অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਚਿੱਚੜ ਕੀ ਹਨ ?

ਚਿੱੱਚੜ ਉਹ ਛੌਟੇ ਕੀੜੇ ਹਨ ਜੋ ਖੂਨ ਪੀਂਦੇ ਹਨ। ਕੁਝ ਤਿਲ ਦੇ ਬੀਜ ਦੇ ਮਾਪ ਦੇ ਹੁੰਦੇ ਹਨ।ਵੱਖ ਵੱਖ ਕਿਸਮ ਦੇ ਚਿੱਚੜ ਵੱਖ ਵੱਖ ਤਰ੍ਹਾਂ ਦੇ ਜਾਨਵਰ ਪਸੰਦ ਕਰਦੇ ਹਨ। ਕਈ ਵਾਰੀ, ਚਿੱਚੜ ਜਾਨਵਰ ਨੂੰ ਕੱਟਣ ਦੀ ਥਾਂ ਕਿਸੇ ਵਿਅਕਤੀ ਨੂੰ ਕੱਟ ਲੈਂਦਾ ਹੈ। ਭਾਵੇਂ ਜਿਆਦਾਤਰ ਚਿੱਚੜਾਂ ਦੇ ਕੱਟਣ ਕਰਕੇ ਕੋਈ ਬੀਮਾਰੀ ਨਹੀਂ ਹੁੰਦੀ, ਕੁਝ ਨਾਲ ਹੋ ਸਕਦੀ ਹੈ।

ਚਿੱਚੜ

ਲੰਮੇ ਘਾਹ ਅਤੇ ਜੰਗਲੀ ਖੇਤਰਾਂ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਕਿਸੇ ਵਿਅਕਤੀ ਉੱਤੇ ਦੇਖਣਾ ਉਸ ਵੇਲੇ ਸਭ ਤੋਂ ਆਸਾਨ ਹੁੰਦਾ ਹੈ ਜਦੋਂ ਉਹ ਅਸਲ  ਵਿੱਚ ਖੂਨ ਚੂਸ ਰਹੇ ਹੋਣ। ਚਿੱਚੜ ਕੁਝ ਹਿੱਸਾ ਚਮੜੀ ਦੇ ਥੱਲੇ ਵੜ ਜਾਂਦੇ  ਹਨ, ਕੱਟਦੇ ਹਨ, ਖੂਨ  ਚੂਸਦੇ ਹਨ ਅਤੇ ਫਿਰ ਡਿਗ ਜਾਂਦੇ ਹਨ। ਖੂਨ ਚੂਸ ਰਹੇ ਚਿੱਚੜ ਦਾ ਮੂੰਹ ਚਮੜੀ ਦੇ ਥੱਲੇ ਹੋਏਗਾ, ਪਰ ਪਿੱਛੇ ਦੇ ਹਿੱਸੇ ਬਾਹਰ ਨਿਕਲੇ ਹੁੰਦੇ ਹਨ। ਖੂਨ ਦੇ ਭਰੇ ਹੋਣ ਤੋਂ ਬਾਦ ਇਹ ਆਮਤੌਰ ਤੇ ਨੀਲੇ - ਸਲੇਟੀ ਰੰਗ ਦੇ ਹੁੰਦੇ ਹਨ। ਇਸ ਨੂੰ ਭਰਿਆ ਹੋਇਆ ਚਿੱਚੜ ਕਹਿੰਦੇ ਹਨ।

ਜੇ ਮੈਨੂੰ ਮੇਰੀ ਚਮੜੀ ਤੇ ਚਿੱਚੜ ਮਿਲੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ?

ਜੇ ਤੁਹਾਨੂੰ ਤੁਹਾਡੀ ਚਮੜੀ ਤੇ ਚਿੱਚੜ ਮਿਲਦਾ ਹੈ, ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਉਸ ਨੂੰ ਹਟਾ ਦਿਓ। ਆਪਣਾ ਸਾਰਾ ਸਰੀਰ ਅਤੇ ਕਪੜੇ ਜਾਂਚੋ। ਇੱਕ ਚਿੱਚੜ ਮਿਲ ਜਾਣ ਤੋਂ ਬਾਅਦ ਰੁਕੋ ਨਾ । ਸੰਭਵ ਹੈ ਕਿ ਹੋਰ ਵੀ ਹੋਣ। ਸੁਨਿਸ਼ਚਿਤ ਕਰੋ ਕਿ ਰੌਸ਼ਨੀ ਚੰਗੀ ਹੈ, ਤਾਂ ਕਿ ਤੁਸੀਂ ਕੋਈ ਵੀ ਚਿੱਚੜ ਦੇਖਣਾ ਖੁੰਝਾ ਨਾ ਦਿਓ।

ਜੇ ਤੁਸੀਂ ਚਿੱਚੜ ਤੱਕ ਪਹੁੰਚ ਨਹੀਂ ਸਕਦੇ ਜਾਂ ਉਸ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕਦੇ, ਤਾਂ ਕਿਸੇ ਹੋਰ ਕੋਲੋਂ ਚਿੱਚੜ ਨੂੰ ਹਟਾਉਣ ਵਿੱਚ ਸਹਾਇਤਾ ਲਓ ਜਾਂ ਉਸ ਨੂੰ ਹਟਾਉਣ ਲਈ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਕੋਲ ਜਾਓ। ਆਪਣੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਦਾ ਚਿੱਚੜਾਂ ਲਈ ਨਰੀਖਣ ਕਰੋ ਜੇ ਉਹ ਉਸ ਖੇਤਰ ਵਿੱਚ ਗਏ ਸੀ ਜਿਥੇ ਚਿੱਚੜ ਰਹਿ ਸਕਦੇ ਹਨ।

ਚਿੱਚੜ ਹਟਾਉਣ ਲਈ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਕੋਲ ਕਦੋਂ ਜਾਣਾ ਚਾਹੀਦਾ ਹੈ।

ਜੇ ਚਿੱਚੜ ਤੁਹਾਡੀ ਚਮੜੀ ਵਿੱਚ ਕਾਫੀ ਡੂੰਘਾ ਖੁਭਿਆ ਹੋਇਆ ਹੈ ਤਾਂ ਉਸ ਨੂੰ ਹਟਾਉਣ ਲਈ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਕੋਲ ਜਾਓ। ਜੇ ਲੋੜ ਹੋਵੇ ਤਾਂ, ਚਿੱਚੜ ਨੂੰ ਪਰੀਖਣ ਲਈ ਬੀ ਸੀ ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਕੋਲ ਭੇਜੇ।

ਸਰੋਤ : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate