অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਜੋੜ ਅਤੇ ਹੱਡੀ ਰੋਗ

ਜੋੜਾਂ ਦੀ ਸੋਜ਼ਸ਼-ਗਠੀਆ ਰੋਗ (ਆਰਥਰਾਇਟਿਸ)

ਜੋੜਾਂ ਦੀ ਸੋਜ਼ਸ਼ (ਗਠੀਆ ਰੋਗ) ਦਾ ਅਰਥ ਹੈ " ਜੋੜਾਂ ਵਿੱਚ ਦਰਦ " ਇਹ ਉਸ 170 ਜੋੜਾਂ ਦੀ ਬਿਮਾਰੀ ਦੇ ਬਾਰੇ ਹੈ ਜਿੱਥੇ ਜੋੜਾਂ ਵਿੱਚ ਦਰਦ, ਅਕੜਨ ਜਾਂ ਸੋਜ (ਵਰਤਮਾਨ ਵਿੱਚ ਹੋਵੇ ਜਾਂ ਨਾ ਹੋਵੇ) ਆ ਜਾਂਦੀ ਹੈ।
ਸਧਾਰਨ ਤੌਰ ਤੇ 3 ਪ੍ਰਕਾਰ ਦੇ ਜੋੜਾਂ ਦੀ ਸੋਜ਼ਸ਼ (ਆਰਥਰਾਇਟਿਸ) ਹੁੰਦੀ ਹੈ:
1. ਗਠੀਆ ਗ੍ਰਸਤ
2. ਹੱਡੀ ਦੇ ਜੋੜਾਂ ਦੀ ਸੋਜ਼ਸ਼ (ਆਰਥਰਾਇਟਿਸ)
3. ਗਠੀਆ
ਜੋੜਾਂ ਦੀ ਸੋਜ਼ਸ਼ (ਆਰਥਰਾਇਟਿਸ) ਦੇ ਲੱਛਣ:

  • ਜੋੜਾਂ ਵਿੱਚ ਦਰਦ ਜਾਂ ਨਰਮੀ (ਦਰਦ ਜਾਂ ਦਬਾਅ) ਜਿਸ ਵਿੱਚ ਚੱਲਦੇ ਸਮੇਂ, ਕੁਰਸੀ ਨਾਲ ਉਠਦੇ ਸਮੇਂ, ਲਿਖਦੇ ਸਮੇਂ, ਟਾਇਪ ਕਰਦੇ ਸਮੇਂ, ਕਿਸੇ ਵਸਤੂ ਨੂੰ ਫੜਦੇ ਸਮੇਂ, ਸਬਜ਼ੀ ਕੱਟਦੇ ਸਮੇਂ ਆਦਿ ਜਿਹੇ ਹਿਲਣ ਡੁਲਣ ਦੀਆਂ ਕਿਰਿਆਵਾਂ ਵਿੱਚ ਸਥਿਤੀ ਕਾਫੀ ਵਿਗੜ ਜਾਂਦੀ ਹੈ
  • ਸੋਜ਼ਸ਼ ਜੋ ਜੋੜਾਂ ਦੀ ਸੋਜ, ਅਕੜਾਅ, ਲਾਲ ਹੋ ਜਾਣ ਜਾਂ ਗਰਮੀ ਨਾਲ ਦਿਖਾਈ ਦਿੰਦੀ ਹੈ
  • ਖਾਸ ਕਰਕੇ ਸਵੇਰੇ-ਸਵੇਰੇ ਅਕੜਾਅ
  • ਜੋੜਾਂ ਦੇ ਲਚੀਲੇਪਣ ਵਿੱਚ ਕਮੀ
  • ਜੋੜਾਂ ਨੂੰ ਜ਼ਿਆਦਾ ਹਿਲਾ ਡੁਲਾ ਨਾ ਸਕਣਾ
  • ਜੋੜਾਂ ਦਾ ਵਿਕਾਰ
  • ਵਜ਼ਨ ਘਟਣਾ ਅਤੇ ਥਕਾਨ
  • ਸਧਾਰਨ ਬੁਖ਼ਾਰ
  • ਖੜਖੜਾਉਣਾ (ਚੱਲਣ ਤੇ ਜੋੜਾਂ ਦੀ ਸੋਜ਼ਸ਼ ਵਾਲੇ ਜੋੜਾਂ ਦੀ ਆਵਾਜ਼)

ਜੋੜਾਂ ਦੀ ਸੋਜ਼ਸ਼ ਦੀ ਬਿਮਾਰੀ ਦਾ ਪ੍ਰਬੰਧ ਕਿਸ ਪ੍ਰਕਾਰ ਕਰੀਏ ?

  • ਜੋੜਾਂ ਦੀ ਸੋਜ਼ਸ਼ (ਆਰਥਰਾਇਟਿਸ) ਦੀ ਬਿਮਾਰੀ ਦੀ ਵਿਵੇਕਪੂਰਣ ਵਿਵਸਥਾ ਅਤੇ ਪ੍ਰਭਾਵਸ਼ਾਲੀ ਇਲਾਜ ਨਾਲ ਚੰਗੀ ਤਰ੍ਹਾਂ ਜੀਵਨ ਬਤੀਤ ਕੀਤਾ ਜਾ ਸਕਦਾ ਹੈ
  • ਜੋੜਾਂ ਦੀ ਸੋਜ਼ਸ਼ (ਆਰਥਰਾਇਟਿਸ) ਬਿਮਾਰੀ ਦੇ ਵਿਸ਼ੇ ਵਿੱਚ ਜਾਣਕਾਰੀ ਰੱਖ ਕੇ ਅਤੇ ਉਸ ਦੇ ਇਲਾਜ ਨਾਲ ਵਿਕਾਰ ਅਤੇ ਹੋਰਨਾਂ ਜਟਿਲਤਾਵਾਂ ਨਾਲ ਨਿਪਟਿਆ ਜਾ ਸਕਦਾ ਹੈ
  • ਖੂਨ ਦੀ ਜਾਂਚ ਅਤੇ ਐਕਸ-ਰੇਅ ਦੀ ਸਹਾਇਤਾ ਨਾਲ ਜੋੜਾਂ ਦੀ ਸੋਜ਼ਸ਼ (ਆਰਥਰਾਇਟਿਸ) ਦੀ ਦੇਖਰੇਖ ਕੀਤੀ ਜਾ ਸਕਦੀ ਹੈ
  • ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨੇਮ ਨਾਲ ਲਵੋ
  • ਸਰੀਰਕ ਵਜ਼ਨ ਉੱਤੇ ਨਿਯੰਤਰਣ ਰੱਖੋ
  • ਸਿਹਤਮੰਦ ਭੋਜਨ ਕਰੋ
  • ਡਾਕਟਰ ਰਾਹੀਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਨੇਮ ਨਾਲ ਕਸਰਤ ਕਰੋ
  • ਨੇਮ ਨਾਲ ਕਸਰਤ ਕਰੋ ਅਤੇ ਤਣਾਅ ਮੁਕਤ ਰਹਿਣ ਦੀ ਤਕਨੀਕ ਅਪਣਾਓ, ਉਚਿਤ ਆਰਾਮ ਕਰੋ, ਆਪਣੇ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕਰਕੇ ਤਣਾਅ ਤੋਂ ਮੁਕਤ ਰਹੋ
  • ਦਵਾਈਆਂ ਦੇ ਪ੍ਰਯੋਗ ਵਿੱਚ ਅਨੁਪੂਰਕ ਰੂਪ ਵਿੱਚ ਯੋਗ ਅਤੇ ਹੋਰ ਵਿਕਲਪਿਕ ਰੋਗ ਦੇ ਇਲਾਜ ਨੂੰ ਵਿਗਿਆਨਕ ਤਰੀਕੇ ਨਾਲ ਲਿਪੀਬੱਧ ਕੀਤਾ ਗਿਆ ਹੈ

ਗੋਡਿਆਂ ਦਾ ਦਰਦ

ਕਾਰਨ:
ਗੋਡਿਆਂ ਦਾ ਦਰਦ ਹੇਠ ਲਿਖੇ ਕਾਰਨਾਂ ਨਾਲ ਹੋ ਸਕਦਾ ਹੈ:

  • ਆਰਥਰਾਇਟਿਸ- ਲੂਪਸ ਜਿਵੇਂ-ਰੀਊਮੇਟਾਇਡ, ਆਸਟਿਓਆਰਥਰਾਇਟਿਸ ਅਤੇ ਗਾਉਟ ਸਹਿਤ ਜਾਂ ਸਬੰਧਤ ਊਤਕ ਵਿਕਾਰ
  • ਬਰਸਾਇਟਿਸ- ਗੋਡੇ ਤੇ ਬਾਰ-ਬਾਰ ਦਬਾਅ ਨਾਲ ਸੋਜ਼ਸ਼ (ਜਿਵੇਂ ਲੰਮੇ ਸਮੇਂ ਦੇ ਲਈ ਗੋਡੇ ਦੇ ਬਲ ਬੈਠਣਾ, ਗੋਡੇ ਦਾ ਵਧੇਰੇ ਉਪਯੋਗ ਕਰਨਾ ਜਾਂ ਗੋਡੇ ਵਿੱਚ ਸੱਟ)
  • ਟੇਂਟੀਨਾਇਟਿਸ- ਤੁਹਾਡੇ ਗੋਡੇ ਵਿੱਚ ਸਾਹਮਣੇ ਵੱਲ ਦਰਦ ਜੋ ਪੌੜੀਆਂ ਜਾਂ ਚੜ੍ਹਾਈ ਤੇ ਚੜ੍ਹਦੇ ਅਤੇ ਉੱਤਰਦੇ ਸਮੇਂ ਵਧ ਜਾਂਦਾ ਹੈ. ਇਹ ਦੌੜਾਕਾਂ, ਸਕਾਇਰ ਅਤੇ ਸਾਈਕਲ ਚਲਾਉਣ ਵਾਲਿਆਂ ਨੂੰ ਹੁੰਦਾ ਹੈ
  • ਬੇਕਰਸ ਸਿਸਟ- ਗੋਡੇ ਦੇ ਪਿੱਛੇ ਪਾਣੀ ਨਾਲ ਭਰੀ ਸੋਜ਼ਸ਼ ਜਿਸ ਦੇ ਨਾਲ ਆਰਥਰਾਇਟਿਸ ਜਿਹੇ ਹੋਰ ਕਾਰਨਾਂ ਨਾਲ ਸੋਜ਼ਸ਼ ਵੀ ਹੋ ਸਕਦੀ ਹੈ. ਜੇਕਰ ਸਿਸਟ ਫੱਟ ਜਾਂਦੀ ਹੈ ਤਾਂ ਤੁਹਾਡੇ ਗੋਡੇ ਦੇ ਪਿੱਛੇ ਦਾ ਦਰਦ ਹੇਠਾਂ ਤੁਹਾਡੀ ਪਿੰਡਲੀ ਤੱਕ ਜਾ ਸਕਦਾ ਹੈ
  • ਘਿਸਿਆ ਹੋਇਆ ਕਾਰਟਿਲੇਜ (ਨਰਮ ਹੱਡੀ) (ਮੇਨਿਸਕਸ ਟਿਅਰ)- ਗੋਡੇ ਦੇ ਜੋੜ ਦੇ ਅੰਦਰ ਵੱਲ ਜਾਂ ਬਾਹਰ ਵੱਲ ਦਰਦ ਪੈਦਾ ਕਰ ਸਕਦਾ ਹੈ
  • ਘਿਸਿਆ ਹੋਇਆ ਲਿਗਮੈਂਟ (ਏ.ਸੀ.ਐਲ.ਟਿਅਰ)- ਗੋਡੇ ਵਿੱਚ ਦਰਦ ਅਤੇ ਅਸਥਾਈਪਣ ਉਤਪੰਨ ਕਰ ਸਕਦਾ ਹੈ
  • ਝਟਕਾ ਲੱਗਣਾ ਜਾਂ ਮੋਚ- ਅਚਾਨਕ ਜਾਂ ਗ਼ੈਰ-ਕੁਦਰਤੀ ਢੰਗ ਨਾਲ ਮੁੜ ਜਾਣ ਦੇ ਕਾਰਨ ਲਿਗਮੈਂਟ ਵਿੱਚ ਮਾਮੂਲੀ ਚੋਟ
  • ਜਾਨੁਫਲਕ (ਨੀਕੈਪ) ਦੀ ਥਾਂ-ਬਦਲੀ
  • ਜੋੜ ਵਿੱਚ ਸੰਕਰਮਣ
  • ਗੋਡੇ ਦੀ ਚੋਟ- ਤੁਹਾਡੇ ਗੋਡੇ ਵਿੱਚ ਖੂਨ ਦਾ ਰਿਸਾਅ ਹੋ ਸਕਦਾ ਹੈ ਜਿਸ ਵਿੱਚ ਦਰਦ ਵੱਧ ਹੁੰਦਾ ਹੈ
  • ਪੇਡੂ ਵਿਕਾਰ- ਦਰਦ ਉਤਪੰਨ ਕਰ ਸਕਦਾ ਹੈ ਜੋ ਗੋਡੇ ਵਿੱਚ ਮਹਿਸੂਸ ਹੁੰਦਾ ਹੈ.ਉਦਾਹਰਣ ਦੇ ਲਈ ਇਲਿਓਟਿਬਿਅਲ ਬੈਂਡ ਸਿੰਡਰੋਮ ਇੱਕ ਅਜਿਹੀ ਸੱਟ ਹੈ ਜੋ ਤੁਹਾਡੇ ਪੇਡੂ ਤੋਂ ਤੁਹਾਡੇ ਗੋਡੇ ਦੇ ਬਾਹਰ ਤਕ ਜਾਂਦੀ ਹੈ

ਘਰ ਵਿੱਚ ਦੇਖਭਾਲ

  • ਗੋਡੇ ਦੇ ਦਰਦ ਦੇ ਕਈ ਕਾਰਨ ਹਨ, ਖਾਸ ਕਰਕੇ ਜੋ ਬਹੁਤ ਉਪਯੋਗ ਜਾਂ ਸਰੀਰਕ ਕਿਰਿਆ ਨਾਲ ਸਬੰਧਤ ਹੈ। ਜੇਕਰ ਤੁਸੀਂ ਖ਼ੁਦ ਇਸ ਦੀ ਦੇਖਭਾਲ ਕਰੋ ਤਾਂ ਇਸ ਦੇ ਚੰਗੇ ਨਤੀਜੇ ਨਿਕਲਦੇ ਹਨ
  • ਆਰਾਮ ਕਰੋ ਅਤੇ ਅਜਿਹੇ ਕਾਰਜਾਂ ਤੋਂ ਬਚੋ ਜੋ ਦਰਦ ਵਧਾ ਦਿੰਦੇ ਹਨ, ਵਿਸ਼ੇਸ਼ ਰੂਪ ਨਾਲ ਵਜ਼ਨ ਚੁੱਕਣ ਵਾਲੇ ਕਾਰਜ
  • ਬਰਫ਼ ਲਗਾਓ. ਪਹਿਲਾਂ ਇਸ ਨੂੰ ਹਰੇਕ ਘੰਟੇ 15 ਮਿੰਟ ਲਗਾਓ. ਪਹਿਲੇ ਦਿਨ ਦੇ ਬਾਅਦ ਰੋਜ਼ਾਨਾ ਘੱਟੋ-ਘੱਟ 4 ਵਾਰ ਲਗਾਓ
  • ਕਿਸੀ ਵੀ ਪ੍ਰਕਾਰ ਦੀ ਸੋਜ ਨੂੰ ਘੱਟ ਕਰਨ ਦੇ ਲਈ ਆਪਣੇ ਗੋਡੇ ਨੂੰ ਜਿੰਨਾ ਹੋਵੇ ਊਪਰ ਉਠਾ ਕੇ ਰੱਖੋ
  • ਕੋਈ ਅਜਿਹਾ ਬੈਂਡੇਜ ਜਾਂ ਇਲਾਸਟਿਕ ਸਲੀਵ ਪਹਿਨ ਕੇ ਗੋਡੇ ਨੂੰ ਹੌਲੀ ਹੌਲੀ ਦਬਾਓ.ਇਹ ਵਸਤੂਆਂ ਲਗਭਗ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਉੱਤੇ ਮਿਲਦੀਆਂ ਹਨ. ਇਹ ਸੋਜ਼ਸ਼ ਨੂੰ ਘੱਟ ਕਰ ਸਕਦਾ ਹੈ ਅਤੇ ਸਹਾਰਾ ਵੀ ਦਿੰਦਾ ਹੈ
  • ਆਪਣੇ ਗੋਡਿਆਂ ਦੇ ਥੱਲੇ ਜਾਂ ਵਿਚਕਾਰ ਇੱਕ ਸਿਰਹਾਣਾ ਰੱਖ ਕੇ ਸੌਂਵੋ

ਸਰਵਾਈਕਲ ਸਪਾਂਡਿਲਾਇਸਿਸ

ਗਰਦਨ ਦੇ ਆਸ-ਪਾਸ ਦੀ ਰੀੜ੍ਹ ਦੀਆਂ ਹੱਡੀਆਂ ਦਾ ਅਸਧਾਰਨ ਵਾਧਾ ਅਤੇ ਸਰਵਾਈਕਲ ਵਰਟੇਬ ਦੇ ਵਿਚਕਾਰ ਦੇ ਕੁਸ਼ਨਾਂ (ਇਸ ਨੂੰ ਇੰਟਰਵਟੇਬਲ ਡਿਸਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਵਿੱਚ ਕੈਲਸ਼ੀਅਮ ਦਾ ਡੀ-ਜਨਰੇਸ਼ਨ, ਉਭਾਰ ਅਤੇ ਆਪਣੀ ਥਾਂ ਤੋਂ ਸਰਕਣ ਦੀ ਵਜ੍ਹਾ ਨਾਲ ਸਰਵਾਈਕਲ ਸਪਾਂਡਿਲਾਇਸਿਸ ਹੁੰਦਾ ਹੈ। ਪ੍ਰੌੜ੍ਹ ਅਤੇ ਬੁੱਢਿਆਂ ਵਿੱਚ ਸਰਵਾਈਕਲ ਰੀੜ੍ਹ ਦੀ ਹੱਡੀ ਵਿੱਚ ਡੀ-ਜੇਨਰੇਟਿਵ ਤਬਦੀਲੀ ਆਮ ਗੱਲ ਹੈ ਅਤੇ ਆਮ ਤੌਰ ਤੇ ਇਸ ਦੇ ਕੋਈ ਲੱਛਣ ਵੀ ਨਹੀਂ ਉੱਭਰਦੇ.ਵਰਟੇਬ ਦੇ ਵਿਚਕਾਰ ਦੇ ਕੁਸ਼ਨਾਂ ਦੇ ਡੀ-ਜਨਰੇਸ਼ਨ ਨਾਲ ਨਸ ਉੱਤੇ ਦਬਾਅ ਪੈਂਦਾ ਹੈ ਅਤੇ ਇਸ ਨਾਲ ਸਰਵਾਈਕਲ ਸਪਾਂਡਿਲਾਇਸਿਸ ਦੇ ਲੱਛਣ ਦਿਸਦੇ ਹਨ.ਸਧਾਰਨ ਤੌਰ ਤੇ 5ਵੀਂ ਅਤੇ 6ਵੀਂ (ਸੀ5/ਸੀ6), 6ਵੀਂ ਅਤੇ 7ਵੀਂ (ਸੀ6/ਸੀ7) ਅਤੇ ਚੌਥੀ ਅਤੇ 5ਵੀਂ (ਸੀ4/ਸੀ5) ਦੇ ਵਿਚਕਾਰ ਡਿਸਕ ਦਾ ਸਰਵਾਈਕਲ ਵਰਟੇਬਰਾ ਪ੍ਰਭਾਵਿਤ ਹੁੰਦਾ ਹੈ।
ਲੱਛਣ:ਸਰਵਾਈਕਲ ਹਿੱਸੇ ਵਿੱਚ ਡੀ-ਜੇਨਰੇਟਿਵ ਪਰਿਵਰਤਨਾਂ ਵਾਲੇ ਵਿਅਕਤੀਆਂ ਵਿੱਚ ਕਿਸੇ ਪ੍ਰਕਾਰ ਦੇ ਲੱਛਣ ਦਿਖਾਈ ਨਹੀਂ ਦਿੰਦੇ ਜਾਂ ਅਸੁਵਿਧਾ ਮਹਿਸੂਸ ਨਹੀਂ ਹੁੰਦੀ. ਸਧਾਰਨ ਤੌਰ ਤੇ ਲੱਛਣ ਤਦੇ ਦਿਖਾਏ ਦਿੰਦੇ ਹਨ ਜਦੋਂ ਸਰਵਾਈਕਲ ਨਸ ਜਾਂ ਰੀੜ੍ਹ ਦੀ ਹੱਡੀ ਵਿੱਚ ਦਬਾਅ ਜਾਂ ਖਿਚਾਅ ਹੁੰਦਾ ਹੈ.ਇਸ ਵਿੱਚ ਹੇਠ ਲਿਖੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ-

  • ਗਰਦਨ ਵਿੱਚ ਦਰਦ ਜੋ ਬਾਂਹ ਅਤੇ ਮੋਢਿਆਂ ਤੱਕ ਜਾਂਦੀ ਹੈ
  • ਗਰਦਨ ਵਿੱਚ ਅਕੜਾਅ ਜਿਸ ਨਾਲ ਸਿਰ ਹਿਲਾਉਣ ਵਿੱਚ ਤਕਲੀਫ ਹੁੰਦੀ ਹੈ
  • ਸਿਰ ਦਰਦ ਖਾਸ ਕਰਕੇ ਸਿਰ ਦੇ ਪਿਛਲੇ ਹਿੱਸੇ ਵਿੱਚ (ਓਸਿਪਿਟਲ ਸਿਰ ਦਰਦ)
  • ਮੋਢਿਆਂ, ਬਾਹਾਂ ਅਤੇ ਹੱਥ ਵਿੱਚ ਝੁਨਝੁਨਾਹਟ ਜਾਂ ਅਸੰਵੇਦਨਸ਼ੀਲਤਾ ਜਾਂ ਜਲਣ ਹੋਣੀ
  • ਮਿਚਲੀ, ਉਲਟੀ ਜਾਂ ਚੱਕਰ ਆਉਣਾ
  • ਮਾਸਪੇਸ਼ੀਆਂ ਵਿੱਚ ਕਮਜ਼ੋਰੀ ਜਾਂ ਮੋਢੇ, ਬਾਂਹ ਜਾਂ ਹੱਥ ਦੀਆਂ ਮਾਸਪੇਸ਼ੀਆਂ ਦੀ ਹਾਨੀ
  • ਹੇਠਲੇ ਅੰਗਾਂ ਵਿੱਚ ਕਮਜ਼ੋਰੀ, ਮੂਤਰ ਥੈਲੀ ਅਤੇ ਗੁਦਾ ਉੱਤੇ ਨਿਯੰਤਰਣ ਨਾ ਰਹਿਣਾ (ਜੇਕਰ ਰੀੜ੍ਹ ਦੀ ਹੱਡੀ ਉੱਤੇ ਦਬਾਅ ਪੈਂਦਾ ਹੋਵੇ)

ਪ੍ਰਬੰਧਨਃ
ਇਲਾਜ ਦਾ ਉਦੇਸ਼ ਹੈ -

  • ਨਸਾਂ ਉੱਤੇ ਪੈਣ ਵਾਲੇ ਦਬਾਅ ਦੇ ਲੱਛਣਾਂ ਅਤੇ ਦਰਦ ਨੂੰ ਘੱਟ ਕਰਨਾ
  • ਸਥਾਈ ਰੀੜ੍ਹ ਦੀ ਹੱਡੀ ਅਤੇ ਨਸ ਦੀਆਂ ਜੜ੍ਹਾਂ ਉੱਤੇ ਹੋਣ ਵਾਲੇ ਨੁਕਸਾਨ ਨੂੰ ਰੋਕਣਾ
  • ਅੱਗੇ ਦੇ ਡੀ-ਜਨਰੇਸ਼ਨ ਨੂੰ ਰੋਕਣਾ

ਇਸ ਨੂੰ ਹੇਠ ਲਿਖੇ ਉਪਾਵਾਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ -

  • ਗਰਦਨ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਗਈ ਕਸਰਤ ਨਾਲ ਲਾਭ ਹੁੰਦਾ ਹੈ, ਪਰ ਅਜਿਹਾ ਡਾਕਟਰ ਦੀ ਦੇਖ-ਰੇਖ ਵਿੱਚ ਹੀ ਕੀਤਾ ਜਾ. ਫਿਜ਼ੀਓਥੈਰੇਪਿਸਟ ਤੋਂ ਅਜਿਹੀ ਕਸਰਤ ਸਿੱਖ ਕੇ ਘਰ ਵਿੱਚ ਇਸ ਨੂੰ ਨੇਮ ਨਾਲ ਕਰੋ
  • ਸਰਵਾਈਕਲ ਕਾਲਰ - ਸਰਵਾਈਕਲ ਕਾਲਰ ਨਾਲ ਗਰਦਨ ਦੇ ਹਿਲਣ ਡੁਲਣ ਨੂੰ ਨਿਯੰਤ੍ਰਿਤ ਕਰਕੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ

ਗਠੀਆ ਜੋੜਾਂ ਦੀ ਸੋਜ਼ਸ਼

ਇਸ ਰੋਗ ਦੀ ਸ਼ੁਰੂਆਤੀ ਹਾਲਤ ਵਿੱਚ ਜੋੜਾਂ ਵਿੱਚ ਜਲਣ ਹੁੰਦੀ ਹੈ. ਸ਼ੁਰੂ-ਸ਼ੁਰੂ ਵਿੱਚ ਇਹ ਕਾਫੀ ਘੱਟ ਹੁੰਦੀ ਹੈ.ਇਹ ਜਲਣ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਜੋੜਾਂ ਵਿੱਚ ਹੁੰਦੀ ਹੈ.ਸ਼ੁਰੂਆਤ ਵਿੱਚ ਛੋਟੇ-ਮੋਟੇ ਜੋੜ ਜਿਵੇਂ- ਉਂਗਲੀ ਦੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਕੇ ਇਹ ਕਲਾਈ, ਗੋਡੇ, ਅੰਗੂਠਿਆਂ ਵਿੱਚ ਵਧਦਾ ਜਾਂਦਾ ਹੈ।
ਕਾਰਨ -
ਗਠੀਆ ਜੋੜਾਂ ਦੀ ਸੋਜ਼ਸ਼ ਹੋਣ ਦਾ ਸਹੀ ਕਾਰਨ ਹਾਲੇ ਤੱਕ ਪਤਾ ਨਹੀਂ ਚੱਲਿਆ ਹੈ, ਜੇਨੇਟਿਕ ਵਾਤਾਵਰਣ ਅਤੇ ਹਾਰਮੋਨਲ ਕਾਰਨਾਂ ਦੀ ਵਜ੍ਹਾ ਨਾਲ ਹੋਣ ਵਾਲੇ ਆਟੋਇੰਮਊਨ ਪ੍ਰਤੀਕਿਰਿਆ ਨਾਲ ਜਲਣ ਸ਼ੁਰੁ ਹੋ ਕੇ ਬਾਅਦ ਵਿੱਚ ਇਹ ਜੋੜਾਂ ਦੀ ਕਰੂਪਤਾ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦਾ ਕਾਰਨ ਬਣ ਜਾਂਦੀਆਂ ਹਨ.(ਸਰੀਰ ਦੀ ਰੋਗ ਪ੍ਰਤਿਰੋਧਕ ਸਮਰੱਥਾ ਪ੍ਰਣਾਲੀ ਆਪਣੀਆਂ ਹੀ ਕੋਸ਼ਿਕਾਵਾਂ ਨੂੰ ਪਛਾਣ ਨਹੀਂ ਸਕਦੀ ਅਤੇ ਇਸ ਲਈ ਉਸ ਨੂੰ ਸੰਕ੍ਰਮਿਤ ਕਰ ਦਿੰਦੀ ਹੈ)
ਖਾਨਦਾਨੀ ਕਾਰਕ ਦੀ ਵਜ੍ਹਾ ਨਾਲ ਰੋਗ ਦੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ.ਇਹ ਰੋਗ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ
ਕੁਝ ਵਿਅਕਤੀਆਂ ਵਿੱਚ ਵਾਤਾਵਰਣ ਸੰਬੰਧੀ ਕਾਰਨਾਂ ਨਾਲ ਵੀ ਇਹ ਰੋਗ ਹੋ ਸਕਦਾ ਹੈ.ਕਈ ਸੰਕ੍ਰਾਮਕ ਸਾਧਨਾਂ ਦਾ ਪਤਾ ਲੱਗਾ ਹੈ
ਰੋਗ ਦੇ ਵਧਣ ਜਾਂ ਘੱਟ ਹੋਣ ਵਿੱਚ ਹਾਰਮੋਨ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ. ਔਰਤਾਂ ਵਿੱਚ ਮਾਹਵਾਰੀ ਦੌਰਾਨ ਅਜਿਹੇ ਮਾਮਲੇ ਜ਼ਿਆਦਾਤਰ ਦੇਖਣ ਵਿੱਚ ਆਉਂਦੇ ਹਨ.
ਜੋਖਮ ਕਾਰਕ -
ਉਮਰ: ਭਾਵੇਂ ਇਹ ਰੋਗ ਕਦੀ ਵੀ ਹੋ ਸਕਦਾ ਹੈ ਪਰ 20-40 ਸਾਲ ਦੀ ਉਮਰ ਵਾਲਿਆਂ ਵਿੱਚ ਇਹ ਰੋਗ ਜ਼ਿਆਦਾ ਦੇਖਣ ਵਿੱਚ ਆਇਆ ਹੈ
ਜੈਂਡਰ : ਔਰਤਾਂ, ਖਾਸ ਕਰਕੇ ਮਾਹਾਵਾਰੀ ਨੂੰ ਪ੍ਰਾਪਤ ਕਰਨ ਵਾਲ਼ੀਆਂ ਔਰਤਾਂ ਵਿੱਚ ਇਹ ਰੋਗ ਪੁਰਸ਼ਾਂ ਦੀ ਤੁਲਨਾ ਵਿਚ ਤਿੰਨ ਗੁਣਾ ਵੱਧ ਪਾਇਆ ਜਾਂਦਾ ਹੈ
ਪ੍ਰਬੰਧਨ:
ਪ੍ਰਬੰਧਨ ਦਾ ਉਦੇਸ਼ ਹੈ -

  • ਜਲਣ ਅਤੇ ਦਰਦ ਨੂੰ ਘੱਟ ਕਰਨਾ
  • ਰੋਗ ਨੂੰ ਵਧਣ ਤੋਂ ਰੋਕਣਾ
  • ਜੋੜਾਂ ਦੇ ਸੰਚਾਲਨ ਨੂੰ ਬਣਾਈ ਰੱਖਣਾ ਅਤੇ ਉਨ੍ਹਾਂ ਨੂੰ ਖ਼ਰਾਬ ਹੋਣ ਤੋਂ ਰੋਕਣਾ

ਸਰੀਰਕ ਕਸਰਤ, ਦਵਾਈਆਂ ਅਤੇ ਜ਼ਰੂਰੀ ਹੋਇਆ ਤਾਂ ਸਰਜਰੀ ਇਨ੍ਹਾਂ ਤਿੰਨਾਂ ਦੁਆਰਾ ਉਪਰੋਕਤ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਰੀਰਕ ਕਸਰਤ

  • ਜੋੜਾਂ ਨੂੰ ਆਰਾਮ ਦੇਣ ਨਾਲ਼ ਦਰਦ ਵਿੱਚ ਰਾਹਤ ਮਿਲਦੀ ਹੈ. ਮਾਸ-ਪੇਸ਼ੀਆਂ ਦੀ ਜਕੜਨ ਨੂੰ ਦੂਰ ਕੀਤਾ ਜਾ ਸਕਦਾ ਹੈ.ਜੋੜਾਂ ਨੂੰ ਆਰਾਮ ਪਹੁੰਚਾਉਣ ਦੇ ਲਈ ਉਨ੍ਹਾਂ ਨੂੰ ਬੰਨ੍ਹ ਲਓ ਜਿਸ ਨਾਲ ਜੋੜਾਂ ਦੀ ਗਤੀਸ਼ੀਲਤਾ ਅਤੇ ਸੁੰਗੜਾਅ ਨੂੰ ਰੋਕਿਆ ਜਾ ਸਕੇ. ਜੋੜਾਂ ਨੂੰ ਸਹਾਰਾ ਦੇਣ ਦੇ ਲਈ ਵਾਕਰ, ਲੱਕੜੀ ਆਦਿ ਦੇ ਸਹਾਰੇ ਚੱਲੋ
  • ਜੋੜਾਂ ਦੀ ਗਤੀਸ਼ੀਲਤਾ ਨੂੰ ਬਣਾਈ ਰੱਖਣ ਅਤੇ ਦਰਦ ਅਤੇ ਜਲਣ ਨੂੰ ਬਿਨਾਂ ਵਧਾਏ, ਕੋਸ਼ਿਕਾ ਨੂੰ ਮਜਬੂਤ ਕਰਨ ਦੇ ਲਈ ਕਸਰਤ ਵਿਵਸਥਾ ਇੱਕ ਮਹੱਤਵਪੂਰਣ ਅੰਗ ਹੈ.ਰੋਗੀ ਦੀ ਸਥਿਤੀ ਦੇ ਅਧਾਰ ਤੇ ਡਾਕਟਰ ਰਾਹੀਂ ਸੁਝਾਈ ਗਈ ਕਸਰਤ ਕਰੋ
  • ਰੋਗਗ੍ਰਸਤ ਜੋੜਾਂ ਦੇ ਹੇਠਲੇ ਅੰਗਾਂ ਦੇ ਤਣਾਅ ਨੂੰ ਘੱਟ ਕਰਨ ਲਈ ਆਦਰਸ਼ ਵਜ਼ਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ

ਗਠੀਆ

ਗਠੀਏ ਦਾ ਰੋਗ ਮਸਾਲੇਦਾਰ ਭੋਜਨ ਅਤੇ ਸ਼ਰਾਬ ਪੀਣ ਨਾਲ਼ ਸਬੰਧਤ ਹੈ. ਇਹ ਰੋਗ ਪਾਚਨ ਕਿਰਿਆ ਨਾਲ ਸਬੰਧਤ ਹੈ. ਇਸ ਦਾ ਸੰਬੰਧ ਖੂਨ ਵਿੱਚ ਮੂਤਰੀਯ ਅਮਲ ਦੇ ਬਹੁਤ ਹੀ ਉੱਚ ਮਾਤਰਾ ਵਿੱਚ ਪਾਏ ਜਾਣ ਨਾਲ ਹੁੰਦਾ ਹੈ.ਇਸ ਦੇ ਕਾਰਨ ਜੋੜਾਂ (ਆਮ ਤੌਰ ਤੇ ਅੰਗੂਠੇ) ਵਿੱਚ ਅਤੇ ਕਦੀ ਕਦੀ ਗੁਰਦੇ ਵਿੱਚ ਵੀ ਕ੍ਰਿਸਟਲ ਭਾਰੀ ਮਾਤਰਾ ਵਿੱਚ ਵਧਦੇ ਹਨ।

ਗਠੀਏ ਵਿੱਚ ਕੀ ਹੁੰਦਾ ਹੈ ?
ਯੂਰਿਕ ਅਮਲ ਪਿਸ਼ਾਬ ਦੀ ਖ਼ਰਾਬੀ ਨਾਲ ਉਤਪੰਨ ਹੁੰਦਾ ਹੈ. ਇਹ ਆਮ ਤੌਰ ਤੇ ਗੁਰਦੇ 'ਚੋਂ ਬਾਹਰ ਆਉਂਦਾ ਹੈ.ਜਦੋਂ ਕਦੀ ਗੁਰਦੇ 'ਚੋਂ ਪਿਸ਼ਾਬ ਘੱਟ ਆਉਣ (ਇਹ ਸਧਾਰਨ ਕਾਰਨ ਹੈ) ਜਾਂ ਪਿਸ਼ਾਬ ਵੱਧ ਬਣਨ ਨਾਲ਼ ਸਧਾਰਨ ਪੱਧਰ ਭੰਗ ਹੁੰਦਾ ਹੈ, ਤਾਂ ਯੂਰਿਕ ਅਮਲ ਦਾ ਖੂਨ ਪੱਧਰ ਵਧ ਜਾਂਦਾ ਹੈ ਅਤੇ ਯੂਰਿਕ ਅਮਲ ਦੇ ਕ੍ਰਿਸਟਲ ਭਿੰਨ-ਭਿੰਨ ਜੋੜਾਂ ਉੱਤੇ ਜਮ੍ਹਾ (ਜੋੜਾਂ ਦੀ ਥਾਂ) ਹੋ ਜਾਂਦੇ ਹਨ. ਰੱਖਿਆਤਮਕ ਕੋਸ਼ਿਕਾਵਾਂ ਇਨ੍ਹਾਂ ਕ੍ਰਿਸਟਲਾਂ ਨੂੰ ਗ੍ਰਹਿਣ ਕਰ ਲੈਂਦੀਆਂ ਹਨ, ਜਿਸ ਦੇ ਕਾਰਨ ਜੋੜਾਂ ਵਾਲ਼ੀਆਂ ਥਾਵਾਂ ਉੱਤੇ ਦਰਦ ਦੇਣ ਵਾਲੇ ਪਦਾਰਥ ਮੁਕਤ ਹੋ ਜਾਂਦੇ ਹਨ.ਇਸੇ ਨਾਲ ਪ੍ਰਭਾਵਿਤ ਜੋੜ ਖਰਾਬ ਹੁੰਦੇ ਹਨ।

ਸ੍ਰੋਤ: ਭਾਰਤ ਸਰਕਾਰ ਰਾਟ੍ਰੀਯ ਸ੍ਵਾਸਸ੍ਥਿਯ ਪੋਰ੍ਟਲ

ਆਖਰੀ ਵਾਰ ਸੰਸ਼ੋਧਿਤ : 6/16/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate