ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੋਲਰ ਪੈਸਿਵ ਕੰਪਲੈਕਸ

ਪੰਜਾਬ ਊਰਜਾ ਵਿਕਾਸ ਏਜੰਸੀ, ਚੰਡੀਗਡ਼ ਦੀ ਸਟੇਟ ਨੋਡਲ ਏਜੰਸੀ ਹੈ ਜੋ ਕਿ ਪੰਜਾਬ ਰਾਜ ਵਿਖੇ ਨਵੀ ਅਤੇ ਨਵੀਨੀਕਰਣਯੋਗ ਊਰਜਾ ਅਤੇ ਗੈਰ-ਪਰੰਪਰਾਗਤ ਊਰਜਾ ਦੇ ਵਿਕਾਸ ਦੀ ਜਿੰਮੇਵਾਰੀ ਨਿਭਾਉਦੀ ਹੈ।

ਨਿਚਲੇ ਹਿਮਾਲਿਆ ਤੇ ਸਥਿਤ ਚੰਡੀਗਡ਼, ਲੀ ਕਾਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤਾ ਆਧੁਨਿਕ ਅਤੇ ਯੋਜਨਾਬੱਧ ਸ਼ਹਿਰ ਹੈ, ਜੋ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ। ਪੰਜਾਬ ਊਰਜਾ ਵਿਕਾਸ ਏਜੰਸੀ, ਚੰਡੀਗਡ਼ ਦੀ ਸਟੇਟ ਨੋਡਲ ਏਜੰਸੀ ਹੈ ਜੋ ਕਿ ਪੰਜਾਬ ਰਾਜ ਵਿਖੇ ਨਵੀ ਅਤੇ ਨਵੀਨੀਕਰਣਯੋਗ ਊਰਜਾ ਅਤੇ ਗੈਰ-ਪਰੰਪਰਾਗਤ ਊਰਜਾ ਦੇ ਵਿਕਾਸ ਦੀ ਜਿੰਮੇਵਾਰੀ ਨਿਭਾਉਦੀ ਹੈ। ਪੇਡਾ - ਸੋਲਰ ਪੈਸਿਵ ਕੰਪਲੈਕਸ,ਚੰਡੀਗਡ਼, ਊਰਜਾ ਨਿਪੁੰਨ ਸੋਲਰ ਇਮਾਰਤ ਦਾ ਅਨੋਖਾ ਅਤੇ ਸਫਲ ਮਾਡਲ ਹੈ ਜੋ ਕਿ ਨਵੀ ਅਤੇ ਨਵੀਨੀਕਰਣਯੋਗ ਊਰਜਾ ਮੰਤ੍ਰਾਲਿਆ, ਭਾਰਤ ਸਰਕਾਰ ਅਤੇ ਵਿਗਿਆਨ, ਤਕਨੀਕੀ,ਵਾਤਾਵਰਣ ਅਤੇ ਗੈਰ-ਪਰੰਪਰਾਗਤ ਊਰਜਾ ਵਿਭਾਗ, ਪੰਜਾਬ ਸਰਕਾਰ ਦੀ ਆਂਸ਼ਿਕ ਵਿੱਤੀ ਸਹਾਇਤਾ ਨਾਲ ਸੋਲਰ ਪੈਸਿਵ ਉਸਾਰੀ ਤੇ ਤਿਆਰ ਕੀਤਾ ਗਿਆ ਹੈ। ਇਸ ਪਲਾਟ ਨੂੰ ੧ ਅਤੇ ੨, ਸੈਕਟਰ ੩੩ - ਡੀ, ਚੰਡੀਗਡ, ਵਿਖੇ ਚੰਡੀਗਡ਼ ਪ੍ਰਸ਼ਾਸਨ ਦੁਆਰਾ ਪ੍ਰਦਾਨ ਕੀਤੇ ਗਏ, ੨੩,੨੦੦ ਵਰਗ ਫੁੱਟ ਦੀ ਬੇਸਮੈਂਟ ਸਮੇਤ 68224 ਵਰਗ ਫੁੱਟ ਦੇ ਕੁੱਲ ਖੇਤਰ ਵਾਲੇ ੧.੪੯ (੨੬੮ ਫੀਟ× ੨੪੩ ਫੀਟ) ਏਕਡ਼ ਦੇ ਪਲਾਟ ਵਿਚ ਸਥਾਪਿਤ ਕੀਤਾ ਗਿਆ ਹੈ। ਦਫਤਰੀ ਇਮਾਰਤ ਵਿਚ ਪਰੰਪਰਾਗਤ ਰੋਸ਼ਨੀ ਦੇ ਲੋਡ ਨੂੰ ਘਟਾਉਣਾ, ਕੁਦਰਤੀ ਹਵਾ ਲਈ ਕੁਸ਼ਲ ਥਾਂ, ਬਿਜਲੀ ਵਾੱਲਟ, ਸੋਲਰ ਚਿਮਨੀ ਨਾਲ ਹਵਾਦਾਰ ਟਾਵਰ, ਬੀ.ਆਈ.ਪੀ.ਵੀ, ਪਾਣੀ ਦੀਆ ਵਸਤਾਂ, ਬਾਗਬਾਨੀ ਦੀ ਖੂਬਸੂਰਤ ਝਲਕੀਆ ਅਤੇ ਊਰਜਾ ਬਚਾਵ ਕਿਰਿਆਵਾ ਦੇ ਨਾਲ ਇਹ ਸੋਲਰ ਇਮਾਰਤ ਲਈ ਵਿਸ਼ਸ਼ਟਤਾ ਦਾ ਕੇੰਦਰ ਹੈ।

ਪੇਡਾ - ਸੋਲਰ ਪੈਸਿਵ ਕੰਪਲੈਕਸ ਗੈਰ-ਘਰੇਲੂ ਇਮਾਰਤਾ ਜਿਵੇ ਕਿ ਦਫਤਰ, ਸਿੱਖਿਅਕ ਸੰਸਥਾਵਾ ਅਤੇ ਫੈਕਟਰੀਆ ਵਿਚ ਊਰਜਾ ਨਿਪੁੰਨਤਾ ਦੇ ਸੰਚਾਲਨ ਦੀ ਸ਼ੁਰੂਆਤ ਦਾ ਭਵਿੱਖ-ਵਕਤਾ ਹੈ।

ਓਰਿਅਨਟੇਸ਼ਨ : ਸੋਲਰ ਪੈਸਿਵ ਕੰਪਲੈਕਸ ਨੂੰ ਸੋਲਰ ਜਿਉਮੈਟਰੀ ਦੇ ਅਨੁਕੂਲ ਵਿਕਸਿਤ ਕੀਤਾ ਗਿਆ ਹੈ, ਯਾਨਿ ਕਿ ਠੰਡੇ ਸਮੇ 'ਚ ਘੱਟ ਊਰਜਾ ਪ੍ਰਾਪਤੀ। ਇਮਾਰਤ ਦੀ ਛੱਤ ਬਾਹਰ ਵਿਆਪਕ ਮੋਸਮੀ ਹਾਲਾਤ ਨੂੰ ਕਮਜੋਰ ਕਰਦੀ ਹੈ ਅਤੇ ਹਵਾ ਦੀ ਕਾਫੀ ਮਾਤ੍ਰਾ ਨੂੰ, ਮੋਸਮ ਦੇ ਬਦਲਾਵ ਦੇ ਹਿਸਾਬ ਨਾਲ, ਸੂਰਜ ਦੇ ਪ੍ਰਕਾਸ਼ ਨੂੰ ਨਿਯੰਤਰਿਤ ਕਰਕੇ, ਪ੍ਰਾਕਿਰਤਿਕ ਤੋਰ ਤੇ ਅਨੁਕੂਲਿਤ ਕੀਤਾ ਜਾਦਾ ਹੈ।

ਸੋਲਰ ਪਾਵਰ ਪਲਾਂਟ : ਇਮਾਰਤ ਨਾਲ ਜੁਡ਼ਿਆ ੨੫ ਕਿਲੋਵਾਟ ਪ੍ਰਤੀ ਘੰਟੇ ਵਾਲਾ ਸੋਲਰ ਫੋਟੋਵੋਲਟੇਇਕ ਪਾਵਰ ਪਲਾਂਟ ਕੰਪਲੈਕਸ ਵਿਖੇ ਬਿਜਲੀ ਦੀ ਬੁਨਿਆਦੀ ਲੋਡ਼ਾ ਨੂੰ ਪੂਰਾ ਕਰਨ ਲਈ ਸਥਾਪਿਤ ਕੀਤਾ ਗਿਆ ਹੈ।

 

 


ਕੇੰਦਰੀ ਵੇਹਡ਼ੇ 'ਤੇ ਬੇਜੋਡ਼ ਬਨਾਵਟ ਦੀ ਛੱਤ : ਮੁੱਖ ਪ੍ਰਵੇਸ਼ ਦਵਾਰ, ਰਿਸੈਪਸ਼ਨ, ਜਲ ਵਸਤੂਆਂ, ਕੈਫੇਟੇਰੀਆ ਅਤੇ ਵਿਜ਼ੀਟਰ ਦੇ ਬੈਠਣ ਦੀ ਜਗਾ ਵਾਲੇ ਕੰਪਲੈਕਸ ਦੇ ਕੇੰਦਰੀ ਵਿਹਡ਼ੇ ਨੂੰ, ਸੂਰਜ ਦੀ ਰੋਸ਼ਨੀ ਨੂੰ ਬਿਨਾ ਗਰਮੀ ਅਤੇ ਚਮਕ ਦੇ ਅੰਦਰ ਲਿਆਉਣ ਲਈ ਸ਼ੀਸ਼ੇ ਤੋ ਸ਼ੀਸ਼ੇ ਦੇ ਸੋਲਰ ਪੈਨਲਾਂ ਸਮੇਤ ਹਾਈਪਰਬੌਲਿਕ ਬਨਾਵਟ ਦੀ ਛੱਤ ਨਾਲ ਬਣਾਇਆ ਗਿਆ ਹੈ।ਪਾਣੀ ਵਾਲੀ ਵਸਤਾਂ : ਸਾਰੇ ਕੰਮਪਲੈਕਸ ਨੂੰ ਗਰਮ ਅਤੇ ਖੁਸ਼ਕ ਸਮੇ ਵਿਚ ਠੰਡਾ ਰਖਣ ਲਈ ਕੰਪਲੈਕਸ ਦੇ ਕੇੰਦਰੀ ਵੇਹਡ਼ੇ ਵਿਚ ਪਾਣੀ ਦੇ ਫਵਾਰੇ ਅਤੇ ਝਰਨੇ ਲਗਾਏ ਗਏ ਹਨ।

 

 

ਡਾਟਦਾਰ ਛੱਤ : ਦੱਖਣ ਵਿਚ ਲੰਬ ਰੂਪ ਵਿਚ ਕਾਟ ਨੂੰ ਹਲਕੇ ਡਾਟਦਾਰ ਅਤੇ ਕੁਦਰਤੀ ਨਿਕਾਸੀ ਵਾਲੇ ਸੋਲਰ ਸੰਚਾਲਕਾ ਨਾਲ ਗੁਬੰਦ ਦੇ ਆਕਾਰ ਵਿਚ, ਸੂਰਜ ਦੀ ਰੋਸ਼ਨੀ ਦੇ ਪ੍ਰਵੇਸ਼ ਨੂੰ ਬਿਨਾ ਗਰਮੀ ਅਤੇ ਚੋੰਧ ਦੇ, ਲਈ ਜੋਡ਼ਿਆ ਗਿਆ ਹੈ।

 

 

 

ਕੈਵਿਟੀ ਦੀਵਾਰਾਂ: ਕੰਮਪਲੈਕਸ ਇਸ ਦੀਆ ਆਪਸ ਵਿਚ ੨" ਦੀ ਵਿਰਲ ਵਾਲੀਆ, ਦੋਹਰੀ ਪਰਤ ਦੀਆ ਬਾਹਰੀ ਦੀਵਾਰਾ ਨਾਲ ਬਣਿਆ ਹੋਇਆ ਆਵਰਣ ਹੈ।

ਅਨੋਖੀ ਫਲੋਟਿੰਗ ਸਲੈਬ ਪ੍ਰਣਾਲੀ : ਫਲੋਟਿੰਗ ਅਤੇ ਢੱਕੀ ਹੋਈ ਸਲੈਬ ਪ੍ਰਣਾਲੀ ਵਿਚਕਾਰੋ ਵਿਨੰਣਯੋਗ ਸਿੱਧੇ ਕਾਟਾ ਦੇ ਨਾਲ ਕੁਦਰਤੀ ਹਵਾ ਖੁੱਲੀ ਅਤੇ ਤੇਜ ਗਤਿ ਨਾਲ ਪ੍ਰਵਾਹਿਤ ਕਰਦੀ ਹੈ, ਜਿਸ ਕਰਕੇ ਦਮ-ਘੋਟੂ ਪ੍ਰਭਾਵ ਘੱਟ ਹੁੰਦਾ ਹੈ।


ਬਾਗਬਾਨੀ ਦਾ ਭੂ-ਦ੍ਰਿਸ਼ : ਈਮਾਰਤ ਦੀ ਅੰਦਰਲੀ ਅਤੇ ਬਾਹਰਲੀ ਸੀਮਾ ਦੀਵਾਰ ਦੇ ਆਲੇ-ਦੁਆਲੇ ਦੀ ਜਗਿਹ ਅਤੇ ਦੱਖਣ ਵੱਲ ਦੇ ਵੱਡੇ ਬਗੀਚੇ ਨੂੰ ਰੁੱਖਾਂ, ਝਾਡ਼ੀਆ ਅਤੇ ਘਾਹ ਨਾਲ ਸਜਾਇਆ ਗਿਆ ਹੈ। ਸੀਮਾ ਦੀਵਾਰ ਨਾਲ ਲਗਦੇ ਵੱਡੇ ਰੁੱਖ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਘਟਾਉਣ ਲਈ ਪਰਦਿਆ ਅਤੇ ਠੰਡੀ ਹਵਾ ਦੇ ਪ੍ਰਵੇਸ਼ ਲਈ ਫੀਲਟਰ ਦਾ ਕੰਮ ਕਰਦੇ ਹਨ।

ਸੋਲਰ ਚਿਮਨੀ ਨਾਲ ਜੁਡ਼ਿਆ ਹੋਇਆ ਵਿੰਡ ਟਾਵਰ : ਵਿਗਿਆਨਕ ਸਿੱਧੀ ਤੇ ਅਸਿੱਧੀ ਠੰਡਕ ਅਤੇ ਵਰਤੀ ਗਈ ਹਵਾ ਦੇ ਵਿਗਿਆਨਕ ਪ੍ਰਾਰੂਪ ਲਈ ਗੁੰਬਦ ਦੇ ਆਕਾਰ ਦੇ ਢਾਂਚੇ ਉੱਤੇ ਸੋਲਰ ਚਿਮਨੀ ਨਾਲ ਜੁਡ਼ੇ ਹੋਏ ਵਿੰਡ ਟਾਵਰ ਨੂੰ ਕੇੰਦਰ ਵਿਖੇ ਰਖਿਆ ਗਿਆ ਹੈ।

ਇੰਨਸੂਲੇਟਿਡ ਰੂਫਿੰਗ : ਸਾਰੀਆ ਛੱਤਾ ਨੂੰ ਗਰਮੀ ਤੋ ਬਚਾਉਣ ਲਈ ਦੋਹਰੀ ਇਨਸੂਲੇਸ਼ਨ ਪ੍ਰਣਾਲੀ ਨਾਲ ਤਿਆਰ ਕੀਤਾ ਗਿਆ ਹੈ।

ਆਡੀਟੋਰੀਅਮ : ਇਕ ਅਨੋਖਾ ਆਡੀਟੋਰਿਯਮ ਗਰਮੀ ਦੇ ਪ੍ਰਵੇਸ਼ ਨੂੰ ਨਿਯੰਤਰਿਤ ਕਰਨ ਲਈ ਵਿਗਿਆਨਕ ਤੋਰ ਤੇ ਤਿਆਰ ਕੀਤਾ ਗਿਆ ਹੈ, ਮੁੱਖ ਇਮਾਰਤ ਦੀ ਛਾਂ ਹੇਠਾ ਉੱਤਰ ਦਿਸ਼ਾ ਵਿਖੇ ਰੋਸ਼ਨੀ ਅਤੇ ਆਵਾਜ਼ ਦਾ ਵਿਭਾਜਨ ਰਖਿਆ ਗਿਆ ਹੈ।

 

ਵੱਡਾ ਪ੍ਰਦਰਸ਼ਨੀ ਕੇੰਦਰ: ਕੰਪਲੈਕਸ ਕੋਲ ਨਵੀਨੀਕਰਣਯੋਗ ਅਤੇ ਗੈਰ-ਪਰੰਪਰਾਗਤ ਊਰਜਾ ਸਾਧਨਾ/ਉਪਕਰਣਾ ਨੂੰ ਪ੍ਰਦਰਸ਼ਿਤ ਕਰਨ ਲਈ ਖਾਸਤੋਰ ਤੇ ਤਿਆਰ ਕੀਤਾ ਪ੍ਰਦਰਸ਼ਨੀ ਕੇੰਦਰ ਹੈ।

 

 

 

ਕੰਮ ਕਰਨ ਦੀ ਖਾਸ ਥਾਂ: ਕਰਮੀਆ ਲਈ ਕੁਦਰਤੀ ਰੋਸ਼ਨੀ ਅਤੇ ਹਵਾ ਨਾਲ ਭਰਪੂਰ ਆਰਾਮਦਾਇਕ ਮਾਹੋਲ ਅਤੇ ਲੋਡ਼ੀਦੀ ਵਸਤੁਆ ਨਾਲ ਲੈਸ, ਵਿਗਿਆਨਕ ਤਰੀਕੇ ਨਾਲ ਤਿਆਰ ਕੀਤੀ ਗਈ ਕੰਮ ਕਰਨ ਦੀ ਥਾਂ ਬਣਾਈ ਗਈ ਹੈ।

ਉਦੇਸ਼ ਅਤੇ ਮਨੋਰਥ

 • ਸੋਲਰ ਪੈਸਿਵ ਆਰਕੀਟੇਕਚਰ ਮਤ ਨੂੰ ਸਿੱਧ ਕਰਨਾ।
 • ਮਤ ਦੇ ਪ੍ਰਤੀਰੂਪ ਲਈ ਆਰਕੀਟੇਕਟਾ, ਇੰਜਨਿਅਰਾ ਅਤੇ ਬਿਲਡਰਾ ਨੂੰ ਸਿੱਖਿਆ ਦੇਣੀ।
 • ਸਾਧਾਰਣ ਜਨਤਾ, ਸਕੂਲਾ ਅਤੇ ਕਾਲਜਾ ਦੇ ਅਧਿਆਪਕਾ ਅਤੇ ਵਿਦਿਆਰਥੀਆ ਦਰਮਿਆਨ ਜਾਗਰੂਕਤਾ ਪੈਦਾ ਕਰਨੀ।
 • ਆਰਕੀਟੇਕਚਰ/ਇੰਜੀਨਿਅਰਿੰਗ ਦੇ ਖੇਤਰ ਵਿਖੇ ਪ੍ਰੋਫੈਸ਼ਨਲ ਸੰਸਥਾਵਾ ਦੇ ਸਿੱਖਿਅਕ ਦੌਰੇ ਲਈ ਇਕ ਸੈਰ ਸਪਾਟਾ ਜਗਹਿ।
 • ਸੋਲਰ ਸਾਧਨਾ/ਉਪਕਰਣਾ ਦੀ ਵਰਤੋ ਨੂੰ ਪ੍ਰਦਰਸ਼ਿਤ ਕਰਨਾ।

ਲਾਭ:

 • ਪ੍ਰਕਾਸ਼ ਖਪਤ ਵਿਚ 90% ਕਮੀ।
 • ਵਿਆਪਕ ਊਰਜਾ ਖਪਤ ਵਿਚ 50% ਦੀ ਬਚਤ।
 • ਦੋਹਰੇ ਖਰਚੇ ਵਿਚ ਮਹੱਤਵਪੁਰਨ ਕਮੀ।
 • ਸਾਫ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ।
 • ਜਿਆਦਾ ਉਤਪਾਦਨ।

ਕੀ ਤੁਸੀ ਸੋਲਰ ਇਮਾਰਤ ਬਨਾਉਣਾ ਚਾਹੁੰਦੇ ਹੋ?

ਨਵੀ ਅਤੇ ਨਵੀਨੀਕਰਣਯੋਗ ਊਰਜਾ ਮੰਤਰਾਲਿਆ, ਭਾਰਤ ਸਰਕਾਰ, ਦੇ ਸੋਲਰ ਬਿਲਡਿੰਗ ਡੈਮੋਸਟ੍ਰੇਸ਼ਨ ਪ੍ਰੋਗਰਾਮ ਨੂੰ ਸਟੇਟ ਨੋਡਲ ਏਜੰਸੀਆ ਦੁਆਰਾ ਵੱਡੇ ਪੈਮਾਨੇ ਤੇ ਲਾਗੂ ਕੀਤਾ ਜਾ ਰਿਹਾ ਹੈ, ਇਸ ਲਈ ਹੇਠ ਲਿਖੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ:

ਡੀ.ਪੀ.ਆਰ ਦੀ ਤਿਆਰੀ:

ਡੀ.ਪੀ.ਆਰ ਦੇ ਮੁੱਲ ਦਾ ਸੀ.ਐਫ.ਏ @੫੦%, ਬਸ਼ਰਤੇ ਡੀ.ਪੀ.ਆਰ ਦੀ ਤਿਆਰੀ ਲਈ 2 ਲੱਖ ਰੂਪਏ ਪ੍ਰਦਾਨ ਕੀਤੇ ਜਾਣਗੇ, ਜਨਸਾਧਾਰਣ/ਵਿਅਕਤੀਗਤ ਸੰਸਥਾਨਕ ਇਮਾਰਤਾ ਲਈ ਆਰਕੀਟੈਕਚਰਲ ਰੇਖਾ-ਚਿੱਤਰ ਅਤੇ ਵਿਸਤਾਰਿਤ ਇਮਾਰਤੀ ਯੋਜਨਾ ਵੀ ਸ਼ਾਮਿਲ ਹੋਵੇਗੀ।

ਸੋਲਰ ਇਮਾਰਤ ਦਾ ਸਪੱਸ਼ਟ ਪ੍ਰਮਾਣ:

ਸੋਲਰ ਇਮਾਰਤ ਦੇ ਸਪੱਸ਼ਟ ਪ੍ਰਮਾਣ ਦੇ ਬਨਾਵਟ ਲਈ ਮੰਤ੍ਰਾਲਿਆ ਵੱਲੋ ਨਿਰਮਾਣ ਦੇ ਮੁੱਲ ਦਾ ੧੦% ਤਕ ਪ੍ਰਦਾਨ ਕੀਤਾ ਜਾਵੇਗਾ, ਜੋ ਕਿ ਹਰੇਕ ਪਰਿਯੋਜਨਾ ਲਈ ਜਿਆਦਾ ਤੋ ਜਿਆਦਾ ੫੦ ਲੱਖ ਰੂਪਏ ਹੈ।

ਸਰੋਤ : www.peda.gov.in/

3.8380952381
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top