ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਟੌਕਸਿਕ ਸ਼ੌਕ ਸਿੰਡਰੋਮ / ਕਿਸ ਨੂੰ ਟੀ.ਐੱਸ.ਐੱਸ. ਦਾ ਖ਼ਤਰਾ ਹੈ ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਿਸ ਨੂੰ ਟੀ.ਐੱਸ.ਐੱਸ. ਦਾ ਖ਼ਤਰਾ ਹੈ ?

ਪਰ ਫਿਰ ਵੀ ਕੁੱਝ ਲੋਕਾਂ ਨੂੰ ਦੂਜਿਆਂ ਨਾਲੋਂ ਟੀ.ਐੱਸ.ਐੱਸ. ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

ਐੱਸ.ਏ. ਇਨਫ਼ੈਕਸ਼ਨ ਤੋਂ ਟੀ.ਐੱਸ.ਐੱਸ. ਕਿਸੇ ਨੂੰ ਵੀ ਹੋ ਸਕਦਾ ਹੈ; ਪਰ ਫਿਰ ਵੀ ਕੁੱਝ ਲੋਕਾਂ ਨੂੰ ਦੂਜਿਆਂ ਨਾਲੋਂ ਟੀ.ਐੱਸ.ਐੱਸ. ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਟੀ.ਐੱਸ.ਐੱਸ. ਦੇ ਖ਼ਤਰੇ ਦੇ ਕਾਰਨਾਂ ਵਿਚ ਇਹ ਸ਼ਾਮਲ ਹਨ:

(੧) ਐੱਸ.ਏ. ਦੇ ਟੌਕਸਿਕ ਸ਼ੌਕ ਸਿੰਡਰੋਮ ਵਾਲਾ ਪਿਛੋਕੜ।

(੨) ਟੈਂਪੋਨਜ਼ ਦੀ ਲੰਮੇ ਸਮੇਂ ਤੋਂ ਵਰਤੋਂ, ਖ਼ਾਸਕਰ ਬਹੁਤ ਜ਼ਿਆਦਾ ਸੋਖਣ ਸ਼ਕਤੀ ਵਾਲੇ।

(੩) ਗਰਭ ਨਿਰੋਧਕ ਸਪੌਂਜ, ਡਾਇਆਫ਼ਰਾਮ ਜਾਂ ਬੱਚੇਦਾਨੀ ਵਿਚ ਰੱਖੇ ਯੰਤਰਾਂ ਦੀ ਵਰਤੋਂ।

(੪) ਯੋਨੀ ਵਿਚ ਖ਼ਾਰਸ਼ ਅਤੇ ਸੋਜਸ਼।

(੫) ਚਮੜੀ ਦਾ ਜਲਨਾ ਜਾਂ ਜ਼ਖ਼ਮ ਜਿਸ ਵਿਚ ਸਰਜਰੀ ਦੇ ਜ਼ਖ਼ਮ ਸ਼ਾਮਲ ਹਨ। ਜਿਨ੍ਹਾਂ ਨੂੰ ਸਰਜਰੀ ਤੋਂ ਬਾਅਦ ਜ਼ਖ਼ਮ ਤੇ ਐੱਸ.ਏ. ਦੀ ਇਨਫ਼ੈਕਸ਼ਨ ਹੋ ਜਾਂਦੀ ਹੈ ਉਨ੍ਹਾਂ ਨੂੰ ਟੀ.ਐੱਸ.ਐੱਸ. ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

(੬) ਹਾਲ ਹੀ ਵਿਚ ਹੋਈ ਸਾਹ ਦੀ ਇਨਫ਼ੈਕਸ਼ਨ ਜਿਵੇਂ ਕਿ ਸਾਈਨੂਸਾਈਟਿਸ (ਸਨਿੁਸਟਿਸਿ) ਨੱਕ ਵਿਚ ਸੋਜਸ਼, ਗਲ਼ੇ ਵਿਚ ਦਰਦ, ਲੇਰਿੰਜਾਈਟਿਸ (ਗਲੇ ਵਿਚ ਸੋਜਸ਼), ਟੌਂਸਿਲਜ਼ ਜਾਂ ਨਮੂਨੀਆ।

ਬੇਸ਼ੱਕ ਮਾਹਵਾਰੀ ਵਿਚ ਟੈਂਪੋਨਜ਼ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਟੀ.ਐੱਸ.ਐੱਸ. ਦਾ ਜ਼ਿਆਦਾ ਖ਼ਤਰਾ ਹੈ ਪਰ ਟੈਂਪੋਨਜ਼ ਕਾਰਨ ਟੀ.ਐੱਸ.ਐੱਸ. ਨਹੀਂ ਹੁੰਦਾ।

ਕੀ ਟੀ.ਐੱਸ.ਐੱਸ. ਨੂੰ ਰੋਕਿਆ ਜਾ ਸਕਦਾ ਹੈ?

ਸਾਰੀਆਂ ਸੜੀਆਂ ਹੋਈਆਂ ਜਗ੍ਹਾ, ਜ਼ਖ਼ਮ, ਰਗੜ ਵਾਲੀ ਜਗ੍ਹਾ ਅਤੇ ਜਾਨਵਰਾਂ ਜਾਂ ਕੀੜਿਆਂ ਦੁਆਰਾ ਕੱਟੀ ਹੋਈ ਜਗ੍ਹਾ ਨੂੰ ਸਾਫ਼ ਰੱਖਣ ਨਾਲ ਟੀ.ਐੱਸ.ਐੱਸ. ਨੂੰ ਰੋਕਿਆ ਜਾ ਸਕਦਾ ਹੈ।

ਜਿਹੜੀਆਂ ਔਰਤਾਂ ਟੈਂਪੋਨਜ਼, ਡਾਇਆਫ਼ਰਾਮ ਜਾਂ ਗਰਭ ਨਿਰੋਧਕ ਸਪੌਂਜ ਵਰਤਦੀਆਂ ਹਨ ਉਹ ਟੀ.ਐੱਸ.ਐੱਸ. ਨੂੰ ਰੋਕਣ ਲਈ

(੧) ਟੈਂਪੋਨਜ਼, ਡਾਇਆਫ਼ਰਾਮ ਜਾਂ ਗਰਭ ਨਿਰੋਧਕ ਸਪੌਂਜ ਦੇ ਪੈਕਟ ਤੇ ਲਿਖੇ ਨਿਰਦੇਸ਼ਾਂ ਦੀ ਪਾਲਨਾ ਕਰਨ।

(੨) ਟੈਂਪੋਨਜ਼, ਡਾਇਆਫ਼ਰਾਮ ਜਾਂ ਗਰਭ ਨਿਰੋਧਕ ਸਪੌਂਜ ਨੂੰ ਪਾਉਣ ਤੋਂ ਪਹਿਲਾਂ ਅਤੇ ਕੱਢਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਧੋਣ।

(੩) ਟੈਂਪੋਨਜ਼ ਨੂੰ ੮ ਘੰਟਿਆਂ ਬਾਅਦ ਬਦਲ ਲਵੋ ਜਾਂ ਦਿਨ ਵਿਚ ਕੁੱਝ ਸਮੇਂ ਲਈ ਹੀ ਵਰਤੋ।

(੪) ਟੈਂਪੋਨਜ਼ ਅਤੇ ਸੈਨੇਟਰੀ ਪੈਡ ਵਾਰੀ ਵਾਰੀ ਵਰਤੋ। ਮਿਸਾਲ ਲਈ ਪੈਡ ਰਾਤੀਂ ਵਰਤੋ ਅਤੇ ਟੈਂਪੋਨਜ਼ ਦਿਨੇ ਵਰਤੋ।

(੫) ਘੱਟ ਸੋਖਣ ਵਾਲੇ ਟੈਂਪੋਨਜ਼ ਦੀ ਹੀ ਤੁਹਾਨੂੰ ਲੋੜ ਹੈ। ਬਹੁਤ ਜ਼ਿਆਦਾ ਸੋਖਣ ਸ਼ਕਤੀ ਵਾਲੇ ਟੈਂਪੋਨਜ਼ ਦੀ ਵਰਤੋਂ ਨਾਲ ਟੀ.ਐੱਸ.ਐੱਸ. ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

(੬) ਡਾਇਆਫ਼ਰਾਮ ਜਾਂ ਗਰਭ ਨਿਰੋਧਕ ਸਪੌਂਜ ਨੂੰ ੧੨ - ੧੮ ਘੰਟਿਆਂ ਤੋਂ ਜ਼ਿਆਦਾ ਅੰਦਰ ਨਾ ਰੱਖੋ।

ਸਰੋਤ : ਏ ਬੂਕਸ ਓਨ੍ਲਿਨੇ।

4.10548523207
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top