ਕਿਸਾਨ ਰਥ ਖੇਤੀ ਐਪ ਉਤਪਾਦਾਂ ਦੀ ਢੋਆ- ਢੋਆਈ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ
ਬਾਗਬਾਨੀ ਉਤਪਾਦਾਂ ਦੀ ਢੋਆ-ਢੋਆਈ ਵਿੱਚ ਫਾਰਮ ਤੋਂ ਮੰਡੀਆਂ ਐੱਫਪੀਓ ਕਲੈਕਸ਼ਨ ਸੈਂਟਰ ਅਤੇ ਗੁਦਾਮਾਂ ਆਦਿ ਤੱਕ ਦੀ ਆਵਾਜਾਈ ਸ਼ਾਮਲ ਹੋਵੇਗੀ। ਸੈਕੰਡਰੀ ਟ੍ਰਾਂਸਪੋਰਟੇਸ਼ਨ ਵਿੱਚ ਮੰਡੀਆਂ ਤੋਂ ਜ਼ਿਲਾ ਪੱਧਰੀ ਮੰਡੀਆਂ ਅਤੇ ਇੰਟਰ ਸਟੇਟ ਮੰਡੀਆਂ, ਪ੍ਰੋਸੈੱਸਿੰਗ ਇਕਾਈਆਂ, ਰੇਲਵੇ ਸਟੇਸ਼ਨਾਂ, ਵੇਅਰ ਹਾਊਸ ਅਤੇ ਥੋਕ ਵਿਕਰੇਤਾ ਆਦਿ ਸ਼ਾਮਲ ਹੋਣਗੇ।
ਖੇਤੀ ਉਤਪਾਦਾਂ ਦੀ ਢੋਆ-ਢੋਆਈ ਸਪਲਾਈ ਲੜੀ ਦਾ ਇੱਕ ਅਹਿਮ ਅਤੇ ਲਾਜ਼ਮੀ ਹਿੱਸਾ ਹੈ। ਮੌਜੂਦਾ ਲੌਕਡਾਊਨ ਕਾਰਨ ਦੇਸ਼ ਵਿੱਚ ਪੈਦਾ ਹੋਈ ਅਸਾਧਾਰਨ ਸਥਿਤੀ ਦੇ ਤਹਿਤ ਕਿਸਾਨ ਰਥ ਐਪ ਕਿਸਾਨਾਂ, ਗੁਦਾਮਾਂ, ਐੱਫਪੀਓ, ਏਪੀਐੱਮਸੀ ਮੰਡੀਆਂ ਅਤੇ ਅੰਤਰਰਾਜੀ ਅਤੇ ਇੰਟਰ ਸਟੇਟ ਖਰੀਦਦਾਰਾਂ ਦਰਮਿਆਨ ਸਹਿਜ ਸਪਲਾਈ ਸਬੰਧਾਂ ਨੂੰ ਯਕੀਨੀ ਬਣਾਵੇਗਾ ਅਤੇ ਸਮੇਂ ਸਿਰ ਢੋਆ-ਢੋਆਈ ਕਰਕੇ ਭੋਜਨ ਦੀ ਬਰਬਾਦੀ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ। ਇਸ ਨਾਲ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਦੀ ਵਧੀਆ ਕੀਮਤ ਮਿਲਣੀ ਵੀ ਸੰਭਵ ਹੋ ਸਕੇਗੀ।
ਕਿਸਾਨ, ਐੱਫਪੀਓ, ਖਰੀਦਦਾਰ ਅਤੇ ਵਪਾਰੀ ਇਸ ਐਪ ਰਾਹੀਂ ਆਵਾਜਾਈ ਦੇ ਲੋੜੀਂਦੇ ਸਾਧਨਾਂ ਦੀ ਮੰਗ ਬਾਜ਼ਾਰ ਵਿੱਚ ਪੈਦਾ ਕਰਨਗੇ, ਜਿਸ ਨੂੰ ਮਾਰਕਿਟ ਵਿੱਚ ਟ੍ਰਾਂਸਪੋਰਟ ਅਪਰੇਟਰਾਂ ਰਾਹੀਂ ਚਲਾਇਆ ਜਾਂਦਾ ਹੈ, ਜਿਹੜੇ ਲੋੜ ਅਨੁਸਾਰ ਵੱਖ-ਵੱਖ ਟਰੱਕਾਂ ਅਤੇ ਫਲੀਟ ਮਾਲਕਾਂ ਨਾਲ ਰਾਬਤਾ ਕਾਇਮ ਕਰਕੇ ਲੋੜ ਅਨੁਸਾਰ ਵਾਹਨ ਉਪਲਬੱਧ ਕਰਾਉਂਦੇ ਨੇ ਜਿਸ ਨਾਲ ਖ਼ਪਤਕਾਰ ਤੱਕ ਛੇਤੀ ਸਮਾਨ ਭੇਜਣਾ ਸੰਭਵ ਹੋ ਜਾਂਦਾ ਹੈ। ਇਸ ਐਪ ਨਾਲ ਖ਼ਪਤਕਾਰ ਸਿੱਧੇ ਤੌਰ ਤੇ ਟਰੱਕ ਜਾਂ ਫਲੀਟ ਅਪਰੇਟਰ ਨਾਲ ਗੱਲਬਾਤ ਕਰਕੇ ਆਪਣੇ ਸੌਦੇ ਨੂੰ ਅੰਤਿਮ ਰੂਪ ਦਿੰਦਾ ਹੈ। ਇੱਕ ਵਾਰ ਯਾਤਰਾ ਪੂਰੀ ਹੋਣ ਤੋਂ ਬਾਅਦ ਖ਼ਪਤਕਾਰ ਐਪ ਰਾਹੀਂ ਢੋਆ-ਢੋਆਈ ਕਰਨ ਵਾਲੇ ਨੂੰ ਰੇਟਿੰਗ ਫੀਡਬੈਕ ਪ੍ਰਦਾਨ ਕਰਦਾ ਹੈ, ਜੋ ਸਮੇਂ ਦੇ ਨਾਲ-ਨਾਲ ਟ੍ਰਾਂਸਪੋਟਰਾਂ ਨੂੰ ਆਪਣੀ ਸੇਵਾ ਵਿੱਚ ਸੁਧਾਰ ਲਈ ਫੀਡਬੈਕ ਵਿਧੀ ਬਣ ਜਾਂਦਾ ਹੈ । ਇਹ ਭਵਿੱਖ ਵਿੱਚ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ ਦੀ ਚੋਣ ਪ੍ਰਕਿਰਿਆ ਲਈ ਵੀ ਖ਼ਪਤਕਾਰ ਦੀ ਸਹਾਇਤਾ ਕਰੇਗਾ।
ਸ਼੍ਰੀ ਤੋਮਰ ਨੇ ਇਸ ਮੌਕੇ ਬੋਲਦਿਆਂ ਅੱਗੇ ਕਿਹਾ ਕਿ ਕਿਸਾਨ ਰਥ ਮੋਬਾਈਲ ਐਪ ਦੇਸ਼ ਵਿੱਚ ਖੇਤੀਬਾੜੀ ਤੇ ਬਾਗਬਾਨੀ ਉਤਪਾਦਾਂ ਦੇ ਅੰਤਰ ਮੰਡੀ ਅਤੇ ਅੰਤਰਰਾਜ ਵਪਾਰ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਇਤਾ ਕਰੇਗਾ। ਮੰਤਰੀ ਨੇ ਕਿਹਾ ਕਿ ਇਹ ਐਪ ਕਿਸਾਨ ਕਾ ਅਪਣਾ ਵਾਹਨ ਟੈਗ ਲਾਈਨ ਦੇ ਨਾਲ ਖੇਤੀ ਉਤਪਾਦਾਂ ਦੀ ਢੋਆ-ਢੋਆਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਇਹ ਮੋਬਾਈਲ ਐਪ ਸ਼ੁਰੂ ਵਿੱਚ ਐਂਡਰਾਇਡ (Android) ਵਰਜ਼ਨ ਵਿੱਚ 08 ਭਾਸ਼ਾਵਾਂ ਵਿੱਚ ਉਪਲੱਬਧ ਕਰਵਾਈ ਜਾਵੇਗੀ, ਅਤੇ ਪੈਨ –ਇੰਡੀਆ ਵਰਤੋਂ ਲਈ ਇਹ ਤਿਆਰ ਹੈ।
ਆਖਰੀ ਵਾਰ ਸੰਸ਼ੋਧਿਤ : 7/14/2020