ਹੋਮ / ਸਿਹਤ / ਸਿਹਤ ਯੋਜਨਾਵਾਂ / ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐੱਸ.ਕੇ.)
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐੱਸ.ਕੇ.)

ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ।

ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ

(ਐਨ.ਆਰ.ਐਚ.ਐਮ. ਦੇ ਤਹਿਤ ਬਾਲ ਸਿਹਤ ਪ੍ਰੋਗਰਾਮ ਅਤੇ ਸ਼ੁਰੂਆਤੀ ਇਲਾਜ ਸੇਵਾਵਾਂ)

ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਇੱਕ ਨਵੀਂ ਪਹਿਲ ਹੈ ਜਿਸ ਦਾ ਉਦੇਸ਼ ੦ ਤੋਂ ੧੮ ਸਾਲ ਦੇ ੨੭ ਕਰੋੜ ਤੋਂ ਵੀ ਵੱਧ ਬੱਚਿਆਂ ਵਿੱਚ ਚਾਰ ਪ੍ਰਕਾਰ ਦੀਆਂ ਪਰੇਸ਼ਾਨੀਆਂ ਦੀ ਜਾਂਚ ਕਰਨਾ ਹੈ.ਇਨ੍ਹਾਂ ਪਰੇਸ਼ਾਨੀਆਂ ਵਿੱਚ ਜਨਮ ਦੇ ਸਮੇਂ ਕਿਸੇ ਪ੍ਰਕਾਰ ਦੇ ਵਿਕਾਰ, ਬਿਮਾਰੀ, ਕਮੀ ਅਤੇ ਵਿਕਲਾਂਗਤਾ ਸਹਿਤ ਵਿਕਾਸ ਵਿੱਚ ਰੁਕਾਵਟ ਦੀ ਜਾਂਚ ਸ਼ਾਮਿਲ ਹੈ|

ਬਾਲ ਸਿਹਤ - ਭਾਰਤੀ ਸੰਦਰਭ

ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਇੱਕ ਵੱਡੀ ਆਬਾਦੀ ਦੇ ਲਈ ਸਿਹਤ ਅਤੇ ਗਤੀਸ਼ੀਲ ਭਵਿੱਖ ਅਤੇ ਇੱਕ ਅਜਿਹੇ ਵਿਕਸਤ ਸਮਾਜ ਦੀ ਸਿਰਜਣਾ ਬੇਹੱਦ ਮਹੱਤਵਪੂਰਨ ਹੈ, ਜੋ ਸਮੁੱਚੇ ਵਿਸ਼ਵ ਨਾਲ ਤਾਲਮੇਲ ਸਥਾਪਿਤ ਕਰ ਸਕੇ. ਅਜਿਹੇ ਸਿਹਤਮੰਦ ਅਤੇ ਵਿਕਾਸਸ਼ੀਲ ਸਮਾਜ ਦੇ ਸੁਪਨੇ ਨੂੰ ਸਾਰੇ ਪੱਧਰਾਂ ਉੱਤੇ ਸਿਲਸਿਲੇਵਾਰ ਯਤਨਾਂ ਅਤੇ ਪਹਿਲਾਂ ਦੇ ਜ਼ਰੀਏ ਪ੍ਰਾਪਤ ਕੀਤਾ ਜਾ ਸਕਦਾ ਹੈ. ਬਾਲ ਸਿਹਤ ਦੇਖਭਾਲ ਦੀ ਸ਼ੁਰੂਆਤੀ ਪਛਾਣ ਅਤੇ ਇਲਾਜ ਇਸ ਦੇ ਲਈ ਸਭ ਤੋਂ ਵੱਧ ਵਿਹਾਰਕ ਪਹਿਲ ਜਾਂ ਹਲ ਹੋ ਸਕਦੇ ਹਨ।

ਸਾਲਾਨਾ ਤੌਰ ਤੇ ਦੇਸ਼ ਵਿੱਚ ਜਨਮ ਲੈਣ ਵਾਲੇ ੧੦੦ ਬੱਚਿਆਂ ਵਿੱਚੋਂ ੬ -੭ ਜਨਮ ਸਬੰਧੀ ਵਿਕਾਰ ਤੋਂ ਪੀੜਤ ਹੁੰਦੇ ਹਨ.ਭਾਰਤੀ ਸੰਦਰਭ ਵਿੱਚ ਇਹ ਸਾਲਾਨਾ ਤੌਰ ਤੇ ੧.੭ ਮਿਲੀਅਨ ਜਨਮ ਸਬੰਧੀ ਵਿਕਾਰਾਂ ਦਾ ਸੂਚਕ ਹੈ, ਯਾਨੀ ਸਾਰੇ ਨਵਜਾਤਾਂ ਵਿੱਚੋਂ ੯.੬ ਪ੍ਰਤਿਸ਼ਤ ਦੀ ਮੌਤ ਇਸ ਦੇ ਕਾਰਨ ਹੁੰਦੀ ਹੈ.ਪੋਸ਼ਣ ਸਬੰਧੀ ਅਨੇਕਾਂ ਕਮੀਆਂ ਦੀ ਵਜ੍ਹਾ ਨਾਲ ਸਕੂਲ ਜਾਣ ਤੋਂ ਪਹਿਲਾਂ ਦੀ ਉਮਰ ਦੇ ੪ ਤੋਂ ੭੦ ਪ੍ਰਤਿਸ਼ਤ ਬੱਚੇ ਕਈ ਪ੍ਰਕਾਰ ਦੇ ਵਿਕਾਰਾਂ ਨਾਲ ਪੀੜਤ ਹੁੰਦੇ ਹਨ.ਸ਼ੁਰੂਆਤੀ ਬਚਪਨ ਵਿੱਚ ਵਿਕਾਸਾਤਮਕ ਰੁਕਾਵਟ ਵੀ ਬੱਚਿਆਂ ਵਿੱਚ ਪਾਈ ਜਾਂਦੀ ਹੈ.ਜੇਕਰ ਇਨ੍ਹਾਂ ਉੱਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਗਿਆ ਤਾਂ ਇਹ ਸਥਾਈ ਵਿਕਲਾਂਗਤਾ ਦਾ ਰੂਪ ਧਾਰਨ ਕਰ ਸਕਦਾ ਹੈ|


ਬੱਚਿਆਂ ਵਿੱਚ ਕੁਝ ਪ੍ਰਕਾਰ ਦੇ ਰੋਗ ਸਮੂਹ ਬੇਹੱਦ ਆਮ ਹਨ ਜਿਵੇਂ ਦੰਦ, ਹਿਰਦੇ ਸਬੰਧੀ ਜਾਂ ਸਾਹ ਸਬੰਧੀ ਰੋਗ. ਜੇਕਰ ਇਨ੍ਹਾਂ ਦੀ ਸ਼ੁਰੂਆਤੀ ਪਛਾਣ ਕਰ ਲਈ ਜਾਏ ਤਾਂ ਇਲਾਜ ਸੰਭਵ ਹੈ. ਇਨ੍ਹਾਂ ਪਰੇਸ਼ਾਨੀਆਂ ਦੀ ਸ਼ੁਰੂਆਤੀ ਜਾਂਚ ਅਤੇ ਇਲਾਜ ਨਾਲ ਰੋਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ.ਜਿਸ ਨਾਲ ਹਸਪਤਾਲ ਵਿੱਚ ਭਰਤੀ ਕਰਾਉਣ ਦੀ ਨੌਬਤ ਨਹੀਂ ਆਉਂਦੀ ਅਤੇ ਬੱਚਿਆਂ ਦੇ ਸਕੂਲ ਜਾਣ ਵਿੱਚ ਸੁਧਾਰ ਹੁੰਦਾ ਹੈ।

ਬਾਲ ਸਿਹਤ ਜਾਂਚ ਅਤੇ ਸ਼ੁਰੂਆਤੀ ਇਲਾਜ ਸੇਵਾਵਾਂ ਨਾਲ ਦੀਰਘਕਾਲੀਨ ਰੂਪ ਤੋਂ ਆਰਥਿਕ ਲਾਭ ਵੀ ਸਾਹਮਣੇ ਆਉਂਦਾ ਹੈ| ਸਮਾਂ ਰਹਿੰਦਿਆਂ ਇਲਾਜ ਨਾਲ ਮਰੀਜ਼ ਦੀ ਸਥਿਤੀ ਹੋਰ ਜ਼ਿਆਦਾ ਨਹੀਂ ਵਿਗੜਦੀ ਅਤੇ ਨਾਲ ਹੀ ਗਰੀਬਾਂ ਅਤੇ ਹਾਸ਼ੀਏ ਉੱਤੇ ਖੜ੍ਹੇ ਵਰਗ ਨੂੰ ਇਲਾਜ ਦੀ ਜਾਂਚ ਵਿੱਚ ਵੱਧ ਖ਼ਰਚ ਨਹੀਂ ਕਰਨਾ ਪੈਂਦਾ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਪਹਿਲ

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਰਾਹੀਂ ਸ਼ੁਰੂ ਕੀਤੇ ਗਏ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਦੇ ਤਹਿਤ ਬਾਲ ਸਿਹਤ ਜਾਂਚ ਅਤੇ ਛੇਤੀ ਇਲਾਜ ਸੇਵਾਵਾਂ ਦਾ ਉਦੇਸ਼ ਬੱਚਿਆਂ ਵਿੱਚ ਚਾਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੀ ਛੇਤੀ ਪਛਾਣ ਅਤੇ ਵਿਵਸਥਾ ਹੈ.ਇਨ੍ਹਾਂ ਪਰੇਸ਼ਾਨੀਆਂ ਵਿੱਚ ਜਨਮ ਦੇ ਸਮੇਂ ਕਿਸੇ ਪ੍ਰਕਾਰ ਦਾ ਵਿਕਾਰ, ਬੱਚਿਆਂ ਵਿੱਚ ਬਿਮਾਰੀਆਂ, ਕਮੀਆਂ ਦੀਆਂ ਅਨੇਕਾਂ ਪ੍ਰਸਥਿਤੀਆਂ ਅਤੇ ਵਿਕਲਾਂਗਤਾ ਸਹਿਤ ਵਿਕਾਸ ਵਿੱਚ ਦੇਰੀ ਸ਼ਾਮਿਲ ਹੈ।

ਸਕੂਲ ਸਿਹਤ ਪ੍ਰੋਗਰਾਮ ਦੇ ਤਹਿਤ ਬੱਚਿਆਂ ਦੀ ਜਾਂਚ ਇੱਕ ਮਹੱਤਵਪੂਰਨ ਪਹਿਲ ਹੈ.ਇਸ ਦੇ ਦਾਇਰੇ ਵਿੱਚ ਹੁਣ ਜਨਮ ਤੋਂ ਲੈ ੧੮ ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ.ਰਾਸ਼ਟਰੀ ਪੇਂਡੂ ਸਿਹਚ ਮਿਸ਼ਨ ਦੇ ਤਹਿਤ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਨੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਅਤੇ ਬਾਲ ਮੌਤ ਦਰ ਵਿੱਚ ਕਮੀ ਆਈ ਹੈ.ਭਾਵੇਂ ਸਾਰੇ ਉਮਰ ਵਰਗਾਂ ਵਿੱਚ ਰੋਗ ਦੀ ਛੇਤੀ ਪਛਾਣ ਅਤੇ ਪ੍ਰਸਥਿਤੀਆਂ ਦੀ ਵਿਵਸਥਾ ਰਾਹੀਂ ਹੋਰ ਵੀ ਸਾਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ.

ਨਿਰਧਾਰਿਤ ਸਮੂਹ

ਸਰਕਾਰੀ ਅਤੇ ਸਰਕਾਰੀ।ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਜਮਾਤ ਇੱਕ ਤੋਂ 12ਵੀਂ ਤਕ ਵਿਚ ਪੜ੍ਹਨ ਵਾਲੇ ੧੮ ਸਾਲ ਤਕ ਦੀ ਉਮਰ ਵਾਲੇ ਬੱਚਿਆਂ ਤੋਂ ਇਲਾਵਾ ਪੇਂਡੂ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਬਸਤੀਆਂ ਵਿੱਚ ਰਹਿਣ ਵਾਲੇ 0-6 ਸਾਲ ਦੇ ਉਮਰ ਸਮੂਹ ਤਕ ਦੇ ਸਾਰੇ ਬੱਚਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ.ਇਹ ਸੰਭਾਵਨਾ ਹੈ ਕਿ ਚਰਨਬੱਧ ਤਰੀਕੇ ਨਾਲ ਲਗਭਗ 27 ਕਰੋੜ ਬੱਚਿਆਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਪ੍ਰਾਪਤ ਹੋਏਗਾ।

ਜਨਮ ਸਬੰਧੀ ਵਿਕਾਰ, ਕਮੀਆਂ, ਰੋਗ ਅਤੇ ਵਿਕਾਸ ਸਬੰਧੀ ਦੇਰੀਜਨਮ ਸਬੰਧੀ ਵਿਕਾਰ
ਹਰੇਕ ਸਾਲ ਲਗਭਗ 26 ਮਿਲੀਅਨ ਦੇ ਵਾਧੇ ਨਾਲ ਵਿਸ਼ਾਲ ਜਨ-ਸੰਖਿਆ ਵਿੱਚੋਂ ਵਿਸ਼ਵ ਭਰ ਵਿੱਚ ਭਾਰਤ ਵਿੱਚ ਜਨਮ ਸਬੰਧੀ ਵਿਕਾਰਾਂ ਨਾਲ ਪੀੜਤ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ. ਸਾਲ ਭਰ ਵਿੱਚ ਅੰਦਾਜ਼ਨ ੧.੭ ਮਿਲੀਅਨ ਬੱਚਿਆਂ ਵਿੱਚ ਜਨਮ ਸਬੰਧੀ ਵਿਕਾਰ ਪ੍ਰਾਪਤ ਹੁੰਦਾ ਹੈ.ਨੈਸ਼ਨਲ ਨਿਓਨੇਟੋਲਾਜੀ ਫੋਰਮ ਦੇ ਅਧਿਐਨ ਅਨੁਸਾਰ ਮਰੇ ਹੋਏ ਜੰਮੇ ਬੱਚਿਆਂ ਵਿੱਚ ਮੌਤ ਦਰ (੯.੯ ਪ੍ਰਤਿਸ਼ਤ) ਦਾ ਦੂਜਾ ਸਭ ਤੋਂ ਆਮ ਕਾਰਨ ਹੈ ਅਤੇ ਨਵ ਜੰਮਿਆ ਦੀ ਮੌਤ ਦਾ ਚੌਥਾ ਸਭ ਤੋਂ ਆਮ ਕਾਰਨ ਹੈ।


ਕਮੀਆਂ

ਤੱਥਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜ ਸਾਲ ਤਕ ਦੀ ਉਮਰ ਦੇ ਲਗਭਗ ਅੱਧੇ (੪੮ ਪ੍ਰਤਿਸ਼ਤ) ਬੱਚੇ ਖ਼ਾਨਦਾਨੀ ਤੌਰ ਤੇ ਕੁਪੋਸ਼ਣ ਦਾ ਸ਼ਿਕਾਰ ਹਨ.ਗਿਣਤੀ ਦੇ ਲਿਹਾਜ਼ ਨਾਲ ਪੰਜ ਸਾਲ ਤਕ ਦੇ ਲਗਭਗ ੪੭ ਮਿਲੀਅਨ ਬੱਚੇ ਕਮਜ਼ੋਰ ਹਨ, ੪੩ ਪ੍ਰਤਿਸ਼ਤ ਦਾ ਵਜ਼ਨ ਆਪਣੀ ਉਮਰ ਤੋਂ ਘੱਟ ਹੈ. ਪੰਜ ਸਾਲ ਦੀ ਉਮਰ ਤੋਂ ਘੱਟ ਦੇ ੬ ਪ੍ਰਤਿਸ਼ਤ ਤੋਂ ਵੀ ਜ਼ਿਆਦਾ ਬੱਚੇ ਕੁਪੋਸ਼ਣ ਨਾਲ ਭਾਰੀ ਮਾਤਰਾ ਵਿੱਚ ਪ੍ਰਭਾਵਿਤ ਹਨ.ਲੋਹ ਤੱਤ ਦੀ ਕਮੀ ਕਾਰਨ 5 ਸਾਲ ਦੀ ਉਮਰ ਤਕ ਦੇ ਲਗਭਗ ੭੦ ਪ੍ਰਤਿਸ਼ਤ ਬੱਚੇ ਅਨੀਮੀਆ ਦੇ ਸ਼ਿਕਾਰ ਹਨ. ਪਿਛਲੇ ਇੱਕ ਦਹਾਕੇ ਤੋਂ ਇਸ ਵਿੱਚ ਕੁਝ ਵੱਧ ਪਰਿਵਰਤਨ ਨਹੀਂ ਆਇਆ ਹੈ।


ਬਿਮਾਰੀਆਂ
ਅਨੇਕਾਂ ਸਰਵੇਖਣਾਂ ਤੋਂ ਪ੍ਰਾਪਤ ਰਿਪੋਰਟ ਦੇ ਅਨੁਸਾਰ ਸਕੂਲ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚੋਂ ੫੦-੬੦ ਪ੍ਰਤਿਸ਼ਤ ਬੱਚਿਆਂ ਵਿੱਚ ਦੰਦਾਂ ਨਾਲ ਸਬੰਧਤ ਬਿਮਾਰੀਆਂ ਹਨ. ੫-੯ ਸਾਲ ਦੇ ਵਿਦਿਆਰਥੀਆਂ ਵਿੱਚੋਂ ਪ੍ਰਤੀ ਹਜ਼ਾਰ ਵਿੱਚ ੧.੫ ਅਤੇ ੧੦-੧੪ ਉਮਰ ਵਰਗ ਵਿੱਚ ਪ੍ਰਤੀ ਹਜ਼ਾਰ ੦.੧੩ ਤੋਂ ੧.੧ ਬੱਚੇ ਦਿਲ ਦੇ ਰੋਗ ਨਾਲ ਪੀੜਤ ਹਨ. ਇਸ ਤੋਂ ਇਲਾਵਾ ੪.੭੫ ਪ੍ਰਤਿਸ਼ਤ ਬੱਚੇ ਦਮਾ ਸਹਿਤ ਸਾਹ ਸਬੰਧੀ ਕਈ ਬਿਮਾਰੀਆਂ ਨਾਲ ਪੀੜਤ ਹਨ।

ਵਿਕਾਸ ਸਬੰਧੀ ਦੇਰ ਅਤੇ ਵਿਕਲਾਂਗਤਾ

ਗਰੀਬੀ, ਕਮਜ਼ੋਰ ਸਿਹਤ ਅਤੇ ਪੋਸ਼ਣ ਅਤੇ ਸੰਪੂਰਣ ਆਹਾਰ ਵਿੱਚ ਕਮੀ ਦੀ ਵਜ੍ਹਾ ਨਾਲ ਵਿਸ਼ਵ ਪੱਧਰ ਉੱਤੇ ਲਗਭਗ ੨੦੦ ਮਿਲੀਅਨ ਬੱਚੇ ਪਹਿਲੇ 5 ਸਾਲਾਂ ਵਿੱਚ ਸੰਪੂਰਣ ਵਿਕਾਸ ਨਹੀਂ ਕਰ ਸਕਦੇ। ੫ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਵਿਕਾਸ ਸਬੰਧੀ ਇਹ ਰੁਕਾਵਟ ਉਨ੍ਹਾਂ ਦੇ ਕਮਜ਼ੋਰ ਵਿਕਾਸ ਦਾ ਸੰਕੇਤਕ ਹੈ।

ਜਾਂਚ ਦੇ ਲਈ ਪਛਾਣੀਆਂ ਗਈਆਂ ਸਿਹਤ ਪ੍ਰਸਥਿਤੀਆਂ

ਐਨ.ਆਰ.ਐਚ.ਐਮ. ਦੇ ਤਹਿਤ ਬਾਲ ਸਿਹਤ ਜਾਂਚ ਅਤੇ ਸ਼ੁਰੂਆਤੀ ਇਲਾਜ ਸੇਵਾਵਾਂ ਦੇ ਅੰਤਰਗਤ ਛੇਤੀ ਜਾਂਚ ਅਤੇ ਮੁਫ਼ਤ ਇਲਾਜ ਦੇ ਲਈ 30 ਸਿਹਤ ਪ੍ਰਸਥਿਤੀਆਂ ਦੀ ਪਛਾਣ ਕੀਤੀ ਗਈ ਹੈ. ਇਸ ਦੇ ਲਈ ਕੁਝ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੀਆਂ ਭੂਗੋਲਿਕ ਸਥਿਤੀਆਂ ਵਿੱਚ ਹਾਇਪੋ-ਥਾਇਰੋਡਿਜਮ, ਸਿਕਲ ਸੈਲ ਅਨੀਮੀਆ ਅਤੇ ਵੀਟਾ ਥੈਲੇਸੀਮੀਆ ਦੇ ਵਧੇਰੇ ਪ੍ਰਸਾਰ ਨੂੰ ਅਧਾਰ ਬਣਾਇਆ ਗਿਆ ਹੈ ਅਤੇ ਜਾਂਚ ਅਤੇ ਵਿਸ਼ੇਸ਼ੀਕ੍ਰਿਤ ਸਹਿਯੋਗ ਸਹੂਲਤਾਂ ਨੂੰ ਉਪਲਬਧ ਕਰਾਇਆ ਗਿਆ ਹੈ। ਅਜਿਹੇ ਰਾਜ ਅਤੇ ਸੰਘ ਸ਼ਾਸਿਤ ਪ੍ਰਦੇਸ਼ ਇਸ ਨੂੰ ਆਪਣੀਆਂ ਯੋਜਨਾਵਾਂ ਦੇ ਤਹਿਤ ਸ਼ਾਮਿਲ ਕਰ ਸਕਦੇ ਹਨ।

ਲਾਗੂ ਕਰਨ ਦੀ ਪ੍ਰਣਾਲੀ

ਸਿਹਤ ਜਾਂਚ ਦੇ ਲਈ ਬੱਚਿਆਂ ਦੇ ਸਾਰੇ ਲਕਸ਼ ਸਮੂਹ ਤੱਕ ਪਹੁੰਚ ਦੇ ਲਈ ਹੇਠ ਲਿਖੇ ਦਿਸ਼ਾ-ਨਿਰਦੇਸ਼ ਰੇਖਾਂਕਿਤ ਕੀਤੇ ਗਏ ਹਨ :-

  • ਨਵਜਾਤਾਂ ਦੇ ਲਈ - ਜਨਤਕ ਸਿਹਤ ਕੇਂਦਰਾਂ ਵਿਚ ਨਵਜਾਤਾਂ ਦੀ ਜਾਂਚ ਦੇ ਲਈ ਸਹੂਲਤ.ਜਨਮ ਤੋਂ ਲੈ ਕੇ ੬ ਹਫ਼ਤੇ ਤੱਕ ਜਾਂਚ ਦੇ ਲਈ ਆਸ਼ਾਵਾਂ ਰਾਹੀਂ ਘਰ ਜਾ ਕੇ ਜਾਂਚ ਕਰਨੀ
  • ੬ ਹਫ਼ਤੇ ਤੋਂ ੬ ਸਾਲ ਤਕ ਦੇ ਬੱਚਿਆਂ ਦੇ ਲਈ - ਸਮਰਪਿਤ ਮੋਬਾਇਲ ਸਿਹਤ ਟੀਮਾਂ ਰਾਹੀਂ ਆਂਗਨਵਾੜੀ ਕੇਂਦਰ ਆਧਾਰਿਤ ਜਾਂਚ.
  • ੬ ਸਾਲ ਤੋਂ ੧੮ ਸਾਲ ਤਕ ਦੇ ਬੱਚਿਆਂ ਦੇ ਲਈ – ਸਮਰਪਿਤ ਮੋਬਾਇਲ ਸਿਹਤ ਟੀਮਾਂ ਰਾਹੀਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਿਹਤ ਆਧਾਰਿਤ ਜਾਂਚ.


ਸਿਹਤ ਕੇਂਦਰਾਂ ਤੇ ਨਵਜਾਤਾਂ ਦੀ ਜਾਂਚ - ਇਸ ਦੇ ਤਹਿਤ ਜਨਤਕ ਸਿਹਤ ਕੇਂਦਰਾਂ ਵਿੱਚ ਖਾਸ ਤੌਰ ਤੇ ਏ.ਐਨ.ਐਮ. ਚਿਕਿਤਸੀ ਅਧਿਕਾਰੀਆਂ ਰਾਹੀਂ ਸੰਸਥਾਗਤ ਜਣੇਪੇ ਵਿੱਚ ਜਨਮ ਸਬੰਧੀ ਵਿਕਾਰਾਂ ਦੀ ਪਛਾਣ ਸ਼ਾਮਿਲ ਜਣੇਪੇ ਲਈ ਨਿਰਧਾਰਿਤ ਸਾਰੀਆਂ ਥਾਵਾਂ ਤੇ ਮੌਜੂਦਾ ਸਿਹਤ ਸੇਵਾ ਪ੍ਰਦਾਨ ਕਰਨ ਵਾਲਿਆਂ ਨੂੰ ਵਿਕਾਰਾਂ ਦੀ ਪਹਿਚਾਣ, ਰਿਪੋਰਟ ਦਰਜ ਕਰਨ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਜ਼ਿਲ੍ਹਾ ਸ਼ੁਰੂਆਤੀ ਇਲਾਜ ਕੇਂਦਰਾਂ ਵਿੱਚ ਜਨਮ ਸਬੰਧੀ ਵਿ

ਕਾਰਾਂ ਦੀ ਜਾਂਚ ਦੇ ਲਈ ਰੈਫਰ ਕਰਨ ਦੇ ਲਈ ਸਿੱਖਿਅਤ ਕੀਤਾ ਜਾਏਗਾ।

ਨਵਜਾਤ ਬੱਚਿਆਂ ਦੀ ਜਾਂਚ (ਉਮਰ ੦-੬ ਹਫ਼ਤੇ)

ਜਨਮ ਦੋਸ਼ ਦੇ ਲਈ ਸਮੁਦਾਇ ਆਧਾਰਿਤ ਨਵਜਾਤ ਬੱਚਿਆਂ ਦੀ ਜਾਂਚ (ਉਮਰ ੦-੬ ਹਫ਼ਤੇ)

ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਜਕਰਤਾਵਾਂ (ਆਸ਼ਾ) ਘਰਾਂ ਵਿੱਚ ਜਾ ਕੇ ਨਵਜਾਤ ਬੱਚਿਆਂ ਦੀ ਦੇਖਰੇਖ ਦੌਰਾਨ ਘਰਾਂ ਅਤੇ ਹਸਪਤਾਲਾਂ ਵਿੱਚ ਜੰਮੇ 6 ਹਫ਼ਤਿਆਂ ਤਕ ਦੇ ਬੱਚਿਆਂ ਦੀ ਜਾਂਚ ਕਰ ਸਕਣਗੀਆਂ.ਆਸ਼ਾ ਕਾਰਜਕਰਤਾਵਾਂ ਨੂੰ ਜਨਮ ਦੋਸ਼ ਦੀ ਕੁੱਲ ਜਾਂਚ ਦੇ ਲਈ ਸਧਾਰਨ ਉਪਕਰਨਾਂ ਨਾਲ ਸਿਖਲਾਈ ਦਿੱਤੀ ਜਾਏਗੀ. ਇਸ ਤੋਂ ਇਲਾਵਾ ਆਸ਼ਾ ਕਾਰਜਕਰਤਾਵਾਂ ਬੱਚਿਆਂ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਸਿਹਤ ਦਲ ਨਾਲ ਉਨ੍ਹਾਂ ਦੀ ਜਾਂਚ ਦੇ ਲਈ ਸਥਾਨਕ ਆਂਗਨਵਾੜੀ ਆਉਣ ਦੇ ਲਈ ਤਿਆਰ ਕਰਣਗੀਆਂ।

ਮੋਬਾਇਲ ਸਿਹਤ ਦਲ ਰਾਹੀਂ ਜਾਂਚ ਪ੍ਰੋਗਰਾਮ ਦੇ ਬਿਹਤਰ ਨਤੀਜੇ ਪੱਕੇ ਕਰਨ ਦੇ ਲਈ ਆਸ਼ਾ ਕਾਰਜਕਰਤਾ ਵਿਸ਼ੇਸ਼ ਰੂਪ ਨਾਲ ਜਨਮ ਦੌਰਾਨ ਘੱਟ ਵਜ਼ਨ ਵਾਲੇ, ਸਧਾਰਨ ਤੋਂ ਘੱਟ ਵਜ਼ਨ ਵਾਲੇ ਬੱਚਿਆਂ ਅਤੇ ਤਪਦਿਕ, ਐਚ.ਆਈ.ਵੀ. ਜਿਹੀਆਂ ਚਿਰਕਾਲੀਨ ਬਿਮਾਰੀਆਂ ਦਾ ਸਾਮ੍ਹਣਾ ਕਰ ਰਹੇ ਬੱਚਿਆਂ ਦਾ ਮੁਲਾਂਕਣ ਕਰਨਗੀਆਂ।

੬ ਹਫ਼ਤੇ ਤੋਂ ਲੈ ਕੇ ੬ ਸਾਲ ਤਕ ਦੇ ਬੱਚਿਆਂ ਦੀ ਆਂਗਨਵਾੜੀ ਵਿੱਚ ਜਾਂਚ

੬੬ ਹਫ਼ਤੇ ਤੋਂ ਲੈ ਕੇ ੬ ਸਾਲ ਦੀ ਉਮਰ ਤਕ ਕੇ ਬੱਚਿਆਂ ਦੀ ਜਾਂਚ ਸਮਰਪਿਤ ਮੋਬਾਇਲ ਸਿਹਤ ਦਲ ਰਾਹੀਂ ਆਂਗਨਵਾੜੀ ਕੇਂਦਰ ਵਿੱਚ ਕੀਤੀ ਜਾਏਗੀ.
੬੬ ਤੋਂ ੧੮ ਸਾਲ ਦੀ ਉਮਰ ਤਕ ਦੇ ਬੱਚਿਆਂ ਦੀ ਜਾਂਚ ਕੀਤੀ ਜਾਏਗੀ.ਇਸ ਦੇ ਤਹਿਤ ਹਰ ਬਲਾਕ ਵਿੱਚ ਘੱਟੋ-ਘੱਟ ੩ ਸਮਰਪਿਤ ਮੋਬਾਇਲ ਸਿਹਤ ਦਲ ਬੱਚਿਆਂ ਦੀ ਜਾਂਚ ਕਰਨਗੇ. ਬਲਾਕ ਦੇ ਅੰਤਰਗਤ ਆਉਂਦੇ ਖੇਤਰ ਦੇ ਤਹਿਤ ਪਿੰਡਾਂ ਨੂੰ ਮੋਬਾਇਲ ਸਿਹਤ ਦਲਾਂ ਦੇ ਸਾਮ੍ਹਣੇ ਵੰਡਿਆ ਜਾਏਗਾ. ਆਂਗਨਵਾੜੀ ਕੇਂਦਰਾਂ ਦੀ ਸੰਖਿਆ, ਇਲਾਕਿਆਂ ਤੱਕ ਪਹੁੰਚਣ ਦੀਆਂ ਪਰੇਸ਼ਾਨੀਆਂ ਅਤੇ ਸਕੂਲ ਵਿੱਚ ਰਜਿਸਟਰਡ ਬੱਚਿਆਂ ਦੇ ਅਧਾਰ ਉੱਤੇ ਟੀਮਾਂ ਦੀ ਸੰਖਿਆ ਭਿੰਨ੍ਹ ਹੋ ਸਕਦੀ ਹੈ.ਆਂਗਨਵਾੜੀ ਵਿੱਚ ਬੱਚਿਆਂ ਦੀ ਜਾਂਚ ਸਾਲ ਵਿੱਚ ਦੋ ਵਾਰ ਹੋਵੇਗੀ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੀ ਘੱਟੋ-ਘੱਟ ਇੱਕ ਵਾਰ।

ਪੂਰੀ ਸਿਹਤ ਜਾਂਚ ਪ੍ਰਕਿਰਿਆ ਦੀ ਨਿਗਰਾਨੀ ਸਹਾਇਤਾ ਦੇ ਲਈ ਬਲਾਕ ਪ੍ਰੋਗਰਾਮ ਪ੍ਰਬੰਧਕ ਨਿਯੁਕਤ ਕਰਨ ਦਾ ਵੀ ਵਿਧਾਨ ਹੈ। ਬਕਾਰਜਸੂਚੀ ਪ੍ਰਬੰਧਕ ਦੇ ਰੇਫਰਲ ਸਹੈਤਾ ਅਤੇ ਕਿੱਲੀਆਂ ਦਾ ਸੰਗ੍ਰਹਿ ਵੀ ਕਰ ਸਕਦਾ ਹੈ. ਬਲਾਕ ਦਲ ਸੀ.ਐਚ.ਸੀ. ਚਿਕਿਤਸਾ ਅਧਿਕਾਰੀ ਦੇ ਸੰਪੂਰਣ ਮਾਰਗ-ਦਰਸ਼ਨ ਅਤੇ ਜਾਂਚ ਦੇ ਤਹਿਤ ਕੰਮ ਕਰਨਗੇ।
3.30555555556
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top