ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਬਿਊਡੈਸੋਨਾਈਡ / ਸਾਹ ਰਾਹੀਂ ਅੰਦਰ ਖਿੱਚਣ ਲਈ ਬਿਊਡੈਸੋਨਾਈਡ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਾਹ ਰਾਹੀਂ ਅੰਦਰ ਖਿੱਚਣ ਲਈ ਬਿਊਡੈਸੋਨਾਈਡ

ਤੁਸੀਂ ਬਿਊਡੈਸੋਨਾਈਡ ਦਾ ਮਾਰਕੇ ਵਾਲੇ ਨਾਂ (ਬਰੈਂਡ ਨੇਮ) ਪਲਮੀਕੋਰਟ (Pulmicort) ਵੀ ਕਹੀ ਜਾਂਦੀ ਸੁਣ ਸਕਦੇ ਹੋ।ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨਾਂ ਦੀ ਦਵਾਈ ਲੈਣ ਦੀ ਲੋੜ ਪੈਂਦੀ ਹੈ।

ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨਾਂ ਦੀ ਦਵਾਈ ਲੈਣ ਦੀ ਲੋੜ ਪੈਂਦੀ ਹੈ। ਜਾਣਕਾਰੀ ਦੀ ਇਹ ਸ਼ੀਟ ਵਿਆਖਿਆ ਕਰਦੀ ਹੈ ਕਿ ਬਿਊਡੈਸੋਨਾਈਡ ਕੀ ਕਰਦੀ ਹੈ, ਇਹ ਕਿਵੇਂ ਦੇਣੀ ਹੈ, ਅਤੇ ਜਦੋਂ ਤੁਹਾਡਾ ਬੱਚਾ ਇਹ ਦਵਾਈ ਲੈਂਦਾ ਹੈ ਤਾਂ ਉਸ ਨੂੰ ਕਿਹੜੇ ਗੌਣ ਪ੍ਰਭਾਵ ਜਾਂ ਤਕਲੀਫ਼ਾਂ ਹੋ ਸਕਦੀਆਂ ਹਨ।

ਇਹ ਦਵਾਈ ਕੀ ਹੈ ?

ਬਿਊਡੈਸੋਨਾਈਡ ਦਮੇ ਦੇ ਲੱਛਣਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਵਰਤੀ ਜਾਂਦੀ ਹੈ। ਜਦੋਂ ਤੁਹਾਡਾ ਬੱਚਾ ਇਹ ਦਵਾਈ ਬਾਕਾਇਦਗੀ ਨਾਲ ਲੈਂਦਾ ਹੈ ਇਹ ਤੁਹਾਡੇ ਬੱਚੇ ਦੇ ਫੇਫੜਿਆਂ ਦੇ ਹਵਾ ਵਾਲੇ ਰਸਤਿਆਂ ਨੁੰ ਤੰਦਰੁਸਤ ਰੱਖਦੀ ਹੈ। ਤੁਸੀਂ ਬਿਊਡੈਸੋਨਾਈਡ ਨੂੰ ਰੋਕਥਾਮ ਵਾਲੀ ਦਵਾਈ ਕਹਿੰਦੇ ਵੀ ਸੁਣ ਸਕਦੇ ਹੋ। ਤੁਸੀਂ ਬਿਊਡੈਸੋਨਾਈਡ ਦਾ ਮਾਰਕੇ ਵਾਲੇ ਨਾਂ (ਬਰੈਂਡ ਨੇਮ) ਪਲਮੀਕੋਰਟ (Pulmicort) ਵੀ ਕਹੀ ਜਾਂਦੀ ਸੁਣ ਸਕਦੇ ਹੋ। ਬਿਊਡੈਸੋਨਾਈਡ ਸਾਹ ਨਾਲ ਅੰਦਰ ਖਿੱਚਣ ਵਾਲੇ ਯੰਤਰ ਵਿੱਚ ਜਾਂ ਨੈਬੂਲਾਈਜ਼ਰ ਮਸ਼ੀਨ (ਅਜਿਹਾ ਯੰਤਰ ਜੋ ਤਰਲ ਨੂੰ ਬਰੀਕ ਵਾਸ਼ਪਾਂ ਵਿੱਚ ਬਦਲ ਦਿੰਦਾ ਹੈ) ਵਿੱਚ ਵਰਤਣ ਲਈ ਤਰਲ ਰੂਪ ਵਿੱਚ ਆਉਂਦੀ ਹੈ।

ਆਪਣੇ ਬੱਚੇ ਨੂੰ ਇਹ ਦਵਾਈ ਦੇਣ ਤੋਂ ਪਹਿਲਾਂ

ਆਪਣੇ ਬੱਚੇ ਦੇ ਡਾਕਟਰ ਨੂੰ ਦੱਸੋ, ਜੇ ਤੁਹਾਡੇ ਬੱਚੇ ਨੂੰ:

 • ਬਿਊਡੈਸੋਨਾਈਡ ਤੋਂ ਐਲਰਜੀ ਹੈ

ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਵਿੱਚੋਂ ਕੋਈ ਵੀ ਤਕਲੀਫ਼ ਹੈ ਤਾਂ ਆਪਣੇ ਬੱਚੇ ਦੇ ਡਾਕਟਰ ਜਾਂ ਦਵਾਈਫ਼ਰੋਸ਼ ਨਾਲ ਗੱਲ ਕਰੋ। ਇਸ ਦਵਾਈ ਨਾਲ ਸਾਵਧਾਨੀਆਂ ਲੈਣ ਦੀ ਲੋੜ ਹੈ, ਜੇਤੁਹਾਡੇ ਬੱਚੇ ਨੂੰ:

 • ਲਾਗਾਂ ਹੋਵੇ , ਜਿਵੇਂ ਕਿ ਛੋਟੀ ਮਾਤਾ, ਖ਼ਸਰਾ, ਤਪਦਿਕ
 • ਅੱਖਾਂ ਦੀ ਤਕਲੀਫ਼ ਹੋਵੇ , ਜਿਵੇਂ ਕਿ ਗਲਾਓਕੋਮਾ

ਤੁਸੀਂ ਇਹ ਦਵਾਈ ਆਪਣੇ ਬੱਚੇ ਨੂੰ ਕਿਵੇਂ ਦੇਣੀ ਹੈ ?

 • ਆਪਣੇ ਬੱਚੇ ਨੂੰ ਦਵਾਈ ਠੀਕ ਉਸੇ ਤਰ੍ਹਾ ਦਿਓ ਜਿਵੇਂ ਤੁਹਾਡੇ ਡਾਕਟਰ ਜਾਂ ਦਵਾਫ਼ਰੋਸ਼ ਨੇ ਤੁਹਾਨੂੰ ਦੱਸਿਆ ਹੈ, ਭਾਵੇਂ ਤੁਹਾਡਾ ਬੱਚਾ ਠੀਕ ਵਿਖਾਈ ਦਿੰਦਾ ਹੈ।
 • ਬਿਊਡੈਸੋਨਾਈਡ ਉਦੋਂ ਦੇਣੀ ਬੰਦ ਕਰੋ ਜਦੋਂ ਤੁਹਾਡਾ ਡਾਕਟਰ ਜਾਂ ਦਵਾਫ਼ਰੋਸ਼ ਬੰਦ ਕਰਨ ਲਈ ਕਹਿੰਦਾ ਹੈ।
 • ਆਪਣੇ ਬੱਚੇ ਨੂੰ ਬਿਊਡੈਸੋਨਾਈਡ ਰੋਜ਼ਾਨਾ ਓਸੇ ਸਮੇਂ ਦਿਓ। ਅਜਿਹੇ ਸਮੇਂ ਚੁਣੋ ਜਿਹੜੇ ਤੁਹਾਡੇ ਲਈ ਸੌਖੇ ਹੋਣ ਤਾਂਕਿ ਦਵਾਈ ਦੀ ਕੋਈ ਖ਼ੁਰਾਕ ਦੇਣੀ ਖੁੰਝੇ ਨਾ।
 • ਜੇ ਤੁਹਾਡਾ ਬੱਚਾ ਰਲੀਵਰ (ਅਰਾਮ ਦੇਣ ਵਾਲੀ) ਦਵਾਈ ਵਰਤ ਰਿਹਾ ਹੈ, ਜਿਵੇਂ ਕਿ ਸਲਬਿਊਟਾਮੋਲ (salbutamol), ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਰਲੀਵਰ ਦਵਾਈ ਬਿਊਡੈਸੋਨਾਈਡ ਲੈਣ ਤੋਂ ਪਹਿਲਾਂ ਵਰਤਦਾ ਹੈ। ਰਲੀਵਰ ਦਵਾਈ ਦੇਣ ਤੋਂ ਪਿੱਛੋਂ ਅਤੇ ਬਿਊਡੈਸੋਨਾਈਡ ਦੇਣ ਤੋਂ ਪਹਿਲਾਂ 5 ਮਿੰਟ ਉਡੀਕ ਕਰੋ।
 • ਜੇ ਤੁਹਾਡਾ ਬੱਚਾ ਬਿਊਡੈਸੋਨਾਈਡ ਲੈਣ ਲਈ ਨੈਬੂਲਾਈਜ਼ਰ ਮਸ਼ੀਨ ਵਰਤਦਾ ਹੈ, ਤੁਸੀਂ ਰਲੀਵਰ ਦਵਾਈ ਨੂੰ ਤਰਲ ਬਿਊਡੈਸੋਨਾਈਡ ਨਾਲ ਮਿਲਾ ਸਕਦੇ ਹੋ।
 • ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨੂੰ ਮੂੰਹ ਰਾਹੀਂ ਸਾਹ ਲੈ ਕੇ ਅੰਦਰ ਖਿੱਚਣੀ ਚਾਹੀਦੀ ਹੈ। ਜੇ ਤੁਹਾਨੂੰ ਇਹ ਪੱਕਾ ਪਤਾ ਨਹੀਂ ਕਿ ਇਹ ਦਵਾਈ ਕਿਵੇਂ ਦੇਣੀ ਹੈ, ਦਵਾਫ਼ਰੋਸ਼ ਜਾਂ ਨਰਸ ਨੂੰ ਕਹੋ ਕਿ ਉਹ ਤੁਹਾਨੂੰ ਵਿਖਾਵੇ ਦਵਾਈ ਕਿਵੇਂ ਦੇਣੀ ਹੈ।
 • ਜਦੋਂ ਬੱਚਾ ਬਿਊਡੈਸੋਨਾਈਡ ਲੈ ਲੈਂਦਾ ਤਾਂ ਇਸ ਪਿੱਛੋਂ ਆਪਣੇ ਬੱਚੇ ਨੂੰ ਕਹੋ ਕਿ ਉਹ ਪਾਣੀ ਨਾਲ ਮੂੰਹ ਦੀ ਕੁਰਲੀ ਕਰੇ। ਜੇ ਤੁਹਾਡਾ ਬੱਚਾ ਏਨਾ ਛੋਟਾ ਹੈ ਕਿ ਉਹ ਕੁਰਲੀ ਨਹੀਂ ਕਰ ਸਕਦਾ, ਉਸ ਨੁੰ ਬਿਊਡੈਸੋਨਾਈਡ ਦੀ ਹਰੇਕ ਖ਼ੁਰਾਕ ਦੇਣ ਤੋਂ ਪਿੱਛੋਂ ਪੀਣ ਲਈ ਜੂਸ ਜਾਂ ਪਾਣੀ ਦਿਓ।

ਜੇ ਤੁਹਾਡਾ ਬੱਚਾ ਦਵਾਈ ਦੀ ਕੋਈ ਖ਼ੁਰਾਕ ਖੁੰਝਾ ਦਿੰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ?

 • ਜਿਸ ਸਮੇਂ ਵੀ ਯਾਦ ਆ ਜਾਵੇ ਉਸੇ ਸਮੇਂ ਖੁੰਝਾਈ ਹੋਈ ਖ਼ੁਰਾਕ ਦੇ ਦਿਓ।
 • ਜੇ ਅਗਲੀ ਖ਼ੁਰਾਕ ਲੈਣ ਦਾ ਸਮਾਂ ਲਗਭਗ ਹੋਣ ਵਾਲਾ ਹੈ, ਖ਼ੁੰਝੀ ਹੋਈ ਖ਼ੁਰਾਕ ਨੂੰ ਛੱਡ ਦਿਓ। ਅਗਲੀ ਖ਼ੁਰਾਕ ਬਾਕਾਇਦਾ ਸਮੇਂ ਸਿਰ ਦਿਓ।
 • ਖੁੰਝੀ ਹੋਈ ਖ਼ੁਰਾਕ ਦੀ ਪੂਰਤੀ ਲਈ ਆਪਣੇ ਬੱਚੇ ਨੂੰ ਦੋ ਖ਼ੁਰਾਕਾਂ ਇਕੱਠੀਆਂ ਨਾ ਦਿਓ।

ਇਹ ਦਵਾਈ ਕਾਰਗਰ ਹੋਣ ਲਈ ਕਿੰਨਾਂ ਸਮਾਂ ਲੈਂਦੀ ਹੈ ?

ਬਿਊਡੈਸੋਨਾਈਡ ਨਾਲ ਤੁਹਾਡੇ ਬੱਚੇ ਦਾ ਦਮਾ ਠੀਕ ਹੁੰਦਾ ਵਿਖਾਈ ਦੇਣ ਵਿੱਚ ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।

ਸਰੋਤ : ਏ ਬੁਕਸ ਓਂਨਲਿਨ

3.01438848921
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top