ਹੋਮ / ਸਮਾਜਕ ਭਲਾਈ / ਗ੍ਰਾਮੀਣ ਗਰੀਬੀ ਨਿਵਾਰਣ / ਗ੍ਰਾਮੀਣ ਗਰੀਬੀ ਨਿਵਾਰਣ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਗ੍ਰਾਮੀਣ ਗਰੀਬੀ ਨਿਵਾਰਣ

ਇਸ ਭਾਗ ਵਿੱਚ ਸਾਂਸਦਾਂ ਦੁਆਰਾ ਪੇਂਡੂ ਵਿਕਾਸ ਲਈ ਅਪਣਾਈ ਜਾਣ ਵਾਲੀ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੀ ਜਾਣਕਾਰੀ ਦਿੱਤੀ ਗਈ ਹੈ।

11 ਅਕਤੂਬਰ 2014 ਨੂੰ ਸ਼ੁਰੂ ਕੀਤੀ ਗਈ ਸਾਂਸਦ ਆਦਰਸ਼ ਗ੍ਰਾਮ ਯੋਜਨਾ (SAGY) ਦਾ ਉਦੇਸ਼ ਪਿੰਡਾਂ ਅਤੇ ਉੱਥੋਂ ਦੇ ਲੋਕਾਂ ਵਿੱਚ ਉਨ੍ਹਾਂ ਮੁੱਲਾਂ ਨੂੰ ਸਥਾਪਿਤ ਕਰਨਾ ਹੈ, ਜਿਸ ਦੇ ਨਾਲ ਉਹ ਖੁਦ ਦੇ ਜੀਵਨ ਵਿੱਚ ਸੁਧਾਰ ਕਰਕੇ ਦੂਸਰਿਆਂ ਲਈ ਇੱਕ ਆਦਰਸ਼ ਪਿੰਡ ਬਣੇ। ਜਿਸ ਨਾਲ ਲੋਕ ਉਨ੍ਹਾਂ ਦਾ ਅਨੁਕਰਨ ਉਨ੍ਹਾਂ ਬਦਲਾਵਾਂ ਨੂੰ ਖੁਦ ਉੱਤੇ ਵੀ ਲਾਗੂ ਕਰਨ। ਇਹ ਯੋਜਨਾ ਸੰਸਦ ਦੇ ਦੋਨਾਂ ਸਦਨਾਂ ਦੇ ਸਾਂਸਦਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਆਪਣੇ ਚੋਣ ਖੇਤਰ ਦੇ ਘੱਟੋ-ਘੱਟ ਇੱਕ ਪਿੰਡ ਦੀ ਪਛਾਣ ਕਰਨ ਅਤੇ 2016 ਤਕ ਇੱਕ ਆਦਰਸ਼ ਪਿੰਡ ਉਸ ਦਾ ਵਿਕਾਸ ਕਰੇ। ਅਤੇ 2019 ਦੋ ਹੋਰ ਪਿੰਡਾਂ ਨੂੰ ਸ਼ਾਮਿਲ ਕਰਦੇ ਹੋਏ ਦੇਸ਼ ਭਰ ਵਿੱਚ ਫੈਲੇ 6 ਲੱਖ ਪਿੰਡਾਂ ਵਿੱਚੋਂ 2, 500 ਤੋਂ ਜ਼ਿਆਦਾ ਪਿੰਡਾਂ ਨੂੰ ਇਸ ਯੋਜਨਾ ਦਾ ਹਿੱਸਾ ਬਣਾਉਣ।

ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੀਆਂ ਮਾਨਤਾਵਾਂ

 • ਲੋਕਾਂ ਦੀ ਭਾਗੀਦਾਰੀ ਨੂੰ ਸਵੀਕਾਰ ਕਰਨ ਜਿਹੀਆਂ ਸਮੱਸਿਆਵਾਂ ਦਾ ਆਪਣੇ ਆਪ ਵਿੱਚ ਹੱਲ ਹੈ - ਯਕੀਨੀ ਬਣਾਓ ਕਿ ਸਮਾਜ ਦੇ ਸਾਰੇ ਵਰਗ ਪੇਂਡੂ ਜੀਵਨ ਨਾਲ ਸੰਬੰਧਤ ਸਾਰੇ ਪਹਿਲੂਆਂ ਤੋਂ ਲੈ ਕੇ ਸ਼ਾਸਨ ਨਾਲ ਸੰਬੰਧਤ ਸਾਰੇ ਪਹਿਲੂਆਂ ਵਿੱਚ ਭਾਗ ਲੈਣ।
 • ਅੰਤਯੋਦਯ ਦਾ ਪਾਲਣ ਕਰੋ - ਪਿੰਡ ਦੇ ਸਭ ਤੋਂ 'ਗਰੀਬ ਅਤੇ ਸਭ ਤੋਂ ਕਮਜ਼ੋਰ ਵਿਅਕਤੀ' ਨੂੰ ਚੰਗੀ ਤਰ੍ਹਾਂ ਜੀਵਨ ਜਿਊਣ ਲਈ ਸਮਰੱਥ ਬਣਾਓ।
 • ਲਿੰਗਿਕ ਸਮਾਨਤਾ ਅਤੇ ਔਰਤਾਂ ਲਈ ਸਨਮਾਨ ਯਕੀਨੀ ਬਣਾਓ।
 • ਸਮਾਜਿਕ ਨਿਆਂ ਦੀ ਗਾਰੰਟੀ ਨੂੰ ਯਕੀਨੀ ਬਣਾਓ।
 • ਮਿਹਨਤ ਦੀ ਗਰਿਮਾ ਅਤੇ ਸਮੁਦਾਇਕ ਸੇਵਾ ਅਤੇ ਸਵੈ-ਇੱਛੁਕਤਾ ਦੀ ਭਾਵਨਾ ਨੂੰ ਸਥਾਪਿਤ ਕਰੋ।
 • ਸਫਾਈ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰੋ।
 • ਕੁਦਰਤ ਦੇ ਸਾਥਾ ਦੇ ਰੂਪ ਵਿੱਚ ਰਹਿਣ ਲਈ - ਵਿਕਾਸ ਅਤੇ ਵਾਤਾਵਰਣਿਕੀ ਵਿਚਕਾਰ ਸੰਤੁਲਨ ਸਥਾਪਿਤ ਕਰੋ।
 • ਸਥਾਨਕ ਸਭਿਆਚਾਰਕ ਵਿਰਾਸਤ ਹਿਫਾਜ਼ਤ ਅਤੇ ਹੱਲਾਸ਼ੇਰੀ ਦਿਓ।
 • ਆਪਸੀ ਸਹਿਯੋਗ, ਸਵੈ-ਸਹਾਇਤਾ ਅਤੇ ਆਤਮ-ਨਿਰਭਰਤਾ ਦਾ ਲਗਾਤਾਰ ਅਭਿਆਸ ਕਰਨਾ।
 • ਪੇਂਡੂ ਭਾਈਚਾਰੇ ਵਿੱਚ ਸ਼ਾਂਤੀ ਅਤੇ ਸਦਭਾਵ ਨੂੰ ਵਧਾਉਣਾ।
 • ਜਨਤਕ ਜੀਵਨ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਇਮਾਨਦਾਰੀ ਵਰਤਣੀ।
 • ਸਥਾਨਕ ਸਵੈ-ਸ਼ਾਸਨ ਦੀ ਭਾਵਨਾ ਨੂੰ ਵਿਕਸਤ ਕਰਨਾ।

ਭਾਰਤੀ ਸੰਵਿਧਾਨ ਵਿੱਚ ਲਿਖਿਤ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਵਿੱਚ ਪ੍ਰਤਿਸ਼ਠਾ ਮੂਲਕ ਮੁੱਲਾਂ ਦਾ ਪਾਲਣ ਕਰਨਾ।ਉਦੇਸ਼

ਮੁੱਖ ਉਦੇਸ਼ਾਂ ਵਿੱਚ ਸ਼ਾਮਿਲ ਹਨ

1. ਪਛਾਣੀਆਂ ਗਈਆਂ ਗ੍ਰਾਮ ਪੰਚਾਇਤਾਂ ਦੇ ਸੰਪੂਰਨ ਵਿਕਾਸ ਲਈ ਅਗਵਾਈ ਦੀਆਂ ਪ੍ਰਕਿਰਿਆਵਾਂ ਨੂੰ ਗਤੀ ਪ੍ਰਦਾਨ ਕਰਨਾ।

2. ਜਨ-ਸੰਖਿਆ ਦੇ ਸਾਰੇ ਵਰਗਾਂ ਦੇ ਜੀਵਨ ਦੀ ਗੁਣਵੱਤਾ ਦੇ ਪੱਧਰ ਵਿੱਚ ਸੁਧਾਰ ਹੇਠ ਲਿਖੇ ਢੰਗਾਂ ਨਾਲ ਕਰਨੀ

 • ਬੁਨਿਆਦੀ ਸਹੂਲਤਾਂ ਵਿੱਚ ਸੁਧਾਰ
 • ਉੱਚ ਉਤਪਾਦਕਤਾ
 • ਮਨੁੱਖ ਵਿਕਾਸ ਵਿੱਚ ਵਾਧਾ ਕਰਨਾ
 • ਕੰਮ-ਧੰਦਿਆਂ ਦੇ ਬਿਹਤਰ ਮੌਕੇ
 • ਅਸਮਾਨਤਾਵਾਂ ਨੂੰ ਘੱਟ ਕਰਨਾ
 • ਅਧਿਕਾਰਾਂ ਅਤੇ ਹੱਕ ਦੀ ਪ੍ਰਾਪਤੀ
 • ਵਿਆਪਕ ਸਮਾਜਿਕ ਗਤੀਸ਼ੀਲਤਾ
 • ਖੁਸ਼ਹਾਲ ਸਮਾਜਿਕ ਪੂੰਜੀ

3. ਸਥਾਨਕ ਪੱਧਰ ਦੇ ਵਿਕਾਸ ਅਤੇ ਪ੍ਰਭਾਵੀ ਸਥਾਨਕ ਸ਼ਾਸਨ ਦੇ ਮਾਡਲ ਇਸ ਪ੍ਰਕਾਰ ਬਣਾਉਣਾ, ਜਿਸ ਦੇ ਨਾਲ ਆਂਢ-ਗੁਆਂਢ ਦੀਆਂ ਪੰਚਾਇਤਾਂ ਪ੍ਰੇਰਿਤ ਅਤੇ ਉਤਸ਼ਾਹਿਤ ਹੋ ਕੇ ਉਨ੍ਹਾਂ ਮਾਡਲ ਨੂੰ ਸਿੱਖਣ ਅਤੇ ਅਪਨਾਉਣ ਲਈ ਤਿਆਰ ਹੋਣ।

4. ਚਿੰਨ੍ਹਿਤ ਆਦਰਸ਼ ਗ੍ਰਾਮ ਨੂੰ ਸਥਾਨਕ ਵਿਕਾਸ ਦੇ ਅਜਿਹੇ ਕੇਂਦਰਾਂ ਦੇ ਰੂਪ ਵਿੱਚ ਵਿਕਸਤ ਕਰਨਾ, ਜੋ ਹੋਰ ਗ੍ਰਾਮ ਪੰਚਾਇਤਾਂ ਨੂੰ ਸਿਖਲਾਈ ਦੇ ਸਕਣ।

ਦ੍ਰਿਸ਼ਟੀਕੋਣ

1.        ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਐੱਸ.ਏ.ਜੀ.ਵਾਈ. ਨੂੰ ਹੇਠ ਲਿਖੇ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ-

2.       ਮਾਡਲ ਗ੍ਰਾਮ ਪੰਚਾਇਤਾਂ ਨੂੰ ਵਿਕਸਤ ਕਰਨ ਲਈ ਸੰਸਦ (ਸਾਂਸਦ) ਮੈਂਬਰ ਦੀ ਅਗਵਾਈ, ਸਮਰੱਥਾ, ਪ੍ਰਤੀਬੱਧਤਾ ਅਤੇ ਊਰਜਾ ਦਾ ਇਸਤੇਮਾਲ ਕਰਨਾ

3.       ਸਥਾਨਕ ਪੱਧਰ ਦੇ ਵਿਕਾਸ ਲਈ ਸਮਾਜ ਨੂੰ ਜੋੜਨਾ ਅਤੇ ਪਹਿਲ ਦੇ ਆਧਾਰ ਤੇ ਪ੍ਰੇਰਿਤ ਕਰਨਾ

4.       ਲੋਕਾਂ ਦੀਆਂ ਇੱਛਾਵਾਂ ਅਤੇ ਸਥਾਨਕ ਸਮਰੱਥਾ ਦੇ ਸਮਾਨ ਵਿਆਪਕ ਵਿਕਾਸ ਕਰਨ ਲਈ ਅਨੇਕਾਂ ਸਰਕਾਰੀ ਪ੍ਰੋਗਰਾਮਾਂ, ਨਿੱਜੀ ਅਤੇ 5. ਸਵੈ-ਇੱਛੁਕ ਪਹਿਲ ਦਾ ਤਾਲਮੇਲ ਬਿਠਾਉਣਾ

5.       ਸਵੈ-ਸੇਵੀ ਸੰਗਠਨਾਂ, ਸਹਿਕਾਰੀ ਸਮਿਤੀਆਂ ਅਤੇ ਵਿਦਿਅਕ ਅਤੇ ਖੋਜ ਅਦਾਰਿਆਂ ਦੇ ਨਾਲ ਭਾਗੀਦਾਰੀ ਵਿਕਸਤ ਕਰਨੀ

6.       ਸਿੱਟੇ ਅਤੇ ਸਥਿਰਤਾ ਉੱਤੇ ਧਿਆਨ ਕੇਂਦ੍ਰਿਤ ਕਰਨਾ

ਆਦਰਸ਼ ਗ੍ਰਾਮ ਦੀਆਂ ਗਤੀਵਿਧੀਆਂ

 • ਇੱਕ ਆਦਰਸ਼ ਗ੍ਰਾਮ ਵਿੱਚ ਗ੍ਰਾਮ ਪੰਚਾਇਤ, ਨਾਗਰਿਕ ਸਮਾਜ ਅਤੇ ਸਰਕਾਰੀ ਮਸ਼ੀਨਰੀ ਵਿੱਚ ਲੋਕਾਂ ਨੂੰ ਦ੍ਰਿਸ਼ਟੀਕੋਣ ਸਾਂਝਾ ਕਰਨ, ਉਨ੍ਹਾਂ ਦੀਆਂ ਆਪਣੀਆਂ ਸਮਰੱਥਾਵਾਂ ਅਤੇ ਉਪਲਬਧ ਸਰੋਤਾਂ ਦਾ ਹਰ ਸੰਭਵ ਸਰਬੋਤਮ ਉਪਯੋਗ ਕਰਨ, ਰਸਮੀ ਤਰੀਕੇ ਨਾਲ ਸੰਸਦ ਦੁਆਰਾ ਸਮਰਥਿਤ ਹੋਣਾ ਚਾਹੀਦਾ ਹੈ। ਸੁਭਾਵਿਕ ਰੂਪ ਨਾਲ ਇੱਕ ਆਦਰਸ਼ ਗ੍ਰਾਮ ਸੰਦਰਭ ਵਿਸ਼ੇਸ਼ ਹੋਵੇਗਾ। ਹਾਲਾਂਕਿ, ਪੱਕੇ ਤੌਰ ਤੇ ਮਹੱਤਵਪੂਰਨ ਗਤੀਵਿਧੀਆਂ ਦੀ ਪਛਾਣ ਕਰਨੀ ਹਾਲੇ ਵੀ ਬਾਕੀ ਹੈ।

ਯੋਜਨਾ ਨਾਲ ਜੁੜੀ ਨਿਵੇਕਲੀ ਜਾਣਕਾਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸਾਂਸਦ ਆਦਰਸ਼ ਪਿੰਡ ਦੇ ਤਹਿਤ ਗੋਦ ਲਿਆ ਗਿਆ ਪਿੰਡ ਜਯਾਪੁਰ

 • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸਾਂਸਦ ਆਦਰਸ਼ ਪਿੰਡ ਦੇ ਤਹਿਤ ਗੋਦ ਲਿਆ ਗਿਆ ਪਿੰਡ ਜਯਾਪੁਰ ਬਨਾਰਸ ਤੋਂ 25 ਕਿਲੋਮੀਟਰ ਦੂਰ ਸਥਿਤ ਹੈ। ਮਿਸ਼ਰਤ ਜਨ-ਸੰਖਿਆ ਵਾਲੇ ਇਸ ਪਿੰਡ ਵਿੱਚ ਕਈ ਜਾਤੀ ਅਤੇ ਸਮੁਦਾਇ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਪਿੰਡ ਸ਼ੁਰੂ ਤੋਂ ਹੀ ਸੰਘ ਦਾ ਗੜ੍ਹ ਰਿਹਾ ਹੈ।
 • ਪਿੰਡ ਦੀ ਜਨ-ਸੰਖਿਆ 2974 ਹੈ। ਇਸ ਵਿੱਚ ਪੁਰਸ਼ਾਂ ਦੀ ਗਿਣਤੀ 1541 ਹੈ, ਜਦੋਂ ਕਿ ਔਰਤਾਂ ਦੀ ਗਿਣਤੀ 1433। ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਹੈ। ਬੁਨਿਆਦੀ ਸਹੂਲਤਾਂ ਤੋਂ ਇਹ ਪਿੰਡ ਮਹਿਰੂਮ ਹੈ। ਇੱਥੇ ਨਾ ਤਾਂ ਕੋਈ ਸਿਹਤ ਕੇਂਦਰ ਹੈ ਨਾ ਮਿਡਲ ਸਕੂਲ। ਇੱਥੇ ਕੋਈ ਪਸ਼ੂ ਹਸਪਤਾਲ ਵੀ ਨਹੀਂ ਹੈ। ਲੋਕਾਂ ਨੂੰ ਕਈ ਸਹੂਲਤਾਂ ਦੇ ਲਈ ਕੋਲ ਦੇ ਪਿੰਡ ਜੱਖਿਨੀ ਜਾਣਾ ਪੈਂਦਾ ਹੈ।
 • ਸੇਵਾਪੁਰੀ ਵਿਧਾਨ ਸਭਾ ਖੇਤਰ ਵਿੱਚ ਪੈਣ ਵਾਲੇ ਇਸ ਪਿੰਡ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਾਰਾਣਸੀ ਆਉਣ ਤੇ ਸਭ ਤੋਂ ਪਹਿਲਾਂ ਇਸ ਪਿੰਡ ਦਾ ਨਾਂ ਸੁਣਿਆ ਸੀ। ਹਾਲਾਂਕਿ ਦੁਖਦ ਘਟਨਾ ਦੀ ਵਜ੍ਹਾ ਨਾਲ ਇਸ ਪਿੰਡ ਦਾ ਨਾਂ ਸੁਣਿਆ। ਇਸ ਪਿੰਡ ਵਿੱਚ ਅੱਗ ਲੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਸੀ, ਇਸ ਵਜ੍ਹਾ ਨਾਲ ਇਸ ਪਿੰਡ ਦਾ ਨਾਂ ਸੁਣਿਆ। ਉਸੇ ਸਮੇਂ ਮੈਂ ਇਸ ਪਿੰਡ ਨਾਲ ਜੁੜ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਜਯਾਪੁਰ ਨੂੰ ਆਦਰਸ਼ ਪਿੰਡ ਬਣਾਵਾਂਗੇ।
 • ਜਯਾਪੁਰ ਦੇ ਲੋਕਾਂ ਨੇ ਪਿੰਡ ਦੀਆਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਸਾਲਾਂ ਤੋਂ ਸੁਪਨੇ ਸੰਜੋਏ ਹੋਏ ਸਨ ਪਰ ਲੱਗਦਾ ਹੈ ਸੁਪਨਾ ਹੁਣ ਪੂਰਾ ਹੋ ਰਿਹਾ ਹੈ। ਵਿਕਾਸ ਕਾਰਜ ਹੁੰਦਾ ਦੇਖ ਗ੍ਰਾਮੀਣਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਪਿੰਡ ਦੀ ਤਸਵੀਰ ਬਦਲ ਜਾਵੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗੋਦ ਲਏ ਜਾਣ ਤੋਂ ਬਾਅਦ ਉਨ੍ਹਾਂ ਦੇ ਐਲਾਨ ਦਾ ਜਯਾਪੁਰ ਪਿੰਡ ਵਾਸੀਆਂ ਨੇ ਇਕਦਮ ਸਵਾਗਤ ਕੀਤਾ। ਪਿੰਡ ਦੇ ਕਰੀਬ 300 ਸਾਲ ਪੁਰਾਣੇ ਮਹੁਆ ਦੇ ਦਰਖ਼ਤ ਨੂੰ ਸੁਰੱਖਿਅਤ ਕਰਨ ਦੀ ਕਵਾਇਦ ਦੇ ਨਾਲ ਹੁਣ ਕੰਨਿਆ ਦੇ ਪੈਦਾ ਹੋਣ ਤੇ ਜਸ਼ਨ ਮਨਾਉਣ ਦਾ ਵੀ ਸੰਕਲਪ ਲਿਆ ਜਾ ਰਿਹਾ ਹੈ। ਕੰਨਿਆ ਦੇ ਵਿਆਹ ਲਈ ਪੈਸੇ ਦਾ ਪ੍ਰਬੰਧ ਕਰਨ ਦਾ ਰਸਤਾ ਵੀ ਪਿੰਡ ਵਾਲਿਆਂ ਨੇ ਕੱਢ ਲਿਆ ਹੈ।
 • ਸਰਪ੍ਰਸਤ ਹੁਣ ਆਪਣੇ ਖੇਤਾਂ ਦੀਆਂ ਵੱਟਾਂ ਅਤੇ ਬਾਗ਼ ਦੀਆਂ ਖਾਲੀ ਜ਼ਮੀਨਾਂ ਉੱਤੇ ਕੰਨਿਆ ਦੇ ਜਨਮ ਦੇ ਨਾਲ ਹੀ ਪੈਸਾ ਦੇਣ ਵਾਲੇ ਬੂਟੇ ਲਗਾਉਣਗੇ। ਕੰਨਿਆ ਧਨ ਦੇ ਨਾਲ ਹੀ ਵਾਤਾਵਰਨ ਸੁਰੱਖਿਆ ਲਈ ਚੁੱਕੇ ਗਏ ਇਸ ਕਦਮ ਨਾਲ ਅਚਾਨਕ ਹੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਜਿਵੇਂ ਚੇਤਨਾ ਜਿਹੀ ਆ ਗਈ ਹੈ। ਜਯਾਪੁਰ ਪਿੰਡ ਦੀ ਪ੍ਰਧਾਨ ਦੁਰਗਾਵਤੀ ਦੇਵੀ ਦੀ ਪ੍ਰੇਰਨਾ ਤੇ ਪਿੰਡ ਦੇ ਨਾਰਾਇਣ ਪਟੇਲ ਦੀ ਅਗਵਾਈ ਵਿੱਚ ਕਈ ਲੋਕਾਂ ਨੇ ਪੌਧਰੋਪਣ ਕੀਤਾ। ਜਯਾਪੁਰ ਵਿੱਚ ਨਰੇਂਦਰ ਮੋਦੀ ਨੇ ਕਿਹਾ ਸੀ ‘ਤੁਸੀਂ ਕੰਨਿਆ ਭਰੂਣ ਹੱਤਿਆ ਰੋਕੋ, ਮੈਂ ਕਾਨੂੰਨ ਦਾ ਪਾਲਣ ਯਕੀਨੀ ਕਰਦਾ ਹਾਂ। ਕੰਨਿਆ ਦੇ ਪੈਦਾ ਹੋਣ ਤੇ ਉਤਸਵ ਮਨਾਓ। ਬਜ਼ੁਰਗਾਂ, ਵਿਰਾਸਤਾਂ ਅਤੇ ਪੁਰਾਣੇ ਰੁੱਖਾਂ ਦੀ ਪਛਾਣ ਕਰਕੇ ਉਸ ਦਾ ਸਨਮਾਨ ਅਤੇ ਹਿਫਾਜ਼ਤ ਕਰੋ।
 • ਬੀ.ਐੱਚ.ਯੂ. ਵਿੱਚ ਬਨਸਪਤੀ ਵਿਗਿਆਨ ਵਿਭਾਗ ਦੇ ਪ੍ਰੋ. ਬੀ.ਡੀ.ਤਿਪਾਠੀ ਨੇ ਕਿਹਾ ਕਿ ਬੂਟੇ ਲਗਾਉਣ ਨਾਲ ਇੱਕ ਤੈਅ ਮਿਆਦ ਦੇ ਬਾਅਦ ਪੈਸਾ ਤਾਂ ਪ੍ਰਾਪਤ ਹੋਣ ਹੀ ਲੱਗੇਗਾ, ਵਿਆਹ ਜਿਹੇ ਮਹਿੰਗੇ ਪ੍ਰਬੰਧ ਵਿੱਚ ਵੀ ਇਹ ਦਰਖ਼ਤ ਸਹਾਰਾ ਬਣਨਗੇ, ਵਾਤਾਵਰਨ ਦੀ ਵੀ ਹਿਫਾਜ਼ਤ ਹੋਵੇਗੀ। ਧਿਆਨ ਬਸ ਇਹ ਰੱਖਣਾ ਹੈ ਕਿ ਕੰਨਿਆ ਦੇ ਪੈਦਾ ਹੁੰਦੇ ਹੀ ਪੰਜ ਦਸ ਫਲਦਾਈ ਬੂਟੇ ਖੇਤ ਦੇ ਮੇਂੜ ਜਾਂ ਬਾਗ਼ ਵਿੱਚ ਰੋਪ ਦਿੱਤੇ ਜਾਣ।
 • ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਜਯਾਪੁਰ ਪਿੰਡ ਵਿੱਚ ਅੰਕੁਰਿਤ ਵੀ ਹੋਣ ਲੱਗਾ। ਮੋਦੀ ਹਾਲੇ ਦਿੱਲੀ ਪੁੱਜੇ ਵੀ ਨਹੀਂ ਸਨ ਕਿ ਉਨ੍ਹਾਂ ਦੇ ਐਲਾਨ ਦਾ ਅਨੁਸਰਨ ਕਰਦੇ ਹੋਏ ਗ੍ਰਾਮੀਣਾਂ ਨੇ ਪਿੰਡ ਦੇ ਸਭ ਤੋਂ ਪੁਰਾਣੇ ਦਰਖ਼ਤ ਦੀ ਤਲਾਸ਼ ਕਰ ਲਈ। 300 ਸਾਲ ਪੁਰਾਣੇ ਮਹੁਆ ਦੇ ਇਸ ਦਰਖ਼ਤ ਨੂੰ ਸੁਰੱਖਿਅਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ।
 • ਗ੍ਰਾਮੀਣਾਂ ਦੇ ਅਨੁਸਾਰ ਮਹੁਆ ਦੇ ਇਸ ਦਰਖ਼ਤ ਦੇ ਬਾਰੇ ਸਾਰਿਆਂ ਨੇ ਪੂਰਵਜਾਂ ਤੋਂ ਸੁਣਿਆ ਅਤੇ ਜਾਣਿਆ ਹੈ। ਬਹਿਰਹਾਲ, ਰੁੱਖ ਦੇ ਚਾਰੇ ਪਾਸੇ ਪੇਂਡੂ ਜੁਟੇ ਅਤੇ ਵਿਧੀ ਪੂਰਵਕ ਉਸ ਦੀ ਪੂਜਾ ਕੀਤੀ। ਇਹ ਰੁੱਖ ਕਿਸਾਨ ਸੂਰਯ ਪ੍ਰਤਾਪ ਸਿੰਘ ਦੇ ਪਰਿਵਾਰ ਦਾ ਹੈ। ਕਈ ਪੀੜ੍ਹੀ ਪੂਰਵ ਇਸ ਨੂੰ ਬੀਜਿਆ ਗਿਆ ਸੀ। ਰੁੱਖ ਪੂਜਣ ਦੇ ਬਾਅਦ ਪ੍ਰਸਾਦ ਵੀ ਵੰਡਿਆ ਗਿਆ। ਤੈਅ ਹੋਇਆ ਕਿ ਇਸ ਵਿਰਾਸਤੀ ਰੁੱਖ ਦੀ ਹਿਫਾਜ਼ਤ ਕੀਤੀ ਜਾਵੇਗਾ। ਚਬੂਤਰਾ ਬਣਾਇਆ ਜਾਵੇਗਾ, ਦਰਖ਼ਤ ਦੀ ਉਮਰ ਅਤੇ ਰੋਪਣ ਕਰਨ ਵਾਲੇ ਸ਼ਖਸ ਦਾ ਨਾਂ ਵੀ ਲਿਖਿਆ ਜਾਵੇਗਾ ਤਾਂ ਕਿ ਪਿੰਡ ਦੇ ਬੱਚੇ ਰੁੱਖ ਦੇ ਸੰਬੰਧ ਵਿੱਚ ਜਾਣ ਸਕਣ ਅਤੇ ਪੌਧਰੋਪਣ ਲਈ ਪ੍ਰੇਰਿਤ ਹੋਣ। ਪਿੰਡ ਦੇ ਨਰਸਰੀ ਸੰਚਾਲਕ ਖੇਲਾਵਨ ਰਾਜਭਰ ਨੇ ਪੁਰਾਣੇ ਦਰਖ਼ਤ ਦੀ ਕਮਜੋਰ ਟਾਹਣੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੀਤੀ, ਕੀਟਨਾਸ਼ਕ ਛਿੜਕਾਅ ਬਿਮਾਰ ਜਿਹੇ ਦਿੱਸਣ ਵਾਲੇ ਬੁੱਢੇ ਰੁੱਖ ਦੀ ਹਾਲਤ ਸੁਧਾਰਨ ਦੀ ਰਣਨੀਤੀ ਬਣੀ। ਇਸ ਦੇ ਲਈ ਬੀ.ਐੱਚ.ਯੂ. ਦੇ ਮਾਹਿਰਾਂ ਦੀ ਮਦਦ ਲਈ ਜਾਵੇਗੀ। ਗ੍ਰਾਮੀਣਾਂ ਨੂੰ ਸਫਾਈ ਲਈ ਜਾਗਰੂਕ ਵੀ ਕੀਤਾ। ਸੁਚੇਤ ਕੀਤਾ ਕਿ ਆਦਰਸ਼ ਪਿੰਡ ਬਣਾਉਣਾ ਹੈ ਤਾਂ ਸਾਨੂੰ ਪੀ.ਐੱਮ.ਮੋਦੀ ਦੇ ਸੰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।
ਸਾਂਸਦ ਆਦਰਸ਼ ਗ੍ਰਾਮ ਯੋਜਨਾ - ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਰੋਤ : ਪੱਤਰ ਸੂਚਨਾ ਦਫ਼ਤਰ, ਦੈਨਿਕ ਸਮਾਚਾਰ

3.21359223301
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top