অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਚੂਹਿਆਂ ਤੋਂ ਛੁਟਕਾਰਾ ਪਾਉਣਾ

ਚੂਹਿਆਂ ਤੋਂ ਛੁਟਕਾਰਾ ਪਾਉਣਾ

ਚੂਹਿਆਂ ਤੋਂ ਛੁਟਕਾਰਾ ਪਾਉਣਾ

ਹਾਲਾਂਕਿ ਬ੍ਰਿਟਿਸ਼ ਕੁਲੰਬੀਆ ਵਿੱਚ ੨੦ ਤੋਂ ਵੱਧ ਕਿਸਮ ਦੇ ਚੂਹੇ ਹਨ, ਕੇਵਲ ੩ ਹੀ ਹਨ ਜਿੰਨਾਂ ਕਰਕੇ ਆਮ ਘਰੇਲੂ ਜਾਂ ਖੇਤਾਂ ਦੇ ਅਹਾਤੇ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਇਸ ਵਿੱਚ ਸ਼ਾਮਲ ਹਨ:

- ਘਰੇਲੂ ਚੂਹਾ;
- ਨੌਰਵੇ ਰੈਟ; ਅਤੇ
- ਕਾਲਾ ਚੂਹਾ (ਰੂਫ ਰੈਟ)

ਚੂਹੇ ਕੀ ਨੁਕਸਾਨ ਕਰ ਸਕਦੇ ਹਨ?

ਚੂਹੇ ਸੰਪਤੀ ਸੰਬੰਧੀ ਵੱਡਾ ਨੁਕਸਾਨ ਕਰ ਸਕਦੇ ਹਨ ਕਿਉਂਕਿ ਉਹ ਇਮਾਰਤ ਦੀ ਇੰਸੂਲੇਸ਼ਨ, ਸਾਈਡਿੰਗ, ਦਿਵਾਰਾਂ ਦੇ ਬੋਰਡਾਂ, ਅਤੇ ਤਾਰਾਂ ਨੂੰ ਚਬਾ ਜਾਂ ਕੁਤਰ ਸਕਦੇ ਹਨ।ਉਹ ਤੁਹਾਡੀਆਂ ਅਲਮਾਰੀਆਂ ਜਾਂ ਪੈਂਟਰੀ ਵਿੱਚ ਰੱਖੇ ਭੋਜਨ ਸਮੇਤ, ਵੱਖ ਵੱਖ ਕਿਸਮ ਦੇ ਭੋਜਨ ਖਾ ਜਾਂਦੇ ਹਨ।ਜੇ ਤੁਸੀਂ ਚੂਹਿਆਂ ਦੁਆਰਾ ਦੂਸ਼ਿਤ ਭੋਜਨ ਖਾਂਦੇ ਹੋ, ਤਾਂ ਤੁਹਾਨੂੰ ਭੋਜਨ ਰਾਹੀਂ ਫੈਲਣ ਵਾਲੀ ਬੀਮਾਰੀ ਹੋ ਸਕਦੀ ਹੈ। ਕੁਝ ਕੇਸਾਂ ਵਿੱਚ, ਬੀਮਾਰੀਆਂ ਤਾਂ ਫੈਲ ਸਕਦੀਆਂ ਹਨ ਜੇ ਤੁਹਾਨੂੰ ਚੂਹੇ ਦੁਆਰਾ ਕੱਟਿਆ ਜਾਂਦਾ ਹੈ ਜਾਂ ਤੁਹਾਡਾ ਸੰਪਰਕ ਉਨ੍ਹਾਂ ਖੇਤਰਾਂ ਨਾਲ ਹੁੰਦਾ ਹੈ ਜਿਹੜੇ ਚੂਹਿਆਂ ਦੇ ਪੇਸ਼ਾਬ ਜਾਂ ਮੀਗਣਾਂ ਨਾਲ ਦੂਸ਼ਿਤ ਹਨ। ਹੰਟਾਵਾਇਰਸ ਪਲਮੋਨਰੀ ਸਿੰਡਰੋਮ (ਐਚਪੀਐਸ) ਨੂੰ ਜੰਗਲੀ ਡੀਅਰ ਮਾਉਸ ਦੀਆਂ ਸੁ'ਕੀਆਂ ਹੋਈਆਂ ਮੀਗਣਾਂ ਨੂੰ ਸਾਹ ਦੁਆਰਾ ਅੰਦਰ ਲੈਣ ਨਾਲ ਜੋੜਿਆ ਗਿਆ ਹੈ। ਐਚਪੀਐਸ ਨੂੰ ਜਿਆਦਾ ਆਮ ਘਰੇਲੂ ਚੂਹਿਆਂ ਦੇ ਨਾਲ ਨਹੀਂ ਜੋੜਿਆ ਗਿਆ ਹੈ।

ਕੀ ਚੂਹਿਆਂ ਨੂੰ ਲੱਭਣਾ ਅਸਾਨ ਹੈ?

ਚੂਹਿਆਂ ਦਾ ਪਤਾ ਲਗਾਉਣਾ ਅਸਾਨ ਹੈ ਅਤੇ ਉਹ ਕਾਫੀ ਸਬੂਤ ਛੱਡਦੇ ਹਨ। ਸੀਰੀਅਲ ਦੇ ਡ'ਬੇ ਨੂੰ ਚਬਾਉਣ ਤੋਂ ਲੈਕੇ ਕਾਉਂਟਰ ਤੇ ਛੱਡੇ ਗਏ ਫਲਾਂ ਨੂੰ ਖਾਣ ਤਕ, ਉਹ ਖਿਲਾਰਾ ਪਾ ਸਕਦੇ ਹਨ। ਚੂਹਿਆਂ ਲਈ ਆਲ੍ਹਣੇ ਬਣਾਉਣ ਵਾਸਤੇ ਘਰ ਦੇ ਅੰਦਰ ਸਮੱਗਰੀ ਹੋ ਸਕਦੀ ਹੈ ਜਾਂ ਬਾਹਰ ਦੀ ਮਿ'ਟੀ ਵਿਵਿੱਚ ਚੂਹਿਆਂ ਦੀਆਂ ਖੁ'ਡਾਂ। ਚੂਹਿਆਂ ਦੀ ਖਾਣ ਅਤੇ ਘੁੰਮਣ ਦੀਆਂ ਥਾਵਾਂ ਤੇ ਗੂੜ੍ਹੇ ਭੁਰੇ ਰੰਗ ਦੀਆਂ ਮੀਗਣਾਂ ਸੰਕ੍ਰਮਣ ਦਾ ਪੱਕਾ ਨਿਸ਼ਾਨ ਹਨ। ਜਦੋਂ ਤੁਹਾਡਾ ਘਰ ਸ਼ਾਂਤ ਹੁੰਦਾ ਹੈ, ਤਾਂ ਚੂਹਿਆਂ ਨੂੰ ਘੁੰਮਦੇ ਫਿਰਦੇ (ਦਿਵਾਰਾਂ ਦੇ ਵਿਚਕਾਰ, ਛੱਤ (ਐਟਿਕ) ਵਿੱਚ ਅਤੇ ਨੀਂਹਾਂ ਦੇ ਥਲੇ ਦੌੜਨਾ) ਜਾਂ ਚਬਾਉਂਦੇ ਹੋਏ ਸੁਣਨਾ ਵੀ ਸੰਭਵ ਹੈ।

ਮੈਂ ਚੂਹੇ ਤੋਂ ਕਿਵੇਂ ਛੁਟਕਾਰਾ ਪਾ ਸਕਦਾ/ਸਕਦੀ ਹਾਂ?

ਚੂਹੇ ਅਕਸਰ ਬੱਚਿਆਂ ਨੂੰ ਜਨਮ ਦਿੰਦੇ ਹਨ, ਇਸ ਲਈ ੳਨ੍ਹਾਂ ਨੂੰ ਜਲਦੀ ਅਤੇ ਕੁਸ਼ਲਤਾ ਪੂਰਵਕ ਲੱਭਣਾ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਮਹਤਵਪੂਰਨ ਹੈ। ਜੇ ਤੁਸੀਂ ਅਸਲ ਵਿਵਿੱਚ ਚੂਹਿਆਂ ਨੂੰ ਨਹੀਂ ਦੇਖਦੇ, ਤਾਂ ਵੀ ਮੀਗਣਾਂ ਦਾ ਮਾਪ ਅਤੇ ਆਕਾਰ ਤੁਹਾਨੂੰ ਦਸ ਸਕਦੇ ਹਨ ਕਿ ਉਹ ਮਾਉਸ ਹੈ ਜਾਂ ਰੈਟ। ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਸੀਂ ਕਿਸ ਕਿਸਮ ਦੇ ਹਾਨੀਕਾਰਕ ਜੀਵ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਵੱਖ ਵੱਖ ਕਿਸਮ ਦੇ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਨਿਯੰਤਰਨ ਦੀਆਂ ਵੱਖ ਵੱਖ ਕਿਸਮਾਂ ਹੁੰਦੀਆਂ ਹਨ। ਚੂਹਿਆਂ ਦੀਆਂ ਮੀਗਣਾਂ ਲਗਭਗ ੬ ਮਿਲੀਮੀਟਰ (੧/੪ ਇੰਚ) ਲੰਮੀਆਂ ਅਤੇ ਅੰਡੇ ਦੇ ਆਕਾਰ ਦੀਆਂ ਹੁੰਦੀਆਂ ਹਨ। ਛੱਤ ਵਿਵਿੱਚ ਰਹਿਣ ਵਾਲੇ ਚੂਹਿਆਂ ਦੀਆਂ ਮੀਗਣਾਂ ਲਗਭਗ ੧੩ ਮਿਲੀਮੀਟਰ (੧/੨ ਇੰਚ) ਲੰਮੀਆਂ ਅਤੇ ਨੁਕੀਲੇ ਸਿਰਿਆਂ ਵਾਲੀਆਂ ਹੰਦੀਆਂ ਹਨ ਅਤੇ ਨੌਰਵੇ ਰੈਟ ਦੀਆਂ ਮੀਗਣਾਂ ਲਗਭਗ ੧੯ ਮਿਲੀਮੀਟਰ (੩/੪ ਇੰਚ) ਅਤੇ ਮੋਟੇ ਸਿਰਿਆਂ ਵਾਲੀਆਂ ਹੁੰਦੀਆਂ ਹਨ। ਚੂਹਿਆਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਪਿੰਜਰੇ  ਵਰਤਣਾ ਹੈ। ਜੇ ਚੂਹਿਆਂ ਲਈ ਸਪ੍ਰਿੰਗ ਨਾਲ ਲੋਡ ਕੀਤੇ ਹੋਏ ਪਿੰਜਰੇ ਵਰਤ ਰਹੇ ਹੋ, ਤਾਂ ਉਨ੍ਹਾਂ ਨੂੰ ਸੈਟ ਕੀਤੇ ਬਿਨਾਂ ਤਿੰਨ ਨੂੰ ਇ'ਕ ਕਤਾਰ ਵਿਵਿੱਚ ਲਗਾਓ (ਬੇਟ ਕਰੋ)। ਪਿੰਜਰਿਆਂ ਵਿਵਿੱਚ ਸੁੱਕੇ ਫਲ, ਓਟਸ ਨਾਲ ਮਿਲਿਆ ਮੂੰਗਫਲੀ ਦਾ ਮੱਖਣ ਜਾਂ ਚੀਜ਼ ਲਗਾਓ।ਪਿੰਜਰਿਆਂ ਨੂੰ 'ਰਾਇਟ ਐਂਗਲਾਂ' (੯੦ ਡਿਗਰੀ) ਤੇ ਪਿੰਜਰੇ ਦੇ ਬੇਟ ਵਾਲੇ ਪਾਸੇ ਨੂੰ ਦਿਵਾਰ ਵਲ ਕਰਕੇ ਉਨ੍ਹਾਂ ਦੀਵਾਰਾਂ ਦੇ ਨਾਲ ਲਗਾਓ ਜਿਥੇ ਚੂਹਿਆਂ ਦੇ ਘੁੰਮਣ ਬਾਰੇ ਪਤਾ ਹੈ। ਜਦੋਂ ਚੂਹਿਆਂ ਨੂੰ ਖਾਣ ਦੀ ਆਦਤ ਹੋ ਜਾਂਦੀ ਹੈ, ਤਾਂ ਪਿੰਜਰੇ ਲਗਾ ਦਿਓ। ਯਕੀਨੀ ਬਣਾਓ ਕਿ ਖਾਣਾ (ਬੳਟਿ) ਟ੍ਰਿਪ ਪੈਡਲ ਦੇ ਨਾਲ ਚੰਗੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ ਤਾਂ ਕਿ ਭੋਜਨ ਹਟਾਏ ਜਾਣ ਤੇ ਪਿੰਜਰਾ ਬੰਦ ਹੋ ਜਾਂਦਾ ਹੈ। ਤੁਸੀਂ ਇ'ਕ ਵਾਰੀ ਚੂਹੇ ਨੂੰ ਫੜ ਲੈਂਦੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਉਸ ਨੂੰ ਨੰਗੇ ਹੱਥਾਂ ਨਾਲ ਨਹੀਂ ਛੂਂਹਦੇ।ਮਰੇ ਹੋਏ ਚੂਹੇ ਅਤੇ ਪਿੰਜਰੇ ਨੂੰ ਹੱਥ ਲਗਾੳੇਣ ਵੇਲੇ ਦਸਤਾਨੇ ਪਾਓ। ਮਰੇ ਹੋਏ ਰੈਟ ਜਾਂ ਮਾਉਸ ਨੂੰ ਦੋਹਰੇ ਬੈਗ ਵਿਵਿੱਚ ਪਾਓ, ਬੈਗਾਂ ਨੂੰ ਸੀਲ ਕਰੋ, ਅਤੇ ਫਿਰ ਬੈਗਾਂ ਨੂੰ ਸਥਾਨਕ ਬਾੲੁੇਲੌ ਦੇ ਅਨੁਸਾਰ ਦਫਨਾ ਦਿਓ, ਜਲਾ ਦਿਓ ਜਾਂ ਕੂੜੇ ਵਿਵਿੱਚ ਪਾਓ। ਜੇ ਦਸਤਾਨੇ ਪਾਏ ਜਾਂਦੇ ਹਨ, ਤਾਂ ਪਿੰਜਰੇ ਨੂੰ ਮੁੜ ਕੇ ਲਗਾਇਆ ਜਾ ਸਕਦਾ ਹੈ।

ਮੈਂ ਚੂਹਿਆਂ ਨੂੰ ਆਪਣੀ ਸੰਪਤੀ ਤੇ ਰਹਿਣ ਤੋਂ ਕਿਵੇਂ ਰੋਕ ਸਕਦਾ/ਸਕਦੀ ਹਾਂ?

ਅਜਿਹੇ ਕਦਮ ਹਨ ਜਿਹੜੇ ਤੁਸੀਂ ਆਪਣੀ ਸੰਪਤੀ ਤੇ ਚੂਹਿਆਂ ਨੂੰ ਰੋਕਣ ਲਈ ਚੁਕ ਕਦੇ ਹੋ।
ਭੋਜਨ ਅਤੇ ਪਾਣੀ ਦੇ ਸ੍ਰੋਤਾਂ ਨੂੰ ਖਤਮ ਕਰੋ:

- ਸਾਰੇ ਕੂੜੇ ਨੂੰ ਘੁ'ਟ ਕੇ ਬੰਦ ਹੋਣ ਵਾਲੇ ਢੱਕਣਾਂ ਵਾਲੇ ਹਾਨੀਕਾਰਕ ਜੀਵਾਂ ਤੋਂ ਸੁਰੱਖਿਅਤ ਡੱਬਿਆਂ ਵਿਵਿੱਚ ਰੱਖੋ।
- ਚੂਹਿਆਂ ਦੇ ਨਿਯੰਤਰਣ ਲਈ ਖਾਦ ਬਣਾਏ ਜਾ ਸਕਣ ਵਾਲੇ ਕਚਰੇ ਸੰਬੰਧੀ ਚੰਗੀਆਂ ਕਾਰਜਨੀਤੀਆਂ ਦੀ ਪਾਲਣਾ ਕਰੋ।
- ਭੋਜਨ ਦੇ ਟੁਕੜਿਆਂ ਨੂੰ ਢ'ਕੇ ਬਿਨਾਂ ਬੈਕਯਾਰਡ ਕੰਪੋਸਟ ਵਿਵਿੱਚ ਨਾ ਸੁਟੋ।
- ਚੂਨਾ ਵਰਤੋ।
- ਕੰਪੋਸਟ ਨੂੰ ਹਿਲਾਓ।
- ਕੰਪੋਸਟ ਲਈ ਹਾਨੀਕਾਰਕ ਜੀਵਾਂ ਤੋਂ ਸੁਰੱਖਿਅਤ ਡ'ਬਾ ਰੱਖੋ।
- ਆਪਣੇ ਯਾਰਡ ਤੋਂ ਗਿਰੇ ਹੋਏ ਫਲ ਅਤੇ ਗਿਰੀਆਂ ਹਟਾਓ।
- ਪਾਲਤੂ ਜਾਨਵਰਾਂ ਦੇ ਭੋਜਨ ਨੂੰ ਉਨ੍ਹਾਂ ਨੂੰ ਖੁਆਉਣ ਤੋਂ ਤੁਰੰਤ ਬਾਅਦ ਹਟਾਓ ਅਤੇ ਰਾਤ ਭਰ ਉਸ ਨੂੰ ਬਾਹਰ ਨਾ ਛੱਡੋ।
- ਪਾਲਤੂ ਜਾਨਵਰਾਂ ਦੇ ਪੈਨਾਂ ਅਤੇ ਰਹਿਣ ਦੀਆਂ ਜਗ੍ਹਾਵਾਂ ਵਿਵਿੱਚੋਂ ਕੂੜਾ ਅਤੇ ਭੋਜਨ ਸਾਫ ਕਰੋ।
- ਪੰਛੀਆਂ ਦੇ ਫੀਡਰਾਂ ਤੇ ਟਰੇਆਂ ਲਗਾਓ ਅਤੇ ਡੁੱਲੇ ਹੋਏ ਬੀਜਾਂ ਨੂੰ ਅਕਸਰ ਸਾਫ ਕਰੋ।
- ਪਾਣੀ ਦਾ ਸ੍ਰੋਤ ਹਟਾਉਣ ਲਈ ਪਾਣੀ ਦੀਆਂ ਪਾਇਪਾਂ ਸੰਬੰਧੀ ਕੋਈ ਵੀ ਲੀਕਾਂ ਦੀ ਮਰੰਮਤ ਕਰੋ।
- ਜਦੋਂ ਵਰਤੇ ਨਾ ਜਾ ਰਹੇ ਹੋਣ ਤਾਂ ਪੂਲਾਂ ਅਤੇ ਵ੍ਹਿਰਲਪੂਲਾਂ ਨੂੰ ਢ'ਕ ਦਿਓ।

ਛੁਪਣ ਅਤੇ ਰਹਿਣ ਦੀਆਂ ਥਾਵਾਂ ਨੂੰ ਖਤਮ ਕਰੋ:

? ਇਮਾਰਤਾਂ ਦੇ ਘੇਰਿਆਂ ਤੋਂ ਪੌਧਿਆਂ, ਇਕੱਠੀ ਕੀਤੀ ਗਈ ਲੱਕੜੀ ਜਾਂ ਫਾਲਤੂ ਸਮਾਨ ਨੂੰ ਸਾਫ ਰੱਖੋ।
? ਇਮਾਰਤਾਂ ਦੇ ਨੇੜੇ ਦੇ ਪੌਧਿਆਂ ਨੂੰ ਕੱਟੋ ਤਾਂ ਕਿ ਜਮੀਨ ਤੋਂ ਉਪਰ ੧੫ ਤੋਂ ੨੦ ਸੈਂਟੀਮੀਟਰ (੬ ਤੋਂ ੮ ਇੰਚ) ਥਾਂ ਸਾਫ ਹੈ। ਛੱਤਾਂ ਜਾਂ ਬੈਲਕਨੀਆਂ ਤੱਕ ਪਹੁੰਚ ਨੂੰ ਰੋਕਣ ਲਈ ਪੇੜਾਂ ਦੀਆਂ ਟਹਿਣੀਆਂ ਜਾਂ ਝਾੜੀਆਂ ਨੂੰ ਕੱਟੋ।
? ਲਕੜੀ ਦੇ ਵਰਤੇ ਨਾ ਜਾਣ ਵਾਲੇ ਢੇਰਾਂ ਅਤੇ ਪੁਰਾਣੇ ਸ਼ੈਡਾਂ ਨੂੰ ਹਟਾਓ।
? ਪੁਰਾਣੀਆਂ ਕਾਰਾਂ ਜਾਂ ਫਰਨੀਚਰ ਨੂੰ ਬਾਹਰ ਸਟੋਰ ਨਾ ਕਰੋ।
? ਇਮਾਰਤੀ ਲੱਕੜੀ ਅਤੇ ਜਲਾਉਣ ਵਾਲੀਆਂ ਲੱਕੜਾਂ ਨੂੰ ਜਮੀਨ ਤੋਂ ੩੦ ਸੈਂਟੀਮੀਟਰ ਤੋਂ ੪੫ ਸੈਂਟੀਮੀਟਰ (੧੨ ਤੋਂ ੧੮ ਇੰਚ) ਉਵਿੱਚੇ ਸਟੈਡਾਂ ਤੇ ਰੱਖੋ।

ਇਮਾਰਤਾਂ ਨੂੰ ਹਾਨੀਕਾਰਕ ਜੀਵਾਂ ਤੋਂ ਸੁਰੱਖਿਅਤ ਕਰੋ:

- ਕਰੌਲ ਸਪੇਸਾਂ, ਤਾਜ਼ੀ ਹਵਾ ਵਾਲੇ ਅਤੇ ਐਟਿਕ ਦੇ ਵੈਂਟਾਂ ਨੂੰ ੬ ਮਿਲੀਮੀਟਰ (੧/੪ ਇੰਚ) ਦੀ ਧਾਤ ਦੀ ਸਕ੍ਰਿਨਿੰਗ ਜਾਂ ਸਟੀਕ ਦੀ ਜਾਲੀ ਨਾਲ ਢਕੋ।
- ਇਮਾਰਤ ਦੇ ਬਾਹਰਲੇ ਪਾਸੇ ਤੋਂ ੬ ਮਿਲੀਮੀਟਰ (੧/੪ ਇੰਚ) ਤੋਂ ਵੱਧ ਦੇ ਅੰਦਰ ਆਉਣ ਵਾਲੇ ਸਾਰੇ ਸੰਭਾਵੀ ਰਸਤਿਆਂ ਨੂੰ ਸੀਲ ਕਰੋ। ਦਰਵਾਜ਼ਿਆਂ ਦੀਆਂ ਚੁਗਾਠਾਂ ਅਤੇ ਸਾਈਡਿੰਗ ਅਤੇ ਘਰ ਦੀ ਨੀਂਹ ਦੇ ਵਿਚਕਾਰ ਦੇ ਫਾਸਲੇ ਵਲ ਖਾਸ ਧਿਆਨ ਦਿਓ। ਜੇ ਤੁਹਾਡੇ ਘਰ ਵਿਵਿੱਚ ਛਤ ਵਿੱਚ ਰਹਿਣ ਵਾਲੇ ਚੂਹੇ (ਰੋੋਡ ਰੳਟਸ) ਹਨ, ਤਾਂ ਛੱਤ ਦੇ ਖੇਤਰਾਂ ਵਿਚ ਮੋਰੀਆਂ ਲਈ ਜਾਂਚਣਾ ਨਾ ਭੁੱਲੋ।
- ਸੀਮਿੰਟ ਦੇ ਅਧਾਰਾਂ ਅਤੇ ਨੀਂਹਾਂ ਵਿਵਿੱਚ ਦਰਾੜਾਂ ਦੀ ਮੁਰੰਮਤ ਕਰੋ।
- ਸ਼ੈਡਾਂ ਦਾ ਨਿਰਮਾਣ ਕੰਨਕ੍ਰੀਟ ਦੀਆਂ ਸਲੈਬਾਂ ਤੇ ਕਰੋ।

ਕੀ ਮੈਂ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਜ਼ਹਿਰ ਵਰਤ ਸਕਦਾ/ਸਕਦੀ ਹਾਂ?

ਚੂਹਿਆਂ ਨੂੰ ਨਿਯੰਤ੍ਰਿਤ ਕਰਨ ਲਈ ਜ਼ਹਿਰ ਜਾਂ ਬੇਟਸ ਵਰਤਣਾ ਚੰਗਾ ਵਿਚਾਰ ਨਹੀਂ ਹੈ। ਜ਼ਹਿਰ ਖਾਏ ਹੋਏ ਚੂਹੇ ਰਿੜ੍ਹ ਕੇ ਦੂਰ ਜਾ ਕੇ ਮਰ ਸਕਦੇ ਹਨ, ਅਤੇ ਉਨ੍ਹਾਂ ਦੇ ਸਰੀਰਾਂ ਨੂੰ ਲੱਭਣਾ ਮੁਸਕਲ ਹੋ ਸਕਦਾ ਹੈ ਅਤੇ ਉਸਦਾ ਨਤੀਜਾ ਬੁਰੀਆਂ ਗੰਧਾਂ ਹੋ ਸਕਦਾ ਹੈ। ਜ਼ਹਿਰਾਂ ਗਲਤੀ ਨਾਲ ਪਾਲਤੂ ਜਾਨਵਰਾਂ, ਜੰਗਲੀ ਜਾਨਵਰਾਂ ਜਾਂ ਬੱਚਿਆਂ ਤ'ਕ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਅਲਟ੍ਰਾਸਾਉਂਡ ਦੂਆਰਾ ਚੂਹਿਆਂ ਨੂੰ ਭਜਾਉਣ ਵਾਲੇ ਉਪਕਰਣ, ਹਾਲਾਂਕਿ ਸ਼ੁਰੂ ਵਿੱਚ ਅਸਰਦਾਰ ਹੁੰਦੇ ਹਨ, ਮਹਿੰਗੇ ਹਨ ਅਤੇ ਚੂਹਿਆਂ ਨੂੰ ਖਤਮ ਕਰਨ ਵਿੱਚ ਲੰਮੇ ਸਮੇਂ ਲਈ ਕਾਮਯਾਬ ਨਹੀਂ ਹਨ।
ਜੇ ਰੋਕਥਾਮ ਲਈ ਕਦਮ ਚੁ'ਕਣ ਤੋਂ ਬਾਅਦ, ਤੁਹਾਡੀ ਸੰਪਤੀ ਤੇ ਚੂਹਿਆਂ ਦੀ ਸਮੱਸਿਆਂ ਹਲੇ ਵੀ ਮੌਜੂਦ ਹੈ ਅਤੇ ਤੁਸੀਂ ਚੂਹਿਆਂ ਦਾ ਜ਼ਹਿਰ ਅਜ਼ਮਾਉਣਾ ਚਾਹੂੰਦੇ ਹੋ, ਤਾਂ ਕੁਝ ਚੀਜ਼ਾਂ ਹਨ ਜਿੰਨਾਂ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਹੈ:
- ਬੇਟਿੰਗ ਤੋਂ ਪਹਿਲਾਂ ਕੁਝ ਦਿਨਾਂ ਲਈ ਜ਼ਹਿਰ ਤੋਂ ਬਿਨਾਂ ਭੋਜਨ ਰੱਖੋ, ਤਾਂ ਕਿ ਚੂਹੇ ਉਸ ਖੇਤਰ ਵਿਵਿੱਚ ਖਾਣਾ ਸ਼ੁਰੂ ਕਰ ਦੇਣ।
- ਲੇਬਲ ਤੇ ਦਿੱਤੇ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੀ ਪਾਲਣਾ ਕਰੋ।
- ਬੇਟ ਨੂੰ ਉਨ੍ਹਾਂ ਜਗ੍ਹਾਵਾਂ ਵਿਵਿੱਚ ਰੱਖੋ ਜਿਥੇ ਬ'ਚਿਆਂ ਜਾਂ ਪਾਲਤੂ ਜਾਨਵਰਾਂ ਦੀ ਪਹੁੰਚ ਨਹੀਂ ਹੈ।
- ਮਰੇ ਹੋਏ ਚੂਹਿਆਂ ਨੂੰ ਤੁਰੰਤ ਹਟਾਓ ਅਤੇ ਪੈਸਟ ਕੰਟ੍ਰੋਲ ਖਤਮ ਹੋ ਜਾਣ ਤੋਂ ਬਾਅਦ ਸਾਰੇ ਬੇਟ ਸਟੇਸ਼ਨਾਂ ਨੂੰ ਹਟਾ ਦਿਓ।
ਜੇ ਤੁਸੀਂ ਆਪਣੇ ਆਪ ਚੂਹਿਆਂ ਨੂੰ ਨਿਯੰਤ੍ਰਿਤ ਕਰਨ ਵਿਵਿੱਚ ਨਾਕਾਮਯਾਬ ਹੁੰਦੇ ਹੋ, ਤਾਂ ਆਪਣੀ ਸਹਾਇਤਾ ਕਰਨ ਲਈ ਪ੍ਰਮਾਣਿਤ ਸਟਾਫ ਵਾਲੀ ਲਸੰਸਸ਼ੁਦਾ ਕੰਪਨੀ ਨਾਲ ਸੰਪਰਕ ਕਰੋ।

ਮੈਂ ਉਨ੍ਹਾਂ ਜਗ੍ਹਾਵਾਂ ਨੂੰ ਕਿਵੇਂ ਸਾਫ ਕਰ ਸਕਦਾ/ਸਕਦੀ ਹਾਂ ਜਿਥੇ ਪਹਿਲਾਂ ਚੂਹੇ ਰਹਿੰਦੇ ਸਨ?

ਜਦੋਂ ਤੁਸੀਂ ਚੂਹਿਆਂ ਦੀਆਂ ਰਹਿਣ ਵਾਲੀਆਂ ਥਾਵਾਂ ਨੂੰ ਸਾਫ ਕਰ ਰਹੇ ਹੋ, ਤਾਂ ਧੂੜ ਨੂੰ ਉੱਡਣ ਤੋਂ ਰੋਕ। ਇਸ ਵਿਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਬੰਦ ਖੇਤਰ ਨੂੰ ੩੦ ਮਿੰਟਾਂ ਲਈ ਹਵਾਦਾਰ ਕਰਨਾ ਅਤੇ ਜਗ੍ਹਾ ਨੂੰ ਘਰੇਲੂ ਰੋਗਾਣੂਨਾਸ਼ਕ ਦੇ ਨਾਲ ਗਿੱਲਾ ਕਰਨਾ ਸ਼ਾਮਲ ਹੈ। ਆਮ ਮੰਤਵਾਂ ਲਈ ਵਰਤੇ ਜਾਣ ਵਾਲੇ ਜਿਆਦਾਤਰ ਰੋਗਾਣੂਨਾਸ਼ਕ ਅਤੇ ਘਰੇਲੂ ਸਾਬਣ ਪ੍ਰਭਾਵਸ਼ਾਲੀ ਹਨ। ੧ ਹਿੱਸਾ ਬਲੀਚ ਅਤੇ ੧੦ ਹਿੱਸੇ ਪਾਣੀ ਦਾ ਘੋਲ ਵੀ ਵਰਤਿਆ ਜਾ ਸਕਦਾ ਹੈ। ਘੋਲ ਨੂੰ ਕਿਸੇ ਵੀ ਮੌਜੂਦ ਵਾਇਰਸ ਨੂੰ ਹਿਲਾਉਣ ਤੋਂ ਪਰਹੇਜ਼ ਕਰਨ ਲਈ ਉਸ ਖੇਤਰ ਤੇ ਸਾਵਧਾਨੀ ਨਾਲ ਪਾਓ ਕਰੋ - ਸਪ੍ਰੇਅਰ ਨਾ ਵਰਤੋ। ਮੀਗਣਾਂ, ਆਲ੍ਹਣਾ ਬਣਾਉਣ ਵਾਲੀਆਂ ਸਮੱਗਰੀਆਂ ਅਤੇ ਹੋਰ ਕਚਰੇ ਨੂੰ ਪੇਪਰ ਟਾਵਲ ਨਾਲ ਸਾਫ ਕਰੋ ਅਤੇ ਪਲਾਸਟਿਕ ਦੇ ਗਾਰਬੇਜ ਬੈਗ ਵਿਵਿੱਚ ਪਾਓ। ਝਾੜੂ ਜਾਂ ਵੈਕਿਯੁਮ ਨਾਲ ਸਾਫ ਨਾ ਕਰੋ। ਸਮਾਨ ਨੂੰ ਦੋਹਰੇ ਬੈਗ ਵਿਵਿੱਚ ਪਾਓ, ਬੈਗਾਂ ਨੂੰ ਸੀਲ ਕਰੋ, ਅਤੇ ਫਿਰ ਬੈਗਾਂ ਨੂੰ ਸਥਾਨਕ ਬਾੲੁੇਲੌ ਦੇ ਅਨੁਸਾਰ ਦਫਨਾ ਦਿਓ, ਜਲਾ ਦਿਓ ਜਾਂ ਕੂੜੇ ਵਿਵਿੱਚ ਪਾਓ। ਫਰਸ਼ਾਂ, ਕਾਰਪੇਟਾਂ, ਕਪੜਿਆਂ ਅਤੇ ਬਿਸਤਰਿਆਂ ਨੂੰ ਸਾਫ ਕਰੋ ਅਤੇ ਚੂਹਿਆਂ ਨਾਲ ਸੰਪਰਕ ਵਿਵਿੱਚ ਆਉਣ ਵਾਲੇ ਕਾਉਂਟਰ ਟਾਪਾਂ, ਕੈਬੀਨੈਟਾਂ ਅਤੇ ਦਰਾਜਾਂ ਨੂੰ ਕਿਟਾਣੂ ਰਹਿਤ ਕਰੋ। ਰ'ਬੜ ਦੇ ਦਸਤਾਨਿਆਂ ਨੂੰ ਉਤਾਰਨ ਤੋਂ ਪਹਿਲਾਂ ਕਿਟਾਣੂਨਾਸ਼ਕ ਜਾਂ ਸਾਬਣ ਅਤੇ ਪਾਣੀ ਨਾਲ ਧੋਵੋ। ਸਫਾਈ ਦੇ ਦੌਰਾਨ, ਉਚਿਤ, ਚੰਗੀ ਤਰ੍ਹਾਂ ਫਿਟ ਹੋਣ ਵਾਲਾ ਫਿਲਟਰ ਨਕਾਬ (ਮਾਸਕ), ਰੱਬੜ ਦੇ ਦਸਤਾਨੇ ਅਤੇ ਗੌਗਲਜ਼ ਪਾਉਣ ਨੂੰ ਯਕੀਨੀ ਬਣਾਓ। ਉਚਿਤ ਨਕਾਬਾਂ ਬਾਰੇ ਹੋਰ ਜਾਣਕਾਰੀ ਲਈ ਆਪਣੇ ਸਥਾਨਕ ਪਬਲਿਕ ਹੈਲਥ ਯੁਨਿਟ ਜਾਂ ਏਨਵਾਏਰਨਮੈਂਟਲ ਹੈਲਥ ਅਫਸਰ ਨਾਲ ਸੰਪਰਕ ਕਰੋ।

ਸਰੋਤ : ਸਿਹਤ ਵਿਭਾਗ

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate