ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਹਿਮਦਾਹ/ਤੁਖਾਰ-ਮਾਰ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹਿਮਦਾਹ/ਤੁਖਾਰ-ਮਾਰ

ਇਸ ਹਿੱਸੇ ਵਿੱਚ ਹਿਮਦਾਹ/ਤੁਖਾਰ-ਮਾਰ ਕੀ ਹੁੰਦਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਹਿਮਦਾਹ/ਤੁਖਾਰ-ਮਾਰ

ਭਾਰਤ ਵਿੱਚ ਇਹ ਹਿਮਾਲਿਆ ਵਰਗੀ ਠੰਡੀ ਜਗ੍ਹਾ ਵਿੱਚ ਜ਼ਿਆਦਾ ਹੁੰਦਾ ਹੈ। ਇਸ ਵਿੱਚ ਬਹੁਤ ਜ਼ਿਆਦਾ ਠੰਡ ਦੇ ਕਾਰਨ ਊਤਕਾਂ ਦੇ ਦ੍ਰਵ ਦੇ ਜੰਮ ਜਾਣ ਦੇ ਕਾਰਨ ਇਹ ਨੁਕਸਾਨ ਹੁੰਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ ਲੰਬੇ ਸਮੇਂ ਤੱਕ ਬਰਫ਼ ਜਾਂ ਠੰਡੀ ਧਾਤੂ ਦੇ ਸੰਪਰਕ ਵਿੱਚ ਰਹੇ।

ਆਮ ਤੌਰ ‘ਤੇ ਕੰਨਾਂ, ਪੈਰਾਂ ਦੀਆਂ ਉਂਗਲਾਂ, ਹੱਥਾਂ ਅਤੇ ਪੈਰਾਂ ‘ਤੇ ਅਸਰ ਹੁੰਦਾ ਹੈ। ਸਭ ਤੋਂ ਪਹਿਲਾ ਲੱਛਣ ਇਹ ਮਹਿਸੂਸ ਹੁੰਦਾ ਹੈ ਜਿਵੇਂ ਕਿ ਪਿਨ ਜਾਂ ਸੂਈਆਂ ਚੁਭ ਰਹੀਆਂ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਨਾੜੀਆਂ ਦੇ ਸਿਰਿਆਂ ‘ਤੇ ਅਸਰ ਹੋ ਰਿਹਾ ਹੈ। ਇਸ ਤੋਂ ਬਾਅਦ ਚਮੜੀ ਪੀਲੀ ਅਤੇ ਸੰਵੇਦਨਾਹੀਨ ਹੋ ਜਾਂਦੀ ਹੈ। ਗੰਭੀਰ ਹਿਮਦਾਹ ਹੋਣ ਤੇ ਚਮੜੀ ਦੀਆਂ ਪਰਤਾਂ ਫਟ ਜਾਂਦੀਆਂ ਹਨ। ਚਮੜੀ ਸਲੇਟੀ ਜਿਹੀ ਦਿਸਣ ਲਗਦੀ ਹੈ। ਸਥਾਨਕ ਊਤਕਾਂ ਵਿੱਚ ਤੋਂ ਦ੍ਰਵ ਰਿਸਣ ਲੱਗਦਾ ਹੈ, ਜਿਸ ਨਾਲ ਸੋਜ ਹੋ ਜਾਂਦੀ ਹੈ। ਖੂਨ ਵਗਣਾ, ਛਾਲੇ ਪੈਣਾ ਅਤੇ ਕਭੀਕਭੀ ਗੇਂਗਰੀਨ ਦੇ ਕਾਰਨ ਚਮੜੀ ਕਾਲੀ ਪੈਂਦੀ ਹੈ। ਇਸ ਸਥਿਤੀ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਪਰ ਬਾਅਦ ਵਿੱਚ ਹੋਰ ਜ਼ਿਆਦਾ ਨੁਕਸਾਨ ਹੋ ਜਾਣ ਦੇ ਬਾਅਦ ਦਰਦ ਖਤਮ ਹੋ ਜਾਂਦਾ ਹੈ।

ਇਲਾਜ

  • ਪੂਰੇ ਸਰੀਰ ਨੂੰ ਕੰਬਲਾਂ ਨਾਲ ਗਰਮ ਰੱਖਣਾ ਜਾਂ ਫਿਰ ਅੱਗ ਤਾਪ ਕੇ ਖੂਨ ਦਾ ਪ੍ਰਵਾਹ ਠੀਕ ਕਰਨਾ।
  • ਜਿਸ ਹਿੱਸੇ ਵਿੱਚ ਹਿਮਦਾਹ/ਤੁਖਾਰ-ਮਾਰ ਹੋਇਆ ਹੈ, ਉਸ ਨੂੰ ਗੁਣਗੁਣੇ ਪਾਣੀ (ਜਿਸ ਦਾ ਤਾਪਮਾਨ 400 ਸੈਂਟੀਗ੍ਰੇਡ ਹੋਵੇ) ਵਿੱਚ ਡੋਬਣ ਤੇ ਵੀ ਖੂਨ ਦਾ ਪ੍ਰਵਾਰ ਠੀਕ ਹੋ ਜਾਂਦਾ ਹੈ। (ਇਸ ਤੋਂ ਜ਼ਿਆਦਾ ਗਰਮ ਪਾਣੀ ਦੇ ਨਾਲ ਨੁਕਸਾਨ ਹੋ ਸਕਦਾ ਹੈ)।
  • ਦਰਦ ਨੂੰ ਘੱਟ ਕਰਨ ਦੇ ਲਈ ਐਸਪਰੀਨ ਦੀ ਗੋਲੀ ਦਿੱਤੀ ਜਾ ਸਕਦੀ ਹੈ। ਇਸ ਨਾਲ ਖੂਨ ਵੀ ਪਤਲਾ ਹੋ ਜਾਂਦਾ ਹੈ ਅਤੇ ਖੂਨ ਦਾ ਪ੍ਰਵਾਹ ਬਿਹਤਰ ਹੋ ਜਾਂਦਾ ਹੈ।
  • ਸੁੱਜੇ ਹੋਏ ਹਿੱਸਿਆਂ ਨੂੰ ਸਿਰਹਾਣੇ ਦੀ ਮਦਦ ਨਾਲ ਥੋੜ੍ਹਾ ਉੱਪਰ ਚੁੱਕ ਕੇ ਰੱਖਣਾ ਚਾਹੀਦਾ ਹੈ।

ਪੀੜਤ ਵਿਅਕਤੀ ਨੂੰ ਤੁਰੰਤ ਨੇੜੇ ਦੇ ਹਸਪਤਾਲ ਲੈ ਜਾਣਾ ਚਾਹੀਦਾ ਹੈ। ਹਿਮਦਾਹ/ਤੁਖਾਰ-ਮਾਰ ਤੋਂ ਪ੍ਰਭਾਵਿਤ ਹਿੱਸਾ ਠੀਕ ਵੀ ਹੋ ਸਕਦਾ ਹੈ ਅਤੇ ਉਸ ਨੂੰ ਹੋਰ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਇਲਾਵਾ ਪ੍ਰਤਿਜੀਵਾਣੂ ਦਵਾਈਆਂ ਨਾਲ ਇਲਾਜ ਅਤੇ ਦੀਆਂ ਛਿੱਲਾਂ ਵਿੱਚੋਂ ਪਾਣੀ ਕੱਢਣ ਦੇ ਲਈ ਡਾਕਟਰ ਦੀ ਲੋੜ ਹੁੰਦੀ ਹੈ।

ਰੋਕਥਾਮ

ਬਰਫੀਲੀ ਜਾਂ ਬਹੁਤ ਠੰਡੀ ਜਗ੍ਹਾ ਵਿੱਚ 3-4 ਕੱਪੜੇ ਪਾ ਕੇ ਹਿਮਘਾਤ ਜਾਂ ਹਿਮਦਾਹ/ਤੁਖਾਰ-ਮਾਰ ਨੂੰ ਰੋਕ ਸਕਦੇ ਹਾਂ। ਅੰਦਰੂਨੀ ਕੱਪੜਾ ਸੂਤੀ, ਉਸ ਦੇ ਉਪਰ ਉਤੀ ਅਤੇ ਬਾਹਰ ਨਾ ਭਿੱਜਣ ਵਾਲ ਕੱਪੜਾ ਇਸਤੇਮਾਲ ਕਰੋ। ਕੰਨ, ਸਿਰ, ਉਂਗਲੀਆਂ ਅਤੇ ਪੈਰਾਂ ਦੀ ਪੂਰੀ ਸੁਰੱਖਿਆ ਜ਼ਰੂਰੀ ਹੈ।

ਸਰੋਤ: ਭਾਰਤ ਸਵਾਸਥਯ

2.97247706422
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top