ਖ਼ਾਰਸ਼ ਇੱਕ ਚਮੜੀ ਦੀ ਇਨਫ਼ੈੱਕਸ਼ਨ ਹੈ ਜੋ ਬਹੁਤ ਛੋਟੇ ਜਿਹੇ ਕਿਰਮ (ਪਰਜੀਵੀ) ਮਾਈਟ (ਮਟਇ) ਕਾਰਨ ਹੁੰਦੀ ਹੈ। ਮਾਦਾ ਸਕੈਬੀ ਮਾਈਟ ਚਮੜੀ ਦੇ ਥੱਲੇ ਆਪਣੇ ਅੰਡੇ ਦਿੰਦੀ ਹੈ। ਅੰਡੇ ੩ - ੪ ਦਿਨਾਂ ਵਿਚ ਪੱਕ ਜਾਂਦੇ ਹਨ ਅਤੇ ਲਾਰਵਾ ਅੰਡਿਆਂ ਵਿਚੋਂ ਬਾਹਰ ਆ ਕੇ ਚਮੜੀ ਤੇ ਰਹਿ ਕੇ ਵੱਡਾ ਹੋ ਜਾਂਦਾ ਹੈ। ਇੱਥੇ ਫ਼ਿਰ ਇਸ ਦਾ ਦੂਜੇ ਕੀੜਿਆਂ ਨਾਲ ਮਿਲਾਪ ਹੋਣ ਕਰ ਕੇ ਹੋਰ ਅੰਡੇ ਅਤੇ ਨਵਾਂ ਜੀਵਨ ਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਤਰਾਂ ਇਨਫ਼ੈਕਸ਼ਨ ਵਧਦੀ ਜਾਂਦੀ ਹੈ।
ਖ਼ਾਰਸ਼ ਵਾਲੇ ਵਿਅਕਤੀ ਨਾਲ ਲਗਾਤਾਰ ਨਜ਼ਦੀਕੀ ਸੰਪਰਕ ਨਾਲ ਖ਼ਾਰਸ਼ ਫੈਲਦੀ ਹੈ। ਕੱਪੜੇ, ਤੌਲੀਏ ਜਾਂ ਬਿਸਤਰੇ ਸਾਂਝੇ ਕਰਨੇ ਖ਼ਾਰਸ਼ ਫੈਲਾਉਣ ਦੇ ਕੁੱਝ ਆਮ ਤਰੀਕੇ ਹਨ। ਖ਼ਾਰਸ਼ ਦਾ ਪਤਾ ਲੱਗਣ ਤੇ ਮਨੁੱਖ ਆਮ ਤੌਰ ਤੇ ਬੜੀ ਸ਼ਰਮ ਮਹਿਸੂਸ ਕਰਦੇ ਹਨ; ਪਰ ਇਹ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਇਸ ਦਾ ਮਤਲਬ ਤੁਹਾਡੀ ਘਟੀਆ ਦਰਜੇ ਦੀ ਸਰੀਰਕ ਸਫ਼ਾਈ ਨਹੀਂ ਹੈ।
ਇਹ ਹੋ ਸਕਦਾ ਹੈ ਕਿ ਇਨਫ਼ੈੱਕਸ਼ਨ ਹੋਣ ਤੋਂ ੨ ਤੋਂ ੬ ਹਫ਼ਤਿਆਂ ਬਾਅਦ ਤੱਕ ਕੋਈ ਵੀ ਨਿਸ਼ਾਨੀ ਨਜ਼ਰ ਨਾ ਆਵੇ। ਇਸ ਤੋਂ ਬਾਅਦ ਸਰੀਰ ਤੇ ਲਾਲ ਰੈਸ਼ ਨਜ਼ਰ ਆਉਣਗੇ ਜਿਨ੍ਹਾਂ ਤੇ ਕਾਫ਼ੀ ਖ਼ਾਰਸ਼ ਮਹਿਸੂਸ ਹੋਵੇਗੀ। ਰਾਤ ਨੂੰ ਆਮ ਤੌਰ ਤੇ ਜ਼ਿਆਦਾ ਖ਼ਾਰਸ਼ ਹੁੰਦੀ ਹੈ। ਉਂਗਲੀਆਂ ਦੇ ਵਿਚਕਾਰ, ਗੁੱਟ ਅਤੇ ਕੂਹਣੀ ਦੇ ਅੰਦਰਲੇ ਪਾਸੇ, ਛਾਤੀ, ਨਰ ਜਣਨ ਇੰਦਰੀ, ਕਮਰ ਦੀ ਪੇਟੀ ਵਾਲੀ ਜਗ੍ਹਾ, ਚਿੱਤੜਾਂ ਦੇ ਪਿੱਛੇ ਆਮ ਤੌਰ ਤੇ ਰੈਸ਼ ਨਜ਼ਰ ਆਉਂਦੇ ਹਨ। ਬੱਚਿਆਂ ਵਿਚ ਇਸ ਦਾ ਅਸਰ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੇ ਹੁੰਦਾ ਹੈ। ਖੁਰਕ ਕਰਨ ਨਾਲ ਚਮੜੀ ਦੀ ਕੋਈ ਦੂਜੀ ਇਨਫ਼ੈੱਕਸ਼ਨ ਹੋ ਸਕਦੀ ਹੈ।
ਜੇ ਤੁਹਾਡੀ ਇਮਿਊਨ ਪ੍ਰਣਾਲੀ ਕਮਜ਼ੋਰ ਹੈ, ਜਿਵੇਂ ਕਿ ਹਿਊਮਨ ਇਮਿਊਨੋਡੈਫ਼ੀਸ਼ੈਂਸੀ ਵਾਇਰਸ (ਐੱਚ.ਆਈ.ਵੀ) ਇਨਫ਼ੈੱਕਸ਼ਨ ਤਾਂ ਤੁਹਾਨੂੰ ਗੰਭੀਰ ਕਿਸਮ ਦੀ ਪੇਪੜੀ ਵਾਲੀ ਖ਼ਾਰਸ਼ ਹੋ ਸਕਦੀ ਹੈ ਜਿਸ ਨੂੰ ਨਾਰਵੇਜੀਅਨ ਖ਼ਾਰਸ਼ ਕਹਿੰਦੇ ਹਨ। ਪੇਪੜੀ ਵਾਲੀ ਖ਼ਾਰਸ਼ ਬਹੁਤ ਛੂਤ ਵਾਲੀ ਹੁੰਦੀ ਹੈ ਅਤੇ ਇਸ ਦਾ ਇਲਾਜ ਬਹੁਤ ਮੁਸ਼ਕਲ ਹੈ ਕਿਉਂਕਿ ਚਮੜੀ ਦੇ ਥੱਲੇ ਅਤੇ ਚਮੜੀ ਦੇ ਉੱਤੇ ਬਹੁਤ ਜ਼ਿਆਦਾ ਕਿਰਮ ਹੋ ਜਾਂਦੇ ਹਨ।
ਲਗਾਤਾਰ ਜ਼ਿਆਦਾ ਖੁਰਕ ਹੋਣਾ ਹੀ ਖ਼ਾਰਸ਼ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਕੁੱਝ ਹਾਲਤਾਂ ਵਿਚ ਛੋਟੇ ਛੋਟੇ ਮਿਟਮੈਲੇ ਜਿਹੇ ਚਿੱਟੇ ਖ਼ਾਰਸ਼ ਦੇ ਦਾਣੇ ਨਜ਼ਰ ਆੳਦੇ ਹਨ। ਇਹ ਚਮੜੀ ਦੀ ਸਤਹ ਦੇ ਥੱਲੇ ਧਾਗੇ ਵਰਗੀਆਂ ਬਰੀਕ ਲਾਈਨਾਂ ਵਾਂਗ ਦਿਸਦੇ ਹਨ। ਡਾਕਟਰ ਦੇ ਦੇਖਣ ਤੋਂ ਪਹਿਲਾਂ ਹੀ ਰੋਗੀ ਵੱਲੋਂ ਖੁਰਕ ਕਰਨ ਨਾਲ ਇਹ ਛੁਪ ਜਾਂਦੇ ਹਨ। ਕਿਉਂਕਿ ਚਮੜੀ ਤੇ ਰੈਸ਼ ਅਤੇ ਖ਼ਾਰਸ਼ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਇਸ ਲਈ ਸਿਰਫ਼ ਤੁਹਾਡੀ ਸਿਹਤ ਸੰਭਾਲ ਕਰਨ ਵਾਲਾ ਹੀ ਦੱਸ ਸਕਦਾ ਹੈ ਕਿ ਤੁਹਾਨੂੰ ਖ਼ਾਰਸ਼ ਹੈ ਕਿ ਨਹੀਂ। ਤੁਹਾਡੀ ਸਿਹਤ ਸੰਭਾਲ ਕਰਨ ਵਾਲਾ ਤੁਹਾਡੀ ਚਮੜੀ ਦੇ ਥੋੜ੍ਹੇ ਜਿਹੇ ਨਮੂਨੇ ਨੂੰ ਮਾਈਕ੍ਰੋਸਕੋਪ ਥੱਲੇ ਵੇਖ ਕੇ ਹੀ ਦੱਸ ਸਕਦਾ ਹੈ।
ਪੇਪੜੀ ਵਾਲੀ (ਨਾਰਵੇਜੀਅਨ) ਖ਼ਾਰਸ਼ ਦੀਆਂ ਨਿਸ਼ਾਨੀਆਂ ਵਿਚ ਇਹ ਸ਼ਾਮਲ ਹਨ:
(੧) ਹੱਥਾਂ, ਪੈਰਾਂ, ਸਿਰ, ਚਿਹਰੇ ਅਤੇ ਸਰੀਰ ਤੇ ਛਿਲਕਿਆਂ ਵਾਲੇ ਪੇਪੜੀ ਵਾਲੇ ਜ਼ਖਮ
(੨) ਚਿਹਰੇ ਦੀ ਚਮੜੀ ਤੋਂ ਸਿਕੜੇ ਜਿਹੇ ਉੇੱਤਰਨੇ
(੩) ਵਾਲਾਂ ਦਾ ਘਟਣਾ ਜਾਂ
(੪) ਥੋੜ੍ਹੀ ਥੋੜ੍ਹੀ ਖ਼ਾਰਸ਼
ਇਲਾਜ ਤੋਂ ਬਿਨਾਂ ਖ਼ਾਰਸ਼ ਨਹੀਂ ਹਟੇਗੀ।
ਖ਼ਾਰਸ਼ ਦਾ ਇਲਾਜ ਕਰਨ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਮਿਲੋ। ਫ਼ਾਰਮੇਸੀਆਂ ਵਿਚੋਂ ਕਈ ਕਿਸਮ ਦੇ ਲੋਸ਼ਨ ਜਾਂ ਕਰੀਮਾਂ ਮਿਲਦੀਆਂ ਹਨ ਜੋ ਤੁਸੀਂ ਖਰੀਦ ਸਕਦੇ ਹੋ। ਇਹ ਬੜਾ ਮਹੱਤਵਪੂਰਨ ਹੈ ਕਿ ਲੇਬਲ ਤੇ ਦਿੱਤੇ ਨਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਅਨੁਸਾਰ ਅਮਲ ਕਰੋ। ਹੋ ਸਕਦਾ ਹੈ ਕਿ ਕੁੱਝ ਕੁ ਇਲਾਜ ਬੱਚਿਆਂ, ਗਰਭਵਤੀ ਔਰਤਾਂ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾ ਲਈ ਠੀਕ ਨਾ ਹੋਣ।
ਕਿਉਂਕਿ ਬਾਲਗਾਂ ਨੂੰ ਖ਼ਾਰਸ਼ ਆਮ ਤੌਰ ਤੇ ਧੌਣ ਤੋਂ ਉੱਪਰ ਨਹੀਂ ਹੁੰਦੀ ਇਸ ਲਈ ਉਨ੍ਹਾਂ ਨੂੰ ਚਿਹਰੇ ਅਤੇ ਸਿਰ ਤੇ ਲੋਸ਼ਨ ਲਗਾਉਣ ਦੀ ਲੋੜ ਨਹੀਂ ਹੁੰਦੀ। ਤੁਹਾਡਾ ਸਿਹਤ ਸੰਭਾਲ ਕਰਨ ਵਾਲਾ ਬੱਚਿਆਂ ਦੇ ਸਿਰ ਅਤੇ ਖੋਪੜੀ ਤੇ ਲੋਸ਼ਨ ਲਗਾਉਣ ਦੀ ਸਿਫ਼ਾਰਸ਼ ਕਰ ਸਕਦਾ ਹੈ।
ਇਲਾਜ ਦੇ ੧ ਤੋਂ ੨ ਹਫ਼ਿਤਆਂ ਬਾਅਦ ਤੱਕ ਵੀ ਖੁਰਕ ਹੁੰਦੀ ਰਹੇਗੀ। ਇਹ ਆਮ ਹੈ ਅਤੇ ਠੀਕ ਹੋ ਜਾਂਦੀ ਹੈ। ਜਦ ਤੱਕ ਤੁਹਾਡਾ ਸਿਹਤ ਸੰਭਾਲ ਕਰਨ ਵਾਲਾ ਸਿਫ਼ਾਰਸ਼ ਨਾ ਕਰੇ ਦੁਬਾਰਾ ਇਲਾਜ ਸ਼ੁਰੂ ਨਾ ਕਰੋ। ਤੁਹਾਡਾ ਸਿਹਤ ਸੰਭਾਲ ਕਰਨ ਵਾਲਾ ਪਹਿਲੇ ਇਲਾਜ ਦੇ ੧ ਹਫ਼ਤੇ ਬਾਅਦ ਦੁਬਾਰਾ ਇਲਾਜ ਦੀ ਸਿਫ਼ਾਰਸ਼ ਕਰ ਸਕਦਾ ਹੈ।
ਪੇਪੜੀ ਵਾਲੀ (ਨਾਰਵੇਜੀਅਨ) ਖ਼ਾਰਸ਼ ਬੜੀ ਛੂਤ ਵਾਲੀ ਹੁੰਦੀ ਹੈ ਅਤੇ ਇਸ ਦਾ ਇਲਾਜ ਬੜਾ ਮੁਸ਼ਕਲ ਹੋ ਸਕਦਾ ਹੈ। ਆਮ ਖ਼ਾਰਸ਼ ਵਾਲੀਆਂ ਦਵਾਈਆਂ ਸ਼ਾਇਦ ਇਸ ਤੇ ਅਸਰ ਨਾ ਕਰਨ। ਹੋਰ ਜ਼ਿਆਦਾ ਜਾਣਕਾਰੀ ਲਈ ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ।
ਜੇ ਤੁਹਾਡੇ ਘਰ ਜਾਂ ਪਰਵਾਰ ਵਿਚ ਕਿਸੇ ਇੱਕ ਨੂੰ ਖ਼ਾਰਸ਼ ਹੋਈ ਹੈ ਤਾਂ ਘਰ ਦੇ ਹੋਰ ਮੈਂਬਰਾਂ ਨੂੰ ਵੀ ਖ਼ਾਰਸ਼ ਹੋਣ ਦੀ ਕਾਫ਼ੀ ਸੰਭਾਵਨਾ ਹੈ। ਉਨ੍ਹਾਂ ਵਿਚ ਬੇਸ਼ੱਕ ਕੋਈ ਨਿਸ਼ਾਨੀਆਂ ਹਾਲੀ ਨਜ਼ਰ ਨਾ ਆਉਣ। ਇਸ ਲਈ ਇਹ ਹੀ ਚੰਗਾ ਹੈ ਕਿ ਘਰ ਦੇ ਸਾਰੇ ਮੈਂਬਰ ਇੱਕੋ ਵਕਤ ਇਕੱਠੇ ਇਲਾਜ ਕਰਵਾਉਣ। ਇਲਾਜ ਪੂਰਾ ਹੋਣ ਤੋਂ ਬਾਅਦ ਹੀ ਬੱਚੇ ਸਕੂਲ ਜਾਂ ਡੇ-ਕੇਅਰ ਜਾਣ।
(੧) ਸਕੂਲ ਜਾਂ ਡੇ - ਕੇਅਰ ਜਾਂਦਾ ਹੈ।
(੨) ਨਰਸਿੰਗ ਹੋਮ ਵਿਚ ਜਾਂ ਐਸੇ ਵਾਤਾਵਰਨ ਵਿਚ ਰਹਿੰਦਾ ਹੈ ਜਿੱਥੇ ਨਜ਼ਦੀਕ ਦੇ ਸੰਪਰਕ ਤੋਂ ਬਚਣਾ ਬੜਾ ਮੁਸ਼ਕਲ ਹੈ।
ਇਸ ਤੋਂ ਇਲਾਵਾ ਖ਼ਾਰਸ਼ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਕੱਪੜਿਆਂ ਅਤੇ ਬਿਸਤਰਿਆਂ ਨੂੰ ਵੈਕਿਊਮ ਕਰ ਕੇ ਸਾਫ਼ ਕਰੋ।
ਇਲਾਜ ਤੋਂ ਬਾਅਦ ਸਾਫ਼ ਕੱਪੜੇ ਪਹਿਨੋ ਅਤੇ ਸਾਫ਼ ਬਿਸਤਰਾ ਲਵੋ। ਇਲਾਜ ਸ਼ੁਰੂ ਹੋਣ ਤੋਂ ੩ ਦਿਨ ਪਹਿਲਾਂ ਦੌਰਾਨ ਚਮੜੀ ਨੂੰ ਲੱਗੇ ਕੱਪੜੇ ਅਤੇ ਬਿਸਤਰੇ ਨੂੰ ਠੀਕ ਤਰੀਕੇ ਨਾਲ ਧੋ ਕੇ ਸਾਫ਼ ਕਰੋ। ਇਨ੍ਹਾਂ ਨੂੰ ਡੇਟਰਜੈਂਟ ਨਾਲ ਗਰਮ ਪਾਣੀ ਵਿਚ ਧੋਵੋ ਅਤੇ ਗਰਮ ਹਵਾ ਨਾਲ ਹੀ ਸੁਕਾਓ। ਜਿਹੜੇ ਮਾਈਟ ੩ ਦਿਨ ਜਾਂ ਇਸ ਤੋਂ ਜ਼ਿਆਦਾ ਚਮੜੀ ਦੇ ਸੰਪਰਕ ਵਿਚ ਨਹੀਂ ਆਉਂਦੇ ਉਹ ਆਪਣੇ ਆਪ ਮਰ ਜਾਂਦੇ ਹਨ। ਜਿਹੜੇ ਕੱਪੜੇ ਨਹੀਂ ਧੋਤੇ ਜਾ ਸਕਦੇ ਉਨ੍ਹਾਂ ਨੂੰ ਦੁਬਾਰਾ ਵਰਤੋਂ ਕਰਨ ਤੋਂ ਪਹਿਲਾਂ ਕੁੱਝ ਦਿਨਾਂ ਤੋਂ ਲੈ ਕੇ ਇੱਕ ਹਫ਼ਤੇ ਤੱਕ ਸਟੋਰ ਕਰਕੇ ਰੱਖੋ। ਗੱਦਿਆਂ ਅਤੇ ਫਰਨੀਚਰ ਨੂੰ ਧੋਣ ਦੀ ਲੋੜ ਨਹੀਂ। ਘਰ ਨੂੰ ਅਤੇ ਗੱਦਿਆਂ ਵਾਲੇ ਫ਼ਰਨੀਚਰ ਨੂੰ ਚੰਗੀ ਤਰਾਂ ਵੈਕਿਊਮ ਕਰਨਾ ਇੱਕ ਚੰਗੀ ਗੱਲ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/16/2020