ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਹੈਪੇਟਾਈਟਸ / ਜਨਮ ਸਮੇਂ ਤੁਹਾਡੇ ਬੱਚੇ ਦਾ ਹੈਪੇਟਾਈਟਸ ਬੀ ਤੋਂ ਬਚਾਅ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜਨਮ ਸਮੇਂ ਤੁਹਾਡੇ ਬੱਚੇ ਦਾ ਹੈਪੇਟਾਈਟਸ ਬੀ ਤੋਂ ਬਚਾਅ

ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਤੁਹਾਡੇ ਬੱਚੇ ਦਾ ਜ਼ਿੰਦਗ਼ੀ-ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ।

ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਹੈਪੇਟਾਈਟਸ ਬੀ ਵੈਕਸੀਨ ਕੀ ਹੈ?

ਹੈਪੇਟਾਈਟਸ ਬੀ ਵੈਕਸੀਨ ਹੈਪੇਟਾਈਟਸ ਬੀ ਵਾਇਰਸ ਦੇ ਵਿਰੁੱਧ ਰੱਖਿਆ ਕਰਦੀ ਹੈ।ਇਹ ਵੈਕਸੀਨ ਬੱਚਿਆਂ ਨੂੰ ਉਨ੍ਹਾਂ ਦੇ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਮੁਫਤ ਦਿੱਤੀ ਜਾਂਦੀ ਹੈ।ਇਹ ਵੈਕਸੀਨ ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹੈ।

ਹੈਪੇਟਾਈਟਸ ਬੀ ਕੀ ਹੈ?

ਹੈਪੇਟਾਈਟਸ ਬੀ ਇਕ ਅਜਿਹਾ ਵਾਇਰਸ ਹੈ ਜੋ ਜਿਗਰ ਤੇ ਹਮਲਾ ਕਰਦਾ ਹੈ। ਜਦੋਂ ਬੱਚੇ ਹੈਪੇਟਾਈਟਸ ਬੀ ਨਾਲ ਵਿਗਾੜਗ੍ਰਸਤ ਹੋ ਜਾਂਦੇ ਹਨ ਤਾਂ ਵਾਇਰਸ ਦੀ ਸਦਾ ਲਈ ਸਰੀਰ ਵਿੱਚ ਰਹਿਣ ਦੀ ਬਹੁਤ ਸੰਭਾਵਨਾ ਹੁੰਦੀ ਹੈ।ਜੇ ਵਾਇਰਸ ਲੰਮੇ ਸਮੇਂ ਲਈ ਸਰੀਰ ਵਿੱਚ ਰਹਿੰਦਾ ਹੈ, ਤਾਂ ਉਹ ਜਿਗਰ ਨੂੰ ਸਥਾਈ ਨੁਕਸਾਨ (ਸਿਰੋਸਿਸ) ਸਮੇਤ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਹੈਪੇਟਾਈਟਸ ਬੀ ਜਿਗਰ ਦੇ ਕੈਂਸਰ, ਜੋ ਕਿ ਜਾਨਲੇਵਾ ਹੋ ਸਕਦਾ ਹੈ, ਦੇ ਮੁੱਖ ਕਾਰਨਾਂ ਵਿੱਚੋਂ ਇੱਕ ਵੀ ਹੈ। ਇਸ ਕਰਕੇ ਛੋਟੀ ਉਮਰ ਵਿੱਚ ਵੈਕਸੀਨ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਰੱਖਿਆ ਮਹੱਤਵਪੂਰਨ ਹੈ।

ਕਿਸ ਨੂੰ ਜਨਮ ਸਮੇਂ ਹੈਪੇਟਾਈਟਸ ਬੀ ਵੈਕਸੀਨ ਲੈਣੀ ਚਾਹੀਦੀ ਹੈ?

ਬੱਚੇ ਨੂੰ ਜਨਮ ਸਮੇਂ ਹੈਪੇਟਾਈਟਸ ਬੀ ਵੈਕਸੀਨ ਤਾਂ ਦਿੱਤੀ ਜਾਂਦੀ ਹੈ ਜੇਕਰ ਉਸਦੀ ਮਾਂ ਨੂੰ ਹੈਪੇਟਾਈਟਸ ਬੀ ਹੈ, ਜਾਂ ਉਸ ਨੂੰ ਹੈਪੇਟਾਈਟਸ ਬੀ ਵਿਗਾੜ ਦਾ ਜਿਆਦਾ ਜੋਖਮ ਹੈ। ਅਜਿਹਾ ਬੱਚਾ ਜਿਸ ਦੇ ਘਰ ਦੇ ਕਿਸੇ ਸਦੱਸ ਜਾਂ ਦੇਖਭਾਲ ਕਰਨ ਵਾਲੇ ਨੂੰ ਹੈਪੇਟਾਈਟਸ ਬੀ ਹੈ ਨੂੰ ਵੀ ਜਨਮ ਸਮੇਂ ਵੈਕਸੀਨ ਮਿਲਣੀ ਚਾਹੀਦੀ ਹੈ।

ਜਨਮ ਸਮੇਂ ਬੱਚੇ ਦੀ ਹੈਪੇਟਾਈਟਸ ਬੀ ਵਿਰੁੱਧ ਰੱਖਿਆ ਕਿਵੇਂ ਕੀਤੀ ਜਾਂਦੀ ਹੈ?

ਜਦੋਂ ਇੱਕ ਮਾਂ ਹੈਪੇਟਾਈਟਸ ਬੀ ਨਾਲ ਵਿਗਾੜਗ੍ਰਸਤ ਹੁੰਦੀ ਹੈ, ਜਾਂ ਉਸ ਨੂੰ ਵਿਗਾੜ ਦਾ ਖਤਰਾ ਹੈ, ਤਾਂ ਉਸ ਦੇ ਬੱਚੇ ਨੂੰ ਜਨਮ ਸਮੇਂ ੨ ਟੀਕੇ ਲਗਾਏ ਜਾਣਗੇ।ਇੱਕ ਹੈ ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ, ਜੋ ਅਜਿਹੀਆਂ ਐਂਟੀਬਾਡੀਆਂ ਮੁਹੱਈਆ ਕਰਦਾ ਹੈ ਜਿਹੜੀਆਂ ਤੁਰੰਤ ਹੀ ਹੈਪੇਟਾਈਟਸ ਬੀ ਵਿਰੁੱਧ ਰੱਖਿਆ ਕਰਦੀਆਂ ਹਨ। ਦੂਸਰੀ ਟੀਕਾ ਹੈਪੇਟਾਈਟਸ ਬੀ ਵੈਕਸੀਨ ਹੈ, ਜਿਹੜੀ ਬੱਚੇ ਨੂੰ ਆਪਣੀਆਂ ਐਂਟੀਬਾਡੀਆਂ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਇੱਕ ਅਜਿਹਾ ਬੱਚਾ ਜਿਸਦੀ ਮਾਂ ਵਿਗਾੜਗ੍ਰਸਤ ਨਹੀਂ ਹੈ ਪਰ ਜਿਸਦੇ ਘਰ ਦੇ ਕਿਸੇ ਸਦੱਸ ਜਾਂ ਦੇਖਭਾਲ ਕਰਨ ਵਾਲੇ ਨੂੰ ਹੈਪੇਟਾਈਟਸ ਬੀ ਹੈ ਨੂੰ ਜਨਮ ਦੇ ਸਮੇਂ ਕੇਵਲ ਹੈਪੇਟਾਈਟਸ ਬੀ ਵੈਕਸੀਨ ਹੀ ਦਿੱਤੀ ਜਾਂਦੀ ਹੈ। ਜਨਮ ਤੋਂ ਬਾਅਦ, ਬੱਚੇ ਨੂੰ ੨, ੪ ਅਤੇ ੬ ਮਹੀਨਿਆਂ ਦੀ ਉਮਰ ਤੇ ਹੈਪੇਟਾਈਟਸ ਬੀ ਵੈਕਸੀਨ ਦੀਆਂ ੩ ਹੋਰ ਖੁਰਾਕਾਂ ਮਿਲਣਗੀਆਂ। ਇਹ ਬਚਪਨ ਦੀਆਂ ਦੂਸਰੀਆਂ ਵੈਕਸੀਨਾਂ ਦੇ ਨਾਲ ਹੀ ਦਿੱਤੀਆਂ ਜਾਂਦੀਆਂ ਹਨ। ਜਨਮ ਸਮੇਂ ਟੀਕਾਕਰਣ ਕੀਤੇ ਜਾਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੀ ਹੈਪੇਟਾਈਟਸ ਬੀ ਦੀ ਆਖਰੀ ਖੁਰਾਕ ਤੋਂ ੪ ਹਫਤੇ ਬਾਅਦ ਇਹ ਸੁਨਿਸ਼ਚਿਤ ਕਰਨ ਲਈ ਇੱਕ ਬਲੱਡ ਟੈਸਟ ਕਰਵਾਉਣ ਦੀ ਲੋੜ ਹੈ ਕਿ ਵੈਕਸੀਨ ਨੇ ਉਨ੍ਹਾਂ ਦੀ ਸੁਰੱਖਿਆ ਕਰ ਦਿੱਤੀ ਹੈ। ਹੈਪੇਟਾਈਟਸ ਬੀ ਵੈਕਸੀਨ ਪ੍ਰਾਪਤ ਕਰਨ ਵਾਲੇ ਕਈ ਬੱਚਿਆਂ ਦਾ ਟੀਕਾਕਰਣ ਦਾ ਕਾਰਜਕ੍ਰਮ ਵੱਖਰਾ ਹੋ ਸਕਦਾ ਹੈ। ਜੇ ਤੁਹਾਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ ਕਿ ਤੁਹਾਡੇ ਬੱਚੇ ਦਾ ਟੀਕਾਕਰਣ ਜਾਂ ਉਸਦਾ ਟੈਸਟ ਕੀਤਾ ਜਾਣਾ ਚਾਹੀਦਾ ਹੈ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ।ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਹੈਪੇਟਾਈਟਸ ਬੀ ਵੈਕਸੀਨ ਦੇ ਕੀ ਲਾਭ ਹਨ?

ਹੈਪੇਟਾਈਟਸ ਬੀ ਵੈਕਸੀਨ ਹੈਪੇਟਾਈਟਸ ਬੀ ਅਤੇ ਉਸ ਦੀਆਂ ਜਟਿਲਤਾਵਾਂ ਵਿਰੁੱਧ ਆਪਣੇ ਬੱਚੇ ਦੀ ਰੱਖਿਆ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਜਟਿਲਤਾਵਾਂ ਵਿੱਚ ਸ਼ਾਮਲ ਹੈ ਜਿਗਰ ਨੂੰ ਸਥਾਈ ਨੁਕਸਾਨ, ਜੋ ਕਿ ਜਿਗਰ ਦੇ ਕੈਂਸਰ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ। ਜਦੋਂ ਤੁਸੀ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ।ਵੈਕਸੀਨ ਲਗਵਾਉਣਾ ਹੈਪੇਟਾਈਟਸ ਬੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਕੁਝ ਬੱਚੇ ਹਲਕੇ ਬੁਖਾਰ, ਚਿੜਚਿੜੇਪਣ ਜਾਂ ਥਕਾਵਟ ਦਾ ਅਨੁਭਵ ਕਰ ਸਕਦੇ ਹਨ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ, ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ ਵਿੱਚ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹੀ ਪ੍ਰਤੀਕਿਰਿਆ ਹੁੰਦੀ ਹੈ ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਇਸ ਦਾ ਇਲਾਜ ਕਰਨ ਲਈ ਤਿਆਰ ਹੈ।ਐਮਰਜੈਂਸੀ ਇਲਾਜ ਵਿੱਚ ਐਪੀਨੈਫਰਿੰਨ (ਐਡ੍ਰੇਨੇਲਿੰਨ) ਦੇਣਾ ਅਤੇ ਐਂਬੁਲੈਂਸ ਰਾਹੀਂ ਸਭ ਤੋਂ ਨਜ਼ਦੀਕੀ ਐਮਰਜੈਂਸੀ ਵਿਭਾਗ ਵਿੱਚ ਟਰਾਂਸਫਰ ਸ਼ਾਮਲ ਹੈ।ਜੇ ਲੱਛਣ ਤੁਹਾਡੇ ਕਲੀਨਿਕ ਤੋਂ ਜਾਣ ਤੋਂ
ਬਾਦ ਹੁੰਦਾ ਹੈ, ਤਾਂ ੯-੧-੧ ਜਾਂ ਸਥਾਨਕ ਐਮਰਜੈਂਸੀ ਨੰਬਰ ਉੱਤੇ ਫੋਨ ਕਰੋ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਹੈਪੇਟਾਈਟਸ ਬੀ ਕਿਵੇਂ ਫੈਲਦੀ ਹੈ?

ਹੈਪੇਟਾਈਟਸ ਬੀ ਵਿਗਾੜਗ੍ਰਸਤ ਖੂਨ ਅਤੇ ਕੁਝ ਸਰੀਰਕ ਦ੍ਰਵਾਂ ਦੇ ਨਾਲ ਸੰਪਰਕ ਵਿੱਚ ਆਉਣ ਦੁਆਰਾ ਫੈਲਦੀ ਹੈ  ਉਦਹਾਰਣ ਲਈ ਬੱਚੇ ਦੇ ਜਨਮ ਦੇ ਦੌਰਾਨ। ਹੈਪੇਟਾਈਟਸ ਬੀ ਅਜਿਹੀਆਂ ਵਸਤੂਆਂ ਜਿਵੇਂ ਕਿ ਦੰਦਾਂ ਦੇ ਬਰੱਸ਼, ਡੇਂਟਲ ਫਲੋਸ, ਨੇਲ ਫਾਇਲਾਂ, ਨਸ਼ੇ ਦੇ ਟੀਕੇ ਲਗਾਏ ਜਾਣ ਵਾਲੀਆਂ ਸੂਈਆਂ ਸਾਂਝੀਆਂ ਕਰਨ ਨਾਲ ਅਤੇ ਅਜਿਹੇ ਦੂਸਰੇ ਵਿਅਕਤੀ, ਜੋ ਹੈਪੇਟਾਈਟਸ ਬੀ ਵਾਇਰਸ ਨਾਲ ਵਿਗਾੜਗ੍ਰਸਤ ਹੈ, ਦੇ ਨਾਲ ਬਿਨਾਂ ਕਿਸੇ ਸੁਰੱਖਿਆ ਤੋਂ ਸੰਭੋਗ ਕਰਨ ਰਾਹੀਂ ਵੀ ਫੈਲ ਸਕਦੀ ਹੈ। ਹੈਪੇਟਾਈਟਸ ਬੀ ਵਾਲੇ ਕਿਸੇ ਵਿਅਕਤੀ ਦੇ ਨਾਲ ਉਸੀ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੈਪੇਟਾਈਟਸ ਬੀ ਨਾਲ ਵਿਗਾੜਗ੍ਰਸਤ ਹੋਣ ਦਾ ਜਿਆਦਾ ਖਤਰਾ ਹੈ ਅਤੇ ਉਨ੍ਹਾਂ ਨੂੰ ਹੈਪੇਟਾਈਟਸ ਬੀ ਵੈਕਸੀਨ ਲੈਣੀ ਚਾਹੀਦੀ ਹੈ। ਅਜਿਹੇ ਲੋਕਾਂ ਲਈ ਵੈਕਸੀਨ ਮੁਫਤ ਮੁਹੱਈਆ ਕੀਤੀ ਜਾਂਦੀ ਹੈ।

ਜੇ ਮੈਨੂੰ ਹੈਪੇਟਾਈਟਸ ਬੀ ਹੈ ਤਾਂ ਕੀ ਮੈਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਸਕਦੀ ਹਾਂ?

ਹਾਂ ਤੁਸੀਂ ਦੁੱਧ ਪਿਲਾ ਸਕਦੇ ਹੋ।ਅਜਿਹੇ ਕੋਈ ਸਬੂਤ ਨਹੀਂ ਹਨ ਕਿ ਬੱਚੇ ਨੂੰ ਦੁੱਧ ਪਿਲਾਉਣਾ ਇੱਕ ਮਾਂ ਤੋਂ ਉਸਦੇ ਬੱਚੇ ਤੱਕ ਹੈਪੇਟਾਈਟਸ ਬੀ ਨੂੰ ਫੈਲਾ ਸਕਦਾ ਹੈ।

ਸਰੋਤ : ਸਿਹਤ ਵਿਭਾਗ

3.73913043478
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top