈਂਕ ਆਫ ਹੈਦਰਾਬਾਦ

 • ਫਸਲ ਰਿਣ ਅਤੇ ਖੇਤੀ ਗੋਲਡ ਰਿਣ
 • ਖੇਤੀ ਉਤਪਾਦ ਦਾ ਵਪਾਰ
 • ਕੋਲਡ ਸਟੋਰ/ਨਿੱਜੀ ਗੁਦਾਮ
 • ਲਘੂ ਸਿੰਜਾਈ ਅਤੇ ਖੂਹ ਖੁਦਾਈ ਯੋਜਨਾ/ਪੁਰਾਣੇ ਖੂਹਾਂ ਦੇ ਵਿਕਾਸ ਦੀ ਯੋਜਨਾ
 • ਭੂਮੀ ਵਿਕਾਸ ਵਿੱਤ ਪੋਸ਼ਣ
 • ਟ੍ਰੈਕਟਰ, ਬਿਜਲੀ ਟਿਲਰ ਅਤੇ ਸੰਦਾਂ ਦੀ ਖਰੀਦ
 • ਖੇਤੀ ਭੂਮੀ/ਪਰਤੀ/ਬੰਜਰ ਭੂਮੀ ਦੀ ਖਰੀਦ
 • ਕਿਸਾਨਾਂ ਦੇ ਲਈ ਵਾਹਨ ਰਿਣ
 • ਡ੍ਰਿਪ ਸਿੰਜਾਈ ਅਤੇ ਛਿੜਕਾਅ
 • ਸਵੈ ਸਹਾਇਤਾ ਸਮੂਹ
 • ਐਗਰੀ ਕਲੀਨਿਕ ਅਤੇ ਖੇਤੀ ਵਪਾਰ ਕੇਂਦਰ
 • ਯੁਵਾ ਕ੍ਰਿਸ਼ੀ ਪਲਸ ਯੋਜਨਾ

ਸਿੰਡੀਕੇਟ ਬੈਂਕ

 • ਸਿੰਡੀਕੇਟ ਕਿਸਾਨ ਕ੍ਰੈਡਿਟ ਕਾਰਡ (ਐੱਸ.ਕੇ.ਸੀ.ਸੀ.)
 • ਸੋਲਰ ਵਾਟਰ ਹੀਟਰ ਯੋਜਨਾ
 • ਐਗਰੀ ਕਲੀਨਿਕ ਅਤੇ ਖੇਤੀ ਵਪਾਰ ਕੇਂਦਰ

ਵਿਜਯਾ ਬੈਂਕ

 • ਸਵੈ ਸਹਾਇਤਾ ਸਮੂਹਾਂ ਨੂੰ ਰਿਣ
 • ਵਿਜਯਾ ਕਿਸਾਨ ਕਾਰਡ
 • ਵਿਜਯਾ ਪਲਾਂਟਰਸ ਕਾਰਡ
 • ਕੇ.ਵੀ.ਆਈ.ਸੀ. ਮਾਰਜਿਨ ਮਨੀ ਸਕੀਮ - ਕਾਰੀਗਰਾਂ ਅਤੇ ਗ੍ਰਾਮੀਣ ਉਦਯੋਗ ਦੇ ਲਈ

ਕਿਸਾਨ ਕ੍ਰੈਡਿਟ ਕਾਰਡ

ਕਿਸਾਨ ਕ੍ਰੈਡਿਟ ਕਾਰਡ ਯੋਜਨਾ

ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਉਦੇਸ਼ ਬੈਂਕਿੰਗ ਵਿਵਸਥਾ ਨਾਲ ਕਿਸਾਨਾਂ ਨੂੰ ਉਚਿਤ ਅਤੇ ਸਮੇਂ ਸਿਰ ਸਰਲ ਅਤੇ ਆਸਾਨ ਤਰੀਕੇ ਨਾਲ ਆਰਥਿਕ ਸਹਾਇਤਾ ਦਿਵਾਉਣਾ ਹੈ ਤਾਂ ਕਿ​ ਖੇਤੀ ਅਤੇ ਜ਼ਰੂਰੀ ਸੰਦਾਂ ਦੀ ਖਰੀਦ ਦੇ ਲਈ ਉਨ੍ਹਾਂ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਹੋ ਸਕੇ।

ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਲਾਭ -

 • ਸਰਲ ਵੰਡਾਈ ਪ੍ਰਕਿਰਿਆ
 • ਨਗਦ ਸਪਲਾਈ ਦੇ ਲਈ ਬਹੁਤ ਹੀ ਸੌਖੀ ਪ੍ਰਕਿਰਿਆ
 • ਹਰੇਕ ਫਸਲ ਦੇ ਲਈ ਕਰਜ਼ੇ ਵਾਸਤੇ ਬੇਨਤੀ ਦੀ ਲੋੜ ਨਹੀਂ
 • ਕਿਸਾਨ ਦੇ ਲਈ ਕਿਸੇ ਵੀ ਸਮੇਂ ਕਰਜ਼ ਦੀ ਉਪਲਬਧਤਾ ਯਕੀਨੀ ਕਰਨਾ ਅਤੇ ਕਿਸਾਨਾਂ ਦੇ ਲਈ ਵਿਆਜ ਦੇ ਬੋਝ ਨੂੰ ਘਟਾਉਣਾ
 • ਕਿਸਾਨਾਂ ਦੀ ਸੌਖ ਅਤੇ ਵਿਕਲਪ ਦੇ ਅਨੁਸਾਰ ਖਾਦ ਅਤੇ ਖਾਦ ਦੀ ਖਰੀਦ ਕਰਨੀ।
 • ਡੀਲਰ ਤੋਂ ਨਗਦ ਖਰੀਦ ਉੱਤੇ ਛੂਟ
 • 3 ਸਾਲਾਂ ਤਕ ਕਰਜ਼ਾ ਸਹੂਲਤ - ਹਰ ਮੌਸਮ ਵਿੱਚ ਮੁਲਾਂਕਣ ਦੀ ਲੋੜ ਨਹੀਂ
 • ਖੇਤੀ ਆਮਦਨ ਦੇ ਅਧਾਰ ਤੇ ਅਧਿਕਤਮ ਰਿਣ ਸੀਮਾ ਨੂੰ ਵਧਾਉਣਾ
 • ਰਿਣ ਸੀਮਾ ਦੇ ਅੰਦਰ ਕਈ ਵਾਰ ਰਾਸ਼ੀ ਦਾ ਕੱਢਣਾ ਸੰਭਵ
 • ਫਸਲ ਕਟਾਈ ਦੇ ਬਾਅਦ ਅਦਾਇਗੀ ਦਾ ਪ੍ਰਾਵਧਾਨ
 • ਖੇਤੀ ਪੇਸ਼ਗੀ ਦੇ ਅਨੁਸਾਰ ਵਿਆਜ ਦਰ ਲਾਗੂ
 • ਖੇਤੀ ਪੇਸ਼ਗੀ ਦੇ ਅਨੁਸਾਰ ਬਾਂਡ, ਮਾਰਜਿਨ ਅਤੇ ਦਸਤਾਵੇਜ਼ੀ ਸਬੂਤ ਨਿਯਮ ਹੋਣਗੇ

ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕਰਨ ਦੀ ਪ੍ਰਕਿਰਿਆ -

 • ਆਪਣੇ ਨਜ਼ਦੀਕੀ ਜਨਤਾ ਖੇਤਰ ਦੇ ਬੈਂਕ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਿਲ ਕਰੋ।
 • ਯੋਗ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਾਸ-ਬੁਕ ਦਿੱਤੀ ਜਾਵੇਗੀ।
 • ਪਾਸ-ਬੁਕ ਉੱਤੇ ਕਿਸਾਨ ਦਾ ਨਾਂ ਅਤੇ ਪਤਾ, ਭੂਮੀ ਜੋਤ ਦਾ ਵੇਰਵਾ, ਉਧਾਰ ਸੀਮਾ, ਵੈਧਤਾ ਮਿਆਦ, ਇੱਕ ਪਾਸਪੋਰਟ ਆਕਾਰ ਦਾ ਫੋਟੋ ਹੋਵੇਗਾ ਜੋ ਪਛਾਣ-ਪੱਤਰ ਦਾ ਕੰਮ ਕਰੇਗਾ ਅਤੇ ਲੈਣ-ਦੇਣ ਦਾ ਲੇਖਾ-ਜੋਖਾ ਰੱਖੇਗਾ।
 • ਖਾਤੇ ਦਾ ਉਪਯੋਗ ਕਰਨ ਸਮੇਂ ਉਧਾਰਕਰਤਾ ਨੂੰ ਆਪਣਾ ਕਾਰਡ-ਕਮ-ਪਾਸਬੁਕ ਦਿਖਾਉਣਾ ਹੋਵੇਗਾ।

ਉਪਯੋਗੀ ਸੂਚਨਾ - ਕਿਸਾਨ ਕ੍ਰੈਡਿਟ ਕਾਰਡ ਪ੍ਰਦਾਨ ਕਰਨ ਵਾਲੇ ਪ੍ਰਮੁੱਖ ਬੈਂਕ -

 • ਇਲਾਹਾਬਾਦ ਬੈਂਕ - ਕਿਸਾਨ ਕ੍ਰੈਡਿਟ ਕਾਰਡ
 • ਆਂਧਰਾ ਬੈਂਕ - ਏ.ਬੀ. ਕਿਸਾਨ ਗਰੀਨ ਕਾਰਡ
 • ਬੈਂਕ ਆਫ ਬੜੌਦਾ - ਬੀ. ਕਿਸਾਨ ਕ੍ਰੈਡਿਟ ਕਾਰਡ
 • ਬੈਂਕ ਆਫ ਇੰਡੀਆ - ਕਿਸਾਨ ਸਮਾਧਾਨ ਕਾਰਡ
 • ਕੇਨਰਾ ਬੈਂਕ - ਕਿਸਾਨ ਕ੍ਰੈਡਿਟ ਕਾਰਡ
 • ਕਾਰਪੋਰੇਸ਼ਨ ਬੈਂਕ - ਕਿਸਾਨ ਕ੍ਰੈਡਿਟ ਕਾਰਡ
 • ਦੇਨਾ ਬੈਂਕ - ਕਿਸਾਨ ਗੋਲਡ ਕ੍ਰੈਡਿਟ ਕਾਰਡ
 • ਓਰੀਐਂਟਲ ਬੈਂਕ ਆਫ ਕਾਮਰਸ - ਓਰੀਐਂਟਲ ਗ੍ਰੀਨ ਕਾਰਡ (ਓ.ਜੀ.ਸੀ)
 • ਪੰਜਾਬ ਨੈਸ਼ਨਲ ਬੈਂਕ - ਪੀ.ਐੱਨ.ਬੀ. ਕ੍ਰਿਸ਼ੀ ਕਾਰਡ
 • ਸਟੇਟ ਬੈਂਕ ਆਫ ਹੈਦਰਾਬਾਦ - ਕਿਸਾਨ ਕ੍ਰੈਡਿਟ ਕਾਰਡ
 • ਸਟੇਟ ਬੈਂਕ ਆਫ ਇੰਡੀਆ - ਕਿਸਾਨ ਕ੍ਰੈਡਿਟ ਕਾਰਡ
 • ਸਿੰਡੀਕੇਟ ਬੈਂਕ - ਸਿੰਡੀਕੇਟ ਕਿਸਾਨ ਕ੍ਰੈਡਿਟ ਕਾਰਡ
 • ਵਿਜਯਾ ਬੈਂਕ - ਵਿਜਯਾ ਕਿਸਾਨ ਕਾਰਡ

ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਦੇ ਲਈ ਵਿਅਕਤੀਗਤ ਦੁਰਘਟਨਾ ਬੀਮਾ ਯੋਜਨਾ

"ਵਿਅਕਤੀਗਤ ਦੁਰਘਟਨਾ ਬੀਮਾ ਪੈਕੇਜ" ਕਿਸਾਨ ਕ੍ਰੈਡਿਟ ਕਾਰਡ (KCC) ਧਾਰਕ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

ਯੋਜਨਾ ਦੀਆਂ ਵਿਸ਼ੇਸ਼ਤਾਵਾਂ

 • ਸ਼ਾਮਿਲ ਕਰਨ ਦਾ ਦਾਇਰਾ: ਇਹ ਯੋਜਨਾ ਦੇਸ਼ ਭਰ ਦੇ ਸਾਰੇ ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਦੀ ਮੌਤ ਜਾਂ ਸਥਾਈ ਅਸਮਰਥਤਾ ਨੂੰ ਸ਼ਾਮਿਲ ਕਰਦੀ ਹੈ।
 • ਸ਼ਾਮਿਲ ਕੀਤੇ ਜਾਣ ਵਾਲੇ ਲੋਕ: 70 ਸਾਲ ਉਮਰ ਤਕ ਦੇ ਸਾਰੇ ਕਿਸਾਨ ਕ੍ਰੈਡਿਟ ਕਾਰਡ ਧਾਰਕ।
 • ਜੋਖਮ ਦਾ ਕਵਰੇਜ: ਇਸ ਯੋਜਨਾ ਦੇ ਅੰਤਰਗਤ ਸ਼ਾਮਿਲ ਲਾਭ ਇਸ ਪ੍ਰਕਾਰ ਹੈ-
 • ਦੁਰਘਟਨਾ ਦੇ ਕਾਰਨ ਮੌਤ ਹੋਣੀ ਜੋ ਕਿ ਬਾਹਰੀ, ਹਿੰਸਕ ਅਤੇ ਦ੍ਰਿਸ਼ਟੀਗਤ ਕਾਰਨਾਂ ਨਾਲ ਹੋਵੇ: 50,000 ਰੁਪਏ
 • ਸਥਾਈ ਪੂਰਨ ਅਸਮਰਥਤਾ: 50,000 ਰੁਪਏ
 • ਦੋ ਅੰਗ ਜਾਂ ਦੋਵੇਂ ਅੱਖ ਜਾਂ ਇੱਕ ਅੰਗ ਅਤੇ ਇੱਕ ਅੱਖ ਖਰਾਬ ਹੋ ਜਾਣ ਤੇ : 50,000 ਰੁਪਏ
 • ਇੱਕ ਅੰਗ ਜਾਂ ਇੱਕ ਅੱਖ ਗਵਾਚ ਜਾਣ ਤੇ : 25,000 ਰੁਪਏ
 • ਮਾਸਟਰ ਪਾਲਿਸੀ ਦੀ ਮਿਆਦ: 3 ਸਾਲਾਂ ਦੇ ਲਈ ਪ੍ਰਵਾਨਿਤ।
 • ਬੀਮਾਕਾਲ: ਜਿਨ੍ਹਾਂ ਮਾਮਲਿਆਂ ਵਿੱਚ ਸਾਲਾਨਾ ਪ੍ਰੀਮੀਅਮ ਭਰਿਆ ਜਾਣਾ ਹੋਵੇ ਉਨ੍ਹਾਂ ਵਿੱਚ ਬੀਮਾ ਕਵਰ ਹਿੱਸਾ ਲੈਣ ਵਾਲੀਆਂ ਬੈਂਕਾਂ ਤੋਂ ਪ੍ਰੀਮੀਅਮ ਪ੍ਰਾਪਤ ਹੋਣ ਦੀ ਤਾਰੀਖ ਤੋਂ ਇੱਕ ਸਾਲ ਦੀ ਮਿਆਦ ਦੇ ਲਈ ਪ੍ਰਭਾਵਸ਼ਾਲੀ ਹੋਵੇਗਾ। ਤਿੰਨ ਸਾਲ ਦੀ ਮਿਆਦ ਵਾਲੇ ਬੀਮੇ ਦੇ ਮਾਮਲੇ ਵਿੱਚ, ਬੀਮਾ ਕਾਲ ਪ੍ਰੀਮੀਅਮ ਪ੍ਰਾਪਤੀ ਦੀ ਮਿਤੀ ਤੋਂ ਤਿੰਨ ਸਾਲਾਂ ਤਕ ਹੋਵੇਗਾ।
 • ਪ੍ਰੀਮਿਅਮ: ਹਰੇਕ ਕਿਸਾਨ ਕ੍ਰੈਡਿਟ ਕਾਰਡ ਧਾਰਕ ਦੇ ਲਈ ਲਾਗੂ 15 ਰੁਪਏ ਸਾਲਾਨਾ ਪ੍ਰੀਮੀਅਮ ਵਿੱਚੋਂ 10 ਰੁਪਏ ਬੈਂਕ ਅਤੇ 5 ਰੁਪਏ ਕਿਸਾਨ ਕ੍ਰੈਡਿਟ ਕਾਰਡ ਧਾਰਕ ਨੂੰ ਦੇਣਾ ਹੁੰਦਾ ਹੈ।
 • ਸੰਚਾਲਨ ਵਿਧੀ: ਖੇਤਰਵਾਰ ਅਧਾਰ ਉੱਤੇ ਕਾਰੋਬਾਰ ਦੀ ਸੇਵਾ ਚਾਰ ਬੀਮਾ ਕੰਪਨੀਆਂ ਰਾਹੀਂ ਕੀਤੀ ਜਾ ਰਹੀ ਹੈ। ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ, ਆਂਧਰ ਪ੍ਰਦੇਸ਼, ਕਰਨਾਟਕ, ਕੇਰਲ, ਅੰਡੇਮਾਨ ਅਤੇ ਨਿਕੋਬਾਰ, ਪੁੱਡੂਚੇਰੀ, ਤਾਮਿਲਨਾਡੂ ਅਤੇ ਲਕਸ਼ਦੀਪ ਨੂੰ ਕਵਰ ਕਰੇਗੀ।
 • ਲਾਗੂ ਕਰਨ ਵਾਲੀਆਂ ਬ੍ਰਾਂਚਾਂ ਨੂੰ ਬੀਮਾ ਪ੍ਰੀਮੀਅਮ ਮਾਸਿਕ ਅਧਾਰ ਉੱਤੇ ਜਮ੍ਹਾ ਕਰਨਾ ਹੋਵੇਗਾ ਅਤੇ ਉਸ ਦੇ ਨਾਲ ਉਨ੍ਹਾਂ ਕਿਸਾਨਾਂ ਦੀ ਸੂਚੀ ਵੀ ਦੇਣੀ ਹੋਵੇਗੀ, ਜਿਨ੍ਹਾਂ ਨੂੰ ਉਸ ਮਹੀਨੇ ਦੌਰਾਨ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹੋਣ।
 • ਭੁਗਤਾਨ ਦੇ ਦਾਅਵੇ ਦਾ ਪ੍ਰਕਿਰਿਆ: ਮੌਤ, ਵਿਕਲਾਂਗਤਾ ਦੇ ਦਾਅਵੇ ਦੇ ਮਾਮਲਿਆਂ ਵਿੱਚ ਅਤੇ ਡੁੱਬਣ ਨਾਲ ਮੌਤ ਹੋਣ ਤੇ: ਦਾਅਵੇ ਦਾ ਨਿਪਟਾਰਾ ਬੀਮਾ ਕੰਪਨੀਆਂ ਰਾਹੀਂ ਕੀਤਾ ਜਾਵੇਗਾ। ਇਸ ਦੇ ਲਈ ਇੱਕ ਵੱਖਰੀ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ।
3.26744186047
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top