ਹੋਮ / ਸਿਹਤ / ਬਾਲ ਸਿਹਤ / ਮਾਂ ਦਾ ਦੁੱਧ ਅਤੇ ਪੋਸ਼ਣ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮਾਂ ਦਾ ਦੁੱਧ ਅਤੇ ਪੋਸ਼ਣ

ਇਸ ਹਿੱਸੇ ਵਿੱਚ ਬਾਲ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੀ ਪ੍ਰਕਿਰਿਆ ਮਾਂ ਦਾ ਦੁੱਧ ਅਤੇ ਉਸ ਨਾਲ ਹੋਣ ਵਾਲੇ ਪੋਸ਼ਣ ਦੀ ਜਾਣਕਾਰੀ ਦਿੱਤੀ ਗਈ ਹੈ।

ਮਾਂ ਦਾ ਦੁੱਧ

ਬੱਚੇ ਦੇ ਜਨਮ ਦੇ ਬਾਅਦ ਮਾਂ ਦਾ ਦੁੱਧ ਪਿਆਉਣਾ ਇੱਕ ਸੁਭਾਵਿਕ ਕਿਰਿਆ ਹੈ। ਸਾਡੇ ਦੇਸ਼ ਵਿੱਚ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ, ਪਰ ਪਹਿਲੀ ਵਾਰ ਮਾਂ ਬਣ ਵਾਲੀਆਂ ਮਾਵਾਂ ਨੂੰ ਸ਼ੁਰੂ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਬੱਚੇ ਨੂੰ ਦੁੱਧ ਪਿਲਾਉਣ ਦੇ ਬਾਰੇ ਸਹੀ ਗਿਆਨ ਦੀ ਘਾਟ ਕਾਰਨ ਬੱਚਿਆਂ ਵਿੱਚ ਕੁਪੋਸ਼ਣ ਦਾ ਰੋਗ ਅਤੇ ਸੰਕਰਮਣ ਨਾਲ ਦਸਤ ਲੱਗ ਜਾਂਦੇ ਹਨ।

ਮਾਂ ਦਾ ਦੁੱਧ ਸਰਬੋਤਮ ਆਹਾਰ

 • ਲਗਾਤਾਰ ਮਾਂ ਦਾ ਦੁੱਧ ਪਿਲਾਉਣ ਦਾ ਅਰਥ ਜਨਮ ਤੋਂ ਛੇ ਮਹੀਨੇ ਤਕ ਦੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਪਾਣੀ ਦਾ ਕੋਈ ਠੋਸ ਜਾਂ ਤਰਲ ਆਹਾਰ ਨਾ ਦੇਣਾ।
 • ਮਾਂ ਦੇ ਦੁੱਧ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਹੁੰਦਾ ਹੈ, ਜਿਸ ਨਾਲ ਛੇ ਮਹੀਨੇ ਤਕ ਦੇ ਬੱਚੇ ਦੀਆਂ ਪਾਣੀ ਦੀਆਂ ਲੋੜਾਂ ਗਰਮ ਅਤੇ ਖੁਸ਼ਕ ਮੌਸਮ ਵਿੱਚ ਵੀ ਪੂਰੀਆਂ ਹੋ ਸਕਣ।
 • ਮਾਂ ਦੇ ਦੁੱਧ ਤੋਂ ਇਲਾਵਾ ਬੱਚੇ ਨੂੰ ਪਾਣੀ ਦੇਣ ਨਾਲ ਬੱਚੇ ਦਾ ਦੁੱਧ ਪੀਣਾ ਘੱਟ ਹੋ ਜਾਂਦਾ ਹੈ ਅਤੇ ਸੰਕਰਮਣ ਦਾ ਖਤਰਾ ਵਧ ਜਾਂਦਾ ਹੈ।
 • ਜਣੇਪੇ ਦੇ ਅੱਧੇ ਘੰਟੇ ਦੇ ਅੰਦਰ-ਅੰਦਰ ਬੱਚੇ ਦੇ ਮੂੰਹ ਵਿੱਚ ਮਾਂ ਦਾ ਥਣ ਪਾਉਣਾ ਚਾਹੀਦਾ ਹੈ।
 • ਆਪਰੇਸ਼ਨ ਨਾਲ ਜਣੇਪਾ ਕਰਾਏ ਬੱਚਿਆਂ ਨੂੰ 4-6 ਘੰਟੇ ਦੇ ਅੰਦਰ ਜਿਵੇਂ ਹੀ ਮਾਂ ਦੀ ਸਥਿਤੀ ਠੀਕ ਹੋ ਜਾਵੇ, ਛਾਤੀ ਨਾਲ ਲਗਾ ਦੇਣਾ ਚਾਹੀਦਾ ਹੈ।

ਪਹਿਲਾ ਦੁੱਧ (ਕੋਲੋਸਟ੍ਰਮ)

ਪਹਿਲਾ ਦੁੱਧ (ਕੋਲੋਸਟ੍ਰਮ) ਯਾਨੀ ਉਹ ਗਾੜ੍ਹਾ, ਪੀਲਾ ਦੁੱਧ ਜੋ ਬੱਚਾ ਜਨਮ ਤੋਂ ਲੈ ਕੇ ਕੁਝ ਦਿਨਾਂ (4 ਤੋਂ 5 ਦਿਨ ਤਕ) ਵਿੱਚ ਉਤਪੰਨ ਹੁੰਦਾ ਹੈ, ਉਸ ਵਿੱਚ ਵਿਟਾਮਿਨ, ਐਂਟੀਬੌਡੀ, ਹੋਰ ਪੋਸ਼ਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ।

 • ਇਹ ਸੰਕਰਮਣ ਤੋਂ ਬਚਾਉਂਦਾ ਹੈ, ਪ੍ਰਤੀਰੱਖਿਆ ਕਰਦਾ ਹੈ ਅਤੇ ਅੰਧਰਾਤੇ ਵਰਗੇ ਰੋਗਾਂ ਤੋਂ ਬਚਾਉਂਦਾ ਹੈ।
 • ਮਾਂ ਦਾ ਦੁੱਧ ਪਿਲਾਉਣ ਦੇ ਲਈ ਕੋਈ ਵੀ ਸਥਿਤੀ, ਜੋ ਸੁਵਿਧਾਜਨਕ ਹੋਵੇ, ਅਪਣਾਈ ਜਾ ਸਕਦੀ ਹੈ।
 • ਘੱਟ ਜਨਮ ਭਾਰ ਵਾਲੇ ਅਤੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਵੀ ਮਾਂ ਦਾ ਦੁੱਧ ਪੀ ਸਕਦੇ ਹਨ।
 • ਜੇਕਰ ਬੱਚਾ ਦੁੱਧ ਨਾ ਪੀ ਰਿਹਾ ਹੋਵੇ ਤਾਂ ਇੱਕ ਕੱਪ ਅਤੇ ਚਮਚ ਦੀ ਸਹਾਇਤਾ ਨਾਲ ਥਣ 'ਚੋਂ ਨਿਕਲਿਆ ਹੋਇਆ ਦੁੱਧ ਪਿਲਾਓ।
 • ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਨੂੰ ਦਸਤ ਰੋਗ ਹੋਣ ਦਾ ਖਤਰਾ ਬਹੁਤ ਵੱਧ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਬੋਤਲ ਨਾਲ ਦੁੱਧ ਕਦੀ ਨਾ ਪਿਲਾਓ।
 • ਜੇਕਰ ਬੱਚਾ 6 ਮਹੀਨੇ ਦਾ ਹੋ ਗਿਆ ਹੋਵੇ ਤਾਂ ਉਸ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ ਪੂਰਕ ਆਹਾਰ ਦੀ ਵੀ ਲੋੜ ਹੁੰਦੀ ਹੈ।
 • ਇਸ ਸਥਿਤੀ ਵਿੱਚ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ ਘਰ ਵਿੱਚ ਹੀ ਬਣਨ ਵਾਲੇ ਖਾਧ ਪਦਾਰਥ ਜਿਵੇਂ ਮਸਲੀ ਹੋਈ ਦਾਲ, ਉਬਲਿਆ ਹੋਇਆ ਆਲੂ, ਕੇਲਾ, ਦਾਲ ਦਾ ਪਾਣੀ, ਆਦਿ ਤਰਲ ਅਤੇ ਅਰਧ ਤਰਲ ਠੋਸ ਖਾਧ ਪਦਾਰਥ ਦੇਣੇ ਚਾਹੀਦੇ ਹਨ, ਪਰ ਮਾਂ ਦਾ ਦੁੱਧ 11/2 ਸਾਲ ਤਕ ਪਿਲਾਉਂਦੇ ਰਹਿਣਾ ਚਾਹੀਦਾ ਹੈ।
 • ਜੇਕਰ ਬੱਚਾ ਬਿਮਾਰ ਹੋਵੇ ਤਾਂ ਵੀ ਮਾਂ ਦਾ ਦੁੱਧ ਅਤੇ ਪੂਰਕ ਆਹਾਰ ਜਾਰੀ ਰੱਖਣਾ ਚਾਹੀਦਾ ਹੈ, ਮਾਂ ਦਾ ਦੁੱਧ ਅਤੇ ਪੂਰਕ ਆਹਾਰ ਨਾਲ ਬੱਚੇ ਦੀ ਸਿਹਤ ਵਿੱਚ ਛੇਤੀ ਸੁਧਾਰ ਹੁੰਦਾ ਹੈ।

ਬੱਚਿਆਂ ਦੇ ਲਈ ਆਹਾਰ (6 ਤੋਂ 12 ਮਹੀਨੇ)

 • ਮਾਂ ਦੇ ਦੁੱਧ ਦੇ ਨਾਲ-ਨਾਲ ਬੱਚਿਆਂ ਨੂੰ ਅਰਧਠੋਸ ਆਹਾਰ, ਮਿਰਚ ਮਸਾਲੇ ਰਹਿਤ ਦਲੀਆ/ਖਿਚੜੀ, ਚਾਵਲ, ਦਾਲਾਂ, ਦਹੀਂ ਜਾਂ ਦੁੱਧ ਵਿੱਚ ਭਿੱਜੀ ਰੋਟੀ ਮਸਲ ਕੇ ਦਿਉ।
 • ਇੱਕ ਵਾਰ ਵਿੱਚ ਇੱਕ ਹੀ ਪ੍ਰਕਾਰ ਦਾ ਭੋਜਨ ਸ਼ੁਰੂ ਕਰੋ।
 • ਮਾਤਰਾ ਅਤੇ ਵਿਵਿਧਤਾ ਹੌਲੀ-ਹੌਲੀ ਵਧਾਓ।
 • ਪਕਾਏ ਅਤੇ ਮਸਲੇ ਹੋਏ ਆਲੂ, ਸਬਜ਼ੀਆਂ, ਕੇਲਾ ਅਤੇ ਹੋਰ ਫਲ ਬੱਚੇ ਨੂੰ ਦਿਉ।
 • ਸ਼ਕਤੀ ਵਧਾਉਣ ਲਈ ਆਹਾਰ ਵਿੱਚ ਇੱਕ ਚੱਮਚਾ ਤੇਲ ਜਾਂ ਘਿਉ ਮਿਲਾਓ।
 • ਮਾਂ ਦਾ ਦੁੱਧ ਪਿਲਾਉਣ ਤੋਂ ਪਹਿਲਾਂ ਬੱਚੇ ਨੂੰ ਪੂਰਕ ਆਹਾਰ ਖੁਆਓ।

ਸਰੋਤ : ਚਿਕਿਤਸਾ, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਰਾਜਸਥਾਨ ਸਰਕਾਰ।

3.40935672515
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top