ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਗੈਰ - ਰਸਾਇਣਕ ਇਲਾਜ

ਗੈਰ - ਰਸਾਇਣਕ ਇਲਾਜ ਬਾਰੇ ਜਾਣਕਾਰੀ। ਕੰਘੀ ਕਰਨ ਦੇ ਕਦਮਾਂ ਦੀ ਪਾਲਣਾ ਧਿਆਨ ਨਾਲ ਅਤੇ ਪੂਰੀ ਤਰ੍ਹਾਂ ਕਰਨਾ ਜਰੂਰੀ ਹੈ।

ਗਿੱਲੇ ਵਾਲਾਂ ਨੂੰ ਕੰਘੀ ਕਰਨਾ:

ਇਹ ਤਰੀਕਾ ਸਿਰ ਦੀਆਂ ਜੂੰਆਂ ਅਤੇ ਨਿਟਸ (ਨਟਿਸ) ਨੂੰ ਹਟਾਉਂਦਾ ਹੈ। ਗਿੱਲੇ ਵਾਲਾਂ ਨੂੰ ਕੰਘੀ ਕਰਨਾ ਘੱਟ ਮਹਿੰਗਾ ਹੁੰਦਾ ਹੈ ਪਰ ਇਸ ਨੂੰ ਪੂਰਾ ਕਰਨ ਵਿੱਚ ਸਮਾਂ ਜਿਆਦਾ ਲਗਦਾ ਹੈ। ਕੰਘੀ ਕਰਨ ਦੇ ਕਦਮਾਂ ਦੀ ਪਾਲਣਾ ਧਿਆਨ ਨਾਲ ਅਤੇ ਪੂਰੀ ਤਰ੍ਹਾਂ ਕਰਨਾ ਜਰੂਰੀ ਹੈ। ਕੰਘੀ ਵਾਲੇ ਇਲਾਜ ਵਾਲਾਂ ਦੇ ਕੰਡੀਸ਼ਨਰ ਦੀ ਚੰਗੀ ਮਾਤਰਾ ਲਗਾ ਕੇ ਅਤੇ ਜੂੰਆਂ ਵਾਲੀ ਖਾਸ ਕੰਘੀ ਵਰਤ ਕੇ, ੨ ਹਫਤਿਆਂ ਲਈ ਹਰੇਕ ੩ ਤੋਂ ੪ ਦਿਨਾਂ ਤੇ ਕੀਤੇ ਜਾਂਦੇ ਹਨ। ਪਹਿਲੇ ਸੈਸ਼ਨ ਤੋਂ ਬਾਅਦ ਅੰਡਿਆਂ ਵਿੱਚੋਂ ਨਿਕਲਣ ਵਾਲੀਆਂ ਕੋਈ ਵੀ ਛੋਟੀਆਂ ਜੂੰਆਂ ਨੂੰ ਦੂਸਰੇ, ਤੀਸਰੇ ਅਤੇ ਚੌਥੇ ਸੈਸ਼ਨਾਂ ਦੇ ਦੌਰਾਨ ਹਟਾਇਆ ਜਾਂਦਾ ਹੈ। ਇਸ ਕਰਕੇ ੪ ਪੂਰੇ ਸੈਸ਼ਨ ਕਰਨਾ ਮਹੱਤਵਪੂਰਨ ਹੈ।

ਬੱਚਿਆਂ ਨੂੰ ਆਪਣਾ ਪਹਿਲਾ ਇਲਾਜ, ਭਾਵੇਂ ਉਹ ਰਸਾਇਣਕ ਹੋਏ ਜਾਂ ਗੈਰ - ਰਸਾਇਣਕ , ਆਪਣੇ ਘਰ ਵਿੱਚ ਪਹਿਲੇ ਦਿਨ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ ਜਦੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਸਿਰ ਦੀਆਂ ਜੂੰਆਂ ਹਨ। ਬੱਚਿਆਂ ਨੂੰ ਸਿਰ ਦੀਆਂ ਜੂੰਆਂ ਕਰਕੇ ਘਰ ਨਹੀਂ ਭੇਜਿਆ ਜਾਣਾ ਚਾਹੀਦਾ ਜਾਂ ਸਕੂਲ ਜਾਂ ਡੇਕੇਅਰ ਤੋਂ ਘਰ ਨਹੀਂ ਰੱਖਿਆ ਜਾਣਾ ਚਾਹੀਦਾ। ਬੱਚੇ ਨੂੰ ਦੂਸਰੇ ਵਿਦਿਆਰਥੀਆਂ ਦੇ ਨਾਲ ਸਿਰ ਦੇ ਨਾਲ ਸਿਰ ਜਾਂ ਨਜਦੀਕੀ ਸੰਪਰਕ ਤੋਂ ਪਰਹੇਜ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਸਕੂਲ ਦੀ ਨਰਸ ਜਾਂ ਡੇਕੇਅਰ ਚਲਾਉਣ ਵਾਲੇ ਨਾਲ ਉਨ੍ਹਾਂ ਦੀਆਂ ਸਿਰ ਦੀਆਂ ਜੂੰਆਂ ਸੰਬੰਧੀ ਕੋਈ ਸੇਧਾਂ ਬਾਰੇ ਗੱਲ ਕਰੋ। ਸੰਭਵ ਹੈ ਕਿ ਸਕੂਲ ਅਤੇ ਡੇਕੇਅਰ ਸੈਂਟਰ ਸਾਰੇ ਮਾਪਿਆਂ ਨੂੰ ਇਸ ਦੇ ਫੈਲਾਓ ਦਾ ਸੰਚਾਲਨ ਕਰਨ ਲਈ ਆਪਣੇ ਬੱਚੇ ਦੇ ਸਿਰ ਦੀ ਸਿਰ ਦੀਆਂ ਜੂੰਆਂ ਲਈ ਨਿਯਮਿਤ ਜਾਂਚ ਕਰਨਾ ਯਾਦ ਕਰਵਾਉਣਾ ਚਾਹੁਣ। ਸਿਰ ਦੀਆਂ ਜੂੰਆਂ ਵਾਲੇ ਬੱਚੇ ਜਾਂ ਪਰਵਾਰ ਨੂੰ ਸ਼ਰਮਿੰਦਾ ਨਾ ਕਰਨ ਲਈ ਗੁਪਤਤਾ ਕਾਇਮ ਰੱਖੀ ਜਾਣੀ ਚਾਹੀਦੀ ਹੈ।

ਜੇ ਕਿਸੇ ਬੱਚੇ ਨੂੰ ਦੂਸਰੀ ਵਾਰੀ ਸਿਰ ਦੀਆਂ ਜੂੰਆਂ ਹੁੰਦੀਆਂ ਹਨ ਤਾਂ ਸੰਭਾਵਨਾ ਹੈ। ਕਿ ਉਸ ਨੇ ਇਹ ਬਿਨਾਂ ਇਲਾਜ ਕੀਤੀਆਂ ਗਈਆਂ ਜੂੰਆਂ ਵਾਲੇ ਕਿਸੇ ਵਿਅਕਤੀ ਤੋਂ ਹੀ ਫੜੀਆਂ ਹਨ।

ਮੈਨੂੰ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਕਦੋਂ ਫੋਨ ਕਰਨਾ ਚਾਹੀਦਾ ਹੈ ?

ਜੇ ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਇਲਾਜ ਕਾਮਯਾਬ ਨਹੀਂ ਹੁੰਦੇ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਫੋਨ ਕਰੋ। ਗਰਭਵਤੀ ਜਾਂ ਦੁੱਧ ਪਿਲਾਉਣ ਵਾਲੀਆਂ ਅਤੇ ੨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮਾਤਾਵਾਂ ਦਾ ਇਲਾਜ ਕੇਵਲ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੇ ਨਿਰਦੇਸ਼ ਹੇਠ ਹੀ ਕੀਤਾ ਜਾਣਾ ਚਾਹੀਦਾ ਹੈ। ਸਿਰ ਦੀਆਂ ਜੂੰਆਂ ਦਾ ਇਲਾਜ ਕਰਨ ਲਈ ਕਿਹੜੇ ਵਿਕਲਪਾਂ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ? ਉਹ ਤਰੀਕੇ ਅਤੇ ਉਤਪਾਦ ਜਿੰਨਾਂ ਦਾ ਇਸਤੇਮਾਲ ਇਸ ਲਈ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜਾਂ ਤਾਂ ਉਹ ਸੁਰੱਖਿਅਤ ਨਹੀਂ ਹਨ ਜਾਂ ਕੰਮ ਨਹੀਂ ਕਰਦੀਆਂ ਵਿੱਚ ਸ਼ਾਮਲ ਹਨ: ਕੀੜਿਆਂ ਨੂੰ ਮਾਰਨ ਵਾਲੇ ਸਪ੍ਰੇ, ਮੋਟਰ ਔਇਲ, ਗੈਸੋਲੀਨ, ਸ਼ਰਾਬ, ਚਿੱਚੜਾਂ ਵਾਲਾ ਸਾਬਣ, ਡਾਈਆਂ, ਬਲੀਚ, ਖੋਪਰੀ ਤੇ ਗਰਮੀ ਦੇਣਾ, ਲਸਣ, ਜਰੂਰੀ ਤੇਲ, ਅਤੇ ਸਿਰ ਨੂੰ ਮੁਨਵਾਨਾ। ਕੀ ਸਾਫ ਕੀਤਾ ਜਾਣਾ ਚਾਹੀਦਾ ਹੈ? ਸਿਰ ਦੀਆਂ ਜੂੰਆਂ ਖੋਪਰੀ ਤੋਂ ਹਟਾਏ ਜਾਣ ਤੋਂ ਬਾਅਦ ਜਿਆਦਾ ਦੇਰ ਤੱਕ ਜਿੰਦਾ ਨਹੀਂ ਰਹਿੰਦੀਆਂ। ਸਿਰ ਦੀਆਂ ਜੂੰਆਂ ਫਰਨੀਚਰ, ਪਾਲਤੂ ਜਾਨਵਰਾਂ ਜਾਂ ਕਾਲੀਨਾਂ ਨਾਲ ਸੰਪਰਕ ਰਾਹੀਂ ਦੂਸਰਿਆਂ ਲਈ ਖਤਰਾ ਨਹੀਂ ਹਨ। ਇਸਦਾ ਕੋਈ ਸਬੂਤ ਨਹੀਂ ਹੈ ਕਿ ਘਰ ਜਾਂ ਕਾਰ ਦੀ ਭਾਰੀ ਸਫਾਈ ਜਰੂਰੀ ਹੈ। ਤੁਹਾਡੇ ਦੁਆਰਾ ਇਲਾਜ ਸ਼ੁਰੂ ਕੀਤੇ ਜਾਣ ਵਾਲੇ ਦਿਨ, ਵਾਲਾਂ ਵਾਲੇ ਰਿਬਨਾਂ, ਟੋਪੀਆਂ ਅਤੇ ਸਕਾਰਫਾਂ, ਬਿਸਤਰਿਆਂ, ਤੌਲਿਆਂ, ਬਰੱਸ਼ਾਂ ਅਤੇ ਕੰਘੀਆਂ ਸਮੇਤ ਸਾਰੇ ਗੰਦੇ ਕਪੜਿਆਂ ਨੂੰ ਧੋਵੋ। ਧੋਈਆਂ ਨਾ ਜਾ ਸਕਣ ਵਾਲੀਆਂ ਚੀਜ਼ਾਂ, ਜਿਵੇਂ ਕਿ ਸਿਰ੍ਹਾਣੇ ਜਾਂ ਸਟੱਫਡ ਖਿਡੌਣੇ, ੧੦ ਦਿਨਾਂ ਲਈ ਪਲਾਸਟਿਕ ਦੀ ਥੈਲੀ ਵਿੱਚ ਜਾਂ ੪੮ ਘੰਟਿਆਂ ਲਈ ਫਰੀਜ਼ਰ ਵਿੱਚ ਰੱਖਿਆ ਜਾ ਸਕਦਾ ਹੈ। ਬੱਚਿਆਂ ਦੀਆਂ ਕਾਰ ਸੀਟਾਂ ਨੂੰ ਸਾਵਧਾਨੀ ਵਜੋਂ ਵੈਕਯੂਮ ਕਰੋ।

ਸਰੋਤ : ਏ ਬੂਕਸ ਓਨ੍ਲਿਨੇ

3.4609375
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top