ਛੋਟੇ, ਸਲੇਟੀ ਭੂਰੇ ਰੰਗ ਦੇ, ਬਿਨਾਂ ਪੱਖਾਂ ਵਾਲੇ ਕੀੜੇ ਹੁੰਦੇ ਹਨ ਜੋ ਖੋਪਰੀ ਤੇ ਰਹਿੰਦੇ ਹੋਏ, ਮਨੁੱਖੀ ਖੂਨ ਪੀਂਦੇ ਹਨ। ਇਹ ਅੰਡੇ, ਜਿੰਨਾਂ ਨੂੰ ਨਿਟਸ (ਨਟਿਸ) ਵੀ ਕਿਹਾ ਜਾਂਦਾ ਹੈ, ਦਿੰਦੇ ਹਨ ਜੋ ਖੋਪਰੀ ਦੇ ਬਹੁਤ ਨੇੜੇ ਦੇ ਵਾਲਾਂ ਦੇ ਨਾਲ ਚਿਪਕ ਜਾਂਦੇ ਹਨ।
ਸਿਰ ਦੀਆਂ ਜੂੰਆਂ ਕਰਕੇ ਬੀਮਾਰੀ ਹੁੰਦੀ ਜਾਂ ਫੈਲਦੀ ਨਹੀਂ ਹੈ। ਇਹ ਇੰਨਾਂ ਕਰਕੇ ਹੋਣ ਵਾਲੀ ਬੇਅਰਾਮੀ ਅਤੇ ਇੰਨਾਂ ਦੇ ਇੱਕ ਵਿਅਕਤੀ ਤੋਂ ਦੂਸਰੇ ਤੱਕ ਬਹੁਤ ਅਸਾਨੀ ਦੇ ਨਾਲ ਫੈਲਣ ਕਰਕੇ ਖਿਝਾਉਣ ਵਾਲੀਆਂ ਹੋ ਸਕਦੀਆਂ ਹਨ।
ਸਿਰ ਦੀਆਂ ਜੂੰਆਂ ਦਾ ਅਕਸਰ ਪਤਾ ਨਹੀਂ ਲਗਦਾ ਹੈ ਜਾਂ ਇੰਨਾਂ ਦੀ ਪਛਾਣ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਹੈ। ਸਿਰ ਦੀਆਂ ਜੂੰਆਂ ਨੂੰ ਦੇਖਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਛੋਟੀਆਂ ਹੁੰਦੀਆਂ ਹਨ ਅਤੇ ਇੱਕ ਥਾਂ ਤੋਂ ਦੂਸਰੇ ਤੱਕ ਤੁਰਦੀਆਂ ਫਿਰਦੀਆਂ ਰਹਿੰਦੀਆਂ ਹਨ। ਨਿਟਸ (ਨਟਿਸ) ਨੂੰ ਦੇਖਣਾ ਜਿਆਦਾ ਅਸਾਨ ਹੁੰਦਾ ਹੈ।ਜਿਉਂਦੀਆਂ ਹੋਈਆਂ ਨਿਟਸ (ਨਟਿਸ) ਬਹੁਤ ਛੋਟੀਆਂ ਹੁੰਦੀਆਂ ਹਨ, ਤਿੱਲ ਦੇ ਬੀਜ ਦਾ ਲਗਭਗ ਇੱਕ ਤਿਹਾਈ (੧/੩) ਅਤੇ ਇੰਨਾਂ ਨੂੰ ਅੰਡੇ ਵਿੱਚੋਂ ਨਿਕਲਣ ਵਿੱਚ ਲਗਭਗ ਇੱਕ ਹਫਤਾ ਲਗਦਾ ਹੈ।ਮਰੀਆਂ ਹੋਈਆਂ ਨਿਟਸ (ਨਟਿਸ) ਵਾਲਾਂ ਦੀਆਂ ਜੜ੍ਹਾਂ ਵਿੱਚ ਹੋਰ ਥਲੇ ਮਿਲਦੀਆਂ ਹਨ। ਨਿਟਸ (ਨਟਿਸ) ਸੀਕਰੀ ਵਰਗੀਆਂ ਲਗ ਸਕਦੀਆਂ ਹਨ, ਪਰ ਇੰਨਾਂ ਨੂੰ ਅਸਾਨੀ ਦੇ ਨਾਲ ਹਟਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਚਿਪਚਿਪੀਆਂ ਹੁੰਦੀਆਂ ਹਨ।
ਸਿਰ ਦੀਆਂ ਜੂੰਆਂ ਕਿਸੇ ਨੂੰ ਵੀ ਹੋ ਸਕਦੀਆਂ ਹਨ।ਸਿਰ ਦੀਆਂ ਜੂੰਆਂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਵਿਅਕਤੀ ਦੀ ਨਿਜੀ ਸਾਫ ਸਫਾਈ ਖਰਾਬ ਹੈ ਜਾਂ ਉਹ ਗੰਦੇ ਵਾਤਾਵਰਨ ਵਿੱਚ ਰਹਿੰਦਾਫ਼ਦੀ ਹੈ।ਵਾਲਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਸਿਰ ਦੀਆਂ ਜੂੰਆਂ ਹੋ ਸਕਦੀਆਂ ਹਨ। ਸਿਰ ਦੀਆਂ ਜੂੰਆਂ ਆਮਤੌਰ ਤੇ ਨਜਦੀਕੀ ਸੰਪਰਕ ਵਾਲੇ ਬੱਚਿਆਂ ਅਤੇ ਬਾਲਗਾਂ ਵਿੱਚ ਫੈਲਦੀਆਂ ਹਨ, ਜਿਵੇਂ ਕਿ ਚਾਇਲਡ ਕੇਅਰ ਵਾਲੀਆਂ ਥਾਵਾਂ ਅਤੇ ਸਕੂਲ। ਸਿਰ ਦੀਆਂ ਜੂੰਆਂ ਸਿਰ ਦੇ ਨਾਲ ਸਿਰ ਦੇ ਸੰਪਰਕ ਜਾਂ ਸਿਰ ਦੀਆਂ ਜੂੰਆਂ ਵਾਲੇ ਵਿਅਕਤੀ ਦੁਆਰਾ ਵਰਤੇ ਗਏ ਕਿਸੇ ਸਮਾਨ ਜਿਵੇਂ ਕਿ ਤੌਲੀਏ, ਸਿਰ੍ਹਾਣੇ ਜਾਂ ਕੰਬਲ ਦੇ ਨਾਲ ਸੰਪਰਕ ਦੁਆਰਾ ਫੈਲਦੀਆ ਹਨ। ਸਿਰ ਦੀਆਂ ਜੂੰਆਂ ਬੱਚਿਆਂ ਦੁਆਰਾ ਟੋਪੀਆਂ, ਹੈਲਮੇਟਾਂ, ਸਕਾਰਫ, ਕੰਘੀਆਂ, ਵਾਲਾਂ ਵਿੱਚ ਲਗਾਉਣਫ਼ਪਾਉਣ ਵਾਲੀਆਂ ਚੀਜਾਂ, ਵਾਲਾਂ ਦੇ ਬਰੱਸ਼ ਜਾਂ ਹੈਡਫੋਨ ਸਾਂਝੇ ਕਰਨ ਨਾਲ ਫੈਲ ਸਕਦੀਆਂ ਹਨ। ਸਿਰ ਦੀਆਂ ਜੂੰਆਂ ੧ ਵਿਅਕਤੀ ਤੋਂ ਦੂਸਰੇ ਤੱਕ ਛਲਾਂਗ ਨਹੀਂ ਮਾਰ ਸਕਦੀਆਂ ਜਾਂ ਉੱਡ ਨਹੀਂ ਸਕਦੀਆਂ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020