ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਫਲੂ ਵੈਕਸੀਨ / ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਫਲੂ ਵੈਕਸੀਨ ਕੀ ਹੈ ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਫਲੂ ਵੈਕਸੀਨ ਕੀ ਹੈ ?

ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਫਲੂ ਵੈਕਸੀਨ ਕੀ ਹੈ ?

ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਵੈਕਸੀਨ (ਐਲਏਆਈਵੀਲ਼ਅੀੜ) ਕਮਜ਼ੋਰ ਕੀਤੇ ਗਏ ਇੰਨਫਲੂਐਨਜ਼ਾ ਵਾਇਰਸਾਂ ਤੋਂ ਬਣਾਈ ਜਾਂਦੀ ਹੈ। ਇਹ ਇੰਨਫਲੂਐਨਜ਼ਾ, ਜਿਸ ਨੂੰ ਅਕਸਰ ਫਲੂ ਕਿਹਾ ਜਾਂਦਾ ਹੈ, ਦਾ ਕਾਰਨ ਬਣਨ ਵਾਲੇ ਵਾਇਰਸਾਂ ਵਿਰੁੱਧ ਰੱਖਿਆ ਕਰਦੀ ਹੈ। ਵੈਕਸੀਨ ਜ਼ੁਕਾਮਾਂ ਜਾਂ ਪੇਟ ਦੇ ਫਲੂ ਦਾ ਕਾਰਨ ਬਣਨ ਵਾਲੇ ਦੂਸਰੇ ਵਾਇਰਸਾਂ ਜਾਂ ਬੈਕਟੀਰੀਆ ਦੇ ਵਿਰੁੱਧ ਰੱਖਿਆ ਨਹੀਂ ਕਰਦੀ। ਬੀ ਸੀ ਵਿੱਚ ਐਲਏਆੲਵੀ (ਲ਼ਅੀੜ) ਤੋਂ ਇਲਾਵਾ, ਕਈ ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨਾਂ ਉਪਲਬਧ ਹਨ। ਇੰਨਐਕਟੀਵੇਟਿਡ ਵੈਕਸੀਨਾਂ ਮਾਰੇ ਗਏ ਇੰਨਫਲੂਐਨਜ਼ਾ ਵਾਇਰਸਾਂ ਤੋਂ ਬਣਾਈਆਂ ਜਾਂਦੀਆਂ ਹਨ। ਹੋਰ ਜਾਣਕਾਰੀ ਲਈ, ੲੳਲਟਹਲ਼ਨਿਕਭਛ ਢਲਇ #੧੨ਦ  ਇਨਐਕਟੀਵੇਟਿਡ ਇਨਫ਼ਲੂਐਂਜ਼ਾ (ਫ਼ਲੂ) ਵੈਕਸੀਨ ਦੇਖੋ। ਸਾਰੀਆਂ ਵੈਕਸੀਨਾਂ ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹਨ। ਬੀ ਸੀ ਵਿੱਚ, ਇੰਨਫਲੂਐਨਜ਼ਾ ਵੈਕਸੀਨਾਂ ਆਮਤੋਰ ਤੇ ਅਕਤੂਬਰ ਵਿੱਚ ਉਪਲਬਧ ਹੁੰਦੀਆਂ ਹਨ। ਤੁਹਾਡੀ ਸਭ ਤੋਂ ਵਧੀਆ ਸੁਰ'ਖਿਆ ਲਈ, ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਬੀਮਾਰੀ ਤੋਂ ਬਚਾਓ ਲਈ ਟੀਕਾ ਲਗਵਾ ਲੈਣਾ ਚਾਹੀਦਾ ਹੈ। ਇਹ ਪਤਾ ਕਰਨ ਲਈ ਕਿ ਕੀ ਵੈਕਸੀਨਾਂ ਉਪਲਬਧ ਹਨ, ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗਲ ਕਰੋ ਜਾਂ ਫਲੂ ਕਲੀਨਿਕ ਦਾ ਪਤਾ ਲਗਾਉਣ ਲਈ ਇੰਮਿਯੂਨਾਇਜ਼ ਬੀ ਸੀ ਤੇ ਜਾਓ।

ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ?

ਬੀ ਸੀ ਵਿੱਚ, ਇੰਨਫਲੂਐਨਜ਼ਾ ਕਰਕੇ ਗੰਭੀਰ ਬੀਮਾਰੀ ਦੇ ਖਤਰੇ ਵਾਲੇ ੨ ਤੋਂ ੧੭ ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਐਲਏਆਈਵੀ (ਲ਼ਅੀੜ) ਇਸ ਸਾਲ ਮੁਫਤ ਦਿਤੀ ਜਾ ਰਹੀ ਹੈ। ਇਸ ਵਿੱਚ ਸ਼ਾਮਲ ਹਨ:

(੧) ੨ ਸਾਲਾਂ ਤੋਂ ੫ ਸਾਲ ਤੋਂ ਘ'ਟ ਉਮਰ ਦੇ ਸਾਰੇ ਬੱਚੇ

(੨) ੫ ਸਾਲਾਂ ਤੋਂ ੧੭ ਸਾਲ ਦੀ ਉਮਰ ਦੇ ਕੁਝ ਖਾਸ ਮੈਡੀਕਲ ਅਵਸਥਾਵਾਂ ਵਾਲੇ ਬੱਚੇ, ਜਿੰਨਾਂ ਵਿਵਿੱਚ ਸ਼ਾਮਲ ਹਨ

(੧) ਦਿਲ ਜਾਂ ਫੇਫੜਿਆਂ ਦੀਆਂ ਬੀਮਾਰੀਆਂ ਜੋ ਨੇਮਕ ਮੈਡੀਕਲ ਦੇਖਭਾਲ ਮੰਗਦੀਆਂ ਹਨ, ਜਿਵੇਂ ਕਿ ਹਲਕੇ ਤੋਂ ਮੱਠਾ ਦਮਾ, ਪੁਰਾਣੀ ਫੇਫੜਿਆਂ ਵਿੱਚ ਰੁਕਾਵਟ ਦੀ ਬੀਮਾਰੀ ਜਾਂ ਸਿਸਟਿਕ ਫਾਈਬ੍ਰੋਸਿਸ (ਚੇਸਟਚਿ ਡਬਿਰੋਸਸਿ)

(੨) ਗੁਰਦੇ ਦੀ ਬੀਮਾਰੀ, ਜਿਗਰ ਦੀ ਚਿਰਕਾਲੀ ਬੀਮਾਰੀ ਜਿਵੇਂ ਕਿ  ਹੈਪੇਟਾਈਟਸ, ਡਾਏਬੀਟੀਜ਼, ਕੈਂਸਰ, ਜਾਂ ਅਨੀਮੀਆ

(੩) ਸਿਹਤ ਸੰਬੰਧੀ ਅਜਿਹੀਆਂ ਅਵਸਥਾਵਾਂ ਵਾਲੇ ਲੋਕ ਜੋ ਸਾਹ ਲੈਣ ਜਾਂ ਨਿਗਲਣ, ਜਾਂ ਭੋਜਨ ਜਾਂ ਤਰਲ ਪਦਾਰਥਾਂ ਦੇ ਗਲੇ ਵਿੱਚ ਫੱਸਣ ਦੇ ਜੋਖਮ ਦਾ ਕਾਰਨ ਬਣਦੀਆਂ ਹਨ, ਜਿਵੇਂ ਕਿ ਤੀਬਰ ਦਿਮਾਗੀ ਨੁਕਸਾਨ, ਰੀੜ ਦੀ ਹੱਡੀ ਦੀ ਸੱਟ, ਦੌਰੇ ਜਾਂ ਨਿਊਰੋਮਸਕੂਲਰ (ਨੲੁਰੋਮੁਸਚੁਲੳਰ) ਬੀਮਾਰੀਆਂ ਉਹ ਲੋਕ ਜੋ ਬਹੁਤ ਮੋਟੇ ਹਨ ਅਤੇ ਇਹ ਵੈਕਸੀਨ ੫ ਤੋਂ ੧੭ ਸਾਲਾਂ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਵੀ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ ਜੋ ਇੰਨਫਲੂਐਨਜ਼ਾ ਕਰਕੇ ਗੰਭੀਰ ਬੀਮਾਰੀ ਦੇ ਜਿਆਦਾ ਖਤਰੇ ਵਾਲੇ ਲੋਕਾਂ ਦੇ ਘਰਾਂ ਵਿੱਚ ਸੰਪਰਕ ਵਿਵਿੱਚ ਆਉਣ ਵਾਲੇ ਹਨ। ਉਹ ਬੱਚੇ ਜੋ ਸਿਹਤ ਦੀ ਦੇਖਭਾਲ ਦੀਆਂ ਸੁਵਿਧਾਵਾਂ ਅਤੇ ਮਰੀਜ਼ਾਂ ਦੀ ਦੇਖਭਾਲ ਵਾਲੇ ਦੂਸਰੇ ਸਥਾਨਾਂ ਵਿੱਚ ਜਾਣ ਵਾਲੇ ਮਿਹਮਾਨ ਹੋਣਗੇ ਇਹ ਵੈਕਸੀਨ ਮੁਫਤ ਪ੍ਰਾਪਤ ਕਰ ਸਕਦੇ ਹਨ।

ਬੀ ਸੀ ਵਿੱਚ ਸਿਹਤ ਸੰਬੰਧੀ ਅਥਾਰਟੀਆਂ ਦੀ ਜਿਆਦਾ ਖਤਰੇ ਵਾਲੇ ਲੋਕਾਂ ਨੂੰ ਇੰਨਫਲੂਐਨਜ਼ਾ ਤੋਂ ਸੁੱਖਿਅਤ ਰੱਖਣ ਲਈ ਇੰਨਫਲੂਐਨਜ਼ਾ ਕੰਟਰੋਲ ਪਾਲਸੀ ਹੈ। ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲਿਆਂ ਲਈ ਨੇਮਕ ਤੌਰ ਨਾਲ ਹੱਥ ਧੋਣਾ, ਬੀਮਾਰ ਹੋਣ ਤੇ ਘਰ ਰਹਿਣਾ, ਅਤੇ ਫਲੂ ਦੇ ਮੌਸਮ ਦੌਰਾਨ ਇੰਨਫਲੂਐਨਜ਼ਾ ਵੈਕਸੀਨ ਲੈਣਾ ਜਾਂ ਨਕਾਬ ਪਾਉਣਾ ਜ਼ਰੂਰੀ ਹੈ। ਸਿਹਤ ਦੀ ਦੇਖਭਾਲ ਦੀਆਂ ਸੁਵਿਧਾਵਾਂ ਅਤੇ ਮਰੀਜ਼ਾਂ ਦੀ ਦੇਖਭਾਲ ਵਾਲੇ ਦੂਸਰੇ ਸਥਾਨਾਂ ਵਿੱਚ ਆਉਣ ਵਾਲੇ ਮਿਹਮਾਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਨਕਾਬ ਪਾਉਣ ਜੇ ਉਨ੍ਹਾਂ ਨੇ ਇੰਨਫਲੂਐਨਜ਼ਾ ਵੈਕਸੀਨ ਨਹੀਂ ਲਈ ਹੈ। ਅਜਿਹੇ ਮਿਹਮਾਨ ਇਹ ਵੈਕਸੀਨ ਮੁਫਤ ਪ੍ਰਾਪਤ ਕਰ ਸਕਦੇ ਹਨ।

ਜੇ ਤੁਹਾਡਾ ਬੱਚਾ ਮੁਫਤ ਇੰਨਫਲੂਐਨਜ਼ਾ ਵੈਕਸੀਨ ਲਈ ਯੋਗ ਨਹੀਂ ਹੈ ਤਾਂ ਇਸ ਨੂੰ ਕਈ ਫਾਰਮੇਸੀਆਂ ਅਤੇ ਟਰੈਵਲ ਕਲੀਨਿਕਾਂ ਤੋਂ ਖਰੀਦਿਆ ਜਾ ਸਕਦਾ ਹੈ। ੧੮ ਸਾਲ ਤੋਂ ੫੯ ਸਾਲ ਤੱਕ ਦੀ ਉਮਰ ਦੇ ਲੋਕ ਵੀ ਵੈਕਸੀਨ ਖਰੀਦ ਸਕਦੇ ਹਨ।

ਵੈਕਸੀਨ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ?

ਐਲਏਆਈਵੀ (ਲ਼ਅੀੜ) ਨੱਕ ਦੇ ਦੋਨਾਂ ਨਾਸਾਂ ਦੇ ਵਿੱਚ ਛਿੜਕੇ ਜਾਣ ਵਾਲੇ ਸਪ੍ਰੇ ਦੀ ਤਰ੍ਹਾਂ ਦਿੱਤੀ ਜਾਂਦੀ ਹੈ। ੯ ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਵੈਕਸੀਨ ਦੀ ੧ ਖੁਰਾਕ ਦੀ ਲੋੜ ਹੁੰਦੀ ਹੈ। ੨ ਤੋਂ ੮ ਸਾਲ ਦੀ ਉਮਰ ਦੇ ਬੱਚੇ ਜਿੰਨਾਂ ਨੂੰ ਕਦੇ ਵੀ ਸੀਜ਼ਨਲ ਇੰਨਫਲੂਐਨਜ਼ਾ ਵੈਕਸੀਨ ਨਹੀਂ ਮਿਲੀ ਹੈ, ਨੂੰ ੨ ਖੁਰਾਕਾਂ ਦੀ ਲੋੜ ਹੈ। ਵੈਕਸੀਨ ਦੀ ਦੂਸਰੀ ਖੁਰਾਕ ਉਨ੍ਹਾਂ ਦੀ ਰੱਖਿਆ ਦੇ ਸਤਰ ਨੂੰ ਵਧਾਉਣ ਲਈ ਮਹੱਤਵਪੂਰਨ ਹੈ ਅਤੇ ਪਹਿਲੀ ਖੁਰਾਕ ਤੋਂ ੪ ਹਫਤੇ ਬਾਅਦ ਦਿੱਤੀ ਜਾਣੀ ਚਾਹੀਦੀ ਹੈ।

ਵੈਕਸੀਨ ਲੈਣ ਦੇ ਕੀ ਲਾਭ ਹਨ?

ਵੈਕਸੀਨ ਇੰਨਫਲੂਐਨਜ਼ਾ, ਜੋ ਕਿ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀ ਹੁੰਦੀ ਹੈ, ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਦੇ ਨਾਲ ਹੀ ਇੰਨਫਲੂਐਨਜ਼ਾ ਵਾਇਰਸ ਦੇ ਫੈਲਣ ਨੂੰ ਘਟਾਉਣ ਵਿੱਚ ਵੀ ਮਦਦ ਕਰਦੇ ਹੋ।

ਐਲਏਆਈਵੀ (ਲ਼ਅੀੜ) ੨ ਤੋਂ ੮ ਸਾਲਾਂ ਤੱਕ ਦੇ ਬੱਚਿਆਂ ਲਈ ਪਸੰਦੀਦਾ ਵੈਕਸੀਨ ਹੈ ਕਿਉਂਕਿ ਇਹ ਛੋਟੇ ਬੱਚਿਆਂ ਲਈ ਟੀਕੇ ਰਾਹੀਂ ਦਿੱਤੀ ਜਾਣ ਵਾਲੀ ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਜਾਂ ਫਲੂ ਦੇ ਟੀਕੇ ਨਾਲੋਂ ਜਿਆਦਾ ਬਿਹਤਰ ਸੁਰੱਖਿਆ ਕਰਦੀ ਹੈ। ਵੱਡੀ ਉਮਰ ਦੇ ਬੱਚਿਆਂ ਅਤੇ ਨੌਜ ਵਾਨਾਂ ਵਿੱਚ, ਐਲਏਆਈਵੀ (ਲ਼ਅੀੜ) ਘੱਟੋ ਘੱਟ ਇੰਨਐਟੀਵੇਟਿਡ ਇੰਨਫ਼ਲੂਏਂਜ਼ਾ ਵੈਕਸੀਨ ਦੀ ਤਰਾਂ ਰੱਖਿਆ ਕਰਦੀ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.34513274336
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top