ਹੋਮ / ਸਮਾਜਕ ਭਲਾਈ / ਸਮਾਜਿਕ ਜਾਗਰੂਕਤਾ / ਉਪਭੋਗਤਾ ਅਤੇ ਸੌਂਦਰਯ-ਸਮੱਗਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਉਪਭੋਗਤਾ ਅਤੇ ਸੌਂਦਰਯ-ਸਮੱਗਰੀ

ਇਸ ਹਿੱਸੇ ਵਿੱਚ ਸੌਂਦਰਯ-ਸਮੱਗਰੀ ਦੇ ਸੰਦਰਭ ਵਿੱਚ ਉਪਭੋਗਤਾ ਅਧਿਕਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਸੁੰਦਰਤਾ ਦਾ ਇਤਿਹਾਸਕ ਪਰਿਪੇਖ

ਪ੍ਰਾਚੀਨ ਕਾਲ ਤੋਂ ਹੀ ਮਨੁੱਖੀ ਮਨ ਅਤੇ ਦਿਮਾਗ ਨੂੰ ਸੁੰਦਰਤਾ ਆਕਰਸ਼ਿਤ ਕਰਦੀ ਰਹੀ ਹੈ। ਵੈਦਿਕ ਕਾਲੀਨ ਸੱਭਿਅਤਾ ਵਿੱਚ ਮਨੁੱਖ ਦੁਆਰਾ ਸੌਂਦਰਯ-ਸਮੱਗਰੀ ਦੇ ਰੂਪ ਵਿੱਚ ਵਿਭਿੰਨ ਜੜੀ-ਬੂਟੀਆਂ ਦੀ ਵਰਤੋਂ ਦਾ ਵਰਣਨ ਮਿਲਦਾ ਹੈ। ਆਦਿ ਕਾਲ ਤੋਂ ਹੀ ਭਾਰਤ ਵਿੱਚ ਹਲਦੀ, ਚੰਦਨ, ਕੇਸਰ, ਤੁਲਸੀ, ਗੇਂਦਾ ਦੇ ਫੁੱਲ ਅਤੇ ਪੱਤੀਆਂ, ਨਿੰਮ, ਨਿੰਬੂ, ਸ਼ਿਰੀਸ਼ ਦੇ ਫੁੱਲ, ਆਂਵਲਾ ਅਤੇ ਪਿੱਪਲ ਆਦਿ ਦੀ ਸੌਂਦਰਯ-ਸਮੱਗਰੀ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਰਿਹਾ ਹੈ। ਮਹਾਕਵੀ ਕਾਲੀਦਾਸ ਨੇ ਵੀ ਆਪਣੇ ਗ੍ਰੰਥ ''ਅਭਿਗਿਆਨ-ਸ਼ਾਕੁੰਤਲਮ'' ਵਿੱਚ ਸ਼ਕੁੰਤਲਾ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਵਿਭਿੰਨ ਪ੍ਰਕਾਰ ਦੇ ਕੁਦਰਤੀ ਸੌਂਦਰਯ-ਸਮੱਗਰੀ ਦਾ ਜ਼ਿਕਰ ਕੀਤਾ ਹੈ। ਅੱਜ ਦੇ ਇਸ ਭੌਤਿਕਵਾਦੀ ਯੁੱਗ ਵਿੱਚ ਤਾਂ ਹਰ ਆਦਮੀ ਸੁੰਦਰ ਦਿੱਸਣਾ ਚਾਹੁੰਦਾ ਹੈ। ਸਮਾਜ ਵਿੱਚ ਇਹ ਆਮ ਧਾਰਨਾ ਹੈ ਕਿ ਸੌਂਦਰਯ-ਸਮੱਗਰੀ ਦਾ ਪ੍ਰਯੋਗ ਸਿਰਫ਼ ਔਰਤਾਂ ਕਰਦੀਆਂ ਹਨ। ਆਧੁਨਿਕ ਯੁੱਗ ਵਿੱਚ ਇਹ ਧਾਰਨਾ ਬਦਲਦੀ ਦਿਸ ਰਹੀ ਹੈ।

ਸੁੰਦਰਤਾ ਦਾ ਵਰਤਮਾਨ ਪਰਿਪੇਖ

ਅੱਜ ਸੌਂਦਰਯ-ਸਮੱਗਰੀ ਕੇਵਲ ਔਰਤਾਂ ਦੇ ਉਪਯੋਗ ਦੀ ਵਸਤੂ ਨਹੀਂ ਰਹੀ, ਹੁਣ ਤਾਂ ਪੁਰਖ ਔਰਤਾਂ ਦੀ ਤਰ੍ਹਾਂ ਸੌਂਦਰਯ-ਸਮੱਗਰੀ ਦਾ ਪ੍ਰਯੋਗ ਕਰਨ ਲੱਗੇ ਹਨ। ਔਰਤਾਂ ਦੀ ਹੀ ਤਰ੍ਹਾਂ ਪੁਰਸ਼ਾਂ ਦੇ ਲਈ ਵੀ ਬਿਊਟੀ ਪਾਰਲਰ ਖੁੱਲ੍ਹ ਚੁੱਕੇ ਹਨ, ਉਨ੍ਹਾਂ ਨੂੰ ਵੀ ਗੋਰਾ ਬਣਾਉਣ ਵਾਲੇ ਵਿਸ਼ੇਸ਼ ਕ੍ਰੀਮ ਅਤੇ ਲੋਸ਼ਨ ਦੁਕਾਨਾਂ ਤੇ ਮੌਜੂਦ ਹਨ। ਬਾਜ਼ਾਰ ਵਿੱਚ ਹਰ ਉਮਰ ਅਤੇ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸੌਂਦਰਯ-ਸਮੱਗਰੀ ਦੇ ਉਤਪਾਦ ਉਪਲਬਧ ਹਨ। ਸੌਂਦਰਯ-ਸਮੱਗਰੀ ਬਣਾਉਣ ਵਾਲੀਆਂ ਕੰਪਨੀਆਂ ਦੁਆਰਾ ਕੁਦਰਤੀ ਤੱਤਾਂ ਅਤੇ ਜੜੀ-ਬੂਟੀਆਂ ਤੋਂ ਤਿਆਰ ਉਤਪਾਦਾਂ ਦੇ ਨਾਂ ‘ਤੇ ਲੋਕਾਂ ਤੋਂ ਮੂੰਹ ਮੰਗੀ ਕੀਮਤ ਵਸੂਲੀ ਜਾ ਰਹੀ ਹੈ। ਕੰਪਨੀਆਂ ਦੁਆਰਾ ਕਰੋੜਾਂ ਰੁਪਏ ਉਤਪਾਦਾਂ ਦੇ ਵਿਗਿਆਪਨ ‘ਤੇ ਖਰਚ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਇਕ ਤੋਂ ਵਧ ਕੇ ਇੱਕ ਦਾਅਵੇ ਕੀਤੇ ਜਾਂਦੇ ਹਨ। ਕਿਸੇ ਕੰਪਨੀ ਦਾ ਦਾਅਵਾ ਹੁੰਦਾ ਹੈ ਕਿ ਉਸ ਦੀ ਕ੍ਰੀਮ ਤੁਸੀਂ ਲਗਾਉਗੇ ਤਾਂ ਹਫ਼ਤੇ ਭਰ ਦੇ ਬਾਅਦ ਹੀ ਕਾਲੇ ਤੋਂ ਗੋਰੇ ਹੋਣ ਲੱਗੋਗੇ, ਤਾਂ ਕਿਸੇ ਦਾ ਦਾਅਵਾ ਹੁੰਦਾ ਹੈ ਕਿ ਉਸ ਦੇ ਦੁਆਰਾ ਬਣਾਏ ਗਏ ਤੇਲ ਨੂੰ ਲਗਾਉਣ ਨਾਲ ਤੁਹਾਡੇ ਸਫੈਦ ਵਾਲ ਕਾਲੇ ਹੋ ਜਾਣਗੇ। ਜਾਗਰੂਕ ਉਪਭੋਗਤਾ ਨੂੰ ਇਨ੍ਹਾਂ ਗੱਲਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਬੁਨਿਆਦੀ ਅਤੇ ਦੁਬਿਧਾਜਨਕ ਪ੍ਰਚਾਰਾਂ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਅਜੇ ਤੱਕ ਦੇ ਕਿਸੇ ਵੀ ਵਿਗਿਆਨਕ ਖੋਜ ਵਿੱਚ ਇਨ੍ਹਾਂ ਗੱਲਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਭਾਰਤ ਵਿੱਚ ਸੌਂਦਰਯ-ਸਮੱਗਰੀ ਦੇ ਵਪਾਰ ਦਾ ਵਿਸਥਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੇ ਪਿੱਛੇ ਦੇ ਕਾਰਨਾਂ ਨੂੰ ਅਸੀਂ ਹੇਠ ਲਿਖੇ ਚਾਰਟ ਦੇ ਮਾਧਿਅਮ ਨਾਲ ਸਮਝ ਸਕਦੇ ਹਾਂ:

ਔਸ਼ਧੀ ਅਤੇ ਕੌਸਮੇਟਿਕਸ ਅਧਿਨਿਯਮ, 1940 ਅਤੇ ਨਿਯਮਾਵਲੀ 1945 ਦੇ ਅੰਤਰਗਤ ਕੌਸਮੇਟਿਕਸ ਨੂੰ ਅਜਿਹਾ ਪਦਾਰਥ ਦੱਸਿਆ ਗਿਆ ਹੈ ਜੋ ਸਫਾਈ ਕਰਨ, ਸੁੰਦਰਤਾ ਅਤੇ ਆਕਰਸ਼ਣ ਵਧਾਉਣ ਆਦਿ ਦੇ ਉਦੇਸ਼ ਨਾਲ ਮਨੁੱਖੀ ਸਰੀਰ ਤੇ ਮਲਣ, ਪਲਟਣ, ਛਿੜਕਣ ਜਾਂ ਫੁਹਾਰਨ ਜਾਂ ਉਸ ਵਿੱਚ ਰਚਾਉਣ ਜਾਂ ਹੋਰਨਾਂ ਉਸ ਉੱਤੇ ਲਗਾਉਣ ਦੇ ਲਈ ਬਣਾਈਆਂ ਗਈਆਂ ਵਸਤੂਆਂ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ।

ਕੌਸਮੈਟਿਕ ਉਤਪਾਦਾਂ ਦਾ ਸੁਰੱਖਿਅਤ ਹੋਣਾ ਇੱਕ ਉਪਭੋਗਤਾ ਦੇ ਲਈ ਬਹੁਤ ਜ਼ਰੂਰੀ ਹੈ। ਕੌਸਮੈਟਿਕ ਉਤਪਾਦਾਂ ਨੂੰ ਹੇਠ ਲਿਖੀਆਂ ਇਕਾਈਆਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ:

  • ਔਸ਼ਧੀ ਅਤੇ ਕੌਸਮੈਟਿਕਸ ਅਧਿਨਿਯਮ, 1940 ਦੀ ਅਨੁਸੂਚੀ ਐੱਮ-II ਅਤੇ ਨਿਯਮਾਵਲੀ, 1945
  • ਭਾਰਤੀ ਮਾਪਦੰਡ ਬਿਊਰੋ, ਨਵੀਂ ਦਿੱਲੀ ਦੁਆਰਾ ਜਾਰੀ ਮਾਪਦੰਡਾਂ ਦੇ ਅਨੁਸਾਰ
  • ਯੂ. ਐਸ. ਐਫ. ਡੀ. ਏ. ਦੇ ਸੀ. ਜੀ. ਐਫ. ਪੀ. ਦੇ ਦਿਸ਼ਾ-ਨਿਰਦੇਸ਼ ਦੇ ਅਨੁਸਾਰ
  • ਕੌਸਮੈਟਿਕ ਟੌਯਲੇਟਰੀਜ ਐਂਡ ਫਰੈਂਗਰੈਂਸ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ ਦੇ ਅਨੁਸਾਰ
  • ਇੰਟਰਨੈਸ਼ਨਲ ਫਰੈਂਗਰੈਂਸ ਐਸੋਸੀਏਸ਼ਨ ਅਤੇ ਇਸੇ ਤਰ੍ਹਾਂ ਦੀਆਂ ਇਕਾਈਆਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ।
  • ਔਸ਼ਧੀ ਅਤੇ ਕੌਸਮੈਟਿਕਸ ਅਧਿਨਿਯਮ, 1940 ਉਪਭੋਗਤਾਵਾਂ ਨੂੰ ਸੁਰੱਖਿਆ ਦੇਣ ਵਾਲਾ ਅਜਿਹਾ ਕਾਨੂੰਨ ਹੈ ਜੋ ਮੁੱਖ ਰੂਪ ਨਾਲ ਭਾਰਤ ਵਿੱਚ ਬਣਾਏ ਜਾਣ ਵਾਲੇ ਅਤੇ ਵੇਚੇ ਜਾਣ ਵਾਲੇ ਕੌਸਮੈਟਿਕਸ ਅਤੇ ਦਵਾਈਆਂ ਦੇ ਪੱਧਰ ਅਤੇ ਗੁਣਵੱਤਾ ਨਾਲ ਸਬੰਧਤ ਹੈ।

ਕੌਸਮੈਟਿਕਸ ਨੂੰ ਵੇਚਣ ਲਈ ਕਿਸੇ ਲਾਈਸੈਂਸ ਦੀ ਜ਼ਰੂਰਤ ਨਹੀਂ ਹੈ। ਜੇਕਰ ਭਾਰਤੀ ਮੂਲ ਦਾ ਕੌਸਮੈਟਿਕਸ ਕਿਸੇ ਲਾਇਸੈਂਸਸ਼ੁਦਾ ਨਿਰਮਾਤਾ ਦੁਆਰਾ ਬਣਾਇਆ ਗਿਆ ਹੋਵੇ। ਕੌਸਮੈਟਿਕਸ ਬਣਾਉਣ ਦੇ ਲਈ ਲਾਈਸੈਂਸ ਜ਼ਰੂਰੀ ਹੈ ਅਤੇ ਅਜਿਹੇ ਵਿਅਕਤੀ ਨੂੰ ਔਸ਼ਧੀ ਅਤੇ ਕੌਸਮੈਟਿਕਸ ਅਧਿਨਿਯਮ, 1940 ਦੀ ਅਨੁਸੂਚੀ ਐੱਮ-II ਅਤੇ ਨਿਯਮਾਵਲੀ 1945 ਵਿੱਚ ਦਿੱਤੀਆਂ ਗਈਆਂ ਸ਼ਰਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹਨ:

  • ਕੌਸਮੈਟਿਕਸ ਬਣਾਉਣ ਦੇ ਕਾਰਖਾਨੇ ਦਾ ਅਹਾਤਾ ਸਿਹਤਮੰਦ ਵਾਤਾਵਰਣ ਵਿੱਚ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਸਾਫ-ਸੁਥਰਾ ਰੱਖਣਾ ਜ਼ਰੂਰੀ ਹੈ।
  • ਉਹ ਰਿਹਾਇਸ਼ੀ ਉਦੇਸ਼ ਦੇ ਲਈ ਪ੍ਰਯੋਗ ਕੀਤੇ ਜਾ ਰਹੇ ਅਹਾਤੇ ਤੋਂ ਅਲੱਗ ਹੋਣਾ ਚਾਹੀਦਾ ਹੈ
  • ਲਾਇਸੈਂਸਧਾਰੀ ਵਿਅਕਤੀ ਦੇ ਕੋਲ ਜ਼ਰੂਰੀ ਜਗ੍ਹਾ, ਭਵਨ ਆਦਿ ਹੋਣਾ ਚਾਹੀਦਾ ਹੈ
  • ਸਮਰੱਥ ਤਕਨੀਕੀ ਸਟਾਫ ਦੀ ਨਿਗਰਾਨੀ ਅਤੇ ਨਿਰਦੇਸ਼ਨ ਵਿੱਚ ਕੌਸਮੈਟਿਕਸ ਦਾ ਉਤਪਾਦਨ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਅੱਗੇ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ:
    1. ਜਿਨ੍ਹਾਂ ਦੇ ਕੋਲ ਭਾਰਤੀ ਫਾਰਮੇਸੀ ਪਰਿਸ਼ਦ ਦੁਆਰਾ ਪ੍ਰਮਾਣਿਤ ਫਾਰਮੇਸੀ ਵਿੱਚ ਡਿਪਲੋਮਾ ਹੋਵੇ
    2. ਰਸਾਇਣ ਵਿਗਿਆਨ ਦੇ ਨਾਲ ਇੰਟਰਮੀਡੀਏਟ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ

ਸਜ਼ਾ ਦੀ ਵਿਵਸਥਾ

ਕਾਨੂੰਨ ਅਤੇ ਨਿਯਮਾਵਲੀ ਦਾ ਉਲੰਘਣ ਕਰਕੇ ਕੌਸਮੈਟਿਕਸ ਦੇ ਨਿਰਮਾਣ ਕਰਨ ਵਾਲੇ ਵਿਅਕਤੀ ਨੂੰ-

  • ਪਹਿਲੀ ਵਾਰ ਦੋਸ਼ੀ ਹੋਣ ਤੇ: ਇੱਕ ਸਾਲ ਦੀ ਕੈਦ ਜਾਂ ਇੱਕ ਹਜ਼ਾਰ ਰੁਪਏ ਜੁਰਮਾਨਾਂ ਜਾਂ ਦੋਵੇਂ ਹੋ ਸਕਦੇ ਹਨ।
  • ਨਕਲੀ ਕੌਸਮੈਟਿਕ ਬਣਾਉਣ ‘ਤੇ: ਤਿੰਨ ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

ਦੋਵੇਂ ਮਾਮਲਿਆਂ ਵਿੱਚ ਦੁਬਾਰਾ ਅਪਰਾਧ ਕਰਨ ‘ਤੇ ਦੋ ਸਾਲ ਦੀ ਕੈਦ ਜਾਂ ਦੋ ਹਜ਼ਾਰ ਰੁਪਏ ਤਕ ਦੇ ਜੁਰਮਾਨੇ ਜਾਂ ਦੋਵਾਂ ਦੀ ਸਜ਼ਾ ਹੋ ਸਕਦੀ ਹੈ।

ਆਯਾਤ ਕੀਤੇ ਜਾਣ ਵਾਲੇ ਕੌਸਮੈਟਿਕਸ ਦੇ ਲਈ ਇਹ ਜ਼ਰੂਰੀ ਹੈ ਕਿ ਭੇਜੇ ਜਾ ਰਹੇ ਮਾਲ ਦੇ ਨਾਲ ਇੱਕ ਇਨਵਾਇਸ ਜਾਂ ਵੇਰਵਾ ਜ਼ਰੂਰ ਹੋਣਾ ਚਾਹੀਦਾ ਹੈ, ਜਿਸ ਵਿੱਚ ਭੇਜੇ ਗਏ ਮਾਲ ‘ਚ ਸ਼ਾਮਿਲ ਕੀਤੇ ਗਏ ਕੌਸਮੈਟਿਕਸ ਦੀ ਹਰੇਕ ਵਸਤੂ ਦਾ ਨਾਂ ਅਤੇ ਮਾਤਰਾ ਅਤੇ ਨਿਰਮਾਤਾ ਦਾ ਨਾਂ ਅਤੇ ਪਤਾ ਦਿਖਾਇਆ ਗਿਆ ਹੋਵੇ।

ਕੌਸਮੈਟਿਕਸ ਉਤਪਾਦਾਂ ਉੱਪਰ ਜੋ ਲੇਬਲ ਲਗਾਇਆ ਜਾਵੇ ਉਹ ਅੰਦਰ ਅਤੇ ਬਾਹਰ ਇਸ ਪ੍ਰਕਾਰ ਦਾ ਹੋਵੇ ਕਿ ਉਸ ਵਿੱਚ ਕੌਸਮੈਟਿਕਸ ਦਾ ਨਾਮ, ਨਿਰਮਾਤਾ ਦਾ ਨਾਮ, ਨਿਰਮਾਣ ਕੀਤੇ ਜਾਣ ਵਾਲੇ ਪਰਿਸਰ ਦਾ ਪਤਾ ਹੋਵੇ। ਵਸਤੂ ਦਾ ਆਕਾਰ ਛੋਟਾ ਹੋਣ ਤੇ ਨਿਰਮਾਤਾ ਦਾ ਨਾਮ, ਪ੍ਰਮੁੱਖ ਸਥਾਨ ਅਤੇ ਪਿਨਕੋਡ ਜ਼ਰੂਰ ਹੋਵੇ। ਅੰਦਰ ਲਗਾਏ ਜਾਣ ਵਾਲੇ ਲੇਬਲ ‘ਚ ਖਤਰੇ ਵਾਲੀ ਚੀਜ਼ ਦੇ ਲਈ ਸੁਰੱਖਿਅਤ ਪ੍ਰਯੋਗ ਕੀਤੇ ਜਾਣ ਦੇ ਨਿਰਦੇਸ਼/ਚਿਤਾਵਨੀ ਜਾਂ ਸਾਵਧਾਨੀ ਦਾ ਜ਼ਿਕਰ ਹੋਣਾ ਜ਼ਰੂਰੀ ਹੈ। ਬਾਹਰੀ ਲੇਬਲ ‘ਤੇ ਭਾਰ/ਮਾਪ, ਸੰਖਿਆ ਆਦਿ ਹੋਣਾ ਚਾਹੀਦਾ ਹੈ।

ਕੌਸਮੈਟਿਕਸ ਦਾ ਪ੍ਰਯੋਗ ਔਰਤਾਂ ਦੁਆਰਾ ਹੀ ਨਹੀਂ, ਸਗੋਂ ਪੁਰਸ਼ਾਂ ਅਤੇ ਬੱਚਿਆਂ ਦੁਆਰਾ ਵੀ ਕੀਤਾ ਜਾਂਦਾ ਹੈ। ਔਸ਼ਧੀ ਅਤੇ ਕੌਸਮੈਟਿਕਸ ਨਿਯਮਾਵਲੀ, 1945 ਦੀ ਅਨੁਸੂਚੀ 'ਸ' ਵਿੱਚ ਸੂਚੀਬੱਧ ਕੌਸਮੈਟਿਕਸ ਅੱਗੇ ਲਿਖੀਆਂ ਹਨ:

ਪਿਛਲੇ ਕੁਝ ਦਿਨਾਂ ਤੋਂ ਦੇਖਣ ਵਿਚ ਆ ਰਿਹਾ ਹੈ, ਕਿ ਕੌਸਮੈਟਿਕਸ ਉਤਪਾਦਾਂ ਨੂੰ 'ਪ੍ਰਾਕ੍ਰਿਤਿਕ ਤੱਤਾਂ ਨਾਲ ਬਣਿਆ ਹੋਇਆ ਜਾਂ ਹਰਬਲ' ਉਤਪਾਦਾਂ ਦੇ ਰੂਪ ਵਿੱਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਇਹ ਦੇਖਣ ਦੀ ਗੱਲ ਹੈ ਕਿ ਉਪਭੋਗਤਾਵਾਂ ਨੂੰ ਪ੍ਰਕਿਰਤੀ ਦੇ ਨਾਂ ‘ਤੇ ਸ਼ੋਸ਼ਿਤ ਤਾਂ ਨਹੀਂ ਕੀਤਾ ਜਾ ਰਿਹਾ। ਆਮ ਤੌਰ ‘ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ 'ਪ੍ਰਾਕ੍ਰਿਤਿਕ' ਉਤਪਾਦ ਪ੍ਰਕਿਰਤੀ ਤੋਂ ਲਏ ਜਾਂਦੇ ਹਨ। ਕਿਸੇ ਉਤਪਾਦ ਨੂੰ ਪ੍ਰਕਿਰਤੀ ਦੇ ਰੂਪ ਵਿੱਚ ਪ੍ਰਚਾਰਿਤ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇਹ ਉਤਪਾਦ ਗਾਹਕਾਂ ਦੇ ਲਈ ਸੁਰੱਖਿਅਤ ਅਤੇ ਹਾਨੀਕਾਰਕ ਨਹੀਂ ਹੈ। ਪ੍ਰਾਕ੍ਰਿਤਿਕ ਦੇ ਲੇਬਲ ਲੱਗੇ ਉਤਪਾਦਾਂ ਨੂੰ ਖਰੀਦਦੇ ਸਮੇਂ ਉਪਭੋਗਤਾ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਦੇਣ:

  • ਜੇਕਰ ਕਿਸੇ ਉਤਪਾਦ ‘ਤੇ ਕੁਦਰਤੀ ਦਾ ਲੇਬਲ ਲੱਗਾ ਹੈ ਤਾਂ ਉਪਭੋਗਤਾ ਨੂੰ ਇਸ ਗੱਲ ਦਾ ਭਰੋਸਾ ਨਹੀਂ ਹੋਣਾ ਚਾਹੀਦਾ ਕਿ ਇਹ ਉਤਪਾਦ ਹਮੇਸ਼ਾ ਚੰਗਾ ਹੀ ਹੋਵੇਗਾ। ਵਰਤੋਂ ਤੋਂ ਪਹਿਲਾਂ ਲੇਬਲ ਦਾ ਸਹੀ ਢੰਗ ਨਾਲ ਅਧਿਐਨ ਕਰਨਾ ਚਾਹੀਦਾ ਹੈ।
  • ਪ੍ਰਾਕ੍ਰਿਤਿਕ ਦਾ ਲੇਬਲ ਲੱਗੀਆਂ ਸਾਰੀਆਂ ਚੀਜ਼ਾਂ ਸੁਰੱਖਿਅਤ ਨਹੀਂ ਹੁੰਦੀਆਂ।
  • ਇਹ ਵੇਖੋ ਕਿ ਲੇਬਲ ਉੱਤੇ ਕੁਦਰਤੀ ਹੋਣ ਦਾ ਦਾਅਵਾ ਅਸਲ ਵਿੱਚ ਵਧਾ-ਚੜ੍ਹਾ ਕੇ ਕੀਤਾ ਗਿਆ ਹੈ ਜਾਂ ਵਿਗਿਆਪਨ ਅਸਲ ਵਿੱਚ ਪ੍ਰਭਾਵਸ਼ਾਲੀ ਹੈ।
  • ਕਿਸੇ ਸ਼ੱਕ ਦੀ ਸਥਿਤੀ ਵਿੱਚ ਕਿਸੇ ਫਾਰਮਾਸਿਸਟ ਜਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
  • ਕਿਸੇ ਸ਼ਿਕਾਇਤ ਦੀ ਸਥਿਤੀ ਵਿੱਚ, ਉਪਭੋਗਤਾ ਦੇ ਕੋਲ ਜਾਂ ਤਾਂ ਔਸ਼ਧੀ ਨਿਯੰਤਰਕ ਦਫ਼ਤਰ ਵਿੱਚ ਜਾਂ ਉਪਭੋਗਤਾ ਮੰਚ ਵਿੱਚ ਸ਼ਿਕਾਇਤ ਦਾਇਰ ਕਰਨ ਦਾ ਸਾਹਸ ਹੋਣਾ ਚਾਹੀਦਾ ਹੈ।
  • ਸਧਾਰਨ ਸਮਝ-ਬੂਝ ਅਤੇ ਕੁਝ ਅਹਿਤਿਆਤ ਵਰਤ ਕੇ ਕੌਸਮੈਟਿਕਸ ਦੀ ਦੁਰਵਰਤੋਂ ਤੋਂ ਬਚਿਆ ਜਾ ਸਕਦਾ ਹੈ:
    • ਕੌਸਮੈਟਿਕਸ ਅਨੇਕ ਪ੍ਰਕਾਰ ਦੇ ਰਸਾਇਣਾਂ ਅਤੇ ਦ੍ਰਵਾਂ ਨਾਲ ਬਣਾਇਆ ਜਾਂਦਾ ਹੈ।
    • ਸੌਂਣ ਤੋਂ ਪਹਿਲਾਂ ਦਿਨ ਵਿੱਚ ਕੀਤੇ ਜਾਣ ਵਾਲੇ ਪੂਰੇ ਮੇਕਅੱਪ ਨੂੰ ਸਾਫ਼ ਕਰ ਦਿਓ
    • ਮੇਕਅੱਪ ਨੂੰ ਸਾਂਝਾ ਇਸਤੇਮਾਲ ਨਾ ਕਰੋ, ਵਿਸ਼ੇਸ਼ ਰੂਪ ਨਾਲ ਅੱਖਾਂ ਦੇ ਮੇਕਅਪ ਜਾਂ ਲਿਪਸਟਿਕ ਆਦਿ ਦਾ।
    • ਉਤਪਾਦ ਦਾ ਮੂਲ ਗਾੜ੍ਹਾਪਨ ਵਾਪਸ ਲਿਆਉਣ ਦੇ ਲਈ ਉਸ ਵਿੱਚ ਕਦੀ ਵੀ ਕੋਈ ਤਰਲ ਪਦਾਰਥ ਨਾ ਮਿਲਾਓ, ਕਿਉਂਕਿ ਇਸ ਨਾਲ ਬੈਕਟੀਰੀਆ ਪੈਦਾ ਹੋ ਸਕਦੇ ਹਨ।
    • ਜਿਸ ਨਾਲ ਐਲਰਜੀ ਹੋਵੇ ਉਸ ਉਤਪਾਦ ਦਾ ਇਸਤੇਮਾਲ ਤੁਰੰਤ ਬੰਦ ਕਰ ਦਿਓ।
    • ਮੇਕਅਪ ਦਾ ਰੰਗ ਬਦਲਣ ਜਾਂ ਬਦਬੋ ਆਉਣ ‘ਤੇ ਉਸ ਨੂੰ ਨਸ਼ਟ ਕਰ ਦਿਓ।
    • ਅੱਖਾਂ ਵਿੱਚ ਸੰਕਰਮਣ ਹੋਣ ‘ਤੇ ਕੀਤਾ ਜਾਣ ਵਾਲਾ ਮੇਕਅਪ ਨਸ਼ਟ ਕਰ ਦਿਓ।
    • ਯਾਤਰਾ ਦੇ ਦੌਰਾਨ ਅੱਖਾਂ ਵਿੱਚ ਮੇਕਅਪ ਨਾ ਲਗਾਓ ਕਿਉਂਕਿ ਸੱਟ ਲੱਗਣ ਦੀ ਦਸ਼ਾ ਵਿੱਚ ਅੰਨ੍ਹੇਪਣ ਵਰਗੀ ਬਿਮਾਰੀ ਹੋ ਸਕਦੀ ਹੈ।
    • ਕੌਸਮੈਟਿਕ ਉਤਪਾਦਾਂ ਨੂੰ ਸੂਰਜ ਦੀ ਰੌਸ਼ਨੀ ਤੋਂ ਦੂਰ ਰੱਖੋ।
    • ਵਰਤੋਂ ਨਾ ਕੀਤੇ ਜਾਣ ‘ਤੇ ਮੇਕਅਪ ਕੰਟੇਨਰ ਨੂੰ ਬੰਦ ਕਰ ਦਿਓ।
    • ਕੌਸਮੈਟਿਕ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
    • ਸਿਗਰਟਨੋਸ਼ੀ ਕਰਦੇ ਸਮੇਂ ਹੇਅਰ ਸਪਰੇਅ ਵਰਗੇ ਉਤਪਾਦਾਂ ਦਾ ਪ੍ਰਯੋਗ ਨਾ ਕਰੋ, ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ।
    • ਹੇਅਰ ਸਪਰੇਅ ਅਤੇ ਪਾਊਡਰ ਦੇ ਸਾਹ ਰਾਹੀਂ ਅੰਦਰ ਜਾਣ ਤੇ ਸਾਹ ਦੀ ਬਿਮਾਰੀ ਹੋ ਸਕਦੀ ਹੈ।

ਔਸ਼ਧੀ ਅਤੇ ਕੌਸਮੈਟਿਕਸ ਅਧਿਨਿਯਮ, 1940 ਆਜ਼ਾਦੀ ਤੋਂ ਪਹਿਲਾਂ ਦਾ ਇੱਕ ਕਾਨੂੰਨ ਹੈ ਅਤੇ ਇਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਵਿੱਚ ਦੋ ਸਭ ਤੋਂ ਵੱਧ ਲਾਭ ਕਮਾਉਣ ਵਾਲੇ ਉਦਯੋਗਾਂ ਅਰਥਾਤ ਔਸ਼ਧੀ ਅਤੇ ਕੌਸਮੈਟਿਕਸ ਉਦਯੋਗਾਂ ਨੂੰ ਨਿਯਮਿਤ ਕਰੇਗਾ। ਕਿਉਂਕਿ ਨਿਮਨ ਪੱਧਰ ਦੀਆਂ ਦਵਾਈਆਂ ਨਾਲ ਜੀਵਨ ਨੂੰ ਖਤਰਾ ਹੁੰਦਾ ਹੈ, ਇਸ ਲਈ ਔਸ਼ਧੀ ਰੈਗੂਲੇਟਰੀ ਸੰਸਥਾ ਜ਼ਿਆਦਾ ਹੁਸ਼ਿਆਰੀ ਰੱਖਦੇ ਹਨ ਅਤੇ ਨਿਯਮਿਤ ਮੌਨੀਟਰਿੰਗ ਕਰਦਾ ਹੈ। ਬਦਕਿਸਮਤੀ ਨਾਲ ਕੌਸਮੈਟਿਕਸ ਦੇ ਰੈਗੂਲੇਸ਼ਨਾਂ ਦੀ ਕਠੋਰਤਾ ਨਾਲ ਪਾਲਣ ਨਹੀਂ ਹੁੰਦਾ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਕਲੀ ਅਤੇ ਅਣਉਚਿਤ ਢੰਗ ਨਾਲ ਬਣਾਏ ਗਏ ਕੌਸਮੈਟਿਕਸ ਉਤਪਾਦ, ਮਨੁੱਖੀ ਸਰੀਰ ਦੇ ਵਿਭਿੰਨ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।

ਕੌਸਮੈਟਿਕ ਉਤਪਾਦਾਂ ਦੀ ਵਰਤੋਂ ਨਾਲ ਹੋਣ ਵਾਲੀ ਸਮੱਸਿਆ ਦੇ ਲਈ ਉਪਭੋਗਤਾ ਨੂੰ ਅਨੇਕਾਂ ਅਧਿਕਾਰ ਹਨ। ਅਕਸਰ ਉਪਭੋਗਤਾ ਵੱਲੋਂ ਉਤਪਾਦ ਦੀ ਖਰੀਦ ਉਸ ਦੀ ਮਾਤਾ ਜਾਂ ਹੋਰ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ। ਕਿਸੇ ਸ਼ਿਕਾਇਤ ਹੋਣ ਤੇ ਉਪਭੋਗਤਾ ਹੇਠ ਲਿਖੇ ਵਿੱਚੋਂ ਕਿਸੇ ਦੀ ਮਦਦ ਲੈ ਸਕਦਾ ਹੈ

  • ਸਰਕਾਰ- ਕੇਂਦਰੀ ਸਰਕਾਰ ਜਾਂ ਰਾਜ ਸਰਕਾਰ ਦੇ ਔਸ਼ਧੀ ਨਿਯੰਤਰਕ ਅਧਿਕਾਰੀ ਕੋਰ-ਉਪਭੋਗਤਾ ਆਨਲਾਈਨ ਸਰੋਤ ਅਤੇ ਸਸ਼ਕਤੀਕਰਨ ਕੇਂਦਰ (ਰਾਸ਼ਟਰੀ ਉਪਭੋਗਤਾ ਸਹਾਇਤਾ ਲਾਈਨ), ਨਵੀਂ ਦਿੱਲੀ।
  • ਉਪਭੋਗਤਾ ਵਿਵਾਦ ਨਿਵਾਰਣ ਏਜੰਸੀਆਂ (ਉਪਭੋਗਤਾ ਕੋਰਟ)
    1. ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਫੋਰਮ (ਜ਼ਿਲ੍ਹਾ-ਉਪਭੋਗਤਾ ਵਿਵਾਦ ਨਿਵਾਰਣ ਮੰਚ)
    2. ਰਾਜ ਪੱਧਰ ‘ਤੇ ਰਾਜ ਕਮਿਸ਼ਨ (ਰਾਜ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ)
    3. ਰਾਸ਼ਟਰੀ ਪੱਧਰ ‘ਤੇ ਰਾਸ਼ਟਰੀ ਕਮਿਸ਼ਨ (ਰਾਸ਼ਟਰੀ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ)
    4. ਗੈਰ-ਸਰਕਾਰੀ ਸੰਸਥਾ

ਕੋਰ-ਉਪਭੋਗਤਾ ਆਨਲਾਈਨ ਸਰੋਤ ਅਤੇ ਸਸ਼ਕਤੀਕਰਨ ਕੇਂਦਰ
(ਰਾਸ਼ਟਰੀ ਉਪਭੋਗਤਾ ਸਹਾਇਤਾ ਲਾਈਨ), ਨਵੀਂ ਦਿੱਲੀ
ਸੀ.ਸੀ.ਸੀ.-ਉਪਭੋਗਤਾ ਤਾਲਮੇਲ ਪਰਿਸ਼ਦ, ਨਵੀਂ ਦਿੱਲੀ।
ਸੀ.ਸੀ.ਆਰ.ਐੱਸ.-ਸਿੱਖਿਆ ਅਤੇ ਖੋਜ ਸੋਸਾਇਟੀ, ਅਹਿਮਦਾਬਾਦ।

  • ਡਾਕਟਰ/ਫਾਰਮਾਸਿਸਟ
  • ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ

ਸਰੋਤ: ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ।

2.97777777778
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top