ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੈਜਾ

ਹੈਜਾ ਦੀ ਸੂਚਨਾ ਲੋਕਾਂ ਤੱਕ ਪਹੁੰਚਾਉਣਾ ਅਤੇ ਉਸ ਤੇ ਕਾਰਵਾਈ ਕਰਨਾ ਮਹੱਤਵਪੂਰਣ ਕਿਉਂ ਹੈ ?

ਹੈਜਾ ਹਰੇਕ ਸਾਲ ਡਿਹਾਇਡਰੇਸ਼ਨ ਅਤੇ ਕੁਪੋਸ਼ਣ ਦੇ ਜ਼ਰੀਏ 1 ਮਿਲੀਅਨ ਬੱਚਿਆਂ ਦੀ ਜਾਨ ਲੈ ਲੈਂਦਾ ਹੈ। ਹੈਜਾ ਨਾਲ ਬੱਚੇ ਵੱਡਿਆਂ ਦੀ ਤੁਲਨਾ ਵਿੱਚ ਛੇਤੀ ਡਿਹਾਇਡਰੇਟਿਡ ਹੋਣ ਦੇ ਕਾਰਨ ਮਰ ਜਾਂਦੇ ਹਨ। ਹੈਜਾ ਤੋਂ ਪੀੜਤ ਪ੍ਰਤੀ 200 ਵਿੱਚੋਂ ਇਹ ਇੱਕ ਦੀ ਜਾਨ ਲੈ ਲੈਂਦਾ ਹੈ।

ਹੈਜਾ ਦਾ ਕਾਰਨ ਕੀਟਾਣੂ, ਖਾਸ ਕਰਕੇ ਮਲ ਤੋਂ ਨਿਕਲਣ ਵਾਲੇ ਕੀਟਾਣੂ ਹੁੰਦੇ ਹਨ, ਜੋ ਕਿਸੇ ਤਰ੍ਹਾਂ ਨਿਗਲ ਲਏ ਜਾਂਦੇ ਹਨ। ਇਹ ਅਕਸਰ ਉਨ੍ਹਾਂ ਸਥਾਨਾਂ ਤੇ ਹੁੰਦਾ ਹੈ, ਜਿੱਥੇ ਮਲ ਦਾ ਨਿਕਾਸ ਅਸੁਰੱਖਿਅਤ, ਖਰਾਬ ਪ੍ਰਸਥਿਤੀਆਂ ਜਾਂ ਪੀਣ ਦੇ ਸਾਫ਼ ਪਾਣੀ ਦੀ ਕਮੀ ਜਾਂ ਬੱਚੇ ਦੇ ਸਤਨਪਾਨ ਨਾ ਕਰਨ ਦੀਆਂ ਪ੍ਰਸਥਿਤੀਆਂ ਵਿੱਚ ਹੁੰਦਾ ਹੈ। ਮਾਂ ਦਾ ਦੁੱਧ ਘੱਟ ਪੀਣ ਵਾਲੇ ਬੱਚੇ ਅਕਸਰ ਹੈਜਾ ਦੀ ਚਪੇਟ ਵਿੱਚ ਆ ਜਾਂਦੇ ਹਨ।

ਜੇਕਰ ਪਰਿਵਾਰ ਅਤੇ ਸਮੁਦਾਇ, ਸਰਕਾਰ ਅਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਿਲ ਕੇ ਕੰਮ ਕਰਨ, ਤਾਂ ਉਹ ਉਨ੍ਹਾਂ ਹਾਲਾਤਾਂ ਨੂੰ ਰੋਕਣ ਵਿੱਚ ਕਾਫੀ ਸਫਲ ਰਹਿਣਗੇ, ਜੋ ਹੈਜਾ ਦਾ ਕਾਰਨ ਬਣਦੀ ਹੈ।

ਹੈਜਾ ਮੁੱਖ ਸੰਦੇਸ਼- 1

ਸਰੀਰ ਵਿੱਚੋਂ ਪਦਾਰਥ ਦੀ ਕਮੀ ਕਰਕੇ ਨਿਰਜਲੀਕਰਣ ਦੇ ਜ਼ਰੀਏ ਹੈਜਾ ਬੱਚੇ ਦੀ ਮੌਤ ਦਾ ਕਾਰਨ ਬਣਦਾ ਹੈ। ਜਿਵੇਂ ਹੀ ਹੈਜਾ ਸ਼ੁਰੂ ਹੁੰਦਾ ਹੈ, ਇਹ ਜ਼ਰੂਰੀ ਹੈ ਕਿ ਇੱਕ ਬੱਚੇ ਨੂੰ ਰੋਜ਼ਾਨਾ ਦਿੱਤੇ ਜਾਣ ਵਾਲੇ ਭੋਜਨ ਅਤੇ ਫਲੂਯਡਸ ਤੋਂ ਵਾਧੂ ਖਾਧ ਜਾਂ ਪੀਣ ਯੋਗ ਪਦਾਰਥ ਦਿੱਤਾ ਜਾਵੇ।

ਇੱਕ ਦਿਨ ਵਿੱਚ ਜਦੋਂ ਇੱਕ ਬੱਚਾ ਤਿੰਨ ਜਾਂ ਉਸ ਤੋਂ ਵੱਧ ਵਾਰ ਪਾਣੀ ਵਾਲੀ ਲੈਟਰੀਨ ਕਰੇ, ਤਾਂ ਉਹ ਹੈਜਾ ਤੋਂ ਪੀੜਤ ਹੈ। ਪਾਣੀ ਵਾਲੀ ਲੈਟਰੀਨ ਵਾਲਾ ਹੈਜਾ ਜ਼ਿਆਦਾ ਖਤਰਨਾਕ ਹੁੰਦਾ ਹੈ।

ਕੁਝ ਲੋਕ ਸੋਚਦੇ ਹਨ ਕਿ ਤਰਲ ਪਦਾਰਥ ਲੈਣਾ ਹੈਜਾ ਨੂੰ ਹੋਰ ਜ਼ਿਆਦਾ ਵਧਾ ਦੇਵੇਗਾ। ਇਹ ਸੱਚ ਨਹੀਂ ਹੈ। ਹੈਜਾ ਤੋਂ ਪੀੜਤ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਓਨਾ ਪਾਣੀ ਹੈਜਾ ਦੇ ਰੁਕਣ ਤੱਕ ਦੇਣਾ ਚਾਹੀਦਾ ਹੈ। ਜ਼ਿਆਦਾ ਤਰਲ ਪਦਾਰਥ ਲੈਣਾ ਹੈਜਾ ਦੇ ਦੌਰਾਨ ਫਲੂਯਡਸ ਨੂੰ ਹੋਏ ਨੁਕਸਾਨ ਦੀ ਪੂਰਤੀ ਕਰਨ ਵਿੱਚ ਮਦਦ ਕਰਦਾ ਹੈ।

ਹੈਜਾ ਤੋਂ ਪੀੜਤ ਬੱਚੇ ਦੇ ਲਈ ਸਵੀਕਾਰਯੋਗ ਤਰਲ ਪਦਾਰਥ:

  • ਮਾਂ ਦਾ ਦੁੱਧ (ਆਮ ਤੌਰ ਤੇ ਦੁੱਧ ਪਿਲਾਉਣ ਤੋਂ ਵੱਧ ਵਾਰ ਦੁੱਧ ਪਿਲਾਉਣਾ ਚਾਹੀਦਾ ਹੈ)
  • ਸੂਪ
  • ਚਾਵਲ ਦਾ ਪਾਣੀ
  • ਤਾਜ਼ਾ ਫਲਾਂ ਦਾ ਜੂਸ
  • ਥੋੜ੍ਹੀ ਜਿਹੀ ਖੰਡ ਦੇ ਨਾਲ ਹਲਕੀ ਚਾਹ
  • ਨਾਰੀਅਲ ਪਾਣੀ
  • ਸੁਰੱਖਿਅਤ ਸ੍ਰੋਤ ਦਾ ਸਾਫ਼ ਪਾਣੀ। ਜੇ ਪਾਣੀ ਦੇ ਸਾਫ ਹੋਣ ਦੀ ਸੰਭਾਵਨਾ ਨਾ ਹੋਵੇ, ਤਾਂ ਇਸ ਨੂੰ ਉਬਾਲ ਕੇ ਜਾਂ ਫਿਲਟਰ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ
  • ਓਰਲ ਰਿਹਾਇਡਰੇਸ਼ਨ ਸੌਲਟਸ (ਓ.ਆਰ.ਐੱਸ.) ਨੂੰ ਪਾਣੀ ਦੀ ਨਿਰਧਾਰਿਤ ਮਾਤਰਾ ਵਿੱਚ ਮਿਲਾਓ।

ਨਿਰਜਲੀਕਰਣ ਤੋਂ ਬਚਣ ਦੇ ਲਈ ਜਿੰਨਾ ਸੰਭਵ ਹੋ ਸਕੇ, ਓਨੀ ਵਾਰ ਬੱਚੇ ਨੂੰ ਸਤਨਪਾਨ ਕਰਵਾਉਣਾ ਚਾਹੀਦਾ ਹੈ ਅਤੇ ਜਦੋਂ ਵੀ ਬੱਚਾ ਪਾਣੀ ਵਾਲੀ ਲੈਟਰੀਨ ਕਰੇ, ਓਨੀ ਵਾਰ ਹੇਠ ਲਿਖੀ ਮਾਤਰਾ ਵਿੱਚ ਤਰਲ ਪਦਾਰਥ ਲੈਣਾ ਚਾਹੀਦਾ ਹੈ।

  • ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਲਈ: ਵੱਡੇ ਕੱਪ ਦਾ ਇੱਕ-ਚੁਥਾਈ ਤੋਂ ਅੱਧੇ ਤੱਕ
  • ਦੋ ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਦੇ ਲਈ: ਵੱਡੇ ਕੱਪ ਦਾ ਅੱਧੇ ਤੋਂ ਪੂਰੇ ਤੱਕ

ਪਾਣੀ ਸਾਫ਼ ਕੱਪ ਨਾਲ ਦਿੱਤਾ ਜਾਣਾ ਚਾਹੀਦਾ ਹੈ। ਬੋਤਲ ਕਦੀ ਇਸਤੇਮਾਲ ਵਿੱਚ ਨਹੀਂ ਲਿਆਉਣੀ ਚਾਹੀਦੀ। ਬੋਤਲ ਨੂੰ ਅੰਦਰੋਂ ਸਾਫ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਪੂਰੀ ਤਰ੍ਹਾਂ ਸਾਫ ਨਾ ਹੋਈ ਬੋਤਲ ਹੈਜਾ ਦਾ ਕਾਰਨ ਬਣ ਸਕਦੀ ਹੈ।

ਜੇਕਰ ਬੱਚਾ ਉਲਟੀ ਕਰਦਾ ਹੈ, ਤਾਂ ਦੇਖਭਾਲ ਕਰਨ ਵਾਲੇ ਨੂੰ 10 ਮਿੰਟ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਫਿਰ ਬੱਚੇ ਨੂੰ ਹੌਲੀ-ਹੌਲੀ ਦੁਬਾਰਾ ਥੋੜ੍ਹਾ-ਥੋੜ੍ਹਾ ਪਾਣੀ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਜਦੋਂ ਤੱਕ ਹੈਜਾ ਰੁਕ ਨਹੀਂ ਜਾਂਦਾ, ਤਦ ਤੱਕ ਬੱਚੇ ਨੂੰ ਵਾਧੂ ਤਰਲ ਪਦਾਰਥ ਦੇਣੇ ਚਾਹੀਦੇ ਹਨ।

ਆਮ ਤੌਰ ਤੇ ਹੈਜਾ ਤਿੰਨ ਤੋਂ ਚਾਰ ਦਿਨਾਂ ਵਿੱਚ ਰੁਕ ਜਾਂਦਾ ਹੈ। ਜੇਕਰ ਇਹ ਇੱਕ ਹਫ਼ਤੇ ਤੋਂ ਜ਼ਿਆਦਾ ਦਿਨਾਂ ਤੱਕ ਰਹਿੰਦਾ ਹੈ, ਤਾਂ ਦੇਖਭਾਲ ਕਰਨ ਵਾਲੇ ਨੂੰ ਸਿੱਖਿਅਤ ਸਿਹਤ ਕਰਮਚਾਰੀ ਤੋਂ ਸਹਾਇਤਾ ਲੈਣੀ ਚਾਹੀਦੀ ਹੈ।

ਹੈਜਾ ਮੁੱਖ ਸੰਦੇਸ਼- 2

ਜੇਕਰ ਇੱਕ ਬੱਚਾ ਇੱਕ ਘੰਟੇ ਵਿੱਚ ਕਈ ਵਾਰ ਪਾਣੀ ਵਾਲੀ ਜਾਂ ਖੂਨ ਵਾਲੀ ਲੈਟਰੀਨ ਕਰਦਾ ਹੈ ਤਾਂ ਉਸ ਦਾ ਜੀਵਨ ਖਤਰੇ ਵਿੱਚ ਹੁੰਦਾ ਹੈ। ਸਿਖਲਾਈ ਯੁਕਤ ਸਿਹਤ ਕਰਮਚਾਰੀ ਰਾਹੀਂ ਜਲਦੀ ਤੋਂ ਜਲਦੀ ਮਦਦ ਜ਼ਰੂਰੀ ਹੁੰਦੀ ਹੈ।

ਮਾਤਾ-ਪਿਤਾ ਨੂੰ ਜਲਦੀ ਤੋਂ ਜਲਦੀ ਸਿੱਖਿਅਤ ਸਿਹਤ ਕਰਮਚਾਰੀ ਦੀ ਸਹਾਇਤਾ ਲੈਣੀ ਚਾਹੀਦੀ ਹੈ ਜੇਕਰ ਬੱਚਾ:

  • ਇੱਕ ਜਾਂ ਦੋ ਘੰਟੇ ਵਿੱਚ ਕਈ ਵਾਰ ਪਤਲੀ ਟੱਟੀ ਕਰ ਚੁੱਕਾ ਹੋਵੇ
  • ਮਲ ਵਿੱਚ ਖੂਨ ਆ ਰਿਹਾ ਹੋਵੇ
  • ਉਲਟੀ ਹੋ ਰਹੀ ਹੋਵੇ
  • ਬੁਖ਼ਾਰ ਹੋਵੇ
  • ਬਹੁਤ ਪਿਆਸ ਲੱਗ ਰਹੀ ਹੋਵੇ
  • ਪਾਣੀ ਨਾ ਪੀਣਾ ਚਾਹੁੰਦਾ ਹੋਵੇ
  • ਖਾਣੇ ਦੇ ਲਈ ਮਨ੍ਹਾ ਕਰਦਾ ਹੋਵੇ
  • ਅੱਖਾਂ ਧੱਸ ਰਹੀਆਂ ਹੋਣ।
  • ਕਮਜ਼ੋਰ ਜਾਂ ਥੱਕਿਆ ਹੋਇਆ ਦਿਸਦਾ ਹੋਵੇ
  • ਇੱਕ ਹਫਤੇ ਤੋਂ ਵੱਧ ਸਮੇਂ ਤੋਂ ਹੈਜੇ ਨਾਲ ਪੀੜਤ ਹੋਵੇ

ਜੇਕਰ ਕਿਸੇ ਬੱਚੇ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਸੰਕੇਤ ਦਿਖਾਈ ਦਿੰਦੇ ਹਨ, ਤਾਂ ਸਿੱਖਿਅਤ ਸਿਹਤ ਕਰਮਚਾਰੀ ਦੀ ਮਦਦ ਦੀ ਕਾਫੀ ਜ਼ਰੂਰਤ ਹੈ। ਇਸ ਦੌਰਾਨ ਬੱਚੇ ਨੂੰ ਓ.ਆਰ.ਐੱਸ. ਘੋਲ ਜਾਂ ਹੋਰ ਤਰਲ ਪਦਾਰਥ ਦੇਣੇ ਚਾਹੀਦੇ ਹਨ।

ਇੱਕ ਜਾਂ ਦੋ ਘੰਟੇ ਵਿੱਚ ਕਈ ਵਾਰ ਪਤਲੀ ਟੱਟੀ ਅਤੇ ਉਲਟੀ ਕਰ ਚੁੱਕਾ ਹੋਵੇ, ਤਾਂ ਇਹ ਖਤਰੇ ਦੀ ਘੰਟੀ ਹੈ- ਇਹ ਸ਼ਾਇਦ ਹੈਜਾ ਦੇ ਸੰਕੇਤ ਹੁੰਦੇ ਹਨ। ਹੈਜਾ ਬੱਚੇ ਨੂੰ ਘੰਟਿਆਂ ਵਿਚ ਹੀ ਖ਼ਤਮ ਕਰ ਸਕਦਾ ਹੈ। ਜਲਦੀ ਤੋਂ ਜਲਦੀ ਡਾਕਟਰੀ ਮਦਦ ਲਵੋ।

  • ਹੈਜਾ ਦੂਸ਼ਿਤ ਪਾਣੀ ਅਤੇ ਭੋਜਨ ਨਾਲ ਸਮੁਦਾਇ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ। ਆਮ ਤੌਰ ਤੇ ਹੈਜਾ ਉਨ੍ਹਾਂ ਸਥਾਨਾਂ ਤੇ ਹੁੰਦਾ ਹੈ, ਜਿੱਥੇ ਭੀੜ-ਭਾੜ ਹੋਵੇ ਅਤੇ ਸਾਫ-ਸਫਾਈ ਨਾ ਹੋਵੇ।

ਹੈਜਾ ਨੂੰ ਫੈਲਣ ਤੋਂ ਰੋਕਣ ਦੇ ਲਈ ਚਾਰ ਕਦਮ ਚੁੱਕੋ ਜਾਣੇ ਚਾਹੀਦੇ ਹਨ:

  • ਮਲ ਨੂੰ ਪਖਾਨੇ ਵਿੱਚ ਪਾਓ ਜਾਂ ਜ਼ਮੀਨ ਵਿਚ ਦਬਾ ਦਿਉ।
  • ਪਖਾਨੇ ਤੋਂ ਆਉਣ ਦੇ ਬਾਅਦ ਆਪਣੇ ਹੱਥ ਸਾਬਣ ਜਾਂ ਸੁਆਹ ਨਾਲ ਸਾਫ਼ ਪਾਣੀ ਨਾਲ ਧੋਵੋ।
  • ਪੀਣ ਦਾ ਸਾਫ਼ ਪਾਣੀ ਇਸਤੇਮਾਲ ਕਰੋ।
  • ਖਾਣਾ ਧੋ ਕੇ, ਛਿੱਲ ਯ ਪਕਾਓ।

ਹੈਜਾ ਮੁੱਖ ਸੰਦੇਸ਼-3

ਮਾਂ ਦਾ ਦੁੱਧ ਹੈਜਾ ਦੀ ਗਤੀ ਅਤੇ ਉਸ ਦੀ ਗੰਭੀਰਤਾ ਨੂੰ ਘੱਟ ਕਰ ਸਕਦਾ ਹੈ।

ਹੈਜਾ ਪੀੜਤ ਛੋਟੇ ਬੱਚੇ ਦੇ ਲਈ ਖਾਣ ਅਤੇ ਤਰਲ ਪਦਾਰਥ ਦਾ ਸਭ ਤੋਂ ਵਧੀਆ ਸਰੋਤ ਮਾਂ ਦਾ ਦੁੱਧ ਹੈ। ਇਹ ਪੌਸ਼ਟਿਕ ਅਤੇ ਸਾਫ਼ ਹੁੰਦਾ ਹੈ ਅਤੇ ਬਿਮਾਰੀ ਅਤੇ ਸੰਕ੍ਰਮਣ ਨਾਲ ਲੜਨ 'ਚ ਮਦਦ ਕਰਦਾ ਹੈ। ਇੱਕ ਬੱਚਾ ਜੋ ਕੇਵਲ ਮਾਂ ਦਾ ਦੁੱਧ ਪੀਂਦਾ ਹੋਵੇ, ਉਸ ਨੂੰ ਹੈਜਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਮਾਂ ਦਾ ਦੁੱਧ ਨਿਰਜਲੀਕਰਣ (ਡਿਹਾਇਡਰੇਸ਼ਨ) ਅਤੇ ਕੁਪੋਸ਼ਣ ਰੋਕਦਾ ਹੈ ਅਤੇ ਨੁਕਸਾਨ ਹੋਏ ਫਲੁਯਡਸ ਦੀ ਪੂਰਤੀ ਕਰਦਾ ਹੈ। ਹੈਜਾ ਤੋਂ ਪੀੜਤ ਬੱਚੇ ਦੀ ਮਾਂ ਨੂੰ ਕਈ ਵਾਰ ਘੱਟ ਦੁੱਧ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।ਇਹ ਸਲਾਹ ਗਲਤ ਹੈ।

ਜਦੋਂ ਬੱਚਾ ਹੈਜਾ ਨਾਲ ਪੀੜਤ ਹੋਵੇ ਤਾਂ ਉਸ ਨੂੰ ਆਮ ਤੌਰ ਤੇ ਜਿੰਨੀ ਵਾਰ ਦੁੱਧ ਪਿਲਾਇਆ ਜਾਂਦਾ ਹੈ, ਉਸ ਤੋਂ ਵੱਧ ਵਾਰ ਸਤਨਪਾਨ ਕਰਵਾਉਣਾ ਚਾਹੀਦਾ ਹੈ।

ਹੈਜਾ ਮੁੱਖ ਸੰਦੇਸ਼- 4

ਹੈਜਾ ਤੋਂ ਗ੍ਰਸਤ ਬੱਚੇ ਨੂੰ ਲਗਾਤਾਰ ਖਾਂਦੇ ਰਹਿਣ ਦੀ ਜ਼ਰੂਰਤ ਹੁੰਦੀ ਹੈ। ਹੈਜਾ ਤੋਂ ਠੀਕ ਹੋਣ ਦੇ ਦੌਰਾਨ ਘੱਟ ਤੋਂ ਘੱਟ ਦੋ ਹਫ਼ਤੇ ਤੱਕ ਦਿਨ ਵਿੱਚ ਇੱਕ ਵਾਰ ਵਾਧੂ ਭੋਜਨ ਦੀ ਜ਼ਰੂਰਤ ਹੁੰਦੀ ਹੈ।

ਹੈਜਾ ਤੋਂ ਗ੍ਰਸਤ ਬੱਚੇ ਦਾ ਭਾਰ ਘੱਟ ਹੋ ਜਾਂਦਾ ਹੈ ਅਤੇ ਉਹ ਜਲਦੀ ਹੀ ਕੁਪੋਸ਼ਿਤ ਹੋ ਜਾਂਦਾ ਹੈ। ਹੈਜਾ ਤੋਂ ਗ੍ਰਸਤ ਬੱਚੇ ਨੂੰ ਸਾਰੇ ਖਾਣੇ ਅਤੇ ਫਲੁਯਡਸ ਜਿੰਨੀ ਵਾਰ ਉਹ ਲੈ ਸਕਦਾ ਹੈ, ਓਨੀ ਵਾਰ ਦੇਣ ਦੀ ਜ਼ਰੂਰਤ ਹੁੰਦੀ ਹੈ। ਖਾਣਾ, ਹੈਜਾ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਅਤੇ ਬੱਚੇ ਨੂੰ ਛੇਤੀ ਠੀਕ ਹੋਣ ਵਿੱਚ ਮਦਦ ਕਰਦਾ ਹੈ।

ਹੈਜਾ ਤੋਂ ਗ੍ਰਸਤ ਬੱਚੇ ਆਮ ਤੌਰ ਤੇ ਖਾਣਾ ਨਹੀਂ ਚਾਹੁੰਦੇ ਜਾਂ ਉਲਟੀ ਕਰ ਸਕਦੇ ਹਨ, ਇਸ ਲਈ ਖੁਆਉਣਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਬੱਚਾ ਛੇ ਮਹੀਨੇ ਤੋਂ ਜ਼ਿਆਦਾ ਉਮਰ ਦਾ ਹੈ, ਤਾਂ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਨੂੰ ਮੁਲਾਇਮ ਅਤੇ ਮਸਲਿਆ ਹੋਇਆ ਖਾਣਾ ਜਾਂ ਜਿਸ ਨੂੰ ਬੱਚਾ ਪਸੰਦ ਕਰਦਾ ਹੈ, ਓਨੀ ਵਾਰ ਖਾਣ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਥੋੜ੍ਹੀ ਮਾਤਰਾ ਵਿੱਚ ਲੂਣ ਸ਼ਾਮਿਲ ਹੋਣਾ ਚਾਹੀਦਾ ਹੈ। ਮੁਲਾਇਮ ਭੋਜਨ ਖਾਣ ਵਿੱਚ ਆਸਾਨੀ ਨਾਲ ਖਾਏ ਜਾ ਸਕਦੇ ਹਨ ਅਤੇ ਇਨ੍ਹਾਂ ਵਿੱਚ ਠੋਸ ਭੋਜਨ ਦੀ ਤੁਲਨਾ ਵਿੱਚ ਫਲੁਯਡਸ ਜ਼ਿਆਦਾ ਹੁੰਦਾ ਹੈ।

ਹੈਜਾ ਤੋਂ ਗ੍ਰਸਤ ਬੱਚੇ ਦੇ ਲਈ ਚੰਗੀ ਤਰ੍ਹਾਂ ਸਾਰੇ ਮਸਲੇ ਹੋਏ ਸੇਲਿਅਲਸ ਅਤੇ ਬੀਨਸ, ਮੱਛੀ, ਚੰਗੀ ਤਰ੍ਹਾਂ ਪਕਾਇਆ ਹੋਇਆ ਮਾਸ, ਦਹੀਂ ਅਤੇ ਫਲ ਦਿੱਤੇ ਜਾਣੇ ਚਾਹੀਦੇ ਹਨ। ਇੱਕ ਜਾਂ ਦੋ ਤੇਲ ਦੇ ਛੋਟੇ ਚਮਚ ਸਬਜ਼ੀਆਂ ਜਾਂ ਸੇਰਿਅਲ ਵਿੱਚ ਮਿਸ਼ਰਿਤ ਕੀਤੇ ਜਾ ਸਕਦੇ ਹਨ। ਭੋਜਨ ਤਾਜ਼ਾ ਬਣਾਇਆ ਹੋਇਆ ਹੋਵੇ ਅਤੇ ਇੱਕ ਦਿਨ ਵਿੱਚ ਬੱਚੇ ਨੂੰ ਪੰਜ ਤੋਂ ਛੇ ਵਾਰ ਦਿੱਤਾ ਜਾਣਾ ਚਾਹੀਦਾ ਹੈ।

ਹੈਜਾ ਰੁਕਣ ਦੇ ਬਾਅਦ ਵਾਧੂ ਭੋਜਨ ਪੂਰੀ ਤਰ੍ਹਾਂ ਠੀਕ ਹੋਣ ਦੇ ਲਈ ਜ਼ਰੂਰੀ ਹੈ। ਇਸ ਸਮੇਂ ਬੱਚੇ ਨੂੰ ਘੱਟ ਤੋਂ ਘੱਟ ਦੋ ਹਫ਼ਤੇ ਤੱਕ ਹਰ ਦਿਨ ਸਤਨਪਾਨ ਦੇ ਨਾਲ ਦਿਨ ਵਿੱਚ ਇੱਕ ਵਾਰ ਵਾਧੂ ਭੋਜਨ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਹੈਜਾ ਤੋਂ ਪ੍ਰਭਾਵਿਤ ਹੋਏ ਪੋਸ਼ਣ ਅਤੇ ਊਰਜਾ ਦੀ ਪੂਰਤੀ ਕਰਨ ਵਿੱਚ ਬੱਚੇ ਦੀ ਮਦਦ ਕਰੇਗਾ।

ਜਦੋਂ ਤੱਕ ਬੱਚਾ ਹੈਜਾ ਦੀ ਵਜ੍ਹਾ ਨਾਲ ਆਪਣੇ ਘੱਟ ਹੋਏ ਭਾਰ ਨੂੰ ਦੁਬਾਰਾ ਪ੍ਰਾਪਤ ਨਹੀਂ ਕਰ ਲੈਂਦਾ, ਤਦ ਤੱਕ ਉਹ ਪੂਰੀ ਤਰ੍ਹਾਂ ਰਿਕਵਰ ਕੀਤਾ ਹੋਇਆ ਨਹੀਂ ਮੰਨਿਆ ਜਾਂਦਾ ਹੈ।

ਵਿਟਾਮਿਨ ਏ ਦੀਆਂ ਗੋਲੀਆਂ ਅਤੇ ਵਿਟਾਮਿਨ ਏ ਯੁਕਤ ਭੋਜਨ ਹੈਜਾ ਨਾਲ ਬੱਚੇ ਦੀ ਰਿਕਵਰੀ ਵਿੱਚ ਮਦਦ ਕਰਦਾ ਹੈ। ਵਿਟਾਮਿਨ ਏ ਯੁਕਤ ਭੋਜਨ ਵਿੱਚ ਮਾਂ ਦਾ ਦੁੱਧ, ਲੀਵਰ, ਮੱਛੀ, ਦੁੱਧ ਉਤਪਾਦ, ਸੰਤਰੀ ਜਾਂ ਪੀਲੇ ਫਲ ਅਤੇ ਸਬਜ਼ੀਆਂ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਸ਼ਾਮਿਲ ਹਨ।

ਹੈਜਾ ਮੁੱਖ ਸੰਦੇਸ਼- 5

ਜੇਕਰ ਬੱਚਾ ਗੰਭੀਰ ਡਿਹਾਇਡਰੇਟੇਡ ਹੈ ਜਾਂ ਹੈਜਾ ਤੋਂ ਲਗਾਤਾਰ ਪੀੜਤ ਹੈ, ਤਾਂ ਕੇਵਲ ਓਰੇਲਰਿਹਾਇਡਰੇਸ਼ਨ ਸੋਲਿਊਸ਼ਨ ਜਾਂ ਸਿੱਖਿਅਕ ਸਿਹਤ ਕਰਮਚਾਰੀ ਰਾਹੀਂ ਦਿੱਤੀਆਂ ਗਈਆਂ ਦਵਾਈਆਂ ਹੀ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ। ਹੈਜਾ ਦੀਆਂ ਹੋਰ ਦਵਾਈਆਂ ਆਮ ਤੌਰ ਤੇ ਅਪ੍ਰਭਾਵੀ ਹੁੰਦੀਆਂ ਹਨ ਅਤੇ ਬੱਚੇ ਦੇ ਲਈ ਨੁਕਸਾਨਦੇਹ ਹੋ ਸਕਦੀਆਂ ਹਨ।

ਆਮ ਤੌਰ ਤੇ ਹੈਜਾ ਆਪਣੇ ਆਪ ਕੁਝ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਅਸਲੀ ਖ਼ਤਰਾ ਬੱਚੇ ਦੇ ਸਰੀਰ 'ਚੋਂ ਪਾਣੀ ਅਤੇ ਪੋਸ਼ਕ ਤੱਤਾਂ ਦੀ ਕਮੀ ਦਾ ਹੁੰਦਾ ਹੈ ਜੋ ਡਿਹਾਇਡਰੇਸ਼ਨ ਅਤੇ ਕੁਪੋਸ਼ਣ ਦਾ ਕਾਰਨ ਹੋ ਸਕਦਾ ਹੈ।

ਹੈਜਾ ਤੋਂ ਗ੍ਰਸਤ ਬੱਚੇ ਨੂੰ ਸਿੱਖਿਅਤ ਸਿਹਤ ਕਰਮਚਾਰੀ ਦੁਆਰਾ ਦੱਸੇ ਬਿਨਾਂ ਕਦੇ ਵੀ ਕੋਈ ਦਵਾਈ ਜਾਂ ਐਂਟੀਬਾਇਓਟਿਕ ਨਹੀਂ ਦਿੱਤੀ ਜਾਣੀ ਚਾਹੀਦੀ।

ਹੈਜਾ ਦਾ ਸਭ ਤੋਂ ਚੰਗਾ ਇਲਾਜ ਜ਼ਿਆਦਾ ਤਰਲ ਪਦਾਰਥ ਜਾਂ ਪਾਣੀ ਦੀ ਨਿਰਧਾਰਿਤ ਮਾਤਰਾ ਦੇ ਨਾਲ ਓ.ਆਰ.ਐੱਸ. ਘੋਲ ਦੇਣਾ ਹੈ।

ਜੇਕਰ ਓ.ਆਰ.ਐੱਸ. ਘੋਲ ਉਪਲਬਧ ਨਾ ਹੋਵੇ, ਤਾਂ ਇੱਕ ਲੀਟਰ ਸਾਫ਼ ਪਾਣੀ ਵਿੱਚ ਚਾਰ ਛੋਟੇ ਚਮਚ ਖੰਡ ਅਤੇ ਅੱਧਾ ਛੋਟਾ ਚਮਚ ਲੂਣ ਮਿਲਾ ਕੇ ਬੱਚੇ ਨੂੰ ਦੇ ਕੇ ਡਿਹਾਇਡਰੇਸ਼ਨ ਦਾ ਉਪਾਅ ਕੀਤਾ ਜਾ ਸਕਦਾ ਹੈ। ਸਹੀ ਮਾਤਰਾ ਨੂੰ ਮਿਲਾਉਣ ਵਿੱਚ ਸਾਵਧਾਨੀ ਵਰਤੋ, ਕਿਉਂਕਿ ​ਖੰਡ ਦੀ ਜ਼ਿਆਦਾ ਮਾਤਰਾ ਹੈਜਾ ਨੂੰ ਹੋਰ ਵਿਗਾੜ ਸਕਦੀ ਹੈ ਅਤੇ ਜ਼ਿਆਦਾ ਲੂਣ ਦੀ ਮਾਤਰਾ ਬੱਚੇ ਦੇ ਲਈ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਜੇਕਰ ਮਿਸ਼ਰਣ ਵਿੱਚ ਇਹ ਚੀਜ਼ਾਂ ਥੋੜ੍ਹੀਆਂ ਘੱਟ ਵੀ ਮਿਲਾਈਆਂ ਜਾਣ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਕੇਵਲ ਥੋੜ੍ਹਾ ਘੱਟ ਸਾਕਾਰਾਤਮਕ ਅਸਰ ਪਾਵੇਗਾ।

ਖਸਰਾ, ਗੰਭੀਰ ਹੈਜਾ ਦਾ ਕਾਰਨ ਹੋ ਸਕਦਾ ਹੈ। ਖਸਰੇ ਤੋਂ ਟੀਕਾਕ੍ਰਿਤ ਬੱਚੇ ਹੈਜਾ ਦੇ ਇਸ ਕਾਰਨ ਨੂੰ ਰੋਕਦੇ ਹਨ।

ਓ.ਆਰ.ਐੱਸ. ਘੋਲ – ਦਸਤ ਦੇ ਲਈ ਇੱਕ ਵਿਸ਼ੇਸ਼ ਪੀਣ ਯੋਗ ਪਦਾਰਥ

ਓ.ਆਰ.ਐੱਸ. ਕੀ ਹੈ ?

ORS (ਓਰਲ ਰੀਹਾਇਡਰੇਸ਼ਨ ਸੌਲਟਸ ਭਾਵ ਮੌਖਿਕ ਪੁਨਰਜਲੀਕਰਣ ਲਵਣ) ਖੁਸ਼ਕ (ਸੁੱਕੇ) ਲਵਣਾਂ ਦਾ ਇੱਕ ਅਜਿਹਾ ਵਿਸ਼ੇਸ਼ ਮਿਸ਼ਰਣ ਹੈ, ਜੋ ਸੁਰੱਖਿਅਤ/ਸਾਫ ਪਾਣੀ ਵਿੱਚ ਮਿਲਾਏ ਜਾਣ ਦੇ ਬਾਅਦ, ਸਰੀਰ ਵਿੱਚੋਂ ਅਤਿਸਾਰ ਜਾਂ ਡਾਇਰੀਆ ਦੇ ਕਾਰਨ ਖੋਈ ਹੋਈ ਪਾਣੀ ਦੀ ਮਾਤਰਾ ਦੇ ਪੁਨਰਜਲੀਕਰਣ ਵਿੱਚ ਮਦਦ ਕਰਦਾ ਹੈ।

ਗਲਤ ਤਰੀਕੇ ਨਾਲ ਬੱਚੇ ਨੂੰ ਫੜਨਾ ਕੁਝ ਮੁਸ਼ਕਿਲਾਂ ਦਾ ਕਾਰਨ ਬਣ ਸਕਦਾ ਹੈ ਜਿਵੇਂ:

ORS ਕਿੱਥੇ ਮਿਲਦਾ ਹੈ।

ਜ਼ਿਆਦਾਤਰ ਦੇਸ਼ਾਂ ਵਿੱਚ, ਦੁਕਾਨਾਂ, ਫਾਰਮੇਸੀਆਂ ਅਤੇ ਸਿਹਤ ਕੇਂਦਰਾਂ ਵਿੱਚ ORS ਦੇ ਪੈਕੇਟ ਮਿਲਦੇ ਹਨ।

ORS ਪੀਣ ਯੋਗ ਬਣਾਉਣ ਦੇ ਲਈ:

  • ORS ਪੈਕਟ ਵਿੱਚ ਜੋ ਚੀਜ਼ਾਂ ਹਨ (ਜੋ ਵੀ ਸਾਮਾਨ ਜਾਂ ਘਟਕ ਹੈ) ਉਨ੍ਹਾਂ ਨੂੰ ਇੱਕ ਸਾਫ਼ ਭਾਂਡੇ ਵਿਚ ਪਾਓ। ਪੈਕਟ ਦੇ ਉੱਪਰ ਦਿੱਤੇ ਹੋਏ ਨਿਰਦੇਸ਼ਾਂ ਨੂੰ ਪੜ੍ਹੋ ਅਤੇ ਸਾਫ਼ ਪਾਣੀ ਨੂੰ ਸਹੀ ਮਾਤਰਾ ਵਿਚ ਮਿਲਾਉ। ਬਹੁਤ ਘੱਟ ਪਾਣੀ ਡਾਇਰੀਆ ਦੀ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ।
  • ਕੇਵਲ ਪਾਣੀ ਮਿਲਾਉ। ORS ਵਿੱਚ ਕਦੇ ਵੀ ਦੁੱਧ, ਸੂਪ, ਫਲਾਂ ਦਾ ਰਸ ਜਾਂ ਸਧਾਰਨ ਪੀਣ ਯੋਗ ਪਦਾਰਥ ਨਾ ਮਿਲਾਉ। ਖੰਡ ਨਾ ਮਿਲਾਉ।
  • ਚੰਗੀ ਤਰ੍ਹਾਂ ਘੋਲੋ/ਚਲਾਉ ਅਤੇ ਇੱਕ ਸਾਫ਼ ਕੱਪ 'ਚ ਇਹ ਘੋਲ ਪਾ ਕੇ ਬੱਚੇ ਨੂੰ ਪਿਲਾਉ। ਬੋਤਲ ਦਾ ਪ੍ਰਯੋਗ ਨਾ ਕਰੋ।

ਕਿੰਨਾ ORS ਘੋਲ ਪੀਣ ਨੂੰ ਦੇਣਾ ਚਾਹੀਦਾ ਹੈ ?

ਬੱਚੇ ਦੇ ਲਈ ਜਿੰਨਾ ORS ਘੋਲ ਪੀਣਾ ਸੰਭਵ ਹੋਵੇ, ਓਨਾ ਪੀਣ ਦੇ ਲਈ ਉਤਸ਼ਾਹਿਤ ਕਰੋ।

ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਹਰ ਪਤਲੇ ਦਸਤ ਦੇ ਬਾਅਦ ਇੱਕ ਵੱਡੇ ਕੱਪ ਦਾ ਅੱਧਾ ਜਾਂ ਚੌਥਾਈ ਹਿੱਸਾ ORS ਘੋਲ ਪੀਣਾ ਜ਼ਰੂਰੀ ਹੈ।

ਦੋ ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਬੱਚਿਆਂ ਦੇ ਲਈ ਹਰ ਪਤਲੇ ਦਸਤ ਦੇ ਬਾਅਦ ਇੱਕ ਵੱਡੇ ਕੱਪ ਦਾ ਅੱਧਾ ਹਿੱਸਾ ਜਾਂ ਪੂਰਾ ਵੱਡਾ ਕੱਪ ਭਰ ਕੇ ORS ਘੋਲ ਪੀਣਾ ਜ਼ਰੂਰੀ ਹੈ।

ਦਸਤ ਆਮ ਤੌਰ ਤੇ ਤਿੰਨ ਜਾਂ ਚਾਰ ਦਿਨਾਂ ਵਿੱਚ ਰੁਕ ਜਾਂਦਾ/ਠੀਕ ਹੋ ਜਾਂਦਾ ਹੈ। ਜੇਕਰ ਇਹ ਇੱਕ ਹਫ਼ਤੇ ਦੇ ਬਾਅਦ ਵੀ ਨਾ ਰੁਕੇ, ਤਾਂ ਤੁਸੀਂ ਸਿੱਖਿਅਤ ਸਿਹਤ ਕਰਮਚਾਰੀ ਨਾਲ ਸੰਪਰਕ ਕਰੋ।

ਹੈਜਾ ਮੁੱਖ ਸੰਦੇਸ਼- 6

ਦਸਤ ਤੋਂ ਬਚਾਅ ਦੇ ਲਈ ਸਾਰਾ ਮਲ ਪਖਾਨੇ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ ਹੈ ਜਾਂ ਜ਼ਮੀਨ ਵਿੱਚ ਗੱਡ ਦੇਣਾ ਚਾਹੀਦਾ ਹੈ।

ਜੇਕਰ ਮਲ ਦਾ ਸਪਰਸ਼ (ਜਾਂ ਸੰਪਰਕ) ਪੀਣ ਦੇ ਪਾਣੀ, ਖਾਧ ਪਦਾਰਥ, ਹੱਥ, ਬਰਤਨ ਜਾਂ ਖਾਣਾ ਪਕਾਉਣ ਦੀ ਜਗ੍ਹਾ (ਜਾਂ ਸਤਿਹਾਂ) ਨਾਲ ਹੋਣ ਤੇ ਬੱਚੇ ਅਤੇ ਬਾਲਗ ਦੋਨਾਂ ਦੇ ਸਰੀਰ ਵਿੱਚ ਡਾਇਰੀਆ ਦੇ ਰੋਗਾਣੂ ਪ੍ਰਵੇਸ਼ ਕਰ ਸਕਦੇ ਹਨ। ਜੋ ਮੱਖੀਆਂ ਮਲ ਦੇ ਉੱਪਰ ਬੈਠਦੀਆਂ ਹਨ ਉਹੀ ਫਿਰ ਭੋਜਨ ਤੇ ਬੈਠਦੀਆਂ ਹਨ ਅਤੇ ਇਸ ਤਰ੍ਹਾਂ ਡਾਇਰੀਆ ਫੈਲਾਉਣ ਵਾਲੇ ਰੋਗਾਣੂਆਂ ਨੂੰ ਸਥਾਨਾਂਤ੍ਰਿਤ ਕਰਦੀਆਂ ਹਨ। ਖਾਣ ਦੀਆਂ ਵਸਤੂਆਂ ਅਤੇ ਪੀਣ ਦਾ ਪਾਣੀ ਢੱਕ ਕੇ ਰੱਖਣ ਨਾਲ ਇਨ੍ਹਾਂ ਦਾ ਮੱਖੀਆਂ ਤੋਂ ਬਚਾਅ ਹੋ ਸਕਦਾ ਹੈ।

ਦੁੱਧ-ਮੂੰਹੇਂ ਅਤੇ ਛੋਟੇ ਬੱਚਿਆਂ ਦਾ ਮਲ ਵੀ ਰੋਗਾਣੂ ਫੈਲਾਉਂਦਾ ਹੈ, ਇਸ ਲਈ ਉਹ ਵੀ ਖ਼ਤਰਨਾਕ ਹੈ। ਜੇ ਬੱਚੇ ਪਖਾਨੇ ਦਾ ਪ੍ਰਯੋਗ ਕੀਤੇ ਬਿਨਾਂ ਹੀ ਮਲ ਤਿਆਗ ਕਰਨ, ਤਾਂ ਉਨ੍ਹਾਂ ਦਾ ਮਲ ਤੁਰੰਤ ਸਾਫ਼ ਕਰ ਦੇਣਾ ਚਾਹੀਦਾ ਹੈ ਅਤੇ ਪਖਾਨੇ ਵਿੱਚ ਵਹਾਅ ਦੇਣਾ ਜਾਂ ਜ਼ਮੀਨ ਵਿੱਚ ਗੱਡ ਦੇਣਾ ਚਾਹੀਦਾ ਹੈ। ਪਖਾਨਿਆਂ ਅਤੇ ਮਲ ਤਿਆਗ ਖੂਹਾਂ ਨੂੰ ਸਾਫ਼ ਰੱਖਣ ਨਾਲ ਰੋਗਾਣੂਆਂ ਦੇ ਫੈਲਣ ਤੋਂ ਬਚਾਅ ਹੁੰਦਾ ਹੈ। ਜੇਕਰ ਪਖਾਨੇ ਜਾਂ ਪਖਾਨਾ-ਖੂਹ ਉਪਲਬਧ ਨਾ ਹੋਵੇ, ਤਾਂ ਬੱਚਿਆਂ ਅਤੇ ਵੱਡਿਆਂ ਦੋਨਾਂ ਨੂੰ ਹੀ ਘਰ, ਰਸਤੇ, ਜਲ ਸਪਲਾਈ ਸਥਾਨ ਅਤੇ ਬੱਚਿਆਂ ਦੇ ਖੇਡਣ ਦਾ ਮੈਦਾਨ ਵਰਗੀਆਂ ਥਾਵਾਂ ਤੋਂ ਦੂਰ ਜਾ ਕੇ ਮਲ ਤਿਆਗ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਮਲ ਜ਼ਮੀਨ ਦੀ ਇੱਕ ਪਰਤ ਦੇ ਹੇਠਾਂ ਦਬਾ ਦਿੱਤਾ ਜਾਣਾ ਚਾਹੀਦਾ ਹੈ।

ਜੇਕਰ ਕੁਝ ਸਮੁਦਾਇਆਂ ਦੇ ਕੋਲ ਪਖਾਨਾ-ਖੂਹ ਜਾਂ ਪਖਾਨਿਆਂ ਦੀ ਸਹੂਲਤ ਨਹੀਂ ਹੈ, ਤਾਂ ਅਜਿਹੇ ਸਮੁਦਾਇਆਂ ਨੂੰ ਇਕੱਠੇ ਹੋ ਕੇ ਅਜਿਹੀਆਂ ਸੁਵਿਧਾਵਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਪਾਣੀ ਦੇ ਸਰੋਤਾਂ ਨੂੰ ਹਮੇਸ਼ਾ ਮਨੁੱਖੀ ਜਾਂ ਪਸ਼ੂਆਂ ਦੇ ਮਲ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ।

ਹੈਜਾ ਮੁੱਖ ਸੰਦੇਸ਼- 7

ਸਿਹਤ ਸੰਬੰਧੀ ਚੰਗੀਆਂ ਆਦਤਾਂ ਡਾਇਰੀਆ ਤੋਂ ਬਚਾਅ ਕਰਦੀਆਂ ਹਨ।

ਮਲ ਨਾਲ ਸੰਪਰਕ ਦੇ ਬਾਅਦ ਅਤੇ ਭੋਜਨ ਨੂੰ ਛੂਹਣ ਤੋਂ ਪਹਿਲਾਂ ਜਾਂ ਬੱਚਿਆਂ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਹੱਥਾਂ ਨੂੰ ਹਮੇਸ਼ਾ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।

  • ਮਲ-ਤਿਆਗ ਕਰਨ ਦੇ ਬਾਅਦ, ਬੱਚੇ ਦੇ ਨਿਤੰਬ ਧੋਣ ਦੇ ਬਾਅਦ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਅਤੇ ਖਾਣਾ ਖਾਣ ਤੋਂ ਜਾਂ ਛੂਹਣ ਤੋਂ ਤੁਰੰਤ ਪਹਿਲਾਂ ਹੱਥਾਂ ਨੂੰ ਹਮੇਸ਼ਾ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
  • ਛੋਟੇ ਬੱਚੇ ਆਮ ਤੌਰ ਤੇ ਮੂੰਹ ਵਿੱਚ ਹੱਥ ਪਾਉਂਦੇ ਰਹਿੰਦੇ ਹਨ, ਇਸ ਲਈ ਘਰ ਨੂੰ ਸਾਫ ਰੱਖਣਾ ਅਤੇ ਖਾਸ ਕਰਕੇ ਬੱਚਿਆਂ ਨੂੰ ਖਾਣਾ ਦੇਣ ਤੋਂ ਪਹਿਲਾਂ ਬੱਚਿਆਂ ਦੇ ਹੱਥ ਪਾਣੀ ਅਤੇ ਸਾਬਣ ਨਾਲ ਜਾਂ ਪਾਣੀ ਅਤੇ ਸੁਆਹ ਨਾਲ ਧੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਡਾਇਰੀਆ ਤੋਂ ਬਚਾਅ ਦੇ ਲਈ ਹੋਰ ਸਿਹਤ ਮਾਪਦੰਡ/ਸੁਝਾਅ:

  • ਖਾਣਾ, ਖਾਣ ਦੇ ਸਮੇਂ ਹੀ ਬਣਾਉਣਾ ਚਾਹੀਦਾ ਹੈ ਅਤੇ ਇਸ ਨੂੰ ਖੂਬ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਚਾਹੀਦਾ ਹੈ। ਪੱਕਿਆ ਹੋਇਆ ਖਾਣਾ ਦੋ ਘੰਟੇ ਦੇ ਬਾਅਦ ਜੇਕਰ ਬਹੁਤ ਜ਼ਿਆਦਾ ਗਰਮ ਜਾਂ ਠੰਢਾ ਨਾ ਰੱਖਿਆ ਜਾਵੇ ਤਾਂ ਖਾਣ ਦੇ ਲਈ ਸੁਰੱਖਿਅਤ ਨਹੀਂ ਰਹਿੰਦਾ।
  • ਸਰੀਰ 'ਚੋਂ ਬਾਹਰ ਨਿਕਲਣ ਵਾਲੇ ਸਾਰੇ ਤੱਤਾਂ ਨੂੰ ਜ਼ਮੀਨ ਵਿਚ ਗੱਡਣਾ, ਸਾੜਨਾ ਜਾਂ ਦੂਰ ਸੁੱਟ ਦੇਣਾ ਚਾਹੀਦਾ ਹੈ, ਜਿਸ ਨਾਲ ਮੱਖੀਆਂ ਦੁਆਰਾ ਰੋਗ ਫੈਲਣ ਤੋਂ ਬਚਾਅ ਹੋ ਸਕੇ।
3.25517241379
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top