ਹੋਮ / ਖ਼ਬਰਾਂ / ਫੁੱਲ ਗੋਭੀ ਦੇ ਰਸ ਨਾਲ ਕਰੋ ੬ ਰੋਗਾਂ ਨੂੰ ਦੂਰ
ਸਾਂਝਾ ਕਰੋ

ਫੁੱਲ ਗੋਭੀ ਦੇ ਰਸ ਨਾਲ ਕਰੋ ੬ ਰੋਗਾਂ ਨੂੰ ਦੂਰ

ਫੁੱਲ ਗੋਭੀ 'ਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਲੋਹੇ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਅਤੇ ਥੋੜੀ ਮਾਤਰਾ 'ਚ ਕਾਪਰ ਵੀ ਮੌਜੂਦ ਹੁੰਦਾ ਹੈ।

ਜਲੰਧਰ - ਫੁੱਲ ਗੋਭੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਦੀਆਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜਾਂਦੀਆ ਹਨ ਪਰ ਇਸ ਦੇ ਚਿਕਿਤਸਕ ਗੁਣਾਂ ਬਾਰੇ ਕੋਈ ਨਹੀਂ ਜਾਣਦਾ। ਫੁੱਲ ਗੋਭੀ 'ਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਲੋਹੇ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਅਤੇ ਥੋੜੀ ਮਾਤਰਾ 'ਚ ਕਾਪਰ ਵੀ ਮੌਜੂਦ ਹੁੰਦਾ ਹੈ।

(੧) ਫੁੱਲ ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਰਸ ਕੱਢ ਕੇ ਕੁਰਲੀ ਕਰਨ ਨਾਲ ਮਸੁੜਿਆਂ ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
(੨) ਕਹਿੰਦੇ ਹਨ ਕਿ ਫੁੱਲ ਗੋਭੀ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਲਗਾਤਾਰ ਤਿੰਨ ਮਹੀਨੇ ਤੱਕ ਇਸ ਦੀ ਵਰਤੋਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।
(੩) ਕੱਚੀ ਫੁੱਲ ਗੋਭੀ ਨੂੰ ਚੱਬਣ ਨਾਲ ਖੂਨ ਸਾਫ ਹੁੰਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਚਮੜੀ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
(੪) ਇਸ ਦੀਆਂ ਪੱਤਿਆਂ ਦਾ ਰਸ ਪੀਣ ਨਾਲ ਗਲੇ ਦੀ ਸੋਜ ਅਤੇ ਗਲੇ ਸੰਬੰਧੀ ਹੋਰ ਵੀ ਸਾਰੀਆ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।
(੫) ਫੁੱਲ ਗੋਭੀ ਅਤੇ ਗਾਜਰ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਰੋਜ਼ਾਨਾ ਇਕ ਗਲਾਸ ਪੀਣ ਨਾਲ ਪੀਲੀਆ ਰੋਗ 'ਚ ਬਹੁਤ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਜੋੜਾਂ ਦਾ ਦਰਦ ਵੀ ਦੂਰ ਹੁੰਦਾ ਹੈ।
(੬) ਰੋਜ਼ ਸਵੇਰੇ ਖਾਲੀ ਪੇਟ ਇੱਕ ਕੱਪ ਗੋਭੀ ਦੇ ਰਸ ਨੂੰ ਪੀਣ ਨਾਲ ਪੇਟ ਦਰਦ ਸੰਬੰਧਿਤ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।

ਸ੍ਰੋਤ : ਜਗ ਬਾਣੀ

Back to top