ਇਹ ਸਭ ਜਾਣਦੇ ਹਨ ਕਿ ਛੋਟੇ ਕਿਸਾਨਾਂ ਦੀ ਆਰਥਿਕ ਸਮਰੱਥਾ ਇੰਨੀ ਨਹੀਂ ਹੁੰਦੀ ਕਿ ਉਹ ਬਾਜ਼ਾਰ ਵਿੱਚ ਅਨੁਕੂਲ ਭਾਵ ਮਿਲਣ ਤਕ ਆਪਣਾ ਉਪਜ ਨੂੰ ਆਪਣੇ ਕੋਲ ਰੱਖ ਸਕਣ। ਦੇਸ਼ ਵਿੱਚ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਕਿਸਾਨ ਸਮੁਦਾਇ ਨੂੰ ਭੰਡਾਰਣ ਦੀਆਂ ਵਿਗਿਆਨਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਕਿ ਉਪਜ ਦੀ ਹਾਨੀ ਅਤੇ ਨੁਕਸਾਨ ਰੋਕਿਆ ਜਾ ਸਕੇ ਅਤੇ ਨਾਲ ਹੀ ਕਿਸਾਨਾਂ ਦੀਆਂ ਰਿਣ ਸੰਬੰਧੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਨਾਲ ਕਿਸਾਨਾਂ ਨੂੰ ਅਜਿਹੇ ਸਮੇਂ ਮਜਬੂਰੀ ਵਿੱਚ ਆਪਣੀ ਉਪਜ ਵੇਚਣ ਤੋਂ ਰੋਕਿਆ ਜਾ ਸਕਦਾ ਹੈ, ਜਦੋਂ ਬਾਜ਼ਾਰ ਵਿੱਚ ਉਸ ਦੇ ਭਾਅ ਘੱਟ ਹੋਣ। ਪੇਂਡੂ ਗੁਦਾਮਾਂ ਦਾ ਨੈੱਟਵਰਕ ਬਣਾਉਣ ਨਾਲ ਛੋਟੇ ਕਿਸਾਨਾਂ ਦੀ ਭੰਡਾਰਣ ਸਮਰੱਥਾ ਵਧਾਈ ਜਾ ਸਕਦੀ ਹੈ। ਇਸ ਨਾਲ ਉਹ ਆਪਣੀ ਉਪਜ ਉਸ ਵੇਲੇ ਵੇਚ ਸਕਣਗੇ ਜਦੋਂ ਉਨ੍ਹਾਂ ਨੂੰ ਬਾਜ਼ਾਰ ਵਿੱਚ ਲਾਭਕਾਰੀ ਮੁੱਲ ਮਿਲ ਰਹੇ ਹੋਵੇ ਅਤੇ ਕਿਸੇ ਪ੍ਰਕਾਰ ਦੇ ਦਬਾਅ ਵਿੱਚ ਵਿੱਕਰੀ ਕਰਨ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ੨੦੦੧ - ੨੦੦੨ ਵਿੱਚ ਪੇਂਡੂ ਗੁਦਾਮਾਂ ਦੇ ਨਿਰਮਾਣ/ਰੱਖ-ਰਖਾਅ ਦੇ ਲਈ ਗ੍ਰਾਮੀਣ ਭੰਡਾਰ ਯੋਜਨਾ ਨਾਂ ਦਾ ਪੂੰਜੀ ਨਿਵੇਸ਼ ਸਬਸਿਡੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਦੇ ਮੁੱਖ ਉਦੇਸ਼ਾਂ ਵਿੱਚ ਖੇਤੀ ਉਪਜ ਅਤੇ ਸੰਸਾਧਿਤ ਖੇਤੀ ਉਤਪਾਦ ਦੇ ਭੰਡਾਰਣ ਦੀਆਂ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੇਂਡੂ ਖੇਤਰਾਂ ਵਿੱਚ ਸੰਬੰਧਤ ਸਹੂਲਤਾਂ ਦੇ ਨਾਲ ਵਿਗਿਆਨਕ ਭੰਡਾਰਣ ਸਮਰੱਥਾ ਦਾ ਨਿਰਮਾਣ; ਖੇਤੀ ਉਪਜ ਦੇ ਬਾਜ਼ਾਰ ਮੁੱਲ ਵਿੱਚ ਸੁਧਾਰ ਦੇ ਲਈ ਗ੍ਰੇਡਿੰਗ, ਮਾਨਕੀਕਰਨ ਅਤੇ ਗੁਣਵੱਤਾ ਨਿਯੰਤਰਣ ਨੂੰ ਹੱਲਾਸ਼ੇਰੀ ਦੇਣਾ; ਵਾਇਦਾ ਵਿੱਤ ਵਿਵਸਥਾ ਅਤੇ ਬਾਜ਼ਾਰ ਰਿਣ ਸਹੂਲਤ ਪ੍ਰਦਾਨ ਕਰਦੇ ਹੋਇਆਂ ਫਸਲ ਕਟਾਈ ਦੇ ਤਤਕਾਲ ਬਾਅਦ ਸੰਕਟ ਅਤੇ ਦਬਾਵਾਂ ਦੇ ਕਾਰਨ ਫਸਲ ਵੇਚਣ ਦੀ ਕਿਸਾਨਾਂ ਦੀ ਮਜਬੂਰੀ ਖਤਮ ਕਰਨਾ; ਖੇਤੀ ਜਿਣਸਾਂ ਦੇ ਸੰਦਰਭ ਵਿੱਚ ਰਾਸ਼ਟਰੀ ਗੁਦਾਮ ਪ੍ਰਣਾਲੀ ਪ੍ਰਾਪਤੀਆਂ ਦੀ ਸ਼ੁਰੂਆਤ ਕਰਦਿਆਂ ਦੇਸ਼ ਵਿੱਚ ਖੇਤੀ ਵਪਾਰ ਢਾਂਚਾ ਮਜ਼ਬੂਤ ਕਰਨਾ ਸ਼ਾਮਿਲ ਹੈ। ਇਸ ਦੇ ਜ਼ਰੀਏ ਨਿੱਜੀ ਅਤੇ ਸਹਿਕਾਰੀ ਖੇਤਰ ਨੂੰ ਦੇਸ਼ ਵਿੱਚ ਭੰਡਾਰਣ ਢਾਂਚੇ ਦੇ ਨਿਰਮਾਣ ਵਿੱਚ ਨਿਵੇਸ਼ ਦੇ ਲਈ ਪ੍ਰੇਰਿਤ ਕਰਦਿਆਂ ਖੇਤੀ ਖੇਤਰ ਵਿੱਚ ਲਾਗਤ ਘੱਟ ਕਰਨ ਵਿੱਚ ਮਦਦ ਕੀਤੀ ਜਾ ਸਕਦੀ ਹੈ। ਪੇਂਡੂ ਗੁਦਾਮ ਦੇ ਨਿਰਮਾਣ ਦੀ ਪਰਿਯੋਜਨਾ ਦੇਸ਼ ਭਰ ਵਿੱਚ ਵਿਅਕਤੀਆਂ, ਕਿਸਾਨਾਂ, ਕਿਸਾਨ/ਉਤਪਾਦਕ ਸਮੂਹਾਂ, ਪ੍ਰਤਿਸ਼ਠਾਨਾਂ, ਗੈਰ-ਸਰਕਾਰੀ ਸੰਗਠਨਾਂ, ਸਵੈ-ਸਹਾਇਤਾ ਸਮੂਹਾਂ, ਕੰਪਨੀਆਂ, ਨਿਗਮਾਂ, ਸਹਿਕਾਰੀ ਸੰਗਠਨਾਂ, ਪਰਿਸੰਘਾਂ ਅਤੇ ਖੇਤੀ ਉਪਜ ਵਪਾਰ ਸਮਿਤੀ ਰਾਹੀਂ ਸ਼ੁਰੂ ਕੀਤੀ ਜਾ ਸਕਦੀ ਹੈ।
ਇਸ ਪ੍ਰੋਗਰਾਮ ਦੇ ਅੰਤਰਗਤ ਉੱਦਮੀ ਨੂੰ ਇਸ ਗੱਲ ਦੀ ਆਜ਼ਾਦੀ ਹੈ ਕਿ ਉਹ ਆਪਣੇ ਵਪਾਰਕ ਨਿਰਣੇ ਦੇ ਅਨੁਸਾਰ ਕਿਸੇ ਵੀ ਸਥਾਨ ਤੇ ਗੁਦਾਮ ਦਾ ਨਿਰਮਾਣ ਕਰ ਸਕਦਾ ਹੈ। ਪਰ ਗੁਦਾਮ ਦਾ ਸਥਾਨ ਨਗਰ ਨਿਗਮ ਖੇਤਰ ਦੀਆਂ ਸੀਮਾਵਾਂ ਤੋਂ ਬਾਹਰ ਹੋਣਾ ਚਾਹੀਦਾ ਹੈ। ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਰਾਹੀਂ ਉੱਨਤ ਫੂਡ ਪਾਰਕਾਂ ਵਿੱਚ ਬਣਾਏ ਜਾਣ ਵਾਲੇ ਪੇਂਡੂ ਗੁਦਾਮ ਵੀ ਇਸ ਪ੍ਰੋਗਰਾਮ ਦੇ ਅੰਤਰਗਤ ਸਹਾਇਤਾ ਪ੍ਰਾਪਤ ਕਰਨ ਦੇ ਪਾਤਰ ਹਨ।
ਗੁਦਾਮ ਦੀ ਸਮਰੱਥਾ ਦਾ ਨਿਰਣਾ ਉੱਦਮੀ ਰਾਹੀਂ ਕੀਤਾ ਜਾਵੇਗਾ। ਪਰ ਇਸ ਪ੍ਰੋਗਰਾਮ ਦੇ ਅੰਤਰਗਤ ਸਬਸਿਡੀ ਪ੍ਰਾਪਤ ਕਰਨ ਲਈ ਗੁਦਾਮ ਦੀ ਸਮਰੱਥਾ 100 ਟਨ ਤੋਂ ਘੱਟ ਅਤੇ 30 ਹਜ਼ਾਰ ਟਨ ਤੋਂ ਵੱਧ ਨਹੀਂ ਹੋਣੀ ਚਾਹੀਦੀ। 50 ਟਨ ਸਮਰੱਥਾ ਤਕ ਦੇ ਪੇਂਡੂ ਗੁਦਾਮ ਵੀ ਇਸ ਪ੍ਰੋਗਰਾਮ ਦੇ ਅੰਤਰਗਤ ਵਿਸ਼ੇਸ਼ ਮਾਮਲੇ ਦੇ ਰੂਪ ਵਿਚ ਸਬਸਿਡੀ ਦੇ ਪਾਤਰ ਹੋ ਸਕਦੇ ਹਨ, ਜੋ ਵਿਵਹਾਰਕ ਵਿਸ਼ਲੇਸ਼ਣ ਉੱਤੇ ਨਿਰਭਰ ਕਰਨਗੇ। ਪਰਬਤੀ ਖੇਤਰਾਂ ਵਿੱਚ 25 ਟਨ ਸਮਰੱਥਾ ਦੇ ਆਕਾਰ ਵਾਲੇ ਪੇਂਡੂ ਗੁਦਾਮ ਵੀ ਸਬਸਿਡੀ ਦੇ ਹੱਕਦਾਰ ਹੋਣਗੇ।
ਸਥਾਨ ਆਕਾਰ ਅਤੇ ਸਮਰੱਥਾ ਨੂੰ ਸੰਖੇਪ ਵਿੱਚ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ-
ਪ੍ਰੋਗਰਾਮ ਦੇ ਅੰਤਰਗਤ ਨਿਰਮਿਤ ਗੁਦਾਮ ਇੰਜੀਨਿਅਰੀ ਉਮੀਦਾਂ ਦੇ ਅਨੁਰੂਪ ਢਾਂਚਾਗਤ ਦ੍ਰਿਸ਼ਟੀ ਤੋਂ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਕਾਰਜਾਤਮਕ ਦ੍ਰਿਸ਼ਟੀ ਤੋਂ ਖੇਤੀ ਉਪਜ ਦੇ ਭੰਡਾਰਣ ਦੇ ਉਪਯੁਕਤ ਹੋਣਾ ਚਾਹੀਦਾ ਹੈ। ਉੱਦਮੀ ਨੂੰ ਗੁਦਾਮ ਦੇ ਪ੍ਰਚਾਲਨ ਲਈ ਲਾਈਸੈਂਸ ਪ੍ਰਾਪਤ ਕਰਨਾ ਪੈ ਸਕਦਾ ਹੈ, ਬਸ਼ਰਤੇ ਰਾਜ ਗੁਦਾਮ ਕਾਨੂੰਨ ਜਾਂ ਕਿਸੇ ਹੋਰ ਸੰਬੰਧਤ ਕਾਨੂੰਨ ਦੇ ਅੰਤਰਗਤ ਰਾਜ ਸਰਕਾਰ ਰਾਹੀਂ ਅਜਿਹੀ ਆਸ ਕੀਤੀ ਗਈ ਹੋਵੇ। ੧੦੦੦ ਟਨ ਸਮਰੱਥਾ ਜਾਂ ਉਸ ਤੋਂ ਵੱਧ ਦੇ ਪੇਂਡੂ ਗੁਦਾਮ ਕੇਂਦਰੀ ਭੰਡਾਰਣ ਨਿਗਮ (ਸੀ.ਡਬਲਿਊ.ਸੀ.) ਤੋਂ ਮਨਜ਼ੂਰ ਹੋਣਾ ਚਾਹੀਦਾ ਹੈ
ਵਿਗਿਆਨਕ ਭੰਡਾਰਣ ਦੇ ਲਈ ਅਪਣਾਈ ਜਾਣਾ ਵਾਲੀਆਂ ਪੂਰਵ ਸ਼ਰਤ ਨੂੰ ਸੰਖੇਪ ਵਿੱਚ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ:
ਇਸ ਪ੍ਰੋਗਰਾਮ ਦੇ ਅੰਤਰਗਤ ਸਬਸਿਡੀ ਸੰਸਥਾਗਤ ਰਿਣ ਨਾਲ ਸੰਬੰਧਤ ਹੁੰਦੀ ਹੈ ਅਤੇ ਕੇਵਲ ਅਜਿਹੀਆਂ ਪਰਿਯੋਜਨਾਵਾਂ ਦੇ ਲਈ ਦਿੱਤੀ ਜਾਂਦੀ ਹੈ, ਜੋ ਵਪਾਰਕ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ, ਰਾਜ ਸਹਿਕਾਰੀ ਬੈਂਕਾਂ, ਰਾਜ ਸਹਿਕਾਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕਾਂ, ਖੇਤੀ ਵਿਕਾਸ ਵਿੱਤ ਨਿਗਮਾਂ, ਸ਼ਹਿਰੀ ਸਹਿਕਾਰੀ ਬੈਂਕਾਂ ਆਦਿ ਨਾਲ ਵਿੱਤ ਪੋਸ਼ਿਤ ਕੀਤੀਆਂ ਗਈਆਂ ਹੋਣ।
ਪ੍ਰੋਗਰਾਮ ਦੇ ਅੰਤਰਗਤ ਸਬਸਿਡੀ ਗੁਦਾਮ ਦੇ ਪ੍ਰਚਾਲਨ ਦੇ ਲਈ ਕਾਰਜਾਤਮਕ ਦ੍ਰਿਸ਼ਟੀ ਤੋਂ ਸੰਬੰਧਤ ਸਹੂਲਤਾਂ ਜਿਵੇਂ ਚਾਰਦਿਵਾਰੀ, ਅੰਦਰੂਨੀ ਸੜਕ, ਪਲੇਟਫਾਰਮ, ਅੰਦਰੂਨੀ ਜਲ ਨਿਕਾਸੀ ਪ੍ਰਣਾਲੀ ਦੇ ਨਿਰਮਾਣ, ਧਰਮਕਾਂਟਾ ਲਗਾਉਣ, ਗ੍ਰੇਡਿੰਗ, ਪੈਕੇਜਿੰਗ, ਗੁਣਵੱਤਾ ਪ੍ਰਮਾਣਨ, ਵੇਅਰਹਾਊਸਿੰਗ ਸਹੂਲਤਾਂ ਸਮੇਤ ਗੁਦਾਮ ਦੇ ਨਿਰਮਾਣ ਦੀ ਪੂੰਜੀ ਲਾਗਤ ਉੱਤੇ ਦਿੱਤੀ ਜਾਂਦੀ ਹੈ।
ਇਨ੍ਹਾਂ ਗੁਦਾਮਾਂ ਵਿੱਚ ਆਪਣੀ ਉਪਜ ਰੱਖਣ ਵਾਲੇ ਕਿਸਾਨਾਂ ਨੂੰ ਉਪਜ ਗਿਰਵੀ ਰੱਖ ਕੇ ਵਾਇਦਾ ਰਿਣ ਪ੍ਰਾਪਤ ਕਰਨ ਦਾ ਪਾਤਰ ਸਮਝਿਆ ਜਾਵੇਗਾ। ਵਾਇਦਾ ਰਿਣਾਂ ਦੇ ਨਿਯਮ ਅਤੇ ਸ਼ਰਤਾਂ, ਵਿਆਜ ਦਰ, ਗਿਰਵੀ ਰੱਖਣ ਦੀ ਮਿਆਦ, ਰਾਸ਼ੀ ਆਦਿ ਦਾ ਨਿਰਧਾਰਣ ਰਿਜ਼ਰਵ ਬੈਂਕ/ਨਾਬਾਰਡ ਰਾਹੀਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਵਿੱਤੀ ਸੰਸਥਾਨਾਂ ਰਾਹੀਂ ਅਪਣਾਈ ਜਾਣਾ ਵਾਲੀਆਂ ਸਧਾਰਨ ਬੈਂਕਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਕੀਤਾ ਜਾਵੇਗਾ।
ਗੁਦਾਮ ਦੇ ਬੀਮੇ ਦਾ ਜ਼ਿੰਮੇਵਾਰੀ ਗੁਦਾਮ ਦੇ ਮਾਲਕ ਦੀ ਹੋਵੇਗੀ। ਸਬਸਿਡੀ
ਸਬਸਿਡੀ ਦੀਆਂ ਦਰਾਂ ਇਸ ਪ੍ਰਕਾਰ ਹੋਣਗੀਆਂ:-
ੳ) ਅ.ਜ/ਅ.ਜ.ਜਾ. ਉੱਦਮੀਆਂ ਅਤੇ ਇਨ੍ਹਾਂ ਸਮੁਦਾਇਆਂ ਨਾਲ ਸੰਬੰਧਤ ਸਹਿਕਾਰੀ ਸੰਗਠਨਾਂ ਅਤੇ ਉੱਤਰ-ਪੂਰਬੀ ਰਾਜਾਂ, ਪਰਬਤੀ ਖੇਤਰਾਂ ਵਿੱਚ ਸਥਿਤ ਪਰਿਯੋਜਨਾਵਾਂ ਦੇ ਮਾਮਲੇ ਵਿੱਚ ਪਰਿਯੋਜਨਾ ਦੀ ਪੂੰਜੀ ਲਾਗਤ ਦਾ ਇੱਕ ਤਿਹਾਈ (੩੩.੩੩ ਫੀਸਦੀ) ਸਬਸਿਡੀ ਦੇ ਰੂਪ ਵਿਚ ਦਿੱਤਾ ਜਾਵੇਗਾ, ਜਿਸ ਦੀ ਅਧਿਕਤਮ ਸੀਮਾ 3 ਕਰੋੜ ਰੁਪਏ ਹੋਵੇਗੀ।
ਅ) ਕਿਸਾਨਾਂ ਦੀਆਂ ਸਾਰੀਆਂ ਸ਼੍ਰੇਣੀਆਂ, ਖੇਤੀ ਗਰੈਜੁਏਟ ਅਤੇ ਸਹਿਕਾਰੀ ਸੰਗਠਨਾਂ ਨਾਲ ਸੰਬੰਧਤ ਪਰਿਯੋਜਨਾ ਦੀ ਪੂੰਜੀ ਲਾਗਤ ਦਾ 25 ਫੀਸਦੀ ਸਬਸਿਡੀ ਦਿੱਤੀ ਜਾਵੇਗੀ, ਜਿਸ ਦੀ ਅਧਿਕਤਮ ਸੀਮਾ ੨ .੨੫ ਕਰੋੜ ਰੁਪਏ ਹੋਵੇਗੀ।
ੲ) ਹੋਰ ਸਾਰੀਆਂ ਸ਼੍ਰੇਣੀਆਂ ਦੇ ਵਿਅਕਤੀਆਂ, ਕੰਪਨੀਆਂ ਅਤੇ ਨਿਗਮਾਂ ਆਦਿ ਨੂੰ ਪਰਿਯੋਜਨਾ ਦੀ ਪੂੰਜੀ ਲਾਗਤ ਦਾ 15 ਫੀਸਦੀ ਸਬਸਿਡੀ ਦਿੱਤੀ ਜਾਵੇਗੀ, ਜਿਸ ਦੀ ਅਧਿਕਤਮ ਸੀਮਾ 1.35 ਕਰੋੜ ਰੁਪਏ ਹੋਵੇਗੀ।
ਸ) ਐੱਨ.ਸੀ.ਡੀ.ਸੀ. ਦੀ ਸਹਾਇਤਾ ਨਾਲ ਕੀਤੇ ਜਾ ਰਹੇ ਸਹਿਕਾਰੀ ਸੰਗਠਨਾਂ ਦੇ ਗੁਦਾਮਾਂ ਦੇ ਰੱਖ-ਰਖਾਅ ਦੀ ਪਰਿਯੋਜਨਾ ਲਾਗਤ ਦਾ 25 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਹ) ਪ੍ਰੋਗਰਾਮ ਦੇ ਅੰਤਰਗਤ ਸਬਸਿਡੀ ਦੇ ਪ੍ਰਯੋਜਨ ਲਈ ਪਰਿਯੋਜਨਾ ਦੀ ਪੂੰਜੀ ਲਾਗਤ ਦੀ ਗਣਨਾ ਹੇਠ ਲਿਖੇ ਅਨੁਸਾਰ ਕੀਤੀ ਜਾਵੇਗੀ:-
ੳ) 1000 ਟਨ ਸਮਰੱਥਾ ਤਕ ਦੇ ਗੁਦਾਮਾਂ ਦੇ ਲਈ-ਵਿੱਤ ਪ੍ਰਦਾਨ ਕਰਨ ਵਾਲੇ ਬੈਂਕ ਰਾਹੀਂ ਮੁੱਲ ਮੁਲਾਂਕਣ ਕੀਤੀ ਪਰਿਯੋਜਨਾ ਲਾਗਤ ਜਾਂ ਅਸਲ ਲਾਗਤ ਜਾਂ ਰੁਪਏ 3500 ਪ੍ਰਤੀ ਟਨ ਭੰਡਾਰਣ ਸਮਰੱਥਾ ਦੀ ਦਰ ਨਾਲ ਆਉਣ ਵਾਲੀ ਲਾਗਤ, ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਵੇ;
ਅ) 1000 ਟਨ ਤੋਂ ਵੱਧ ਸਮਰੱਥਾ ਵਾਲੇ ਗੁਦਾਮਾਂ ਦੇ ਲਈ:- ਬੈਂਕ ਰਾਹੀਂ ਮੁਲਾਂਕਣ ਕੀਤੀ ਪਰਿਯੋਜਨਾ ਲਾਗਤ ਜਾਂ ਅਸਲ ਲਾਗਤ ਜਾਂ ਰੁਪਏ 1500 ਪ੍ਰਤੀ ਟਨ ਦੀ ਦਰ ਨਾਲ ਆਉਣ ਵਾਲੀ ਲਾਗਤ, ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਵੇ।
ਵਪਾਰਕ/ਸਹਿਕਾਰੀ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਰਾਹੀਂ ਵਿੱਤ ਪੋਸ਼ਿਤ ਪਰਿਯੋਜਨਾਵਾਂ ਦੇ ਮਾਮਲੇ ਵਿੱਚ ਸਬਸਿਡੀ ਨਾਬਾਰਡ ਦੇ ਜ਼ਰੀਏ ਜਾਰੀ ਕੀਤੀ ਜਾਵੇਗੀ। ਇਹ ਰਾਸ਼ੀ ਵਿੱਤ ਪ੍ਰਦਾਨ ਕਰਨ ਵਾਲੇ ਬੈਂਕ ਦੇ ਸਬਸਿਡੀ ਰਿਜ਼ਰਵ ਫੰਡ ਖਾਤੇ ਵਿੱਚ ਰੱਖੀ ਜਾਵੇਗੀ ਅਤੇ ਕਰ ਤੋਂ ਮੁਕਤ ਹੋਵੇਗੀ।
ਸਰੋਤ: ਐੱਮ.ਵੀ.ਐੱਸ. ਪ੍ਰਸ਼ਾਦ (ਸੰਯੁਕਤ ਨਿਰਦੇਸ਼ਕ, ਪੱਤਰ ਸੂਚਨਾ ਦਫ਼ਤਰ, ਚੇਨੱਈ) ਦੁਆਰਾ ਲਿਖਤ, ਪੱਤਰ ਸੂਚਨਾ ਦਫ਼ਤਰ (ਪਸੂਕਾ-ਪ੍ਰੈੱਸ ਇਨਫਰਮੇਸ਼ਨ ਬਿਊਰੋ)
ਆਖਰੀ ਵਾਰ ਸੰਸ਼ੋਧਿਤ : 7/4/2020