ਜਲੰਧਰ - ਸ਼ਹਿਦ ਅਤੇ ਲਸਣ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਸ਼ਹਿਦ 'ਚ ਕਈ ਐਂਟੀ ਬੈਕਟੀਰੀਅਲ ਵਰਗੇ ਗੁਣ ਹੁੰਦੇ ਹਨ ਅਤੇ ਲਸਣ 'ਚ ਐਲੀਸਿਨ ਅਤੇ ਫਾਈਬਰ ਵਰਗੇ ਫਾਇਦੇਮੰਦ ਪੌਸ਼ਟਿਕ ਤੱਤ ਹੁੰਦੇ ਹਨ। ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਦੋਨਾਂ ਨੂੰ ਮਿਲਾ ਕੇ ਖਾਓ ਤਾਂ ਇਸਦਾ ਦੁੱਗਣਾ ਫਾਇਦਾ ਹੋਵੇਗਾ। ਇਸਦੇ ਮਿਸ਼ਰਨ ਨਾਲ ਕਈ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਲਸਣ ਅਤੇ ਸ਼ਹਿਦ ਨੂੰ ਮਿਲਾਕੇ ਖਾਣ ਦੇ ਫਾਇਦੇ।(੧) ਭਾਰ ਘੱਟ ਕਰੇਸ਼ਹਿਦ ਤੇ ਲਸਣ ਨੂੰ ਮਿਲਾਕੇ ਖਾਣ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ। ਨਾਲ ਹੀ ਮੋਟਾਪੇ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।(੨) ਮਜ਼ਬੂਤ ਦੰਦਇਸ 'ਚ ਮੌਜੂਦ ਫਾਸਫੋਰਸ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਹ ਦੰਦਾਂ ਨਾਲ ਜੁੜੀਆਂ ਸਾਰੀਆਂ ਸਮੱਸਿਆ ਨੂੰ ਦੂਰ ਕਰਦਾ ਹੈ।(੩) ਦਿਲ ਦੀਆਂ ਬੀਮਾਰੀਆਂ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਹੁੰਦਾ ਹੈ ਅਤੇ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।(੪) ਕੈਂਸਰਲਸਣ ਅਤੇ ਸ਼ਹਿਦ 'ਚ ਮੌਜੂਦ ਐਂਟੀਆਕਸੀਡੇਂਟਸ ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ(੫) ਸੰਕਰਮਣਲਸਣ ਅਤੇ ਸ਼ਹਿਦ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਫੰਗਲ ਇੰਨਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।(੬) ਸਰਦੀ-ਜੁਕਾਮ ਇਨ੍ਹਾਂ ਦੋਨਾਂ ਨੂੰ ਮਿਲਾ ਕੇ ਖਾਣ ਨਾਲ ਸਰੀਰ 'ਚ ਗਰਮੀ ਵੱਧਦੀ ਹੈ ਅਤੇ ਸਰਦੀ-ਜੁਕਾਮ ਦੀ ਸਮੱਸਿਆ ਦੂਰ ਹੁੰਦੀ ਹੈ।(੭) ਡਿਟਾਕਸਇਹ ਕੁਦਰਤੀ ਡਿਟਾਸਕ ਦਾ ਮਿਸ਼ਰਨ ਹੈ। ਇਸਨੂੰ ਖਾਣ ਨਾਲ ਸਰੀਰ ਦੇ ਅੰਦਰ ਦੀ ਸਫਾਈ ਹੋ ਜਾਂਦੀ ਹੈ।(੮) ਗਲੇ ਦੀ ਖਾਰਸ਼ਇਸ 'ਚ ਐਂਟੀਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਗਲੇ ਦੀ ਖਾਰਸ਼ ਦੂਰ ਹੋ ਜਾਂਦੀ ਹੈ ਨਾਲ ਹੀ ਗਲੇ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਸ੍ਰੋਤ : ਜਗ ਬਾਣੀ