ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ (ਹਿਬ) ਵੈਕਸੀਨ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ (ਹਿਬ) ਵੈਕਸੀਨ

ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ (ਹਿਬ) ਵੈਕਸੀਨ ਬਾਰੇ ਜਾਣਕਾਰੀ।

ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਵੈਕਸੀਨ ਸਮੇਂ ਸਿਰ ਦਿਵਾਓ।

ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਤੁਹਾਡੇ ਬੱਚੇ ਦਾ ਜ਼ਿੰਦਗ਼ੀ-ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ।
ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ 50 ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਹਿਬ ਵੈਕਸੀਨ ਕੀ ਹੈ?

ਹਿਬ ਵੈਕਸੀਨ ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ (ਹਿਬ) ਬੈਕਟੀਰੀਆ ਕਰਕੇ ਹੋਣ ਵਾਲੇ ਵਿਗਾੜ ਦੇ ਵਿਰੁੱਧ ਰੱਖਿਆ ਕਰਦੀ ਹੈ। ਇਸ ਦੇ ਨਾਮ ਦੇ ਬਾਵਜੂਦ, ਇਹ ਬੀਮਾਰੀ ਇੰਨਫਲੂਐਨਜ਼ਾ ਜਾਂ ਫਲੂ ਨਹੀਂ ਹੈ। ਹਿਬ ਵੈਕਸੀਨ ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹੈ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕੀਤੇ ਜਾਣ ਵਾਲੇ ਤੁਹਾਡੇ ਬੱਚੇ ਦੇ ਨੇਮਕ ਟੀਕਾਕਰਣ ਦੇ ਹਿਸੇ ਵਜੋਂ ਮੁਫਤ ਮੁਹੱਈਆ ਕੀਤੀ ਜਾਂਦੀ ਹੈ। ਅਪੌਇੰਟਮੈਂਟ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਫੋਨ ਕਰੋ।

ਹਿਬ ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ?

2 ਮਹੀਨੇ ਅਤੇ 59 ਮਹੀਨਿਆਂ (5 ਸਾਲ ਤੋਂ ਘੱਟ) ਦੀ ਉਮਰ ਦੇ ਵਿੱਚ ਦੇ ਬੱਚਿਆਂ ਨੂੰ ਹਿਬ ਵੈਕਸੀਨ ਮਿਲਣੀ ਚਾਹੀਦੀ ਹੈ। ਇਸ ਨੂੰ ਆਮਤੌਰ ਤੇ ਦੂਸਰੀਆਂ ਵੈਕਸੀਨਾਂ ਜਿਵੇਂ ਕਿ ਟੈਟਨਸ, ਡਿਪਥੀਰੀਆ, ਪਰਟੂਸਿਸ, ਹੈਪੇਟਾਈਟਸ ਬੀ ਅਤੇ ਪੋਲਿਓ, ਦੇ ਨਾਲ ਇਕੱਠੇ ਦਿੱਤਾ ਜਾਂਦਾ ਹੈ।
ਖਾਸ ਮੈਡੀਕਲ ਅਵਸਥਾਵਾਂ ਵਾਲੇ 5 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਕੁਝ ਲੋਕਾਂ ਨੂੰ ਹਿਬ ਵਿਗਾੜ ਦਾ ਜਿਆਦਾ ਖਤਰਾ ਹੈ। ਵੈਕਸੀਨ ਉਨ੍ਹਾਂ ਲੋਕਾਂ ਨੂੰ ਮੁਫਤ ਦਿੱਤੀ ਜਾਂਦੀ ਹੈ ਜਿੰਨਾਂ ਨੂੰ ਹੇਠਾਂ ਦਿੱਤੀਆਂ ਚੀਜ਼ਾਂ ਹਨ:
- ਤਿਲੀ ਨਾ ਹੋਣਾ, ਜਾਂ ਅਜਿਹੀ ਤਿਲੀ ਜੋ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ;
- ਸਿਕਲ  ਸੈਲ ਬੀਮਾਰੀ;
- ਸਰੀਰ ਨੂੰ ਬੀਮਾਰੀ ਤੋਂ ਸੁਰੱਖਿਅਤ ਰੱਖਣ ਵਾਲੀ ਪ੍ਰਣਾਲੀ ਜੋ ਬੀਮਾਰੀ ਜਾਂ ਮੈਡੀਕਲ ਇਲਾਜ ਕਰਕੇ ਕਮਜ਼ੋਰ ਹੋ ਗਈ ਹੈ;
- ਇਸਲੈਟ ਸੈਲ ਜਾਂ ਠੋਸ ਇੰਦਰੀ ਟਰਾਂਸਪਲਾਂਟ, ਜਾਂ ਕੋਕਲੀਅਰ (ਇੰਨਰ ਈਅਰ) ਇੰਮਪਲਾਂਟ, ਜਾਂ ਉਸ ਲਈ ਇੰਤਜ਼ਾਰ ਕਰ ਰਹੇ ਜਾਂ
- ਸਟੈਮ ਸੈਲ ਟਰਾਂਸਪਲਾਂਟ ਹੋ ਗਿਆ ਹੈ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਹਿਬ ਵੈਕਸੀਨ ਦੇ ਕੀ ਲਾਭ ਹਨ?

ਹਿਬ ਵੈਕਸੀਨ ਹਿਬ ਵਿਗਾੜ, ਜੋ ਕਿ ਇੱਕ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀ ਹੋ ਸਕਦੀ ਹੈ, ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਚੰਗਾ ਢੰਗ ਹੈ। ਜਦੋਂ ਤੁਸੀਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ।ਵੈਕਸੀਨ ਲਗਵਾਉਣਾ ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ (ਨਿਡਲੁੲਨਜ਼ੳੲ ਟੇਪੲ ਬ) ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਕਈ ਬੱਚਿਆਂ ਨੂੰ ਬੁਖਾਰ ਹੋ ਸਕਦਾ ਹੈ ਜਾਂ ਉਹ ਨੀਂਦ ਆਉਣ, ਚਿੜਚਿੜੇਪਨ ਅਤੇ ਭੁੱਖ ਨਾ ਲਗਣ ਦਾ ਅਨੁਭਵ ਕਰ ਸਕਦੇ ਹਨ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ 15 ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਐਸੀਟਾਮੀਨੋਫੇਨ ਜਾਂ ਟੈਲੀਨੋਲ ਬੁਖ਼ਾਰ ਲਈ ਅਤੇ ਦੁਖਣ ਤੋਂ ਦਿੱਤੀ ਜਾ ਸਕਦੀ ਹੈ। ਅਸ਼ਅ ਜਾਂ ਐਸਪਰੀਨ (ਅਸਪਰਿਨ੍ਰਿ) ਰਾਈ ਸਿੰਡਰੋਮ ਦੇ ਖ਼ਤਰੇ ਕਾਰਨ 20 ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਵਿਰਲੀ ਸੰਭਾਵਨਾ, ਇੱਕ ਮਿਲਿਅਨ ਵਿੱਚੋਂ 1 ਤੋਂ ਵੀ ਘੱਟ ਵਿੱਚ, ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹਾ ਹੁੰਦਾ ਹੈ, ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਇਸ ਦਾ ਇਲਾਜ ਕਰਨ ਲਈ ਤਿਆਰ ਹੈ। ਐਮਰਜੈਂਸੀ ਇਲਾਜ ਵਿੱਚ ਸ਼ਾਮਲ ਹਨ ਐਪੀਨੇਫਟਿੰਨ ਦਿੱਤੇ ਜਾਣਾ ਅਤੇ ਐਮਬੁਲੈਂਸ ਰਾਹੀਂ ਨਜ਼ਦੀਕੀ ਐਮਰਜੈਂਸੀ ਵਿਭਾਗ ਤੱਕ ਟ੍ਰਾਂਸਫਰ ਸ਼ਾਮਲ ਹੈ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਹਿਬ ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ?

ਜੇ ਤੁਹਾਨੂੰ ਪਹਿਲਾਂ ਲਈ ਗਈ ਹਿਬ ਵੈਕਸੀਨ ਦੀ ਖੁਰਾਕ, ਜਾਂ ਵੈਕਸੀਨ ਦੇ ਕਿਸੇ ਵੀ ਅੰਸ਼ ਜਾਂ ਲੇਟੈਕਸ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ (ਹਿਬ) ਵਿਗਾੜ ਕੀ ਹੈ?

ਹਿਬ ਵਿਗਾੜ ਹੀਮੋਫਿਲਿਸ ਇੰਫਲੂਐਨਜ਼ਾਏ ਟਾਇਪ ਬੀ ਬੈਕਟੀਰੀਆ ਕਰਕੇ ਹੁੰਦਾ ਹੈ। ਇਹ ਆਮਤੌਰ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਿਗਾੜਗ੍ਰਸਤ ਕਰਦਾ ਹੈ ਅਤੇ ਜਿਆਦਾਤਰ ਵਿਗਾੜ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹੁੰਦੇ ਹਨ। ਹਿਬ, ਮੈਨਿੰਨਜਾਈਟਸ ਜੋ ਕਿ ਦਿਮਾਗ ਨੂੰ ਢੱਕਣ ਵਾਲੀ ਪਰਤ ਦਾ ਵਿਗਾੜ ਅਤੇ ਸੈਪਟੀਸੀਮੀਆ- ਜੋ ਖੁਨ ਦਾ ਵਿਗਾੜ ਹੈ, ਸਮੇਤ ਗੰਭੀਰ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।ਬੀਮਾਰ ਹੋਣ ਵਾਲੇ ਹਰੇਕ 20 ਬੱਚਿਆਂ ਵਿੱਚੋਂ 1 ਦੀ ਮੋਤ ਹੋ ਸਕਦੀ ਹੈ।ਵਿਗਾੜ ਦੀਆਂ ਸਥਾਈ ਜਟਿਲਤਾਵਾਂ ਵਿੱਚ ਦਿਮਾਗੀ ਨੁਕਸਾਨ ਅਤੇ ਬਹਿਰਾਪਨ ਸ਼ਾਮਲ ਹਨ।
ਹਿਬ ਬੈਕਟੀਰੀਆ ਕਰਕੇ ਗਲੇ ਵਿੱਚ ਐਪੀਗਲੌਟਾਈਟਿਸ ਨਾਮ ਦੀ ਗੰਭੀਰ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਬੀਮਾਰੀ ਵੀ ਹੋ ਸਕਦੀ ਹੈ।ਇਸ ਵਿਗਾੜ ਵਾਲੇ ਬੱਚੇ ਨੂੰ ਸਾਹ ਲੈਣ ਵਿੱਚ ਗੰਭੀਰ ਮੁਸ਼ਕਲ ਹੋ ਸਕਦੀ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਐਮਰਜੈਂਸੀ ਆਪਰੇਸ਼ਨ ਦੀ ਲੋੜ ਹੋ ਸਕਦੀ ਹੈ।

ਹਿਬ ਵਿਗਾੜ ਕਿਵੇਂ ਫੈਲਦਾ ਹੈ?

ਹਿਬ ਵਿਗਾੜ ਖੰਘਣ, ਛਿੱਕਣ ਜਾਂ ਨਿਕਟੀ ਆਮ੍ਹੋ ਸਾਮ੍ਹਣੇ ਦੇ ਸੰਪਰਕ ਨਾਲ ਫੈਲਦਾ ਹੈ। ਇਹ ਥੁੱਕ ਰਾਹੀਂ ਵੀ ਫੈਲ ਸਕਦਾ ਹੈ ਜਦੋਂ ਲੋਕ ਚੁੰਮਦੇ ਹਨ ਜਾਂ ਖਾਣਾ, ਭਾਂਡੇ ਅਤੇ ਪੇਯ ਪਦਾਰਥ ਵਰਗੀਆਂ ਚੀਜ਼ਾਂ ਸਾਂਝੀਆਂ ਕਰਦੇ ਹਨ।ਬੱਚੇ ਅਤੇ ਨਿਆਣੇ ਸੂਦਰ, ਬੋਤਲਾਂ ਜਾਂ ਦੂਸਰੇ ਬੱਚਿਆਂ ਦੁਆਰਾ ਵਰਤੇ ਗਏ ਖਿਡੌਣੇ ਸਾਂਝੇ ਕਰਨ ਨਾਲ ਵੀ ਬੀਮਾਰ ਹੋ ਸਕਦੇ ਹਨ। ਹਿਬ ਬੀਮਾਰੀ ਬਚਪਨ ਦੇ ਨੇਮਕ ਟੀਕਾਕਰਣ ਪ੍ਰੋਗਰਾਮਾਂ ਕਰਕੇ ਹੁਣ ਬੀ ਸੀ ਵਿੱਚ ਵਿਰਲੀ ਹੈ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ
ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ 19 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।
3.43537414966
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top