ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਾਫ-ਸਫਾਈ

ਇਸ ਲੇਖ ਵਿੱਚ ਸਫਾਈ ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਸਿਹਤ ਸੰਬੰਧੀ ਜਾਣਕਾਰੀ ਵੰਡਣਾ ਅਤੇ ਉਸ ‘ਤੇ ਕੰਮ ਕਰਨਾ ਕਿਉਂ ਜ਼ਰੂਰੀ ਹੈ।

ਬੱਚਿਆਂ ਦੀਆਂ ਸਾਰੀਆਂ ਬਿਮਾਰੀਆਂ ਅਤੇ ਮੌਤਾਂ ਵਿੱਚੋਂ ਅੱਧੀਆਂ ਘਟਨਾਵਾਂ ਗੰਦੇ ਹੱਥਾਂ ਨਾਲ, ਜਾਂ ਗੰਦੇ ਖਾਣੇ ਅਤੇ ਪਾਣੀ ਨਾਲ ਉਨ੍ਹਾਂ ਦੇ ਮੂੰਹ ਵਿੱਚ ਜਾਣ ਵਾਲੇ ਰੋਗਾਣੂਆਂ ਦੇ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਰੋਗਾਣੂ ਮਨੁੱਖ ਅਤੇ ਪਸ਼ੂਆਂ ਦੇ ਮਲ ਤੋਂ ਵੀ ਆਉਂਦੇ ਹਨ।

ਚੰਗੀਆਂ ਸਿਹਤ ਆਦਤਾਂ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ, ਖਾਸ ਕਰਕੇ ਡਾਇਰੀਆ ਤੋਂ ਬਚਾਅ ਹੋ ਸਕਦਾ ਹੈ।

ਸਾਰੇ ਪ੍ਰਕਾਰ ਦਾ ਮਲ ਪਖਾਨਾ-ਖੂਹ ਜਾਂ ਪਖਾਨੇ ਵਿੱਚ ਸੁੱਟਣਾ; ਬੱਚਿਆਂ ਦੇ ਮਲ ਨਾਲ ਸੰਪਰਕ ਕਰਨ ਦੇ ਬਾਅਦ ਜਾਂ ਬੱਚਿਆਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਜਾਂ ਖਾਣੇ ਨੂੰ ਛੂਹਣ ਤੋਂ ਪਹਿਲਾਂ ਹੱਥ ਸਾਬਣ ਅਤੇ ਪਾਣੀ ਦੇ ਨਾਲ ਜਾਂ ਸਵਾਹ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਨਾ; ਅਤੇ ਇਸ ਦੀ ਪੁਸ਼ਟੀ ਕਰ ਲੈਣਾ ਕਿ ਪਸ਼ੂਆਂ ਦਾ ਮਲ ਘਰ, ਰਸਤਾ, ਖੂਹ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।

ਇਕੱਠੇ ਹੋ ਕੇ ਪਖਾਨਾ-ਖੂਹ ਅਤੇ ਪਖਾਨੇ ਬਣਾਉਣਾ ਅਤੇ ਉਨ੍ਹਾਂ ਦਾ ਪ੍ਰਯੋਗ ਕਰਨਾ, ਜਲ ਸਰੋਤਾਂ ਦੀ ਸੁਰੱਖਿਆ ਕਰਨ ਅਤੇ ਕੂੜਾ ਅਤੇ ਹੋਰ ਗੰਦਗੀ, ਪਾਣੀ ਵਰਗੀਆਂ ਚੀਜ਼ਾਂ ਦਾ ਸੁਰੱਖਿਅਤ ਨਿਪਟਾਰਾ ਕੀਤੇ ਜਾਣ ਦੀ ਸਮਾਜ ਵਿੱਚ ਸਭ ਨੂੰ ਲੋੜ ਹੈ। ਸਰਕਾਰਾਂ ਦੁਆਰਾ ਸਮਾਜ ਨੂੰ ਘੱਟ ਖਰਚੀਲੇ ਪਖਾਨਾ-ਖੂਹ ਅਤੇ ਪਖਾਨੇ ਬਣਾਉਣ ਦੇ ਲਈ ਜ਼ਰੂਰੀ ਸੂਚਨਾ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਭ ਪਰਿਵਾਰਾਂ ਦੇ ਦੁਆਰਾ ਜ਼ਰੂਰੀ ਹੈ। ਨਗਰ ਨਿਗਮ ਖੇਤਰਾਂ ਵਿੱਚ, ਘੱਟ ਖਰਚੀਲੇ ਡ੍ਰੇਨੇਜ ਸਿਸਟਮ ਅਤੇ ਸਫਾਈ ਪ੍ਰਬੰਧ, ਸ਼ੁੱਧ ਜਲ-ਸਪਲਾਈ ਅਤੇ ਕੂੜਾ ਇਕੱਠਾ ਕਰਨ ਵਰਗੇ ਕੰਮਾਂ ਦੇ ਲਈ ਸਰਕਾਰੀ ਸਹਾਇਤਾ ਦੀ ਲੋੜ ਹੁੰਦੀ ਹੈ।

ਸਾਫ-ਸਫਾਈ ਮੁੱਖ ਸੰਦੇਸ਼-1

ਸਾਰਾ ਮਲ ਸੁਰੱਖਿਅਤ ਰੂਪ ਨਾਲ ਦੂਰ ਸਥਾਨ ‘ਤੇ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਪਖਾਨਾ-ਖੂਹ ਜਾਂ ਪਖਾਨੇ ਵਧੀਆ ਮਾਰਗ ਹੈ।

ਬਹੁਤ ਸਾਰੀਆਂ ਬਿਮਾਰੀਆਂ, ਖਾਸ ਕਰਕੇ ਦਸਤ (ਡਾਇਰੀਆ), ਮਨੁੱਖੀ ਮਲ ਵਿੱਚ ਪਾਏ ਜਾਣ ਵਾਲੇ ਰੋਗਾਣੂਆਂ ਦੇ ਕਾਰਨ ਹੁੰਦੀਆਂ ਹਨ। ਜੇਕਰ ਰੋਗਾਣੂ ਖਾਣਾ, ਜਾਂ ਪਾਣੀ, ਹੱਥ, ਬਰਤਨ, ਜਾਂ ਖਾਣਾ ਪਕਾਉਣ ਦੇ ਸਥਾਨ ਅਤੇ ਖਾਣਾ ਖਾਣ ਦੇ ਸਥਾਨ ਤੇ ਪਹੁੰਚ ਗਏ, ਤਾਂ ਉਹ ਮੂੰਹ ਦੇ ਦੁਆਰਾ ਨਿਗਲੇ ਵੀ ਜਾ ਸਕਦੇ ਹਨ ਅਤੇ ਇਸ ਪ੍ਰਕਾਰ ਬਿਮਾਰੀ ਫੈਲਾ ਸਕਦੇ ਹਨ।

ਰੋਗਾਣੂਆਂ ਨੂੰ ਫੈਲਣ ਤੋਂ ਰੋਕਣ ਦੇ ਲਈ ਸਭ ਤੋਂ ਉੱਤਮ ਉਪਰਾਲਾ ਹੈ- ਸਾਰੇ ਮਲ ਚਾਹੇ ਉਹ ਮਾਨਵ ਦਾ ਹੋਵੇ ਜਾਂ ਪਸ਼ੂਆਂ ਦਾ ਸੁਰੱਖਿਅਤ ਤਰੀਕੇ ਨਾਲ ਸੁੱਟਿਆ ਜਾਵੇ। ਮਨੁੱਖੀ ਮਲ ਨੂੰ ਪਖਾਨਾ-ਖੂਹ ਜਾਂ ਪਖਾਨੇ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ।

ਪਖਾਨਿਆਂ ਨੂੰ ਸਾਫ਼ ਰੱਖਿਆ ਜਾਣਾ ਚਾਹੀਦਾ ਹੈ। ਪਸ਼ੂਆਂ ਦਾ ਮਲ ਘਰ, ਰਸਤੇ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਤੋਂ ਦੂਰ ਰੱਖਣਾ ਚਾਹੀਦਾ ਹੈ। ਜੇਕਰ ਪਖਾਨਾ-ਖੂਹ ਜਾਂ ਪਖਾਨੇ ਦਾ ਪ੍ਰਯੋਗ ਕਰਨਾ ਸੰਭਵ ਨਾ ਹੋਵੇ ਤਾਂ, ਸਾਰਿਆਂ ਨੂੰ ਘਰ, ਰਸਤੇ, ਪਾਣੀ ਦੇ ਸਰੋਤ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਤੋਂ ਕਾਫੀ ਦੂਰ ਜਾ ਕੇ ਮਲ-ਤਿਆਗ ਕਰਨਾ ਚਾਹੀਦਾ ਹੈ ਅਤੇ ਮਲ ਨੂੰ ਤੁਰੰਤ ਮਿੱਟੀ ਵਿਚ ਦਬਾ ਦੇਣਾ ਚਾਹੀਦਾ ਹੈ।

ਸਾਰੇ ਪ੍ਰਕਾਰ ਦਾ ਮਲ, ਬਿਲਕੁਲ ਛੋਟੇ ਬੱਚਿਆਂ ਦਾ ਵੀ, ਰੋਗਾਣੂਆਂ ਦਾ ਸਥਾਨਾਂਤਰਣ ਕਰਦਾ ਹੈ ਅਤੇ ਇਸ ਲਈ ਖਤਰਨਾਕ ਹੈ।ਜੇ ਬੱਚੇ ਬਿਨਾਂ ਪਖਾਨਾ-ਖੂਹ ਜਾਂ ਪਖਾਨੇ ਦੇ, ਲੈਟਰੀਨ ਜਾਂ ਪੋਟੀ ਦੇ ਬਿਨਾਂ ਮਲ-ਤਿਆਗ ਕਰਨ ਤਾਂ ਉਨ੍ਹਾਂ ਦਾ ਮਲ ਤੁਰੰਤ ਪਖਾਨਾ-ਖੂਹ ਜਾਂ ਪਖਾਨੇ ਵਿੱਚ ਸੁੱਟ ਦੇਣਾ ਚਾਹੀਦਾ ਹੈ ਜਾਂ ਦੱਬ ਦੇਣਾ ਚਾਹੀਦਾ ਹੈ।

ਲੈਟਰੀਨ ਅਤੇ ਪਖਾਨੇ ਅਕਸਰ ਸਾਫ਼ ਰੱਖਣੇ ਚਾਹੀਦੇ ਹਨ। ਲੈਟਰੀਨ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਅਤੇ ਪਖਾਨਾ-ਖੂਹਾਂ ਵਿੱਚ ਫ਼ਲੱਸ਼ ਚਲਾ ਦੇਣਾ ਚਾਹੀਦਾ ਹੈ। ਸਥਾਨਕ ਸਰਕਾਰਾਂ ਅਤੇ ਐੱਨ.ਜੀ.ਓ. ਘੱਟ ਖਰਚ ਵਿੱਚ ਸੈਨਿਟਰੀ ਲੈਟਰੀਨ ਬਣਾਉਣ ਦੇ ਲਈ ਸਲਾਹ ਦੇ ਕੇ ਸਮੁਦਾਇਆਂ ਦੀ ਮਦਦ ਕਰ ਸਕਦੀਆਂ ਹਨ।

ਸਾਫ-ਸਫਾਈ ਮੁੱਖ ਸੰਦੇਸ਼-2

ਬੱਚਿਆਂ ਸਹਿਤ, ਪਰਿਵਾਰ ਦੇ ਸਾਰੇ ਮੈਂਬਰਾਂ ਦੇ ਲਈ, ਮਲ ਨਾਲ ਸੰਪਰਕ ਦੇ ਬਾਅਦ, ਭੋਜਨ ਨੂੰ ਛੂਹਣ ਤੋਂ ਪਹਿਲਾਂ ਅਤੇ ਬੱਚਿਆਂ ਨੂੰ ਖੁਆਉਣ ਤੋਂ ਪਹਿਲਾਂ ਹੱਥ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ।

ਹੱਥ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਣ ਨਾਲ ਰੋਗਾਣੂ ਨਿਕਲ ਜਾਂਦੇ ਹਨ। ਕੇਵਲ ਉਂਗਲੀਆਂ ਨੂੰ ਖੰਘਾਲਣਾ ਹੀ ਕਾਫ਼ੀ ਨਹੀਂ ਹੈ- ਦੋਨਾਂ ਹੱਥਾਂ ਨੂੰ ਸਾਬਣ ਜਾਂ ਸੁਆਹ ਨਾਲ ਧੋਣਾ ਚਾਹੀਦਾ ਹੈ। ਇਸ ਦੇ ਕਾਰਨ ਰੋਗਾਣੂਆਂ ਅਤੇ ਗੰਦਗੀ ਦਾ ਮੂੰਹ ਵਿੱਚ ਜਾਣ ਤੋਂ ਬਚਾਅ ਹੁੰਦਾ ਹੈ। ਹੱਥਾਂ ਨੂੰ ਧੋਣ ਨਾਲ ਕੀਟਾਣਾਆਂ ਦਾ ਸੰਕਰਮਣ ਵੀ ਦੂਰ ਰਹਿੰਦਾ ਹੈ। ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਨੂੰ ਪਖਾਨਿਆਂ ਦੇ ਬਾਹਰ ਸੁਵਿਧਾ ਪੂਰਵਕ ਰੱਖਿਆ ਜਾਣਾ ਚਾਹੀਦਾ ਹੈ।

  • ਇਹ ਖਾਸ ਕਰਕੇ ਮਹੱਤਵਪੂਰਣ ਹੈ ਕਿ ਹੁਣ ਜਿਸ ਬੱਚੇ ਨੇ ਮਲ-ਤਿਆਗ ਕੀਤਾ ਹੋਵੇ, ਉਸ ਦੇ ਨਿਤੰਬ ਧੋਣ ਦੇ ਬਾਅਦ ਹੱਥ ਧੋਣਾ ਬਹੁਤ ਹੀ ਜ਼ਰੂਰੀ ਹੈ। ਇਸੇ ਪ੍ਰਕਾਰ ਪਸ਼ੂਆਂ ਦੇ ਮਲ ਸੰਪਰਕ ਜਾਂ ਕੱਚਾ ਖਾਣਾ ਛੂਹਣ ‘ਤੇ ਵੀ ਹੱਥ ਧੋਣਾ ਜ਼ਰੂਰੀ ਹੈ।
  • ਖਾਣਾ ਪਕਾਉਣ, ਪਰੋਸਣ ਜਾਂ ਖਾਣ ਤੋਂ, ਜਾਂ ਬੱਚਿਆਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਹੱਥ ਧੋਣਾ ਬਹੁਤ ਜ਼ਰੂਰੀ ਹੈ। ਮਲ-ਤਿਆਗ ਕਰਨ ਦੇ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਦੋਨਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਆਦਤ ਬੱਚਿਆਂ ਵਿੱਚ ਪਾਉਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦਾ ਬਿਮਾਰੀਆਂ ਤੋਂ ਬਚਾਅ ਹੋ ਸਕੇ।

ਬੱਚੇ ਆਮ ਤੌਰ ਤੇ ਮੂੰਹ ਵਿੱਚ ਹੱਥ ਪਾਉਂਦੇ ਰਹਿੰਦੇ ਹਨ, ਇਸ ਲਈ ਬੱਚਿਆਂ ਦੇ ਹੱਥ ਅਕਸਰ ਧੋਣਾ ਮਹੱਤਵਪੂਰਣ ਹੈ, ਖਾਸ ਤੌਰ ਤੇ ਜਦੋਂ ਉਹ ਗੰਦਗੀ ਜਾਂ ਪਸ਼ੂਆਂ ਦੇ ਨਾਲ ਖੇਡ ਰਹੇ ਹੋਣ।

ਬੱਚੇ ਆਸਾਨੀ ਨਾਲ ਕੀਟਾਣੂ ਨਾਲ ਸੰਕ੍ਰਮਿਤ ਹੋ ਜਾਂਦੇ ਹਨ, ਜਿਸ ਨਾਲ ਸਰੀਰ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਕੀਟ ਅਤੇ ਉਨ੍ਹਾਂ ਦੇ ਆਂਡੇ ਮਨੁੱਖੀ ਮਲ ਅਤੇ ਮੂਤਰ ਵਿੱਚ, ਸਤਹੀ ਪਾਣੀ ਅਤੇ ਜ਼ਮੀਨ ਵਿਚ, ਅਤੇ ਗੰਦੀ ਤਰ੍ਹਾਂ ਨਾਲ ਪਕਾਏ ਹੋਏ ਮਾਸ ਵਿੱਚ ਪਾਏ ਜਾਂਦੇ ਹਨ। ਬੱਚਿਆਂ ਨੂੰ ਪਖਾਨਿਆਂ ਦੇ ਕੋਲ ਜਾਂ ਮਲ-ਤਿਆਗ ਕਰਨ ਵਾਲੇ ਸਥਾਨ ਦੇ ਕੋਲ ਨਹੀਂ ਖੇਡਣਾ ਚਾਹੀਦਾ ਹੈ। ਪਖਾਨਾ-ਖੂਹਾਂ ਅਤੇ ਪਖਾਨਿਆਂ ਦੇ ਕੋਲ ਜੁੱਤੇ ਪਹਿਨਣ ਨਾਲ ਸੰਕਰਮਣ ਤੋਂ ਬਚਾਅ ਹੁੰਦਾ ਰਹਿੰਦਾ ਹੈ, ਇਸ ਨਾਲ ਜੰਤੂ ਪੈਰ ਦੀ ਚਮੜੀ ਦੇ ਰਾਹੀਂ ਸਰੀਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ।

  • ਅਜਿਹੀ ਜਗ੍ਹਾ ਰਹਿਣ ਵਾਲੇ ਬੱਚਿਆਂ ਨੂੰ ਜਿੱਥੇ ਇਹ ਕੀਟ-ਜੰਤੂ ਹਨ, ਸਾਲ ਭਰ ਵਿੱਚ ਦੋ ਜਾਂ ਤਿੰਨ ਵਾਰ ਚੰਗੇ ਐਂਟੀਹੇਲਮੈਂਟਿਕ ਇਲਾਜ ਦੇਣੇ ਚਾਹੀਦੇ ਹਨ।

ਸਾਫ-ਸਫਾਈ ਮੁੱਖ ਸੰਦੇਸ਼-3

ਸਾਬਣ ਅਤੇ ਪਾਣੀ ਨਾਲ ਰੋਜ਼ ਚਿਹਰਾ ਧੋਣ ਨਾਲ ਅੱਖਾਂ ਦੇ ਸੰਕਰਮਣ ਤੋਂ ਬਚਾਅ ਹੁੰਦਾ ਹੈ। ਵਿਸ਼ਵ ਦੇ ਕੁਝ ਹਿੱਸਿਆਂ ਵਿੱਚ, ਅੱਖਾਂ ਦਾ ਸੰਕਰਮਣ ਟ੍ਰਕੋਮਾ ਵੱਲ ਲੈ ਜਾਂਦਾ ਹੈ, ਜਿਸ ਦੇ ਕਾਰਨ ਅੰਧਰਾਤਾ ਵੀ ਆ ਸਕਦਾ ਹੈ।

  • ਗੰਦਾ ਚਿਹਰਾ ਮੱਖੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਉਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਰੋਗਾਣੂ ਫੈਲਾਉਂਦੇ ਹਨ। ਇਸ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ ਅਤੇ ਦੇਖਣ ਵਿੱਚ ਕਠਿਨਾਈ ਹੋ ਸਕਦੀ ਹੈ। ਜੇਕਰ ਅੱਖਾਂ ਸਾਫ਼ ਅਤੇ ਸਿਹਤਮੰਦ ਨਾ ਰੱਖੀਆਂ ਜਾਣ ਤਾਂ ਸੰਕਰਮਣ ਹੋ ਸਕਦਾ ਹੈ ਅਤੇ ਅੰਧਰਾਤਾ ਵੀ ਆ ਸਕਦਾ ਹੈ।
  • ਜੇਕਰ ਅੱਖਾਂ ਸਾਫ਼ ਅਤੇ ਸਿਹਤਮੰਦ ਹਨ, ਸਫੈਦ ਹਿੱਸਾ ਸਾਫ਼ ਹੈ, ਅੱਖਾਂ ਨਮ ਅਤੇ ਚਮਕਦਾਰ ਹਨ, ਅਤੇ ਦ੍ਰਿਸ਼ਟੀ ਤਿੱਖੀ ਹੈ। ਜੇਕਰ ਅੱਖਾਂ ਨੂੰ ਬਹੁਤ ਜ਼ਿਆਦਾ ਸੁੱਕੀ ਜਾਂ ਲਾਲ ਅਤੇ ਸੁੱਜੀ ਹੋਈ, ਜੇਕਰ ਕਿਸੇ ਪਦਾਰਥ ਦਾ ਕੋਈ ਪ੍ਰਵਾਹ ਹੋ ਰਿਹਾ ਹੋਵੇ ਜਾਂ ਦੇਖਣ ਵਿੱਚ ਮੁਸ਼ਕਿਲ ਆ ਰਹੀ ਹੋਵੇ ਤਾਂ ਛੇਤੀ ਤੋਂ ਛੇਤੀ ਬੱਚੇ ਨੂੰ ਸਿਹਤ ਕਰਮਚਾਰੀ ਨੂੰ ਦਿਖਾਉਣਾ ਚਾਹੀਦਾ ਹੈ।

ਸਾਫ-ਸਫਾਈ ਮੁੱਖ ਸੰਦੇਸ਼-4

ਪਾਣੀ ਕਿਸੇ ਸੁਰੱਖਿਅਤ ਸਰੋਤ ਤੋਂ ਹੀ ਲਵੋ ਜਾਂ ਫਿਰ ਸ਼ੁੱਧ ਕੀਤਾ ਹੋਇਆ ਪਾਣੀ ਹੀ ਵਰਤੋਂ ਕਰੋ। ਪਾਣੀ ਸਾਫ਼ ਰੱਖਣ ਦੇ ਲਈ ਪਾਣੀ ਦੇ ਬਰਤਨ ਢੱਕ ਕੇ ਰੱਖਣਾ ਜ਼ਰੂਰੀ ਹੈ।

  • ਜਦੋਂ ਸਾਫ਼ ਪਾਣੀ ਦੀ ਲੋੜੀਂਦੀ ਸਪਲਾਈ ਹੁੰਦੀ ਹੈ ਉਦੋਂ ਪਰਿਵਾਰਾਂ ਨੂੰ ਬਹੁਤ ਥੋੜ੍ਹੀਆਂ ਬਿਮਾਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਪ੍ਰਕਾਰ ਰੋਗਾਣੂਆਂ ਨੂੰ ਦੂਰ ਰੱਖਣ।
  • ਜੇ ਪਾਣੀ ਸਾਫ ਨਹੀਂ ਹੋਵੇ ਤਾਂ ਉਸ ਨੂੰ ਉਬਾਲ ਕੇ ਜਾਂ ਛਾਣ ਕੇ ਸਾਫ਼ ਕੀਤਾ ਜਾ ਸਕਦਾ ਹੈ।
  • ਸਾਫ਼ ਪਾਣੀ ਦੇ ਸਰੋਤਾਂ ਵਿੱਚ ਚੰਗੀ ਤਰ੍ਹਾਂ ਨਾਲ ਨਿਰਮਿਤ ਅਤੇ ਉਚਿਤ ਰੱਖ-ਰਖਾਅ ਯੁਕਤ ਪਾਈਪ ਸਿਸਟਮ, ਟਿਊਬਵੈਲ, ਸੁਰੱਖਿਅਤ ਖੁਦੇ ਹੋਏ ਖੂਹ ਅਤੇ ਝਰਨੇ ਸ਼ਾਮਿਲ ਹੁੰਦੇ ਹਨ। ਪਾਣੀ ਦੇ ਅਸੁਰੱਖਿਅਤ ਸਰੋਤ ਹਨ – ਤਲਾਬ, ਨਦੀਆਂ, ਖੁੱਲ੍ਹੀਆਂ ਟੈਂਕੀਆਂ ਅਤੇ ਬਾਵੜੀ (ਅਜਿਹਾ ਬਹੁਤ ਵੱਡਾ ਖੂਹ, ਜਿਸ ਵਿੱਚ ਹੇਠਾਂ ਉਤਰ ਕੇ ਜਾਣ ਦੇ ਲਈ ਬਹੁਤ ਸਾਰੀਆਂ ਪੌੜੀਆਂ ਹੁੰਦੀਆਂ ਹਨ) ਇਨ੍ਹਾਂ ਤੋਂ ਲਿਆ ਹੋਇਆ ਪਾਣੀ ਉਬਾਲਣ ਦੇ ਬਾਅਦ ਵਰਤੋਂ ਕਰ ਸਕਦੇ ਹਨ। ਪਾਣੀ ਨੂੰ ਸਾਫ਼ ਰੱਖਣ ਦੇ ਲਈ ਉਸ ਨੂੰ ਸਾਫ਼ ਬਰਤਨ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ।

ਪਰਿਵਾਰ ਅਤੇ ਸਮੁਦਾਇ ਆਪਣੇ ਪਾਣੀ ਦੇ ਸਰੋਤਾਂ ਨੂੰ ਇਸ ਪ੍ਰਕਾਰ ਸਾਫ਼ ਰੱਖ ਸਕਦੇ ਹਨ-

  • ਖੂਹਾਂ ਨੂੰ ਢੱਕ ਕੇ ਰੱਖੋ ਅਤੇ ਉਸ ਤੇ ਹੈਂਡ ਪੰਪ ਲਗਾਉ
  • ਘਰਾਂ ‘ਚੋਂ ਬਾਹਰ ਨਿਕਲਣ ਵਾਲਾ ਇਸਤੇਮਾਲ ਕੀਤਾ ਹੋਇਆ ਪਾਣੀ ਅਤੇ ਮਲ ਪਾਣੀ ਦੇ ਅਜਿਹੇ ਸਰੋਤ ਤੋਂ ਜਿੱਥੋਂ ਪੀਣ ਦੇ ਲਈ, ਖਾਣਾ ਪਕਾਉਣ ਦੇ ਲਈ, ਅਤੇ ਕੱਪੜੇ ਧੋਣ ਦੇ ਲਈ ਪਾਣੀ ਮਿਲਦਾ ਹੈ, ਬਹੁਤ ਦੂਰ ਸੁੱਟੋ
  • ਪਾਣੀ ਦੇ ਸਰੋਤ ਤੋਂ ਪਖਾਨਾ ਘੱਟ ਤੋਂ ਘੱਟ 15 ਮੀਟਰ ਦੀ ਦੂਰੀ ਤੇ ਬਣਾਉਣਾ ਚਾਹੀਦਾ ਹੈ
  • ਬਾਲਟੀਆਂ, ਰੱਸੇ ਅਤੇ ਮਰਤਬਾਨ ਜਿਸ ਵਿੱਚ ਪਾਣੀ ਰੱਖਦੇ ਹਾਂ, ਹਮੇਸ਼ਾ ਇਕਦਮ ਸਾਫ਼ ਅਤੇ ਸ਼ੁੱਧ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਸਾਫ ਜਗ੍ਹਾ ਤੇ ਰੱਖਣਾ ਚਾਹੀਦਾ ਹੈ, ਜ਼ਮੀਨ ‘ਤੇ ਨਹੀਂ
  • ਪਸ਼ੂਆਂ ਨੂੰ ਪੀਣ ਦੇ ਪਾਣੀ ਦੇ ਸਰੋਤ ਨੂੰ ਪਰਿਵਾਰ ਦੇ ਰਹਿਣ ਦੀ ਜਗ੍ਹਾ ਤੋਂ ਦੂਰ ਰੱਖਣਾ ਚਾਹੀਦਾ ਹੈ
  • ਕਿਸੇ ਵੀ ਪਾਣੀ ਦੇ ਸਰੋਤ ਦੇ ਆਸ-ਪਾਸ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ

ਪਰਿਵਾਰ ਆਪਣੇ ਘਰ ਵਿੱਚ ਪਾਣੀ ਇਸ ਪ੍ਰਕਾਰ ਸਾਫ਼ ਰੱਖ ਸਕਦੇ ਹਨ:

  • ਪੀਣ ਦਾ ਪਾਣੀ ਸਾਫ਼ ਅਤੇ ਢਕੇ ਹੋਏ ਬਰਤਨ ਵਿੱਚ ਰੱਖੋ
  • ਗੰਦੇ ਹੱਥਾਂ ਨਾਲ ਸਾਫ਼ ਪਾਣੀ ਨੂੰ ਨਾ ਛੂਹੋ
  • ਕਿਸੇ ਕੌਲੀ ਜਾਂ ਕੱਪ ਨਾਲ ਪਾਣੀ ਦੇ ਬਰਤਨ ਵਿੱਚੋਂ ਪਾਣੀ ਲਓ
  • ਪਾਣੀ ਦੇ ਬਰਤਨ ਤੇ ਨਲ ਲਗਾ ਲਵੋ
  • ਪਾਣੀ ਦੇ ਬਰਤਨ ਦੇ ਅੰਦਰ ਕਿਸੇ ਨੂੰ ਵੀ ਹੱਥ ਨਾ ਪਾਉਣ ਦਿਓ ਅਤੇ ਨਾ ਹੀ ਸਿੱਧੇ ਉਸੇ ਪਾਣੀ ਦੇ ਬਰਤਨ ਵਿੱਚੋਂ ਕਿਸੇ ਨੂੰ ਪਾਣੀ ਲੈਣ ਦਿਉ
  • ਪਸ਼ੂਆਂ ਨੂੰ ਭਰੇ ਹੋਏ ਪਾਣੀ ਤੋਂ ਦੂਰ ਰੱਖੋ

ਜੇਕਰ ਪੀਣ ਦੇ ਪਾਣੀ ਦੇ ਬਾਰੇ ਵਿੱਚ ਕੋਈ ਵੀ ਅਨਿਸ਼ਚਿਤਤਾ ਹੋਵੇ, ਤਾਂ ਸਥਾਨਕ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਸਾਫ-ਸਫਾਈ ਮੁੱਖ ਸੰਦੇਸ਼-5

ਕੱਚਾ ਜਾਂ ਬਚਿਆ ਹੋਇਆ ਖਾਣਾ ਖਤਰਨਾਕ ਹੋ ਸਕਦਾ ਹੈ। ਕੱਚਾ ਖਾਣਾ ਧੋ ਕੇ ਅਤੇ ਪਕਾ ਕੇ ਖਾਓ। ਪੱਕਿਆ ਹੋਇਆ ਖਾਣਾ ਪੂਰੀ ਤਰ੍ਹਾਂ ਨਾਲ ਗਰਮ ਕਰਕੇ ਬਿਨਾਂ ਦੇਰੀ ਖਾਣਾ ਚਾਹੀਦਾ ਹੈ।

  • ਖਾਣੇ ਨੂੰ ਪੂਰੀ ਤਰ੍ਹਾਂ ਪਕਾਉਣ ਨਾਲ ਉਸ ਦੇ ਰੋਗਾਣੂ ਮਰ ਜਾਂਦੇ ਹਨ। ਖਾਣਾ, ਖਾਸ ਕਰਕੇ ਮਾਸ ਅਤੇ ਮੁਰਗੇ ਦੇ ਮਾਸ ਨੂੰ ਬਹੁਤ ਚੰਗੀ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ।
  • ਆਮ ਤੌਰ ਤੇ ਗਰਮ ਖਾਣੇ ਵਿੱਚ ਰੋਗਾਣੂ ਤੇਜ਼ੀ ਨਾਲ ਵੱਧਦੇ ਹਨ। ਪਕਾਉਣ ਦੇ ਬਾਅਦ ਖਾਣਾ ਬਹੁਤ ਛੇਤੀ ਖਾ ਲੈਣਾ ਚਾਹੀਦਾ ਹੈ ਤਾਂ ਜੋ ਖਾਣੇ ਵਿੱਚ ਰੋਗਾਣੂ ਆ ਹੀ ਨਾ ਸਕਣ।
  • ਜੇਕਰ ਖਾਣਾ ਦੋ ਜਾਂ ਵੱਧ ਘੰਟਿਆਂ ਦੇ ਲਈ ਰੱਖਣਾ ਹੈ, ਤਾਂ ਉਸ ਨੂੰ ਬਹੁਤ ਗਰਮ ਰੱਖਣਾ ਚਾਹੀਦਾ ਹੈ ਜਾਂ ਫਿਰ ਬਿਲਕੁਲ ਠੰਡਾ ਰੱਖਣਾ ਚਾਹੀਦਾ ਹੈ।
  • ਜੇਕਰ ਪਕਾਇਆ ਹੋਇਆ ਖਾਣਾ ਦੂਜੀ ਵਾਰ ਦੇ ਭੋਜਨ ਤੱਕ ਰੱਖਣਾ ਹੋਵੇ, ਤਾਂ ਉਸ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਮੱਖੀਆਂ ਅਤੇ ਕੀੜੇ-ਮਕੌੜੇ ਤੋਂ ਸੁਰੱਖਿਅਤ ਰਹੇ ਅਤੇ ਖਾਣਾ ਖਾਂਦੇ ਸਮੇਂ ਉਸ ਨੂੰ ਪੂਰੀ ਤਰ੍ਹਾਂ ਨਾਲ ਗਰਮ ਕਰ ਲਵੋ।
  • ਯੋਗਰਟ ਅਤੇ ਖੱਟਾ ਦਲੀਆ ਖਾਣ ਵਿੱਚ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਇਸ ਦੇ ਅਮਲਾਂ ਦੇ ਕਾਰਨ ਰੋਗਾਣੂ ਵੱਧ ਨਹੀਂ ਸਕਦੇ।

ਕੱਚਾ ਖਾਣਾ, ਖਾਸ ਕਰਕੇ ਪੋਲਟਰੀ ਅਤੇ ਸਮੁੰਦਰੀ ਖਾਣਾ, ਇਨ੍ਹਾਂ ਵਿੱਚ ਆਮ ਤੌਰ ਤੇ ਰੋਗਾਣੂ ਹੁੰਦੇ ਹਨ। ਪੱਕਿਆ ਹੋਇਆ ਖਾਣਾ ਕੱਚੇ ਖਾਣ ਵਿਚੋਂ ਰੋਗਾਣੂ ਲੈ ਸਕਦਾ ਹੈ। ਇਸ ਲਈ ਕੱਚੇ ਅਤੇ ਪਕੀਆਂ ਹੋਏ ਖਾਣ ਨੂੰ ਅਲੱਗ ਰੱਖਣਾ ਚਾਹੀਦਾ ਹੈ ਤਾਂ ਪਕੀਆਂ ਹੋਏ ਖਾਣ ਵਿੱਚ ਕੱਚੇ ਖਾਣ ਤੋਂ ਰੋਗਾਣੂ ਆ ਹੀ ਜਾਣਗੇ। ਚਾਕੂ, ਸਬਜ਼ੀ ਕੱਟਣ ਦੇ ਬੋਰਡਸ ਅਤੇ ਖਾਣਾ ਪਕਾਉਣ ਦੀ ਜਗ੍ਹਾ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸਭ ਵਸਤੂਆਂ ਨੂੰ ਪ੍ਰਯੋਗ ਦੇ ਬਾਅਦ ਧੋ ਕੇ ਰੱਖਣਾ ਚਾਹੀਦਾ ਹੈ।

  • ਮਾਂ ਦਾ ਦੁੱਧ ਛੋਟੇ ਅਤੇ ਛੋਟੇ ਬੱਚਿਆਂ ਦੇ ਲਈ ਸੁਰੱਖਿਅਤ ਹੈ। ਪਸ਼ੂਆਂ ਦਾ ਤਾਜ਼ਾ ਉਬਲਿਆ ਹੋਇਆ ਦੁੱਧ ਬਿਨਾਂ ਉਬਲੇ ਦੁੱਧ ਤੋਂ ਜ਼ਿਆਦਾ ਸੁਰੱਖਿਅਤ ਹੈ।
  • ਮਾਂ ਦਾ ਦੁੱਧ ਕੱਢ ਕੇ ਕਮਰੇ ਦੇ ਤਾਪਮਾਨ ‘ਤੇ, ਇੱਕ ਸਾਫ਼ ਅਤੇ ਢਕੇ ਹੋਏ ਬਰਤਨ ਵਿੱਚ ਅੱਠ ਘੰਟੇ ਤੱਕ ਰੱਖਿਆ ਜਾ ਸਕਦਾ ਹੈ।
  • ਛੋਟੇ ਅਤੇ ਛੋਟੇ ਬੱਚਿਆਂ ਦਾ ਖਾਣਾ ਬਣਾਉਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਖਾਣਾ ਤਾਜ਼ਾ ਬਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਦੇਰ ਤੱਕ ਰੱਖਿਆ ਵੀ ਨਹੀਂ ਜਾਣਾ ਚਾਹੀਦਾ।
  • ਫਲ ਅਤੇ ਸਬਜ਼ੀਆਂ ਜੇਕਰ ਛੋਟੇ ਅਤੇ ਛੋਟੇ ਬੱਚਿਆਂ ਨੂੰ ਕੱਚੀਆਂ ਖਿਲਾਈਆਂ ਜਾਣ ਵਾਲੀਆਂ ਹਨ ਤਾਂ ਪਹਿਲਾਂ ਉਨ੍ਹਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ, ਕਿਉਂਕਿ ​ਕੀਟਨਾਸ਼ਕ ਅਤੇ ਹੋਰ ਦਵਾਈਆਂ ਫਲ ਅਤੇ ਸਬਜ਼ੀਆਂ ‘ਤੇ ਦਿਖਾਈ ਨਹੀਂ ਦਿੰਦੀਆਂ ਪਰ ਪ੍ਰਾਣ-ਘਾਤਕ ਹੋ ਸਕਦੀਆਂ ਹਨ।

ਸਾਫ-ਸਫਾਈ ਮੁੱਖ ਸੰਦੇਸ਼-6

ਖਾਣਾ, ਬਰਤਨ ਅਤੇ ਖਾਣਾ ਪਕਾਉਣ ਦੇ ਸਥਾਨ ਨੂੰ ਸਾਫ ਰੱਖਣਾ ਚਾਹੀਦਾ ਹੈ। ਖਾਣਾ ਬਰਤਨਾਂ ਵਿੱਚ ਢੱਕ ਕੇ ਰੱਖਿਆ ਜਾਣਾ ਚਾਹੀਦਾ ਹੈ।

ਖਾਣੇ ‘ਤੇ ਬੈਠੇ ਹੋਏ ਰੋਗਾਣੂ ਨਿਗਲੇ ਜਾ ਸਕਦੇ ਹਨ ਅਤੇ ਬਿਮਾਰੀ ਲਿਆ ਸਕਦੇ ਹਨ। ਖਾਣੇ ਨੂੰ ਰੋਗਾਣੂਆਂ ਤੋਂ ਬਚਾਉਣ ਦੇ ਲਈ:

  • ਖਾਣਾ ਪਕਾਉਣ ਦਾ ਸਥਾਨ ਸਾਫ਼ ਰੱਖਣਾ ਚਾਹੀਦਾ ਹੈ
  • ਚਾਕੂ, ਖਾਣਾ ਪਕਾਉਣ ਦੇ ਬਰਤਨ, ਪਤੀਲੇ ਅਤੇ ਪਲੇਟਾਂ ਸਾਫ਼ ਅਤੇ ਇੱਕ ਕਰਕੇ ਰੱਖਣੀ ਚਾਹੀਦੀ ਹੈ।
  • ਪਲੇਟਾਂ ਅਤੇ ਬਰਤਨਾਂ ਨੂੰ ਪੂੰਝਣ ਦੇ ਲਈ ਪ੍ਰਯੋਗ ਕੀਤੇ ਜਾਣ ਵਾਲੇ ਕੱਪੜੇ ਧੋ ਕੇ ਧੁੱਪ ਵਿੱਚ ਸੁਕਾਉਣੇ ਚਾਹੀਦੇ ਹਨ। ਪਲੇਟਾਂ, ਬਰਤਨ ਅਤੇ ਪਤੀਲੇ ਖਾਣਾ ਖਾਂਦੇ ਹੀ ਰੋਜ਼ ਸਾਫ਼ ਮਾਂਜ ਕੇ ਇੱਕ ਰੈਕ ਵਿੱਚ ਸੁਕਾਉਣੇ ਚਾਹੀਦੇ ਹਨ।
  • ਖਾਣੇ ਨੂੰ ਪਸ਼ੂਆਂ ਅਤੇ ਕੀੜ-ਮਕੌੜਿਆਂ ਤੋਂ ਬਚਾਉਣ ਲਈ ਢੱਕ ਕੇ ਰੱਖਣਾ ਚਾਹੀਦਾ ਹੈ
  • ਦੁੱਧ ਪੀਣ ਦੀਆਂ ਬੋਤਲਾਂ ਜਾਂ ਟੀਟਸ ਦਾ ਪ੍ਰਯੋਗ ਨਾ ਕਰੋ, ਕਿਉਂਕਿ ਉਨ੍ਹਾਂ ਵਿਚ ਰੋਗਾਣੂ ਆ ਸਕਦੇ ਹਨ ਜਿਸ ਨਾਲ ਡਾਇਰੀਆ ਹੋ ਸਕਦਾ ਹੈ ਜਦੋਂ ਤੱਕ ਕਿ ਇਨ੍ਹਾਂ ਬੋਤਲਾਂ ਨੂੰ ਹਰ ਵਾਰ ਚੰਗੀ ਤਰ੍ਹਾਂ ਉੱਬਲਦੇ ਹੋਏ ਪਾਣੀ ਨਾਲ ਧੋ ਕੇ ਨਾ ਰੱਖਿਆ ਜਾਵੇ। ਬੱਚਿਆਂ ਨੂੰ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਜਾਂ ਚੌੜੇ ਕੱਪ ਨਾਲ ਉਨ੍ਹਾਂ ਨੂੰ ਦੁੱਧ ਪਿਆਉਣਾ ਚਾਹੀਦਾ ਹੈ।

ਸਾਫ-ਸਫਾਈ ਮੁੱਖ ਸੰਦੇਸ਼-7

ਘਰ ਦੇ ਪੂਰੇ ਕੂੜੇ ਕਰਕਟ ਦਾ ਸੁਰੱਖਿਅਤ ਨਿਪਟਾਰਾ ਬਿਮਾਰੀਆਂ ਤੋਂ ਬਚਾਅ ਕਰਦਾ ਹੈ।

ਖਾਣੇ ‘ਤੇ ਬੈਠੇ ਹੋਏ ਰੋਗਾਣੂ ਨਿਗਲੇ ਜਾ ਸਕਦੇ ਹਨ ਅਤੇ ਬਿਮਾਰੀ ਲਿਆ ਸਕਦੇ ਹਨ। ਖਾਣੇ ਨੂੰ ਰੋਗਾਣੂਆਂ ਤੋਂ ਬਚਾਉਣ ਦੇ ਲਈ:

ਰੋਗਾਣੂਆਂ ਦਾ ਫੈਲਾਅ ਮੱਖੀਆਂ, ਤਿਲਚੱਟੇ ਅਤੇ ਚੂਹੇ ਦੇ ਦੁਆਰਾ ਹੁੰਦਾ ਹੈ ਜੋ ਕੂੜੇ ਕਰਕਟ ਵਿੱਚ ਖਾਣਾ ਲੱਭਣ ਲਈ ਵੜ ਕੇ ਰੋਗਾਣੂਆਂ ਨੂੰ ਜਗ੍ਹਾ ਦਿੰਦੇ ਹਨ। ਜਿਵੇਂ ਸਬਜ਼ੀਆਂ ਦੇ ਛਿਲਕੇ ਅਤੇ ਫਲਾਂ ਦੇ ਟੁਕੜੇ ਆਦਿ।

ਜੇਕਰ ਕੂੜੇ ਦਾ ਸਮੁਦਾਇਕ ਇਕੱਤ੍ਰੀਕਰਨ ਨਹੀਂ ਕੀਤਾ ਜਾ ਰਿਹਾ ਹੈ, ਤਾਂ ਹਰ ਪਰਿਵਾਰ ਨੂੰ ਇੱਕ ਕੂੜੇਦਾਨ ਦੀ ਲੋੜ ਹੋਵੇਗੀ, ਜਿੱਥੇ ਹਰ ਰੋਜ਼ ਘਰੇਲੂ ਕੂੜਾ ਜਲਾਇਆ ਜਾਂ ਦਬਾਇਆ ਜਾ ਸਕਦਾ ਹੈ।

ਆਸ-ਪਾਸ ਦੇ ਖੇਤਰ ਨੂੰ ਮਲ, ਕੂੜਾ ਆਦਿ, ਇਸਤੇਮਾਲ ਕੀਤਾ ਹੋਇਆ ਪਾਣੀ ਇਨ੍ਹਾਂ ਸਭ ਤੋਂ ਮੁਕਤ ਅਤੇ ਸਾਫ਼ ਰੱਖਣ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸਤੇਮਾਲ ਕੀਤਾ ਹੋਇਆ ਪਾਣੀ ਇਕੱਠਾ ਕਰਨ ਦੇ ਲਈ ਇੱਕ ਵੱਡਾ ਟੋਆ ਖੋਦਣਾ ਚਾਹੀਦਾ ਹੈ, ਜਿਸ ਨਾਲ ਕਿ ਇਹ ਪਾਣੀ ਕਿਚਨ ਗਾਰਡਨ ਜਾਂ ਖੇਤਾਂ ਵੱਲ ਕੱਢ ਦਿੱਤਾ ਜਾਵੇ।

ਕੀਟਨਾਸ਼ਕ ਅਤੇ ਵਣ-ਔਸ਼ਧੀਆਂ ਜਿਵੇਂ ਰਸਾਇਣ, ਜੇਕਰ ਉਨ੍ਹਾਂ ਦੀ ਇੱਕ ਬਹੁਤ ਹੀ ਛੋਟੀ ਮਾਤਰਾ ਵੀ ਖਾਣਾ, ਹੱਥ ਜਾਂ ਪੈਰ ਜਾਂ ਪਾਣੀ ਵਿੱਚ ਘੁਲ ਜਾਵੇ ਤਾਂ ਖਤਰਨਾਕ ਹੋ ਸਕਦੇ ਹਨ। ਰਸਾਇਣਾਂ ਦਾ ਕੰਮ ਕਰਦੇ ਹੋਏ ਇਸਤੇਮਾਲ ਕੀਤੇ ਹੋਏ ਕੱਪੜੇ ਅਤੇ ਕੰਟੇਨਰਾਂ ਨੂੰ ਘਰੇਲੂ ਇਸਤੇਮਾਲ ਕਰਨ ਵਾਲੇ ਪਾਣੀ ਦੇ ਸਰੋਤ ਦੇ ਕੋਲ ਨਾ ਧੋਵੋ।

ਕੀਟਨਾਸ਼ਕ ਅਤੇ ਹੋਰ ਰਸਾਇਣਾਂ ਦੀ ਵਰਤੋਂ ਘਰ ਦੇ ਨੇੜੇ-ਤੇੜੇ ਜਾਂ ਪਾਣੀ ਦੇ ਸਰੋਤ ਦੇ ਕੋਲ ਨਹੀਂ ਕੀਤੀ ਜਾਣੀ ਚਾਹੀਦੀ। ਰਸਾਇਣਾਂ ਦਾ ਸੰਗ੍ਰਹਿ ਪਾਣੀ ਦੇ ਸਰੋਤ ਜਾਂ ਖਾਣੇ ਦੇ ਸਥਾਨ ਦੇ ਕੋਲ ਨਹੀਂ ਕਰਨਾ ਚਾਹੀਦਾ ਹੈ। ਕਦੀ ਵੀ ਅਨਾਜ ਦਾ ਸੰਗ੍ਰਹਿ ਰਸਾਇਣਾਂ, ਕੀਟਨਾਸ਼ਕਾਂ ਦੇ ਡੱਬਿਆਂ ਆਦਿ ਵਿੱਚ ਨਾ ਕਰੋ।

ਸਰੋਤ :ਯੂਨੀਸੈਫ

3.3829787234
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top