ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮਿਸ਼ਨ ਇੰਦਰਧਨੁਸ਼

ਕੁਸ਼ਲ ਸੇਵਾ ਵੰਡ ਆਦਿ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਚਲਾਏ ਜਾ ਰਹੇ ਸਰਕਾਰੀ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਗਿਆ ਹੈ।

ਇਸ ਹਿੱਸੇ ਵਿੱਚ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ - ਮਿਸ਼ਨ ਇੰਦਰਧਨੁਸ਼ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਸ਼ਬਦ - ਆਂਸ਼ਿਕ ਟੀਕਾਕਰਣ, ਪ੍ਰੋਗਰਾਮ ਦੇ ਟੀਚੇ, ਕੇਂਦਰੀ ਸਿਹਤ ਮੰਤਰਾਲਾ, ਜ਼ਿਲ੍ਹਿਆਂ ਦੀ ਪਛਾਣ, ਜ਼ਿਲ੍ਹਿਆਂ ਦੀ ਪਛਾਣ, ਟੀਕਾਕਰਣ, ਨਿਯਮਿਤ ਟੀਕਾਕਰਣ, ਪੋਲੀਓ ਉਨਮੂਲਨ ਪ੍ਰੋਗਰਾਮ, ਮੁਢਲੇ ਸਿਹਤ ਕੇਂਦਰ, ਮਿਸ਼ਨ ਇੰਦਰਧਨੁਸ਼ ਮਿਸ਼ਨ ਇੰਦਰਧਨੁਸ਼, ਯੂਨੀਸੇਫ, ਰੋਗ, ਰੋਟਰੀ ਇੰਟਰਨੈਸ਼ਨਲ, ਵਿਸ਼ਵ ਸਿਹਤ ਸੰਗਠਨ, ਸੰਚਾਰ ਨਿਗਰਾਨੀ

ਜਾਣ-ਪਛਾਣ

ਭਾਰਤ ਸਰਕਾਰ ਦਾ ਕੇਂਦਰੀ ਸਿਹਤ ਮੰਤਰਾਲਾ ਸਾਰੇ ਬੱਚਿਆਂ ਨੂੰ ਟੀਕਾਕਰਣ ਦੇ ਅੰਤਰਗਤ ਲਿਆਉਣ ਦੇ ਲਈ "ਮਿਸ਼ਨ ਇੰਦਰਧਨੁਸ਼" ਨੂੰ ਸੁਸ਼ਾਸ਼ਨ ਦਿਹਾੜੇ ਦੇ ੨੫ ਦਸੰਬਰ, ੨੦੧੪ ਦੇ ਮੌਕੇ ਤੇ ਸ਼ੁਰੂ ਕੀਤਾ ਗਿਆ। ਇੰਦਰਧਨੁਸ਼ ਦੇ ਸੱਤ ਰੰਗਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਮਿਸ਼ਨ ਇੰਦਰਧਨੁਸ਼ ਦਾ ਉਦੇਸ਼ ਉਨ੍ਹਾਂ ਬੱਚਿਆਂ ਦਾ ੨੦੨੦ ਤਕ ਟੀਕਾਕਰਣ ਕਰਨਾ ਹੈ, ਜਿਨ੍ਹਾਂ ਨੂੰ ਟੀਕੇ ਨਹੀਂ ਲੱਗੇ ਹਨ।

ਜਾਂ ਡਿਫਥੇਰੀਆ, ਬਲਗਮ, ਟਿਟਨਸ, ਪੋਲੀਓ, ਤਪਦਿਕ, ਖਸਰਾ ਅਤੇ ਹੈਪੇਟਾਈਟਿਸ-ਬੀ ਰੋਕਣ ਵਰਗੇ ਸੱਤ ਟੀਕੇ ਆਂਸ਼ਿਕ ਤੌਰ ਤੇ ਲੱਗੇ ਹਨ। ਇਹ ਪ੍ਰੋਗਰਾਮ ਹਰ ਸਾਲ ੫ ਪ੍ਰਤੀਸ਼ਤ ਜਾਂ ਉਸ ਤੋਂ ਵੱਧ ਬੱਚਿਆਂ ਦੇ ਪੂਰਨ ਟੀਕਾਕਰਣ ਵਿੱਚ ਤੇਜ਼ੀ ਨਾਲ ਵਾਧੇ ਦੇ ਲਈ ਵਿਸ਼ੇਸ਼ ਅਭਿਆਨਾਂ ਦੇ ਜ਼ਰੀਏ ਚਲਾਇਆ ਜਾਵੇਗਾ।

ਜ਼ਿਲ੍ਹਿਆਂ ਦੀ ਪਛਾਣ

ਪਹਿਲੇ ਗੇੜ ਵਿੱਚ ਦੇਸ਼ ਵਿੱਚ ੨੨੧ ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ, ਜਿਸ ਵਿੱਚ ੫੦ ਪ੍ਰਤੀਸ਼ਤ ਬੱਚਿਆਂ ਨੂੰ ਟੀਕੇ ਨਹੀਂ ਲੱਗੇ ਹਨ ਜਾਂ ਉਨ੍ਹਾਂ ਨੂੰ ਆਂਸ਼ਿਕ ਤੌਰ ਤੇ ਟੀਕੇ ਲਗਾਏ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਨੂੰ ਨਿਯਮਿਤ ਤੌਰ ਤੇ ਟੀਕਾਕਰਣ ਦੀ ਸਥਿਤੀ ਸੁਧਾਰਨ ਲਈ ਨਿਸ਼ਾਨਾ ਬਣਾਇਆ ਜਾਵੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ੨੦੧ ਜ਼ਿਲ੍ਹਿਆਂ ਵਿੱਚੋਂ ੮੨ ਜ਼ਿਲ੍ਹੇ ਸਿਰਫ਼ ਚਾਰ ਰਾਜ - ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਹਨ ਅਤੇ ਚਾਰ ਰਾਜਾਂ ਦੇ ੪੨ ਜ਼ਿਲ੍ਹਿਆਂ ਵਿੱਚ ੨੫ ਪ੍ਰਤੀਸ਼ਤ ਬੱਚਿਆਂ ਨੂੰ ਟੀਕੇ ਨਹੀਂ ਲਗਾਏ ਗਏ ਹਨ ਜਾਂ ਉਨ੍ਹਾਂ ਨੂੰ ਆਂਸ਼ਿਕ ਤੌਰ ਤੇ ਟੀਕੇ ਲਗਾਏ ਗਏ ਹਨ।

ਭਾਰਤ ਵਿੱਚ ਟੀਕਿਆਂ ਤੋਂ ਵਾਂਝੇ ਜਾਂ ਆਂਸ਼ਿਕ ਟੀਕਾਕਰਣ ਵਾਲੇ ਕਰੀਬ ੨੫ ਪ੍ਰਤੀਸ਼ਤ ਬੱਚੇ ਇਨ੍ਹਾਂ ਚਾਰ ਰਾਜਾਂ ਦੇ ੮੨ ਜ਼ਿਲ੍ਹਿਆਂ ਵਿੱਚ ਹਨ। ਦੇਸ਼ ਵਿੱਚ ਨਿਯਮਿਤ ਟੀਕਾਕਰਣ ਕਵਰੇਜ ਵਿੱਚ ਸੁਧਾਰ ਦੇ ਲਈ ਇਨ੍ਹਾਂ ਜ਼ਿਲ੍ਹਿਆਂ ਵਿੱਚ ਗੰਭੀਰ ਯਤਨ ਕੀਤੇ ਜਾਣਗੇ। ਇਸ ਪ੍ਰੋਗਰਾਮ ਦਾ ਆਖਰੀ ਟੀਚਾ ਭਾਰਤ ਵਿੱਚ ਸਾਰੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਸੁਰੱਖਿਅਤ ਕਰਨਾ ਹੈ, ਜਿਨ੍ਹਾਂ ਤੋਂ ਬਚਾਅ ਸੰਭਵ ਹੈ।

ਵਿਸ਼ੇਸ਼ ਧਿਆਨ ਵਾਲੇ ਖੇਤਰ

ਮਿਸ਼ਨ ਇੰਦਰਧਨੁਸ਼ ਦੇ ਤਹਿਤ ਪਹਿਲੇ ਗੇੜ ਵਿੱਚ ੨੦੧ ਜ਼ਿਲ੍ਹਿਆਂ ਨੂੰ ਸਰਵ-ਉੱਚ ਪ੍ਰਮੁੱਖਤਾ ਦੇਣ ਦਾ ਨਿਸ਼ਾਨਾ ਤੈਅ ਕੀਤਾ ਹੈ ਅਤੇ ੨੦੧੫ ਵਿੱਚ ਦੂਜੇ ਗੇੜ ਵਿੱਚ ੨੯੭ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਿਸ਼ਨ ਦੇ ਪਹਿਲੇ ਗੇੜ ਦੀ ਸ਼ੁਰੂਆਤ ੨੦੧ ਉੱਚ ਪ੍ਰਮੁੱਖਤਾ ਵਾਲੇ ਜ਼ਿਲ੍ਹਿਆਂ ਵਿੱਚ ੭ ਅਪ੍ਰੈਲ, ੨੦੧੫ ਨੂੰ ਵਿਸ਼ਵ ਸਿਹਤ ਦਿਹਾੜੇ ਤੋਂ ਸ਼ੁਰੂ ਹੋਇਆ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਇਸ ਮਿਸ਼ਨ ਦੇ ਤਹਿਤ ਪੋਲੀਓ ਰੋਕਥਾਮ ਪ੍ਰੋਗਰਾਮ ਦੇ ਜ਼ਰੀਏ ਪਛਾਣੀਆਂ ਗਈਆਂ ੪,੦੦,੦੦੦ ਉੱਚ ਜੋਖਮ ਵਾਲੀਆਂ ਬਸਤੀਆਂ ਉੱਤੇ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ਖੇਤਰਾਂ ਵਿੱਚ ਭੂਗੋਲਿਕ, ਜਨ-ਅੰਕਣ, ਜਾਤੀ ਅਤੇ ਸੰਚਾਲਨ ਸੰਬੰਧੀ ਹੋਰ ਚੁਣੌਤੀਆਂ ਦੇ ਕਾਰਨ ਘੱਟ ਟੀਕੇ ਲਗਾਏ ਜਾ ਸਕੇ ਹਨ। ਪ੍ਰਮਾਣਾਂ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਟੀਕਾਕਰਣ ਤੋਂ ਵਾਂਝੇ ਅਤੇ ਆਂਸ਼ਿਕ ਟੀਕਾਕ੍ਰਿਤ ਬੱਚੇ ਇਨ੍ਹਾਂ ਹੀ ਖੇਤਰਾਂ ਵਿੱਚ ਹਨ।

ਵਿਸ਼ੇਸ਼ ਟੀਕਾਕਰਣ ਅਭਿਆਨਾਂ ਦੇ ਜ਼ਰੀਏ ਹੇਠ ਲਿਖੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ:

ਪੋਲੀਓ ਉਨਮੂਲਨ ਪ੍ਰੋਗਰਾਮ ਦੇ ਜ਼ਰੀਏ ਉੱਚ ਜੋਖਮ ਵਾਲੇ ਖੇਤਰਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਖੇਤਰਾਂ ਵਿੱਚ ਅਜਿਹੀ ਆਬਾਦੀ ਰਹਿੰਦੀ ਹੈ

(੧) ਪ੍ਰਵਾਸੀਆਂ ਦੀਆਂ ਸ਼ਹਿਰੀ ਝੁੱਗੀ ਬਸਤੀਆਂ

(੨) ਵਣਜਾਰਾ ਪ੍ਰਜਾਤੀਆਂ

(੩) ਭੱਠਾ ਮਜ਼ਦੂਰ

(੪) ਨਿਰਮਾਣ ਸਥਾਨ

(੫) ਹੋਰ ਪ੍ਰਵਾਸੀ (ਮਛਿਆਰਿਆਂ ਦੇ ਪਿੰਡ, ਦੂਜੀ ਜਗ੍ਹਾ ਰਹਿਣ ਵਾਲੀ ਆਬਾਦੀ ਦੇ ਨਦੀ ਤਟ ਵਾਲਾ ਖੇਤਰ ਆਦਿ) ਅਤੇ

(੬) ਅਲਪ ਸੇਵਾ ਪਹੁੰਚ ਵਾਲਾ ਅਤੇ ਦੂਰ-ਦੁਰਾਡੇ ਦੇ ਖੇਤਰ (ਵਣ ਖੇਤਰ ਵਿੱਚ ਰਹਿਣ ਵਾਲੀ ਅਤੇ ਆਦਿਵਾਸੀ ਆਬਾਦੀ ਆਦਿ)

(੭) ਨਿਮਨ ਨਿਯਮਿਤ ਟੀਕਾਕਰਣ ਵਾਲੇ ਖੇਤਰ (ਖਸਰੇ ਵਾਲੇ ਖੇਤਰ/ਟੀਕਾ ਨਿਵਾਰਕ ਰੋਗ ਪ੍ਰਕੋਪ ਵਾਲੇ ਖੇਤਰ)

(੮) ਖਾਲੀ ਪਏ ਉਪ-ਕੇਂਦਰ ਵਾਲੇ ਖੇਤਰ: ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਕੋਈ ਏ.ਐੱਨ.ਐੱਮ. ਤੈਨਾਤ ਨਹੀਂ

(੯) ਨਿਯਮਿਤ ਟੀਕਾਕਰਣ ਤੋਂ ਅਛੂਤੇ ਰਹਿ ਗਏ ਖੇਤਰ: ਏ.ਐੱਨ.ਐੱਮ. ਲੰਮੀ ਛੁੱਟੀ ਉੱਤੇ ਜਾਂ ਅਜਿਹਾ ਹੀ ਕੋਈ ਹੋਰ ਕਾਰਨ

(੧੦) ਛੋਟੇ ਪਿੰਡ, ਬਸਤੀਆਂ, ਆਰ.ਆਈ. ਸ਼ੈਸ਼ਨਾਂ ਦੇ ਲਈ ਹੋਰ ਪਿੰਡ ਦੇ ਨਾਲ ਜੋੜੇ ਗਏ ਧਨਿਸ ਜਾਂ ਪੁਰਬਾਸ

ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤੇ ਜਾਣ ਵਾਲੇ ਜ਼ਿਲ੍ਹੇ

ਮਿਸ਼ਨ ਇੰਦਰਧਨੁਸ਼- 201 ਜ਼ਿਲ੍ਹੇ ਜਿਨ੍ਹਾਂ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ


ਕ੍ਰਮ ਸੰਖਿਆ

ਰਾਜ

ਕ੍ਰਮ ਸੰਖਿਆ

ਜ਼ਿਲ੍ਹਾ

ਕ੍ਰਮ ਸੰਖਿਆ

ਜ਼ਿਲ੍ਹਾ

1

ਆਂਧਰਾ ਪ੍ਰਦੇਸ਼

1

ਪੂਰਬੀ ਗੋਦਾਵਰੀ

2

ਗੁੰਟੂਰ

3

ਕ੍ਰਿਸ਼ਨਾ

4

ਕੁਰਨੂਲ

5

ਵਿਸ਼ਾਖਾਪਟਨਮ

 

 

2

ਅਰੁਣਾਚਲ ਪ੍ਰਦੇਸ਼

1

ਚੇਂਗਲਾਂਗ

2

ਪੂਰਬੀ ਕਮੇਂਗ

3

ਪੂਰਬੀ ਸਿਆਂਗ

4

ਲੋਹਿਤ

5

ਉਪਰੀ ਸਿਆਂਗ

 

 

3

ਅਸਾਮ

1

ਬੰਗਾਈਗਾਂਵ

2

ਦਾਰਾਂਗ

3

ਧੁਬਰੀ

4

ਗੋਪਾਲਪਾਡਾ

5

ਹੇਲਾਕਾਂਡੀ

6

ਕਰੀਮਗੰਜ

7

ਕੋਕਰਾਝਾਰ

8

ਨੌਗਾਂਵ

4

ਬਿਹਾਰ

1

ਅਰਰੀਆ

2

ਬੇਗੂਸਰਾਏ

3

ਪੂਰਬੀ ਚੰਪਾਰਣ

4

ਪੱਛਮੀ ਚੰਪਾਰਣ

5

ਦਰਭੰਗਾ

6

ਗਯਾ

7

ਜਮੁਈ

8

ਕਟਿਹਾਰ

9

ਕਿਸ਼ਨਗੰਜ

10

ਮੁਜੱਫਰਪੁਰ

11

ਪਟਨਾ

12

ਸਹਿਰਸਾ

13

ਸਮਸਤੀਪੁਰ

14

ਸੀਤਾਮੜ੍ਹੀ

5

ਛੱਤੀਸਗੜ੍ਹ

1

ਬਲੌਦਾਬਾਜਾਰ ਭੱਟਾਪਾਰਾ

2

ਬੀਜਾਪੁਰ

3

ਬਿਲਾਸਪੁਰ

4

ਦੰਤੇਵਾੜਾ

5

ਜਸਪੁਰ

6

ਕੋਰਬਾ

7

ਰਾਇਪੁਰ

8

ਸਰਗੁਜਾ

6

ਦਿੱਲੀ

1

ਉੱਤਰੀ-ਪੂਰਬੀ

2

ਉੱਤਰੀ-ਪੱਛਮੀ

7

ਗੁਜਰਾਤ

1

ਅਹਿਮਦਾਬਾਦ

2

ਅਹਿਮਦਾਬਾਦ ਨਿਗਮ

3

ਬਨਾਸਕਾਂਠਾ

4

ਦਾਹੋਦ

5

ਡੰਗ

6

ਕੱਛ

7

ਪੰਚਮਹਿਲ

8

ਸਾਬਰਕਾਂਠਾ

9

ਵਲਸਾਡ

 

 

8

ਹਰਿਆਣਾ

1

ਫਰੀਦਾਬਾਦ

2

ਗੁੜਗਾਂਵ

3

ਮੇਵਾਤ

 

4

ਪਲਵਲ

5

ਪਾਣੀਪਤ

 

 

9

ਜੰਮੂ ਅਤੇ ਕਸ਼ਮੀਰ

1

ਡੋਡਾ

2

ਕਿਸ਼ਤਵਾੜ

3

ਪੂੰਛ

4

ਰਾਜੌਰੀ

5

ਰਾਮਬਨ

 

 

10

ਝਾਰਖੰਡ

1

ਦੇਵਘਰ

2

ਧਨਬਾਦ

3

ਗਿਰੀਡੀਹ

4

ਗੋਂਡਾ

5

ਪਾਕੁਡ

6

ਸਾਹਿਬਗੰਜ

11

ਕਰਨਾਟਕ

1

ਬੈਂਗਲੋਰ (ਯੂ)

2

ਬੇਲਾਰੀ

3

ਗੁਲਬਰਗ

4

ਕੋਪਲ

5

ਰਾਇਚੂਰ

6

ਯਾਦਗਿਰ

12

ਕੇਰਲ

1

ਕਾਸਰਗੌਡ

2

ਮਲਪੁਰਮ

13

ਮੱਧ ਪ੍ਰਦੇਸ਼

1

ਅਲੀਰਾਜਪੁਰ

2

ਅਨੁਪੁਰ

3

ਛਤਰਪੁਰ

4

ਦਮੋਹ

5

ਝਾਬੁਆ

6

ਮਾਂਡਲਾ

7

ਪੰਨਾ

8

ਰਾਇਸੇਨ

9

ਰੀਵਾ

10

ਸਾਗਰ

11

ਸਤਾਨਾ

12

ਸ਼ਹਿਡੌਲ

13

ਟੀਕਮਗੜ੍ਹ

14

ਉਮਰੀਆ

15

ਵਿਦਿਸ਼ਾ

 

 

14

ਮਹਾਰਾਸ਼ਟਰ

1

 

ਬੀਡ

2

ਧੁਲੇ

3

ਹਿੰਗੋਲੀ

4

ਜਲਗਾਂਵ

5

ਨਾਂਦੇੜ

6

ਨਾਸਿਕ

7

ਠਾਣੇ

 

 

15

ਪੰਜਾਬ

1

ਗੁਰਦਾਸਪੁਰ

2

ਲੁਧਿਆਣਾ

3

ਮੁਕਤਸਰ

 

 

ਰੋਗਾਂ ਦੀ ਪਛਾਣ

ਮਿਸ਼ਨ ਇੰਦਰਧਨੁਸ਼ ਦੇ ਲਈ ਸੱਤ ਬਿਮਾਰੀਆਂ ਡਿਪਥੀਰੀਆ, ਕਾਲੀ ਖੰਘ, ਟੈਟਨਸ, ਪੋਲੀਓ, ਟੀ.ਬੀ. (ਤਪਦਿਕ ਰੋਗ), ਖਸਰਾ ਅਤੇ ਹੈਪੇਟਾਇਟਿਸ-ਬੀ ਰੋਗਾਂ ਦੀ ਪਛਾਣ ਕੀਤੀ ਗਈ ਹੈ।

ਪ੍ਰੋਗਰਾਮ ਦੇ ਟੀਚੇ

ਮੰਤਰਾਲੇ ਦਾ ਕਹਿਣਾ ਹੈ ਕਿ ਹਰ ਸਾਲ ਪੰਜ ਪ੍ਰਤੀਸ਼ਤ ਅਤੇ ਉਸ ਤੋਂ ਵੱਧ ਬੱਚਿਆਂ ਨੂੰ ਟੀਕਾਕਰਣ ਕਵਰੇਜ ਵਿੱਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਅਤੇ 2020 ਤਕ ਸੰਪੂਰਣ ਕਵਰੇਜ ਦੇ ਟੀਚੇ ਨੂੰ ਹਾਸਿਲ ਕਰਨ ਲਈ ਮਿਸ਼ਨ ਨੂੰ ਅਪਣਾਇਆ ਗਿਆ ਹੈ। ਯੋਜਨਾ ਦੇ ਅਨੁਸਾਰ ਪ੍ਰਣਾਲੀਬੱਧ ਟੀਕਾਕਰਣ ਅਭਿਆਨ ਪੁਰਾਣੇ ਅਭਿਆਨ ਦੇ ਜ਼ਰੀਏ ਚਲਾਇਆ ਜਾਵੇਗਾ, ਜਿਸ ਦਾ ਨਿਸ਼ਾਨਾ ਉਨ੍ਹਾਂ ਬੱਚਿਆਂ ਨੂੰ ਕਵਰ ਕਰਨਾ ਹੈ, ਜੋ ਟੀਕਾਕਰਣ ਤੋਂ ਵਾਂਝੇ ਰਹਿ ਗਏ ਹਨ। ਅਜਿਹਾ ਨਿਰਧਾਰਿਤ ਹੈ ਕਿ ਮਿਸ਼ਨ ਇੰਦਰਧਨੁਸ਼ ਦੇ ਅੰਤਰਗਤ ਜਨਵਰੀ ਅਤੇ ਜੂਨ 2015 ਦੇ ਵਿੱਚ ਚਾਰ ਵਿਸ਼ੇਸ਼ ਟੀਕਾਕਰਣ ਅਭਿਆਨ ਚਲਾਏ ਜਾਣਗੇ। ਇਸ ਦੀ ਵਿਆਪਕ ਨੀਤੀ ਹੋਵੇਗੀ ਅਤੇ ਅਭਿਆਨਾਂ ਦੀ ਨਿਗਰਾਨੀ ਕੀਤੀ ਜਾਵੇਗੀ। ਮਿਸ਼ਨ ਦੀ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਪੋਲੀਓ ਪ੍ਰੋਗਰਾਮ ਦੇ ਲਾਗੂ ਕਰਨ ਦੀ ਸਫਲਤਾ ਤੋਂ ਸਿੱਖਿਆ ਲਈ ਜਾਵੇਗੀ। ਪਹਿਲੇ ਗੇੜ ਵਿੱਚ 201 ਜ਼ਿਲ੍ਹੇ ਕਵਰ ਕੀਤੇ ਜਾਣਗੇ ਅਤੇ 2015 ਵਿੱਚ ਦੂਜੇ ਗੇੜ ਵਿੱਚ 297 ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਿਹਤ ਮੰਤਰਾਲੇ ਨੇ ਵਿਭਿੰਨ ਮਹੱਤਵਪੂਰਣ ਸੰਗਠਨਾਂ ਨੂੰ ਵੀ ਇਸ ਵਿੱਚ ਭਾਗੀਦਾਰੀ ਦਿੱਤੀ ਹੈ, ਨਿਰਧਾਰਿਤ ਹੈ ਕਿ ਵਿਸ਼ਵ ਸਿਹਤ ਸੰਗਠਨ, ਯੂਨੀਸੈਫ, ਰੋਟਰੀ ਇੰਟਰਨੈਸ਼ਨਲ ਅਤੇ ਹੋਰ ਦਾਤਾ ਸਹਿਯੋਗੀ ਮੰਤਰਾਲੇ ਨੂੰ ਤਕਨੀਕੀ ਸਮਰਥਨ ਦੇਣਗੇ। ਮਾਸ ਮੀਡੀਆ, ਅੰਤਰ-ਵਿਅਕਤਿਕ ਸੰਚਾਰ, ਨਿਗਰਾਨੀ ਦੀ ਮਜਬੂਤ ਵਿਵਸਥਾ, ਯੋਜਨਾ ਮੁਲਾਂਕਣ ਮਿਸ਼ਨ ਇੰਦਰਧਨੁਸ਼ ਦਾ ਮਹੱਤਵਪੂਰਣ ਘਟਕ ਹਨ।

ਇੰਦਰਧਨੁਸ਼ ਮਿਸ਼ਨ ਦੇ ਲਈ ਰਣਨੀਤੀ

ਮਿਸ਼ਨ ਇੰਦਰਧਨੁਸ਼ - ਦੇਸ਼ ਭਰ ਦੇ ਮਹੱਤਵਪੂਰਣ ਵਿਵਹਾਰਕ ਖੇਤਰਾਂ ਵਿੱਚ ਉੱਚ ਟੀਕਾਕਰਣ ਯਕੀਨੀ ਬਣਾਉਣ ਲਈ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਹੋਵੇਗਾ। ਇਸ ਵਿੱਚ ਉਨ੍ਹਾਂ ਜ਼ਿਲ੍ਹਿਆਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਟੀਕਾਕਰਣ ਘੱਟ ਹੋਇਆ ਹੈ।

ਪ੍ਰਮਾਣ ਅਤੇ ਬਿਹਤਰ ਕਾਰਜ ਪ੍ਰਣਾਲੀ ਉੱਤੇ ਆਧਾਰਿਤ ਵਿਸਥਾਰ ਪੂਰਵਕ ਰਣਨੀਤੀ ਵਿੱਚ ਚਾਰ ਬੁਨਿਆਦੀ ਅੰਗ ਸ਼ਾਮਿਲ ਕੀਤੇ ਜਾਣਗੇ-

1.  ਸਾਰੇ ਪੱਧਰਾਂ ਉੱਤੇ ਅਭਿਆਨਾਂ/ਸ਼ੈਸ਼ਨਾਂ ਦੀ ਵਿਵਹਾਰਕ ਯੋਜਨਾ ਤਿਆਰ ਕਰਨੀ:- ਨਿਯਮਿਤ ਟੀਕਾਕਰਣ ਸ਼ੈਸ਼ਨ ਦੌਰਾਨ ਲੋੜੀਂਦਾ ਟੀਕਾ ਲਗਾਉਣ ਵਾਲਿਆਂ ਅਤੇ ਸਾਰੇ ਟੀਕਿਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਹਰੇਕ ਜ਼ਿਲ੍ਹੇ ਵਿੱਚ ਸਾਰੇ ਬਲਾਕਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸੂਖਮ ਯੋਜਨਾਵਾਂ ਵਿੱਚ ਸੋਧ ਕਰਨੀ। ਸ਼ਹਿਰੀ ਝੁੱਗੀ ਬਸਤੀਆਂ, ਨਿਰਮਾਣ ਸਥਾਨਾਂ, ਇੱਟ ਭੱਟਿਆਂ, ਖਾਨਾਬਦੋਸ਼ਾਂ ਦਾ ਰਹਿਣ ਦੇ ਸਥਾਨਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਜਿਵੇਂ 400,000 ਤੋਂ ਵੱਧ ਉੱਚ ਜੋਖਮ ਵਾਲੇ ਸਥਾਨਾਂ ਉੱਤੇ ਬੱਚਿਆਂ ਤਕ ਪਹੁੰਚ ਦੇ ਲਈ ਵਿਸ਼ੇਸ਼ ਯੋਜਨਾ ਤਿਆਰ ਕਰਨੀ।
2.  ਪ੍ਰਭਾਵੀ ਜਨ-ਸੰਪਰਕ ਅਤੇ ਸਮਾਜਿਕ ਤੌਰ ਤੇ ਸੰਗਠਿਤ ਕਰਨ ਦੇ ਉਪਰਾਲੇ:- ਲੋੜ ਉੱਤੇ ਆਧਾਰਿਤ ਜਨ-ਸੰਪਰਕ ਦੀ ਰਣਨੀਤੀ ਦੇ ਜ਼ਰੀਏ ਟੀਕਾਕਰਣ ਸੇਵਾਵਾਂ ਦੇ ਪ੍ਰਤੀ ਜਾਗਰੂਕਤਾ ਅਤੇ ਮੰਗ ਵਧਾਉਣੀ ਅਤੇ ਜਨ-ਸੰਪਰਕ ਮੀਡੀਆ, ਮੱਧ ਮੀਡੀਆ, ਲੋਕਾਂ ਦੇ ਆਪਸੀ ਸੰਪਰਕ (ਆਈ.ਪੀ.ਸੀ.), ਸਕੂਲ, ਨੌਜਵਾਨਾਂ ਦੇ ਨੈੱਟਵਰਕ ਅਤੇ ਕਾਰਪੋਰੇਟ ਦੇ ਜ਼ਰੀਏ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸਮੁਦਾਇ ਦਾ ਭਾਗੀਦਾਰੀ ਵਧਾਉਣ ਲਈ ਸਮਾਜਿਕ ਤੌਰ ਤੇ ਸੰਗਠਿਤ ਕਰਨ ਦੀਆਂ ਗਤੀਵਿਧੀਆਂ।
3.  ਸਿਹਤ ਅਧਿਕਾਰੀਆਂ ਅਤੇ ਮੋਢੀ ਕਾਰਕੁੰਨਾਂ ਨੂੰ ਗੰਭੀਰ ਸਿਖਲਾਈ:- ਗੁਣਵੱਤਾ ਵਾਲੀਆਂ ਟੀਕਾਕਰਣ ਸੇਵਾਵਾਂ ਦੇ ਲਈ ਨਿਯਮਿਤ ਟੀਕਾਕਰਣ ਗਤੀਵਿਧੀ ਵਿੱਚ ਸਿਹਤ ਅਧਿਕਾਰੀਆਂ ਅਤੇ ਕਾਰਕੁੰਨਾਂ ਦੀ ਸਮਰੱਥਾ ਨੂੰ ਵਧਾਉਣਾ।
4.  ਕਾਰਜਬਲ ਦੇ ਜ਼ਰੀਏ ਜ਼ਿੰਮੇਵਾਰੀ ਪੂਰਵਕ ਤੰਤਰ ਵਿਕਸਤ ਕਰਨਾ:- ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੀਕਾਕਰਣ ਦੇ ਲਈ ਜ਼ਿਲ੍ਹਾ ਕਾਰਜਬਲਾਂ ਨੂੰ ਮਜਬੂਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਸ਼ੀਨਰੀ ਦੀ ਜ਼ਿੰਮੇਵਾਰੀ/ਮਾਲਕੀ ਨੂੰ ਵਧਾਉਣਾ ਅਤੇ ਵਾਸਤਵਿਕ ਸਮੇਂ ਦੇ ਅਧਾਰ ਤੇ ਲਾਗੂ ਕਰਨ ਵਿੱਚ ਖਾਮੀਆਂ ਨੂੰ ਸਮਾਪਤ ਕਰਨ ਲਈ ਸੰਯੁਕਤ ਸ਼ੈਸ਼ਨ ਨਿਗਰਾਨੀ ਅੰਕੜਿਆਂ ਦਾ ਉਪਯੋਗ ਕਰਨਾ।

ਦੇਸ਼ ਵਿੱਚ ਨਿਯਮਿਤ ਟੀਕਾਕਰਣ ਕਵਰੇਜ ਵਧਾਉਣ ਵਿੱਚ ਸਹਿਯੋਗਾਤਮਕ ਅਤੇ ਸਹਿ-ਕਿਰੀਆਸ਼ੀਲ ਦ੍ਰਿਸ਼ਟੀਕੋਣ ਨੂੰ ਹੱਲਾਸ਼ੇਰੀ ਦੇਣ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਹੋਰ ਮੰਤਰਾਲਿਆਂ, ਜਾਰੀ ਪ੍ਰੋਗਰਾਮਾਂ ਅਤੇ ਅੰਤਰਰਾਸ਼ਟਰੀ ਸਾਂਝੀਦਾਰਾਂ ਦੇ ਨਾਲ ਸਹਿਯੋਗ ਕਰੇਗਾ।

ਸੰਚਾਰ ਨਿਗਰਾਨੀ

ਮਿਸ਼ਨ ਇੰਦਰਧਨੁਸ਼ ਦੇ ਤਹਿਤ ਨਿਸ਼ਾਨੇ ਨੂੰ ਹਾਸਿਲ ਕਰਨ ਅਤੇ ਬਣਾਈ ਰੱਖਣ ਦੇ ਲਈ ਇੱਕ ਬਿਹਤਰੀਨ ਰਣਨੀਤਿਕ ਸੰਚਾਰ ਯੋਜਨਾ ਦੀ ਜ਼ਰੂਰਤ ਹੈ ਤਾਂ ਕਿ​ ਸਮੁਦਾਇਆਂ ਅਤੇ ਮੁਸ਼ਕਲ ਪਹੁੰਚ ਵਾਲੀ ਜਨ ਸੰਖਿਆ ਤਕ ਪਹੁੰਚਿਆ ਜਾ ਸਕੇ ਅਤੇ ਉਨ੍ਹਾਂ ਵਿੱਚ ਸਿਹਤ ਸੇਵਾਵਾਂ ਦੇ ਪ੍ਰਤਿ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਮਿਸ਼ਨ ਦੀ ਸਫਲਤਾ ਦੇ ਲਈ ਬਹੁ-ਆਯਾਮੀ ਸੰਚਾਰ ਦ੍ਰਿਸ਼ਟੀਕੋਣ ਮਹੱਤਵਪੂਰਣ ਹੈ। ਇਸ ਲਈ ਇਹ ਮਹੱਤਵਪੂਰਣ ਹੈ ਕਿ ਸੰਚਾਰ ਦੇ ਯਤਨਾਂ ਉੱਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇ।

ਇਸ ਨਿਗਰਾਨੀ ਪ੍ਰਣਾਲੀ ਦਾ ਇਸਤੇਮਾਲ ਮਿਸ਼ਨ ਇੰਦਰਧਨੁਸ਼ ਦੀ ਸੰਚਾਰ ਯੋਜਨਾ ਵਿੱਚ ਬਿਹਤਰੀ ਦੇ ਲਈ ਤਤਕਾਲ ਸੁਧਾਰਾਤਮਕ ਕਾਰਵਾਈ ਕਰਨ ਅਤੇ ਪ੍ਰਮਾਣ ਆਧਾਰਿਤ ਅਤੇ ਕੇਂਦ੍ਰਿਤ ਕਰਨ ਦੇ ਲਈ ਕੀਤਾ ਜਾਵੇਗਾ। ਸੰਚਾਰ ਨਿਗਰਾਨੀ ਪ੍ਰਣਾਲੀ ਇੱਕ ਵਿਸ਼ੇਸ਼ ਸਮੇਂ ਅਤੇ ਇੱਕ ਵਿਸ਼ੇਸ਼ ਲਾਗੂ ਕਰਨ ਦੀ ਪੱਧਰ ਉੱਤੇ ਵਿਭਿੰਨ ਆਈ.ਈ.ਸੀ. ਅਤੇ ਬੀ.ਸੀ.ਸੀ. ਦੀਆਂ ਗਤੀਵਿਧੀਆਂ ਦੀ ਪ੍ਰਗਤੀ ਦੀ ਸਮੀਖਿਆ ਕਰੇਗੀ। ਆਈ.ਈ.ਸੀ. ਅਤੇ ਬੀ.ਸੀ.ਸੀ. ਦੀ ਸਮੀਖਿਆ ਨਿਗਰਾਨੀ ਦੀ ਸੰਪੂਰਣ ਅਗਵਾਈ ਅਤੇ ਖ਼ਰਚਾ ਯੂਨੀਸੇਫ ਦਾ ਰਹੇਗਾ ਅਤੇ ਟੀਕਾਕਰਣ ਤਕਨੀਕੀ ਸਹਾਇਤਾ ਇਕਾਈ (ਆਈ.ਟੀ.ਐੱਸ.ਯੂ.) ਅਤੇ ਹੋਰ ਭਾਗੀਦਾਰ ਇਸ ਦੀ ਸਹਾਇਤਾ ਕਰਨਗੇ।

ਨਿਗਰਾਨੀ ਦੇ ਲਈ ਤਿੰਨ ਢਾਂਚੇ ਹਨ-

ਜ਼ਿਲ੍ਹਾ ਪੱਧਰ ਉੱਤੇ ਨਿਗਰਾਨੀ ਢਾਂਚਾ

ਮਿਸ਼ਨ ਇੰਦਰਧਨੁਸ਼ ਅਭਿਆਨ ਦੇ ਲਈ ਇੱਕ ਵਾਰ ਨਿਗਰਾਨੀ (ਸ਼ੁਰੂਆਤੀ ਤੌਰ ਤੇ ਮਿਸ਼ਨ ਇੰਦਰਧਨੁਸ਼ ਅਭਿਆਨ ਦੇ ਪਹਿਲੇ ਦਿਨ)

  • ਜ਼ਿਲ੍ਹੇ ਦੀਆਂ ਤਿਆਰੀਆਂ ਅਤੇ ਲਾਗੂ ਕਰਨ ਦੀ ਸਥਿਤੀ ਦੇ ਮੁਲਾਂਕਣ ਦਾ ਟੀਚਾ

ਮੁਢਲੇ ਸਿਹਤ ਕੇਂਦਰ/ਯੋਜਨਾ ਇਕਾਈ ਦੇ ਪੱਧਰ ਉੱਤੇ ਨਿਗਰਾਨੀ ਢਾਂਚਾ

  • ਮਿਸ਼ਨ ਇੰਦਰਧਨੁਸ਼ ਅਭਿਆਨ ਦੀ ਇੱਕ ਵਾਰ ਨਿਗਰਾਨੀ (ਸ਼ੁਰੂਆਤੀ ਤੌਰ ਤੇ ਮਿਸ਼ਨ ਇੰਦਰਧਨੁਸ਼ ਅਭਿਆਨ ਦੇ ਪਹਿਲੇ ਦਿਨ)
  • ਮੁਢਲੇ ਸਿਹਤ ਕੇਂਦਰ ਜਾਂ ਯੋਜਨਾ ਇਕਾਈ ਦੀਆਂ ਤਿਆਰੀਆਂ ਅਤੇ ਲਾਗੂ ਕਰਨ ਦੀ ਸਥਿਤੀ ਨੂੰ ਮਾਪਣ ਦਾ ਨਿਸ਼ਾਨਾ

ਸ਼ੈਸ਼ਨ ਸਥਾਨ ਉੱਤੇ ਨਿਗਰਾਨੀ ਢਾਂਚਾ

  • ਹਰੇਕ ਮਿਸ਼ਨ ਇੰਦਰਧਨੁਸ਼ ਦਿਹਾੜੇ ਦੇ ਲਈ ਦੋ ਤੋਂ ਚਾਰ ਸ਼ੈਸ਼ਨ
  • ਸੰਚਾਰ ਗਤੀਵਿਧੀਆਂ ਦਾ ਉਤਪਾਦਨ ਅਤੇ ਨਤੀਜੇ ਦਾ ਮਾਪਨ

ਤੱਥਾਂ ਦੇ ਆਦਾਨ-ਪ੍ਰਦਾਨ ਅਤੇ ਵਿਸ਼ਲੇਸ਼ਣ ਲਈ ਹਰੇਕ ਨਮੂਨੇ ਦੇ ਲਈ ਸਰਲ ਐਕਸੇਲ ਆਧਾਰਿਤ ਡਾਟਾ ਪ੍ਰਵਿਸ਼ਟੀ ਉਪਕਰਣ ਤਿਆਰ ਕੀਤਾ ਗਿਆ ਹੈ। ਇਸ ਵਿਸ਼ਲੇਸ਼ਿਤ ਡਾਟਾ ਅਤੇ ਨਿਗਰਾਨੀ ਫੀਡਬੈਕ ਨੂੰ ਸਾਰੇ ਸੰਬੰਧਤ ਅਧਿਕਾਰੀਆਂ ਦੇ ਨਾਲ ਸਾਂਜ਼ਾ ਕਰਨ ਦੀ ਯੋਜਨਾ ਹੈ। ਇਨ੍ਹਾਂ ਤੱਥਾਂ ਨੂੰ ਟੀਕਾਕਰਣ ਦੇ ਲਈ ਜ਼ਿਲ੍ਹਾ ਕਾਰਜਬਲ (ਡੀ.ਟੀ.ਐੱਫ.ਆਈ) ਅਤੇ ਟੀਕਾਕਰਣ ਦੇ ਲਈ ਰਾਜ ਕਾਰਜਬਲ ਦੀ ਸ਼ਾਮ ਨੂੰ ਹੋਣ ਵਾਲੀ ਪ੍ਰਖੰਡ ਪੱਧਰ ਦੀਆਂ ਬੈਠਕਾਂ ਵਿੱਚ ਸਾਂਝਾ ਕੀਤਾ ਜਾਵੇਗਾ ਤਾਂ ਕਿ​ ਅਭਿਆਨ ਨੂੰ ਅੱਗੇ ਵਧਾਉਣ ਲਈ ਸੰਚਾਰ ਦੇ ਤਰੀਕਿਆਂ ਵਿੱਚ ਪ੍ਰਮਾਣ ਆਧਾਰਿਤ ਸਮਾਯੋਜਨ ਕੀਤਾ ਜਾ ਸਕੇ।

ਰਾਸ਼ਟਰੀ ਪੱਧਰ ਉੱਤੇ ਨਿਗਰਾਨੀ

ਮਿਸ਼ਨ ਇੰਦਰਧਨੁਸ਼ ਗਤੀਵਿਧੀਆਂ ਦੀ ਪ੍ਰਗਤੀ ਦੀ ਰੋਜ਼ਾਨਾ ਰਿਪੋਰਟਿੰਗ ਨੂੰ ਲੈ ਕੇ ਰਾਜ ਨੋਡਲ ਦਫ਼ਤਰਾਂ ਅਤੇ ਰਾਸ਼ਟਰੀ ਪੱਧਰ ਮਾਨੀਟਰਾਂ ਦੇ ਨਾਲ ਤਾਲਮੇਲ ਕਰਨ ਲਈ ਆਈ.ਟੀ.ਐੱਸ.ਯੂ. ਵਿੱਚ ਇੱਕ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ। ਕੰਟਰੋਲ ਰੂਮ ਆਪਣੇ ਭਰੇ ਹੋਏ ਮੁਲਾਂਕਣ ਜਾਂਚ ਸੂਚੀ, ਅੰਕੜਿਆਂ ਦੇ ਸੰਗ੍ਰਹਿ, ਸੰਕਲਨ ਅਤੇ ਵਿਸ਼ਲੇਸ਼ਣ ਦਾ ਕੰਮ ਵੀ ਕਰੇਗਾ। ਆਈ.ਟੀ.ਐੱਸ.ਯੂ. ਕੰਟਰੋਲ ਰੂਮ ਨਾਲ ਸੰਪਰਕ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਵੇਰਵੇ ਰਾਜਾਂ ਦੇ ਨਾਲ ਸਾਂਝਾ ਕਰ ਦਿੱਤੇ ਗਏ ਹਨ ਅਤੇ ਰਾਸ਼ਟਰੀ ਪੱਧਰ ਨਿਗਰਾਨੀਆਂ ਦੇ ਨਾਲ ਵੀ ਸਾਂਝਾ ਕੀਤੇ ਜਾਣਗੇ।

ਮਿਸ਼ਨ ਇੰਦਰਧਨੁਸ਼ ਦੀ ਨਿਗਰਾਨੀ ਦੇ ਲਈ ਰਾਸ਼ਟਰੀ ਪੱਧਰ ਨਿਗਰਾਨੀਆਂ ਨੂੰ ਹਰੇਕ ਜ਼ਿਲ੍ਹੇ ਵਿੱਚ ਇੱਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, 201 ਜ਼ਿਲ੍ਹਿਆਂ ਦੇ ਲਈ 201 ਨਿਗਰਾਨੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਹ ਨਿਗਰਾਨੀਆਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਰਾਸ਼ਟਰੀ ਸਿਹਤ ਪ੍ਰਣਾਲੀ ਸੰਸਾਧਨ ਕੇਂਦਰ, ਰਾਸ਼ਟਰੀ ਸਿਹਤ ਅਤੇ ਪਰਿਵਾਰ ਕਲਿਆਣ ਸੰਸਥਾਨ, ਕੋਰ, ਯੂ.ਐੱਨ.ਡੀ.ਪੀ., ਆਈ.ਟੀ.ਐੱਸ.ਯੂ, ਡਿਲਵਾਯਟ, ਬੀ.ਐੱਮ.ਜੀ.ਐੱਫ., ਜੇ.ਐੱਸ.ਆਈ., ਆਈ.ਪੀ.ਈ. ਗਲੋਬਲ, ਰੋਟਰੀ, ਯੂਨੀਸੇਫ, ਡਬਲਿਊ.ਐੱਚ.ਓ. - ਐੱਨ.ਪੀ.ਐੱਸ.ਪੀ. ਵਰਗੀਆਂ ਵਿਭਿੰਨ ਭਾਈਵਾਲ ਏਜੰਸੀਆਂ ਤੋਂ ਇਕੱਠਾ ਕੀਤੀਆਂ ਗਈਆਂ ਹਨ।

ਸਰੋਤ: ਸ਼੍ਰੀਮਤੀ ਮਨੀਸ਼ਾ ਵਰਮਾ, ਨਿਰਦੇਸ਼ਕ (ਮੀਡੀਆ ਅਤੇ ਸੰਚਾਰ), ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਪੱਤਰ ਸੂਚਨਾ ਦਫ਼ਤਰ, ਭਾਰਤ ਸਰਕਾਰ

3.27819548872
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top