ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਛੋਟੀ / ਮਾਈਕਰੋ ਹਾਈਡਰੋ ਪਾਵਰ

ਪੰਜਾਬ ਦਾ ਪਾਣੀ ਤੋ ਊਰਜਾ ਬਨਾਉਣ ਦਾ ਲੰਬਾ ਇਤਿਹਾਸ ਹੈ। ਪਾਣੀ ਨੂੰ ਮਿੱਲਾ ਨੂੰ ਚਲਾਉਣ ਲਈ ਵਰਤਿਆ ਜਾਦਾ ਰਿਹਾ ਹੈ ਅਤੇ 20ਵੀਂ ਸਦੀ ਦੀ ਸ਼ੁਰੂਆਤ ਤੋ ਪਾਣੀ ਨੂੰ ਬਿਜਲੀ ਉਤਪਾਦਨ ਲਈ ਵਰਤਿਆ ਜਾਦਾ ਰਿਹਾ ਹੈ।

ਛੋਟੀ/ਮਾਈਕਰੋ ਹਾਈਡਰੋ ਪਾਵਰ

ਪੰਜਾਬ ਦਾ ਪਾਣੀ ਤੋ ਊਰਜਾ ਬਨਾਉਣ ਦਾ ਲੰਬਾ ਇਤਿਹਾਸ ਹੈ। ਪਾਣੀ ਨੂੰ ਮਿੱਲਾ ਨੂੰ ਚਲਾਉਣ ਲਈ ਵਰਤਿਆ ਜਾਦਾ ਰਿਹਾ ਹੈ ਅਤੇ 20ਵੀਂ ਸਦੀ ਦੀ ਸ਼ੁਰੂਆਤ ਤੋ ਪਾਣੀ ਨੂੰ ਬਿਜਲੀ ਉਤਪਾਦਨ ਲਈ ਵਰਤਿਆ ਜਾਦਾ ਰਿਹਾ ਹੈ। ਹਾਈਡਰੋ ਪਾਵਰ ਵਿਵਸਥਿਤ ਤਕਨੀਕ ਦਾ ਪ੍ਰਤੀਨਿਧਿਤੱਵ ਕਰਦੀ ਹੈ, ਜੋ ਪੂਰੇ ਵਿਸ਼ਵ ਦੇ ਨਵੀਨੀਕਰਣਯੋਗ ਊਰਜਾ ਸਰੋਤਾਂ ਤੋ ਬਿਜਲੀ ਸਪਲਾਈ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤੇ ਬਿਨਾ ਬਿਜਲੀ ਉਤਪਾਦਨ ਵਿਚ ਹਿੱਸਾ ਪਾ ਸਕਦੀ ਹੈ। ਪੰਜਾਬ ਵਿਖੇ, ਛੋਟੀ ਸ਼੍ਰੇਣੀ ਦੀ ਹਾਈਡਰੋ ਪਾਵਰ ਪਰਿਯੋਜਨਾ, ਬਹੁਤ ਜਗਾ ਤੇ ਜਿਆਦਾ ਵਰਤੋ ਲਈ ਬਿਜਲੀ ਉਤਪਾਦਨ ਦੇ ਸਸਤੇ ਵਿਕਲਪ ਪ੍ਰਦਾਨ ਕਰਦੀ ਹੈ।

ਪਿਛਲੇ ਕੁਝ ਸਾਲਾਂ ਤੋ ਮਾਈਕਰੋ/ਮਿੰਨੀ/ਛੋਟੀ ਹਾਈਡਰੋਇਲੈਕਟ੍ਰਿਕ ਪਾਵਰ ਸਕੀਮਾਂ ਨੇ ਅਨੇਕਾ ਦ੍ਰਿਸ਼ਟੀਕੋਣਾਂ ਤੋ ਕਾਫੀ ਚਿੰਤਨ ਪ੍ਰਾਪਤ ਕੀਤਾ ਹੈ, ਇਕ, ਨਵੀਨੀਕਰਣ ਊਰਜਾ ਦਾ ਸਰੋਤ ਨਾਪਣਯੋਗ ਅਤੇ ਆਸਾਨ ਵਰਤਣਯੋਗ ਵਰਗਾ ਹੈ, ਅਤੇ ਦੂਜਾ, ਵਿਕਾਸਸ਼ੀਲ ਖੇਤਰਾ ਨੂੰ ਬਿਜਲੀ ਪ੍ਰਦਾਨ ਕਰਨ ਲਈ ਸੰਤੁਲਿਤ ਪੂੰਜੀ ਨਿਵੇਸ਼ ਦੇ ਢੰਗ ਦੀ ਤਰ ਹੈ। ਬਿਜਲੀ, ਊਰਜਾ ਦਾ ਸਭ ਤੋ ਵੱਧ ਸੁਵਿਧਾਜਨਕ ਪ੍ਰਕਾਰ ਹੈ, ਜੋ ਪ੍ਰਕਾਸ਼, ਗਰਮੀ ਅਤੇ ਉਦਯੋਗਿਕ ਉਤਪਾਦਨ ਲਈ ਵਰਤੀ ਜਾਦੀ ਹੈ। ਮਾਈਕਰੋ/ਮਿੰਨੀ/ਛੋਟੀ ਹਾਈਡਰੋਇਲੈਕਟ੍ਰਿਕ ਪਾਵਰ ਸਕੀਮਾਂ ਦੁਆਰਾ ਬਿਜਲੀ ਦਾ ਉਤਪਾਦਨ ਅਤੇ ਇਸਦੀ ਖਪਤ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀ ਕਰਦੀ ਅਤੇ ਇਸੇ ਕਰਕੇ ਇਹ ਵਾਤਾਵਰਣ ਦੇ ਬਚਾਵ ਅਤੇ ਵਾਤਾਵਰਣ ਵਿਗਿਆਨ ਦੇ ਸੰਤੁਲਨ ਦੀ ਦੇਖਭਾਲ ਕਰਨ ਦਾ ਕਿਰਦਾਰ ਨਿਭਾ ਸਕਦੀ ਹੈ। ਮਾਈਕਰੋ/ ਮਿੰਨੀ /ਛੋਟੀ ਹਾਈਡਰੋਇਲੈਕਟਰਿਕ ਪਾਵਰ ਵਿਕਾਸ ਪਰਿਯੋਜਨਾਵਾਂ ਲਈ ਪ੍ਰੇਰਣਾ ਨੇ ਅਨੇਕਾ ਸੰਭਾਵਿਤ ਸਾਰਵਜਨਿਕ ਉਪਯੋਗਿਤਾਵਾਂ ਅਤੇ ਵਿਅਕਤੀਗਤ ਡਿਵੈਲਪਰਾਂ ਵਿਚ ਦਿਲਚਸਪੀ ਬਣਾਈ ਹੈ। ਖਾਸਤੋਰ ਤੇ ਵਿਅਕਤੀਗਤ ਡਿਵੈਲਪਰ ਲਈ, ਮਾਈਕਰੋ/ ਮਿੰਨੀ /ਛੋਟੀ ਹਾਈਡਰੋਇਲੈਕਟ੍ਰਿਕ ਪਾਵਰ ਪਰਿਯੋਜਨਾਵਾਂ ਨੂੰ ਡੂੰਗਾ ਤਕਨੀਕੀ ਅਤੇ ਵਿੱਤੀ ਮਾਰਗ-ਦਰਸ਼ਨ ਚਾਹੀਦਾ ਹੈ। ਇਹ ਸਕੀਮਾਂ ਬਹੁਤ ਜਿਆਦਾ ਸਥਾਨ ਵਿਸ਼ਸ਼ਟ ਬਣ ਰਹੀਆ ਹਨ, ਮੁੱਲ ਅਤੇ ਵਿੱਤੀ ਵਾਪਸੀ ਵਿਚ ਕਈ ਪ੍ਰਕਾਰ ਦੇ ਅੰਤਰ ਹਨ। ਮਾਈਕਰੋ/ ਮਿੰਨੀ /ਛੋਟੀ ਹਾਈਡਰੋਇਲੈਕਟ੍ਰਿਕ ਪਾਵਰ ਸਕੀਮਾਂ ਮਾਨਤਾ ਪ੍ਰਾਪਤ ਨਵੀਨੀਕਰਣਯੋਗ ਸਰੋਤਾਂ ਵਿਚੋ ਇਕ ਹਨ, ਜੋ ਕਿ ਖਾਸਤੋਰ ਤੇ ਪੇੰਡੂ, ਨਾ ਪਹੁੰਚੇ ਜਾਣ ਵਾਲੇ ਦੂਰਵਰਤੀ ਇਲਾਕੇ ਜਿਵੇ ਕਿ ਸਾਡੇ ਦੇਸ਼ ਦੇ ਦੁਰਗਮ ਪਹਾਡ਼ੀ ਹਿੱਸੇ ਲਈ ਕਿਫਾਇਤੀ ਅਤੇ ਬਗੈਰ ਪ੍ਰਦੂਸ਼ਿਤ ਤਰੀਕੇ ਨਾਲ ਬਿਜਲੀ ਪ੍ਰਦਾਨ ਕਰ ਸਕਦੀਆਂ ਹਨ।

ਪੰਜਾਬ ਵਿਚ ਨਹਿਰੀ ਜਾਲ

ਆਮਤੋਰ ਤੇ ਉਹ ਨਹਿਰੀ ਜਾਲ ਜਿਨਾ ਤੇ ਨੀਵੇ ਝੁਕਾਉ ਮਿੰਨੀ ਹਾਈਡਲ ਪਰਿਯੋਜਨਾਵਾਂ ਸਥਾਪਿਤ ਕੀਤੀ ਗਈਆ/ਜਾ ਰਹੀਆ ਹਨ, ਹੇਠ ਲਿਖੀਆ ਹਨ:

ਸਰਹਿੰਦ ਕਨਾਲ ਪ੍ਰਣਾਲੀ

  • ਸਰਹਿੰਦ ਨਹਿਰ
  • ਸਮੂਹਉਪਭਾਗ
  • ਨਹਿਰੀ ਸ਼ਾਖਾ ਅਬੋਹਰ
  • ਨਹਿਰੀ ਸ਼ਾਖਾ ਬਠਿੰਡਾ
  • ਨਹਿਰੀ ਸ਼ਾਖਾ ਸਿਧਵਾ
  • ਪਟਿਆਲਾ ਫੀਡਰ-I
  • ਨਹਿਰੀ ਸ਼ਾਖਾ ਕੋਟਲਾ
  • ਪਟਿਆਲਾ ਫੀਡਰ-II
  • ਨਹਿਰੀ ਸ਼ਾਖਾ ਘੱਗਰ

ਭਾਖਡ਼ਾ ਮੇਨ ਲਾਈਨ (ਬੀ.ਐਮ.ਐਲ)

  • ਭਾਖਡ਼ਾ ਮੁੱਖ ਨਹਿਰ
  • ਨਰਵਾਣ ਸ਼ਾਖਾ

ਰੋਪਡ਼ ਝੁਕਾਉ ਕਾਰਜਾ ਤੋ ਕਟੀ ਬਿਸ਼ਤ ਦੋਆਬ ਨਹਿਰ

ਅੱਪਰ ਬਡ਼ੀ ਦੋਆਬ ਕਨਾਲ(ਯੂ.ਬੀ.ਡੀ.ਸੀ) ਕਨਾਲ ਪ੍ਰਣਾਲੀ

  • ਮਾਧੋਪੁਰ ਬਿਆਸ ਲਿੰਕ
  • ਯੂ.ਬੀ.ਡੀ.ਸੀ ਮੁੱਖ ਕਨਾਲ
  • ਉੱਪਰਲੀ ਕਸੂਰ ਸ਼ਾਖਾ
  • ਨਿਚਲੀ ਕਸੂਰ ਸ਼ਾਖਾ
  • ਸਬਰੋਨ ਸ਼ਾਖਾ
  • ਉੱਪਰਲੀ ਮੁੱਖ ਸ਼ਾਖਾ
  • ਨਿਚਲੀ ਮੁੱਖ ਸ਼ਾਖਾ
  • ਲਾਹੋਰ ਸ਼ਾਖਾ

ਫਿਰੋਜ਼ਪੁਰ ਫੀਡਰ

  • ਪੂਰਵੀ ਨਹਿਰ
  • ਬੀਕਾਨੇਰ ਨਹਿਰ

ਸਰਹਿੰਦ ਫੀਡਰ ਅਤੇ ਇਸਦੀ ਨਹਿਰੀ ਵੰਡ

ਸਰੋਤ : www.peda.gov.in/

3.90526315789
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top