ਹੋਮ / ਸਿਹਤ / ਜੀਵਨ ਦੇ ਸੱਚ / ਐੱਚ.ਆਈ.ਵੀ./ਏਡਜ਼
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਐੱਚ.ਆਈ.ਵੀ./ਏਡਜ਼

ਇਸ ਲੇਖ ਵਿੱਚ ਐੱਚ.ਆਈ.ਵੀ./ਏਡਜ਼ ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਐੱਚ.ਆਈ.ਵੀ./ਏਡਜ਼ ਦੇ ਬਾਰੇ ਵਿੱਚ ਜਾਣਕਾਰੀ ਅਤੇ ਕਾਰਜ ਵੰਡਣਾ ਕਿਉਂ ਮਹੱਤਵਪੂਰਣ ਹੈ ?

  • ਦੁਨੀਆ ਦੇ ਹਰ ਦੇਸ਼ ਦੇ ਲੋਕ ਐੱਚ.ਆਈ.ਵੀ./ਏਡਜ਼ (ਇਕਵਾਇਰਡ ਇਮਿਊਨ ਡੇਫੀਸ਼ਿਐਂਸੀ ਸਿੰਡਰੋਮ) ਨਾਲ ਸੰਕ੍ਰਮਿਤ ਹਨ। ਐੱਚ.ਆਈ.ਵੀ./ਏਡਜ਼ ਦਿਨੋਂ ਦਿਨ ਵੈਸ਼ਵਿਕ ਸੰਕਟ ਬਣ ਰਿਹਾ ਹੈ।
  • ਵਰਤਮਾਨ ਸਥਿਤੀ ਵਿੱਚ, 4 ਕਰੋੜ ਬਾਲਗ ਅਤੇ ਬੱਚੇ ਐੱਚ.ਆਈ.ਵੀ./ਏਡਸ ਨਾਲ ਰਹਿ ਰਹੇ ਹਨ, ਅਤੇ ਘੱਟ ਤੋਂ ਘੱਟ 15 ਸਾਲ ਤੋਂ ਘੱਟ ਉਮਰ ਦੇ 10.4 ਮਿਲੀਅਨ ਬੱਚਿਆਂ ਦੇ ਮਾਂ-ਬਾਪ ਜਾਂ ਦੋਵੇਂ ਹੀ ਸਰਪ੍ਰਸਤ ਐੱਚ.ਆਈ.ਵੀ./ਏਡਜ਼ ਦੇ ਕਾਰਨ ਮਰ ਚੁੱਕੇ ਹਨ।
  • ਇਹ ਬਿਮਾਰੀ ਜ਼ਿਆਦਾਤਰ ਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ, 2001 ਵਿੱਚ ਪਾਏ ਗਏ 5 ਮਿਲੀਅਨ ਸੰਕ੍ਰਮਣਾਂ ਵਿੱਚੋਂ ਅੱਧੇ ਲੋਕ 15 ਤੋਂ 24 ਸਾਲ ਤਕ ਦੀ ਉਮਰ ਦੇ ਸਨ।
  • ਨੌਜਵਾਨ ਔਰਤਾਂ ਨੂੰ ਖਾਸ ਤੌਰ ‘ਤੇ ਖਤਰਾ ਹੁੰਦਾ ਹੈ।
  • ਅੰਦਾਜ਼ਾ ਹੈ ਕਿ 11.8 ਮਿਲੀਅਨ ਲੋਕ ਐੱਚ.ਆਈ.ਵੀ./ਏਡਸ ਨਾਲ ਜੀ ਰਹੇ ਹਨ – 7.3 ਮਿਲੀਅਨ ਨੌਜਵਾਨ ਔਰਤਾਂ ਅਤੇ 4.5 ਮਿਲੀਅਨ ਨੌਜਵਾਨ ਪੁਰਸ਼ ਹਨ।
  • ਹਿਊਮਨ ਇਮਿਊਨ ਡੇਫੀਸ਼ਿਐਂਸੀ ਵਾਇਰਸ (HIV) ਦੇ ਕਾਰਨ ਏਡਜ਼ ਹੁੰਦਾ ਹੈ। ਐੱਚ.ਆਈ.ਵੀ. ਸਰੀਰ ਦੀ ਸੁਰੱਖਿਆ ਪ੍ਰਣਾਲੀ ਦੀ ਹੋਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਹਾਨੀ ਪਹੁੰਚਾਉਂਦਾ ਹੈ।
  • ਦਵਾਈਆਂ ਐੱਚ.ਆਈ.ਵੀ./ਏਡਸ ਨਾਲ ਜੀ ਰਹੇ ਲੋਕਾਂ ਨੂੰ ਲੰਬੇ ਸਮੇਂ ਤੱਕ ਜਿਊਣ ਦੇ ਲਈ ਮਦਦ ਕਰਦੀਆਂ ਹਨ, ਪਰ ਇਸ ਬਿਮਾਰੀ ਦਾ ਹੁਣ ਤੱਕ ਕੋਈ ਵੀ ਟੀਕਾ ਜਾਂ ਇਲਾਜ ਨਹੀਂ ਹੈ।
  • ਐੱਚ.ਆਈ.ਵੀ./ਏਡਜ਼ ਨੂੰ ਫੈਲਣ ਤੋਂ ਰੋਕਣ ਦੇ ਲਈ ਸਭ ਤੋਂ ਪ੍ਰਭਾਵਸ਼ਾਲੀ ਨੀਤੀ ਜਾਣਕਾਰੀ ਦਾ ਪ੍ਰਸਾਰ ਹੈ। ਹਰ ਦੇਸ਼ ਵਿਚ ਹਰ ਵਿਅਕਤੀ ਦਾ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਇਸ ਬਿਮਾਰੀ ਤੋਂ ਬਚਾਅ ਕਿਵੇਂ ਹੋ ਸਕਦਾ ਹੈ।
  • ਕੰਡੋਮ, ਐੱਚ.ਆਈ.ਵੀ. ਦੇ ਯੌਨ ਸੰਕਰਮਣ ਤੋਂ ਬਚਾ ਸਕਦੇ ਹਨ।
  • ਹਰ ਦੇਸ਼ ਵਿੱਚ ਇਸ ਦੇ ਬਾਰੇ ਵਿੱਚ ਜਾਂਚ ਅਤੇ ਸਲਾਹ ਜਾਂ ਕਾਊਂਸਲਿੰਗ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਐੱਚ.ਆਈ.ਵੀ./ਏਡਜ਼ ਦੀ ਜਾਂਚ ਅਤੇ ਕਾਊਂਸਲਿੰਗ ਦੇ ਲਈ ਸਵੈ-ਇੱਛੁਕਤਾ ਅਤੇ ਗੋਪਨੀਅਤਾ ਅਤੇ ਐੱਚ.ਆਈ.ਵੀ./ਏਡਜ਼ ਦੀ ਜਾਂਚ ਅਤੇ ਸਥਿਤੀ ਨੂੰ ਵੀ ਗੁਪਤ ਰੱਖਣ ਦਾ ਅਧਿਕਾਰ ਹੈ।
  • ਜੋ ਲੋਕ ਐੱਚ.ਆਈ.ਵੀ./ਏਡਸ ਨਾਲ ਜੀ ਰਹੇ ਹਨ ਜਾਂ ਇਸ ਤੋਂ ਪ੍ਰਭਾਵਿਤ ਹਨ, ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਹਮਦਰਦੀ ਦੀ ਲੋੜ ਹੈ। ਐੱਚ.ਆਈ.ਵੀ./ਏਡਜ਼ ਦੇ ਲਈ ਸੇਵਾਵਾਂ ਅਤੇ ਪ੍ਰੋਗਰਾਮਾਂ ਦੀ ਪਹੁੰਚ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਿਕ ਅੜਿੱਕਿਆਂ ਨੂੰ ਹਟਾਉਣ ਦੇ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-1

ਏਡਜ਼ (AIDS) ਇੱਕ ਲਾਇਲਾਜ ਪਰ ਬਚਾਅ ਯੋਗ ਬਿਮਾਰੀ ਹੈ। ਐੱਚ.ਆਈ.ਵੀ. (HIV), ਉਹ ਵਾਇਰਸ ਜਿਸ ਦੇ ਕਾਰਨ ਏਡਜ਼ ਹੁੰਦਾ ਹੈ। ਅਸੁਰੱਖਿਅਤ ਯੌਨ ਸੰਬੰਧ (ਕੰਡੋਮ ਦੇ ਬਿਨਾਂ ਸੰਭੋਗ), ਅਸ਼ੁੱਧ ਖੂਨ ਦਾ ਚੜ੍ਹਾਇਆ ਜਾਣਾ, ਦੂਸ਼ਿਤ ਸੂਈਆਂ ਅਤੇ ਸਿਰਿੰਜ (ਜੋ ਜ਼ਿਆਦਾਤਰ ਡਰੱਗ ਇੰਜੈਕਟ ਕਰਨ ਦੇ ਲਈ ਪ੍ਰਯੋਗ ਵਿੱਚ ਲਿਆਈ ਜਾਂਦੀ ਹੈ) ਦਾ ਪ੍ਰਯੋਗ ਕਰਨਾ ਅਤੇ ਕਿਸੇ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਬੱਚੇ ਨੂੰ ਗਰਭ-ਅਵਸਥਾ ਵਿੱਚ, ਜਣੇਪੇ ਦੇ ਸਮੇਂ ਜਾਂ ਸਤਨਪਾਨ ਕਰਾਉਂਦੇ ਹੋਏ ਸੰਕ੍ਰਮਿਤ ਕਰਦਾ ਹੈ।

ਏਡਜ਼ ਹਿਊਮਨ ਇਮਿਊਨ ਡੇਫੀਸ਼ਿਐਂਸੀ ਵਾਇਰਸ (HIV) ਦੇ ਕਾਰਨ ਹੁੰਦਾ ਹੈ। ਜੋ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੀ ਹੋਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਹਾਨੀ ਪਹੁੰਚਾਉਂਦਾ ਹੈ।

ਐੱਚ.ਆਈ.ਵੀ. ਸੰਕ੍ਰਮਿਤ ਲੋਕ ਆਮ ਤੌਰ ਤੇ ਬਿਮਾਰੀ ਦਾ ਕੋਈ ਵੀ ਲੱਛਣ ਪੈਦਾ ਹੋਏ ਬਿਨਾਂ ਸਾਲਾਂ ਤੱਕ ਜਿਊਂਦੇ ਹਨ। ਉਹ ਚਾਹੇ ਸਿਹਤਮੰਦ ਦਿਸਣ ਜਾਂ ਅਨੁਭਵ ਕਰਨ, ਪਰ ਉਹ ਕਿਸੇ ਨੂੰ ਵੀ ਵਾਇਰਸ ਪਾਸ ਕਰ ਸਕਦੇ ਹਨ।

ਏਡਜ਼, ਐੱਚ.ਆਈ.ਵੀ. ਸੰਕ੍ਰਮਣ ਦਾ ਆਖਰੀ ਪੜਾਅ ਹੈ। ਏਡਜ਼ ਗ੍ਰਸਤ ਲੋਕ ਕਮਜ਼ੋਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਰੋਗ ਨਾਲ ਲੜਨ ਦੀ ਸਮਰੱਥਾ ਗਵਾ ਚੁੱਕੇ ਹੁੰਦੇ ਹਨ। ਬਾਲਗਾਂ ਵਿੱਚ, ਔਸਤਨ, ਸੰਕਰਮਣ ਦੇ 7 ਤੋਂ 10 ਸਾਲ ਬਾਅਦ ਏਡਸ ਦਾ ਵਿਕਾਸ ਹੁੰਦਾ ਹੈ। ਨੌਜਵਾਨਾਂ ਵਿਚ ਇਹ ਕਾਫੀ ਤੇਜ ਹੁੰਦਾ ਹੈ। ਏਡਜ਼ ਠੀਕ ਨਹੀਂ ਹੋ ਸਕਦਾ, ਪਰ ਨਵੀਆਂ ਦਵਾਈਆਂ ਏਡਜ਼ ਗ੍ਰਸਤ ਲੋਕਾਂ ਨੂੰ ਲੰਬੇ ਸਮੇਂ ਦੇ ਲਈ ਸਿਹਤਮੰਦ ਜੀਵਨ ਜਿਊਣ ਵਿੱਚ ਮਦਦ ਕਰਦੀਆਂ ਹਨ।

ਜ਼ਿਆਦਾਤਰ ਮਾਮਲਿਆਂ ਵਿੱਚ, ਐੱਚ.ਆਈ.ਵੀ. ਅਸੁਰੱਖਿਅਤ ਯੌਨ ਸੰਬੰਧ ਦੇ ਦੁਆਰਾ, ਜਿਸ ਵਿੱਚ ਸੰਕ੍ਰਮਿਤ ਵਿਅਕਤੀ ਦਾ ਵੀਰਜ, ਯੋਨੀ-ਮਾਰਗ ਦੇ ਦ੍ਰਵ ਪਦਾਰਥ ਜਾਂ ਖੂਨ ਦੂਜੇ ਵਿਅਕਤੀ ਦੇ ਸਰੀਰ ਵਿੱਚ ਜਾਂਦਾ ਹੈ।

ਐੱਚ.ਆਈ.ਵੀ., ਇੱਕ ਤੋਂ ਦੂਜੇ ਵਿਅਕਤੀ ਤੱਕ ਅਨਸਟੇਰੇਲਾਈਜ਼ਡ ਸੂਈਆਂ ਜਾਂ ਸਿਰਿੰਜ (ਜੋ ਜ਼ਿਆਦਾਤਰ ਡਰੱਗ ਦੇਣ ਦੇ ਲਈ ਪ੍ਰਯੋਗ ਵਿੱਚ ਲਿਆਈਆਂ ਗਈਆਂ ਹੋਣ) ਦੂਸ਼ਿਤ ਸੂਈਆਂ ਅਤੇ ਸਿਰਿੰਜ (ਜੋ ਜ਼ਿਆਦਾਤਰ ਡਰੱਗ ਇੰਜੈਕਟ ਕਰਨ ਦੇ ਲਈ ਪ੍ਰਯੋਗ ਵਿੱਚ ਲਿਆਈਆਂ ਜਾਂਦੀਆਂ ਹਨ) ਦਾ ਪ੍ਰਯੋਗ ਕਰਨਾ, ਰੇਜਰ ਬਲੇਡਸ, ਚਾਕੂ ਜਾਂ ਹੋਰ ਸੰਦ ਜੋ ਚਮੜੀ ਵਿੱਚ ਚੁਭਾ ਕੇ ਘੁਸਾਏ ਜਾਂਦੇ ਹਨ, ਜਾਂ ਅਸ਼ੁੱਧ ਖੂਨ ਚੜ੍ਹਾਏ ਜਾਣ ਨਾਲ ਫੈਲਦਾ ਹੈ। ਸਾਰੇ ਖੂਨ ਟ੍ਰਾਂਸਫਿਊਜਵਸ ਦਾ ਐੱਚ.ਆਈ.ਵੀ. ਦੇ ਲਈ ਸਕ੍ਰੀਨਿੰਗ ਕੀਤਾ ਜਾਣਾ ਚਾਹੀਦਾ ਹੈ। ਸੰਕ੍ਰਮਿਤ ਲੋਕਾਂ ਨੂੰ ਛੂਹਣ ਨਾਲ ਐੱਚ.ਆਈ.ਵੀ. ਨਹੀਂ ਫੈਲਦਾ। ਗਲਵਕੜੀ ਪਾਉਣਾ, ਹੱਥ ਮਿਲਾਉਣਾ, ਖੰਘਣ ਅਤੇ ਛਿੱਕਣ ਨਾਲ ਵੀ ਇਸ ਰੋਗ ਪ੍ਰਸਾਰ ਨਹੀਂ ਹੁੰਦਾ ਹੈ। ਐੱਚ.ਆਈ.ਵੀ. ਪਖਾਨਿਆਂ, ਟੈਲੀਫੋਨ, ਪਲੇਟਾਂ, ਗਲਾਸ, ਖਾਣ ਦੇ ਬਰਤਨ, ਬਿਸਤਰੇ ਦੀਆਂ ਚਾਦਰਾਂ, ਤੈਰਨ ਦੇ ਤਾਲਾਬ ਜਾਂ ਜਨਤਕ ਗੁਸਲਖਾਨਿਆਂ ਦੁਆਰਾ ਨਹੀਂ ਫੈਲਦਾ ਹੈ।

ਐੱਚ.ਆਈ.ਵੀ./ਏਡਜ਼ ਮੱਛਰਾਂ ਜਾਂ ਹੋਰ ਕੀੜੇ-ਮਕੌੜਿਆਂ ਨਾਲ ਨਹੀਂ ਫੈਲਦਾ ਹੈ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-2

ਸਾਰੇ ਲੋਕ, ਬੱਚਿਆਂ ਸਮੇਤ, ਐੱਚ.ਆਈ.ਵੀ./ਏਡਜ਼ ਦੇ ਖਤਰੇ ਦੇ ਦਾਇਰੇ ਵਿੱਚ ਹਨ। ਇਸ ਖਤਰੇ ਨੂੰ ਘੱਟ ਕਰਨ ਦੇ ਲਈ ਹਰ ਇਕ ਨੂੰ ਇਸ ਰੋਗ ਦੀ ਜਾਣਕਾਰੀ ਅਤੇ ਕੰਡੋਮ ਤੱਕ ਪਹੁੰਚ ਆਸਾਨ ਬਣਾਉਣ ਦੀ ਲੋੜ ਹੈ।

ਐੱਚ.ਆਈ.ਵੀ./ਏਡਸ ਨਾਲ ਗ੍ਰਸਤ ਬੱਚਿਆਂ ਅਤੇ ਨਾਬਾਲਿਗਾਂ ਨੂੰ ਸਧਾਰਨ ਬੱਚੇ ਰੋਗ, ਜੋ ਖਤਰਨਾਕ ਹੋ ਸਕਦੇ ਹਨ, ਉਨ੍ਹਾਂ ਨੂੰ ਬਚਾਉਣ ਦੇ ਲਈ ਚੰਗਾ ਪੋਸ਼ਣ, ਟੀਕਾਕਰਣ ਅਤੇ ਨਿਯਮਿਤ ਸਿਹਤ ਦੇਖਭਾਲ ਦੀ ਲੋੜ ਹੈ। ਜੇਕਰ ਬੱਚਾ ਸੰਕ੍ਰਮਿਤ ਹੈ, ਤਾਂ ਉਸ ਦੀ ਮਾਤਾ ਜਾਂ ਪਿਤਾ ਦੇ ਸੰਕ੍ਰਮਿਤ ਹੋਣ ਦੀ ਬਹੁਤ ਵੱਧ ਸੰਭਾਵਨਾ ਹੈ।

ਘਰ ‘ਤੇ ਆ ਕੇ ਦੇਖਭਾਲ (ਹੋਮ ਕੇਅਰ) ਕਰਨ ਦੀ ਜ਼ਰੂਰਤ ਪੈ ਸਕਦੀ ਹੈ।

ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਐੱਚ.ਆਈ.ਵੀ. ਸੰਕਰਮਣ ਦਰ ਉੱਚ ਹੈ, ਬੱਚਿਆਂ ਦੇ ਸੰਕ੍ਰਮਿਤ ਹੋ ਜਾਣ ਦਾ ਖਤਰਾ ਨਹੀਂ ਹੁੰਦਾ, ਫਿਰ ਵੀ ਐੱਚ.ਆਈ.ਵੀ./ਏਡਜ਼ ਦੇ ਕਾਰਨ ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁਦਾਇਆਂ ‘ਤੇ ਹੋਣ ਵਾਲੇ ਨਤੀਜਿਆਂ ਦਾ ਪ੍ਰਭਾਵ ਵੀ ਉਨ੍ਹਾਂ ‘ਤੇ ਪੈਂਦਾ ਹੈ।

  • ਜੇਕਰ ਬੱਚਿਆਂ ਦੇ ਮਾਤਾ-ਪਿਤਾ, ਅਧਿਆਪਕ ਅਤੇ ਦੇਖਭਾਲ ਕਰਨ ਵਾਲੇ ਹੀ ਐੱਚ.ਆਈ.ਵੀ./ਏਡਜ਼ ਦੀ ਭੇਂਟ ਚੜ੍ਹ ਗਏ ਹੋਣ ਤਾਂ ਉਨ੍ਹਾਂ ਨੂੰ ਕੀ ਹੋ ਰਿਹਾ ਹੈ, ਇਹ ਜਾਣਨ ਦੇ ਲਈ ਅਤੇ ਉਨ੍ਹਾਂ ਦੇ ਦੁੱਖ ਅਤੇ ਹਾਨੀ ਨੂੰ ਸਮਝਣ ਦੇ ਲਈ ਸਹਾਇਤਾ ਦੀ ਲੋੜ ਹੋਵੇਗੀ।
  • ਅਨਾਥ ਬੱਚਿਆਂ ਨੂੰ ਅਕਸਰ ਪਰਿਵਾਰ ਦਾ ਮੁਖੀਆ ਹੋਣ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ ਅਤੇ ਬੇਸ਼ੱਕ ਉਨ੍ਹਾਂ ਨੂੰ ਬਹੁਤ ਸਾਰੀਆਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਯਤੀਮ ਬੱਚਿਆਂ ਦਾ ਧਿਆਨ ਕੋਈ ਹੋਰ ਰੱਖਦਾ ਵੀ ਹੈ, ਤਾਂ ਉਸ ਪਰਿਵਾਰ ਦੀ ਆਮਦਨ ਦੇ ਸੀਮਤ ਸਾਧਨਾਂ ਨੂੰ ਇਨ੍ਹਾਂ ਬੱਚਿਆਂ ਦੇ ਇਲਾਵਾ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਾਰਜ ਭਾਰ ਵਿੱਚ ਲਿਆਇਆ ਜਾਂਦਾ ਹੈ।
  • ਜੋ ਬੱਚੇ ਐੱਚ.ਆਈ.ਵੀ./ਏਡਸ ਨਾਲ ਜਾਂ ਐੱਚ.ਆਈ.ਵੀ./ਏਡਸ ਨਾਲ ਪ੍ਰਭਾਵਿਤ ਪਰਿਵਾਰ ਦੇ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਸ਼ਾਇਦ ਉਨ੍ਹਾਂ ਦੇ ਸਮਾਜ ਦੁਆਰਾ ਬਾਹਰ ਕੀਤਾ ਜਾਂਦਾ ਹੈ ਅਤੇ ਚੰਗੀ ਸਿਹਤ ਇਲਾਜ ਅਤੇ ਸਿੱਖਿਆ ਤੋਂ ਵਾਂਝੇ ਰੱਖਿਆ ਜਾਂਦਾ ਹੈ। ਐੱਚ.ਆਈ.ਵੀ./ਏਡਜ਼ ਉੱਤੇ ਅਧਿਆਪਕਾਂ ਅਤੇ ਜਾਣਕਾਰੀ ਦੇਣ ਵਾਲਿਆਂ ਨੂੰ ਚੰਗੀ ਸਿਖਲਾਈ ਦੇਣ ਨਾਲ ਇਨ੍ਹਾਂ ਸਭ ਦੇ ਆਪਸੀ ਸੰਬੰਧਾਂ ‘ਚ ਸੁਧਾਰ ਹੋਵੇਗਾ ਅਤੇ ਹਮਦਰਦੀ ਵਧ ਕੇ ਭੇਦਭਾਵ ਮਿਟੇਗਾ।

ਐੱਚ.ਆਈ.ਵੀ./ਏਡਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਨਾਲ ਰੱਖਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਅਨਾਥ ਬੱਚਿਆਂ ਨੂੰ ਕਿਸੇ ਅਦਾਰੇ ਵਿੱਚ ਰੱਖਣ ਨਾਲ ਵੀ ਇਹ ਬੱਚੇ ਛੇਤੀ ਨਾਲ ਸੰਭਲ ਜਾਂਦੇ ਹਨ।

ਬਹੁਤ ਥੋੜ੍ਹੇ ਨੌਜਵਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਉਚਿਤ ਅਤੇ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਸਕੂਲ ਜਾਣ ਵਾਲੇ ਬੱਚੇ ਯੌਨ ਸੰਬੰਧ ਸਥਾਪਿਤ ਕਰਨ ਦੇ ਕੰਮ ਵਿੱਚ ਸਰਗਰਮ ਹੋ ਜਾਣ ਉਨ੍ਹਾਂ ਨੂੰ ਐੱਚ.ਆਈ.ਵੀ./ਏਡਜ਼ ਦੇ ਬਾਰੇ ਸਹੀ ਜਾਣਕਾਰੀ ਦੇਣਾ ਜ਼ਰੂਰੀ ਹੈ। ਇਸ ਉਮਰ ਵਿੱਚ ਦਿੱਤੀ ਗਈ ਅਜਿਹੀ ਜਾਣਕਾਰੀ ਦਾ ਨਤੀਜਾ ਇਹ ਹੋਇਆ ਕਿ ਉਹ ਬਹੁਤ ਹੀ ਛੇਤੀ ਹੀ ਇਸ ਨੂੰ ਸਿੱਖ ਕੇ ਵਿਹਾਰ ਵਿੱਚ ਅਪਣਾ ਲੈਂਦੇ ਹਨ।

ਜੋ ਬੱਚੇ ਸੰਸਥਾ ਵਿੱਚ, ਸੜਕਾਂ ‘ਤੇ, ਜਾਂ ਰਿਫਿਊਜ਼ੀ ਕੈਂਪਾਂ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਹੋਰ ਬੱਚਿਆਂ ਤੋਂ ਐੱਚ.ਆਈ.ਵੀ./ਏਡਜ਼ ਦੇ ਸੰਕਰਮਣ ਦਾ ਖਤਰਾ ਹੁੰਦਾ ਹੈ। ਉਨ੍ਹਾਂ ਨੂੰ ਵੀ ਸਹਾਰਾ ਦਿੱਤੇ ਜਾਣ ਦੀ ਲੋੜ ਹੁੰਦੀ ਹੈ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-3

ਜਿਸ ਕਿਸੇ ਨੂੰ ਵੀ ਐੱਚ.ਆਈ.ਵੀ./ਏਡਜ਼ ਦੇ ਸੰਕਰਮਣ ਦਾ ਸ਼ੱਕ ਹੋਵੇ, ਉਨ੍ਹਾਂ ਨੂੰ ਕਿਸੇ ਸਿਹਤ ਕਰਮਚਾਰੀ ਜਾਂ ਐੱਚ.ਆਈ.ਵੀ./ਏਡਜ਼ ਕੇਂਦਰ ਵਿੱਚ ਜਾ ਕੇ ਗੁਪਤ ਕਾਊਂਸਲਿੰਗ ਅਤੇ ਜਾਂਚ ਪ੍ਰਾਪਤ ਕਰਨੀ ਚਾਹੀਦੀ ਹੈ।

ਐੱਚ.ਆਈ.ਵੀ. ਕਾਊਂਸਲਿੰਗ ਅਤੇ ਜਾਂਚ ਐੱਚ.ਆਈ.ਵੀ. ਸੰਕ੍ਰਮਣ ਦਾ ਛੇਤੀ ਪਤਾ ਲਗਾਉਣ ਅਤੇ ਜਿਨ੍ਹਾਂ ਨੂੰ ਸੰਕਰਮਣ ਹੋ ਚੁੱਕਿਆ ਹੈ, ਉਨ੍ਹਾਂ ਨੂੰ ਉਚਿਤ ਸਹਾਇਤਾ ਸੇਵਾਵਾਂ ਦੇਣ ਵਿੱਚ, ਉਨ੍ਹਾਂ ਨੂੰ ਜੇਕਰ ਹੋਰ ਕੋਈ ਸੰਕ੍ਰਾਮਕ ਬਿਮਾਰੀ ਹੋਵੇ ਤਾਂ ਉਸ ਦੇ ਇਲਾਜ ਵਿੱਚ ਮਦਦ ਕਰਦਾ ਹੈ ਅਤੇ ਐੱਚ.ਆਈ.ਵੀ./ਏਡਸ ਨਾਲ ਕਿਸ ਤਰ੍ਹਾਂ ਜਿਉਣਾ ਹੈ ਅਤੇ ਹੋਰ ਲੋਕਾਂ ਨੂੰ ਕਿਸ ਤਰ੍ਹਾਂ ਇਸ ਦੇ ਸੰਕਰਮਣ ਤੋਂ ਬਚਾਉਣਾ ਹੈ, ਇਸ ਗੱਲ ਦਾ ਗਿਆਨ ਪ੍ਰਾਪਤ ਕਰਦੇ ਹਾਂ।

ਕਾਊਂਸਲਿੰਗ ਅਤੇ ਜਾਂਚ ਉਨ੍ਹਾਂ ਲੋਕਾਂ ਨੂੰ ਵੀ ਮਦਦ ਕਰਦਾ ਹੈ, ਜਿਨ੍ਹਾਂ ਨੂੰ ਸੰਕਰਮਣ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਯੌਨ ਸੰਬੰਧ ਦੇ ਦੁਆਰਾ ਅਸੰਕ੍ਰਮਿਤ ਰਹਿਣ ਦੇ ਬਾਰੇ ਵਿੱਚ ਸਿਖਾਇਆ ਜਾਂਦਾ ਹੈ।

ਜੇਕਰ ਕਿਸੇ ਐੱਚ.ਆਈ.ਵੀ./ਏਡਜ਼ ਦੀ ਜਾਂਚ ਦਾ ਨਤੀਜਾ ਨਾਕਾਰਾਤਮਕ ਆਉਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਵਿਅਕਤੀ ਅਸੰਕ੍ਰਮਿਤ ਹੈ ਜਾਂ ਫਿਰ ਇਸ ਸਮੇਂ ਵਾਇਰਸ ਦਾ ਪਰੀਖਣ ਕਰਨਾ ਜਲਦਬਾਜ਼ੀ ਕਹਿਲਾਏਗਾ। ਐੱਚ.ਆਈ.ਵੀ. ਦੇ ਲਈ ਕੀਤੀ ਗਈ ਖੂਨ ਦੀ ਜਾਂਚ ਪਹਿਲੇ 6 ਮਹੀਨਿਆਂ ਵਿੱਚ ਸੰਕਰਮਣ ਨੂੰ ਪਛਾਣ ਨਾ ਸਕੇ, ਇਹ ਸੰਭਵ ਹੈ। ਐੱਚ.ਆਈ.ਵੀ. ਦੇ ਕਿਸੇ ਵੀ ਸੰਭਾਵੀ ਸੰਪਰਕ ਦਾ ਸ਼ੱਕ ਹੋਣ ‘ਤੇ ਇਹ ਜਾਂਚ ਛੇ ਮਹੀਨੇ ਬਾਅਦ ਫਿਰ ਕਰਵਾ ਸਕਦੇ ਹਾਂ। ਇਸ ਪ੍ਰਕਾਰ ਨਾਲ ਸੰਕ੍ਰਮਿਤ ਵਿਅਕਤੀ ਵਾਇਰਸ ਕਦੀ ਵੀ ਫੈਲਾਅ ਸਕਦਾ ਹੈ, ਸੈਕਸ ਦੇ ਦੌਰਾਨ ਕੰਡੋਮ ਦਾ ਪ੍ਰਯੋਗ ਕਰਨਾ ਜਾਂ ਪੈਨੀਟ੍ਰੇਸ਼ਨ ਨੂੰ ਟਾਲਣਾ ਬਹੁਤ ਮਹੱਤਵਪੂਰਣ ਹੈ।

ਪਰਿਵਾਰ ਅਤੇ ਸਮੁਦਾਇਆਂ ਨੂੰ ਐੱਚ.ਆਈ.ਵੀ./ਏਡਜ਼ ਦੀ ਗੁਪਤ ਕਾਊਂਸਲਿੰਗ, ਜਾਂਚ ਅਤੇ ਜਾਣਕਾਰੀ ਦੀ ਮੰਗ ਕਰਨੀ ਚਾਹੀਦੀ ਹੈ, ਜਿਸ ਨਾਲ ਕਿ ਬਾਲਗਾਂ ਅਤੇ ਬੱਚਿਆਂ ਨੂੰ ਇਸ ਦੇ ਸੰਕਰਮਣ ਤੋਂ ਬਚਾਉਣ ਵਿੱਚ ਮਦਦ ਮਿਲੇਗੀ।

ਐੱਚ.ਆਈ.ਵੀ./ਏਡਜ਼ ਗ੍ਰਸਤ ਜੋੜੇ ਨੂੰ ਬੱਚਿਆਂ ਨੂੰ ਜਨਮ ਦੇਣ ਦੇ ਬਾਰੇ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ। ਜੇਕਰ ਇੱਕ ਪਾਰਟਨਰ ਸੰਕ੍ਰਮਿਤ ਹੈ ਤਾਂ ਗਰਭਧਾਰਨ ਦੇ ਉਪਰਾਲੇ ਦੇ ਦੌਰਾਨ ਉਹ ਦੂਜੇ ਨੂੰ ਸੰਕ੍ਰਮਿਤ ਕਰ ਸਕਦਾ ਹੈ। ਜੇਕਰ ਨੌਜਵਾਨ ਐੱਚ.ਆਈ.ਵੀ. ਦੇ ਫੈਲਾਅ ਦੇ ਢੰਗਾਂ ਬਾਰੇ ਤੱਥਾਂ ਨੂੰ ਜਾਣ ਲੈਣ, ਸੈਕਸ ਤੋਂ ਦੂਰ ਰਹਿਣ, ਅਤੇ ਸੈਕਸ ਦੇ ਦੌਰਾਨ ਕੰਡੋਮ ਦਾ ਪ੍ਰਯੋਗ ਕਰਨ ਤਾਂ ਐੱਚ.ਆਈ.ਵੀ. ਨੂੰ ਹੋਣ ਵਾਲੀ ਪੀੜ੍ਹੀ ਵਿੱਚ ਫੈਲਣ ਤੋਂ ਰੋਕਣਾ ਸੰਭਵ ਹੈ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-4

ਯੌਨ ਸੰਬੰਧ ਦੁਆਰਾ ਐੱਚ.ਆਈ.ਵੀ./ਏਡਜ਼ ਦੇ ਸੰਕਰਮਣ ਦਾ ਖਤਰਾ ਘੱਟ ਹੋ ਸਕਦਾ ਹੈ, ਜੇਕਰ ਲੋਕ ਯੌਨ ਸੰਬੰਧ ਨਾ ਬਣਾਉਣ, ਯੌਨ ਸੰਬੰਧ ਸਥਾਪਿਤ ਕਰਨ ਵਾਲੇ ਸਹਿਯੋਗੀਆਂ ਦੀ ਗਿਣਤੀ ਘੱਟ ਕਰਨ, ਜੇਕਰ ਅਸੰਕ੍ਰਮਿਤ ਪਾਰਟਨਰ ਹੀ ਆਪਸ ਵਿੱਚ ਯੌਨ ਸੰਬੰਧ ਸਥਾਪਿਤ, ਜਾਂ ਲੋਕ ਸੁਰੱਖਿਅਤ ਯੌਨ ਸੰਬੰਧ ਸਥਾਪਿਤ ਕਰਨ। ਕੰਡੋਮ ਦੀ ਸਹੀ ਅਤੇ ਲਗਾਤਾਰ ਵਰਤੋਂ ਹੀ ਏਡਜ਼ ਦੇ ਸੰਕਰਮਣ ਨੂੰ ਫੈਲਣ ਤੋਂ ਰੋਕ ਕੇ ਜੀਵਨ ਨੂੰ ਬਚਾਇਆ ਜਾ ਸਕਦਾ ਹੈ।

  • ਦੋ ਅਸੰਕ੍ਰਮਿਤ ਪਾਰਟਨਰਾਂ ਦੇ ਵਿਚਕਾਰ ਦੀ ਆਪਣੀ ਸ਼ਰਧਾ ਉਨ੍ਹਾਂ ਨੂੰ ਐੱਚ.ਆਈ.ਵੀ./ਏਡਸ ਤੋਂ ਬਚਾਈ ਰੱਖਦੀ ਹੈ। ਜਿੰਨਾ ਜ਼ਿਆਦਾ ਸੈਕਸ ਪਾਰਟਨਰ ਹੋਣਗੇ, ਉਨ੍ਹਾਂ ਵਿੱਚੋਂ ਇੱਕ ਨੂੰ ਹੋਇਆ ਐੱਚ.ਆਈ.ਵੀ./ਏਡਜ਼ ਸੰਕਰਮਣ ਹੋਰ ਲੋਕਾਂ ਤੱਕ ਜ਼ਰੂਰ ਪਹੁੰਚੇਗਾ। ਫਿਰ ਵੀ, ਕਿਸੇ ਨੂੰ ਵੀ ਐੱਚ.ਆਈ.ਵੀ./ਏਡਜ਼ ਹੋ ਸਕਦਾ ਹੈ - ਇਹ ਉਨ੍ਹਾਂ ਤੱਕ ਸੀਮਿਤ ਨਹੀਂ ਹੁੰਦਾ, ਜਿਨ੍ਹਾਂ ਦੇ ਅਨੇਕ ਸੈਕਸ ਸਹਿਯੋਗੀ ਹੁੰਦੇ ਹਨ। ਕਿਸੇ ਨੂੰ ਵੀ ਐੱਚ.ਆਈ.ਵੀ./ਏਡਜ਼ ਹੈ ਜਾਂ ਨਹੀਂ ਇਹ ਜਾਣਨ ਦਾ ਸਭ ਤੋਂ ਚੰਗਾ ਤਰੀਕਾ ਖੂਨ ਦੀ ਜਾਂਚ ਹੈ। ਸੰਕ੍ਰਮਿਤ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਨਜ਼ਰ ਆ ਸਕਦਾ ਹੈ।
  • ਜਦੋਂ ਤੱਕ ਦੋ ਪਾਰਟਨਰ ਆਪਸ ਵਿੱਚ ਹੀ ਸੈਕਸ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਦੋਵੇਂ ਹੀ ਅਸੰਕ੍ਰਮਿਤ ਹਾਂ, ਉਨ੍ਹਾਂ ਨੂੰ ਸੁਰੱਖਿਅਤ ਸੈਕਸ ਕਰਨਾ ਚਾਹੀਦਾ ਹੈ। ਸੁਰੱਖਿਅਤ ਸੈਕਸ ਦਾ ਮਤਲਬ ਨਾਨ-ਪੈਨੀਟ੍ਰੇਟਿਵ ਸੈਕਸ (ਜਿਸ ਯੌਨ ਕਿਰਿਆ ਵਿੱਚ ਲਿੰਗ ਦਾ ਪ੍ਰਵੇਸ਼ ਮੂੰਹ, ਯੋਨੀ-ਮਾਰਗ ਜਾਂ ਗੁਦਾ ਵਿੱਚ ਨਹੀਂ ਕੀਤਾ ਜਾਂਦਾ) ਜਾਂ ਹਰ ਵਾਰ ਦੀ ਯੌਨ ਕਿਰਿਆ ਦੇ ਦੌਰਾਨ ਇੱਕ ਨਵੇਂ ਲੇਟੇਕਸ ਕੰਡੋਮ ਦਾ ਪ੍ਰਯੋਗ ਕਰਨਾ। (ਲੇਟੇਕਸ ਕੰਡੋਮ ਪਸ਼ੂਆਂ ਦੀ ਚਮੜੀ ਨਾਲ ਬਣੇ ਹੋਏ ਕੰਡੋਮ ਤੋਂ ਜ਼ਿਆਦਾ ਮੁਲਾਇਮ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬ੍ਰੇਕੇਜ ਜਾਂ ਲੀਕੇਜ਼ ਦਾ ਖਤਰਾ ਨਹੀਂ ਹੁੰਦਾ ਹੈ। ਕੰਡੋਮ ਕਦੀ ਵੀ ਦੁਬਾਰਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ।
  • ਸਾਰੇ ਤਰ੍ਹਾਂ ਦੇ ਸੈਕਸ ਦੇ ਦੌਰਾਨ ਕੰਡੋਮ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ, ਜਦੋਂ ਤੱਕ ਇਹ ਨਿਸ਼ਚਿਤ ਨਾ ਹੋ ਜਾਵੇ ਕਿ ਦੋਵੇਂ ਹੀ ਪਾਰਟਨਰ ਐੱਚ.ਆਈ.ਵੀ. ਅਸੰਕ੍ਰਮਿਤ ਹਨ। ਕਿਸੇ ਵੀ ਵਿਅਕਤੀ ਨੂੰ ਕੇਵਲ ਇੱਕ ਵਾਰ ਵਿੱਚ ਹੀ ਕੀਤੇ ਗਏ ਅਸੁਰੱਖਿਅਤ ਸੈਕਸ (ਕੰਡੋਮ ਦੇ ਬਿਨਾਂ) ਦੇ ਦੌਰਾਨ ਐੱਚ.ਆਈ.ਵੀ. ਸੰਕਰਮਣ ਹੋ ਸਕਦਾ ਹੈ।
  • ਐੱਚ.ਆਈ.ਵੀ. ਸੰਕਰਮਣ ਤੋਂ ਬਚਾਅ ਦੇ ਲਈ ਵੇਜਾਇਨਲ ਜਾਂ ਏਨਲ ਸੈਕਸ ਦੇ ਦੌਰਾਨ ਕੰਡੋਮ ਦਾ ਪ੍ਰਯੋਗ ਕੀਤਾ ਜਾਣਾ ਜ਼ਰੂਰੀ ਹੈ।

ਲੁਬਰੀਕੇਸ਼ਨ ਦੇ ਨਾਲ ਆਉਣ ਵਾਲੇ ਕੰਡੋਮ (ਸਲਿਪਰੀ ਲਿਕਵਿਡ ਜਾਂ ਜੈੱਲ) ਦੇ ਫੁੱਟਣ ਦੀ ਘੱਟ ਸੰਭਾਵਨਾ ਹੁੰਦੀ ਹੈ। ਜੇਕਰ ਕੰਡੋਮ ਠੀਕ ਤਰ੍ਹਾਂ ਨਾਲ ਲੁਬਰੀਕੇਟਡ (ਚਿਕਨਾਈਯੁਕਤ) ਨਹੀਂ ਹੈ ਤਾਂ, ਵਾਟਰ ਬੇਸਡ ‘ਲੁਬਰੀਕੇਂਟ (ਚਿਕਨਾਈ), ਜਿਵੇਂ ਸਿਲੀਕਾਨ ਜਾਂ ਗਲਿਸਰੀਨ, ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਜੇਕਰ ਅਜਿਹੇ ਲੁਬਰੀਕੇਂਟ ਉਪਲਬਧ ਨਹੀਂ ਹਨ ਤਾਂ, ਲਾਰ (ਮੂੰਹ ਦੀ ਲਾਰ) ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਤੇਲ ਜਾਂ ਪੈਟਰੋਲੀਅਮ ਨਾਲ ਬਣੇ ਹੋਏ ਲੁਬਰੀਕੇਂਟ (ਖਾਣਾ ਪਕਾਉਣ ਦਾ ਤੇਲ, ਮਿਨਰਲ ਜਾਂ ਬੇਬੀ ਆਇਲ, ਪੈਟਰੋਲੀਅਮ ਜੈਲੀਆਂ ਜਿਵੇਂ ਵੈਸਲੀਨ, ਜ਼ਿਆਦਾਤਰ ਲੋਸ਼ਨਸ) ਦਾ ਪ੍ਰਯੋਗ ਕਦੇ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਹ ਕੰਡੋਮ ਨੂੰ ਨੁਕਸਾਨ ਪਹੁੰਚਾਉਂਦੇ ਹਨ। ਚੰਗੀ ਚਿਕਨਾਈ ਯੁਕਤ ਕੰਡੋਮ ਗੁਦਾ-ਮੈਥੁਨ ਦੇ ਦੌਰਾਨ ਬਚਾਅ ਦੇ ਲਈ ਜ਼ਰੂਰੀ ਹੈ।

  • ਮੁਖ-ਮੈਥੁਨ ਦੇ ਦੁਆਰਾ ਵੀ HIV ਸੰਕਰਮਣ ਫੈਲ ਸਕਦਾ ਹੈ। ਇਸ ਲਈ ਪੁਰਖ ਨੂੰ ਕੰਡੋਮ ਅਤੇ ਔਰਤਾਂ ਨੂੰ ਲੇਟੇਕਸ ਦਾ ਇਕ ਸਮਤਲ ਟੁਕੜਾ (ਫਲਟ ਪੀਸ) ਪਾਉਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾਤਰ ਯੌਨ ਜਨਿਤ ਸੰਕਰਮਣ ਜਣਨ ਅੰਗਾਂ ਦੇ ਸੰਪਰਕ ਵਿੱਚ ਹੁੰਦੇ ਹਨ, ਇਸ ਤੋਂ ਪਹਿਲਾਂ ਕਿ ਜਣਨ ਅੰਗਾਂ ਦਾ ਸੰਪਰਕ ਆਰੰਭ ਹੋਵੇ, ਕੰਡੋਮ ਪ੍ਰਯੋਗ ਵਿੱਚ ਲਿਆਇਆ ਜਾਣਾ ਚਾਹੀਦਾ ਹੈ।

ਲਿੰਗ ਪ੍ਰਵੇਸ਼ ਰਹਿਤ ਯੌਨ-ਕਿਰਿਆ ਐੱਚ.ਆਈ.ਵੀ. ਦੇ ਸੰਕਰਮਣ ਤੋਂ ਬਚਾਅ ਕਰਨ ਦਾ ਇੱਕ ਹੋਰ ਸੁਰੱਖਿਅਤ ਤਰੀਕਾ ਹੈ (ਭਾਵੇਂ ਇਹ ਵੀ ਸਾਰੇ ਯੌਨ ਜਨਿਤ ਸੰਕਰਮਣ ਤੋਂ ਪੂਰੀ ਤਰ੍ਹਾਂ ਬਚਾਅ ਨਹੀਂ ਕਰ ਸਕਦਾ।

ਪੁਰਸ਼ਾਂ ਦੇ ਕੰਡੋਮ ਦਾ ਸੁਰੱਖਿਅਤ ਬਦਲ ਔਰਤਾਂ ਦਾ ਕੰਡੋਮ ਹੈ। ਔਰਤਾਂ ਦਾ ਕੰਡੋਮ ਇਕਦਮ ਮੁਲਾਇਮ, ਲੂਜ਼-ਫਿਟਿੰਗ (ਢਿੱਲਾ) ਪਾਲੀਯੂਰੇਥਿਨ ਝਿੱਲੀ ਹੁੰਦੀ ਹੈ ਜਿਸ ਨੂੰ ਯੋਨੀ-ਮਾਰਗ ਦੇ ਅੰਦਰ ਰੱਖਿਆ ਜਾਂਦਾ ਹੈ। ਇਸ ਦੇ ਦੋਨਾਂ ਸਿਰਿਆਂ ‘ਚ ਮੁਲਾਇਮ ਰਿੰਗ ਹੁੰਦੇ ਹਨ। ਬੰਦ ਸਿਰੇ ਦਾ ਰਿੰਗ ਇਸ ਸਾਧਨ ਨੂੰ ਸੈਕਸ ਦੇ ਸਮੇਂ ਯੋਨੀ ਦੇ ਅੰਦਰ ਪਾ ਕੇ ਸਹੀ ਜਗ੍ਹਾ ਫੜ ਕੇ ਰੱਖਦਾ ਹੈ। ਹੋਰ ਰਿੰਗ ਯੁਕਤ ਸਿਰਾ ਯੋਨੀ ਦੇ ਬਾਹਰ ਰਹਿੰਦਾ ਹੈ ਅਤੇ ਲੇਬੀਆ ਨੂੰ ਥੋੜ੍ਹੀ ਜਿਹੀ ਢੱਕ ਦਿੰਦਾ ਹੈ। ਸੈਕਸ ਸ਼ੁਰੂ ਹੋਣ ਤੋਂ ਪਹਿਲਾਂ, ਮਹਿਲਾ ਆਪਣਾ ਕੰਡੋਮ ਉਂਗਲੀਆਂ ਨਾਲ ਅੰਦਰ ਪਾਉਂਦੀ ਹੈ। ਪੁਰਸ਼ਾਂ ਦੇ ਕੰਡੋਮ ਤੋਂ ਬਿਲਕੁਲ ਭਿੰਨ, ਮਹਿਲਾ ਕੰਡੋਮ ਕਿਸੇ ਵੀ ਚਿਕਨਾਈ ਦੇ ਨਾਲ ਪਾਇਆ ਜਾ ਸਕਦਾ ਹੈ - ਚਾਹੇ ਉਹ ਲੁਬਰੀਕੇਂਟ ਵਾਟਰ ਬੇਸਡ, ਆਇਲ ਬੇਸਡ ਜਾਂ ਪੈਟਰੋਲੀਅਮ ਜੈਲੀ ਬੇਸਡ ਕਿਉਂ ਨਾ ਹੋਵੇ, ਕਿਉਂਕਿ ਇਹ ਪਾਲੀਯੂਰੇਥਿਨ ਨਾਲ ਬਣਿਆ ਹੋਇਆ ਹੁੰਦਾ ਹੈ। ਅਲਕੋਹਲ ਪੀਣਾ ਜਾਂ ਮਾਦਕ ਪਦਾਰਥ ਲੈਣਾ ਇਸ ਦੇ ਨਤੀਜੇ ਨੂੰ ਪ੍ਰਭਾਵਿਤ ਕਰਦਾ ਹੈ। ਜੋ ਏਡਜ਼ ਦੇ ਖਤਰੇ ਨੂੰ ਜਾਣਦੇ ਹਨ, ਉਹ ਸ਼ਾਇਦ ਅਲਕੋਹਲ ਪੀਣ ਜਾਂ ਕੋਈ ਵੀ ਮਾਦਕ ਪਦਾਰਥ ਲੈਣ ਦੇ ਬਾਅਦ ਸੁਰੱਖਿਅਤ ਸੈਕਸ ਦਾ ਮਹੱਤਵ ਭੁੱਲ ਸਕਦੇ ਹਨ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-5

ਲੜਕੀਆਂ ਨੂੰ ਵਿਸ਼ੇਸ਼ ਰੂਪ ਨਾਲ ਏਡਜ਼ ਦੇ ਸੰਕਰਮਣ ਦਾ ਖਤਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਅਣਚਾਹੇ ਅਤੇ ਅਸੁਰੱਖਿਅਤ ਯੌਨ ਸੰਬੰਧ ਤੋਂ ਬਚਾਉਣ ਲਈ ਸਹਾਰੇ ਦੀ ਲੋੜ ਹੁੰਦੀ ਹੈ।

ਬਹੁਤ ਸਾਰੇ ਦੇਸ਼ਾਂ ਵਿੱਚ, ਕਿਸ਼ੋਰ ਲੜਕੀਆਂ ਵਿੱਚ ਐੱਚ.ਆਈ.ਵੀ. ਦੀ ਦਰ ਕਿਸ਼ੋਰ ਲੜਕਿਆਂ ਤੋਂ ਵੱਧ ਹੈ। ਕਿਸ਼ੋਰ ਲੜਕੀਆਂ ਵਿੱਚ ਐੱਚ.ਆਈ.ਵੀ. ਸੰਕ੍ਰਮਣ ਦਾ ਖਤਰਾ ਜ਼ਿਆਦਾ ਹੈ ਕਿਉਕਿ:

  • ਨੌਜਵਾਨ ਲੜਕੀਆਂ ਇਸ ਖਤਰੇ ਨੂੰ ਨਹੀਂ ਜਾਣਦੀਆਂ ਜਾਂ ਫਿਰ ਉਹ ਸੈਕਸ਼ੁਅਲ ਐਡਵਾਂਸ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਿੱਚ ਅਸਮਰੱਥ ਹੁੰਦੀਆਂ ਹਨ।
  • ਉਨ੍ਹਾਂ ਦੀ ਯੋਨੀ ਮਾਰਗ ਦੀ ਝਿੱਲੀ ਬਾਲਗ ਔਰਤਾਂ ਦੀ ਤੁਲਨਾ ਵਿੱਚ ਜ਼ਿਆਦਾ ਪਤਲੀ ਅਤੇ ਜ਼ਿਆਦਾ ਸੰਕਰਮਣਸ਼ੀਲ ਹੁੰਦੀ ਹੈ।
  • ਕਦੀ-ਕਦੀ ਉਹ ਬਾਲਗ ਪੁਰਸ਼ਾਂ ਦਾ ਸ਼ਿਕਾਰ ਬਣਦੀਆਂ ਹਨ ਜੋ ਅਜਿਹੀਆਂ ਨੌਜਵਾਨ ਲੜਕੀਆਂ ਨੂੰ ਖੋਜਦੇ ਹਨ ਜਿਨ੍ਹਾਂ ਨੂੰ ਸੈਕਸ ਦਾ ਕੋਈ ਵੀ ਅਨੁਭਵ ਨਾ ਹੋਵੇ, ਕਿਉਂਕਿ ਉਨ੍ਹਾਂ ਨੂੰ ਕਿਸੇ ਵੀ ਸੰਕਰਮਣ ਦਾ ਖਤਰਾ ਨਹੀਂ ਹੁੰਦਾ ਹੈ।

ਲੜਕੀਆਂ ਅਤੇ ਔਰਤਾਂ ਨੂੰ ਅਣਚਾਹੇ ਅਤੇ ਅਸੁਰੱਖਿਅਤ ਯੌਨ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ। ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਮੁੰਡੇ ਅਤੇ ਲੜਕੀਆਂ ਨਾਲ ਇਸ ਮਾਮਲੇ ‘ਚ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਲੜਕੀਆਂ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਲੜਕੀਆਂ ਨੂੰ ਸਮਾਨ ਸਮਝਣਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ, ਅਤੇ ਅਣਚਾਹੇ ਸੈਕਸ ਦੇ ਮਾਮਲਿਆਂ ‘ਚ ਖੁਦ ਦੀ ਮਦਦ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨਾ, ਇਹ ਸਭ ਗੱਲਾਂ ਵੀ ਮੁੰਡਿਆਂ ਨੂੰ ਦੱਸੀਆਂ ਜਾਣੀਆਂ ਚਾਹੀਦੀਆਂ ਹਨ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-6

ਇਸ ਬਿਮਾਰੀ ਦੇ ਸੰਕਰਮਣ ਅਤੇ ਫੈਲਾਅ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਇਸ ਦੇ ਬਾਰੇ ‘ਚ ਉਨ੍ਹਾਂ ਨਾਲ ਗੱਲ ਕਰ ਕੇ, ਨਾਲ ਹੀ ਪੁਰਸ਼ ਅਤੇ ਮਹਿਲਾਵਾਂ ਨੂੰ ਕੰਡੋਮ ਦੀ ਵਰਤੋਂ ਦਾ ਸਹੀ ਤਰੀਕਾ ਦੱਸ ਕੇ, ਮਾਤਾ-ਪਿਤਾ ਅਤੇ ਅਧਿਆਪਕ ਐੱਚ.ਆਈ.ਵੀ./ਏਡਜ਼ ਤੋਂ ਬਚਾਅ ਕਰਨ ਦੇ ਲਈ ਨੌਜਵਾਨਾਂ ਦੀ ਮਦਦ ਕਰ ਸਕਦੇ ਹਨ।

ਨੌਜਵਾਨਾਂ ਨੂੰ ਐੱਚ.ਆਈ.ਵੀ./ਏਡਜ਼ ਦੇ ਖਤਰੇ ਦੇ ਬਾਰੇ ਵਿੱਚ ਸਮਝਾਉਣਾ ਜ਼ਰੂਰੀ ਹੈ। ਮਾਤਾ-ਪਿਤਾ, ਅਧਿਆਪਕ, ਸਿਹਤ ਕਰਮਚਾਰੀ, ਸਰਪ੍ਰਸਤ ਜਾਂ ਸਮੁਦਾਇ ਦੇ ਮਸ਼ਹੂਰ ਵਿਅਕਤੀ ਨੌਜਵਾਨਾਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ। ਇਹ ਲੋਕ ਨੌਜਵਾਨਾਂ ਨੂੰ ਐੱਚ.ਆਈ.ਵੀ./ਏਡਜ਼ ਅਤੇ ਯੌਨ ਜਨਿਤ ਸੰਕਰਮਣ ਅਤੇ ਅਣਚਾਹੇ ਗਰਭ ਦੇ ਬਾਰੇ ਸਾਵਧਾਨ ਕਰ ਸਕਦੇ ਹਨ। ਨੌਜਵਾਨਾਂ ਦੇ ਨਾਲ ਯੌਨ-ਸਬੰਧੀ ਮੁੱਦਿਆਂ ‘ਤੇ ਗੱਲਬਾਤ ਕਰਨ ਵਿਚ ਸੰਕੋਚ ਹੋ ਸਕਦਾ ਹੈ। ਸਕੂਲੀ ਵਿਦਿਆਰਥੀਆਂ ਨਾਲ ਇਸ ਬਾਰੇ ਗੱਲਬਾਤ ਸ਼ੁਰੂ ਕਰਨ ਦੇ ਲਈ ਇਹ ਪੁੱਛਣਾ ਕਾਫੀ ਹੈ ਕਿ ਉਨ੍ਹਾਂ ਨੇ ਐੱਚ.ਆਈ.ਵੀ./ਏਡਜ਼ ਦੇ ਬਾਰੇ ਵਿੱਚ ਕੀ ਸੁਣਿਆ ਹੈ। ਜੇਕਰ ਉਨ੍ਹਾਂ ਦੇ ਦੁਆਰਾ ਦੱਸੀ ਗਈ ਕੋਈ ਵੀ ਜਾਣਕਾਰੀ ਗਲਤ ਨਿਕਲੇ ਤਾਂ ਉਥੇ ਹੀ ਉਨ੍ਹਾਂ ਨੂੰ ਸਹੀ ਗੱਲਾਂ ਸਮਝਾਉਣ ਦਾ ਮੌਕਾ ਲੈ ਲਵੋ। ਨੌਜਵਾਨਾਂ ਨਾਲ ਗੱਲਾਂ ਕਰਨਾ ਅਤੇ ਉਨ੍ਹਾਂ ਨੂੰ ਸੁਣਨਾ ਬਹੁਤ ਹੀ ਜ਼ਰੂਰੀ ਹੈ। ਜੇਕਰ ਸਰਪ੍ਰਸਤ ਵਾਰਤਾਲਾਪ ਕਰਨ ਵਿਚ ਸੰਕੋਚ ਦਾ ਅਨੁਭਵ ਕਰਨ ਤਾਂ, ਉਹ ਅਧਿਆਪਕ ਜਾਂ ਅਧਿਆਪਕ ਤੋਂ, ਰਿਸ਼ਤੇਦਾਰ ਜਾਂ ਕੋਈ ਅਜਿਹਾ ਜਿਸ ਨਾਲ ਸੰਵੇਦਨਸ਼ੀਲ ਮੁੱਦਿਆਂ ‘ਤੇ ਗੱਲ ਕੀਤੀ ਜਾ ਸਕਦੀ ਹੈ ਜਾਂ ਬੱਚੇ ਨੂੰ ਢੰਗ ਨਾਲ ਸਮਝਾਉਣਾ ਜਿਸ ਨੂੰ ਆਉਂਦਾ ਹੋਵੇ।

ਨੌਜਵਾਨਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਐੱਚ.ਆਈ.ਵੀ./ਏਡਸ ਦਾ ਕੋਈ ਟੀਕਾ ਨਹੀਂ ਹੈ ਅਤੇ ਇਹ ਇੱਕ ਲਾਇਲਾਜ ਬਿਮਾਰੀ ਹੈ। ਉਨ੍ਹਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਬਿਮਾਰੀ ਤੋਂ ਬਚਾਅ ਹੀ ਕੇਵਲ ਇੱਕੋ-ਇੱਕ ਸੁਰੱਖਿਅਤ ਰਸਤਾ ਹੈ। ਨੌਜਵਾਨਾਂ ਨੂੰ ਸੈਕਸ ਦੇ ਲਈ ਮਨ੍ਹਾ ਕਰਨਾ ਵੀ ਆਉਣਾ ਚਾਹੀਦਾ ਹੈ।

ਬੱਚਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਜਿਹੜੇ ਬੱਚੇ ਜਾਂ ਬਾਲਗ ਲੋਕ ਐੱਚ.ਆਈ.ਵੀ. ਨਾਲ ਸੰਕ੍ਰਮਿਤ ਹਨ ਉਨ੍ਹਾਂ ਨੂੰ ਸਮਾਜਿਕ ਸੰਪਰਕ ਰੱਖਣ ਨਾਲ ਉਹ ਸੰਕ੍ਰਮਿਤ ਨਹੀਂ ਹੋਣਗੇ।

ਐੱਚ.ਆਈ.ਵੀ./ਏਡਸ ਨਾਲ ਜੀਣ ਵਾਲੇ ਲੋਕਾਂ ਨੂੰ ਦੇਖਭਾਲ ਅਤੇ ਮਦਦ ਦੀ ਲੋੜ ਹੁੰਦੀ ਹੈ। ਨੌਜਵਾਨ ਉਨ੍ਹਾਂ ਨੂੰ ਹਮਦਰਦੀ ਦੇ ਕੇ ਮਦਦ ਕਰ ਸਕਦੇ ਹਨ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-7

ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਮਾਂ ਤੋਂ ਇਹ ਰੋਗ ਉਸ ਦੇ ਗਰਭ ਵਿਚਲੇ ਬੱਚੇ ਨੂੰ ਜਾਂ ਬੱਚੇ ਦੇ ਜਨਮ ਦੇ ਸਮੇਂ ਜਾਂ ਸਤਨਪਾਨ ਦੇ ਦੌਰਾਨ ਹੋ ਸਕਦਾ ਹੈ। ਗਰਭਵਤੀ ਮਾਂ ਜਾਂ ਨਵੀਆਂ ਮਾਵਾਂ, ਜੋ ਐੱਚ.ਆਈ.ਵੀ. ਨਾਲ ਸੰਕ੍ਰਮਿਤ ਹਨ, ਜਾਂ ਅਜਿਹਾ ਹੋਣ ਦਾ ਉਨ੍ਹਾਂ ਨੂੰ ਸ਼ੱਕ ਹੈ, ਸਿੱਖਿਅਤ ਸਿਹਤ ਕਰਮਚਾਰੀ ਦੇ ਕੋਲ ਜਾਂਚ ਅਤੇ ਕਾਊਂਸਲਿੰਗ ਦੇ ਲਈ ਜਾਣਾ ਚਾਹੀਦਾ ਹੈ।

ਐੱਚ.ਆਈ.ਵੀ. ਸੰਕਰਮਣ ਗਰਭਵਤੀ ਮਾਂ ਤੋਂ ਉਸ ਦੇ ਬੱਚੇ ਤੱਕ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਔਰਤਾਂ ਵਿੱਚ ਐੱਚ.ਆਈ.ਵੀ. ਦੇ ਸੰਕਰਮਣ ਨੂੰ ਰੋਕਿਆ ਜਾਵੇ।

ਔਰਤਾਂ ਵਿੱਚ ਐੱਚ.ਆਈ.ਵੀ. ਦੇ ਸੰਕਰਮਣ ਨੂੰ ਰੋਕਣ ਦੇ ਲਈ ਸੁਰੱਖਿਅਤ ਸੈਕਸ, ਕੰਡੋਮ ਦਾ ਪ੍ਰਯੋਗ, ਅਤੇ ਯੌਨ ਜਨਿਤ ਸੰਕਰਮਣ ਦੀ ਛੇਤੀ ਪਛਾਣ ਹੋਣਾ ਜ਼ਰੂਰੀ ਹੈ। ਜੇਕਰ ਕਿਸੇ ਔਰਤ ਨੂੰ ਐੱਚ.ਆਈ.ਵੀ. ਸੰਕ੍ਰਮਿਤ ਹੋਣ ਦਾ ਪਤਾ ਲੱਗ ਜਾਂਦਾ ਹੈ ਤਾਂ ਉਸ ਨੂੰ ਭਾਵਨਾਤਮਕ ਆਧਾਰ ‘ਤੇ ਆਪਣੇ ਭਵਿੱਖ ਦੇ ਬਾਰੇ ਵਿੱਚ ਯੋਜਨਾ ਬਣਾਉਣ ਵਿੱਚ ਮਦਦ ਦੀ ਲੋੜ ਹੈ। ਨਾਗਰਿਕ ਸਮਾਜ ਅਤੇ ਖ਼ੁਦ ਸੇਵਾ ਸੰਸਥਾਵਾਂ ਇਸ ਬਾਰੇ ‘ਚ ਔਰਤਾਂ ਦੀ ਬਹੁਤ ਮਦਦ ਕਰ ਸਕਦੇ ਹਨ।

ਗਰਭਵਤੀ ਔਰਤਾਂ ਨੂੰ ਹੇਠ ਲਿਖੀਆਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ ਕਿ:

  • ਗਰਭ-ਅਵਸਥਾ ਦੌਰਾਨ ਉੱਚਿਤ ਦਵਾਈਆਂ ਦੇ ਸੇਵਨ ਨਾਲ ਨਵਜੰਮੇ ਬੱਚੇ ਨੂੰ ਸੰਕਰਮਣ ਹੋਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ।
  • ਗਰਭ-ਅਵਸਥਾ ਅਤੇ ਜਣੇਪੇ ਦੇ ਦੌਰਾਨ ਵਿਸ਼ੇਸ਼ ਦੇਖਭਾਲ ਕਰਨ ਨਾਲ ਨਵਜੰਮੇ ਬੱਚੇ ਨੂੰ ਸੰਕਰਮਣ ਹੋਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ।

ਨਵੀਆਂ ਮਾਵਾਂ ਨੂੰ ਬੱਚੇ ਨੂੰ ਖੁਰਾਕ ਦੇਣ ਅਤੇ ਸੰਬੰਧਤ ਖਤਰਿਆਂ ਦਾ ਵਿਕਲਪ ਪਤਾ ਹੋਣਾ ਜ਼ਰੂਰੀ ਹੈ। ਸਿਹਤ ਕਰਮਚਾਰੀ ਖੁਰਾਕ ਦੇਣ ਦਾ ਕੋਈ ਬਦਲ ਦੱਸਣ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ ਜਿਸ ਨਾਲ ਕਿ ਨਵਜਾਤ ਬੱਚੇ ਦੇ ਐੱਚ.ਆਈ.ਵੀ. ਮੁਕਤ ਵਿਕਾਸ ਦਾ ਖਤਰਾ ਬਹੁਤ ਘੱਟ ਹੋ ਸਕਦਾ ਹੈ। ਐੱਚ.ਆਈ.ਵੀ. ਸੰਕ੍ਰਮਿਤ ਔਰਤਾਂ, ਜਿਨ੍ਹਾਂ ਨੂੰ ਚੰਗਾ ਇਲਾਜ ਨਹੀਂ ਮਿਲਿਆ ਹੈ, ਉਨ੍ਹਾਂ ਦੇ ਗਰਭ ਵਿਚਲੇ ਬੱਚੇ ਨੂੰ ਐੱਚ.ਆਈ.ਵੀ. ਦੇ ਨਾਲ ਜਨਮ ਲੈਣ ਦਾ ਖਤਰਾ 30 ਫੀਸਦੀ ਜਾਂ 3 ਵਿੱਚੋਂ 1 ਨੂੰ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ ਦੋ-ਤਿਹਾਈ ਤੋਂ ਵੀ ਜ਼ਿਆਦਾ ਨਵਜਾਤ ਬੱਚਿਆਂ ਦੀ ਮੌਤ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਣ ਦਾ ਖਤਰਾ ਹੁੰਦਾ ਹੈ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-8

ਐੱਚ.ਆਈ.ਵੀ., ਅਨਸਟੇਰੇਲਾਈਜ਼ਡ ਸੂਈਆਂ ਜਾਂ ਸਿਰਿੰਜ, ਜੋ ਜ਼ਿਆਦਾਤਰ ਡਰੱਗ ਦੇਣ ਦੇ ਲਈ ਪ੍ਰਯੋਗ ਵਿੱਚ ਲਿਆਈ ਗਈ ਹੋਵੇ, ਉਨ੍ਹਾਂ ਨਾਲ ਫੈਲਦਾ ਹੈ। ਪ੍ਰਯੋਗ ਕੀਤੇ ਗਏ ਰੇਜਰ, ਚਾਕੂ ਜਾਂ ਸੰਦ ਜੋ ਚਮੜੀ ਵਿੱਚ ਚੁਭ ਕੇ ਘੁਸ ਜਾਂਦੇ ਹਨ, ਐੱਚ.ਆਈ.ਵੀ. ਦਾ ਖਤਰਾ ਕੁਝ ਹੱਦ ਤਕ ਬਣਾ ਦਿੰਦੇ ਹਨ।

ਇੱਕ ਅਨਸਟੇਰੇਲਾਈਜ਼ਡ ਸੂਈ ਜਾਂ ਸਿਰਿੰਜ ਇੱਕ ਤੋਂ ਦੂਜੇ ਵਿਅਕਤੀ ਵਿੱਚ ਐੱਚ.ਆਈ.ਵੀ. ਫੈਲਾ ਸਕਦੀ ਹੈ। ਜਦੋਂ ਤੱਕ ਉਸ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਲਿਆ ਜਾਵੇ ਤਦ ਤੱਕ ਕੋਈ ਵੀ ਵਸਤੂ ਸਰੀਰ ਵਿੱਚ ਚੁਭਾਉਣੀ ਨਹੀਂ ਚਾਹੀਦੀ। ਉਹ ਲੋਕ ਜੋ ਆਪਣੇ ਆਪ ਨੂੰ ਨਸ਼ੀਲਾ ਇੰਜੈਕਸ਼ਨ ਲਗਾ ਲੈਂਦੇ ਹਨ ਜਾਂ ਅਜਿਹੇ ਇੰਜੈਕਸ਼ਨ ਲਗਾਉਣ ਵਾਲਿਆਂ ਦੇ ਨਾਲ ਸੈਕਸ ਕਰਦੇ ਹਨ, ਉਨ੍ਹਾਂ ਨੂੰ ਐੱਚ.ਆਈ.ਵੀ. ਦਾ ਖਤਰਾ ਹੋ ਸਕਦਾ ਹੈ। ਜੋ ਲੋਕ ਨਸ਼ੀਲੇ ਇੰਜੈਕਸ਼ਨ ਲਗਾਉਂਦੇ ਹਨ ਉਨ੍ਹਾਂ ਨੂੰ ਹਮੇਸ਼ਾ ਇੱਕ ਸਾਫ਼ ਸੂਈ ਅਤੇ ਸਿਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਕਦੀ ਵੀ ਕਿਸੇ ਦੂਜੇ ਦੀ ਸੂਈ ਵਰਤੋਂ ਵਿੱਚ ਨਾ ਲਿਆਓ। ਇੰਜੈਕਸ਼ਨ ਸਿਰਫ ਸਿਖਿਅਤ ਸਿਹਤ ਕਰਮਚਾਰੀ ਦੇ ਦੁਆਰਾ ਹੀ ਲਗਾਉਣਾ ਚਾਹੀਦਾ ਹੈ। ਜਦੋਂ ਹਰ ਬੱਚਾ ਜਾਂ ਬਾਲਗ ਟੀਕਾਕਰਣ ਕਰਵਾ ਰਹੇ ਹੋਣ ਤਾਂ ਹਰੇਕ ਦੇ ਲਈ ਅਲੱਗ ਸੂਈ ਹੋਣਾ ਜ਼ਰੂਰੀ ਹੈ।

ਕਿਸੇ ਦੀ ਵੀ ਸੂਈ ਵਰਤੋਂ ਵਿੱਚ ਲਿਆਉਣਾ, ਚਾਹੇ ਉਹ ਪਰਿਵਾਰ ਵਾਲੇ ਹੀ ਕਿਉਂ ਨਾ ਹੋਣ, ਐੱਚ.ਆਈ.ਵੀ. ਜਾਂ ਹੋਰ ਕੋਈ ਘਾਤਕ ਸੰਕਰਮਣਸ਼ੀਲ ਬਿਮਾਰੀ ਨੂੰ ਫੈਲਣ ਦਾ ਮੌਕਾ ਦੇਣਾ ਹੈ। ਕਿਸੇ ਨੂੰ ਵੀ ਦੂਜੇ ਵਿਅਕਤੀ ਦੇ ਲਈ ਵਰਤੀ ਸੂਈ ਅਤੇ ਸਿਰਿੰਜ ਵਰਤੋਂ ਵਿੱਚ ਨਹੀਂ ਲਿਆਉਣੀ ਚਾਹੀਦੀ।ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਸਿਹਤ ਕਰਮਚਾਰੀ ਨੂੰ ਹਰੇਕ ਦੇ ਲਈ ਅਲੱਗ ਸੂਈ ਲੈਣ ਨੂੰ ਕਹੋ।

ਅਨਸਟੇਰੇਲਾਈਜ਼ਡ ਵਸਤੂ ਨਾਲ ਚਾਹੇ ਉਹ ਰੇਜਰ ਜਾਂ ਚਾਕੂ ਹੀ ਕਿਉਂ ਨਾ ਹੋਵੇ, ਐੱਚ.ਆਈ.ਵੀ. ਫੈਲਾ ਸਕਦਾ ਹੈ। ਪਰਿਵਾਰ ਦੇ ਹਰ ਵਿਅਕਤੀ ਦੇ ਲਈ ਕੱਟਣ ਦਾ ਸਾਧਨ ਸਟੇਰੇਲਾਈਜ਼ਡ ਹੋਣਾ ਜ਼ਰੂਰੀ ਹੈ, ਜਿਵੇਂ ਬਲੀਚਿੰਗ ਪਾਊਡਰ ਵਿੱਚ ਧੋਣਾ ਜਾਂ ਉੱਬਲਦੇ ਹੋਏ ਪਾਣੀ ਨਾਲ ਉਸ ਨੂੰ ਧੋਣਾ।

ਨਵਜਾਤ ਸ਼ਿਸ਼ੂ ਦਾ ਨਾੜੂ ਕੱਟਣ ਦੇ ਲਈ ਵਰਤੋਂ ਵਿੱਚ ਲਿਆਂਦਾ ਜਾਣ ਵਾਲਾ ਸਾਧਨ ਸਟੇਰੇਲਾਈਜ਼ਡ ਹੋਣਾ ਜ਼ਰੂਰੀ ਹੈ। ਜਣੇਪੇ ਦੇ ਸਮੇਂ ਪਲੇਸੇਂਟਾ ਜਾਂ ਖੂਨ ਵਰਗੀਆਂ ਵਸਤੂਆਂ ਨੂੰ ਛੂੰਹਦੇ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਸੁਰੱਖਿਆਤਮਕ ਦਸਤਾਨੇ (ਲੇਟੇਕਸ) ਜੇਕਰ ਉਪਲਬਧ ਹੋਣ ਤਾਂ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ।

ਦੰਦਾਂ ਦੇ ਇਲਾਜ ਦੇ ਲਈ, ਟੈਟੂ ਦੇ ਲਈ, ਫੇਸ਼ੀਅਲ ਮਾਰਕਿੰਗ ਦੇ ਲਈ, ਕੰਨ ਵਿੰਨ੍ਹਣ ਦੇ ਲਈ, ਅਤੇ ਐਕਿਊਪੰਕਚਰ ਦੇ ਲਈ ਵਰਤੋਂ ਵਿੱਚ ਲਿਆਂਦਾ ਜਾਣ ਵਾਲਾ ਸਾਧਨ ਸਟੇਰੇਲਾਈਜ਼ਡ ਹੋਣਾ ਜ਼ਰੂਰੀ ਹੈ। ਜੋ ਵਿਅਕਤੀ ਇਹ ਕੰਮ ਕਰ ਰਿਹਾ ਹੈ ਉਸ ਨੂੰ ਇਸ ਕੰਮ ਦੇ ਦੌਰਾਨ ਖੂਨ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ ਹੈ, ਉਹ ਇਸ ਗੱਲ ਦਾ ਖਾਸ ਧਿਆਨ ਰੱਖੇ।

ਐੱਚ.ਆਈ.ਵੀ./ਏਡਜ਼ ਮੁੱਖ ਸੰਦੇਸ਼-9

ਜੋ ਲੋਕ ਯੌਨ ਜਨਿਤ ਸੰਕਰਮਣ ਨਾਲ ਪੀੜਤ ਹਨ, ਉਨ੍ਹਾਂ ਨੂੰ ਐੱਚ.ਆਈ.ਵੀ. ਹੋਣ ਦਾ ਜਾਂ ਉਨ੍ਹਾਂ ਦੇ ਦੁਆਰਾ ਫੈਲਣ ਦਾ ਜ਼ਿਆਦਾ ਖਤਰਾ ਹੈ। ਯੌਨ ਜਨਿਤ ਸੰਕਰਮਣ ਨਾਲ ਗ੍ਰਸਤ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਯੋਗ ਦਵਾਈਆਂ ਲੈਣ ਜਾਂ ਸੁਰੱਖਿਅਤ ਯੌਨ ਸੰਬੰਧ ਸਥਾਪਿਤ ਕਰਨ।

ਯੌਨ ਜਨਿਤ ਸੰਕਰਮਣ, ਉਹ ਸੰਕਰਮਣ ਹਨ ਜੋ ਸਰੀਰਕ ਸੰਪਰਕ ਦੇ ਕਾਰਨ ਅਤੇ ਸਰੀਰ ਦੇ ਦ੍ਰਵ ਪਦਾਰਥਾਂ ਦੇ ਅਦਲਾ-ਬਦਲੀ ਤੋਂ (ਵੀਰਜ, ਯੋਨੀ-ਮਾਰਗ ਦ੍ਰਵ ਜਾਂ ਖੂਨ) ਜਾਂ ਜਣਨ ਅੰਗਾਂ ਦੀ ਚਮੜੀ ਦੇ ਸੰਪਰਕ ਤੋਂ (ਖਾਸ ਤੌਰ ‘ਤੇ ਉਸ ਜਗ੍ਹਾ ਉੱਤੇ ਫੋੜੇ ਕਿਸੇ ਤਰ੍ਹਾਂ ਜ਼ਖਮ ਜਾਂ ਹੋਰ ਕੋਈ ਨਿਸ਼ਾਨ ਜੋ ਯੌਨ ਜਨਿਤ ਸੰਕਰਮਣ ਦੇ ਕਾਰਨ ਹੁੰਦੇ ਹਨ) ਤੋਂ ਫੈਲਦੇ ਹਨ।

ਯੌਨ ਜਨਿਤ ਸੰਕਰਮਣ ਗੰਭੀਰ ਕਿਸਮ ਦੇ ਸਰੀਰਕ ਨੁਕਸਾਨ ਪਹੁੰਚਾਉਂਦੇ ਹਨ।

ਕੋਈ ਵੀ ਯੌਨ ਜਨਿਤ ਸੰਕਰਮਣ ਜਿਵੇਂ ਗਨੋਰੀਆ ਜਾਂ ਸਿਫਲਿਸ, ਐੱਚ.ਆਈ.ਵੀ. ਦੇ ਫੈਲਣ ਦਾ ਕਾਰਨ ਬਣ ਸਕਦਾ ਹੈ। ਯੌਨ ਜਨਿਤ ਸੰਕਰਮਣ ਨਾਲ ਗ੍ਰਸਤ ਵਿਅਕਤੀ ਜੇਕਰ ਕਿਸੇ ਐੱਚ.ਆਈ.ਵੀ. ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਸੈਕਸ ਸੰਬੰਧ ਸਥਾਪਤ ਕਰਦੇ ਹਨ ਤਾਂ ਉਨ੍ਹਾਂ ਵਿੱਚ ਐੱਚ.ਆਈ.ਵੀ. ਦੇ ਸੰਕਰਮਣ ਦਾ ਖਤਰਾ 5 ਤੋਂ 10 ਗੁਣਾਂ ਵੱਧ ਹੁੰਦਾ ਹੈ।

  • ਸੰਭੋਗ ਦੌਰਾਨ- ਜਿਵੇਂ ਵੇਜਾਇਨਲ, ਗੁਦਾ ਜਾਂ ਮੁਖ-ਮੈਥੁਨ ਦੇ ਸਮੇਂ ਲੇਟੇਕਸ ਕੰਡੋਮ ਦੀ ਸਹੀ ਅਤੇ ਲਗਾਤਾਰ ਵਰਤੋਂ ਯੌਨ ਜਨਿਤ ਸੰਕਰਮਣ ਨੂੰ ਬਹੁਤ ਹੱਦ ਤੱਕ ਘੱਟ ਕਰ ਦਿੰਦਾ ਹੈ, ਜਿਨ੍ਹਾਂ ਵਿੱਚ ਐੱਚ.ਆਈ.ਵੀ. ਵੀ ਸ਼ਾਮਿਲ ਹੈ।
  • ਜਿਨ੍ਹਾਂ ਲੋਕਾਂ ਦੇ ਯੌਨ ਜਨਿਤ ਸੰਕਰਮਣ ਨਾਲ ਗ੍ਰਸਤ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਨੂੰ ਸਿਹਤ ਕਰਮਚਾਰੀ ਤੋਂ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਯੌਨ ਕਿਰਿਆ ਕੁਝ ਦਿਨਾਂ ਦੇ ਲਈ ਰੋਕ ਦੇਣੀ ਚਾਹੀਦੀ ਹੈ ਜਾਂ ਉਹ ਸੁਰੱਖਿਅਤ ਯੌਨ ਸੰਬੰਧ ਸਥਾਪਿਤ ਕਰਨ (ਨਾਨਪੇਨੀਟ੍ਰੇਟਿਵ ਸੈਕਸ ਜਾਂ ਕੰਡੋਮ ਦੇ ਨਾਲ ਸੈਕਸ)। ਯੌਨ ਜਨਿਤ ਸੰਕਰਮਣ ਨਾਲ ਗ੍ਰਸਤ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਹਿਯੋਗੀ ਨੂੰ ਉਸ ਦੇ ਬਾਰੇ ਦੱਸ ਦੇਣ। ਜੇ ਦੋਵੇਂ ਹੀ ਸਹਿਯੋਗੀਆਂ ਦਾ ਯੌਨ ਜਨਿਤ ਸੰਕਰਮਣ ਦੇ ਲਈ ਇਲਾਜ ਨਹੀਂ ਕੀਤਾ ਗਿਆ ਤਾਂ ਉਹ ਦੋਵੇਂ ਹੀ ਇਕ ਦੂਜੇ ਨੂੰ ਯੌਨ ਜਨਿਤ ਸੰਕਰਮਣ ਦਿੰਦੇ ਰਹਿਣਗੇ। ਜ਼ਿਆਦਾਤਰ ਯੌਨ ਜਨਿਤ ਸੰਕਰਮਣ ਦਾ ਇਲਾਜ ਸੰਭਵ ਹੈ।
  • ਯੌਨ ਜਨਿਤ ਸੰਕਰਮਣ ਗ੍ਰਸਤ ਪੁਰਖ ਨੂੰ ਮੂਤਰ ਤਿਆਗ ਕਰਦੇ ਸਮੇਂ ਦਰਦ ਜਾਂ ਬੇਚੈਨੀ ਹੋ ਸਕਦੀ ਹੈ। ਉਸ ਦੇ ਜਣਨ ਅੰਗ ਤੋਂ ਦ੍ਰਵ ਪਦਾਰਥ ਨਿਕਲ ਸਕਦਾ ਹੈ, ਫੋੜੇ, ਖੁਰਕ ਦੇ ਨਿਸ਼ਾਨ, ਛਾਲੇ ਜਾਂ ਸਕ੍ਰੈਚ ਜਿਹੇ ਨਿਸ਼ਾਨ ਹੋ ਸਕਦੇ ਹਨ। ਔਰਤਾਂ ਵਿੱਚ ਯੌਨ ਜਨਿਤ ਸੰਕਰਮਣ ਗ੍ਰਸਤ ਹੋਣ ਤੇ ਯੋਨੀ ਮਾਰਗ ਵਿੱਚੋਂ ਇੱਕ ਤਰਲ ਪਦਾਰਥ ਨਿਕਲਦਾ ਹੈ, ਜਿਸ ਵਿੱਚ ਅਜੀਬ ਬਦਬੋ ਹੁੰਦੀ ਹੈ। ਜਣਨ ਅੰਗਾਂ ਦੇ ਕੋਲ ਖੁਰਕ, ਰੇਸ਼ੇਜ, ਜਾਂ ਯੋਨੀ-ਮਾਰਗ ਤੋਂ ਅਚਾਨਕ ਖੂਨ ਦਾ ਰਿਸਾਅ ਹੋਣਾ ਜਾਂ ਸੰਭੋਗ ਦੇ ਦੌਰਾਨ ਖੂਨ ਦਾ ਰਿਸਾਅ ਹੋਣਾ, ਇਹ ਲੱਛਣ ਦਿਖਾਈ ਦਿੰਦੇ ਹਨ। ਜ਼ਿਆਦਾ ਗੰਭੀਰ ਸੰਕ੍ਰਮਣਾਂ ਵਿੱਚ ਬੁਖਾਰ, ਢਿੱਡ ਵਿੱਚ ਦਰਦ, ਅਤੇ ਬਾਂਝਪਨ ਦਿਖਾਈ ਦਿੰਦੇ ਹਨ। ਫਿਰ ਵੀ, ਬਹੁਤ ਸਾਰੇ ਯੌਨ ਜਨਿਤ ਸੰਕਰਮਣ ਔਰਤਾਂ ਵਿੱਚ ਕੋਈ ਵੀ ਲੱਛਣ ਨਹੀਂ ਦਿਖਾਉਂਦੇ ਹਨ ਅਤੇ ਕਈ ਪੁਰਸ਼ਾਂ ਵਿੱਚ ਵੀ ਯੌਨ ਜਨਿਤ ਸੰਕਰਮਣ ਦੇ ਕੋਈ ਲੱਛਣ ਨਹੀਂ ਦਿੱਸਦੇ ਹਨ। ਨਾਲ ਹੀ, ਜਣਨ ਅੰਗਾਂ ਦੇ ਆਸ-ਪਾਸ ਦੀ ਕੋਈ ਵੀ ਤਕਲੀਫ਼ ਨਹੀਂ ਹੁੰਦੀ ਹੈ। ਕੁਝ ਸੰਕਰਮਣ ਅਜਿਹੇ ਹਨ, ਜੋ ਸਰੀਰਕ ਸੰਬੰਧ ਸਥਾਪਿਤ ਕਰਨ ਦੇ ਦੌਰਾਨ ਨਹੀਂ ਫੈਲਦੇ ਹਨ ਤੇ ਜਣਨ ਅੰਗਾਂ ਦੇ ਖੇਤਰ ਵਿੱਚ ਬਹੁਤ ਸਾਰੀ ਤਕਲੀਫ ਪਹੁੰਚਾਉਂਦੇ ਹਨ।

ਯੌਨ ਜਨਿਤ ਸੰਕਰਮਣ ਨੂੰ ਜਾਣਨ ਦਾ ਪਰੰਪਰਾਗਤ ਤਰੀਕਾ ਪ੍ਰਯੋਗਸ਼ਾਲਾ ਪਰੀਖਣਾਂ ਨਾਲ ਹੁੰਦਾ ਹੈ, ਫਿਰ ਵੀ, ਇਹ ਜਾਂਚ ਕਦੀ-ਕਦੀ ਬਹੁਤ ਹੀ ਮਹਿੰਗੀ ਜਾਂ ਮੌਜੂਦ ਨਹੀਂ ਹੁੰਦੀ ਹੈ।

1990 ਤੋਂ ਵਿਸ਼ਵ ਸਿਹਤ ਸੰਗਠਨ ਨੇ ਯੌਨ ਜਨਿਤ ਸੰਕਰਮਣ ਨਾਲ ਗ੍ਰਸਤ ਲੋਕਾਂ ਵਿੱਚ ਉਸ ਦੀ ‘ਸਿੰਡ੍ਰੋਮਿਕ ਮੈਨੇਜਮੈਂਟ ‘ਕਰਨ ਦੀ ਸਿਫਾਰਿਸ਼ ਕੀਤੀ ਹੈ। ਸਿੰਡ੍ਰੋਮਿਕ ਮੈਨੇਜਮੈਂਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:

  • ਕਲਿਨਿਕਲ ਸਿੰਡਰੋਮ ਰਾਹੀਂ ਉਤਪਾਦਿਤ ਮੁੱਖ ਰੋਗਾਣੂਆਂ ਦਾ ਵਰਗੀਕਰਣ
  • ਕਿਸੇ ਵਿਸ਼ੇਸ਼ ਸਿੰਡਰੋਮ ਦਾ ਪ੍ਰਬੰਧ ਕਰਨ ਦੇ ਲਈ ਇਸ ਵਰਗੀਕਰਣ ਤੋਂ ਕੱਢੇ ਹੋਏ ਫਲੋ ਚਾਰਟ ਦੀ ਵਰਤੋਂ
  • ਸਿੰਡਰੋਮ ਦੇ ਸਾਰੇ ਮਹੱਤਵਪੂਰਣ ਕਾਰਨਾਂ ਦੇ ਲਈ ਇਲਾਜ
  • ਸੈਕਸ ਸਹਿਯੋਗੀਆਂ ਨੂੰ ਸੂਚਿਤ ਕਰਨਾ ਅਤੇ ਇਲਾਜ
  • ਕੋਈ ਮਹਿੰਗੀ ਪ੍ਰਯੋਗਸ਼ਾਲਾ ਪ੍ਰਣਾਲੀ ਨਹੀਂ

ਫਲੋ ਚਾਰਟ ਦੀ ਵਰਤੋਂ ਕਰਨ ਨਾਲ ਸਿੰਡ੍ਰੋਮਿਕ ਦ੍ਰਿਸ਼ਟੀਕੋਣ ਤੁਰੰਤ ਪਹੁੰਚ ਅਤੇ ਮੁੱਲ-ਪ੍ਰਭਾਵਿਤ ਅਤੇ ਵਧੀਆ ਇਲਾਜ ਦਿੰਦਾ ਹੈ।

ਸਰੋਤ :ਯੂਨੀਸੈਫ

3.2962962963
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top