ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਲੂ ਲੱਗਣੀ

ਇਸ ਹਿੱਸੇ ਵਿੱਚ ਲੂ ਲੱਗ ਜਾਣ ‘ਤੇ ਕੀਤੇ ਜਾਣ ਵਾਲੇ ਉਪਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਲੂ ਲੱਗਣੀ

ਭਾਰਤ ਵਿੱਚ ਆਮ ਤੌਰ ਤੇ ਗਰਮੀ ਦੇ ਦਿਨਾਂ ਵਿੱਚ ਅਸੀਂ ਲੂ ਲੱਗਣ ਦੀ ਅਤੇ ਇਸ ਕਾਰਨ ਮੌਤਾਂ ਦੀ ਖ਼ਬਰ ਸੁਣਦੇ ਹਾਂ। ਸਾਡਾ ਸਰੀਰ ਗਰਮੀ ਅਤੇ ਗਰਮੀ ਦੇ ਬਦਲਾਅ ਨੂੰ ਸਹਿ ਲੈਂਦਾ ਹੈ। ਇਸ ਸਹਿ ਲੈਣ ਦੀ ਪ੍ਰਕਿਰਿਆ ਵਿੱਚ ਪਸੀਨਾ ਆਉਣਾ ਸਭ ਤੋਂ ਅਹਿਮ ਹੈ। ਪਸੀਨੇ ਦੇ ਕਾਰਨ ਸਰੀਰ ਦੀ ਊਸ਼ਣਤਾ ਵਾਤਾਵਰਣ ਵਿੱਚ ਨਿਕਲ ਜਾਂਦੀ ਹੈ। ਜਾਹਿਰ ਹੈ ਕਿ ਪਸੀਨੇ ਵਿੱਚ ਪਾਣੀ ਅਤੇ ਲੂਣ ਵੀ ਚਲੇ ਜਾਂਦੇ ਹਨ। ਇਸ ਦੇ ਕਾਰਨ ਗਰਮੀ ਵਿੱਚ ਪਾਣੀ ਅਤੇ ਲੂਣ ਦੀ ਅਪੂਰਤੀ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਇਹ ਨਾ ਹੋਵੇ ਤਾਂ ਗਰਮੀ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ।

ਗਰਮੀ ਸਹਿ ਲੈਣ ਦਾ ਵਾਤਾਵਰਣ ਵਿੱਚ ਤਰੀਕਾ ਹਵਾ ਚੱਲਣਾ ਹੈ। ਹਵਾ ਚੱਲਣ ਨਾਲ ਸਰੀਰ ਦੀ ਉਪਰਲਾ ਭਾਗ ਠੰਢਾ ਹੋ ਜਾਂਦਾ ਹੈ ਅਤੇ ਪਸੀਨਾ ਵੀ ਸੁਕਾਇਆ ਜਾਂਦਾ ਹੈ। ਇਸ ਲਈ ਪੱਖਾ ਜਾਂ ਖੁੱਲ੍ਹੀ ਹਵਾ ਵਿੱਚ ਗਰਮੀ ਦਾ ਜ਼ਿਆਦਾ ਵਧੀਆ ਸਾਹਮਣਾ ਅਸੀਂ ਕਰ ਸਕਦੇ ਹਾਂ। ਗਰਮੀ ਵਿੱਚ ਲੂ ਲੱਗਣਾ ਹਰ ਕਿਸੇ ਨੂੰ ਨਹੀਂ ਹੁੰਦਾ। ਇਸ ਦੇ ਲਈ ਕੁਝ ਵਿਅਕਤੀਆਂ ਨੂੰ ਜ਼ਿਆਦਾ ਤਕਲੀਫ ਹੋਣ ਦੀ ਸੰਭਾਵਨਾ ਹੈ, ਜਿਵੇਂ ਬੱਚੇ ਜਾਂ ਬੁੱਢੇ, ਗਰਭਵਤੀ, ਧੁੱਪ ਵਿੱਚ ਕੰਮ ਕਰਨ ਵਾਲੇ ਕਿਸਾਨ ਜਾਂ ਹੋਰ ਕਰਮਚਾਰੀ, ਖਾਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਘੱਟ ਤੰਦਰੁਸਤ ਵਿਅਕਤੀ, ਮੋਟਾਪਨ ਆਦਿ। ਸਰੀਰ ਦੀਆਂ ਕੁਝ ਹੋਰ ਕਮੀਆਂ ਵੀ ਇਸ ਦੇ ਲਈ ਅਸੁਰੱਖਿਅਤ ਪਾਈਆਂ ਜਾਂਦੀਆਂ ਹਨ। ਜਿਵੇਂ ਪਹਿਲਾਂ ਤੋਂ ਬੁਖਾਰ ਹੋਣਾ, ਸ਼ਰਾਬ ਦੀ ਆਦਤ, ਨੀਂਦ ਘੱਟ ਹੋਣਾ, ਗੁਰਦੇ ਦੀ ਜਾਂ ਦਿਲ ਦੀ ਬਿਮਾਰੀ ਹੋਣਾ ਆਦਿ।

ਅਸੀਂ ਪਸੀਨਾ ਨਿਕਲਣ ਦੀ ਪ੍ਰਕਿਰਿਆ ਅਤੇ ਸਰੀਰ ਵਿੱਚ ਪਾਣੀ ਅਤੇ ਲੂਣ ਦੀ ਘਾਟ ਪੂਰੀ ਕਰਦੇ ਰਹਿਣ ਦੀ ਬਦੌਲਤ ਗਰਮੀ ਸਹਿਣ ਕਰਦੇ ਹਾਂ। ਜਦੋਂ ਸਾਡਾ ਸਰੀਰ ਗਰਮੀ ਨੂੰ ਸਹਿਣ ਨਹੀਂ ਕਰ ਸਕਦਾ ਤਾਂ ਇਸ ਨਾਲ ਕਈ ਨੁਕਸਾਨ ਹੁੰਦੇ ਹਨ। ਹਲਕੇ ਅਸਰ ਵਿੱਚ ਥਕਾਵਟ, ਬੇਹੋਸ਼ ਹੋ ਜਾਣਾ ਅਤੇ ਆਤਮਦਾਹ ਸ਼ਾਮਿਲ ਹਨ। ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਲੂ ਲੱਗਣ ਦੇ ਸ਼ਿਕਾਰ ਲੋਕਾਂ ਦੇ ਬਾਰੇ ਵਿੱਚ ਖਬਰ ਆਉਂਦੀ ਰਹਿੰਦੀ ਹੈ। ਵਾਤਾਵਰਣ ਵਿੱਚ ਬਹੁਤ ਜ਼ਿਆਦਾ ਗਰਮੀ ਹੋਣ ਦੇ ਕਾਰਨ ਲੂ ਲੱਗਣ ਤੋਂ ਕਾਫ਼ੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਆਮ ਤੌਰ ‘ਤੇ ਇਸ ਦੇ ਸ਼ਿਕਾਰ ਧੁੱਪ ਜਾਂ ਗਰਮ ਥਾਵਾਂ ਜਿਵੇਂ ਬਾਇਲਰਾਂ ‘ਚ ਕੰਮ ਕਰਨ ਵਾਲੇ ਲੋਕ ਹੁੰਦੇ ਹਨ।

ਲੂ ਲੱਗਣ ਵਿੱਚ ਅਸਲ ਵਿੱਚ ਕੋਸ਼ਿਕਾਵਾਂ ਦੇ ਪ੍ਰੋਟੀਨ ਦੀ ਊਸ਼ਮਾ ਘੱਟ ਹੋ ਜਾਂਦੀ ਹੈ। ਇਸ ਨਾਲ ਕਿਉਂਕਿ ਸਰੀਰ ਦੇ ਤਾਪਮਾਨ ਕੰਟਰੋਲ ਕੇਂਦਰ ‘ਤੇ ਅਸਰ ਹੁੰਦਾ ਹੈ, ਇਸ ਲਈ ਇਸ ਦੇ ਅਸਰ ਵੀ ਗੰਭੀਰ ਹੁੰਦੇ ਹਨ ਅਤੇ ਇਸ ਨਾਲ ਕਦੀ ਕਦੀ ਮੌਤ ਵੀ ਹੋ ਜਾਂਦੀ ਹੈ।

ਲੱਛਣ ਅਤੇ ਚਿੰਨ੍ਹ

ਲੂ ਲੱਗਣ ਦੇ ਕਾਰਨ ਜ਼ਿਆਦਾ ਬੁਖਾਰ (ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਹੋਣਾ) ਦਿਮਾਗ ‘ਤੇ ਅਸਰ ਅਤੇ ਪਸੀਨਾ ਨਾ ਹੋਣਾ ਇਹ ਤਿੰਨ ਮੁੱਖ ਬਿੰਦੂ ਹਨ। ਦਿਮਾਗ ਪ੍ਰਭਾਵਿਤ ਹੋਣ ਦੇ ਕਾਰਨ ਬੇਹੋਸ਼ੀ ਜਾਂ ਦੌਰੇ ਹੋ ਸਕਦੇ ਹਨ। ਕਦੇ-ਕਦਾਈਂ ਬੋਲਚਾਲ ਦੀ ਖਰਾਬੀ ਹੋ ਸਕਦੀ ਹੈ। ਜ਼ਿਆਦਾ ਮਿਹਨਤ ਨਾਲ ਲੂ ਛੇਤੀ ਲੱਗ ਸਕਦੀ ਹੈ। ਲੂ ਲੱਗਣ ਵਿੱਚ ਦਿਮਾਗ ਦੇ ਪ੍ਰੋਟੀਨ ਬਿਗੜਨ ਦੇ ਕਾਰਨ ਉਸ ਦਾ ਕੰਮ ਵੀ ਰੋਕਦਾ ਹੈ। ਇਸੇ ਦੇ ਕਾਰਨ ਸਾਰੇ ਮਾੜੇ ਪ੍ਰਭਾਵ ਹੁੰਦੇ ਹਨ।

ਲੂ ਲੱਗਣ ਵਿੱਚ ਕੀਤੇ ਜਾਣ ਵਾਲੇ ਸ਼ੁਰੂਆਤੀ ਇਲਾਜ

 • ਦੁਖੀ ਵਿਅਕਤੀ ਨੂੰ ਪਹਿਲਾਂ ਛਾਂ ਵਿੱਚ ਲਿਆ ਕੇ ਹਵਾ ਦਾ ਇੰਤਜ਼ਾਮ ਕਰੋ। ਉਸ ਨੂੰ ਲੂਣ ਸ਼ੱਕਰ ਅਤੇ ਪਾਣੀ ਦਾ ਘੋਲ ਮੂੰਹ ਨਾਲ ਪਿਲਾਓ।
 • ਉਸ ਦੇ ਕੱਪੜੇ ਕੱਢ ਕੇ ਸਿਰਫ ਅੰਦਰੂਨੀ ਕੱਪੜੇ ਰੱਖੇ। ਸ਼ਰੀਰ ਤੇ ਹਲਕਾ ਜਿਹਾ ਗਰਮ ਪਾਣੀ ਛਿੜਕੋ।
 • ਗਿੱਲੀ ਚਾਦਰ ਵਿੱਚ ਲਪੇਟ ਕੇ ਤਪਮਾਨ ਘੱਟ ਕਰਨ ਦਾ ਯਤਨ ਕਰੋ।
 • ਹੱਥ-ਪੈਰ ਦੀ ਮਾਲਿਸ਼ ਕਰੇ ਜਿਸ ਨਾਲ ਖੂਨ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ।
 • ਸੰਭਵ ਹੋਵੇ ਤਾਂ ਬਰਫ਼ ਦੇ ਟੁਕੜੇ ਕੱਪੜੇ ਵਿੱਚ ਲਪੇਟ ਕੇ ਗਰਦਨ, ਬਗਲਾਂ ਅਤੇ ਜੰਘਾਂ ਤੇ ਰੱਖੇ। ਇਸ ਨਾਲ ਗਰਮੀ ਛੇਤੀ ਨਿਕਲਦੀ ਹੈ।
 • ਜੇਕਰ ਸੰਭਵ ਹੋਵੇ ਤਾਂ ਨਾੜੀ ਵਿੱਚ ਸਲਾਈਨ ਲਗਾਉ।
 • ਤੁਰੰਤ ਹਸਪਤਾਲ ਲੈ ਜਾਓ।

ਲੂ ਲੱਗਣ ਦੀ ਰੋਕਥਾਮ

 • ਗਰਮੀ ਦੇ ਦਿਨਾਂ ਵਿੱਚ ਹੋ ਸਕੇ ਤਾਂ ਧੁੱਪ ਵਿੱਚ ਕੰਮ ਕਰਨਾ ਟਾਲੋ।
 • ਹਰ ਅੱਧੇ ਘੰਟੇ ਨੂੰ 200-300 ਮਿ.ਲੀ. ਪਾਣੀ ਪੀਵੋ। ਪੂਰੇ ਦਿਨ ਵਿੱਚ 5-6 ਲੀਟਰ ਠੰਢਾ ਪਾਣੀ ਪੀਣ ਨਾਲ ਲਾਭ ਹੁੰਦਾ ਹੈ। ਆਪਣੇ ਨਾਲ ਹਮੇਸ਼ਾ ਪਾਣੀ ਦੀ ਬੋਤਲ ਰੱਖੇ।
 • ਕੰਮ ਕਰਦੇ ਸਮੇਂ ਹਲਕੇ ਸੂਤੀ ਕੱਪੜੇ ਉਹ ਵੀ ਫਿੱਕੇ ਰੰਗ ਦੇ ਪਹਿਨੋ। ਕਾਲੇ ਜਾਂ ਗੂੜ੍ਹੇ ਰੰਗ ਦੇ ਕੱਪੜੇ ਅਤੇ ਲੋੜ ਤੋਂ ਜ਼ਿਆਦਾ ਕੱਪੜੇ ਨਾ ਪਹਿਨੋ।
 • ਸਿਰ ‘ਤੇ ਰੁਮਾਲ ਜਾਂ ਟੋਪੀ ਪਹਿਨੋ, ਜਿਸ ਨਾਲ ਨਾ ਕੇਵਲ ਸਿਰ ਦਾ ਤੇ ਕੰਨਾਂ ਅਤੇ ਚਿਹਰੇ ਦੀ ਵੀ ਧੁੱਪ ਤੋਂ ਸੁਰੱਖਿਆ ਹੋਵੇ।
 • ਛੋਟੇ ਬੱਚੇ ਅਤੇ 65 ਸਾਲ ਤੋਂ ਵੱਡੀ ਉਮਰ ਵਾਲੇ ਵਿਅਕਤੀ ਨੂੰ ਛਾਂ ਵਿੱਚ ਹੀ ਰੱਖੋ।
 • ਧੁੱਪ ਵਿੱਚ ਖੜੀ ਕਾਰ ਵਿੱਚ ਬੈਠਣਾ ਉਚਿਤ ਨਹੀਂ।
 • ਧੁੱਪ ਤੋਂ ਰੱਖਿਆ ਦੇ ਲਈ ਸਨਸਕਰੀਨ ਘੋਲ ਲਗਾਓ ਅਤੇ 15 ਮਿੰਟ ਦੇ ਬਾਅਦ ਬਾਹਰ ਨਿਕਲੋ।
 • ਸ਼ਰਾਬ ਜਾਂ ਦਿਮਾਗ ਪ੍ਰਭਾਵਿਤ ਕਰਨ ਵਾਲੀਆਂ ਦਵਾਈਆਂ ਬਿਲਕੁਲ ਨਾ ਲਵੋ।
 • ਜਦੋਂ ਧੁੱਪ ਵਿੱਚ ਕੰਮ ਕਰਨਾ ਜ਼ਰੂਰੀ ਹੁੰਦਾ ਹੈ, ਤਦ ਹੌਲੀ ਹੌਲੀ ਜ਼ਿਆਦਾ ਗਰਮੀ ਦੇ ਮਾਹੌਲ ਵਿੱਚ ਜਾਵੋ, ਇਕਦਮ ਇਸ ਦੀ ਕੋਸ਼ਿਸ਼ ਨਾ ਕਰੋ। ਹਰ ਦਿਨ ਧੁੱਪ ਵਿੱਚ ਕੰਮ ਕਰਨ ਦਾ 1-2 ਘੰਟੇ ਉਪਰਾਲਾ ਕਰੋ ਜਿਸ ਨਾਲ ਸਰੀਰ ਸਹਿਣ ਦੀ ਆਦਤ ਸਿੱਖਦਾ ਹੈ।
 • ਬਹੁਤ ਪਿਆਸ, ਯਾਦਾਸ਼ਤ ਘਟਣਾ, ਘਬਰਾਹਟ ਜਾਂ ਭਰਮ ਮਹਿਸੂਸ ਹੁੰਦਾ ਹੋਵੇ ਆਦਿ ਲੱਛਣਾਂ ਤੋਂ ਜਾਣੋ ਕਿ ਹੁਣ ਜੋਖਮ ਉਠਾਉਣਾ ਠੀਕ ਨਹੀਂ ਅਤੇ ਛਾਂ ਵਿੱਚ ਜਾਵੋ ਅਤੇ ਪਾਣੀ ਪੀ ਲਵੋ।

ਸਰੋਤ: ਭਾਰਤ ਸਵਾਸਥਯ

2.97058823529
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top