ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਤੰਬਾਕੂ ਪੀਣਾ ਛੱਡਣਾ

ਤੰਬਾਕੂ ਛੱਡਣ ਕਰਕੇ ਪੈਦਾ ਹੋਣ ਵਾਲੀਆਂ ਤਕਲੀਫਾਂ ਦੇ ਨਾਲ ਸਹਾਇਤਾ ਕਰਨ ਵਾਲੀਆਂ ਦਵਾਈਆਂ ਤੁਹਾਡੇ ਤੰਬਾਕੂ ਪੀਣਾ ਛੱਡਣ ਦੇ ਸੰਜੋਗਾਂ ਨੂੰ ਦੁਗਣਾ ਕਰ ਸਕਦੀਆਂ ਹਨ।

ਮੈਨੂੰ ਤੰਬਾਕੂ ਪੀਣਾ ਕਿਉਂ ਛੱਡਣਾ ਚਾਹੀਦਾ ਹੈ?

ਤੰਬਾਕੂ ਪੀਣਾ ਛਡਣ ਦੇ ਕਈ ਕਾਰਨ ਹਨ। ਆਮ ਕਾਰਨਾਂ ਵਿੱਚ ਸ਼ਾਮਲ ਹਨ:

- ਤੁਹਾਡੀ ਸਿਹਤ ਤੇ ਤੰਬਾਕੂ ਪੀਣ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਚਿੰਤਾ ਕਰਨਾ।
- ਤੰਬਾਕੂ ਕਰਕੇ ਬੀ.ਸੀ. ਵਿੱਚ ਹਰ ਸਾਲ ਲਗਭਗ ੬,੦੦੦ ਲੋਕਾਂ ਦੀ ਮੌਤ ਹੁੰਦੀ ਹੈ।
- ਤੰਬਾਕੂ ਪੀਣ ਕਰਕੇ ਬੀਮਾਰੀਆਂ ਹੁੰਦੀਆਂ ਹਨ ਜਿਵੇਂ ਕਿ ਦਿਲ ਦੀ ਬੀਮਾਰੀ, ਸਟ੍ਰੋਕ, ਫੇਫੜਿਆਂ, ਗਲੇ ਅਤੇ ਮੂੰਹ ਦੇ ਕੈਂਸਰ ਅਤੇ ਐਮਫੇਜ਼ੀਮਾ।
- ਤੁਹਾਡੇ ਆਸੇ ਪਾਸੇ ਦੇ ਲੋਕਾਂ, ਖਾਸ ਕਰਕੇ ਬੱਚਿਆਂ ਤੇ ਦੂਜੇ ਦਰਜੇ ਦੇ ਧੂੰਏਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਚਿੰਤਾ।
- ਤੰਬਾਕੂ ਦਾ ਖਰਚਾ, ਤੁਹਾਡੇ ਪੈਸੇ ਅਤੇ ਇੱਕ ਕਿਰਿਆਸ਼ੀਲ ਜੀਵਨ ਜੀਣ ਦੀ ਤੁਹਾਡੀ ਸਮਰੱਥਾ ਦੋਵਾਂ ਨਾਲ ਸੰਬੰਧਤ।

ਤੰਬਾਕੂ ਪੀਣਾ ਛੱਡਣ ਦੇ ਹੋਰ ਕਾਰਨਾਂ ਵਿੱਚ ਸ਼ਾਮਲ ਹਨ:
- ਜਿਆਦਾ ਆਤਮਵਿਸ਼ਵਾਸ ਪੂਰਣ ਅਤੇ ਆਪਣੇ ਜੀਵਨ ਤੇ ਕੰਟ੍ਰੋਲ ਵਾਲਾ ਹੋਣਾ।
- ਆਪਣੇ ਦੋਸਤਾਂ ਅਤੇ ਪਰਿਵਾਰ ਲਈ ਸਕਾਰਾਤਮਕ ਰੋਲ ਮਾਡਲ ਹੋਣਾ।
- ਜਿਆਦਾ ਸਫੇਦ ਦੰਦ ਅਤੇ ਤਾਜ਼ੀ ਸਾਹ ਹੋਣਾ।
- ਸਿਹਤਮੰਦ ਚਮਕਦੀ ਚਮੜੀ ਅਤੇ ਘੱਟ ਝੁਰੜੀਆਂ ਹੋਣਾ।
- ਸਵਾਦ ਅਤੇ ਸੁਗੰਧ ਵਿੱਚ ਸੁਧਾਰ ਹੋਇਆ ਅਨੁਭਵ ਹੋਣਾ।
- ਸਾਹ ਲੈਣ ਅਤੇ ਤੰਦਰੁਸਤੀ ਦੇ ਆਮ ਸਤਰ ਵਿੱਚ ਸੁਧਾਰ ਹੋਣਾ।
- ਸਰਜਰੀ ਤੋਂ ਬਾਅਦ ਜਲਦੀ ਠੀਕ ਹੋਣਾ ਅਤੇ ਘੱਟ ਜਟਿਲਤਾਵਾਂ ਹੋਣਾ।
- ਤੁਹਾਡੇ ਵਾਲਾਂ, ਸਾਹ ਅਤੇ ਕਪੜਿਆਂ ਵਿਚੋਂ ਧੂੰਏਂ ਦੀ ਮਹਿਕ ਨਹੀਂ ਆਏਗੀ।

ਛੱਡਣ ਲਈ ਸਭ ਤੋਂ ਚੰਗਾ ਸਮਾਂ ਕਦੋਂ ਹੈ?

ਹਮੇਸ਼ਾ ਹੀ ਛ'ਡਣ ਲਈ ਚੰਗਾ ਸਮਾਂ ਹੁੰਦਾ ਹੈ। ਤੰਬਾਕੂ ਪੀਣਾ ਛੱਡਣ ਦੇ ਸਿਹਤ ਸੰਬੰਧੀ ਲਾਭ ਤੁਹਾਡੇ ਛੱਡਣ ਦੇ ਪਹਿਲੇ ਦਿਨ ਹੀ ਖੂਨ ਵਿੱਚ ਆਕਸੀਜਨ ਦੇ ਸਤਰ ਵਿੱਚ ਵਾਧੇ ਅਤੇ ਘੱਟੇ ਹੋਏ ਬਲੱਡ ਪ੍ਰੈਸ਼ਰ ਦੇ ਨਾਲ ਸ਼ੁਰੂ ਹੋ ਜਾਂਦੇ ਹਨ। ਤੰਬਾਕੂ ਪੀਣਾ ਛੱਡਣ ਦੇ ੧ ਸਾਲ ਦੇ ਅੰਦਰ ਹੀ, ਤੰਬਾਕੂ ਪੀਣ ਨਾਲ ਸੰਬੰਧਤ ਹੋਣ ਵਾਲੇ ਦਿਲ ਦੇ ਦੌਰੇ ਦਾ ਤੁਹਾਡਾ ਜੋਖਮ ਅੱਧਾ ਹੋ ਜਾਂਦਾ ਹੈ। ਤੰਬਾਕੂ ਪੀਣਾ ਛੱਡਣ ਤੋਂ ੧੦ ਸਾਲ ਬਾਅਦ, ਫੇਫੜਿਆਂ ਦੇ ਕੈਂਸਰ ਦਾ ਤੁਹਾਡਾ ਜੋਖਮ ਅਜਿਹੇ ਕਿਸੇ ਵਿਅਕਤੀ ਨਾਲ ਮਿਲਦਾ ਜੁਲਦਾ ਹੈ ਜਿਸਨੇ ਕਦੇ ਦੀ ਤੰਬਾਕੂ ਨਹੀਂ ਪੀਤਾ।

ਮੈਂ ਤੰਬਾਕੂ ਪੀਣਾ ਕਿਵੇਂ ਛੱਡ ਸਕਦਾ/ਸਕਦੀ ਹਾਂ?

ਅਜਿਹੇ ਕਈ ਤਰੀਕੇ ਹਨ ਜਿਹੜੇ ਤੁਹਾਨੂੰ ਤੰਬਾਕੂ ਪੀਣਾ ਛੱਡਣ ਵਿੱਚ ਸਹਾਇਤਾ ਕਰ ਸਕਦੇ ਹਨ।ਇੰਨਾਂ ਵਿੱਚ ਸ਼ਾਮਲ ਹਨ:
- ਨਿਕੋਟੀਨ ਰਿਪਲੇਸਮੈਂਟ ਥੈਰੇਪੀਆਂ
- ਸਮੋਕਿੰਗ ਸਿਸੇਸ਼ਨ ਡਰੱਗਜ਼ (ਤੰਬਾਕੂ ਪੀਣਾ ਛੱਡਣ ਲਈ ਦਵਾਈ)
- ਸਲਾਹ ਮਸ਼ਵਰਾ ਅਤੇ ਸਹਾਰਾ
- ਕੋਲਡ ਟਰਕੀ (ਇੱਕ ਆਦਤ ਜਾਂ ਲੱਤ ਨੂੰ ਅਚਾਨਕ ਛੱਡ ਦੇਣਾ) ਵੱਖ ਵੱਖ ਲੋਕਾਂ ਲਈ ਤੰਬਾਕੂ ਪੀਣਾ ਛੱਡਣ ਦੇ ਵੱਖ ਵੱਖ ਢੰਗ ਕੰਮ ਕਰਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਛ'ਡਣ ਦੇ ਢੰਗਾਂ ਦਾ ਇੱਕ ਮਿਸ਼ਰਨ ਤੁਹਾਡੇ ਲਈ ਕੰਮ ਕਰਦਾ ਹੈ।

ਦਵਾਈਆਂ ਮੈਨੂੰ ਤੰਬਾਕੂ ਪੀਣਾ ਛੱਡਣ ਵਿੱਚ ਸਹਾਇਤਾ ਕਿਵੇਂ ਕਰ ਸਕਦੀਆਂ ਹਨ?

ਤੰਬਾਕੂ ਛੱਡਣ ਕਰਕੇ ਪੈਦਾ ਹੋਣ ਵਾਲੀਆਂ ਤਕਲੀਫਾਂ ਦੇ ਨਾਲ ਸਹਾਇਤਾ ਕਰਨ ਵਾਲੀਆਂ ਦਵਾਈਆਂ ਤੁਹਾਡੇ ਤੰਬਾਕੂ ਪੀਣਾ ਛੱਡਣ ਦੇ ਸੰਜੋਗਾਂ ਨੂੰ ਦੁਗਣਾ ਕਰ ਸਕਦੀਆਂ ਹਨ। ਹਾਲਾਂਕਿ ਤੰਬਾਕੂ ਪੀਣਾ ਛ'ਡਣ ਕਰਕੇ ਹੋਣ ਵਾਲੀਆਂ ਤਕਲੀਫਾਂ ਦੇ ਲੱਛਣ ਹੋਣਾ ਸੁਭਾਵਿਕ ਹੈ, ਦਵਾਈਆਂ ਤੁਹਾਡੇ ਲੱਛਣਾਂ ਦੀ ਤੀਬਰਤਾ ਨੂੰ ਘਟਾ ਸਕਦੀਆਂ ਹਨ।
ਨਿਕੋਟੀਨ ਦੀ ਥਾਂ ਲੈਕੇ ਇਲਾਜ ਕਰਨ ਵਾਲੇ ਉਤਪਾਦ, ਜਿਵੇਂ ਕਿ ਨਿਕੋਟੀਨ ਚੂਇੰਗ ਗਮ ਅਤੇ ਨਿਕੋਟੀਨ ਪੈਚ, ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਦਵਾਈਆਂ ਹਨ ਜਿੰਨਾਂ ਵਿੱਚ ਨਿਕੋਟੀਨ ਹੁੰਦੀ ਹੈ। ਇਹ ਤੁਹਾਡੇ ਤੰਬਾਕੂ ਪੀਣਾ ਪੀਣਾ ਛੱਡਣ ਕਰਕੇ ਹੋਣ ਵਾਲੀਆਂ ਤਕਲੀਫਾਂ ਦੇ ਲੱਛਣਾਂ ਤੁਹਾਨੂੰ ਉਹ ਨਿਕੋਟੀਨ ਦੇਕੇ ਘਟਾਉਣ ਲਈ ਕੰਮ ਕਰਦੇ ਹਨ ਜਿਹੜੀ ਤੁਹਾਨੂੰ ਤੰਬਾਕੂ ਪੀਣ ਰਾਹੀਂ ਮਿਲਦੀ, ਪਰ ਤੰਬਾਕੂ ਦੇ ਧੂੰਏਂ ਵਿੱਚ ਮਿਲਣ ਵਾਲੇ ਕੋਈ ਵੀ ਹੋਰ ਜ਼ਹਰੀਲੇ ਪਦਾਰਥ ਨਹੀਂ। ਬਿਊਪ੍ਰੋਪੀਓਨ (ਜ਼ਾਏਬੈਨ) (ਭੁਪਰੋਪੋਿਨ (ਗ਼ੇਬੳਨ) ਅਤੇ ਵਰੈਨੇਕਲੀਨ (ਚੈਮਪਿਕਸ) ਬੀ.ਸੀ. ਵਿੱਚ ਤੰਬਾਕੂ ਪੀਣ ਤੋਂ ਰੋਕਣ ਲਈ ਨਿਰਦਿਸ਼ਟ ਕੀਤੀਆਂ ਜਾਣ ਵਾਲੀਆਂ ੨ ਆਮ ਦਵਾਈਆਂ ਹਨ। ਇੰਨਾਂ ਵਿੱਚ ਨਿਕੋਟੀਨ ਨਹੀਂ ਹੁੰਦੀ ਪਰ ਇਹ ਤੰਬਾਕੂ ਪੀਣਾ ਛ'ਡਣ ਕਰਕੇ ਹੋਣ ਵਾਲੀਆਂ ਤਕਲੀਫਾਂ ਦੇ ਲੱਛਣਾਂ ਅਤੇ ਚਾਹਵਾਂ ਦਾ ਪ੍ਰਬੰਧ ਕਰਨ ਵਾਸਤੇ ਦਿਮਾਗ ਤੇ ਕੰਮ ਕਰਦੀਆਂ ਹਨ ਅਤੇ ਤੰਬਾਕੂ ਪੀਣ ਦੀ ਲਾਲਸਾ ਨੂੰ ਘਟਾ ਸਕਦੀਆਂ ਹਨ। ਤੁਹਾਨੂੰ ਇੰਨਾਂ ਦਵਾਈਆਂ ਵਿੱਚੋਂ ਇੱਕ ਵਾਸਤੇ ਡਾਕਟਰ ਦੀ ਪਰਚੀ ਪ੍ਰਾਪਤ ਕਰਨ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲਣਾ ਪਏਗਾ। ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਇਹ ਫੈਸਲਾ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਕਿ ਕਿਹੜੀ ਦਵਾਈ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਮੈਂ ਤੰਬਾਕੂ ਪੀਣਾ ਛੱਡਣ ਲਈ ਕਿਸ ਤਰ੍ਹਾਂ ਤਿਆਰ ਹੋ ਸਕਦਾ/ਸਕਦੀ ਹਾਂ?

ਤੰਬਾਕੂ ਪੀਣਾ ਕਿਵੇਂ ਛੱਡਣਾ ਹੈ ਬਾਰੇ ਪਹਿਲਾਂ ਤੋਂ ਯੋਜਨਾ ਬਣਾਉਣਾ ਤੁਹਾਨੂੰ ਕਾਮਯਾਬ ਹੋਣ ਵਿੱਚ ਸਹਾਇਤਾ ਕਰ ਸਕਦਾ ਹੈ।ਇਹ ਤੰਬਾਕੂ ਪੀਣਾ ਛੱਡਣ ਦੀ ਤਿਆਰੀ ਕਰਨ ਵੇਲੇ ਚੁੱਕੇ ਜਾਣ ਵਾਲੇ ਕੁਝ ਕਦਮ ਹਨ:
(੧) ਉਤਸ਼ਾਹਿਤ ਰਹੋ
ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਵਿੱਚ ਸਹਾਇਤਾ ਕਰਨ ਲਈ, ਉਨ੍ਹਾਂ ਕਾਰਣਾਂ ਦੀ ਸੂਚੀ ਬਣਾਓ ਜਿੰਨਾਂ ਕਰਕੇ ਤੁਸੀਂ ਤੰਬਾਕੂ ਪੀਣਾ ਛੱਡਣਾ ਚਾਹੁੰਦੇ ਹੋ। ਆਪਣੇ ਆਪ ਨੂੰ ਯਾਦ ਦੁਆਉਣ ਲਈ ਇਸ ਸੂਚੀ ਨੂੰ ਆਪਣੇ ਕੋਲ ਰੱਖੋ।
(੨) ਤੰਬਾਕੂ ਪੀਣਾ ਛੱਡਣ ਵਾਸਤੇ ਆਪਣਾ ਦਿਨ ਚੁਣੋ
ਪਹਿਲਾਂ ਤੋਂ ਹੀ, ਉਹ ਦਿਨ ਚੁਣੋ ਜਦੋਂ ਤੁਸੀਂ ਤੰਬਾਕੂ ਪੀਣਾ ਛੱਡਣਾ ਚਾਹੁੰਦੇ ਹੋ। ਅਜਿਹਾ ਦਿਨ ਚੁਣੋ ਜਿਹੜਾ ੩ ਹਫਤਿਆਂ ਤੋਂ ਵੱਧ ਦੂਰ ਨਾ ਹੋਏ ਤਾਂ ਕਿ ਤੁਸੀਂ ਆਪਣਾ ਉਤਸ਼ਾਹ ਖੋਹ ਨਾ ਦਿਓ। ਅਜਿਹਾ ਸਮਾਂ ਭਾਲੋ ਜਦੋਂ ਤੁਹਾਡੇ ਕੋਲ ਸਹਾਰਾ ਹੋਏ ਅਤੇ ਕੋਈ ਵਿਸ਼ੇਸ਼ ਤਣਾਅ ਨਾ ਹੋਣ। ਯਾਦ ਰੱਖੋ, ਕੋਈ ਵੀ ਉੱਤਮ ਸਮਾਂ ਨਹੀਂ ਹੈ ਇਸ ਲਈ ਤੰਬਾਕੂ ਪੀਣਾ ਛੱਡਣ ਵਾਸਤੇ ਆਪਣਾ ਦਿਨ ਹੁਣੇ ਚੁਣੋ।
(੩) ਤੰਬਾਕੂ ਪੀਣਾ ਛੱਡਣ ਦੇ ਢੰਗ
ਉਹ ਤਰੀਕੇ ਚੁਣੋ ਜਿੰਨਾਂ ਦੀ ਵਰਤੋਂ ਤੁਸੀਂ ਤੰਬਾਕੂ ਪੀਣਾ ਛੱਡਣ ਵਾਸਤੇ ਕਰਨਾ ਚਾਹੁੰਦੇ ਹੋ।
(੪) ਸਹਾਰਾ
ਜਿਆਦਾਤਰ ਲੋਕਾਂ ਲਈ, ਸਹਾਰੇ ਵਾਸਤੇ ਦੋਸਤਾਂ ਜਾਂ ਦੂਸਰੇ ਲੋਕਾਂ ਨਾਲ ਗੱਲ ਕਰਨਾ ਸਹਾਇਕ ਹੋ ਸਕਦਾ ਹੈ। ਸਹਾਰਾ ਦੇਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਫੋਨ ਨੰਬਰਾਂ ਦੀ ਸੂਚੀ ਬਣਾਓ।
(੫) ਟ੍ਰਿਗਰ
ਉਨ੍ਹਾਂ ਸਥਿਤੀਆਂ ਬਾਰੇ ਸੋਚੋ ਜਿੰਨਾਂ ਕਰਕੇ ਤੁਹਾਨੂੰ ਤੰਬਾਕੂ ਪੀਣ ਦੀ ਚਾਹ ਹੁੰਦੀ ਹੈ ਅਤੇ ਯੋਜਨਾ ਬਣਾਓ ਕਿ ਤੁਸੀਂ ਹਰੇਕ ਨਾਲ ਕਿਵੇਂ ਨਜਿੱਠੋਗੇ।
(੬) ਤੰਬਾਕੂ ਛੱਡਣ ਕਰਕੇ ਪੈਦਾ ਹੋਣ ਵਾਲੀਆਂ ਤਕਲੀਫਾਂ
ਜਾਣੋ ਕਿ ਕੀ ਆਸ ਕੀਤੀ ਜਾਣੀ ਚਾਹੀਦੀ ਹੈ ਅਤੇ ਤੁਸੀਂ ਕਿਸ ਤਰ੍ਹਾਂ ਉਸ ਨੂੰ ਬਿਹਤਰ ਬਣਾ ਸਕਦੇ ਹੋ। ਉਦਹਾਰਣ ਲਈ, ਚਿੜਚਿੜਾਪਣ ਤੰਬਾਕੂ ਛੱਡਣ ਕਰਕੇ ਪੈਦਾ ਹੋਣ ਵਾਲੀਆਂ ਤਕਲੀਫਾਂ ਦਾ ਇੱਕ ਆਮ ਲੱਛਣ ਹੈ ਅਤੇ ਡੂੰਘੇ ਸਾਹ ਲੈਣਾ ਬਹੁਤ ਸਾਰੇ ਲੋਕਾਂ ਨੂੰ ਇਸ ਲੱਛਣ ਨਾਲ ਨਿਪਟਣ ਵਿੱਚ ਸਹਾਇਤਾ ਕਰਦਾ ਹੈ।

ਕੀ ਤੰਬਾਕੂ ਦੇ ਦੂਸਰੇ ਉਤਪਾਦ ਸੁਰੱਖਿਅਤ ਹਨ?

ਤੰਬਾਕੂ ਕਈ ਰੂਪਾਂ ਵਿੱਚ ਵੇਚੀ ਜਾਂਦੀ ਹੈ। ਬਹੁਤ ਸਾਰੇ ਸਿਗਰੇਟਾਂ ਜਿੰਨੇ ਹੀ ਹਾਨੀਕਾਰਕ ਹਨ।ਉਦਹਾਰਣਾਂ ਵਿੱਚ ਸ਼ਾਮਲ ਹਨ ਥੁੱਕਣ ਵਾਲੀ ਤੰਬਾਕੂ, ਸਿਗਾਰ, ਪਾਇਪ ਤੰਬਾਕੂ, ਬੀੜੀਆਂ, ਜੜ੍ਹੀਆਂ ਬੂਟੀਆਂ ਨਾਲ ਬਣੀਆਂ ਸਿਗਰੇਟਾਂ, ਆਦਿ। ਬਹੁਤ ਸਾਰੇ ਲੋਕ ਇੰਨਾਂ ਉਤਪਾਦਾਂ ਨੂੰ ਵਰਤਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਇਹ ਸਿਗਰੇਟਾਂ ਨਾਲੋਂ ਜਿਆਦਾ ਸੁਰੱਖਿਅਤ ਹੁੰਦੇ ਹਨ। ਜਿਆਦਾਤਰ ਉਤਪਾਦਾਂ ਵਿੱਚ ਸਿਗਰੇਟਾਂ ਵਰਗੇ ਹੀ ਬਹੁਤ ਸਾਰੇ ਜ਼ਹਰੀਲੇ ਰਸਾਇਣ ਹੁੰਦੇ ਹਨ। ਇਹ ਲੱਤ ਲਗਾਉਣ ਵਾਲੇ ਅਤੇ ਇੱਕ ਵਿਅਕਤੀ ਦੀ ਸਿਹਤ ਲਈ ਉਨ੍ਹੇਂ ਹੀ ਹਾਨੀਕਾਰਕ ਹੋ ਸਕਦੇ ਹਨ।
ਸਰੋਤ : ਸਿਹਤ ਵਿਭਾਗ
3.47142857143
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top