অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਕਿਡਨੀ ਦੇ ਰੋਗਾਂ ਦਾ ਨਿਵਾਰਨ

ਕਿਡਨੀ ਦੇ ਬਹੁਤ ਸਾਰੇ ਰੋਗ ਅਜਿਹੇ ਹਨ ਜੋ ਠੀਕ ਨਹੀਂ ਹੋ ਸਕਦੇ। ਅਜਿਹੇ ਰੋਗ ਜ਼ਿਆਦਾ ਵਧ ਜਾਣ ਦੇ ਬਾਅਦ ਉਹਨਾਂ ਦਾ ਉਪਚਾਰ ਕਰਾਣਾ ਬਹੁਤ ਹੀ ਮਹਿੰਗਾ, ਬੇਹ'ਦ ਜਟਲ ਅਤੇ ਪੂਰਨ ਰੂਪ ਵਿਚ ਸੁ'ਰਖਿਅਤ ਨਹੀਂ ਹੈ। ਦੁਰਭਾਗ ਨਾਲ ਕਿਡਨੀ ਦੇ ਕਈ ਗੰਭੀਰ ਰੋਗਾਂ 'ਚੌਂ, ਸ਼ੂਰੁਆਤੀ ਲ'ਛਣ ਘਟ ਵੇਖਣ ਨੂੰ ਮਿਲਦੇ ਹਨ। ਇਸ ਲਈ ਜਦ ਵੀ ਕਿਡਨੀ ਰੋਗ ਦੀ ਸ਼ੰਕਾ ਹੋਵੈ,ਵਜਾ੍ਹ ਡਾਕਟਰ ਨੂੰ ਮਿਲ ਕੇ ਨਿਦਾਨ ਅਤੇ ਉਪਚਾਰ ਕਰਾਣਾ ਚਾਹੀਦਾ ਹੈ।

ਕਿਡਨੀ ਦਾ ਟੇਸਣ (ਚੈਕਅਪ ਜਾਂ ਟੇਸਟ) ਕਿਸਨੂੰ ਕਰਾਣਾ ਚਾਹੀਦਾ ਹੈ? ਕਿਡਨੀ ਦੀ ਤਕਲੀਫ ਹੌਣ ਦੀ ਸੰਭਾਵਨਾ ਕਦੋਂ ਵਧ ਜਾਂਦੀ ਹੈ?

੧. ਜਿਸ ਵਿਅਕਤੀ ਵਿਚ ਕਿਡਨੀ ਦੇ ਰੋਗ ਦੇ ਲ'ਛਣ ਪਤਾ ਹੌਣ।

੨. ਜਿਸ ਨੂੰ ਡਾਇਬਿਟੀਜ਼ ਦੀ ਬਿਮਾਰੀ ਹੋਵੈ।

੩. ਖ਼ੂਨ ਦਾ ਦਬਾਅ ਨਿਯਤ ਸੀਮਾ ਤੋਂ ਵਧ ਰਹਿੰਦਾ ਹੋਵੈ।

੪. ਪਰਿਵਾਰ ਵਿਚ ਵੰਸ਼ਅਨੁਗਤ (ਖ਼ਾਨਦਾਨੀ) ਕਿਡਨੀ ਦਾ ਰੋਗ ਹੌਣਾ।

੫. ਕਾਫ਼ੀ ਸਮੇਂ ਤਕ ਦਰਦ ਨਿਵਾਰਕ ਦਵਾਈਆਂ ਲਈਆਂ ਗਈਆਂ ਹੌਣ।

੬. ਮੂਤਰ - ਮਾਰਗ ਵਿਚ ਜਨਮ ਤੋਂ ਹੀ ਕਿਸੀ ਖ਼ਰਾਬੀ ਦਾ ਹੌਣਾ।

ਕਿਡਨੀ ਰੋਗ ਦੇ ਨਿਦਾਨ (ਨਿਵਾਰਨ) ਲਈ ਕੁਝ ਜ਼ਰੂਰੀ ਜਾਂਚ ਨਿਮਨਲਿਖਤ ਹੈ:

(). ਪੇਸ਼ਾਬ ਦਾ ਪੀਖ਼ਣ (ਜਾਂਚ): ਕਿਡਨੀ ਰੋਗ ਦੇ ਨਿਦਾਨ ਲਈ ਇਹ ਜਾਂਚ ਅਤਿ ਜ਼ਰੂਰੀ ਹੈ।

- ਪੇਸ਼ਾਬ ਵਿਚ ਮਵਾਦ ਦਾ ਹੌਣਾ ਮੂਤ੍ਰਮਾਰਗ ਵਿਚ ਸੰਕਮਣ ਦੀ ਨਿਸ਼ਾਨੀ ਹੈ।

- ਪੇਸ਼ਾਬ ਵਿਚ ਪ੍ਰੋਟੀਨ ਅਤੇ ਰ'ਕਤਕਣਾਂ ਦਾ ਹੌਣਾ, ਕਿਡਨੀ ਵਿਚ ਸੂਜਨ (ਗਲੋਮੇਰੂਲੋਨੇਫ੍ਰਾਈਟਿਸ) ਦਾ ਸਂਕੇਤ ਦਿਂਦਾ ਹੈ।

- ਕਿਡਨੀ ਦੇ ਕਈ ਰੋਗਾਂ ਵਿਚ ਪੇਸ਼ਾਬ ਵਿਚ ਪੋ੍ਰਟੀਨ ਆਉਣ ਲਗਦੀ ਹੈ। ਪਰ ਪੇਸ਼ਾਬ ਵਿਚ ਪੋ੍ਰਟੀਨ ਦਾ ਆਉਣਾ ਕਿਡਨੀ ਫੇਲ ਹੋਣ ਵਰਗੀ ਗੰਭੀਰ ਬਿਮਾਰੀ ਦਾ ਸਰਵਪ੍ਰਥਮ (ਸਭ ਤੋਂ ਪਹਿਲਾ) ਲਛਨ ਹੋ ਸਕਦਾ ਹੈ। ਜਿਵੇਂ ਕਿ ਡਾਇਬਿਟੀਜ਼ ਦੇ ਕਾਰਨ ਕਿਡਨੀ ਫੇਲ ਹੌਣ ਦੀ ਸ਼ੂਰੁਆਤ ਦਾ ਸਬ ਤੋਂ ਪਹਿਲਾ ਲਛਨ ਪੇਸ਼ਾਬ ਵਿਚ ਪੋ੍ਰਟੀਨ ਦਾ ਦਿਖਾਈ ਦੇਣਾ ਹੁੰਦਾ ਹੈ।

ਮਾਈਕ੍ਰੋਅੈਲਬਿਉਮਿਨਯੁਰਿਆ:

ਪੇਸ਼ਾਬ ਦੀ ਇਹ ਜਾਂਚ ਡਾਇਬਿਟੀਜ਼ ਰਾਹੀ ਕਿਡਨੀ ਤੇ ਖ਼ਰਾਬ ਅਸਰ ਦਾ ਸਬ ਤੋਂ ਜਲਦੀ ਅਤੇ ਸਹੀ ਵਕਤ ਤੇ ਨਿਵਾਰਨ ਹੋਵੈ, ਇਸ ਲਈ ਇਹ ਅਤਿ ਜ਼ਰੂਰੀ ਹੈ।

ਪੇਸ਼ਾਬ ਦੇ ਅਨਯ (ਬਾਕੀ) ਪ੍ਰੀਖ਼ਣ ਇਸ ਪ੍ਰਕਾਰ ਹਨ:

- ਪੇਸ਼ਾਬ ਵਿਚ ਟੀ.ਬੀ. ਦੇ ਜੀਵਾਣੂ (ਭੳਚਟੲਰੳਿ)ਦਾ ਟੇਸਟ (ਮੂਤਰਮਾਰਗ ਦੇ ਟੀ.ਬੀ. ਦੇ ਨਿਵਾਰਨ ਦੇ ਲਈ)

- 24 ਘੰਟਿਆਂ ਦੇ ਪੇਸ਼ਾਬ ਵਿਚ ਪੋ੍ਰਟੀਨ ਦੀ ਮਾਤਰਾ (ਕਿਡਨੀ ਤੇ ਸੂਜਨ ਅਤੇ ਉਸਦੇ ਉਪਚਾਰ ਦਾ ਅਸਰ ਜਾਣਨ ਲਈ)

- ਪੇਸ਼ਾਬ ਦੇ ਕਲ'ਚਰ ਅਤੇ ਸੇਨੰਸਿਟੀਵਿਟੀ ਦੀ ਜਾਂਚ ਪੇਸ਼ਾਬ ਵਿਚ ਸੰਕ੍ਰਮਣ ਦੇ ਲਈ ਜਿੰਮੇਦਾਰ ਬੈਕਟੀਰਿਆ ਦੇ ਨਿਦਾਨ ਅਤੇ ਉਸਦੇ ਉਪਚਾਰ ਹਿਤੂ ਅਸਰਕਾਰਕ ਦਵਾ ਦੀ ਜਾਣਕਾਰੀ ਦੇ ਲਈ।

ਪੇਸ਼ਾਬ ਦੀ ਜਾਂਚ ਤੋਂ ਕਿਡਨੀ ਦੇ ਵ'ਖ ਵ'ਖ ਰੋਗਾਂ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪਰ ਪੇਸ਼ਾਬ ਦੀ ਰਿਪੋਰਟ ਸਹੀ ਹੌਣ ਤੇ ਕਿਡਨੀ ਵਿਚ ਕੋਈ ਰੋਗ ਨਹੀਂ ਹੈ, ਅਜਿਹਾ ਨਹੀਂ ਕਹਿਆ ਜਾ ਸਕਦਾ।

ਖ਼ੂਨ ਦਾ ਪੀਖ਼ਣ

(1) ਖ਼ੂਨ ਵਿਚ ਹੀਮੋਗਲੋਬਿਨ ਦੀ ਮਾਤਰਾ: ਖ਼ੂਨ ਵਿਚ ਹੀਮੋਗਲੋਬੀਨ ਦੀ ਕਮੀ ਜਿਸਨੂੰ ਅਸੀ ਰਕਤਾਲਪਤਾ (ਏਨਿਮਿਆ) ਕਹਿੰਦੇ ਹਾਂ, ਕਿਡਨੀ ਫੇਲ ਹੋਣ ਦੀ ਮ'ਹਤਵ ਪੂਰਨ ਨਿਸ਼ਾਨੀ ਹੈ। ਖ਼ੂਨ ਦੀ ਕਮੀ ਹੋਰ ਵੀ ਕਈ ਬਿਮਾਰਿਆਂ ਦੀ ਵਜਹ ਨਾਲ ਹੋ ਸਕਦੀ ਹੈ, ਜਿਸਦੇ ਕਾਰਨ ਇਹ ਟੇਸਟ ਹਮੈਸ਼ਾ ਕਿਡਨੀ ਦੀ ਬਿਮਾਰੀ ਨਹੀ ਦਸਦਾ ਹੈ।

(2) ਖ਼ੂਨ ਵਿਚ ਕੀਏਟੀਨਿਨ ਅਤੇ ਯੂਰੀਆ ਦੀ ਮਾਤਰਾ: ਇਹ ਟੇਸਟ ਕਿਡਨੀ ਦੀ ਕਾਰਜਸ਼ਕਤੀ ਦੀ ਜਾਣਕਾਰੀ ਦਿੰਦਾ ਹੈ। ਕੀਏਟੀਨਿਨ ਅਤੇ ਯੂਰੀਆ ਸਰੀਰ ਦਾ ਅਨਾਵਸ਼ਕ (ਗੈਰ-ਜ਼ਰੂਰੀ) ਕਚਰਾ ਹੈ, ਜੋ ਕਿਡਨੀ ਦੁਆਰਾ ਸਰੀਰ 'ਚੋਂ ਹਟਾ ਦਿੱਤਾ ਜਾਂਦਾ ਹੈ। ਖ਼ੂਨ ਵਿਚ ਕ੍ਰੀਏਟੀਨਿਨ ਦੀ ਨਾਰਮਲ ਮਾਤਰਾ ੦.੬ ਤੋ ੧.੪ ਮਿਲੀ ਗਾਮ ਪ੍ਰਤੀਸ਼ਤ ਅਤੇ ਯੁਰਿਆ ਦੀ ਮਾਤਰਾ ੨੦ ਤੋ ੪੦ ਮਿਲੀਗ੍ਰਾਮ ਪ੍ਰਤੀਸ਼ਤ ਹੁੰਦੀ ਹੈ ਅਤੇ ਦੋਵੈਂ ਕਿਡਨੀਆਂ ਖਰਾਬ ਹੋਣ ਤੇ ਉਸ ਵਿਚ ਵਰਿਧੀ (ਵਧਣਾ) ਹੁੰਦੀ ਹੈ। ਇਹ ਟੇਸਟ ਕਿਡਨੀ ਫੇਲ ਹੌਣ ਦਾ (ਫੇਲਿਉੁਰ) ਨਿਦਾਨ ਅਤੇ ਉਪਚਾਰ ਦੇ ਨੇਮ ਦੇ ਲਈ ਅਤਿਅੰਤ ਮਹੱਤਵਪੂਰਨ ਹੈ।

(3) ਖ਼ੂਨ ਦੇ ਅਨਯ ਪ੍ਰੀਖ਼ਣ: ਕਿਡਨੀ ਦੇ ਅਲਗ-ਅਲਗ ਰੋਗਾਂ ਦੇ ਨਿਦਾਨ ਦੇ ਲਈ ਖ਼ੂਨ ਦੇ ਅਨਯ ਪੀਖ਼ਣਾਂ ਵਿਚ ਕੋਲੇਸਟੋਲ, ਸੋਡਿਅਮ, ਪੋਟੈਸ਼ਿਯਮ, ਕਲੋਰਾਇਦ, ਕੈਲਸ਼ਿਯਮ, ਫ਼ਾਸਫੋਰਸ, ਏ.ਐਸ.ਅੋ ਟਾਈਟਰ, ਕੰਮਪਲੀਮੇਂਟ ਦਾ ਸਮਾਵੇਸ਼ ਹੁੰਦਾ ਹੈ।

ਸਰੋਤ : ਕਿਡਨੀ ਏਦੁਕਾਸ਼ਨ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate