ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਖੰਘ / ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਕਰਨੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਕਰਨੀ

ਵੱਡੀ ਉਮਰ ਦੇ ਬੱਚੇ ਸਰ੍ਹਾਣੇ ਦੇ ਉੱਪਰ ਸਿਰ ਉੱਚਾ ਰੱਖ ਕੇ ਸੌਣ ਵਿੱਚ ਵਧੇਰੇ ਅਰਾਮ ਮਹਿਸੂਸ ਕਰ ਸਕਦੇ ਹਨ।

ਆਪਣੇ ਬੱਚੇ ਦੀ ਸੌਣ ਦੀ ਮੁਦਰਾ ਨੂੰ ਠੀਕ ਕਰੋ

ਨੱਕ ਜਾਂ ਗਲ਼ੇ ਦਾ ਪਿਛਲਾ ਪਾਸਾ ਭਰਿਆ ਹੋਇਆ ਹੋਣ ਕਾਰਨ ਲੱਗੀ ਖੰਘ ਵਾਲੇ ਬੱਚੇ (ਬੇਬੀ) ਨੂੰ ਪੇਟ ਪਰਨੇ ਜਾਂ ਪਿੱਠ ਪਰਨੇ ਸੌਣ ਵਿੱਚ ਮੁਸ਼ਕਲ ਆ ਸਕਦੀ ਹੈ। ਉਹ ਕਿਸੇ ਦੀਆਂ ਬਾਹਵਾਂ ਵਿੱਚ ਜਾਂ ਅਰਧ - ਖੜ੍ਹੀ ਪੁਜ਼ੀਸ਼ਨ ਵਿੱਚ ਸੌਂ ਕੇ ਅਰਾਮ ਮਹਿਸੂਸ ਕਰ ਸਕਦੇ ਹਨ। ਵੱਡੀ ਉਮਰ ਦੇ ਬੱਚੇ ਸਰ੍ਹਾਣੇ ਦੇ ਉੱਪਰ ਸਿਰ ਉੱਚਾ ਰੱਖ ਕੇ ਸੌਣ ਵਿੱਚ ਵਧੇਰੇ ਅਰਾਮ ਮਹਿਸੂਸ ਕਰ ਸਕਦੇ ਹਨ।

ਜਦੋਂ ਲੋੜ ਹੋਵੇ ਅਰਾਮ ਕਰੋ

ਖੰਘ ਦੋਰਾਨ, ਤੁਹਾਡੇ ਬੱਚੇ ਨੂੰ ਸੌਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਰਾਤ ਸਮੇਂ ਉਸ ਦਾ ਸਾਹ ਵਧੇਰੇ ਹੌਲ਼ੀ ਅਤੇ ਛੋਟਾ ਹੁੰਦਾ ਹੈ। ਫੇਫੜਿਆਂ ਵਿੱਚੋਂ ਬਲਗ਼ਮ ਖ਼ਾਰਜ ਕਰਨ ਲਈ ਉਹ ਵਧੇਰੇ ਖੰਘ ਸਕਦਾ ਹੈ। ਇਸ ਦਾ ਭਾਵ ਹੈ ਕਿ ਉਸ ਨੂੰ ਦਿਨ ਵੇਲੇ ਵਧੇਰੇ ਅਰਾਮ ਦੀ ਲੋੜ ਪੈ ਸਕਦੀ ਹੈ।

ਖਾਰੇ ਘੋਲ਼

ਭਰੇ ਹੋਏ ਨੱਕ ਨੂੰ ਅਰਾਮ ਦੇਣ ਵਿੱਚ ਮਦਦ ਕਰਨ ਲਈ ਨਾਸਾਂ ਵਿੱਚ ਪਾਉਣ ਵਾਲਾ ਖਾਰਾ ਘੋਲ਼ (ਸੈਲੀਨੈਕਸ ਜਾਂ ਦੂਜੇ ਬਰੈਂਡ) ਵਰਤੋ।

ਪੀਣ ਲਈ ਤਰਲ ਦੇ ਛੋਟੇ ਛੋਟੇ ਗਲਾਸ ਅਕਸਰ ਦਿਓ

ਆਪਣੇ ਬੱਚੇ ਨੂੰ ਤਰਲ ਪਦਾਰਥ ਪੀਣ ਲਈ ਉਤਸ਼ਾਹਤ ਕਰੋ। ਇਸ ਨਾਲ ਉਸ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਮਿਲੇਗੀ। ਜੇ ਤੁਹਾਡਾ ਬੱਚਾ ਖੰਘਣ ਪਿੱਛੋਂ ਉਲਟੀ ਕਰਦਾ ਹੈ ਤਾਂ ਉਸ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਪੀਣ ਲਈ ਉਤਸ਼ਾਹਤ ਕਰੋ।

ਕਿਉਂਕਿ ਤੁਹਾਡੇ ਬੱਚੇ ਨੂੰ ਖੰਘ ਹੈ ਇਸ ਕਰ ਕੇ ਛਾਤੀ ਦਾ ਦੁੱਧ ਪਿਆਉਣਾ ਬੰਦ ਨਾ ਕਰੋ।

ਤੁਹਾਨੂੰ ਬੱਚੇ ਦੀ ਖੁਰਾਕ ਵਿੱਚੋਂ ਦੁੱਧ ਕੱਢ ਦੇਣ (ਬੰਦ ਕਰਨ) ਦੀ ਲੋੜ ਨਹੀਂ ਹੁੰਦੀ। ਇਸ ਨਾਲ ਬਲਗ਼ਮ ਨਾ ਬਣਦੀ ਹੈ ਤੇ ਨਾ ਹੀ ਵੱਧਦੀ ਹੈ। ਤੁਹਾਡਾ ਬੱਚਾ ਕਿਸੇ ਵੀ ਕਿਸਮ ਦਾ ਠੋਸ ਭੋਜਨ ਜਾਂ ਤਰਲ ਪਦਾਰਥ ਖਾ ਪੀ ਸਕਦਾ ਹੈ।

ਹਿਊਮਿਡੀਫ਼ਾਈਡ (ਨਮੀ ਵਾਲੀ) ਹਵਾ

ਖ਼ੁਸ਼ਕ ਹਵਾ ਖੰਘ ਨੂੰ ਹੋਰ ਵੀ ਵਿਗਾੜਦੀ ਹੈ। ਆਪਣੇ ਬੱਚੇ ਦੇ ਕਮਰੇ ਵਿੱਚ ਠੰਢੇ ਵਾਸ਼ਪਾਂ ਵਾਲਾ ਵੇਪੁਰਾਈਜ਼ਰ ਜਾਂ ਹਿਊਮਿਡੀਫ਼ਾਇਰ ਰੱਖਣ ਨਾਲ ਵੀ ਮਦਦ ਮਿਲਦੀ ਹੈ। ਦਿਨ ਵਿੱਚ ਇੱਕ ਵਾਰੀ ਇਨ੍ਹਾਂ ਦਾ ਪਾਣੀ ਬਦਲੋ ਅਤੇ ਫ਼ਿਲਟਰਾਂ ਨੂੰ ਸਾਫ਼ ਕਰੋ।

ਨਮੀ ਵਾਲੀ ਹਵਾ, ਜਿਵੇਂ ਕਿ ਸ਼ਾਵਰ ਦੀ ਭਾਫ਼ ਲੈਣ ਨਾਲ ਕੁੱਤਾ ਖੰਘ (ਭੌਂਕਣ ਦੀ ਆਵਾਜ਼ ਵਰਗੀ ਖੰਘ) ਨੂੰ ਅਰਾਮ ਮਿਲ ਸਕਦਾ ਹੈ। ਠੰਢੀ ਹਵਾ ਵਿੱਚ ਬਾਹਰ ਜਾਣ ਨਾਲ ਵੀ ਤੁਹਾਡੇ ਬੱਚੇ ਨੂੰ ਅਰਾਮ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਖੰਘ ਵਾਲੀਆਂ ਦਵਾਈਆਂ ਵਰਤਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ

੨ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਬਿਨਾਂ ਨੁਸਖ਼ੇ ਤੋਂ (ਓਵਰ-ਦੀ-ਕਾਊਂਟਰ) ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ। ਇਨ੍ਹਾਂ ਦੀ ੬ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਿਫ਼ਾਰਸ਼ ਨਹੀਂ ਕੀਤੀ ਜਾਂਦੀ। ਇਹ ਖ਼ਤਰਨਾਕ ਹੋ ਸਕਦੀਆਂ ਹਨ, ਇਨ੍ਹਾਂ ਵਿੱਚ ਸ਼ਾਮਲ ਕੁਝ ਤੱਤਾਂ ਕਾਰਨ ਇਹ ਛੋਟੀ ਉਮਰ ਦੇ ਬੱਚਿਆਂ ਲਈ ਘਾਤਕ ਵੀ ਹੋ ਸਕਦੀਆਂ ਹਨ। ਛੋਟੀ ਉਮਰ ਦੇ ਬੱਚਿਆਂ ਲਈ ਜ਼ਹਿਰੀਲਿਆਂ ਵੀ ਹੋ ਸਕਦੀਆਂ ਹਨ। ੬ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ, ਇਹ ਸਾਬਤ ਨਹੀਂ ਹੋ ਸਕਿਆ ਹੈ ਕਿ ਇਹ ਦਵਾਈਆਂ ਖੰਘ ਦੀ ਮਿਆਦ ਨੂੰ ਘਟਾਉਂਦੀਆਂ ਹਨ। ਘਰੇਲੂ ਟੋਟਕੇ ਵਰਤਣ ਦੀ ਸਿਫ਼ਾਰਸ਼ ਵੀ ਨਹੀਂ ਕੀਤੀ ਜਾਂਦੀ।

੧ ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਨੂੰ ਲੋੜ ਅਨੁਸਾਰ ਜਰਮ ਰਹਿਤ ਕੀਤੇ ਸ਼ਹਿਦ ਦੇ ੧ ਤੋਂ ੨ ਛੋਟੇ ਚਮਚੇ (੫ ਤੋਂ ੧੦ ਮਿ ਲੀ) ਦਿਓ। ਸ਼ਹਿਦ ਸ਼ਾਂਤੀਕਾਰਕ (ਗਲ਼ੇ ਨੂੰ) ਹੋ ਸਕਦਾ ਹੈ ਅਤੇ ਖੰਘ ਨੂੰ ਅਰਾਮ ਕਰਨ ਵਿੱਚ ਮਦਦ ਕਰਨ ਵਾਲਾ ਸਿੱਧ ਹੋਇਆ ਹੈ। 1 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਸ਼ਹਿਦ ਨਾ ਦਿਓ।

ਤਮਾਕੂਨੋਸ਼ੀ ਵਾਲੀਆਂ ਥਾਵਾਂ ਤੋਂ ਦੂਰ ਰਹੋ

ਆਪਣੇ ਬੱਚੇ ਨੂੰ ਤਮਾਕੂਨੋਸ਼ੀ ਵਾਲੀਆਂ ਥਾਵਾਂ ਅਤੇ ਪਰੇਸ਼ਾਨ ਕਰਨ ਵਾਲੀਆਂ ਦੂਜੀਆਂ ਵਾਤਾਵਰਣਕ ਵਸਤਾਂ ਤੋਂ ਦੂਰ ਰੱਖੋ। ਸਿਗਰਟ ਦੇ ਧੂੰਏਂ ਦੇ ਨੇੜੇ ਹੋਣ ਨਾਲ ਖੰਘ ਵਿਗੜ ਸਕਦੀ ਹੈ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ ਤੁਹਾਡਾ ਬੱਚੇ ਨੂੰ:

ਜੇ ਤੁਹਾਡੇ ਬੱਚੇ ਨੂੰ ਖੰਘ ਹੋਵੇ ਅਤੇ ਉੱਚੀ ਅਵਾਜ਼ ਵਾਲਾ ਸਾਹ ਆਉਂਦਾ ਅਤੇ ਬੁਖ਼ਾਰ ਹੋਵੇ ਅਜਿਹੀ ਖੰਘ ਹੋਵੇ ਜੋ ੨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ

ਖੰਘ ਕਾਰਨ ਖਾ ਨਾ ਸਕਦਾ ਹੋਵੇ ਜਾਂ ਖੰਘ ਕਾਰਨ ਅਕਸਰ ਉਲਟੀਆਂ ਕਰਦਾ ਹੈ
ਕੁੱਤਾ ਖੰਘ ਦਾ ਸ਼ਿਕਾਰ ਹੈ ਅਤੇ ਸਾਹ ਉੱਚੀ ਆਵਾਜ਼ ਵਿੱਚ ਆਉਂਦਾ ਹੈ
ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਜੋ ਠੰਢੀ ਹਵਾ ਵਿੱਚ ਜਾਣ, ਹਿਊਮਿਡੀਫ਼ਾਇਰ, ਜਾ ਭਾਫ਼ ਨਾਲ ਠੀਕ ਨਾ ਹੋ ਰਹੀ ਹੋਵੇ
ਉਸ ਦੇ ਬੁੱਲ੍ਹ ਅਤੇ ਚਮੜੀ ਨੀਲੀ ਹੈ
ਖੰਘ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ
ਲਗਾਤਾਰ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰਦਾ ਹੈ ਅਤੇ ਭੋਜਨ ਜਾਂ ਕੋਈ ਹੋਰ ਵਸਤ ਉਸ ਦੇ ਗਲ਼ੇ ਵਿੱਚ ਅੜ ਗਈ ਹੋਵੇ
ਖੰਘ ਬੱਚਿਆਂ ਵਿੱਚ ਆਮ ਲੱਛਣ ਹੁੰਦਾ ਹੈ।
ਬਹੁਤੀਆਂ ਖੰਘਾਂ ਆਮ ਸਰਦੀ-ਜ਼ੁਕਾਮ ਕਰ ਕੇ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਦੀ ਲੋੜ ਨਹੀਂ ਹੁੰਦੀ।
੬ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਿਨਾਂ ਨੁਸਖ਼ੇ ਤੋਂ (ਓਵਰ-ਦੀ-ਕਾਊਂਟਰ) ਖੰਘ ਜਾਂ ਜ਼ੁਕਾਮ ਦੀਆਂ ਦਵਾਈਆਂ ਲੈਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।
ਖੰਘ ਨਾਲ ਹੋਣ ਵਾਲੇ ਕੁਝ ਲੱਛਣ ਜਿਵੇਂ ਕਿ ਬੁਖ਼ਾਰ, ਸਾਹ ਉੱਚੀ ਆਵਾਜ਼ ਵਿੱਚ ਆਉਣਾ, ਘੱਟ ਖਾਣਾ, ਜਾਂ ਤੇਜ਼ੀ ਨਾਲ ਸਾਹ ਲੈਣ ਤੋਂ ਇਹ ਜਾਣਨ ਵਿੱਚ ਮਦਦ ਮਿਲਦੀ ਹੈ ਕਿ ਬੱਚੇ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।
ਕੋਈ ਵੀ ਖੰਘ ਜਿਸ ਦੇ ਨਾਲ ਉੱਚੀ ਉੱਚੀ ਸਾਹ ਆਉਂਦਾ ਹੋਵੇ (ਜਿਵੇਂ ਕਿ ਘਰਰ ਘਰਰ ਦੀ ਅਵਾਜ਼) ਜਾਂ ਬੁਖ਼ਾਰ ਹੋਵੇ ਤਾਂ ਡਾਕਟਰ ਵੱਲੋਂ ਵੇਖੇ ਜਾਣ ਦੀ ਲੋੜ ਹੁੰਦੀ ਹੈ।

ਮੁੱਖ ਨੁਕਤੇ

ਖੰਘ ਬੱਚਿਆਂ ਵਿੱਚ ਆਮ ਲੱਛਣ ਹੁੰਦਾ ਹੈ।
ਬਹੁਤੀਆਂ ਖੰਘਾਂ ਆਮ ਸਰਦੀ-ਜ਼ੁਕਾਮ ਕਰ ਕੇ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਦੀ ਲੋੜ ਨਹੀਂ ਹੁੰਦੀ।
੬ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਿਨਾਂ ਨੁਸਖ਼ੇ ਤੋਂ (ਓਵਰ-ਦੀ-ਕਾਊਂਟਰ) ਖੰਘ ਜਾਂ ਜ਼ੁਕਾਮ ਦੀਆਂ ਦਵਾਈਆਂ ਲੈਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।
ਖੰਘ ਨਾਲ ਹੋਣ ਵਾਲੇ ਕੁਝ ਲੱਛਣ ਜਿਵੇਂ ਕਿ ਬੁਖ਼ਾਰ, ਸਾਹ ਉੱਚੀ ਆਵਾਜ਼ ਵਿੱਚ ਆਉਣਾ, ਘੱਟ ਖਾਣਾ, ਜਾਂ ਤੇਜ਼ੀ ਨਾਲ ਸਾਹ ਲੈਣ ਤੋਂ ਇਹ ਜਾਣਨ ਵਿੱਚ ਮਦਦ ਮਿਲਦੀ ਹੈ ਕਿ ਬੱਚੇ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।
ਕੋਈ ਵੀ ਖੰਘ ਜਿਸ ਦੇ ਨਾਲ ਉੱਚੀ ਉੱਚੀ ਸਾਹ ਆਉਂਦਾ ਹੋਵੇ (ਜਿਵੇਂ ਕਿ ਘਰਰ ਘਰਰ ਦੀ ਅਵਾਜ਼) ਜਾਂ ਬੁਖ਼ਾਰ ਹੋਵੇ ਤਾਂ ਡਾਕਟਰ ਵੱਲੋਂ ਵੇਖੇ ਜਾਣ ਦੀ ਲੋੜ ਹੁੰਦੀ ਹੈ।

ਸਰੋਤ : ਏ ਬੁਕਸ ਓਂਨਲਿਨ

3.18
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top