অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਚਿੱਚੜਾਂ ਨੂੰ ਹਟਾਉਣਾ

ਚਿੱਚੜਾਂ ਨੂੰ ਹਟਾਉਣਾ

ਚਿੱਚੜਾਂ ਨੂੰ ਹਟਾਉਣਾ ਜੇ ਤੁਸੀਂ ਚਿੱਚੜ ਨੂੰ ਆਪਣੇ ਆਪ ਹਟਾ ਸਕਦੇ ਹੋ, ਤਾਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰੋ।

(੧) ਚਿੱਚੜ ਨੂੰ ਉਸ ਦੇ ਮੂੰਹ ਦੇ ਜਿੰਨੀ ਨੇੜੇ ਹੋ ਸਕੇ ਸਹਿਜੇ ਪਕੜਨ ਲਈ ਚਿਮਟੀ ਵਰਤੋ। ਚਿੱਚੜ ਦਾ ਸਰੀਰ ਤੁਹਾਡੀ ਚਮੜੀ ਦੇ ਉਪਰ ਹੋਏਗਾ। ਚਿੱਚੜ ਨੂੰ ਆਪਣੇ ਹੱਥਾਂ ਨਾਲ ਨਾ ਛੂਹੋ। ਜੇ ਸੰਭਵ ਹੋਏ ਤਾਂ ਦਸਤਾਨੇ ਪਾਓ।

(੨) ਆਰਾਮ ਨਾਲ ਚਿੱਚੜ ਨੂੰ ਚਮੜੀ ਤੋਂ ਸਿੱਧਾ ਚੁੱਕ ਲਓ। ਚਿੱਚੜ ਨੂੰ ਦਬਾਓ ਨਾ ਕਿਉਂਕਿ ਇਹ ਉਸ ਦੇ ਪੇਟ ਵਿੱਚਲੇ ਤੱਤਾਂ ਨੂੰ ਜਬਰਦਸਤੀ ਜ਼ਖਮ ਵਿੱਚ ਮਿਲਾ ਸਕਦਾ ਅਤੇ ਵਿਗਾੜ ਦੇ ਸੰਜੋਗ ਨੂੰ ਵਧਾ ਸਕਦਾ ਹੈ। ਚਿੱਚੜ ਨੂੰ ਨਾ ਤਾਂ ਝਟਕੋ, ਨਾ ਹੀ ਖੋਲੋ ਜਾਂ ਮਰੋੜੋ ਕਿਉਂਕਿ ਸੰਭਵ ਹੈ
ਅਜਿਹਾ ਕਰਨਾ ਸਿਰ ਨੂੰ ਧੜ ਤੋਂ ਵਖਰਾ ਕਰ ਦੇਵੇ। ਇਹ ਸੁਨਿਸ਼ਚਿਤ ਕਰਨਾ ਬਹੁਤ ਜਰੂਰੀ ਹੈ ਕਿ ਤੁਹਾਡੀ ਚਮੜੀ ਵਿੱਚ ਖੁੱਭੇ ਮੂੰਹ ਦੇ ਹਿਸਿਆਂ ਸਮੇਤ, ਸਾਰਾ ਚਿੱਚੜ ਹਟਾ ਦਿੱਤਾ ਜਾਏ।

(੩) ਚਿੱਚੜ ਹਟਾ ਦਿੱਤੇ ਜਾਣ ਦੇ ਬਾਅਦ, ਉਸ ਜਗ੍ਹਾ ਨੂੰ ਸਾਬਣ ਅਤੇ ਪਾਣੀ ਦੇ ਨਾਲ ਸਾਫ ਕਰੋ। ਤੁਸੀਂ ਉਸ ਜਗ੍ਹਾ ਤੇ ਥੋੜੀ ਜਿਹੀ
ਐਂਟੀਬਾਇਓਟਿਕ ਕਰੀਮ ਵੀ ਲਗਾ ਸਕਦੇ ਹੋ। ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। ਤੁਸੀਂ ਚਿੱਚੜ ਨੂੰ ਗ੍ਰੀਸ ਜਾਂ ਪਟਰੋਲ ਲਗਾ ਕੇ ਜਾਂ ਮਾਚਸ ਜਾਂ ਸਿਗਰੇਟ ਲਗਾ ਕੇ ਨਹੀਂ ਹਟਾ ਸਕਦੇ।

ਅਜਿਹਾ ਤਾਂ ਹੁੰਦਾ ਹੈ ਜੇ ਚਿੱਚੜ ਕਾਫੀ ਘੰਟਿਆਂ ਤੋਂ ਜਾਂ ਇੱਕ ਜਾਂ ਦੋ ਦਿਨ ਤੋਂ ਤੁਹਾਡੇ ਤੇ ਹੈ। ਜਦੋਂ ਚਿੱਚੜ ਤੁਹਾਡੀ ਚਮੜੀ ਵਿੱਚ ਕਾਫੀ ਡੂੰਘਾ ਵੜ ਗਿਆ ਹੈ ਤਾਂ ਉਸ ਦੇ ਮੂੰਹ ਦੇ ਕੁਝ ਹਿਸਿਆਂ ਨੂੰ ਚਮੜੀ ਵਿੱਚ ਛੱਡੇ ਬਿਨਾਂ ਚਿੱਚੜ ਨੂੰ ਹਟਾਉਣਾ ਬਹੁਤ ਮੁਸ਼ਕਲ ਹੈ, ਜੋ ਵਿਗਾੜ ਦਾ ਕਾਰਨ ਬਣ ਸਕਦਾ ਹੈ।

ਸਰੋਤ : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate