ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਅਲਟ੍ਰਾਵਾਇਲਟ ਰੇਡੀਏਸ਼ਨ ਕੀ ਹੈ ?

ਅਲਟ੍ਰਾਵਾਇਲਟ ਰੇਡੀਏਸ਼ਨ ਬਾਰੇ ਜਾਣਕਾਰੀ ਦਿੰਦਾ ਹੈ।

ਅਲਟ੍ਰਾਵਾਇਲਟ (ਯੂਵੀ) ਰੇਡੀਏਸ਼ਨ ਮੁੱਖ ਤੌਰ ਤੇ ਇਲੈਕਟ੍ਰੋਮੈਗਨੇਟਿਕ (ਲਾਇਟ) ਸਪੇਕਟ੍ਰਮ ਦੇ ਹਿੱਸੇ ਵਜੋਂ ਆਉਂਦੀ ਹੈ।

ਅਲਟ੍ਰਾਵਾਇਲਟ ਕਿਰਨਾਂ ਦੀਆਂ ਲਹਿਰ ਦੀ ਲੰਬਾਈਆਂ ਦਿਖਾਈ ਦੇਣ ਵਾਲੀਆਂ ਕਿਰਨਾਂ ਨਾਲੋਂ ਛੋਟੀਆਂ ਹੁੰਦੀਆਂ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਦੇਖ ਜਾਂ ਮਹਿਸੂਸ ਨਹੀਂ ਕਰ ਸਕਦੇ। ਯੂਵੀ ਰੇਡੀਏਸ਼ਨ ਦੇ ਬਨਾਵਟੀ ਸ੍ਰੋਤਾਂ ਵਿਵਿੱਚ ਸ਼ਾਮਲ ਹਨ ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡ ਅਤੇ ਵੈਲਡਿੰਗ ਕਰਨ ਦਾ ਸਮਾਨ। ਯੂਵੀ ਰੇਡੀਏਸ਼ਨ ਕਿੰਨੀ ਨੁਕਸਾਨਦਾਇਕ ਹੁੰਦੀ ਹੈ? ਜਦੋਂ ਯੂਵੀ ਰੇਡੀਏਸ਼ਨ ਨਾਲ ਸੰਪਰਕ ਹੁੰਦਾ ਹੈ, ਤਾਂ ਤੁਹਾਡਾ ਸਰੀਰ ਯੂਵੀ ਨੂੰ ਸੋਖਣ ਲਈ ਜਿਆਦਾ ਮੇਲੇਨਿੰਨ (ਚਮੜੀ ਵਿੱਚ ਰੰਗ ਚਾੜ੍ਹਨ ਵਾਲੇ ਪਦਾਰਥ) ਦਾ ਉਤਪਾਦਨ ਕਰਦਾ ਅਤੇ ਛੱਡਦਾ ਹੈ। ਇਸ ਕਰਕੇ ਤੁਹਾਡੀ ਚਮੜੀ ਨੂੰ ਗੂੜ੍ਹਾ ਕਰ ਦਿੰਦਾ ਹੈ ਅਤੇ ਚਮੜੀ ਦੇ ਨੁਕਸਾਨ ਦਾ ਸੰਕੇਤ ਹੈ। ਯੂਵੀ ਰੇਡੀਏਸ਼ਨ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਯੂਵੀਏ ਅਤੇ ਯੂਵੀਬੀ। ਦੋਵੇਂ ਹੀ ਸਿਹਤ ਸੰਬੰਧੀ ਗੰਭੀਰ ਚਿੰਤਾ ਹਨ ਕਿਉਂਕਿ ਯੂਵੀਏ ਅਤੇ ਯੂਵੀਬੀ ਰੇਡੀਏਸ਼ਨ ਤੁਹਾਡੀ ਚਮੜੀ, ਅੱਖਾਂ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਵਾਲੀ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਯੂਵੀਏ (ਕਰਕੇ ਚਮੜੀ ਤੁਰੰਤ ਸਾਉਲੀ (ਤੁਹਾਡੀ ਚਮੜੀ ਵਿਚਲੇ ਮੇਲੇਨਿੰਨ ਦਾ ਗੂੜ੍ਹਾ ਹੋਣਾ) ਹੋ ਜਾਂਦੀ ਹੈ।

ਯੂਵੀਏ ਨਾਲ ਵਾਰ ਵਾਰ ਹੋਣ ਵਾਲੇ ਸੰਪਰਕ ਹੋਣ ਦਾ ਨਤੀਜਾ ਸਮੇਂ ਤੋਂ ਪਹਿਲਾਂ ਚਮੜੀ ਦਾ ਬੁੱਢਾ ਹੋ ਜਾਣਾ,ਜਿਵੇਂ ਕਿ ਝੁਰੜੀਆਂ, ਉਮਰ ਕਰਕੇ ਪੈਣ ਵਾਲੇ ਦਾਗ ਅਤੇ ਢਿਲੱਕਣਾ, ਹੋ ਸਕਦਾ ਹੈ। ਇਸ ਕਰਕੇ ਚਮੜੀ ਦੇ ਕਈ ਕੈਂਸਰ ਵੀ ਹੋ ਸਕਦੇ ਹਨ। ਯੂਵੀਬੀ ਯੂਵੀਏ ਨਾਲੋਂ ਜਿਆਦਾ ਹਾਨੀਕਾਰਕ ਹੈ। ਇਹ ਤੁਹਾਡੀ ਚਮੜੀ ਦੇ ਜਿਆਦਾ ਮੇਲੇਨਿੰਨ ਬਣਾਉਣ ਦਾ ਕਾਰਨ ਬਣ ਕੇ ਚਮੜੀ ਨੂੰ ਦੇਰ ਨਾਲ ਸਾਉਲਾ ਕਰਦੀ ਹੈ। ਯੂਵੀਬੀ ਚਮੜੀ ਦੇ ਜਲਨ ਅਤੇ ਮੋਤੀਆ ਅਤੇ ਅੱਖਾਂ ਦੇ ਕੈਂਸਰਾਂ ਦੇ ਨਾਲ ਨਾਲ, ਚਮੜੀ ਦੇ ਜਿਆਦਾਤਰ ਕੈਂਸਰਾਂ ਲਈ ਜਿੰਮੇਵਾਰ ਹੈ। ਹਰੇਕ ਟੈਨ ਜਾਂ ਚਮੜੀ ਦਾ ਜਲਨਾ ਤੁਹਾਡੇ ਚਮੜੀ ਦੇ ਸੈੱਲਾਂ ਅਤੇ ਡੀਐਨਏ (ਧਂਅ) ਨੂੰ ਨੁਕਸਾਨ ਪਹੁੰਚਾਉਂਦਾ ਹੈ। ਧੁੱਪ ਨਾਲ ਵਾਰ ਵਾਰ ਹੋਣ ਵਾਲੇ ਸੰਪਰਕ ਦੇ ਪ੍ਰਭਾਵ ਦਿਖਾਈ ਦੇਣ ਵਿੱਚ ਕਈ ਸਾਲ ਲਗ ਸਕਦੇ ਹਨ।

ਯੂਵੀ ਰੇਡੀਏਸ਼ਨ ਤੋਂ ਸਭ ਤੋਂ ਵੱਧ ਖਤਰਾ ਕਿਸ ਨੂੰ ਹੈ ?

ਅਕਸਰ ਧੁੱਪ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਯੂਵੀ ਰੇਡੀਏਸ਼ਨ ਦੇ ਪ੍ਰਭਾਵਾਂ ਤੋਂ ਖਤਰਾ ਹੋ ਸਕਦਾ ਹੈ। ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡ ਵਰਤਣ ਵਾਲੇ ਨੌਜਵਾਨਾਂ ਨੂੰ ਵੀ ਖਤਰਾ ਹੈ। ਬ੍ਰਿਟਿਸ਼ ਕੁਲੰਬੀਆ ਵਿੱਚ,੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡ ਵਰਤਣ ਤੇ ਰੋਕ ਹੈ।

ਮੈਨੂੰ ਸਭ ਤੋਂ ਵੱਧ ਖਤਰਾ ਕਦੋਂ ਅਤੇ ਕਿਥੇ ਹੈ ?

ਸਿੱਧੀ ਧੁ'ਪ ਗਰਮੀ ਵਿੱਚ ਸਭ ਤੋਂ ਤੇਜ਼ ਹੁੰਦੀ ਹੈ, ੮੦ ਪ੍ਰਤੀਸ਼ਤ ਯੂਵੀ ਸਵੇਰੇ ੧੧ ਵਜੇ ਅਤੇ ਸ਼ਾਮ ੪ ਵਜੇ ਵਾਪਰਨ ਦੇ ਨਾਲ। ਯੂਵੀ ਭੁਮੱਧੁ ਰੇਖਾ (ੲਤੁੳਟੋਰ) ਦੇ ਨੇੜੇ ਅਤੇ ਉੱਚੀਆਂ ਉਚਾਈਆਂ ਤੇ ਜਿਆਦਾ ਤੀਖਣ ਹੁੰਦੀ ਹੈ। ਜਦੋਂ ਤੁਸੀਂ ਸਫਰ ਕਰਦੇ ਹੋ ਤਾਂ ਇਸ ਬਾਰੇ ਸਚੇਤ ਰਹੋ।

ਬੱਦਲ, ਧੁੰਦ ਅਤੇ ਕੋਹਰਾ ਯੂਵੀ ਰੇਡੀਏਸ਼ਨ ਤੋਂ ਤੁਹਾਡੀ ਰੱਖਿਆ ਨਹੀਂ ਕਰਦੇ। ਪਾਣੀ, ਰੇਤ, ਬਰਫ ਅਤੇ ਸੀਮੇਂਟ ਤੋਂ ਸੂਰਜ ਦੀ ਰੌਸ਼ਨੀ ਦੀਆਂ ਕਿਰਨਾਂ ਦਾ ਮੁੜ ਕੇ ਆਉਣਾ ਯੂਵੀ ਸੰਪਰਕ ਦੀ ਮਾਤਰਾ ਨੂੰ ਵਧਾ ਸਕਦਾ ਹੈ।ਉਦਹਾਰਣ ਲਈ, ਤਾਜ਼ੀ ਬਰਫ ਤੋਂ ਪ੍ਰਤੀਬਿੰਬ ਯੂਵੀ ਰੇਡੀਏਸ਼ਨ ਨੂੰ ਲਗਭਗ ਦੁਹਰਾ ਕਰ ਦਿੰਦਾ ਹੈ।

ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰ ਸਕਦਾ/ਦੀ ਹਾਂ ?

ਯੋਜਨਾ ਬਣਾਓ ਆਪਣੀ ਬਾਹਰ ਦੀ ਗਤੀਵਿਧੀ ਦੀ ਯੋਜਨਾ ਸਵੇਰੇ ੧੧ ਵਜੇ ਤੋਂ ਪਹਿਲਾਂ ਜਾਂ ਸ਼ਾਮ ਨੂੰ ੪ ਵਜੇ ਤੋਂ ਬਾਅਦ ਲਈ ਬਣਾਓ। ਜਿੰਨਾਂ ਸੰਭਵ ਹੋਏ ਛਾਂ ਵਿੱਚ ਰਹੋ ਅਤੇ ਬੀਚ ਪਾਰਕ ਵਿੱਚ ਛਤਰੀ ਵਰਤੋ। ੧ ਸਾਲ ਤੋਂ ਘ'ਟ ਉਮਰ ਦੇ ਬ'ਚਿਆਂ ਨੂੰ ਤੀਬਰ, ਸਿੱਧੀ ਧੁੱਪ ਵਿੱਚ ਨਾ ਲਿਜਾਓ। ਰੱਖਿਅਕ ਕਪੜੇ ਪਾਓ ਹਲਕੇ ਰੰਗ ਦੇ, ਲੰਮੀਆਂ ਬਾਹਵਾਂ ਵਾਲੀ ਕਮੀਜ਼ ਅਤੇ ਪੈਂਟ, ਯੂਵੀ ਸੁਰੱਖਿਅਕ ਧੁੱਪ ਦੀਆਂ ਐਨਕਾਂ ਅਤੇ ਚੌੜੇ ਕਿਨਾਰੇ ਵਾਲੀ ਟੋਪੀ ਪਾਓ। ਬੇਸਬਾਲ ਕੈਪਾਂ ਜਿਹੜੀਆਂ ਕੰਨਾਂ ਜਾਂ ਗਲੇ ਦੇ ਪਿਛਲੇ ਹਿੱਸੇ ਨੂੰ ਛਾਂ ਨਹੀਂ ਦਿੰਦੀਆਂ ਤੋਂ ਪਰਹੇਜ਼ ਕਰੋ। ਜੇ ਤੁਸੀਂ ਆਪਣੇ ਕਪੜਿਆਂ ਦੇ ਵਿੱਚੋਂ ਦੇਖ ਸਕਦੇ ਹੋ, ਤਾਂ ਯੂਵੀ ਵੀ ਉਸ ਵਿਵਿੱਚੋਂ ਲੰਘ ਸਕਦੀ ਹੈ। ਖਾਸ ਕਰਕੇ ਤੈਰਨ ਅਤੇ ਬਾਹਰ ਖੇਡਣ ਲਈ ਬਣਾਏ ਗਏ ਧੁੱਪ ਤੋਂ ਰਖਿਆ ਕਰਨ ਵਾਲੇ ਸੂਟ ਸਹਾਇਕ ਹੁੰਦੇ ਹਨ। ਆਪਣੀ ਚਮੜੀ ਦੀ ਕਿਸਮ ਨੂੰ ਜਾਣੋ ਯੂਵੀ ਰੇਡੀਏਸ਼ਨ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਤੁਹਾਡੀ ਚਮੜੀ ਵਿੱਚ ਰੰਗ ਚਾੜ੍ਹਨ ਵਾਲੇ ਪਦਾਰਥ (ਪਗਿਮੲਨਟ) ਦੀ ਮਾਤਰਾ ਅਤੇ ਤੁਹਾਡੀ ਚਮੀ ਦਾ ਸਾਉਲਾ ਹੋਣ ਦੀ ਕਾਬਲੀਅਤ ਤੇ ਨਿਰਭਰ ਕਰਦੀ ਹੈ। ਗੋਰੀ ਚਮੜੀ ਅਤੇ ਹਲਕੇ ਰੰਗ ਵਾਲੀਆਂ ਅੱਖਾਂ ਵਾਲੇ ਲੋਕ, ਜੋ ਆਮਤੌਰ ਤੇ ਜਲ ਜਾਂਦੇ ਹਨ, ਨੂੰ ਚਮੜੀ ਦੇ ਨੁਕਸਾਨ ਦਾ ਸਭ ਤੋਂ ਵੱਧ ਖਤਰਾ ਹੈ।

ਜੇ ਤੁਹਾਨੂੰ ਮੈਡੀਕਲ ਅਵਸਥਾ ਜਾਂ ਦਵਾਈ ਕਰਕੇ ਸੂਰਜ ਪ੍ਰਤੀ ਸੰਵੇਦਨਸ਼ੀਲਤਾ ਹੈ, ਤਾਂ ਤੁਹਾਨੂੰ ਸੀਮਿਤ ਸਮੇਂ ਲਈ ਯੂਵੀ ਦੇ ਸੰਪਰਕ ਵਿੱਚ ਆਉਣ ਨਾਲ ਚਮੜੀ ਦਾ ਰੈਸ਼ ਹੋ ਸਕਦਾ ਹੈ ਜਾਂ ਉਹ ਗੰਭੀਰ ਰੂਪ ਨਾਲ ਸੜ ਸਕਦੀ ਹੈ। ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡਾਂ ਤੋਂ ਪਰਹੇਜ਼ ਕਰੋ ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡਵਰਤਣ ਤੋਂ ਪਰਹੇਜ਼ ਕਰੋ। ਵਰਲਡ ਹੈਲਥ ਅੋਰਗੇਨਾਈਜ਼ੇਸ਼ਨ ਨੇ ਖੋਜਿਆ ਹੈ ਕਿ ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡਾਂ ਤੋਂ ਨਿਕਲਣ ਵਾਲੀ ਯੂਵੀ ਰੇਡੀਏਸ਼ਨ ਕਰਕੇ ਕੈਂਸਰ ਹੁੰਦਾ ਹੈ। ਮੇਲੇਨੋਮਾ (ਚਮੜੀ ਦਾ ਸਭ ਤੋਂ ਗੰਭੀਰ ਕੈਂਸਰ) ਦਾ ਖਤਰਾ ੭੫ ਪ੍ਰਤੀਸ਼ਤ ਨਾਲ ਵੱਧ ਜਾਂਦਾ ਹੈ ਜਦੋਂ ਰੰਗ ਸਾਉਲਾ ਕਰਨ ਵਾਲੇ (ਟੳਨਨਨਿਗ) ਬੈੱਡਾਂ ਦੀ ਵਰਤੋਂ ੩੫ ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ।

ਕੀ ਸਨਸਕ੍ਰੀਨ ਯੂਵੀ ਰੇਡੀਏਸ਼ਨ ਵਿਰੁੱਧ ਮੇਰੀ ਰੱਖਿਆ ਕਰੇਗੀ ?

ਯੂਵੀ ਰੇਡੀਏਸ਼ਨ ਵਿਰੁੱਧ ਸਭ ਤੋਂ ਚੰਗੀ ਸੁਰੱਖਿਆ ਧੂ'ਪ ਤੋਂ ਬਾਹਰ ਰਹਿਣਾ ਹੈ। ਜੇ ਤੁਹਾਨੂੰ ਧੁੱਪ ਵਿੱਚ ਰਹਿਣ ਦੀ ਲੋੜ ਹੈ, ਤਾਂ ਸ'ਨਸਕ੍ਰੀਨ ਯੂਵੀ ਰੇਡੀਏਸ਼ਨ ਵਿਰੁੱਧ ਤੁਹਾਡੀ ਸਭ ਤੋਂ ਵਧੀਆ ਸੁਰੱਖਿਆ ਹੈ। ਸ'ਨਸਕ੍ਰੀਨ ਤੁਹਾਡੇ ਸਰੀਰ ਦੁਆਰਾ ਸੋਖੀ ਜਾਣ ਵਾਲੀ ਯੂਵੀ ਰੇਡੀਏਸ਼ਨ ਦੀ ਮਾਤਰਾ ਨੂੰ ਘਟਾਉਂਦੀ ਹੈ। ਇਹ ਤੁਹਾਨੂੰ ਉਸ ਸਮੇਂ ਤੋਂ ਜਿਆਦਾ ਦੇਰ ਧੁੱਪ ਵਿੱਚ ਰਹਿਣ ਦਿੰਦੀ ਹੈ ਜਿੰਨਾ ਤੁਸੀਂ ਸਨਸਕ੍ਰੀਨ ਤੋਂ ਬਿਨਾਂ ਰਹਿ ਸਕਦੇ। ਇ'ਕ ਸ'ਨਸਕ੍ਰੀਨ ਦਾ ਧੁੱਪ ਤੋਂ ਸੁਰ'ਖਿਆ ਫੈਕਟਰ (ਸ'ਨ ਪ੍ਰੋਟੈਕਸ਼ਨ ਫੈਕਟਰ (ਐਸਪੀ ਐਫ) (ਸ਼ਫਢ) ਦਿਖਾਉਂਦਾ ਹੈ ਕਿ ਤੁਸੀਂ ਚਮੜੀ ਸੜਨ ਤੋਂ ਪਹਿਲਾਂ ਕਿੰਨੀ ਦੇਰ ਧੁੱਪ ਵਿੱਚ ਬਾਹਰ ਰਹਿ ਸਕਦੇ ਹੋ। ਕਨੇਡੀਅਨ ਡਰਮੇਟੋਲੋਜੀ ਅਸੋਸੀਏਸ਼ਨ ਐਸ ਪੀ ਐਫ ੩੦ ਦੀ ਸਿਫਾਰਸ਼ ਕਰਦੀ ਹੈ।

ਜੋ ਕਿ ਯੂਵੀ ਬੀ - ਸਾੜਨ ਵਾਲੀਆਂ ਕਿਰਣਾਂ ਦੇ ੯੭ ਪ੍ਰਤੀਸ਼ਤ ਨੂੰ ਰੋਕਦਾ ਹੈ। ਐਸ ਪੀ ਐਫ ੫੦, ੯੮ ਪ੍ਰਤੀਸ਼ਤ ਨੂੰ ਰੋਕਦਾ ਹੈ ਅਤੇ ਐਸ ਪੀ ਐਫ ੧੦੦, ੯੯ ਪ੍ਰਤੀਸ਼ਤ ਨੂੰ ਰੋਕਦਾ ਹੈ। ਉਤਪਾਦ ਨੂੰ ਬਰੌਡ ਸਪੇਕਟ੍ਰਮ ਹੋਣਾ ਚਾਹੀਦਾ ਹੈ, ਜਿਸਦਾ ਮਤਲਬ ਹੈ ਕਿ ਉਹ ਯੂਵੀ ਏ ਅਤੇ ਯੂਵੀ ਬੀ ਲਈ ਸਕ੍ਰੀਨ ਕਰਦਾ ਹੈ। ਘੱਟੋ ਘੱਟ ਐਸ ਪੀ ਐਫ ੩੦ ਲਿੱਪ ਬਾਮ ਵਰਤੋ ਅਤੇ ਉਸ ਨੂੰ ਹਰ ਘੰਟੇ ਬਾਅਦ ਮੁੜ ਕੇ ਲਗਾਓ।

ਮੈਨੂੰ ਕਿੰਨੀ ਸੱਨਸਕ੍ਰੀਨ ਲਗਾਉਣੀ ਚਾਹੀਦੀ ਹੈ ?

ਸਭ ਤੋਂ ਚੰਗੀ ਸੁਰੱਖਿਆ ਪ੍ਰਾਪਤ ਕਰਨ ਲਈ, ਤੁਹਾਨੂੰ ਆਪਣੀ ਸਾਰੀ ਨੰਗੀ ਚਮੜੀ ਨੂੰ ਢੱਕਣ ਦੀ ਲੋੜ ਹੈ। ਸੱਨਸਕ੍ਰੀਨ ਆਪਣੇ ਬਾਹਰ ਜਾਣ ਤੋਂ ੩੦ ਮਿੰਟ ਪਹਿਲਾਂ ਲਗਾਓ,ਤਾਂ ਕਿ ਤੁਹਾਡੀ ਚਮੜੀ ਨੂੰ ਉਸ ਨੂੰ ਸੋਖਣ ਦਾ ਸਮਾਂ ਮਿਲੇ। ਸੱਨਸਕ੍ਰੀਨ ਨੂੰ ਪ੍ਰਭਾਵਸ਼ਾਲੀ ਰੱਖਣ ਲਈ ਤੁਹਾਡੇ ਤੈਰਨ ਜਾਂ ਪਸੀਨਾ ਬਹਾਉਣ ਤੋਂ ਬਾਅਦ ਉਸ ਨੂੰ ਮੁੜ ਕੇ ਲਗਾਓ।

ਜੇ ਤੁਹਾਡੇ ਬਚੇ ਲਈ ਧੁੱਪ ਵਿਵਿੱਚ ਰਹਿਣਾ ਜ਼ਰੂਰੀ ਹੈ, ਤਾਂ ਤੁਸੀਂ ਚਮੜੀ ਦੇ ਉਨ੍ਹਾਂ ਛ'ਟੇ ਖੇਤਰਾਂ ਤੇ ਸ'ਨਸਕ੍ਰੀਨ ਲਗਾ ਸਕਦੇ ਹੋ ਜਿਹੜੇ ਕਪੜਿਆਂ ਜਾਂ ਟੋਪੀ ਨਾਲ ਢ'ਕੇ ਹੋਏ ਨਹੀਂ ਹਨ। ਸਨਸਕ੍ਰੀਨ ਨੂੰ ੬ ਮਹੀਨੇ ਤੋਂ ਵੱਧ ਉਮਰ ਦੇ ਬ'ਚਿਆਂ ਤੇ ਵਰਤੋ। ਕਨੇਡੀਅਨ ਡਰਮੇਟੋਲੋਜੀ ਅਸੋਸੀਏਸ਼ਨ ਦੁਆਰਾ ਮਾਨਤਾ ਪ੍ਰਾਪਤ ਸਨਸਕ੍ਰੀਨ ਵਰਤੋ।

ਮੈਂ ਆਪਣੀਆਂ ਅੱਖਾਂ ਦੀ ਰੱਖਿਆ ਕਿਵੇਂ ਕਰ ਸਕਦਾ/ਦੀ ਹਾਂ ?

ਧੁ'ਪ ਦੀਆਂ ਐਨਕਾਂ ਨੂੰ ਯੂਵੀਏ ਤੋਂ ਘੱਟੋ ਘੱਟ ੯੦ ਪ੍ਰਤੀਸ਼ਤ ਅਤੇ ਯੂਵੀਬੀ ਤੋਂ ਘੱਟੋ ਘੱਟ ੯੫ ਪ੍ਰਤੀਸ਼ਤ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।ਬਾਲਕਾਂ ਅਤੇ ਛੋਟੇ ਬ'ਚਿਆਂ ਦੀਆਂ ਐਨਕਾਂ ਨੂੰ ਯੂਵੀਏ ਅਤੇ ਯੂਵੀਬੀ ਦੋਵਾਂ ਕੋਲੋਂ ੯੯ ਤੋਂ ੧੦੦ ਪ੍ਰਤੀਸ਼ਤ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।ਵੱਡੇ ਸ਼ੀਸ਼ੇ ਅਤੇ ਅੱਖਾਂ ਨੂੰ ਪੂਰੀ ਤਰ੍ਹਾਂ ਢੱਕਣ ਵਾਲਾ ਡਿਜ਼ਾਇਨ ਅੱਖਾਂ ਨੂੰ ਬਚਾਉਣ ਵਿੱਚ ਸਹਾਇਤਾ ਕਰ ਸਕਦੇ ਹਨ।

ਯੂਵੀ ਇੰਨਡੈਕਸ ਕੀ ਹੈ ?

ਯੂਵੀ ਇੰਨਡੈਕਸ ਤੁਹਾਡੇ ਖੇਤਰ ਵਿਵਿੱਚ ਯੂਵੀ ਰੇਡੀਏਸ਼ਨ ਦੀ ਵਰਤਮਾਨ ਤਾਕਤ ਦੇ ਬਾਰੇ ਰਿਪੋਰਟ ਦਿੰਦੀ ਹੈ। ਜਦੋਂ ਉਹ ੩ ਜਾਂ ਉਸ ਤੋਂ ਵੱਧ ਹੁੰਦੀ ਹੈ,ਤਾਂ ਸੁਨਿਸ਼ਚਿਤ ਕਰੋ ਕਿ ਤੁਸੀਂ ਚੰਗੀ ਤਰ੍ਹਾਂ ਆਪਣੀ ਰੱਖਿਆ ਕਰਦੇ ਹੋ।

ਸਰੋਤ : ਏ ਬੂਕਸ ਓਨ੍ਲਿਨੇ

3.45112781955
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top