অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਬੱਚਿਆਂ ਵਿੱਚ ਕਿਡਨੀ ਅਤੇ ਮੂਤ-ਮਾਰਗ ਦਾ ਸੰਕ੍ਰਮਣ

- ਬੱਚਿਆਂ ਵਿੱਚ ਵਾਰ-ਵਾਰ ਬੁਖ਼ਾਰ ਆਣ ਦਾ ਮਹਤਵਪੂਰਨ ਕਾਰਨ ਕਿਡਨੀ ਅਤੇ ਮੂਤਰ-ਮਾਰਗ ਦਾ ਸੰਕ੍ਰਮਣ ਹੋ ਸਕਦਾ ਹੈ।

- ਘਟ ਉਮਰ ਦੇ ਬਚਿਆਂ ਵਿਚ ਕਿਡਨੀ ਅਤੇ ਮੂਤਰ-ਮਾਰਗ ਦੇ ਸੰਕ੍ਰਮਣ ਦੀ ਦੇਰ ਨਾਲ ਜਾਣਕਾਰੀ ਮਿਲਣ ਜਾਂ ਅਪੂਰਨ ਉਪਚਾਰ ਨਾਲ ਕਿਡਨੀ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ। ਕਈ ਵਾਰ ਕਿਡਨੀ ਪੂਰਨ ਰੂਪ ਤੋਂ ਖ਼ਰਾਬ ਹੌਣ ਦੀ ਸੰਭਾਵਨਾ ਵੀ ਰਹਿੰਦੀ ਹੈ।

- ਇਸੀ ਕਾਰਨ ਬ'ਚਿਆਂ ਵਿਚ ਪੇਸ਼ਾਬ ਦੇ ਸੰਕ੍ਰਮਣ ਦਾ ਛੇਤੀ ਨਿਦਾਨ ਅਤੇ ਉਚਿਤ ਉਪਚਾਰ ਕਰਾਣ ਨਾਲ, ਕਿਡਨੀ ਨੂੰ ਸੰਭਾਵਤ ਨੁਕਸਾਨ ਤੋਂ ਰੋਕਿਆ ਜਾਂ ਸਕਦਾ ਹੈ। ਬਚਿਆਂ ਵਿਚ ਪੇਸ਼ਾਬ ਦੇ ਸੰਕ੍ਰਮਣ ਦੀ ਕਦ ਜ਼ਿਆਦਾ ਰਹਿੰਦੀ ਹੈ?

ਬੱਚਿਆਂ ਵਿੱਚ ਮੂਤਰ-ਮਾਰਗ ਦੇ ਸੰਕ੍ਰਮਣ ਜ਼ਿਆਦਾ ਹੌਣ ਦੇ ਮੁਖ ਕਾਰਨ ਨਿਮਨਲਿਖਤ ਹਨ:

(1) ਕੁੜੀਆ ਵਿਚ (ਲੜਕੀਆ ਵਿਚ) ਮੂਤਰ ਨਲੀ ਦੀ ਲੰਮਾਈ ਛੋਟੀ ਹੌਣਾ ਅਤੇ ਮੂਤਰਨਲੀ ਅਤੇ ਮਲਦਵਾਰ ਪਾਸ-ਪਾਸ (ਨੇੜੇ-ਨੇੜੇ) ਹੌਣ ਨਾਲ ਮਲਦਵਾਰ ਦੇ ਜੀਵਾਣੂ ਮੂਤਰਨਲੀ ਵਿਚ ਆਸਾਨੀ ਨਾਲ ਜਾਂ ਸਕਦੇ ਹਨ ਅਤੇ ਸੰਕ੍ਰਮਣ ਹੋ ਸਕਦਾ ਹੈ।

(2) ਮਲਤਿਆਗ (ਪਾਖਾਨਾ) ਕਰਨ ਦੇ ਬਾਅਦ ਉਸਨੂੰ ਸਾਫ ਕਰਨ ਦੀ ਕਿਰਿਆ ਵਿਚ ਪਿਛੋ ਤੋਂ ਅਗੇ ਵਲ ਧੌਣ ਦੀ ਆਦਤ।

(3) ਜਨਮਜਾਂਤ ਕਸ਼ੜੀ ਦੇ ਕਾਰਨ ਮੂਤਰਾਸ਼ਯ ਵਿਚੋਂ ਪੇਸ਼ਾਬ ਦਾ ਉਲਟੇ ਪਾਸੇ ਮੂਤਰਵਾਹਿਨੀ ਅਤੇ ਕਿਡਨੀ ਦੀ ਤਰਫ ਜਾਣਾ।

(4) ਕਿਡਨੀ ਦੇ ਅੰਦਰ ਵਲ ਮਧ ਹਿਸਿਆਂ ਤੋਂ ਹੇਠਾਂ ਜਾਣ ਵਾਲੇ ਭਾਗ ਨੂੰ ਪੇਲਵੀਸ ਕਹਿੰਦੇ ਹਨ। ਪੇਲਵੀਸ ਅਤੇ ਮੂਤਰਵਾਹਿਨੀ ਨੂੰ ਜੋੜਨ ਵਾਲੇ ਭਾਗ ਦੇ ਸਿਕੁੜਨ ਨਾਲ ਪੇਸ਼ਾਬ ਦੇ ਮਾਰਗ ਵਿਚ ਅਵਰੋਧ ਦਾ (ਰੁਕਾਵਟ) ਹੌਣਾ।

(5) ਮੂਤਰਨਲੀ ਵਿਚ ਵਾਲਵ ਦੇ ਕਾਰਨ ਘਟ ਉਮਰ ਦੇ ਬਚਿਆਂ ਨੂੰ ਪੇਸ਼ਾਬ ਕਰਨ ਵਿਚ ਤਕਲੀਫ ਹੌਣੀ।

(6) ਮੂਤਰ-ਮਾਰਗ ਵਿਚ ਪਥਰੀ ਦਾ ਹੌਣਾ

ਪੇਸ਼ਾਬ ਵਿੱਚ ਸੰਕ੍ਰਮਣ ਦੇ ਲਛਣ:

(1) ਸਾਧਾਰਨਤਾ ਚਾਰ ਪੰਜ ਸਾਲ ਤੋਂ ਵਡੇ ਬਚੇ ਪੇਸ਼ਾਬ ਦੀ ਤਕਲੀਫ ਦੀ ਸ਼ਿਕਾਇਤ ਨਹੀਂ ਕਰ ਸਕਦੇ ਹਨ। ਪੇਸ਼ਾਬ ਵਿਚ ਸੰਕ੍ਰਮਣ ਦੇ ਲਛਣਾਂ ਦੀ ਵਿਸਤਾਰਪੂਰਬਕ ਚਰਚਾ ਅਦਿੳਾਇ-19 ਵਿਚ ਕੀਤੀ ਗਈ ਹੈ।

(2) ਘਟ ਉਮਰ ਦੇ ਬਚੇ ਪੇਸ਼ਾਬ ਵਿਚ ਹੌਣ ਵਾਲੀ ਤਕਲੀਫ ਦੀ ਸ਼ਿਕਾਇਤ ਨਹੀਂ ਕਰ ਸਕਦੇ ਹਨ। ਪੇਸ਼ਾਬ ਕਰਦੇ ਸਮੇਂਬ'ਚੇ ਦਾ ਰੋਣਾ, ਪੇਸ਼ਾਬ ਹੌਣ ਵਿਚ ਤਕਲੀਫ ਹੌਣਾ ਜਾਂ ਬੁਖ਼ਾਰ ਦੇ ਲਈ ਪੇਸ਼ਾਬ ਦੀ ਜਾਂਚ ਵਿਚ ਆਕਸਮਿਕ ਰੂਪ ਤੋਂ ਸੰਕ੍ਰਮਣ ਦੀ ਉਪਸਥਿਤੀ ਦਾ ਪਤਾ ਚਲਨਾ, ਇਹ ਮੂਤਰ-ਮਾਰਗ ਦੇ ਸੰਕ੍ਰਮਣ ਦੇ ਸਂਕੇਤ ਹਨ।

(3) ਭੁਖ ਨਾ ਲਗਣੀ ਵਜਨ ਨਾ ਵਧਣਾ ਜਾਂ ਗੰਭੀਰ ਸੰਕ੍ਰਮਣ ਹੌਣ ਤੇ ਤੇਜ਼ ਬਖ਼ਾਰ ਦੇ ਨਾਲ-ਨਾਲ ਪੇਟ ਦਾ ਫੁਲ ਜਾਣਾ, ਉਲਟੀ ਹੌਣੀ, ਦਸਤ ਹੌਣਾ, ਪੀਲਿਆ ਹੌਣਾ ਜਿਹੇ ਹੋਰ ਲਛਣ ਵੀ ਮੂਤਰ-ਮਾਰਗ ਵਿਚ ਸੰਕ੍ਰਮਣ ਦੇ ਕਾਰਨ ਘਟ ਉਮਰ ਦੇ ਬਚਿਆਂ ਵਿਚ ਦਿਖਾਈ ਦੇਂਦੇ ਹਨ।

ਸਰੋਤ : ਕਿਡਨੀ ਸਿੱਖਿਆ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate