ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਟੈਟਨਸ, ਡਿਫ਼ਥੀਰੀਆ ਅਤੇ ਪੋਲੀਓ (ਟੀਡੀ-ਆਈ.ਪੀ.ਵੀ.) / ਟੈਟਨਸ, ਡਿਫ਼ਥੀਰੀਆ ਅਤੇ ਪੋਲੀਓ (ਟੀਡੀ-ਆਈ.ਪੀ.ਵੀ.) ਵੈਕਸੀਨ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਟੈਟਨਸ, ਡਿਫ਼ਥੀਰੀਆ ਅਤੇ ਪੋਲੀਓ (ਟੀਡੀ-ਆਈ.ਪੀ.ਵੀ.) ਵੈਕਸੀਨ

ਟੈਟਨਸ, ਡਿਫ਼ਥੀਰੀਆ ਅਤੇ ਪੋਲੀਓ (ਟੀਡੀ-ਆਈ.ਪੀ.ਵੀ.) ਵੈਕਸੀਨ ਬਾਰੇ ਜਾਣਕਾਰੀ।

ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਵੈਕਸੀਨ ਸਮੇਂ ਤੇ ਲਗਵਾਓ।

ਸਾਰੇ ਵੈਕਸੀਨ ਸਮੇਂ ਤੇ ਪ੍ਰਾਪਤ ਕਰਕੇ, ਤੁਹਾਡਾ ਬੱਚਾ ਉਮਰ ਭਰ ਲਈ ਬਹੁਤ ਸਾਰੇ ਰੋਗਾਂ ਤੋਂ ਸੁਰੱਖਿਅਤ ਹੋ ਸਕਦਾ ਹੈ। ਟੀਕਾਕਰਣ ਨੇ ਪਿਛਲੇ 50 ਸਾਲਾਂ ਵਿੱਚ ਕੈਨੇਡਾ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਟੀਡੀ-ਆਈ.ਪੀ.ਵੀ. ਵੈਕਸੀਨ ਕੀ ਹੈ?

ਟੀਡੀ-ਆਈ.ਪੀ.ਵੀ. ਵੈਕਸੀਨ ਇਹਨਾਂ ਦੇ ਖਿਲਾਫ ਰੱਖਿਆ ਕਰਦੀ ਹੈ:
- ਟੈਟਨਸ
- ਡਿਫ਼ਥੀਰੀਆ
- ਪੋਲੀਓ
ਇਹ ਵੈਕਸੀਨ ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹੈ ਅਤੇ ਮੁਫ਼ਤ ਮੁਹੱਇਆ ਕਰਾਈ ਜਾਂਦੀ ਹੈ। ਅਪੌਇੰਟਮੈਂਟ ਬਣਾਉਣ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਕਾਲ ਕਰੋ।

ਟੀ ਡੀ - ਆਈ.ਪੀ.ਵੀ. ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ?

ਟੀਡੀ-ਆਈ.ਪੀ.ਵੀ. ਵੈਕਸੀਨ 7 ਸਾਲ ਦੀ ਉਮਰ ਅਤੇ ਉਸ ਤੋਂ ਵੱਧ ਦਿਆਂ ਨੂੰ ਦਿੱਤੀ ਜਾਂਦੀ ਹੈ ਜਿਹਨਾਂ ਨੂੰ ਟੈਟਨਸ ਅਤੇ ਡਿਫ਼ਥੀਰੀਆ ਦੇ ਖਿਲਾਫ ਇੱਕ ਬੂਸਟਰ ਖੁਰਾਕ ਦੀ ਲੋੜ ਹੈ ਅਤੇ ਪੋਲੀਓ ਸੁਰੱਖਿਆ ਦੀ ਵੀ ਲੋੜ ਹੈ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਟੀ ਡੀ - ਆਈ.ਪੀ.ਵੀ. ਵੈਕਸੀਨ ਦੇ ਕੀ ਲਾਭ ਹਨ?

ਇਹ ਟੀਡੀ-ਆਈ.ਪੀ.ਵੀ. ਵੈਕਸੀਨ ਟੈਟਨਸ, ਡਿਫ਼ਥੀਰੀਆ ਅਤੇ ਪੋਲੀਓ ਦੇ ਖਿਲਾਫ ਰੱਖਿਆ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ, ਜੋ ਕਿ ਇੱਕ ਗੰਭੀਰ ਅਤੇ ਕਈ ਵਾਰੀ ਘਾਤਕ ਬਿਮਾਰੀ ਹੋ ਸਕਦੀ ਹੈ। ਜਦੋਂ ਤੁਸੀਂ ਟੀਕਾਕਰਣ ਕਰਵਾਉਂਦੇ ਹੋ, ਤਾਂ ਤੁਸੀਂ ਹੋਰਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ।ਵੈਕਸੀਨ ਲਗਵਾਉਣਾ ਟੈਟਨਸ, ਡਿਫ਼ਥੀਰੀਆ ਜਾਂ ਪੋਲੀਓ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ।ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ 15 ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹਾ ਤੁਹਾਡੇ ਕਲੀਨਿਕ ਤੋਂ ਜਾਣ ਤੋਂ ਬਾਦ ਹੁੰਦਾ ਹੈ, ਤਾਂ 9-1-1 ਜਾਂ ਸਥਾਨਕ ਐਮਰਜੈਂਸੀ ਨੰਬਰ ਉੱਤੇ ਫੋਨ ਕਰੋ। ਇਸ ਪ੍ਰਤੀਕ੍ਰਿਆ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਮਿਲਿਅਨ ਵਿੱਚੋਂ 1 ਤੋਂ ਵੀ ਘੱਟ ਵਿੱਚ ਹੁੰਦਾ ਹੈ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਟੀ ਡੀ - ਆਈ.ਪੀ.ਵੀ. ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ?

ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਪਹਿਲਾਂ ਲਈ ਗਈ ਟੈਟਨਸ, ਡਿਫ਼ਥੀਰੀਆ ਜਾਂ ਪੋਲੀਓ ਵੈਕਸੀਨ ਦੀ ਖੁਰਾਕ ਸਮੇਤ ਵੈਕਸੀਨ ਦੇ ਕਿਸੇ ਵੀ ਅੰਸ਼ ਜਿਸ ਵਿੱਚ ਸ਼ਾਮਲ ਹਨ ਨਿਓਮਾਈਸਿਨ ਜਾਂ ਪੌਲੀਮਾਈਕਿਸਨ ਬੀ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਉਹ ਲੋਕ ਜਿਹਨਾਂ ਵਿੱਚ ਟੈਟਨਸ ਦੀ ਵੈਕਸੀਨ ਲੈਣ ਤੋਂ 8 ਹਫ਼ਤੇ ਵਿੱਚ ਗਿਲੇਨ - ਬਾਰ ਸਿੰਡ੍ਰੋਮ (ਜੀਬੀਐਸ) ਵਿਕਸਿਤ ਹੋਇਆ ਹੈ, ਹੋਰ ਕਿਸੇ ਕਾਰਨ ਦੀ ਪਛਾਣ ਤੋਂ ਬਿਨਾਂ, ਉਹਨਾਂ ਨੂੰ ਟੀਡੀ- ਆਈ.ਪੀ.ਵੀ. ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਜੀ ਬੀ ਐਸ ਇੱਕ ਦੁਰਲੱਭ ਅਵੱਸਥਾ ਹੈ ਜਿਸਦਾ ਨਤੀਜਾ ਸਰੀਰ ਦੇ ਪੱਠਿਆਂ ਦੀ ਕਮਜ਼ੋਰੀ ਅਤੇ ਅਧਰੰਗ ਹੋ ਸਕਦਾ ਹੈ। ਇਹ ਆਮ ਤੌਰ ਤੇ ਲਾਗ ਤੋਂ ਬਾਅਦ ਹੁੰਦਾ ਹੈ, ਪਰ ਬਹੁਤ ਘੱਟ ਮਾਮਲਿਆਂ ਵਿੱਚ ਇਹ ਵੈਕਸੀਨ ਤੋਂ ਬਾਅਦ ਵੀ ਹੋ ਜਾਂਦਾ ਹੈ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਟੈਟਨਸ ਡਿਫ਼ਥੀਰੀਆ ਅਤੇ ਪੋਲੀਓ ਕੀ ਹਨ?

ਟੈਟਨਸ, ਜਿਸ ਨੂੰ 'ਲੌਕਜਾਅ' ਵੀ ਆਖਦੇ ਹਨ, ਇੱਹ ਆਮ ਤੌਰ ਤੇ ਮਿੱਟੀ ਵਿਚ ਪਾਏ ਜਾਣ ਵਾਲੇ ਜੀਵਾਣੂਆਂ ਕਾਰਨ ਹੁੰਦੀ ਹੈ। ਜਦੋਂ ਕੱਟੀ ਹੋਈ ਜਾਂ ਰਗੜ ਵਾਲੀ ਚਮੜੀ ਰਾਹੀਂ ਜੀਵਾਣੂ ਚਮੜੀ ਦੇ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਉਹ ਇੱਕ ਜ਼ਹਿਰ ਪੈਦਾ ਕਰਦੇ ਹਨ ਜੋ ਪੂਰੇ ਸਰੀਰ ਦੇ ਤੰਤੂਆਂ ਵਿਚ ਦਰਦਨਾਕ ਅਕੜਾਅ ਪੈਦਾ ਕਰ ਸਕਦੇ ਹਨ।ਜੇ ਕਰ ਸਾਹ ਵਾਲੇ ਤੰਤੂ ਪ੍ਰਭਾਵਿਤ ਹੋ ਜਾਣ ਤਾਂ ਇਹ ਬਹੁਤ ਗੰਭੀਰ ਹੋ ਜਾਂਦਾ ਹੈ। ਟੈਟਨਸ ਵਾਲੇ ੫ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ।
ਡਿਫ਼ਥੀਰੀਆ, ਡਿਫ਼ਥੀਰੀਆ ਜੀਵਾਣੂਆਂ ਕਾਰਨ ਹੋਣ ਵਾਲੀ ਨੱਕ ਅਤੇ ਗਲੇ ਦੀ ਇੱਕ ਗੰਭੀਰ ਲਾਗ ਹੈ। ਮਰੀਜ਼ ਦੇ ਛਿੱਕਣ ਜਾਂ ਖੰਘਣ ਨਾਲ ਹਵਾ ਰਾਹੀਂ ਅਤੇ ਚਮੜੀ ਦੇ ਚਮੜੀ ਨਾਲ ਸਿੱਧੇ ਸੰਪਰਕ ਰਾਹੀਂ ਇਹ ਜੀਵਾਣੂ ਫੈਲਦੇ ਹਨ।ਬਿਮਾਰੀ ਦੇ ਨਤੀਜੇ ਵਜੋਂ ਸਾਹ ਦੀਆਂ ਬਹੁਤ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਨਾਲ ਦਿਲ ਦਾ ਦੌਰਾ ਅਤੇ ਅਧਰੰਗ ਵੀ ਹੋ ਸਕਦਾ ਹੈ।ਡਿਫ਼ਥੀਰੀਆ ਵਾਲੇ ੧੦ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ।
ਪੋਲੀਓ, ਇੱਕ ਰੋਗ ਹੈ ਜੋ ਕਿ ਵਿਸ਼ਾਣੂਆਂ ਦੇ ਕਾਰਨ ਹੋਣ ਵਾਲੀ ਲਾਗ ਦੇ ਕਾਰਨ ਹੁੰਦਾ ਹੈ। ਕਈ ਪੋਲੀਓ ਦੀਆਂ ਲਾਗਾਂ ਕੋਈ ਲੱਛਣ ਨਹੀਂ ਦਰਸਾਉਂਦੀਆਂ, ਜਦ ਕਿ ਹੋਰਾਂ ਦਾ ਨਤੀਜਾ ਬਾਹਵਾਂ ਜਾਂ ਲੱਤਾਂ ਦਾ ਅਧਰੰਗ ਅਤੇ ਮੌਤ ਵੀ ਹੋ ਸਕਦਾ ਹੈ। ਪੋਲੀਓ ਵਿਸ਼ਾਣੂ ਨਾਲ ਗ੍ਰਸਤ ਤਕਰੀਬਨ ੨੦੦ ਵਿਚੋਂ ੧ ਲੋਕਾਂ ਨੂੰ ਅਧਰੰਗ ਹੁੰਦਾ ਹੈ। ਪੋਲੀਓ ਇੱਕ ਲਾਗ ਵਾਲੇ ਵਿਅਕਤੀ ਦੀ ਟੱਟੀ ਨਾਲ ਸੰਪਰਕ ਦੁਆਰਾ ਫੈਲ ਸਕਦਾ ਹੈ। ਇਹ ਟੱਟੀ ਦੇ ਨਾਲ ਦੂਸ਼ਿਤ ਪਾਣੀ ਵਾਲਾ ਭੋਜਨ ਖਾਣ ਜਾਂ ਪੀਣ ਕਾਰਨ ਵਾਪਰ ਸਕਦਾ ਹੈ। ੈਟਨਸ, ਡਿਫ਼ਥੀਰੀਆ ਅਤੇ ਪੋਲੀਓ ਬੀ.ਸੀ. ਵਿਚ ਬਚਪਨ ਦੇ ਨੇਮਕ ਟੀਕਾਕਰਣ ਦੇ ਪ੍ਰੋਗਰਾਮਾਂ ਦੇ ਕਾਰਨ ਹੁਣ ਬਹੁਤ ਘੱਟ ਹਨ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਟੀਕਾਕਰਣ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ।ਟੀਕਾਕਰਣ ਤੋਂ ਪਹਿਲਾਂ ਬੱਚਿਆ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਟੀਕਾਕਰਣ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਟੀਕਾਕਰਣ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।
3.25
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top