ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਊਰਜਾ ਦੇ ਸਰੋਤ

ਊਰਜਾ ਕਈ ਪ੍ਰਕਾਰ ਦੇ ਸਰੋਤਾਂ ਤੋਂ ਪ੍ਰਾਪਤ ਹੁੰਦੀ ਹੈ। ਇਸ ਹਿੱਸੇ ਵਿੱਚ ਵੱਖ-ਵੱਖ ਪ੍ਰਕਾਰ ਦੇ ਨਵਿਆਉਣਯੋਗ ਅਤੇ ਗੈਰ-ਨਵਿਆਉਣਯੋਗ ਊਰਜਾ ਦੇ ਸਰੋਤਾਂ, ਉਨ੍ਹਾਂ ਦੇ ਉਪਯੋਗ, ਲਾਭ ਅਤੇ ਹਾਨੀ ਦੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ।

ਊਰਜਾ ਕੀ ਹੈ ?

ਪੇਂਡੂ ਖੇਤਰਾਂ ਵਿੱਚ ਊਰਜਾ ਦੀ ਮੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਵਰਤਮਾਨ ਵਿੱਚ ਊਰਜਾ ਦਾ ਉਪਯੋਗ ਮੁੱਖ ਤੌਰ ਤੇ ਖਾਣਾ ਬਣਾਉਣ, ਪ੍ਰਕਾਸ਼ ਦੀ ਵਿਵਸਥਾ ਕਰਨ ਅਤੇ ਖੇਤੀ ਦੇ ਕੰਮ ਵਿੱਚ ਕੀਤਾ ਜਾ ਰਿਹਾ ਹੈ। ੭੫ ਪ੍ਰਤੀਸ਼ਤ ਊਰਜਾ ਦੀ ਖਪਤ ਖਾਣਾ ਬਣਾਉਣ ਅਤੇ ਪ੍ਰਕਾਸ਼ ਦੇ ਲਈ ਉਪਯੋਗ ਵਿੱਚ ਲਿਆਈ ਜਾ ਰਹੀ ਹੈ। ਊਰਜਾ ਪ੍ਰਾਪਤ ਕਰਨ ਲਈ ਬਿਜਲੀ ਤੋਂ ਇਲਾਵਾ ਸਥਾਨਕ ਪੱਧਰ ਤੇ ਉਪਲਬਧ ਬਾਇਓ ਈਂਧਣ ਅਤੇ ਕੈਰੋਸੀਨ ਆਦਿ ਦਾ ਵੀ ਉਪਯੋਗ ਪੇਂਡੂ ਪਰਿਵਾਰਾਂ ਰਾਹੀਂ ਵੱਡੇ ਪੱਧਰ ਉੱਤੇ ਕੀਤਾ ਜਾਂਦਾ ਹੈ। ਖੇਤੀ ਖੇਤਰ ਵਿੱਚ ਊਰਜਾ ਦਾ ਉਪਯੋਗ ਮੁੱਖ ਤੌਰ ਤੇ ਪਾਣੀ ਕੱਢਣ ਦੇ ਕੰਮ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਕੰਮਾਂ ਵਿੱਚ ਬਿਜਲੀ ਅਤੇ ਡੀਜ਼ਲ ਵੀ ਉਪਯੋਗ ਵਿੱਚ ਲਿਆਇਆ ਜਾ ਰਿਹਾ ਹੈ। ਦੇਸ਼ ਵਿੱਚ ਖੇਤੀ ਕੰਮਾਂ ਵਿੱਚ ਮਾਨਵ ਸ਼ਕਤੀ ਵੱਡੇ ਪੈਮਾਨੇ ਉੱਤੇ ਬੇਕਾਰ ਚਲੀ ਜਾਂਦੀ ਹੈ। ਭਾਵੇਂ ਊਰਜਾ ਉਪਯੋਗ ਦਾ ਪੱਧਰ ਪਿੰਡ ਦੇ ਅੰਦਰ ਵੱਖ-ਵੱਖ ਹੈ, ਜਿਵੇਂ ਅਮੀਰ ਅਤੇ ਗਰੀਬਾਂ ਦੇ ਵਿੱਚ, ਸਿੰਜਾਈਪਰਕ ਭੂਮੀ ਅਤੇ ਸੁੱਕੀ ਭੂਮੀ ਦੇ ਵਿੱਚ, ਔਰਤਾਂ ਅਤੇ ਪੁਰਸ਼ਾਂ ਦੇ ਵਿੱਚ ਆਦਿ।

ਭਾਰਤ ਵਿੱਚ ਊਰਜਾ ਦੇ ਇਸਤੇਮਾਲ ਦੀ ਵਰਤਮਾਨ ਸਥਿਤੀ

ਭਾਰਤ ਦੀ ਲਗਭਗ ੭੦ ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। ਜੇਕਰ ਅਸੀਂ ਵਰਤਮਾਨ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣਾ ਹੈ ਤਾਂ ਪੇਂਡੂ ਊਰਜਾ ਦੇ ਉਪਲਬਧਤਾ ਨੂੰ ਯਕੀਨੀ ਕਰਨਾ ਸਭ ਤੋਂ ਮਹੱਤਵਪੂਰਣ ਚੁਣੌਤੀ ਹੈ। ਹੁਣ ਤਕ ਸਾਡੇ ਦੇਸ਼ ਦੇ ੨੧ ਪ੍ਰਤੀਸ਼ਤ ਪਿੰਡਾਂ ਅਤੇ ੫੦ ਪ੍ਰਤੀਸ਼ਤ ਪੇਂਡੂ ਪਰਿਵਾਰਾਂ ਤਕ ਬਿਜਲੀ ਨਹੀਂ ਪਹੁੰਚ ਸਕੀ ਹੈ।

ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਵਿੱਚ ਕਾਫੀ ਅੰਤਰ ਹੈ। ਉਦਾਹਰਣ ਦੇ ਲਈ ੭੫ ਪ੍ਰਤੀਸ਼ਤ ਪੇਂਡੂ ਪਰਿਵਾਰ ਰਸੋਈ ਦੇ ਬਾਲਣ ਦੇ ਲਈ ਲੱਕੜੀ ਉੱਤੇ, ੧੦ ਪ੍ਰਤੀਸ਼ਤ ਗੋਹੇ ਦੀਆਂ ਪਾਥੀਆਂ ਉੱਤੇ ਅਤੇ ਲਗਭਗ ੫ ਪ੍ਰਤੀਸ਼ਤ ਰਸੋਈ ਗੈਸ ਉੱਤੇ ਨਿਰਭਰ ਹਨ। ਜਦੋਂ ਕਿ​ਇਸ ਦੇ ਉਲਟ, ਸ਼ਹਿਰੀ ਖੇਤਰਾਂ ਵਿੱਚ ਖਾਣਾ ਪਕਾਉਣ ਲਈ ੨੨ ਪ੍ਰਤੀਸ਼ਤ ਪਰਿਵਾਰ ਲੱਕੜੀ ਉੱਤੇ, ਬਾਕੀ ੨੨ ਪ੍ਰਤੀਸ਼ਤ ਕੈਰੋਸੀਨ ਉੱਤੇ ਅਤੇ ਲਗਭਗ ੪੪ ਪ੍ਰਤੀਸ਼ਤ ਪਰਿਵਾਰ ਰਸੋਈ ਗੈਸ ਉੱਤੇ ਨਿਰਭਰ ਹਨ। ਘਰ ਵਿੱਚ ਪ੍ਰਕਾਸ਼ ਦੇ ਲਈ ੫੦ ਪ੍ਰਤੀਸ਼ਤ ਪੇਂਡੂ ਪਰਿਵਾਰ ਕੈਰੋਸੀਨ ਉੱਤੇ ਅਤੇ ਬਾਕੀ ੪੮ ਪ੍ਰਤੀਸ਼ਤ ਬਿਜਲੀ ਉੱਤੇ ਨਿਰਭਰ ਹਨ।

ਜਦੋਂ ਕਿ​ ਸ਼ਹਿਰੀ ਖੇਤਰਾਂ ਵਿੱਚ ਇਸ ਕੰਮ ਦੇ ਲਈ ੮੯ ਪ੍ਰਤੀਸ਼ਤ ਪਰਿਵਾਰ ਬਿਜਲੀ ਉੱਤੇ ਅਤੇ ਬਾਕੀ ੧੦ ਪ੍ਰਤੀਸ਼ਤ ਪਰਿਵਾਰ ਕੈਰੋਸੀਨ ਉੱਤੇ ਨਿਰਭਰ ਹਨ। ਪੇਂਡੂ ਔਰਤਾਂ ਆਪਣੇ ਉਤਪਾਦਕ ਸਮੇਂ ਵਿੱਚੋਂ ਲਗਭਗ ਚਾਰ ਘੰਟੇ ਦਾ ਸਮਾਂ ਰਸੋਈ ਦੇ ਲਈ ਲੱਕੜੀ ਚੁਣਨ ਅਤੇ ਖਾਣਾ ਬਣਾਉਣ ਵਿੱਚ ਬਤੀਤ ਕਰਦੀਆਂ ਹਨ ਪਰ ਉਨ੍ਹਾਂ ਦੀ ਇਸ ਮਿਹਨਤ ਦੇ ਆਰਥਿਕ ਮੁੱਲ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ।

ਦੇਸ਼ ਦੇ ਵਿਕਾਸ ਲਈ ਊਰਜਾ ਦੀ ਉਪਲਬਧਤਾ ਇੱਕ ਜ਼ਰੂਰੀ ਸ਼ਰਤ ਹੈ। ਖਾਣਾ ਪਕਾਉਣ, ਪਾਣੀ ਦੀ ਸਫਾਈ, ਖੇਤੀਬਾੜੀ, ਸਿੱਖਿਆ, ਆਵਾਜਾਈ, ਰੁਜ਼ਗਾਰ ਸਿਰਜਣ ਅਤੇ ਵਾਤਾਵਰਣ ਨੂੰ ਬਚਾਈ ਰੱਖਣ ਵਰਗੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਊਰਜਾ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ।

ਪੇਂਡੂ ਖੇਤਰਾਂ ਵਿੱਚ ਉਪਯੋਗ ਕੀਤੀ ਜਾਣ ਵਾਲੀ ਲਗਭਗ ੮੦ ਪ੍ਰਤੀਸ਼ਤ ਊਰਜਾ ਬਾਇਓਮਾਸ ਤੋਂ ਪੈਦਾ ਹੁੰਦੀ ਹੈ। ਇਸ ਨਾਲ ਪਿੰਡ ਵਿੱਚ ਪਹਿਲਾਂ ਤੋਂ ਵਿਗੜ ਰਹੀ ਬਨਸਪਤੀ ਦੀ ਸਥਿਤੀ ਉੱਤੇ ਹੋਰ ਦਬਾਅ ਵਧਦਾ ਜਾ ਰਿਹਾ ਹੈ। ਗੈਰ-ਉੱਨਤ ਚੁੱਲ੍ਹਾ, ਲੱਕੜੀ ਇਕੱਠਾ ਕਰਨ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਔਕੜ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ। ਸਭ ਤੋਂ ਵੱਧ, ਖਾਣਾ ਪਕਾਉਂਦੇ ਸਮੇਂ ਇਨ੍ਹਾਂ ਘਰੇਲੂ ਚੁੱਲ੍ਹਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਔਰਤਾਂ ਅਤੇ ਬੱਚਿਆਂ ਦੇ ਸਾਹ ਤੰਤਰ ਨੂੰ ਕਾਫੀ ਹੱਦ ਤਕ ਪ੍ਰਭਾਵਿਤ ਕਰਦਾ ਹੈ।

ਨਵਿਆਉਣਯੋਗ ਊਰਜਾ

ਨਵਿਆਉਣਯੋਗ ਊਰਜਾ ਕੁਦਰਤੀ ਪ੍ਰਕਿਰਿਆ ਦੇ ਤਹਿਤ ਸੌਰ, ਪੌਣ, ਸਾਗਰ, ਪਣ-ਬਿਜਲੀ, ਬਾਇਓਮਾਸ, ਭੂ-ਤਾਪੀ ਸਰੋਤਾਂ ਅਤੇ ਬਾਇਓ ਈਂਧਣ ਅਤੇ ਹਾਈਡ੍ਰੋਜਨ ਤੋਂ ਲਗਾਤਾਰ ਆਪਣੇ ਆਪ ਪ੍ਰਾਪਤ ਹੁੰਦੀ ਰਹਿੰਦੀ ਹੈ।

ਸੌਰ ਊਰਜਾ

ਸੂਰਜ ਊਰਜਾ ਦਾ ਮੁਢਲਾ ਸਰੋਤ ਹੈ। ਇਹ ਦਿਨ ਵਿੱਚ ਸਾਡੇ ਘਰਾਂ ਵਿੱਚ ਪ੍ਰਕਾਸ਼ ਪ੍ਰਦਾਨ ਕਰਦਾ ਹੈ, ਕੱਪੜੇ ਅਤੇ ਖੇਤੀ ਉਤਪਾਦਾਂ ਨੂੰ ਸੁਕਾਉਂਦਾ ਹੈ, ਸਾਨੂੰ ਗਰਮ ਰੱਖਦਾ ਹੈ, ਇਸ ਦੀ ਸਮਰੱਥਾ ਇਸ ਦੇ ਆਕਾਰ ਤੋਂ ਬਹੁਤ ਜ਼ਿਆਦਾ ਹੈ।

ਲਾਭ

  • ਇਹ ਇੱਕ ਬਾਰ੍ਹਾਮਾਹੀ, ਕੁਦਰਤੀ ਸਰੋਤ ਅਤੇ ਮੁਫ਼ਤ ਹੈ।
  • ਇਹ ਬੇਅੰਤ ਮਾਤਰਾ ਵਿੱਚ ਉਪਲਬਧ ਹੈ।
  • ਇਹ ਪ੍ਰਦੂਸ਼ਣ ਰਹਿਤ ਹੈ।

ਹਾਨੀਆਂ

  • ਮੌਸਮ ਵਿੱਚ ਪਰਿਵਰਤਨ ਉੱਤੇ ਨਿਰਭਰ - ਇਸ ਲਈ ਇਨ੍ਹਾਂ ਦਾ ਹਮੇਸ਼ਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ।
  • ਉਤਪਾਦਕ ਨੂੰ ਬਹੁਤ ਜ਼ਿਆਦਾ ਸ਼ੁਰੂਆਤੀ ਨਿਵੇਸ਼ ਕਰਨ ਦੀ ਲੋੜ ਹੁੰਦੀ ਹੈ।

ਸੌਰ ਊਰਜਾ ਦੇ ਉਤਪਾਦਕ ਉਪਯੋਗ ਲਈ ਤਕਨਾਲੋਜੀ

ਸੌਰ ਊਰਜਾ ਦਾ ਉਪਯੋਗ ਬਿਜਲੀ ਉਤਪਾਦਨ ਦੇ ਲਈ ਕੀਤਾ ਜਾ ਸਕਦਾ ਹੈ। ਸੋਲਰ ਫੋਟੋਵੋਲਟਿਕ ਸੈੱਲ ਦੇ ਮਾਧਿਅਮ ਨਾਲ ਸੌਰ ਵਿਕੀਰਣ ਸਿੱਧੇ ਡੀ.ਸੀ. ਕਰੰਟ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਪ੍ਰਕਾਰ, ਉਤਪਾਦਿਤ ਬਿਜਲੀ ਉਸੇ ਰੂਪ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਜਾਂ ਬੈਟਰੀ ਵਿੱਚ ਸਟੋਰ/ਜਮ੍ਹਾ ਕੀਤੀ ਜਾ ਸਕਦੀ ਹੈ। ਸੰਗ੍ਰਹਿ ਕੀਤੀ ਗਈ ਸੌਰ ਊਰਜਾ ਦਾ ਉਪਯੋਗ ਰਾਤ ਵੇਲੇ ਜਾਂ ਉਸ ਵੇਲੇ ਕੀਤਾ ਜਾ ਸਕਦਾ ਹੈ, ਜਦੋਂ ਸੌਰ ਊਰਜਾ ਉਪਲਬਧ ਨਾ ਹੋਵੇ। ਅੱਜਕਲ੍ਹ ਸੋਲਰ ਫੋਟੋਵੋਲਟਿਕ ਸੈੱਲ ਦਾ, ਪਿੰਡਾਂ ਵਿੱਚ ਘਰਾਂ ਵਿੱਚ ਪ੍ਰਕਾਸ਼ ਵਾਸਤੇ, ਸੜਕਾਂ ਉੱਤੇ ਰੌਸ਼ਨੀ ਅਤੇ ਪਾਣੀ ਕੱਢਣ ਦੇ ਕੰਮ ਵਿੱਚ ਸਫ਼ਲਤਾ ਪੂਰਵਕ ਉਪਯੋਗ ਕੀਤਾ ਜਾ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਸੌਰ ਊਰਜਾ ਦਾ ਉਪਯੋਗ ਪਾਣੀ ਗਰਮ ਕਰਨ ਵਿੱਚ ਵੀ ਕੀਤਾ ਜਾ ਰਿਹਾ ਹੈ।

ਪੌਣ ਊਰਜਾ

ਪੌਣ, ਧਰਤੀ ਜਾਂ ਸਮੁੰਦਰ ਵਿੱਚ ਵਹਿਣ ਵਾਲੀ ਹਵਾ ਦੀ ਇੱਕ ਗਤੀ ਹੈ। ਪੌਣ ਚੱਕੀ ਦੇ ਬਲੇਡ ਜਿਸ ਨਾਲ ਜੁੜੇ ਹੁੰਦੇ ਹਨ, ਉਨ੍ਹਾਂ ਨੂੰ ਘੁਮਾਉਣ ਨਾਲ ਪੌਣ ਚੱਕੀ ਘੁੰਮਣ ਲੱਗਦੀ ਹੈ, ਜਿਸ ਨਾਲ ਪੌਣ ਊਰਜਾ ਪੈਦਾ ਹੁੰਦੀ ਹੈ। ਸ਼ਾਫਟ ਦਾ ਇਹ ਘੁਮਾਅ ਪੰਪ ਜਾਂ ਜਨਰੇਟਰ ਦੇ ਮਾਧਿਅਮ ਨਾਲ ਹੁੰਦਾ ਹੈ ਤਾਂ ਬਿਜਲੀ ਪੈਦਾ ਹੁੰਦੀ ਹੈ। ਇਹ ਅਨੁਮਾਨ ਹੈ ਕਿ ਭਾਰਤ ਵਿੱਚ ੪੯,੧੩੨ ਮੈਗਾਵਾਟ ਪੌਣ ਊਰਜਾ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ।

ਲਾਭ

  • ਇਹ ਵਾਤਾਵਰਣ ਦੇ ਅਨੁਕੂਲ ਹੈ।
  • ਇਹ ਸੁਤੰਤਰ ਰੂਪ ਵਿੱਚ ਅਤੇ ਬਹੁਤਾਤ ਵਿੱਚ ਉਪਲਬਧ।

ਨੁਕਸਾਨ

  • ਉੱਚ ਨਿਵੇਸ਼ ਦੀ ਲੋੜ।
  • ਹਵਾ ਦੀ ਗਤੀ ਦੇ ਇੱਕ ਸਮਾਨ ਨਾ ਹੋਣ ਨਾਲ ਬਿਜਲੀ ਉਤਪਾਦਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਬਾਇਓ ਭਾਰ ਅਤੇ ਬਾਇਓ ਈਂਧਣ

ਬਾਇਓ ਭਾਰ ਕੀ ਹੈ ?

ਪੌਦੇ, ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੇ ਮਾਧਿਅਮ ਨਾਲ ਸੌਰ ਊਰਜਾ ਦਾ ਉਪਯੋਗ ਬਾਇਓਮਾਸ ਉਤਪਾਦਨ ਦੇ ਲਈ ਕਰਦੇ ਹਨ। ਇਸ ਬਾਇਓਮਾਸ ਦਾ ਉਤਪਾਦਨ ਊਰਜਾ ਸਰੋਤਾਂ ਦੇ ਕਈ ਰੂਪਾਂ ਦੇ ਚੱਕਰਾਂ ਵਿੱਚੋਂ ਹੋ ਕੇ ਲੰਘਦਾ ਹੈ। ਇੱਕ ਅਨੁਮਾਨ ਦੇ ਅਨੁਸਾਰ ਭਾਰਤ ਵਿੱਚ ਬਾਇਓਮਾਸ ਦੀ ਵਰਤਮਾਨ ਉਪਲਬਧਤਾ ੧੫੦ ਮਿਲੀਅਨ ਮੀਟ੍ਰਿਕ ਟਨ ਹੈ। ਵਾਧੂ ਬਾਇਓਮਾਸ ਦੀ ਉਪਲਬਧਤਾ ਦੇ ਨਾਲ, ਇਹ ਉਪਲਬਧਤਾ ਪ੍ਰਤੀ ਸਾਲ ਲਗਭਗ ੫੦੦ ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ।

ਬਾਇਓਮਾਸ ਦੇ ਉਤਪਾਦਨ ਦੇ ਲਈ ਉਪਯੋਗ ਕੀਤੀ ਜਾਣ ਵਾਲੀ ਤਕਨਾਲੋਜੀ

ਬਾਇਓਮਾਸ ਸਮਰੱਥ ਤਕਨਾਲੋਜੀਆਂ ਦੇ ਕੁਸ਼ਲ ਉਪਯੋਗ ਰਾਹੀਂ ਪੇਂਡੂ ਖੇਤਰਾਂ ਵਿੱਚ ਪ੍ਰਚਲਿਤ ਹੋ ਰਿਹਾ ਹੈ। ਇਸ ਨਾਲ ਈਂਧਣ ਦੇ ਉਪਯੋਗ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ। ਬਾਇਓ ਈਂਧਣ ਊਰਜਾ ਦਾ ਇੱਕ ਮਹੱਤਵਪੂਰਣ ਸਰੋਤ ਹੈ ਜਿਹੜੀ ਦੇਸ਼ ਦੇ ਕੁੱਲ ਬਾਲਣ ਉਪਯੋਗ ਵਿੱਚ ਇੱਕ-ਤਿਹਾਈ ਦਾ ਯੋਗਦਾਨ ਹੈ ਅਤੇ ਪੇਂਡੂ ਪਰਿਵਾਰਾਂ ਵਿੱਚ ਇਹ ਖਪਤ ਲਗਭਗ 90 ਪ੍ਰਤੀਸ਼ਤ ਹੈ। ਬਾਇਓ ਈਂਧਣ ਦਾ ਵਿਆਪਕ ਉਪਯੋਗ ਖਾਣਾ ਬਣਾਉਣ ਅਤੇ ਗਰਮੀ ਪ੍ਰਾਪਤ ਕਰਨ ਵਿੱਚ ਕੀਤਾ ਜਾਂਦਾ ਹੈ। ਉਪਯੋਗ ਕੀਤੇ ਜਾਣ ਵਾਲੇ ਬਾਇਓ ਈਂਧਣ ਵਿੱਚ ਸ਼ਾਮਿਲ ਹਨ - ਖੇਤੀਬਾੜੀ ਰਹਿੰਦ-ਖੂੰਹਦ, ਲੱਕੜੀ, ਕੋਲਾ ਅਤੇ ਪਾਥੀਆਂ।

ਸਟੋਵ ਦੇ ਬਿਹਤਰ ਡਿਜ਼ਾਈਨ ਦੇ ਉਪਯੋਗ ਨਾਲ ਕੁਸ਼ਲ ਚੁੱਲ੍ਹੇ ਦੀ ਸਮਰੱਥਾ ਦੁੱਗਣੀ ਹੋ ਜਾਂਦੀ ਹੈ।

ਲਾਭ

  • ਸਥਾਨਕ ਤੌਰ ਤੇ ਉਪਲਬਧ ਅਤੇ ਕੁਝ ਹੱਦ ਤਕ ਬਹੁਤ ਜ਼ਿਆਦਾ।
  • ਜੀਵਾਸ਼ਮ ਈਂਧਣ ਦੀ ਤੁਲਨਾ ਵਿੱਚ ਇਹ ਇੱਕ ਸਾਫ਼ ਈਂਧਣ ਹੈ।
  • ਇੱਕ ਪ੍ਰਕਾਰ ਨਾਲ ਬਾਇਓ ਈਂਧਣ, ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਸਾਡੇ ਮਾਹੌਲ ਨੂੰ ਵੀ ਸਾਫ਼ ਰੱਖਦਾ ਹੈ।

ਹਾਨੀ

  • ਈਂਧਣ ਨੂੰ ਇਕੱਠਾ ਕਰਨ ਵਿੱਚ ਸਖ਼ਤ ਮਿਹਨਤ।
  • ਖਾਣਾ ਬਣਾਉਂਦੇ ਸਮੇਂ ਅਤੇ ਘਰ ਵਿੱਚ ਰੌਸ਼ਨਦਾਨੀ (ਵੈਂਟੀਲੇਸ਼ਨ) ਨਾ ਹੋਣ ਦੇ ਕਾਰਨ ਗੋਹੇ ਨਾਨ ਬਣਿਆ ਬਾਲਣ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ, ਜਿਸ ਨਾਲ ਸਿਹਤ ਗੰਭੀਰ ਰੂਪ ਨੂੰ ਪ੍ਰਭਾਵਿਤ ਹੁੰਦਾ ਹੈ।
  • ਬਾਇਓ ਈਂਧਣ ਨੂੰ ਲਗਾਤਾਰ ਹੋਰ ਜ਼ਰੂਰੀ ਰੂਪ ਨਾਲ ਉਪਯੋਗ ਨਾ ਕਰਨ ਦੇ ਕਾਰਨ ਬਨਸਪਤੀ ਦਾ ਨੁਕਸਾਨ ਹੁੰਦਾ ਹੈ, ਜਿਸ ਦੇ ਕਾਰਨ ਵਾਤਾਵਰਣ ਦੇ ਪੱਧਰ ਵਿੱਚ ਗਿਰਾਵਟ ਆਉਂਦੀ ਹੈ।

ਬਾਇਓ ਈਂਧਣ ਦੇ ਉਤਪਾਦਕ ਪ੍ਰਯੋਗ ਲਈ ਤਕਨਾਲੋਜੀ

ਬਾਇਓ ਈਂਧਣ ਦੇ ਪ੍ਰਭਾਵਸ਼ਾਲੀ ਉਪਯੋਗ ਨੂੰ ਸੁਰੱਖਿਅਤ ਕਰਨ ਲਈ ਤਕਨਾਲੋਜੀਆਂ ਪੇਂਡੂ ਖੇਤਰਾਂ ਵਿੱਚ ਫੈਲ ਰਹੀਆਂ ਹਨ।

ਈਂਧਣ ਉਪਯੋਗ ਦੀ ਸਮਰੱਥਾ ਹੇਠ ਲਿਖੇ ਕਾਰਨਾਂ ਨਾਲ ਵਧਾਈ ਜਾ ਸਕਦੀ ਹੈ -

  • ਵਿਕਸਤ ਡਿਜ਼ਾਇਨ ਦੇ ਸਟੋਵਾਂ ਦਾ ਉਪਯੋਗ, ਜੋ ਸਮਰੱਥਾ ਨੂੰ ਦੁੱਗਣਾ ਕਰਦਾ ਹੈ ਜਿਵੇਂ ਧੂੰਆਂ ਰਹਿਤ ਊਰਜਾ ਚੁੱਲ੍ਹਾ।
  • ਬਾਇਓ ਈਂਧਣ ਨੂੰ ਨਪੀੜੀ ਹੋਈ (ਕੰਪ੍ਰੈਸ) ਬ੍ਰੈਕਟ ਦੇ ਰੂਪ ਵਿੱਚ ਬਣਾਈ ਰੱਖਣਾ ਤਾਂ ਕਿ​ ਉਹ ਘੱਟ ਸਥਾਨ ਲੈ ਸਕੇ ਅਤੇ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇ।
  • ਬਾਇਓ ਵਸਤੂਆਂ ਨੂੰ ਏਨਾਰੋਬਿਕ ਡਾਇਜੇਸ਼ਨ ਦੇ ਮਾਧਿਅਮ ਨਾਲ ਬਾਇਓਗੈਸ ਵਿੱਚ ਰੂਪਾਂਤ੍ਰਿਤ ਕਰਨਾ, ਜੋ ਨਾ ਕੇਵਲ ਈਂਧਣ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ, ਸਗੋਂ​ ਖੇਤਾਂ ਨੂੰ ਘੁਲਣਸ਼ੀਲ ਖਾਦ ਵੀ ਉਪਲਬਧ ਕਰਾਉਂਦਾ ਹੈ।
  • ਨਿਯੰਤ੍ਰਿਤ ਵਾਯੂ ਸਪਲਾਈ ਦੇ ਅੰਤਰਗਤ ਬਾਇਓ ਈਂਧਣ ਦੇ ਆਂਸ਼ਿਕ ਦਹਿਨ ਦੇ ਮਾਧਿਅਮ ਨਾਲ ਉਸ ਨੂੰ ਉਤਪਾਦਕ ਗੈਸ ਵਿੱਚ ਰੂਪਾਂਤ੍ਰਿਤ ਕਰਨਾ।

ਬਾਇਓ ਈਂਧਣ

ਬਾਇਓ ਈਂਧਣ ਮੁੱਖ ਤੌਰ ਤੇ ਸੰਮਿਲਿਤ ਬਾਇਓਮਾਸ ਨਾਲ ਪੈਦਾ ਹੁੰਦਾ ਹੈ ਜਾਂ ਖੇਤੀ ਜਾਂ ਖਾਧ ਵਸਤੂ ਉਤਪਾਦ ਜਾਂ ਖਾਣਾ ਬਣਾਉਣ ਅਤੇ ਬਨਸਪਤੀ ਤੇਲਾਂ ਦੇ ਉਤਪਾਦਨ ਦੀ ਪ੍ਰਕਿਰਿਆ ਨਾਲ ਪੈਦਾ ਰਹਿੰਦ-ਖੂੰਹਦ ਅਤੇ ਉਦਯੋਗਿਕ ਸੰਸਾਧਨਾਂ ਦੇ ਉਪ ਉਤਪਾਦ ਨੂੰ ਪੈਦਾ ਹੁੰਦਾ ਹੈ। ਬਾਇਓ ਈਂਧਣ ਵਿੱਚ ਕਿਸੇ ਪ੍ਰਕਾਰ ਦਾ ਪੈਟਰੋਲੀਅਮ ਪਦਾਰਥ ਨਹੀਂ ਹੁੰਦਾ ਹੈ ਪਰ ਇਸ ਨੂੰ ਕਿਸੇ ਵੀ ਪੱਧਰ ਤੇ ਪੈਟਰੋਲੀਅਮ ਈਂਧਣ ਦੇ ਨਾਲ ਬਾਇਓ ਈਂਧਣ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ। ਇਸ ਦਾ ਉਪਯੋਗ ਪਰੰਪਰਾਗਤ ਨਿਵਾਰਕ ਉਪਕਰਣ ਜਾਂ ਡੀਜ਼ਲ ਇੰਜਣ ਵਿੱਚ ਬਿਨਾਂ ਪ੍ਰਮੁੱਖ ਸੋਧਾਂ ਦੇ ਨਾਲ ਉਪਯੋਗ ਕੀਤਾ ਜਾ ਸਕਦਾ ਹੈ। ਬਾਇਓ ਈਂਧਣ ਦੀ ਵਰਤੋਂ ਸਰਲ ਹੈ। ਇਹ ਕੁਦਰਤੀ ਤੌਰ ਤੇ ਨਸ਼ਟ ਹੋਣ ਵਾਲੇ ਸਲਫ਼ਰ ਅਤੇ ਗੰਧ ਤੋਂ ਪੂਰੀ ਤਰ੍ਹਾਂ ਮੁਕਤ ਹੈ।

ਪਾਣੀ ਅਤੇ ਭੂ-ਤਾਪੀ ਊਰਜਾ-ਪਾਣੀ

ਵਹਿੰਦਾ ਪਾਣੀ ਅਤੇ ਸਮੁੰਦਰੀ ਜਵਾਰ ਊਰਜਾ ਦੇ ਸਰੋਤ ਹਨ। ਜਨਵਰੀ ੨੦੧੨ ਵਿੱਚ ਲਘੂ ਪਣ-ਬਿਜਲੀ ਦੇ ਪਲਾਂਟਾਂ ਨੇ ਗ੍ਰਿਡ ਇੰਟਰੈਕਟਿਵ ਸਮਰੱਥਾ ਵਿੱਚ ੧੪% ਯੋਗਦਾਨ ਦਿੱਤਾ। ਲਘੂ ਪਣ-ਬਿਜਲੀ ਪਰਿਯੋਜਨਾ ਵਿੱਚ ਵੱਡੀਆਂ ਪਰਿਯੋਜਨਾਵਾਂ ਉੱਤੇ ਭਾਰੀ ਨਿਵੇਸ਼ ਕੀਤਾ ਜਾਂਦਾ ਹੈ। ਹਾਲ ਦੇ ਸਾਲਾਂ ਵਿੱਚ, ਪਣ-ਬਿਜਲੀ ਊਰਜਾ (ਮੱਧਮ ਅਤੇ ਛੋਟੇ ਪਣ-ਬਿਜਲੀ ਪਲਾਂਟ) ਦਾ ਉਪਯੋਗ ਦੂਰ-ਦੁਰਾਡੇ ਦੇ ਬਿਜਲੀ ਵਿਹੂਣੇ ਪਿੰਡਾਂ ਤੱ ਬਿਜਲੀ ਪਹੁੰਚਣ ਵਿੱਚ ਕੀਤਾ ਗਿਆ ਹੈ। ਲਘੂ ਜਲ ਬਿਜਲੀ ਦੀ ਅੰਦਾਜ਼ਨ ਸਮਰੱਥਾ ਦੇਸ਼ ਵਿੱਚ ਲਗਭਗ ੧੫,੦੦੦ ਮੈਗਾਵਾਟ ਹੈ। ਸਾਲ ੨੦੧੧ - ੨੦੧੨ ਦੌਰਾਨ, ਲਘੂ ਜਲ ਬਿਜਲੀ ਪਰਿਯੋਜਨਾਵਾਂ (੩MW ਤਕ) ਦੀ ਸਥਾਪਿਤ ਸਮਰੱਥਾ ੨੫੮ ਮੈਗਾਵਾਟ ਦੇ ਬਰਾਬਰ ਰਹੀ।

ਭੂ-ਤਾਪੀ ਊਰਜਾ

ਭੂ-ਤਾਪੀ ਊਰਜਾ ਪ੍ਰਿਥਵੀ ਤੋਂ ਪੈਦਾ ਹੋਈ ਗਰਮੀ ਹੈ। ਪ੍ਰਕਿਰਤੀ ਵਿੱਚ ਪ੍ਰਚਲਿਤ ਗਰਮ ਜਲ ਦੇ ਫੁਹਾਰੇ ਹਨ, ਜੋ ਭੂ-ਤਾਪੀ ਊਰਜਾ ਸਰੋਤਾਂ ਦੀ ਹਾਜ਼ਰੀ ਦੇ ਲਈ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕਰਦੇ ਹਨ। ਭਾਰਤ ਵਿੱਚ ੩੪੦ ਤੋਂ ਵੱਧ ਗਰਮ ਜਲ ਦੇ ਫੁਹਾਰੇ ਹਨ, ਜਿਨ੍ਹਾਂ ਦਾ ਸ਼ੋਸ਼ਣ ਹੋਣਾ ਹਾਲੇ ਬਾਕੀ ਹੈ।

ਨਿਊਕਲੀਅਰ ਊਰਜਾ

ਨਿਊਕਲੀਅਰ ਊਰਜਾ ਅਜਿਹੀ ਊਰਜਾ ਹੈ, ਜਿਹੜੀ ਹਰੇਕ ਪਰਮਾਣੂ ਵਿੱਚ ਮੌਜੂਦ ਹੁੰਦੀ ਹੈ। ਨਿਊਕਲੀਅਰ ਊਰਜਾ ਸੰਯੋਜਨ (ਪਰਮਾਣੂਆਂ ਦੇ ਮੇਲ ਨਾਲ) ਜਾਂ ਬਟਵਾਰਾ (ਪਰਮਾਣੂ-ਵੰਡ) ਪ੍ਰਕਿਰਿਆ ਰਾਹੀਂ ਪੈਦਾ ਕੀਤੀ ਜਾ ਸਕਦੀ ਹੈ। ਇਹ ਵੰਡ ਦੀ ਪ੍ਰਕਿਰਿਆ ਵਿਆਪਕ ਰੂਪ ਨਾਲ ਪ੍ਰਯੋਗ ਵਿੱਚ ਲਿਆਈ ਜਾਂਦੀ ਹੈ।

ਨਿਊਕਲੀਅਰ ਵੰਡ ਪ੍ਰਕਿਰਿਆ ਦੇ ਲਈ ਯੂਰੇਨੀਅਮ ਇੱਕ ਪ੍ਰਮੁੱਖ ਕੱਚਾ ਪਦਾਰਥ ਹੈ। ਦੁਨੀਆ ਭਰ ਵਿੱਚ ਇਹ ਕਈ ਥਾਵਾਂ ਤੋਂ ਖੁਦਾਈ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਸੋਧ ਕੇ ਛੋਟੀਆਂ ਗੋਲੀਆਂ ਵਿੱਚ ਬਦਲਿਆ ਜਾਂਦਾ ਹੈ। (ਸੋਧਿਆ ਹੋਇਆ ਯੂਰੇਨੀਅਮ ਭਾਵ, ਰੇਡੀਓ ਸਰਗਰਮ ਆਇਸੋਟੋਪ ਪ੍ਰਾਪਤ ਕਰਨ ਲਈ)। ਇਨ੍ਹਾਂ ਗੋਲੀਆਂ ਨੂੰ ਲੰਮੀਆਂ ਛੜਾਂ ਵਿੱਚ ਭਰ ਕੇ ਊਰਜਾ ਇਕਾਈਆਂ ਦੇ ਰਿਐਕਟਰ ਵਿੱਚ ਪਾਇਆ ਜਾਂਦਾ ਹੈ। ਪਰਮਾਣੂ ਊਰਜਾ ਇਕਾਈ ਦੇ ਰਿਐਕਟਰ ਦੇ ਅੰਦਰ ਯੂਰੇਨੀਅਮ ਪਰਮਾਣੂ ਨਿਯੰਤ੍ਰਿਤ ਕ੍ਰਮ ਪ੍ਰਕਿਰਿਆ (ਕੰਟਰੋਲਡ ਚੇਨ ਰਿਐਕਸ਼ਨ) ਰਾਹੀਂ ਵਿਖੰਡਿਤ ਕੀਤਾ ਜਾਂਦਾ ਹੈ। ਵਿਖੰਡਿਤ ਹੋ ਕੇ ਬਣਨ ਵਾਲੇ ਹੋਰ ਪਦਾਰਥਾਂ ਵਿੱਚ ਪਲੂਟੋਨੀਅਮ ਅਤੇ ਥੋਰੀਅਮ ਸ਼ਾਮਿਲ ਹਨ।

ਕਿਸੇ ਕ੍ਰਮ ਪ੍ਰਕਿਰਿਆ ਵਿੱਚ ਪਰਮਾਣੂ ਦੇ ਟੁੱਟਣ ਨਾਲ ਬਣੇ ਕਣ ਬਾਕੀ ਯੂਰੇਨੀਅਮ ਪਰਮਾਣੂਆਂ ਉੱਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਖੰਡਿਤ ਕਰਦੇ ਹਨ। ਇਸ ਪ੍ਰਕਿਰਿਆ ਵਿੱਚ ਨਿਰਮਿਤ ਕਣ ਇੱਕ ਕ੍ਰਮ ਪ੍ਰਕਿਰਿਆ ਰਾਹੀਂ ਮੁੜ ਬਾਕੀ ਪਰਮਾਣੂਆਂ ਨੂੰ ਵਿਖੰਡਿਤ ਕਰਦੇ ਹਨ। ਇਹ ਪ੍ਰਕਿਰਿਆ ਬੜੀ ਤੀਬਰ ਗਤੀ ਨਾਲ ਨਾ ਹੋਵੇ, ਇਚ ਲਈ ਨਿਊਕਲੀਅਰ ਊਰਜਾ ਪਲਾਂਟ ਵਿੱਚ ਵਿਖੰਡਨ ਨੂੰ ਨਿਯੰਤ੍ਰਿਤ ਕਰਨ ਲਈ ਨਿਯੰਤਰਕ ਰਾਡ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਮੰਦਕ (ਮਾਡਰੇਟਰ) ਕਹਿੰਦੇ ਹਨ।

ਕ੍ਰਮ ਪ੍ਰਕਿਰਿਆ ਰਾਹੀਂ ਊਸ਼ਮਾ ਊਰਜਾ ਮੁਕਤ ਹੁੰਦੀ ਹੈ। ਇਸ ਊਸ਼ਮਾ ਦਾ ਪ੍ਰਯੋਗ ਰਿਐਕਟਰ ਦੇ ਕੋਰ ਵਿੱਚ ਸਥਿਤ ਭਾਰੀ ਜਲ ਨੂੰ ਗਰਮ ਕਰਨ ਵਿੱਚ ਕੀਤਾ ਜਾਂਦਾ ਹੈ। ਇਸ ਲਈ ਨਿਊਕਲੀਅਰ ਊਰਜਾ ਪਲਾਂਟ ਪਰਮਾਣੂ ਊਰਜਾ ਨੂੰ ਊਸ਼ਮਾ ਊਰਜਾ ਵਿੱਚ ਬਦਲਣ ਲਈ ਕਿਸੇ ਹੋਰ ਈਂਧਣ ਨੂੰ ਜਲਾਉਣ ਦੀ ਬਜਾਇ, ਕ੍ਰਮ ਪ੍ਰਕਿਰਿਆ ਰਾਹੀਂ ਪੈਦਾ ਹੋਈ ਊਰਜਾ ਦਾ ਪ੍ਰਯੋਗ ਕਰਦਾ ਹੈ। ਨਿਊਕਲੀਅਰ ਕੋਰ ਦੇ ਚਾਰੇ ਪਾਸੇ ਫੈਲੇ ਭਾਰੀ ਜਲ ਨੂੰ ਊਰਜਾ ਪਲਾਂਟ ਦੇ ਬਾਕੀ ਹਿੱਸੇ ਵਿੱਚ ਭੇਜਿਆ ਜਾਂਦਾ ਹੈ। ਇੱਥੇ ਇਹ ਜਲ ਨਾਲ ਭਰੇ ਪਾਈਪਾਂ ਦੇ ਦੂਜੇ ਸੈੱਟ ਨੂੰ ਗਰਮ ਕਰਕੇ ਭਾਫ ਪੈਦਾ ਕਰਦਾ ਹੈ। ਪਾਈਪਾਂ ਦੇ ਇਸ ਦੂਜੇ ਸੈੱਟ ਨਾਲ ਪੈਦਾ ਹੋਈ ਵਾਸ਼ਪ ਦਾ ਉਪਯੋਗ ਟਰਬਾਇਨ ਚਲਾਉਣ ਵਿੱਚ ਕੀਤਾ ਜਾਂਦਾ ਹੈ, ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ।

ਨਿਊਕਲੀਅਰ ਊਰਜਾ ਦੇ ਲਾਭ

  • ਨਿਊਕਲੀਅਰ ਊਰਜਾ ਦੇ ਨਿਰਮਾਣ ਵਿੱਚ ਕਾਰਬਨ ਡਾਈਆਕਸਾਈਡ ਦੇ ਮੁਕਾਬਲਤਨ ਘੱਟ ਮਾਤਰਾ ਨਿਕਲਦੀ ਹੈ।
  • ਇਸ ਲਈ ਗਲੋਬਲ ਵਾਰਮਿੰਗ ਵਿੱਚ ਨਿਊਕਲੀਅਰ ਊਰਜਾ ਦੇ ਨਿਰਮਾਣ ਦਾ ਮੁਕਾਬਲਤਨ ਘੱਟ ਯੋਗਦਾਨ ਰਹਿੰਦਾ ਹੈ।
  • ਸਿਰਫ਼ ਇੱਕ ਇਕਾਈ ਦੁਆਰਾ ਹੀ ਵੱਡੇ ਪੈਮਾਨੇ ਉੱਤੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।

ਨਿਊਕਲੀਅਰ ਊਰਜਾ ਦੇ ਦੋਸ਼

  • ਰੇਡੀਓ ਸਰਗਰਮ ਬੇਕਾਰ ਪਦਾਰਥਾਂ ਦੇ ਸੁਰੱਖਿਅਤ ਨਿਪਟਾਰੇ ਦੀ ਸਮੱਸਿਆ।
  • ਦੁਰਘਟਨਾ ਹੋਣ ਤੇ ਵੱਡੇ ਖਤਰੇ ਅਤੇ ਉਨ੍ਹਾਂ ਦੇ ਡੂੰਘੇ ਹਾਨੀਕਾਰਕ ਪ੍ਰਭਾਵ ਦੀ ਸੰਭਾਵਨਾ।
  • ਇਸ ਵਿੱਚ ਵਰਤਿਆ ਕੱਚਾ ਪਦਾਰਥ ਯੂਰੇਨੀਅਮ ਇੱਕ ਦੁਰਲਭ ਸਰੋਤ ਹੈ।
  • ਇੱਕ ਅਨੁਮਾਨ ਦੇ ਮੁਤਾਬਿਕ ਵਾਸਤਵਿਕ ਮੰਗ ਦੇ ਅਨੁਸਾਰ ਇਹ ੩੦ ਤੋਂ ੬੦ ਸਾਲਾਂ ਵਿੱਚ ਹੀ ਖਤਮ ਹੋ ਜਾਏਗਾ।

ਗੈਰ-ਨਵਿਆਉਣਯੋਗ ਊਰਜਾ

ਕੋਲਾ, ਤੇਲ ਅਤੇ ਕੁਦਰਤੀ ਗੈਸ ਊਰਜਾ ਦੇ ਨਵਿਆਉਣਯੋਗ ਸਰੋਤ ਹਨ। ਪੌਦਿਆਂ ਦੇ ਉਤਪਾਦ ਹਜ਼ਾਰ ਸਾਲ ਦੱਬੇ ਰਹੇ ਸਨ, ਜਿਨ੍ਹਾਂ ਨੂੰ ਹੌਲੀ-ਹੌਲੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ, ਜੋ ਜੀਵਾਸ਼ਮ ਈਂਧਣ ਕਹਿਲਾਉਂਦੇ ਹਨ। ਜੀਵਾਸ਼ਮ ਈਂਧਣ ਅੱਜ ਮੁੱਖ ਤੌਰ ਤੇ ਇਸਤੇਮਾਲ ਊਰਜਾ ਦੇ ਸਰੋਤ ਹਨ। ਭਾਰਤ ਲਗਭਗ ੨੮੬ ਅਰਬ ਟਨ (ਮਾਰਚ ੨੦੧੧) ਦਾ ਅੰਦਾਜ਼ਨ ਭੰਡਾਰ ਦੇ ਨਾਲ ਦੁਨੀਆ ਵਿੱਚ ਕੋਲੇ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ। ਕੋਲਾ ਦੇਸ਼ ਦੀਆਂ ਕੁੱਲ ਊਰਜਾ ਲੋੜਾਂ ਦਾ ੫੦% ਤੋਂ ਵੱਧ ਦੀ ਪੂਰਤੀ ਕਰਦਾ ਹੈ। ਭਾਰਤ ਵਿੱਚ ਸਾਲਾਨਾ ੨੧੦ ਲੱਖ ਟਨ ਦੇ ਬਰਾਬਰ ਕੱਚੇ ਤੇਲ ਦੀ ਖਪਤ ਹੁੰਦੀ ਹੈ।

ਸਰੋਤ: http://edugreen.teri.res.in

4.49122807018
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top