ਹੋਮ / ਖ਼ਬਰਾਂ / ਦੁੱਧ ਪੀਣ ਤੋਂ ਪਹਿਲਾਂ ਅਤੇ ਬਾਅਦ 'ਚ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ
ਸਾਂਝਾ ਕਰੋ

ਦੁੱਧ ਪੀਣ ਤੋਂ ਪਹਿਲਾਂ ਅਤੇ ਬਾਅਦ 'ਚ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ

ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਆਇਓਡੀਨ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਡੀ ਅਤੇ ਫਾਸਫੋਰਸ ਆਦਿ ਤੱਤ ਭਰਪੂਰ ਮਾਤਰਾ 'ਚ ਪਾਏ ਜਾਦੇ ਹਨ।

ਜਲੰਧਰ - ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਆਇਓਡੀਨ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਡੀ ਅਤੇ ਫਾਸਫੋਰਸ ਆਦਿ ਤੱਤ ਭਰਪੂਰ ਮਾਤਰਾ 'ਚ ਪਾਏ ਜਾਦੇ ਹਨ, ਜਿਹੜੇ ਕਿ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਕੁਝ ਲੋਕ ਦੁੱਧ ਨੂੰ ਪੀਣ ਤੋਂ ਪਹਿਲਾਂ ਅਤੇ ਬਾਅਦ 'ਚ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ:
(੧) ਖਾਲੀ ਪੇਟ ਦੁੱਧ ਪੀਣਾ
ਖਾਲੀ ਪੇਟ ਦੁੱਧ ਕਦੇ ਨਾ ਪੀਓ, ਕਿਉਂਕਿ ਇਸ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ
(੨) ਲੂਣ ਵਾਲੀਆਂ ਚੀਜ਼ਾਂ
ਦੁੱਧ ਦੇ ਨਾਲ ਲੂਣ ਵਾਲੀਆਂ ਚੀਜ਼ਾਂ ਨਾ ਖਾਓ। ਕੋਸ਼ਿਸ਼ ਕਰੋ ਕਿ ਦੁੱਧ ਪੀਣ ਤੋਂ ਇੱਕ ਘੰਟਾ ਪਹਿਲਾਂ ਅਤੇ ਇੱਕ ਘੰਟਾ ਬਾਅਦ ਕੁਝ ਨਾ ਖਾਓ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਸਕਦੀ ਹੈ।
(੩) ਖੱਟੀਆਂ ਚੀਜ਼ਾਂ
ਦੁੱਧ ਦੇ ਤੋਂ ਪਹਿਲਾਂ ਅਤੇ ਬਾਅਦ 'ਚ ਵੀ ਕੋਈ ਖੱਟੀ ਚੀਜ਼ ਭਾਵ ਕਿ ਸੰਤਰਾ, ਨਿੰਬੂ ਅਤੇ ਦਹੀ ਨਾ ਖਾਓ।
(੪) ਮੱਛੀ
ਮੱਛੀ ਖਾਣ ਦੇ ਬਾਅਦ ਕਦੀ ਦੁੱਧ ਨਾ ਪੀਓ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਯੁਰਵੇਦ ਦੇ ਮੁਤਾਬਕ ਦੁੱਧ ਪੀਣ ਦਾ ਸਹੀ ਸਮਾਂ ਰਾਤ ਦਾ ਹੈ। ਤੁਸੀਂ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਕੋਸੇ ਦੁੱਧ ਨੂੰ ਪੀ ਸਕਦੇ ਹੋ।
ਸ੍ਰੋਤ : ਜਗ ਬਾਣੀ
Back to top