ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਬਿਊਡੈਸੋਨਾਈਡ / ਇਸ ਦਵਾਈ ਦੇ ਸੰਭਵ ਮੰਦੇ ਅਸਰ ਕਿਹੜੇ ਹਨ ?
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਇਸ ਦਵਾਈ ਦੇ ਸੰਭਵ ਮੰਦੇ ਅਸਰ ਕਿਹੜੇ ਹਨ ?

ਜਦੋਂ ਤੁਹਾਡਾ ਬੱਚਾ ਬਿਊਡੈਸੋਨਾਈਡ ਲੈ ਰਿਹਾ ਹੁੰਦਾ ਹੈ ਉਸ ਨੂੰ ਇਨ੍ਹਾਂ ਵਿੱਚੋਂ ਕੁੱਝ ਮੰਦੇ ਅਸਰ ਹੋ ਸਕਦੇ ਹਨ।

ਜਦੋਂ ਤੁਹਾਡਾ ਬੱਚਾ ਬਿਊਡੈਸੋਨਾਈਡ ਲੈ ਰਿਹਾ ਹੁੰਦਾ ਹੈ ਉਸ ਨੂੰ ਇਨ੍ਹਾਂ ਵਿੱਚੋਂ ਕੁੱਝ ਮੰਦੇ ਅਸਰ ਹੋ ਸਕਦੇ ਹਨ। ਜੇ ਤੁਹਾਡੇ ਬੱਚੇ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਮੰਦਾ ਅਸਰ ਜਾਰੀ ਰਹਿੰਦਾ, ਜੇ ਉਹ ਠੀਕ ਨਹੀਂ ਹੁੰਦੇ, ਜਾਂ ਜੇ ਉਹ ਤੁਹਾਡੇ ਬੱਚੇ ਨੂੰ ਪਰੇਸ਼ਾਨ ਕਰਦੇ ਹਨ, ਤਾਂ ਆਪਣੇ ਬੱਚੇ ਦੇ ਡਾਕਟਰ ਨੂੰ ਮਿਲੋ।

 • ਮੂੰਹ ਜਾਂ ਗਲ਼ਾ ਖ਼ੁਸ਼ਕ ਹੋਣਾ
 • ਗਲ਼ਾ ਦੁੱਖਣਾ
 • ਮੂੰਹ ਬੇਸੁਆਦ ਹੋਣਾ
 • ਖੰਘ
 • ਸਿਰਦਰਦ
 • ਪੇਟ ਵਿੱਚ ਗੜਬੜ

ਜੇ ਤੁਹਾਡੇ ਬੱਚੇ ਨੂੰ ਇਨ੍ਹਾਂ ਵਿੱਚੋਂ ਕੋਈ ਮੰਦਾ ਅਸਰ ਹੁੰਦਾ ਹੈ, ਦਫ਼ਤਰ ਦੇ ਸਮੇਂ ਦੌਰਾਨ ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ:

 • ਮੂੰਹ ਵਿੱਚ ਸਫ਼ੈਦ ਧੱਬੇ
 • ਖਾਣ ਜਾਂ ਨਿਗਲਣ ਵੇਲੇ ਦਰਦ
 • ਧੁੰਦਲੀ ਨਜ਼ਰ ਜਾਂ ਨਜ਼ਰ ਵਿੱਚ ਹੋਰ ਕੋਈ ਤਬਦੀਲੀਆਂ

ਹੇਠ ਦਰਜ ਮੰਦੇ ਅਸਰਾਂ ਵਿੱਚੋਂ ਬਹੁਤੇ ਆਮ ਨਹੀਂ ਹੁੰਦੇ, ਪਰ ਉਹ ਕਿਸੇ ਗੰਭੀਰ ਸਮੱਸਿਆ ਦੀ ਨਿਸ਼ਾਨੀ ਹੋ ਸਕਦੇ ਹਨ। ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜਾਂ ਆਪਣੇ ਬੱਚੇ ਨੂੰ ਐਮਰਜੈਂਸੀ ਵਿਭਾਗ ਵਿਖੇ ਲੈ ਕੇ ਜਾਉ, ਜੇ ਤੁਹਾਡੇ ਬੱਚੇ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਮੰਦਾ ਅਸਰ ਹੁੰਦਾ ਹੈ:

 • ਚੇਹਰੇ, ਅੱਖਾਂ, ਬੁਲ੍ਹਾਂ ਦੀ ਸੋਜ਼ਸ਼
 • ਛਾਤੀ ਵਿੱਚ ਤਣਾਅ
 • ਛਾਤੀ ਵਿੱਚੋਂ ਘਰਰ ਘਰਰ ਦੀ ਅਵਾਜ਼ ਆਉਣੀ, ਸਾਹ ਚੜ੍ਹਨਾ, ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣੀ ਜਿਸ ਨੂੰ ਕਿਸੇ ਦਵਾਈ ਨਾਲ ਅਰਾਮ ਨਹੀਂ ਆਉਂਦਾ।

ਜਦੋਂ ਤੁਹਾਡਾ ਬੱਚਾ ਇਹ ਦਵਾਈ ਵਰਤ ਰਿਹਾ ਹੁੰਦਾ ਹੈ ਉਦੋਂ ਤੁਹਾਨੂੰ ਬਚਾਅ ਦੇ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ ?

ਜੇ 2 ਹਫ਼ਤੇ ਬਿਊਡੈਸੋਨਾਈਡ ਲੈਣ ਤੋਂ ਪਿੱਛੋਂ ਵੀ ਤੁਹਾਡੇ ਬੱਚੇ ਦਾ ਦਮਾ ਠੀਕ ਨਹੀਂ ਹੋ ਰਿਹਾ, ਜਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਵਿਗੜ ਰਿਹਾ ਹੈ, ਆਪਣੇ ਡਾਕਟਰ ਨਾਲ ਸੰਪਰਕ ਕਰੋ।

ਦਵਾਈ ਦੀ ਹਰ ਖ਼ੁਰਾਕ ਲੈਣ ਤੋਂ ਪਿੱਛੋਂ ਪਾਣੀ ਨਾਲ ਗਰਾਰੇ ਅਤੇ ਕੁਰਲੀ ਕਰਨ ਨਾਲ ਗਲ਼ੇ ਦੀ ਭਰੜਾਹਟ, ਗਲ਼ੇ ਦੀ ਖ਼ਾਰਸ਼, ਅਤੇ ਮੂੰਹ ਦੀ ਖ਼ਮੀਰ (ਯੀਸਟ) ਵਾਲੀ ਲਾਗ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।

ਦੰਦਾ ਦੀ ਸਰਜਰੀ ਜਾਂ ਐਮਰਜੈਂਸੀ ਇਲਾਜ ਸਮੇਤ ਆਪਣੇ ਬੱਚੇ ਦੀ ਕਿਸੇ ਵੀ ਸਰਜਰੀ ਤੋਂ ਪਹਿਲਾਂ ਡਾਕਟਰ ਜਾਂ ਦੰਦਾਂ ਦੇ ਡਾਕਟਰ ਨੂੰ ਦੱਸੋ ਕਿ ਤੁਹਾਡਾ ਬੱਚਾ ਬਿਊਡੈਸੋਨਾਈਡ ਲੈ ਰਿਹਾ ਹੈ।

ਆਪਣੇ ਬੱਚੇ ਨੂੰ ਕੋਈ ਹੋਰ ਦਵਾਈਆਂ (ਨੁਸਖ਼ੇ ਵਾਲੀਆਂ, ਬਗੈਰ ਨੁਸਖ਼ੇ ਵਾਲੀਆਂ, ਜੜ੍ਹੀ ਬੂਟੀਆਂ ਜਾਂ ਕੁਦਰਤੀ ਪਦਾਰਥ) ਦੇਣ ਤੋਂ ਪਹਿਲਾਂ ਆਪਣੇ ਬੱਚੇ ਦੇ ਡਾਕਟਰ ਜਾਂ ਦਵਾਫ਼ਰੋਸ਼ ਨੂੰ ਪੁੱਛੋ।

ਹੋਰ ਕਿਹੜੀ ਮਹੱਤਵਪੂਰਨ ਜਾਣਕਾਰੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ?

ਜਿਹੜੀਆਂ ਦਵਾਈਆਂ ਤੁਹਾਡਾ ਬੱਚਾ ਲੈ ਰਿਹਾ ਹੈ ਉਨ੍ਹਾਂ ਸਾਰੀਆਂ ਦੀ ਸੂਚੀ ਬਣਾ ਕੇ ਰੱਖੋ ਅਤੇ ਇਹ ਸੂਚੀ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਵਿਖਾਉ।

ਆਪਣੇ ਬੱਚੇ ਦੀ ਦਵਾਈ ਹੋਰ ਕਿਸੇ ਨੂੰ ਨਾ ਦਿਓ ਅਤੇ ਨਾਂ ਹੀ ਕਿਸੇ ਹੋਰ ਦੀ ਦਵਾਈ ਆਪਣੇ ਬੱਚੇ ਨੂੰ ਦਿਓ।

ਇਹ ਯਕੀਨੀ ਬਣਾਉ ਕਿ ਤੁਹਾਡੇ ਤੁਹਾਡੇ ਕੋਲ ਵੀਕਐਂਡ, ਸਰਕਾਰੀ ਛੁੱਟੀਆਂ ਦੇ ਦਿਨਾਂ ਅਤੇ ਆਪਣੀਆਂ ਛੁੱਟੀਆਂ ਦੇ ਦੌਰਾਨ ਵਰਤਣ ਲਈ ਲੋੜੀਂਦੀ ਮਾਤਰਾ ਵਿੱਚ ਬਿਊਡੈਸੋਨਾਈਡ ਹੋਵੇ। ਦਵਾਈ ਦਾ ਨੁਸਖ਼ਾ ਦੁਬਾਰਾ ਭਰਵਾਉਣ ਲਈ ਦਵਾਈ ਖ਼ਤਮ ਹੋਣ ਤੋਂ ਘੱਟੋ ਘੱਟ 2 ਦਿਨ ਪਹਿਲਾਂ ਆਪਣੇ ਫ਼ਰਮਾਸਿਸਟ ਨੂੰ ਫ਼ੋਨ ਕਰੋ।

ਬਿਊਡੈਸੋਨਾਈਡ ਘਰ ਅੰਦਰਲੇ ਸਧਾਰਨ ਤਾਪਮਾਨ ਵਿੱਚ ਸੂਰਜ ਦੀ ਰੋਸ਼ਨੀ ਤੋਂ ਦੂਰ ਠੰਢੀ ਅਤੇ ਖ਼ੁਸ਼ਕ ਜਗ੍ਹਾ ‘ਤੇ ਰੱਖੋ। ਇਸ ਨੂੰ ਗੁਸਲ਼ਖਾਨੇ ਜਾਂ ਰਸੋਈ ਵਿੱਚ ਨਾ ਰੱਖੋ।

ਜਿਹੜੀਆਂ ਦਵਾਈਆ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਉਹ ਨਾ ਰੱਖੋ। ਮਿਆਦ ਖ਼ਤਮ ਹੋ ਚੁੱਕੀ ਵਾਲੀਆਂ ਅਤੇ ਬਚੀਆਂ ਹੋਈਆਂ ਦਵਾਈਆਂ ਨੂੰ ਠੀਕ ਢੰਗ ਨਾਲ ਨਸ਼ਟ ਕਰਨ ਲਈ ਆਪਣੇ ਦਵਾਫ਼ਰੋਸ਼ ਨੂੰ ਪੁੱਛੋ।

ਬਿਊਡੈਸੋਨਾਈਡ ਆਪਣੇ ਬੱਚੇ ਦੀ ਨਜ਼ਰ ਅਤੇ ਪਹੁੰਚ ਤੋਂ ਦੂਰ ਸੁਰੱਖਿਅਤ ਜਗ੍ਹਾ ਉੱਪਰ ਜਿੰਦਾ ਲਾ ਕੇ ਰੱਖੋ। ਜੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਮਾਤਰਾ ਵਿੱਚ ਬਿਊਡੈਸੋਨਾਈਡ ਲੈ ਲੈਂਦਾ ਹੈ, ਆਂਟੇਰੀਓ ਪੋਆਇਜ਼ਨ ਸੈਂਟਰ ਨੂੰ ਹੇਠ ਦਿੱਤੇ ਨੰਬਰਾਂ ਵਿੱਚੋਂ ਇੱਕ ‘ਤੇ ਫ਼ੋਨ ਕਰੋ। ਇਹ ਫ਼ੋਨ ਕਰਨੇ ਮੁਫ਼ਤ ਹਨ।

ਸਰੋਤ : ਏ ਬੁਕਸ ਓਂਨਲਿਨ

3.01342281879
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top