ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਸੀਸਾ - ਅਧਾਰਤ ਪੇਂਟ / ਸੀਸਾ - ਅਧਾਰਤ ਪੇਂਟ ਅਤੇ ਉਸਦੇ ਖ਼ਤਰੇ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੀਸਾ - ਅਧਾਰਤ ਪੇਂਟ ਅਤੇ ਉਸਦੇ ਖ਼ਤਰੇ

ਨਵੀਨੀਕਰਨ ਪ੍ਰਾਜੈਕਟ ਦੇ ਹਿੱਸੇ ਵਜੋਂ ਪੇਂਟ ਨੂੰ ਹਟਾਉਣਾ ਜਾਂ ਹਿਲਾਉਣਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੀਸੇ ਦੇ ਸੰਪਰਕ ਵਿੱਚ ਲਿਆ ਸਕਦਾ ਹੈ।

ਸੀਸਾ - ਅਧਾਰਤ ਪੇਂਟ ਆਮਤੌਰ ਤੇ 1980 ਤੋਂ ਪਹਿਲਾਂ ਬਣਾਏ ਗਏ ਘਰਾਂ ਵਿੱਚ ਵਰਤਿਆ ਜਾਂਦਾ ਸੀ। ਉਸ ਤੋਂ ਬਾਅਦ, ਵਿਗਿਆਨੀਆਂ ਨੇ ਪਾਇਆ ਹੈ ਕਿ ਸੀਸੇ ਦੇ ਘੱਟ ਸਤਰਾਂ ਦੇ ਨਾਲ ਸੰਪਰਕ ਵੀ ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਹਾਨੀਕਾਰਕ ਹੋ ਸਕਦਾ ਹੈ। ਨਵੀਨੀਕਰਨ ਪ੍ਰਾਜੈਕਟ ਦੇ ਹਿੱਸੇ ਵਜੋਂ ਪੇਂਟ ਨੂੰ ਹਟਾਉਣਾ ਜਾਂ ਹਿਲਾਉਣਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੀਸੇ ਦੇ ਸੰਪਰਕ ਵਿੱਚ ਲਿਆ ਸਕਦਾ ਹੈ। ਨਵੀਨੀਕਰਨ ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਅਤੇ ਆਪਣੇ ਪਰਿਵਾਰ ਲਈ ਸਿਹਤ ਸੰਬੰਧੀ ਜੋਖਮਾਂ ਨੂੰ ਘਟਾਉਣ ਲਈ ਹੇਠਾਂ ਦਿੱਤੀ ਜਾਣਕਾਰੀ ਬਾਰੇ ਸੋਚੋ।

ਸੀਸੇ ਨਾਲ ਸੰਪਰਕ ਦੇ ਸਿਹਤ ਸੰਬੰਧੀ ਕੀ ਖਤਰੇ ਹਨ?

ਸੀਸੇ ਨਾਲ ਸੰਪਰਕ ਤੁਹਾਡੀ ਸਿਹਤ ਲਈ ਬੁਰਾ ਹੈ। ਸੀਸੇ ਕਰਕੇ ਜ਼ਹਿਰ ਦਾ ਅਸਰ ਉਸ ਵੇਲੇ ਹੋ ਸਕਦਾ ਹੈ ਜਦੋਂ ਤੁਹਾਡਾ ਸੰਪਰਕ ਸੀਸੇ ਦੇ ਉੱਚੇ ਸਤਰਾਂ ਦੇ ਨਾਲ ਹੁੰਦਾ ਹੈ। ਇਸ ਦਾ ਨਤੀਜਾ ਅਨੀਮੀਆ ਅਤੇ ਦਿਮਾਗ ਅਤੇ ਤੰਤੂ ਪ੍ਰਣਾਲੀ ਦੇ ਕਾਰਜਾਂ ਵਿੱਚ ਖਰਾਬੀ ਹੋ ਸਕਦਾ ਹੈ। ਸੀਸੇ ਦੇ ਘੱਟ ਸਤਰਾਂ ਨਾਲ ਸੰਪਰਕ ਦਾ ਨਤੀਜਾ ਵੀ ਸਿਹਤ ਸੰਬੰਧੀ ਅਸਰ ਹੋ ਸਕਦਾ ਹੈ, ਜਿਵੇਂ ਕਿ ਬੱਚਿਆਂ ਵਿੱਚ ਸਿਖਲਾਈ ਸੰਬੰਧੀ ਅਪੰਗਤਾਵਾਂ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ। ਪਿਛਲੇ ਸਾਲਾਂ ਵਿੱਚ ਜਨਤਾ ਦਾ ਸੀਸੇ ਨਾਲ ਸੰਪਰਕ ਘੱਟ ਗਿਆ ਹੈ, ਪਰ ਸੀਸਾ ਹਲੇ ਵੀ ਸਮੱਸਿਆ ਹੋ ਸਕਦਾ ਹੈ।ਸੀਸੇ ਦੇ ਸ੍ਰੋਤਾਂ ਬਾਰੇ ਸਚੇਤ ਹੋਣਾ ਮਹੱਤਵਪੂਰਨ ਹੈ, ਤਾਂ ਕਿ ਤੁਸੀਂ ਆਪਣੇ ਸਿਹਤ ਸੰਬੰਧੀ ਜੋਖਮਾਂ ਨੂੰ ਘਟਾ ਸਕੋ। ਸੀਸਾ-ਅਧਾਰਤ ਪੇਂਟ ਸੀਸੇ ਦਾ ਇੱਕ ਖਤਰਨਾਕ ਸ੍ਰੋਤ ਹੈ ਪਰ ਸੰਪਰਕ ਘਟਾਉਣ ਲਈ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ।

ਜਿਆਦਾ ਖਤਰਾ ਕਿਸ ਨੂੰ ਹੈ?

ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜਿਆਦਾ ਖਤਰਾ ਹੈ। ਛੋਟੇ ਬੱਚਿਆਂ ਨੂੰ ਸੀਸੇ ਦੇ ਚਿਪਸ ਜਾਂ ਧੂੜ ਵਾਲੇ ਫਰਸ਼ਾਂ ਤੇ ਰਿੜ੍ਹਨ ਵੇਲੇ ਖਤਰਾ ਹੁੰਦਾ ਹੈ। ਬੱਚੇ ਸੀਸੇ ਵਾਲੇ ਪੇਂਟ ਚਿਪਸ ਜਾਂ ਸੀਸੇ ਦੀ ਧੂੜਾਂ ਨਾਲ ਸੰਪਰਕ ਹੋਣ ਵਾਲੇ ਆਪਣੇ ਹੱਥਾਂ, ਖਿਡੌਣਿਆਂ ਜਾਂ ਦੂਸਰੀਆਂ ਵਸਤੂਆਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਪਾਕੇ ਸੀਸਾ ਅੰਦਰ ਲੰਘਾ ਸਕਦੇ ਹਨ।ਇੱਕ ਵਾਰੀ ਅੰਦਰ ਲੰਘਾ ਲਏ ਜਾਣ ਤੋਂ ਬਾਅਦ ਬੱਚੇ ਉਨ੍ਹਾਂ ਦੇ ਸਰੀਰਾਂ ਵਿੱਚ ਬਾਲਗਾਂ ਦੇ ਮੁਕਾਬਲੇ ਜਿਆਦਾ ਸੀਸਾ ਜਜ਼ਬ ਕਰਦੇ ਹਨ।ਗਰਭਵਤੀ ਔਰਤਾਂ ਲਈ, ਸੀਸੇ ਦੇ ਘੱਟ ਪੱਧਰ ਵੀ ਵਿਕਸਤ ਹੋ ਰਹੇ ਬੱਚੇ ਦੇ ਵਾਧੇ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਕੀ ਮੇਰੇ ਘਰ ਵਿੱਚ ਸੀਸਾ - ਅਧਾਰਤ ਪੇਂਟ ਮੌਜੂਦ ਹੈ?

1960 ਤੋਂ ਪਹਿਲਾਂ ਬਣਾਏ ਗਏ ਘਰਾਂ ਵਿੱਚ ਬਾਹਰ ਅਤੇ ਅੰਦਰ ਸੀਸਾਅਧਾਰਤ ਪੇਂਟ ਲਗਾਏ ਜਾਣ ਦੀ ਜਿਆਦਾ ਸੰਭਾਵਨਾ ਹੈ। ਨਵੇਂ ਘਰ, ਖਾਸ ਕਰਕੇ 1980 ਤੋਂ ਬਣਾਏ ਗਏ ਘਰਾਂ ਵਿੱਚ ਵੀ ਸੀਸਾ-ਅਧਾਰਤ ਪੇਂਟ ਮੌਜੂਦ ਹੋ ਸਕਦਾ ਹੈ। ਇਹ ਸੰਭਾਵਨਾ ਨਹੀਂ ਹੈ ਕਿ ਸੀਸੇ ਦੇ ਉੱਚੇ ਸਤਰਾਂ ਵਾਲੇ ਪੇਂਟ 1980 ਤੋਂ ਬਾਅਦ ਘਰ ਦੇ ਅੰਦਰ ਵਰਤੇ ਗਏ ਸੀ। 2010 ਤੋਂ, 0.009 ਪ੍ਰਤੀਸ਼ਤ ਤੋਂ ਵੱਧ ਸੀਸੇ ਵਾਲੇ ਪੇਂਟ ਵਾਸਤੇ ਇਹ ਦੱਸਣ ਲਈ ਲੇਬਲ ਕੀਤੇ ਹੋਣਾ ਜਰੂਰੀ ਹੈ ਕਿ ਉਹ ਉਨ੍ਹਾਂ ਖੇਤਰਾਂ ਵਿੱਚ ਵਰਤੇ ਜਾਣ ਲਈ ਸੁਰੱਖਿਅਤ ਨਹੀਂ ਹੈ ਜਿਥੇ ਬੱਚਿਆਂ ਜਾਂ ਗਰਭਵਤੀ ਔਰਤਾਂ ਨੂੰ ਪਹੁੰਚ ਹਾਸਿਲ ਹੈ। ਜੇ ਤੁਸੀਂ ਆਪਣੇ ਘਰ ਪੇਂਟ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਉਹ ਪੇਂਟ ਜਿਹੜਾ ਤੁਸੀਂ ਖਰੀਦਦੇ ਹੋ ਘਰ ਦੇ ਅੰਦਰਲੇ ਹਿੱਸੇ, ਜਾਂ ਕੇਵਲ ਅੰਦਰ ਵਰਤੇ ਜਾਣ ਲਈ ਹੈ। ਬਾਹਰਲੇ ਪੇਂਟ,ਜਿਹੜੇ ਘਰ ਦੇ ਬਾਹਰਲੇ ਹਿੱਸੇ ਤੇ ਵਰਤੇ ਜਾਣ ਵਾਲੇ ਪੇਂਟ ਹੁੰਦੇ ਹਨ, ਵਿਚ ਸੀਸਾ ਹੋ ਸਕਦਾ ਹੈ।ਜੇ ਉਸ ਵਿੱਚ ਸੀਸਾ ਹੈ, ਤਾਂ ਉਸ ਪੇਂਟ ਤੇ ਚੇਤਾਵਨੀ ਦਾ ਲੇਬਲ ਹੋਵੇਗਾ। ਸੀਸੇ ਵਾਲੇ ਪੇਂਟ ਨੂੰ ਕਦੇ ਵੀ ਘਰ ਜਾਂ ਇਮਾਰਤ ਦੇ ਅੰਦਰ ਨਹੀਂ ਵਰਤਿਆ ਜਾਣਾ ਚਾਹੀਦਾ।

ਮੈਂ ਆਪਣੇ ਘਰ ਦੀ ਜਾਂਚ ਕਿਵੇਂ ਕਰ ਸਕਦਾ / ਸਕਦੀ ਹਾਂ?

ਜੇ ਤੁਹਾਡਾ ਘਰ 1980 ਤੋਂ ਪਹਿਲਾਂ ਬਣਾਇਆ ਗਿਆ ਸੀ, ਤਾਂ ਘਰ ਵਿੱਚ ਵਰਤੀ ਜਾਣ ਵਾਲੀ ਸੀਸੇ ਦੀ ਜਾਂਚ ਕਰਨ ਵਾਲੀ ਕਿਟ ਵਰਤ ਕੇ ਜਾਂ ਨਮੂਨੇ ਨੂੰ ਪ੍ਰਮਾਣਿਤ ਪ੍ਰਯੋਗਸ਼ਾਲਾ ਵਿੱਚ ਭੇਜ ਕੇ ਪੇਂਟ ਕੀਤੇ ਗਈਆਂ ਸਤਹਾਂ ਦੀ ਜਾਂਚ ਕਰੋ। ਹੋਰ ਜਾਣਕਾਰੀ ਲਈ ਆਪਣੇ ਸਥਾਨਕ ਪਬਲਿਕ ਹੈਲਥ ਯੁਨਿਟ ਨਾਲ ਸੰਪਰਕ ਕਰੋ। ਇੱਕ ਲਸੰਸਸ਼ੁਦਾ ਠੇਕੇਦਾਰ ਵੀ ਦੱਸ ਸਕਦਾ ਹੈ ਜੇ ਤੁਹਾਡੇ ਘਰ ਵਿੱਚ ਸੀਸੇ ਵਾਲਾ ਪੇਂਟ ਹੈ।

ਕੀ ਸੀਸਾ-ਅਧਾਰਤ ਪੇਂਟ ਨੂੰ ਹਟਾਇਆ ਜਾਣਾ ਚਾਹੀਦਾ ਹੈ?

ਸੀਸਾ-ਅਧਾਰਤ ਪੇਂਟ ਨਾਲ ਸੰਪਰਕ ਆਮਤੌਰ ਤੇ ਖਾਣ ਕਰਕੇ ਵਾਪਰਦਾ ਹੈ। ਸੀਸਾ - ਅਧਾਰਤ ਪੇਂਟ ਉਸ ਵੇਲੇ ਤੱਕ ਸਿਹਤ ਸੰਬੰਧੀ ਖਤਰਾ ਨਹੀਂ ਹੈ ਜਦੋਂ ਤੱਕ ਕਿ ਪੇਂਟ ਉੱਖੜਦਾ ਨਹੀਂ, ਉਸ ਦੀਆਂ ਪਪੜੀਆਂ ਨਹੀਂ ਉਤਰਦੀਆਂ, ਉਸ ਨੂੰ ਫੇਹਿਆ ਜਾਂ ਰਗੜਾਈ ਕਰਕੇ ਧੂੜ ਵਿੱਚ ਬਦਲਿਆ ਨਹੀਂ ਜਾਂਦਾ। ਸੀਸਾ-ਅਧਾਰਤ ਪੇਂਟ ਨਾਲ ਸੰਪਰਕ ਦੇ ਸੰਜੋਗ ਨੂੰ ਘਟਾਉਣ ਲਈ ਚੰਗੀ ਹਾਲਤ ਵਾਲੇ ਸਤਹਾਂ ਨੂੰ ਸੀਸੇ ਤੋਂ ਬਿਨਾਂ ਪੇਂਟ, ਵਾਇਨਲ ਦੇ ਵਾਲਪੇਪਰ, ਵਾਲਬੋਰਡ ਜਾਂ ਪੈਨਲਿੰਗ ਨਾਲ ਢੱਕਿਆ ਜਾ ਸਕਦਾ ਹੈ। ਤੁਸੀਂ ਜਦੋਂ ਵੀ ਸੀਸੇ ਵਾਲੇ ਪੇਂਟ ਵਾਲੇ ਸਤਹਾਂ ਨੂੰ ਹਿਲਾੳਂਦੇ ਹੋ, ਤਾਂ ਤੁਸੀਂ ਸੀਸੇ ਦੀ ਹਾਨੀਕਾਰਕ ਧੂੜ ਉਤਪੰਨ ਕਰਨ ਦਾ ਖਤਰਾ ਉਠਾਉਂਦੇ ਹੋ, ਜੇ ਸੀਸੇ ਵਾਲਾ ਪੇਂਟ ਨਵੇਂ ਪੇਂਟ ਨਾਲ ਢੱਕਿਆ ਹੁੰਦਾ ਹੈ ਤਾਂ ਵੀ। ਕੁਝ ਸਾਵਧਾਨੀਆਂ ਜੋਖਮ ਨੂੰ ਘਟਾ ਸਕਦੀਆਂ ਹਨ। ਸੀਸਾ-ਅਧਾਰਤ ਪੇਂਟ ਨੂੰ ਦਿਵਾਰਾਂ, ਛੱਤਾਂ ਅਤੇ ਦੂਸਰੀਆਂ ਬਨਾਵਟਾਂ ਤੋਂ ਹਟਾਉਣ, ਅਤੇ ਕਿਸੇ ਦਿਵਾਰ ਦੀ ਰਗੜਾਈ ਕਰਨ ਜਾਂ ਉਸ ਨੂੰ ਗਿਰਾਉਣ ਸਮੇਂ ਸੁਰੱਖਿਆ ਸੰਬੰਧੀ ਹੇਠਾਂ ਦਿੱਤੇ ਨਿਯਮਾਂ ਦੀ ਪਾਲਣਾ ਕਰੋ।ਇਹ ਕਦਮ ਨਵੀਨੀਕਰਨ ਦੌਰਾਨ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰਨ ਵਿੱਚ ਸਹਾਇਤਾ ਕਰਨਗੇ।ਸੰਬੰਧਤ ਕੰਮ ਤੇ ਨਿਰਭਰ ਕਰਦੇ ਹੋਏ, ਇੱਕ ਸਿਖਲਾਈ ਪ੍ਰਾਪਤ ਪੇਸ਼ੇਵਰ ਕੋਲੋਂ ਕੰਮ ਕਰਵਾਉਣਾ ਚੰਗਾ ਵਿਚਾਰ ਹੋ ਸਕਦਾ ਹੈ।

ਮੈਂ ਸੀਸਾ - ਅਧਾਰਤ ਪੇਂਟ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਹਟਾ ਸਕਦਾ/ਸਕਦੀ ਹਾਂ?

ਆਪਣੇ ਪਰਿਵਾਰ ਦੀ ਰੱਖਿਆ ਕਰੋ

ਬੱਚੇ ਸੀਸੇ ਦੇ ਅਸਰਾਂ ਪ੍ਰਤੀ ਬਾਲਗਾਂ ਨਾਲੋਂ ਜਿਆਦਾ ਸੰਵੇਦਨਸ਼ੀਲ ਹੁੰਦੇ ਹਨ। ਬੱਚਿਆਂ, ਗਰਭਵਤੀ ਜਾਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਔਰਤਾਂ ਨੂੰ ਸੀਸੇ ਨਾਲ ਸੰਪਰਕ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਸੰਭਾਵਨਾ ਹੈ ਕਿ ਤੁਹਾਡਾ ਘਰ ਨਵੀਨੀਕਰਨ ਦੌਰਾਨ ਸੀਸੇ ਨਾਲ ਦੂਸ਼ਿਤ ਹੋ ਜਾਏਗਾ, ਤਾਂ ਛੋਟੇ ਬੱਚਿਆਂ, ਪ੍ਰੀਸਕੂਲ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕੰਮ ਖਤਮ ਹੋ ਜਾਣ ਤੱਕ ਦੂਸਰੀ ਜਗ੍ਹਾ ਭੇਜ ਦਿਓ।

ਆਪਣੀ ਰੱਖਿਆ ਕਰੋ

ਰੱਖਿਅਕ ਕਪੜੇ ਜਿਵੇਂ ਕਿ ਕਵਰਆਲ, ਐਨਕਾਂ, ਦਸਤਾਨੇ ਅਤੇ ਸਭ ਤੋਂ ਮਹੱਤਵਪੂਰਨ, ਸੀਸੇ ਨੂੰ ਸੰਭਾਵੀ ਤੌਰ ਤੇ ਅੰਦਰ ਲਏ ਜਾਣ ਨੂੰ ਘਟਾਉਣ ਲਈ ਧੂੜ, ਧੁੰਦ ਅਤੇ ਧੂੰਏਂ ਲਈ ਨਿਔਸ਼ (ਯੂ.ਐਸ.ਨੈਸ਼ਨਲ ਇੰਸਟੀਟਿਊਟ ਆਫ਼ ਆਕਿਊਪੇਸ਼ਨਲ ਸੇਫਟੀ ਐਂਡ ਹੈਲਥ) ਦੁਆਰਾ ਮਾਨਤਾ ਪ੍ਰਾਪਤ ਸਾਹ ਲੇੈਣ ਵਾਲਾ ਯੰਤਰ ਪਾਓ। ਸੁਰੱਖਿਅਕ ਸਮਾਨ ਦੇ ਆਪਣੇ ਸਥਾਨਕ ਡੀਲਰ ਦੀ ਸਲਾਹ ਲਓ। ਅਜਿਹੀ ਜਗ੍ਹਾ, ਜਿਥੇ ਪੇਂਟ ਹਟਾਇਆ ਜਾ ਰਿਹਾ ਹੋਏ, ਵਿੱਚ ਨਾ ਖਾਓ, ਨਾ ਪੀਓ ਜਾਂ ਸਿਗਰੇਟ ਨਾ ਪਿਓ।

ਜਗ੍ਹਾ ਨੂੰ ਤਿਆਰ ਕਰੋ

ਪੇਂਟ ਚਿਪਸ ਅਤੇ ਧੂੜ ਨੂੰ ਘਰ ਦੇ ਦੂਸਰੇ ਹਿੱਸਿਆਂ ਤੱਕ ਫੈਲਣ ਤੋਂ ਰੋਕਣ ਲਈ, ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਉਸ ਜਗ੍ਹਾ ਤੋਂ ਹਟਾ ਦਿਓ ਅਤੇ ਸਾਰੇ ਹੀਟਿੰਗ ਵੈਂਟ ਸੀਲ ਕਰ ਦਿਓ। ਧੂੜ ਨੂੰ ਫੈਲਣ ਤੋਂ ਰੋਕਣ ਲਈ ਪਲਾਸਟਿਕ ਦੇ ਨਾਲ ਕੰਮ ਕਰਨ ਵਾਲੀ ਜਗ੍ਹਾ ਦੇ ਪ੍ਰਵੇਸ਼ ਦੀ ਰਖਿਆ ਕਰੋ।ਉਸ ਜਗ੍ਹਾ ਤੋਂ ਸਾਰੇ ਪਰਦੇ, ਗਲੀਚੇ, ਫਰਨੀਚਰ ਅਤੇ ਘਰ ਦੀਆਂ ਵਸਤੂਆਂ ਹਟਾ ਦਿਓ। ਫਰਸ਼ ਸਮੇਤ, ਹਟਾਈਆਂ ਨਾ ਜਾ ਸਕਣ ਵਾਲੀਆਂ ਵਸਤੂਆਂ ਨੂੰ, ਮੋਟੇ ਪਲਾਸਟਿਕ ਨਾਲ ਢਕੋ ਅਤੇ ਟੇਪ ਨਾਲ ਸੀਲ ਕਰੋ। ਸਾਰੇ ਸਤਹਾਂ ਨੂੰ ਗਿਲਾ ਕਰਨ ਅਤੇ ਨਵੀ ਨੀਕਰਨ ਜਾਂ ਸਫਾਈ ਦੌਰਾਨ ਕਿਸੇ ਵੀ ਧੂੜ ਨੂੰ ਫੈਲਣ ਤੋਂ ਰੋਕਣ ਲਈ ਸਪ੍ਰੇ ਕਰਨ ਵਾਲੀ ਬੋਤਲ ਨੂੰ ਪਾਣੀ ਅਤੇ ਸਾਬਣ ਦੀ ਥੋੜੀ ਮਾਤਰਾ ਨਾਲ ਭਰੋ। ਜੇ ਬਾਹਰ ਕੰਮ ਕਰ ਰਹੇ ਹੋ, ਤਾਂ ਖੁਰਚੇ ਗਏ ਪੇਂਟ ਨੂੰ ਇਕੱਠਾ ਕਰਨ ਵਾਸਤੇ ਡਰਾਪ ਸ਼ੀਟਾਂ ਵਰਤੋ, ਅਤੇ ਜਿਆਦਾ ਹਵਾ ਵਾਲੇ ਦਿਨਾਂ ਵਿੱਚ ਕੰਮ ਨਾ ਕਰੋ। ਖੁਰਚਣਾਂ ਅਤੇ ਧੂੜ ਨੂੰ ਘਰ ਤੋਂ ਬਾਹਰ ਰੱਖਣ ਲਈ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਪਲਾਸਟਿਕ ਨਾਲ ਢੱਕੋ।

ਖੁਰਚਣ (ਸਟਰਪਿਪਨਿਗ) ਲਈ ਸੁਰੱਖਿਅਤ ਤਰੀਕੇ ਵਰਤੋ

ਉਹ ਢੰਗ ਵਰਤੋ ਜਿਹੜੇ ਧੂੜ ਜਾਂ ਧੂੰਏਂ ਨੂੰ ਨਾ ਫੈਲਾਉਣ। ਰਸਾਇਣਾਂ ਨਾਲ ਕੀਤੀ ਗਈ ਖੁਰਚਣ ਨਾਲ ਸੀਸੇ ਦੀ ਸਭ ਤੋਂ ਘੱਟ ਧੂੜ ਉਤਪੰਨ ਹੁੰਦੀ ਹੈ। ਕਿਉਂਕਿ ਖੁਰਚਣ ਵਾਲੇ ਰਸਾਇਣਿਕ ਏਜੰਟਾਂ ਵਿੱਚ ਵੀ ਸੰਭਾਵੀ ਤੌਰ ਤੇ ਹਨੀਕਾਰਕ ਸਮੱਗਰੀਆਂ ਹੁੰਦੀਆਂ ਹਨ, ਉਨ੍ਹਾਂ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ।ਰਗੜਾਈ ਜਾਂ ਪੀਹਣ ਦੁਆਰਾ ਮਸ਼ੀਨੀ ਤਰੀਕੇ ਨਾਲ ਹਟਾਉਣਾ ਸੀਸੇ ਦੀ ਜਿਆਦਾ ਧੂੜ ਉਤਪੰਨ ਕਰਦਾ ਹੈ।

ਆਸੇ ਪਾਸੇ ਧੂੜ ਨਾ ਉਡਾਓ

ਫੋਰਸਡ ਏਅਰ ਹੀਟਿੰਗ ਅਤੇ ਏਅਰ ਕੰਨਡੀਸਨਿੰਗ ਸਿਸਟਮਾਂ ਨੂੰ ਬੰਦ ਕਰ ਦਿਓ ਅਤੇ ਵੈਂਟਾਂ ਨੂੰ ਟੇਪ ਕੀਤੀਆਂ ਗਈਆਂ ਪਲਾਸਟਿਕ ਸ਼ੀਟ ਨਾਲ ਢੱਕੋ। ਜਦੋਂ ਵੀ ਤੁਸੀਂ ਕੰਮ ਵਾਲੀ ਜਗ੍ਹਾ ਤੋਂ ਹਟਦੇ ਹੋ ਤਾਂ ਰੱਖਿਅਕ ਕਪੜੇ ਅਤੇ ਬੂਟ ਉਤਾਰ ਦਿਓ। ਕੰਮ ਕਰਨ ਵਾਲੇ ਕਪੜਿਆਂ ਨੂੰ ਬਾਕੀ ਕਪੜਿਆਂ ਤੋਂ ਵੱਖਰਾ ਧੋਵੋ ਜਾਂ ਕੰਮ ਖਤਮ ਹੋ ਜਾਣ ਤੋਂ ਬਾਅਦ ਸੁੱਟ ਦਿਓ।

ਰੋਜ਼ਾਨਾ ਸਫਾਈ ਕਰੋ

ਹਰ ਦਿਨ ਦੇ ਅੰਤ ਤੇ, ਧੂੜ ਨੂੰ ਗਿੱਲਾ ਕਰਨਾ ਅਤੇ ਗਿਲੇ ਕਪੜੇ ਨਾਲ ਸਾਫ ਕਰਨਾ ਸਫਾਈ ਵਿੱਚ ਮਦਦ ਕਰੇਗਾ ਅਤੇ ਧੂੜ ਨੂੰ ਫੈਲਣ ਤੋਂ ਰੋਕੇਗਾ। ਸਾਰੇ ਕਚਰੇ ਨੂੰ ਇੱਕ ਮਹਿਫੂਜ਼ ਡੱਬੇ ਜਾਂ ਸੀਲ ਕੀਤੇ ਗਏ ਪਲਾਸਟਿਕ ਬੈਗ ਵਿੱਚ ਪਾਓ। ਹੀਪਾ ਵੈਕਿਯੂਮ ਕਲੀਨਰ ਦੇ ਨਾਲ ਵੈਕਿਯੂਮ ਕਰੋ। ਆਪਣਾ ਕੰਮ ਖਤਮ ਕਰਨ ਤੋਂ ਬਾਅਦ ਅਤੇ ਤੁਹਾਡੇ ਸਾਫ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਹੱਥਾਂ, ਚਿਹਰੇ,ਸੰਦਾਂ ਅਤੇ ਨਿਜੀ ਰੱਖਿਅਕ ਸਮਾਨ ਨੂੰ ਧੋਵੋ।

ਅੰਤਿਮ ਸਫਾਈ ਕਰੋ

ਕੰਮ ਮੁਕੰਮਲ ਕਰਨ ਤੋਂ ਬਾਅਦ ਘੱਟੋ ਘੱਟ ੧ ਦਿਨ ਤੱਕ ਕੋਈ ਵੀ ਧੂੜ ਬੈਠ ਜਾਣ ਲਈ ਇੰਤਜ਼ਾਰ ਕਰੋ, ਅਤੇ ਫਿਰ ਅੰਤਿਮ ਸਫਾਈ ਕਰੋ। ਸਾਰੇ ਸਤਹਾਂ ਨੂੰ ਗਿਲੇ ਕਪੜੇ ਨਾਲ ਪੂੰਝੋ, ਅਤੇ ਜਗ੍ਹਾ ਨੂੰ ਢੱਕਣ ਲਈ ਵਰਤੇ ਗਏ ਪਲਾਸਟਿਕ ਨੂੰ ਸੁੱਟ ਦਿਓ।ਸੀਲ ਕੀਤੇ ਪਲਾਸਟਿਕ ਬੈਗ ਵਿੱਚ ਪਾਓ।

ਸਰੋਤ : ਸਿਹਤ ਵਿਭਾਗ

3.64705882353
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top