অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਦਮਾ

ਦਮਾ ਫੇਫੜਿਆਂ ਦੀ ਸੋਜ ਦੀ ਇੱਕ ਸਿਲਸਿਲੇਦਾਰ ਸਥਿਤੀ ਹੁੰਦੀ ਹੈ, ਜਿਸ ਵਿੱਚ ਕੁਝ ਵਿਸ਼ੇਸ਼ ਉਤੇਜਿਤ ਕਾਰਕ ਸਾਹ ਲੈਣ ਦੇ ਰਾਹਾਂ ਵਿੱਚ ਸੋਜ ਪੈਦਾ ਕਰਕੇ ਉਨ੍ਹਾਂ ਨੂੰ ਅਸਥਾਈ ਤੌਰ ਉੱਤੇ ਸੰਕੀਰਨ ਕਰ ਦਿੰਦੇ ਹਨ, ਜਿਸ ਦੇ ਨਤੀਜੇ ਵਜੋਂ ਸਾਹ ਲੈਣ ਵਿੱਚ ਕਠਿਨਾਈ ਹੁੰਦੀ ਹੈ

ਦਮਾ

  1. ਦਮਾ ਦੇ ਉਤੇਜਿਤ ਕਾਰਕਾਂ ਵਿੱਚ ਸਿਗਰਟਨੋਸ਼ੀ, ਇਤਰ, ਪਰਾਗ, ਮਿੱਟੀ, ਧੂੜ ਦੇ ਕਣ, ਅਤੇ ਵਿਸ਼ਾਣੂ ਸੰਕਰਮਣ ਸ਼ਾਮਿਲ ਹਨ
  2. ਘਰਘਰਾਹਟ, ਖੰਘ, ਸਾਹ ਦੀ ਤਕਲੀਫ, ਸੀਨੇ ਵਿੱਚ ਜਕੜਨ, ਅਤੇ ਸਾਹ ਲੈਣ ਵਿੱਚ ਔਕੜ ਹੋਣੀ-ਦਮੇ ਦੇ ਲੱਛਣ ਹਨ
  3. ਅਸਥਮਾ ਨਾਲ ਪੀੜਤ ਬੱਚੇ ਵਿਕਾਰ ਵਿਕਸਤ ਕਰਦੇ ਹਨ
  4. ਇਸ ਦੇ ਉਤੇਜਿਤ ਕਾਰਕਾਂ ਤੋਂ ਬੱਚ ਕੇ ਦਮੇ ਤੋਂ ਬਚਾਅ ਸੰਭਵ ਹੈ
  5. ਇਲਾਜ ਵਿੱਚ ਬਰੌਂਕੌਰਡਿਲੇਟਰਸ ਅਤੇ ਸਾਹ ਰਾਹੀਂ ਲਏ ਜਾਣ ਵਾਲੇ ਕੌਰਟਿਕੌਸਟੇਰੌਇਡਸ ਸ਼ਾਮਿਲ ਹਨ

ਭਾਵੇਂ ਦਮਾ ਕਿਸੇ ਵੀ ਉਮਰ ਵਿੱਚ ਵਿਕਸਤ ਹੋ ਸਕਦਾ ਹੈ.ਸਭ ਤੋਂ ਵੱਧ ਇਹ ਬੱਚਿਆਂ ਵਿੱਚ ਵਿਕਸਤ ਹੁੰਦਾ ਹੈ-ਵਿਸ਼ੇਸ਼ ਰੂਪ ਨਾਲ ਜੀਵਨ ਦੇ ਪਹਿਲੇ ੫ ਸਾਲਾਂ ਵਿੱਚ.ਕੁਝ ਬੱਚਿਆਂ ਨੂੰ ਬਾਲਗ ਉਮਰ ਤੱਕ ਦਮਾ ਜਾਰੀ ਰਹਿੰਦਾ ਹੈ.ਹੋਰ ਬੱਚਿਆਂ ਵਿੱਚ ਦਮਾ ਠੀਕ ਹੋ ਜਾਂਦਾ ਹੈ.ਦਮਾ ਹਾਲ ਦੇ ਦਹਾਕਿਆਂ ਵਿੱਚ ਜ਼ਿਆਦਾ ਆਮ ਹੋ ਗਿਆ ਹੈਸ਼ਹਿਰੀ ਬੱਚਿਆਂ ਵਿਚੋਂ ਕੁਝ ਆਬਾਦੀਆਂ ਦੇ ਵਿੱਚ ਇਸ ਦੀ ਦਰ ੨੫ % ਤੋਂ ੪੦ % ਤੱਕ ਵੱਧ ਹੁੰਦੀ ਹੈ.ਦਮਾ ਬੱਚਿਆਂ ਦੇ ਹਸਪਤਾਲ ਵਿੱਚ ਭਰਤੀ ਕੀਤੇ ਜਾਣਾ ਦਾ ਪ੍ਰਮੁੱਖ ਕਾਰਨ ਹੈ ਅਤੇ ਪ੍ਰਾਇਮਰੀ ਸਕੂਲ ਤੋਂ ਬੱਚਿਆਂ ਦੀ ਗੈਰ-ਹਾਜ਼ਰੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਕਾਰਨਾਂ ਵਿਚੋਂ ਇੱਕ ਹੈ.ਦਮਾਗ੍ਰਸਤ ਜ਼ਿਆਦਾਤਰ ਬੱਚੇ ਬਚਪਨ ਦੀਆਂ ਸਧਾਰਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਸਮਰੱਥ ਹੁੰਦੇ ਹਨ, ਸਿਵਾਏ ਇਸਦਾ ਦੌਰਾ ਉਠਣ ਦੇ ਸਮੇਂ ਨੂੰ ਛੱਡ ਕੇ.ਬੱਚਿਆਂ ਦੀ ਇੱਕ ਛੋਟੀ ਸੰਖਿਆ ਨੂੰ ਮੱਧਮ ਜਾਂ ਗੰਭੀਰ ਦਮਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਖੇਡ ਅਤੇ ਸਧਾਰਨ ਗਤੀਵਿਧੀਆਂ ਵਿੱਚ ਲਾਉਣ ਦੇ ਲਈ ਰੋਜ਼ਾਨਾ ਵਰਜਕ ਦਵਾਈਆਂ ਲੈਣ ਦੀ ਜ਼ਰੂਰਤ ਹੁੰਦੀ ਹੈ ਅਣਪਛਾਤੇ ਕਾਰਨਾਂ ਨਾਲ ਦਮੇ ਤੋਂ ਪੀੜਤ ਬੱਚੇ ਕੁਝ ਵਿਸ਼ੇਸ਼ ਕਾਰਕਾਂ (ਉਤੇਜਕ ਕਾਰਕ) ਤੇ ਪ੍ਰਤੀਕਿਰਿਆ ਦਿੰਦੇ ਹਨ ਜਿਵੇਂ ਕਿ ਬਗੈਰ ਦਮੇ ਦੇ ਬੱਚੇ ਨਹੀਂ ਦਿੰਦੇ ਹਨ.ਸੰਭਾਵਿਤ ਰੂਪ ਨਾਲ ਕਈ ਉਤੇਜਕ ਕਾਰਕ ਹਨ.ਅਤੇ ਜ਼ਿਆਦਾਤਰ ਬੱਚੇ ਸਿਰਫ ਕੁਝ ਉੱਤੇ ਹੀ ਪ੍ਰਤੀਕਿਰਿਆ ਦਿੰਦੇ ਹਨ.ਕੁਝ ਬੱਚਿਆਂ ਵਿੱਚ ਦੌਰਾ ਉੱਭਰਨ ਦੇ ਵਿਸ਼ੇਸ਼ ਉਤੇਜਕ ਕਾਰਕਾਂ ਦੀ ਪਛਾਣ ਨਹੀਂ ਹੋ ਸਕਦੀ ਇਨ੍ਹਾਂ ਸਾਰੇ ਉਤੇਜਕ ਕਾਰਕਾਂ ਦਾ ਨਤੀਜਾ ਇੱਕ ਬਰਾਬਰ ਪ੍ਰਤੀਕਿਰਿਆ ਵਿੱਚ ਹੁੰਦਾ ਹੈ.ਵਾਯੂ ਮਾਰਗ (ਸਾਹ ਮਾਰਗ) ਵਿੱਚ ਕੁਝ ਕੋਸ਼ਿਕਾਵਾਂ ਰਾਸਾਇਣਕ ਪਦਾਰਥ ਛੱਡਦੀਆਂ ਹਨ.ਇਹ ਪਦਾਰਥ ਸਾਹ ਨਲੀ ਵਿੱਚ ਸੋਜ ਪੈਦਾ ਕਰ ਦਿੰਦੇ ਹਨ ਅਤੇ ਸਾਹ ਮਾਰਗ ਦੀਆਂ ਕੰਧਾਂ ਵਿੱਚ ਮਾਸਪੇਸ਼ੀਆਂ ਦੀਆਂ ਕੋਸ਼ਿਕਾਵਾਂ ਨੂੰ ਸੁੰਗੜਨ ਦੇ ਲਈ ਉਤੇਜਿਤ ਕਰਦੇ ਹਨ.ਇਨ੍ਹਾਂ ਰਾਸਾਇਣਕ ਪਦਾਰਥਾਂ ਰਾਹੀਂ ਦੁਹਰਾਈ ਜਾਣ ਵਾਲ਼ੀ ਉਤੇਜਨਾ ਕਾਰਨ ਸਾਹ ਨਲੀ ਵਿੱਚ ਬਲਗਮ ਉਤਪਾਦਨ ਵਧਦਾ ਹੈ, ਸਾਹ ਨਲੀ ਅਸਤਰ ਦੀਆਂ ਕੋਸ਼ਿਕਾਵਾਂ ਦਾ ਕਟਾਅ ਹੁੰਦਾ ਹੈ, ਅਤੇ ਸਾਹ ਨਲੀ ਦੀਆਂ ਕੰਧਾਂ ਵਿੱਚ ਮਾਸਪੇਸ਼ੀਆਂ ਦੀਆਂ ਕੋਸ਼ਿਕਾਵਾਂ ਦੇ ਆਕਾਰ ਵਿੱਚ ਵਾਧਾ ਹੋ ਜਾਂਦਾ ਹੈ.ਇਨ੍ਹਾਂ ਪ੍ਰਤੀਕਿਰਿਆਵਾਂ ਵਿੱਚੋਂ ਹਰੇਕ ਸਾਹ ਮਾਰਗ ਨੂੰ ਅਚਾਨਕ ਘੱਟ ਕਰਨ ਵਿੱਚ ਯੋਗਦਾਨ ਦਿੰਦੀ ਹੈ (ਦਮੇ ਦਾ ਦੌਰਾ).ਜ਼ਿਆਦਾਤਰ ਬੱਚਿਆਂ ਵਿੱਚ ਦਮੇ ਦੇ ਦੌਰਿਆਂ ਦੌਰਾਨ ਸਾਹ ਮਾਰਗ ਸਧਾਰਨ ਹਾਲਤ ਵਿੱਚ ਪਰਤ ਆਉਂਦੇ ਹਨ

ਦਮੇ ਦੇ ਆਮ ਕਾਰਕ

ਉਤੇਜਕ ਕਾਰਕ

ਉਦਾਹਰਣ

ਪ੍ਰਤਿਊਰਜਾ ਊਤਪਾਦਕ ਪਦਾਰਥ

ਧੂੜ ਦੇ ਕਣ ਜਾਂ ਘਰ ਘੂਨ, ਮਿੱਟੀ, ਬਾਹਰੀ ਪਰਾਗ, ਪਸ਼ੂਆਂ ਦੀ ਰੂਸੀ, ਤਿਲਚੱਟੇ ਦੀ ਮਲ ਅਤੇ ਖੰਭ

ਕਸਰਤ

ਠੰਢੀ ਹਵਾ ਦਾ ਸਾਮ੍ਹਣਾ

ਸੰਕਰਮਣ

ਸਾਹ ਦੇ ਵਿਸ਼ਾਣੂ ਅਤੇ ਆਮ ਸਰਦੀ

ਖਤਰਨਾਕ ਪਦਾਰਥ

ਤਮਾਕੂ ਦਾ ਧੂੰਆਂ, ਇਤਰ, ਲੱਕੜੀ ਦਾ ਧੂੰਆਂ, ਸੁਗੰਧਿਤ ਮੋਮਬੱਤੀ, ਬਾਹਰੀ ਵਾਯੂ ਪ੍ਰਦੂਸ਼ਣ, ਮਜਬੂਤ ਗੰਧ ਅਤੇ ਪਰੇਸ਼ਾਨ ਕਰਨ ਵਾਲ਼ਾ ਧੂੰਆਂ.

ਹੋਰ

ਚਿੰਤਾ, ਗੁੱਸਾ, ਉਤਸਾਹ ਵਰਗੀਆਂ ਭਾਵਨਾਵਾਂ, ਐਸਪਿਰਿਨ ਅਤੇ ਗੈਸਟ੍ਰੋਇਸੋਫਿਆਜਿਅਲ ਪ੍ਰਤਿਵਾਹ

ਕੀ ਤੁਹਾਨੂੰ ਪਤਾ ਹੈ ? ਧੂੜ ਦੇ ਇੱਕ ਦਾਗ ਵਿੱਚ ਧੂੜ ਦੇ ੪੦,੦੦੦ ਕਣ ਹੋ ਸਕਦੇ ਹਨ, ਜੋ ਦਮੇ ਦੇ ਪ੍ਰਮੁੱਖ ਉਤੇਜਕ ਕਾਰਕ ਹੁੰਦੇ ਹਨ

ਖਤਰਨਾਕ ਕਾਰਕ

ਡਾਕਟਰ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਸਕਦੇ ਕਿ ਕੁਝ ਬੱਚਿਆਂ ਵਿੱਚ ਦਮਾ ਕਿਉਂ ਵਿਕਸਤ ਹੁੰਦਾ ਹੈ.ਲੇਕਿਨ ਕਈ ਖਤਰਨਾਕ ਕਾਰਕਾਂ ਦੀ ਪਹਿਚਾਣ ਕੀ ਗਈ ਹੈ

  • ਇੱਕ ਬੱਚਾ ਜਿਸ ਦੇ ਮਾਤਾ ਜਾਂ ਪਿਤਾ ਨੂੰ ਦਮਾ ਹੋਵੇ, ਉਸ ਨੂੰ ਦਮਾ ਹੋਣ ਦਾ ੨੫% ਖਤਰਾ ਹੁੰਦਾ ਹੈ.ਜੇਕਰ ਮਾਤਾ-ਪਿਤਾ ਦੋਨਾਂ ਨੂੰ ਦਮਾ ਹੋਵੇ, ਤਾਂ ਖਤਰਾ 50% ਵਧ ਜਾਂਦਾ ਹੈ
  • ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਨੇ ਗਰਭ-ਅਵਸਥਾ ਦੌਰਾਨ ਸਿਗਰਟਨੋਸ਼ੀ ਕੀਤੀ ਹੋਵੇ ਉਨ੍ਹਾਂ ਨੂੰ ਦਮਾ ਵਿਕਸਤ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ
  • ਦਮਾ ਮਾਤਾ ਨਾਲ ਸੰਬੰਧਿਤ ਹੋਰ ਕਾਰਕਾਂ ਨਾਲ ਵੀ ਜੋੜਆ ਗਿਆ ਹੈ, ਜਿਵੇਂ ਕਿ ਨੌਜਵਾਨ ਜੱਚਾ ਉਮਰ, ਅਣਉਚਿਤ ਜੱਚਾ ਪੋਸ਼ਣ ਅਤੇ ਦੁੱਧ ਚੁੰਘਾਉਣ ਦੀ ਕਮੀ
  • ਸਮੇਂ ਤੋਂ ਪਹਿਲਾਂ ਜਨਮ ਅਤੇ ਜਨਮ ਦੇ ਸਮੇਂ ਘੱਟ ਵਜ਼ਨ ਵੀ ਖਤਰਨਾਕ ਕਾਰਕ ਹਨ
  • ਸ਼ਹਿਰੀ ਵਾਤਾਵਰਣ ਵਿੱਚ ਰਹਿ ਰਹੇ ਬੱਚਿਆਂ ਵਿੱਚ ਦਮਾ ਵਿਕਸਤ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ, ਵਿਸ਼ੇਸ਼ ਰੂਪ ਨਾਲ ਜੇਕਰ ਉਹ ਨਿਮਨ ਸਮਾਜਿਕ-ਆਰਥਿਕ ਸਮੂਹਾਂ ਨਾਲ ਸਬੰਧਤ ਹੋਣ. ਭਾਵੇਂ ਇਹ ਪੂਰੀ ਤਰ੍ਹਾਂ ਨਾਲ ਸਮਝਿਆ ਨਹੀਂ ਗਿਆ ਹੈ, ਇਹ ਮੰਨਿਆ ਜਾਂਦਾ ਹੈ ਕਿ ਗਰੀਬੀ, ਉਤੇਜਕ ਕਾਰਕ ਦਾ ਸਾਮ੍ਹਣਾ ਹੋਣ ਦੀ ਵੱਧ ਸੰਭਾਵਨਾ, ਅਤੇ ਸਿਹਤ ਦੇਖਭਾਲ ਸਹੂਲਤ ਦੀ ਕਮੀ ਇਨ੍ਹਾਂ ਸਮੂਹਾਂ ਵਿੱਚ ਦਮਾ ਹੋਣ ਵਿੱਚ ਵੱਧ ਯੋਗਦਾਨ ਦਿੰਦੇ ਹਨ
  • ਜੋ ਬੱਚੇ ਅਲਰਜੀ ਦੇ ਕਾਰਕਾਂ, ਜਿਵੇਂ ਕਿ ਧੂੜ ਦੇ ਕਣ ਜਾਂ ਤਿਲਚੱਟੇ ਦੇ ਮਲ ਦੇ ਵੱਧ ਜਮਾਅ ਦਾ ਘੱਟ ਉਮਰ ਵਿੱਚ ਸਾਮ੍ਹਣਾ ਕਰਦੇ ਹਨ, ਜਿਸ ਨਾਲ ਉਨ੍ਹਾਂ ਵਿੱਚ ਦਮਾ ਵਿਕਸਤ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ
  • ਜਿਨ੍ਹਾਂ ਬੱਚਿਆਂ ਨੂੰ ਘੱਟ ਉਮਰ ਵਿੱਚ ਬਰੌਂਕਾਇਟਿਸ ਹੁੰਦਾ ਹੈ, ਉਹ ਵਿਸ਼ਾਣੂ ਸੰਕਰਮਣ ਦੇ ਨਾਲ ਅਕਸਰ ਘਰਘਰਾਹਟ ਕਰ ਸਕਦੇ ਹਨ ਹੋ ਸਕਦਾ ਹੈ ਕਿ ਪਹਿਲਾਂ ਅਜਿਹੀ ਘਰਘਰਾਹਟ ਨੂੰ ਦਮਾ ਸਮਝਿਆ ਜਾਏ, ਲੇਕਿਨ ਕੱਚੀ ਉਮਰ ਦੇ ਦੌਰਾਨ ਅਜਿਹੇ ਬੱਚਿਆਂ ਨੂੰ ਬਾਕੀਆਂ ਦੀ ਤੁਲਨਾ ਵਿਚ ਦਮਾ ਹੋਣ ਦੀ ਵੱਧ ਸੰਭਾਵਨਾ ਨਹੀਂ ਹੁੰਦੀ ਹੈ

ਲੱਛਣ

  • ਦਮੇ ਦੇ ਦੌਰੇ ਵਿੱਚ ਸਾਹ ਮਾਰਗ ਭੀੜੇ ਹੋ ਜਾਂਦੇ ਹਨ ਤੇ ਬੱਚੇ ਨੂੰ ਸਾਹ ਲੈਣ ਵਿੱਚ ਔਕੜ ਹੁੰਦੀ ਹੈ, ਸੀਨੇ ਵਿੱਚ ਜਕੜਨ ਅਤੇ ਖੰਘ ਹੁੰਦੀ ਹੈ, ਅਤੇ ਵਿਸ਼ੇਸ਼ ਰੂਪ ਨਾਲ ਅਜਿਹਾ ਘਰਘਰਾਹਟ ਦੇ ਨਾਲ ਹੁੰਦਾ ਹੈ
  • ਜਦੋਂ ਬੱਚਾ ਸਾਹ ਬਾਹਰ ਛੱਡਦਾ ਹੈ ਤਾਂ ਘਰਘਰਾਹਟ ਇੱਕ ਹਲਕੀ ਜਿਹੀ ਧੁਨੀ ਦੇ ਰੂਪ ਵਿਚ ਸੁਣਾਈ ਦਿੰਦੀ ਹੈ
  • ਦਮੇ ਦੇ ਸਾਰੇ ਦੌਰਿਆਂ ਵਿੱਚ ਘਰਘਰਾਹਟ ਨਹੀਂ ਹੁੰਦੀ ਹੈ. ਫਿਰ ਵੀ, ਹਲਕੇ ਦਮੇ ਵਿੱਚ, ਵਿਸ਼ੇਸ਼ ਰੂਪ ਨਾਲ ਬਹੁਤ ਛੋਟੇ ਬੱਚਿਆਂ ਵਿੱਚ, ਇਸ ਦੇ ਕਾਰਨ ਕੇਵਲ ਖੰਘ ਹੀ ਹੋ ਸਕਦੀ ਹੈ ਹਲਕੇ ਦਮੇ ਨਾਲ ਕੁਝ ਵੱਡੇ ਬੱਚਿਆਂ ਨੂੰ ਕੇਵਲ ਕਸਰਤ ਕਰਦੇ ਸਮੇਂ ਜਾਂ ਠੰਡੀ ਹਵਾ ਦੇ ਸੰਪਰਕ ਵਿੱਚ ਆਉਣ ਤੇ ਖੰਘੀ ਹੋ ਸਕਦੀ ਹੈ.ਇਸ ਤੋਂ ਇਲਾਵਾ, ਬਹੁਤ ਹੀ ਗੰਭੀਰ ਦਮੇ ਦੇ ਨਾਲ ਬੱਚਿਆਂ ਨੂੰ ਘਰਘਰਾਹਟ ਨਹੀਂ ਹੋ ਸਕਦੀ, ਕਿਉਂਕਿ​ਹਵਾ ਦਾ ਪ੍ਰਵਾਹ ਬਹੁਤ ਘੱਟ ਹੋ ਜਾਂਦਾ ਹੈ, ਜਿਸ ਨਾਲ ਧੁਨੀ ਨਹੀਂ ਹੋ ਸਕਦੀ. ਇੱਕ ਗੰਭੀਰ ਦੌਰੇ ਦੇ ਸਮੇਂ, ਸਾਹ ਲੈਣ ਵਿੱਚ ਮੁਸ਼ਕਲ ਸਪਸ਼ਟ ਦਿਖਾਈ ਦਿੰਦੀ ਹੈ
  • ਬਹੁਤ ਗੰਭੀਰ ਦੌਰਾ ਪੈਣ ਤੇ ਬੱਚਾ ਸਾਹ ਲੈਣ ਦੇ ਲਈ ਹੱਫਦਾ ਹੈ ਤੇ ਸਿੱਧਾ ਬੈਠ ਕੇ ਅੱਗੇ ਵੱਲ ਝੁਕਦਾ ਹੈ. ਚਮੜੀ ਪਸੀਨੇ ਨਾਲ ਯੁਕਤ ਅਤੇ ਪੀਲੀ ਜਾਂ ਨੀਲੇ ਰੰਗ ਦੀ ਹੋ ਜਾਂਦੀ ਹੈ
  • ਲਗਾਤਾਰ ਗੰਭੀਰ ਦੌਰੇ ਪੈਣ ਤੇ ਕਦੀ-ਕਦੀ ਬੱਚਿਆਂ ਦਾ ਵਿਕਾਸ ਧੀਮਾ ਹੋ ਜਾਂਦਾ ਹੈ, ਲੇਕਿਨ ਆਮ ਤੌਰ ਤੇ ਜਵਾਨੀ ਤੱਕ ਉਨ੍ਹਾਂ ਦਾ ਵਿਕਾਸ ਹੋਰ ਬੱਚਿਆਂ ਦੇ ਬਰਾਬਰ ਹੋ ਜਾਂਦਾ ਹੈ

ਉਪਾਅ

  • ਇੱਕ ਡਾਕਟਰ ਨੂੰ ਉਨ੍ਹਾਂ ਬੱਚਿਆਂ ਵਿੱਚ ਦਮੇ ਦਾ ਸੰਦੇਹ ਹੁੰਦਾ ਹੈ ਜਿਨ੍ਹਾਂ ਨੂੰ ਬਾਰ-ਬਾਰ ਘਰਘਰਾਹਟ ਹੋਈ ਹੋਵੇ, ਖਾਸ ਕਰਕੇ ਤਦ ਜਦਕਿ​ ਪਰਿਵਾਰ ਦੇ ਮੈਂਬਰਾਂ ਨੂੰ ਦਮਾ ਜਾਂ ਅਲਰਜੀ ਹੋਣ ਬਾਰੇ ਪਤਾ ਹੋਵੇ
  • ਡਾਕਟਰ ਆਮ ਤੌਰ ਤੇ ਐਕਸ-ਰੇਅ ਕਰਵਾਉਂਦੇ ਹਨ ਅਤੇ ਉਹ ਕਦੀ-ਕਦੀ ਕਾਰਨਾਂ ਦਾ ਨਿਰਧਾਰਣ ਕਰਨ ਦੇ ਲਈ ਅਲਰਜੀ ਦੀ ਜਾਂਚ ਕਰਵਾਉਂਦੇ ਹਨ.
  • ਅਕਸਰ ਘਰਘਰਾਹਟ ਹੋਣ ਵਾਲੇ ਬੱਚਿਆਂ ਦਾ ਹੋਰ ਵਿਕਾਰਾਂ ਦੇ ਲਈ ਜਾਂਚ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸਿਸਟਿਕ ਫਾਇਬਰੋਸਿਸ ਜਾਂ ਗੈਸਟਰੋਇਸੋਫੈਜਿਅਲ ਰਿਫਲਕਸ
  • ਕਦੀ-ਕਦੀ ਵੱਡੇ ਬੱਚਿਆਂ ਦਾ ਪਲਮੋਨਰੀ ਫੰਕਸ਼ਨ ਟੈਸਟ (ਪ੍ਫ੍ਤ) ਕੀਤਾ ਜਾਂਦਾ ਹੈ, ਭਾਵੇਂ ਜ਼ਿਆਦਾਤਰ ਬੱਚਿਆਂ ਵਿੱਚ ਪਲਮੋਨਰੀ ਫੰਕਸ਼ਨ ਦੌਰਿਆਂ ਦੇ ਦੌਰਾਨ ਸਧਾਰਨ ਹੁੰਦਾ ਹੈ
  • ਵੱਡੇ ਬੱਚਿਆਂ ਜਾਂ ਨਾਬਾਲਿਗਾਂ, ਜਿਨ੍ਹਾਂ ਨੂੰ ਦਮਾ ਹੋਣ ਬਾਰੇ ਪਤਾ ਹੋਵੇ, ਸਾਹ ਮਾਰਗ ਵਿੱਚ ਰੋਕ ਨੂੰ ਮਾਪਣ ਦੇ ਲਈ ਅਕਸਰ ਇੱਕ ਪੀਕ ਫਲੋ ਮੀਟਰ (ਇੱਕ ਛੋਟਾ ਜਿਹਾ ਉਪਕਰਣ ਹੈ ਜੋ ਇਹ ਰਿਕਾਰਡ ਕਰ ਸਕਦਾ ਹੈ ਕਿ ਵਿਅਕਤੀ ਕਿੰਨੀ ਤੇਜ਼ੀ ਨਾਲ ਸਾਹ ਬਾਹਰ ਛੱਡ ਸਕਦਾ ਹੈ) ਦਾ ਉਪਯੋਗ ਕੀਤਾ ਜਾਂਦਾ ਹੈ.ਇੱਕ ਦੌਰੇ ਜਾਂ ਦੌਰਿਆਂ ਦੇ ਵਿੱਚ ਬੱਚੇ ਦੀ ਸਥਿਤੀ ਦਾ ਅੰਦਾਜ਼ਾ ਲਾਉਣ ਦੇ ਲਈ ਡਾਕਟਰ ਅਤੇ ਮਾਤਾ-ਪਿਤਾ ਇਸ ਮਾਪ ਦਾ ਉਪਯੋਗ ਕਰ ਸਕਦੇ ਹਨ.ਜਿਨ੍ਹਾਂ ਬੱਚਿਆਂ ਨੂੰ ਦਮਾ ਹੋਣ ਬਾਰੇ ਪਤਾ ਹੋਵੇ, ਉਨ੍ਹਾਂ ਵਿੱਚ ਦੌਰਾ ਪੈਣ ਦੌਰਾਨ ਤਦ ਤੱਕ ਐਕਸ-ਰੇਅ ਦੀ ਜਾਂਚ ਨਹੀਂ ਕੀਤੀ ਜਾਂਦੀ ਜਦੋਂ ਤੱਕ ਕਿ ਡਾਕਟਰ ਨੂੰ ਨਿਮੋਨੀਆ ਜਾਂ ਸੁੰਗੜੇ ਫੇਫੜਿਆਂ ਜਿਹੇ ਕਿਸੇ ਹੋਰ ਵਿਕਾਰ ਦਾ ਸ਼ੱਕ ਨਾ ਹੋਵੇ

ਬਚਾਅ

  • ਬਾਲਗਾਂ ਵਿੱਚ ਦਮੇ ਦੀ ਸੰਭਾਵਨਾ ਵੱਧ ਹੁੰਦੀ ਹੈ, ਜਿਨ੍ਹਾਂ ਵਿੱਚ ਦ੍ਰਿੜ੍ਹਤਾ ਅਤੇ ਪਤਨ ਦੇ ਲਈ ਹੋਰ ਖਤਰੇ ਵਾਲੇ ਕਾਰਕ, ਸਿਗਰਟਨੋਸ਼ੀ, ਇੱਕ ਛੋਟੀ ਉਮਰ ਵਿੱਚ ਦਮਾ ਵਿਕਸਤ ਹੋਣਾ, ਅਤੇ ਘਰ ਦੇ ਧੂੜ ਦੇ ਕਣ ਦੇ ਲਈ ਸੰਵੇਦਨਸ਼ੀਲਤਾ ਆਦਿ ਕਾਰਕ ਉੱਭਰ ਕੇ ਸਾਹਮਣੇ ਆਉਂਦੇ ਹਨ
  • ਅਲਰਜੀ ਨਾਲ ਪੀੜਤ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪੱਖੇ, ਸਿਰਹਾਣੇ, ਕਾਲੀਨਾਂ, ਪਰਦੇ, ਅਸਬਾਬ ਵਾਲੇ ਫ਼ਰਨੀਚਰ, ਖਿਡੌਣੇ, ਅਤੇ ਬੱਚਿਆਂ ਦੇ ਕਮਰੇ ਚੋਂ ਹੋਰ ਸੰਭਾਵਿਤ ਧੂੜ ਦੇ ਕਣ ਲਿਆਉਣ ਵਾਲੇ ਸਾਮਾਨ ਬੱਚੇ ਦੇ ਕਮਰੇ ਚੋਂ ਹਟਾ ਦਿੱਤੇ ਜਾਣ
  • ਸਿਗਰਟਨੋਸ਼ੀ ਦਾ ਧੂੰਆਂ ਅਕਸਰ ਦਮੇ ਨਾਲ ਪੀੜਤ ਬੱਚਿਆਂ ਵਿੱਚ ਲੱਛਣਾਂ ਨੂੰ ਵਿਗਾੜਦਾ ਹੈ, ਇਸ ਲਈ ਇਹ ਮਹੱਤਵਪੂਰਣ ਹੈ ਕਿ ਸਿਗਰਟਨੋਸ਼ੀ ਵਾਲੇ ਖੇਤਰਾਂ ਵਿੱਚ ਬੱਚੇ ਦੇ ਸਮਾਂ ਬਿਤਾਉਣ ਦੇ ਦੌਰਾਨ ਸਿਗਰਟਨੋਸ਼ੀ ਤੋਂ ਬਚਾਅ ਕੀਤਾ ਜਾਵੇ
  • ਇੱਕ ਵਿਸ਼ੇਸ਼ ਪ੍ਰਤਿਊਰਜਾ ਉਤਪਾਦਕ ਪਦਾਰਥ ਟਾਲਿਆ ਨਾ ਜਾਣ ਦੀ ਸਥਿਤੀ ਵਿੱਚ ਡਾਕਟਰ ਕੋਲ ਅਲਰਜੀ ਸ਼ਾਟਸ ਦਾ ਉਪਯੋਗ ਕਰਕੇ ਬੱਚੇ ਨੂੰ ਅਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ.ਭਾਵੇਂ ਦਮੇ ਦੇ ਲਈ ਅਲਰਜੀ ਸ਼ਾਟਸ ਲਾਭਦਾਇਕ ਨਹੀਂ ਮੰਨਿਆ ਜਾਂਦਾ ਹੈ
  • ਕਸਰਤ ਇੱਕ ਬੱਚੇ ਦੇ ਵਿਕਾਸ ਦੇ ਲਈ ਮਹੱਤਵਪੂਰਣ ਹੈ. ਡਾਕਟਰ ਆਮ ਤੌਰ ਤੇ ਬੱਚਿਆਂ ਨੂੰ ਸਰੀਰਕ ਗਤੀਵਿਧੀਆਂ, ਕਸਰਤ, ਅਤੇ ਖੇਡ ਦੀ ਭਾਗੀਦਾਰੀ ਬਣਾਈ ਰੱਖਣ ਜੇ ਲਈ ਅਤੇ ਜ਼ਰੂਰਤ ਤੋਂ ਠੀਕ ਪਹਿਲਾਂ ਇੱਕ ਦਮਾ ਦਵਾਈ ਦਾ ਉਪਯੋਗ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਨ

ਇਲਾਜ

ਗੰਭੀਰ ਦੌਰਿਆਂ ਦੇ ਲਈ ਨਿਮਨਲਿਖਤ ਚਿਕਿਤਸਾ ਦਿੱਤੀ ਜਾ ਸਕਦੀ ਹੈਸਾਹ ਮਾਰਗ ਖੋਲ੍ਹਣਾ (ਬ੍ਰੋੰਚੋਦੀਲਾਤਿਓਂ) ਸੋਜ ਰੋਕਣਾ

  • ਨੇਕ ਪ੍ਰਕਾਰ ਦੇ ਸਾਹ ਮਾਰਗਾਂ ਰਾਹੀਂ ਲਈ ਜਾਣ ਵਾਲ਼ੀਆਂ ਦਵਾਈਆਂ ਸਾਹ ਮਾਰਗ ਖੋਲ੍ਹਦੀਆਂ ਹਨ.ਬਾਲਗ ਬੱਚੇ ਅਤੇ ਨਾਬਾਲਿਗ ਆਮ ਤੌਰ ਤੇ ਦਵਾਈ ਦੀ ਖੁਰਾਕ ਸਾਹ ਯੰਤਰ ਦਾ ਉਪਯੋਗ ਕਰਕੇ ਲੈ ਸਕਦੇ ਹਨ. ਸਾਲ ਤੋਂ ਛੋਟੇ ਬੱਚੇ ਅਕਸਰ ਸਪੇਸਰ ਜਾਂ ਨੱਥੀ ਚੈਂਬਰ ਜੋਤ ਦੇ ਨਾਲ ਇੱਕ ਸਾਹ ਯੰਤਰ ਦਾ ਉਪਯੋਗ ਕਰਨਾ ਆਸਾਨ ਸਮਝਦੇ ਹਨ
  • ਛੋਟੇ ਅਤੇ ਨੌਜਵਾਨ ਬੱਚੇ ਕਦੀ-ਕਦੀ ਇੱਕ ਸਾਹ ਯੰਤਰ ਅਤੇ ਸਪੇਸਰ ਦਾ ਉਪਯੋਗ ਕਰ ਸਕਦੇ ਹਨ.ਜੋ ਇਨਹੇਲਰ ਦਾ ਉਪਯੋਗ ਨਹੀਂ ਕਰ ਸਕਦੇ, ਉਹ ਘਰ ਵਿੱਚ ਇੱਕ ਛਿਟਕਾਉਣ ਵਾਲਾ- ਇੱਕ ਛੋਟਾ ਜਿਹਾ ਉਪਕਰਣ ਹੈ, ਜੋ ਨਪੀੜੀ ਹੋਈ ਹਵਾ ਦਾ ਉਪਯੋਗ ਕਰਕੇ ਦਵਾਈ ਦੀ ਧੁੰਦ ਬਣਾਉਂਦਾ ਹੈ, ਨਾਲ ਜੁੜੇ ਮੁਖੌਟੇ ਦੇ ਮਾਧਿਅਮ ਨਾਲ ਸਾਹ ਵਿੱਚ ਦਵਾਈ ਪ੍ਰਾਪਤ ਕਰ ਸਕਦੇ ਹਨ. ਇਨਹੇਲਰ ਅਤੇ ਨੇਬੁਲਾਇਜ਼ਰਸ ਬਰਾਬਰ ਰੂਪ ਨਾਲ ਵੀ ਮੂੰਹ ਰਾਹੀਂ ਲਿਆ ਜਾ ਸਕਦਾ ਹੈ, ਜੋ ਦਵਾਈ ਦੇਣ ਵਿੱਚ ਪ੍ਰਭਾਵੀ ਹੁੰਦੇ ਹਨ.ਭਾਵੇਂ ਇਸ ਰਾਹ ਨਾਲ ਸਾਹ ਲੈਣਾ ਵਧੇਰੇ ਪ੍ਰਭਾਵਸ਼ਾਲੀ ਨਹੀਂ ਹੈ ਅਤੇ ਇਹ ਆਮ ਤੌਰ ਤੇ ਕੇਵਲ ਬੱਚਿਆਂ ਵਿੱਚ ਪ੍ਰਯੋਗ ਕੀਆ ਜਾਂਦਾ ਹੈ, ਜੋ ਇੱਕ ਛਿਟਕਾਉਣ ਵਾਲਾ ਨਹੀਂ ਹੈ.ਮੱਧਮ ਤੇਜ਼ ਦਬਾਅ ਦੇ ਨਾਲ ਬੱਚੇ ਨੂੰ ਮੂੰਹ ਨਾਲ ਕੌਰਟਿਕੌਸਟੇਰੌਇਡਸ ਦਿੱਤਾ ਜਾ ਸਕਦਾ ਹੈ
  • ਬੱਚੇ ਵਿੱਚ ਗੰਭੀਰ ਦੌਰਾ ਆਉਣ ਤੇ ਉਸ ਨੂੰ ਹਸਪਤਾਲ ਵਿੱਚ ਬਰੋਂਕੋਡਾਇਲੇਟਰ ਦਵਾਈਆਂ ਨੇਬੁਲਾਇਜਰ ਜਾਂ ਸਾਹ ਯੰਤਰ ਰਾਹੀਂ ਘੱਟੋ ਘੱਟ 20 ਮਿੰਟ ਤੱਕ ਦਿੱਤੀਆਂ ਜਾਂਦੀਆਂ ਹਨ. ਕਦੀ ਕਦੀ ਡਾਕਟਰ ਬੱਚਿਆਂ ਵਿੱਚ ਗੰਭੀਰ ਦੌਰਾ ਆਉਣ ਤੇ ਸਾਹ ਰਾਹੀਂ ਦਿੱਤੀਆਂ ਗਈਆਂ ਦਵਾਈਆਂ ਦੇ ਪ੍ਰਭਾਵਸ਼ਾਲੀ ਨਾ ਹੋਣ ਤੇ ਇੰਜੈਕਸ਼ਨ ਏਪਿਨੇਫ੍ਰੀਨ ਦਾ ਉਪਯੋਗ ਕਰਦੇ ਹਨ. ਡਾਕਟਰ ਆਮ ਤੌਰ ਤੇ ਗੰਭੀਰ ਦੌਰਾ ਆਉਣ ਤੇ ਬੱਚਿਆਂ ਨੂੰ ਸ਼ਿਰਾ ਰਾਹੀਂ ਕੌਰਟਿਕੌਸਟੇਰੌਇਡਸ ਦਿੰਦਾ ਹੈ
  • ਜਿਨ੍ਹਾਂ ਬੱਚਿਆਂ ਵਿੱਚ ਹਲਕਾ ਦੌਰਾ ਆਉਂਦਾ ਹੈ ਜਾਂ ਕਦੀ ਕਦੀ ਆਉਂਦਾ ਹੈ-ਉਹ ਆਮ ਤੌਰ ਤੇ ਦੌਰਾ ਆਉਣ ਤੇ ਹੀ ਦਵਾਈ ਲੈਂਦੇ ਹਨ.ਜਿਨ੍ਹਾਂ ਬੱਚਿਆਂ ਵਿੱਚ ਹਮੇਸ਼ਾ ਅਤੇ ਗੰਭੀਰ ਦੌਰੇ ਆਉਂਦੇ ਹਨ ਉਨ੍ਹਾਂ ਨੂੰ ਦੌਰਾ ਨਾ ਆਉਣ ਤੇ ਵੀ ਦਵਾਈ ਲੈਣੀ ਪੈਂਦੀ ਹੈ.ਈ ਦਵਾਈਆਂ ਦੁਹਰਾਈ ਅਤੇ ਹਮਲਿਆਂ ਦੀ ਗੰਭੀਰਤਾ ਦੇ ਅਧਾਰ ਉੱਤੇ ਲਈਆਂ ਜਾਂਦੀਆਂ ਹਨ ਜਿਨ੍ਹਾਂ ਬੱਚਿਆਂ ਵਿੱਚ ਹਮੇਸ਼ਾ ਦੌਰੇ ਨਹੀਂ ਆਉਂਦੇ ਅਤੇ ਜੋ ਬਹੁਤ ਗੰਭੀਰ ਨਹੀਂ ਹੁੰਦੇ ਉਨ੍ਹਾਂ ਨੂੰ ਆਮ ਤੌਰ ਤੇ ਘੱਟ ਮਾਤਰਾ ਵਿੱਚ ਸਾਹ ਰਾਹੀਂ ਕੌਰਟਿਕੌਸਟੇਰੌਇਡਸ ਰੋਜ਼ ਲੈਣਾ ਪੈਂਦਾ ਹੈ ਤਾਂ ਕਿ​ਦੌਰਿਆਂ ਤੋਂ ਬਚਿਆ ਜਾ ਸਕੇ.ਇਹ ਦਵਾਈਆਂ ਸਾਹ ਮਾਰਗ ਨੂੰ ਉਤੇਜਿਤ ਕਰਨ ਵਾਲੇ ਰਸਾਇਣਕ ਪਦਾਰਥਾਂ ਦੀ ਰੋਕ ਨਾਲ ਸੋਜ ਨੂੰ ਘੱਟ ਕਰਦੀਆਂ ਹਨ
  • ਦਵਾਈ ਦੀ ਮਾਤਰਾ ਨੂੰ ਵਧਾਇਆ ਜਾਂ ਘੱਟ ਕੀਤਾ ਜਾਂਦਾ ਹੈ ਤਾਂ ਕਿ​ ਬੱਚੇ ਦੇ ਦਮੇ ਦੇ ਲੱਛਣਾਂ ਉੱਤੇ ਜ਼ਰੂਰੀ ਨਿਯੰਤਰਣ ਪਾਇਆ ਜਾ ਸਕੇ ਅਤੇ ਗੰਭੀਰ ਦੌਰਿਆਂ ਤੋਂ ਬਚਿਆ ਜਾ ਸਕੇ. ਜੇਕਰ ਦਵਾਈ ਨਾਲ ਗੰਭੀਰ ਦੌਰੇ ਰੋਕੇ ਨਹੀਂ ਜਾਂਦੇ ਤਾਂ ਬੱਚਿਆਂ ਨੂੰ ਮੂੰਹ ਨਾਲ ਕੌਰਟਿਕੌਸਟੇਰੌਇਡਸ ਲੈਣ ਦੀ ਜ਼ਰੂਰਤ ਹੁੰਦੀ ਹੈ.ਜੋ ਬੱਚੇ ਕਸਰਤ ਕੇ ਸਮੇਂ ਦੌਰੇ ਦਾ ਅਨੁਭਵ ਕਰਦੇ ਹਨ ਉਹ ਆਮ ਤੌਰ ਤੇ ਬਰੌਂਕੌਰਡਿਲੇਟਰ- (ਬ੍ਰੋੰਚੋਦੀਲਾਟਰ) ਦੀ ਇੱਕ ਖੁਰਾਕ ਕਸਰਤ ਤੋਂ ਪਹਿਲਾਂ ਲੈਂਦੇ ਹਨ
  • ਦਮਾ ਇੱਕ ਚਿਰਕਾਲੀਨ ਸਥਿਤੀ ਹੈ ਜਿਸ ਵਿੱਚ ਅਨੇਕ ਪ੍ਰਕਾਰ ਦੀ ਚਿਕਿਤਸਾ ਦੀ ਜ਼ਰੂਰਤ ਹੁੰਦੀ ਹੈ.ਡਾਕਟਰ ਮਾਤਾ-ਪਿਤਾ ਅਤੇ ਬੱਚਿਆਂ ਨਾਲ ਕੰਮ ਕਰਦੇ ਹਨ ਤਾਂ ਕਿ​ ਉਨ੍ਹਾਂ ਨੂੰ ਸਾਰੀ ਸਥਿਤੀ ਚੰਗੀ ਤਰ੍ਹਾਂ ਨਾਲ ਸਮਝਾ ਸਕਣ
  • ਮਾਤਾ-ਪਿਤਾ ਅਤੇ ਡਾਕਟਰਾਂ ਨੂੰ ਸਕੂਲ ਦੇ ਅਧਿਆਪਕਾਂ ਅਤੇ ਹੋਰਨਾਂ ਨੂੰ ਬੱਚੇ ਦੀ ਹਾਲਤ ਅਤੇ ਦਵਾਈਆਂ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਕੁਝ ਬੱਚਿਆਂ ਨੂੰ ਸਕੂਲ ਵਿੱਚ ਲੋੜ ਪੈਣ ਤੇ ਇਨਹੇਲਰ ਦਾ ਉਪਯੋਗ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਅਤੇ ਹੋਰਨਾਂ ਨੂੰ ਸਕੂਲ ਡਾਕਟਰ ਦੀ ਦੇਖਰੇਖ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ

ਆਖਰੀ ਵਾਰ ਸੰਸ਼ੋਧਿਤ : 6/16/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate