ਹੋਮ / ਊਰਜਾ / ਊਰਜਾ - ਕੁਝ ਮੂਲ ਗੱਲਾਂ / ਊਰਜਾ ਦੇ ਪ੍ਰਕਾਰ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਊਰਜਾ ਦੇ ਪ੍ਰਕਾਰ

ਇਸ ਹਿੱਸੇ ਵਿੱਚ ਊਰਜਾ ਦੇ ਵੱਖ-ਵੱਖ ਰੂਪਾਂ ਜਿਵੇਂ ਪ੍ਰਕਾਸ਼, ਗਰਮੀ, ਧੁਨੀ, ਬਿਜਲੀ, ਪਰਮਾਣੂ ਅਤੇ ਰਸਾਇਣਕ ਆਦਿ ਨੂੰ ਸੰਖੇਪ ਵਿੱਚ ਪ੍ਰਸਤੁਤ ਕੀਤਾ ਗਿਆ ਹੈ।

ਪ੍ਰਕਿਰਤੀ ਵਿੱਚ ਊਰਜਾ ਕਈ ਵੱਖ-ਵੱਖ ਰੂਪਾਂ ਵਿੱਚ ਮੌਜੂਦ ਹੈ। ਇਨ੍ਹਾਂ ਦੀਆਂ ਉਦਾਹਰਨਾਂ ਹਨ: ਪ੍ਰਕਾਸ਼ ਊਰਜਾ, ਮਕੈਨੀਕਲ ਊਰਜਾ, ਗੁਰੂਤਾ ਆਕਰਸ਼ਣ ਊਰਜਾ, ਬਿਜਲਈ ਊਰਜਾ, ਧੁਨੀ ਊਰਜਾ, ਰਸਾਇਣਕ ਊਰਜਾ ਅਤੇ ਪਰਮਾਣੂ ਊਰਜਾ। ਹਰੇਕ ਊਰਜਾ ਨੂੰ ਇੱਕ ਹੋਰ ਰੂਪ ਵਿੱਚ ਤਬਦੀਲ ਜਾਂ ਬਦਲਿਆ ਜਾ ਸਕਦਾ ਹੈ।

ਊਰਜਾ ਦੇ ਕਈ ਵਿਲੱਖਣ ਪ੍ਰਕਾਰਾਂ ਵਿੱਚ ਪ੍ਰਮੁੱਖ ਰੂਪ ਗਤਿਜ ਊਰਜਾ ਅਤੇ ਸਥਿਤਿਜ ਊਰਜਾ ਹੈ।

  • ਗਤਿਜ ਊਰਜਾ ਵਸਤੂਆਂ ਜਾਂ ਪਿੰਡ ਦੇ ਘੁੰਮਣ ਨਾਲ ਪੈਦਾ ਹੋਣ ਵਾਲੀ ਊਰਜਾ ਹੈ, ਜਿਸ ਵਿੱਚ ਮਕੈਨੀਕਲ ਊਰਜਾ, ਬਿਜਲਈ ਊਰਜਾ ਆਦਿ ਸ਼ਾਮਿਲ ਹਨ।
  • ਸਥਿਤਿਜ ਊਰਜਾ ਨੂੰ ਭਵਿੱਖ ਵਿੱਚ ਉਪਯੋਗ ਦੇ ਲਈ ਰੱਖਿਆ ਜਾਂ ਸੰਗ੍ਰਹਿਤ ਕੀਤਾ ਜਾ ਸਕਦਾ ਹੈ, ਜੋ ਕਿ ਊਰਜਾ ਦਾ ਕੋਈ ਵੀ ਰੂਪ ਹੋ ਸਕਦਾ ਹੈ। ਇਸ ਵਿੱਚ ਪਰਮਾਣੂ ਊਰਜਾ, ਰਸਾਇਣਕ ਊਰਜਾ, ਆਦਿ ਸ਼ਾਮਿਲ ਹਨ।

ਊਰਜਾ ਦੇ ਸਧਾਰਨ ਰੂਪਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ।

ਰਸਾਇਣਕ ਊਰਜਾ

ਪਰਮਾਣੂ ਬੰਧਨਾਂ ਦੇ ਵਿੱਚ ਸੰਗ੍ਰਹਿਤ ਊਰਜਾ ਰਸਾਇਣਕ ਊਰਜਾ ਹੈ। ਉਦਾਹਰਣ ਦੇ ਲਈ, ਅਸੀਂ ਲੱਕੜੀ, ਕੋਲੇ ਨੂੰ ਜਲਾਉਣ ਨਾਲ ਈਂਧਣ ਤੋਂ ਪੈਦਾ ਹੋਣ ਵਾਲੀ ਰਸਾਇਣਕ ਊਰਜਾ ਦਾ ਉਪਯੋਗ ਕਰਦੇ ਹਨ।

ਬਿਜਲਈ ਊਰਜਾ

ਬਿਜਲੀ ਦੇ ਕੰਡਕਟਰ ਵਿੱਚ ਇਲੈਕਟ੍ਰਾਨਾਂ ਦੁਆਰਾ ਵਾਹਣ ਕੀਤੀ ਜਾਣ ਵਾਲੀ ਊਰਜਾ ਬਿਜਲਈ ਊਰਜਾ ਹੈ। ਇਹ ਊਰਜਾ ਦੇ ਸਭ ਤੋਂ ਆਮ ਅਤੇ ਉਪਯੋਗੀ ਰੂਪਾਂ ਵਿੱਚੋ ਇੱਕ ਹੈ। ਉਦਾਹਰਣ ਦੇ ਲਈ ਬਿਜਲੀ ਵੀ ਊਰਜਾ ਦਾ ਰੂਪ ਹੈ। ਊਰਜਾ ਦੇ ਹੋਰ ਰੂਪ ਵੀ ਬਿਜਲਈ ਊਰਜਾ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਉਦਾਹਰਣ ਦੇ ਲਈ, ਊਰਜਾ ਪਲਾਂਟ ਕੋਲੇ ਜਿਹੇ ਈਂਧਣ ਵਿੱਚ ਸੰਗ੍ਰਹਿਤ ਰਸਾਇਣਕ ਊਰਜਾ ਨੂੰ ਉਸ ਦੇ ਵਿਭਿੰਨ ਰੂਪਾਂ ਵਿੱਚ ਤਬਦੀਲ ਕਰਕੇ ਬਿਜਲਈ ਊਰਜਾ ਵਿੱਚ ਬਦਲ ਦਿੰਦੇ ਹਨ।

ਮਕੈਨੀਕਲ ਊਰਜਾ

ਮਕੈਨੀਕਲ ਊਰਜਾ ਇੱਕ ਪਦਾਰਥ ਜਾਂ ਪ੍ਰਣਾਲੀ ਦੀ ਗਤੀ ਤੋਂ ਪੈਦਾ ਹੋਣ ਵਾਲੀ ਊਰਜਾ ਹੈ। ਉਦਾਹਰਣ ਦੇ ਲਈ ਮਸ਼ੀਨਾਂ ਵਿੱਚ ਕੰਮ ਕਰਨ ਲਈ ਮਕੈਨੀਕਲ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ।

ਊਸ਼ਮੀ ਊਰਜਾ

ਊਸ਼ਮੀ ਊਰਜਾ ਇੱਕ ਪਦਾਰਥ ਜਾਂ ਪ੍ਰਣਾਲੀ ਦੇ ਅਣੂਆਂ ਦੇ ਤਾਪਮਾਨ ਦੀ ਗਤੀ ਤੋਂ ਪੈਦਾ ਹੋਣ ਵਾਲੀ ਊਰਜਾ ਹੈ। ਉਦਾਹਰਣ ਦੇ ਲਈ, ਅਸੀਂ ਖਾਣਾ ਪਕਾਉਣ ਦੇ ਲਈ ਸੌਰ ਵਿਕੀਰਣ ਦੁਆਰਾ ਪੈਦਾ ਕੀਤੀ ਜਾਣਾ ਵਾਲੀ ਊਸ਼ਮੀ ਊਰਜਾ ਦਾ ਉਪਯੋਗ ਕਰਦੇ ਹਨ।

ਪਰਮਾਣੂ ਊਰਜਾ ਦੇ ਲਾਭ ਅਤੇ ਹਾਨੀ

ਲਾਭ:

  • ਪਰਮਾਣੂ ਬਿਜਲੀ ਦੇ ਉਤਪਾਦਨ ਵਿੱਚ ਮੁਕਾਬਲਤਨ ਘੱਟ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ·  ਇਸ ਲਈ ਪਰਮਾਣੂ ਊਰਜਾ ਪਲਾਂਟਾਂ ਦਾ ਗਲੋਬਲ ਵਾਰਮਿੰਗ ਦੇ ਲਈ ਯੋਗਦਾਨ ਮੁਕਾਬਲਤਨ ਘੱਟ ਹੈ।

ਹਾਨੀ:

  • ਰੇਡੀਓਧਰਮੀ ਕਚਰੇ ਦੇ ਸੁਰੱਖਿਅਤ ਨਿਪਟਾਰੇ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਹੈ, ਜਿਸ ਵਿੱਚ ਉੱਚ ਜੋਖਮ ਅਤੇ ਵੱਡੇ ਨੁਕਸਾਨ ਦੀ ਸੰਭਾਵਨਾ ਸ਼ਾਮਿਲ ਹੁੰਦੀ ਹੈ।
  • ਇਸ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਯੂਰੇਨੀਅਮ ਇੱਕ ਦੁਰਲਭ ਸਰੋਤ ਹੈ। ਯੂਰੇਨੀਅਮ ਦੇ ਅਗਲੇ ੩੦ ਤੋਂ ੬੦ ਸਾਲਾਂ ਦੇ ਲਈ ਹੀ ਉਪਲਬਧ ਹੋਣ ਦਾ ਅਨੁਮਾਨ ਹੈ।

ਗੁਰੂਤਾ ਆਕਰਸ਼ਣ ਊਰਜਾ

ਗੁਰੂਤਾ ਆਕਰਸ਼ਣ ਊਰਜਾ ਇੱਕ ਗੁਰੂਤਾ ਆਕਰਸ਼ਣ ਖੇਤਰ ਵਿੱਚ ਇੱਕ ਵਸਤੂ ਦੁਆਰਾ ਲੱਗਣ ਵਾਲੀ ਊਰਜਾ ਹੈ। ਉਦਾਹਰਣ, ਪਾਣੀ ਦੇ ਇੱਕ ਵਹਿੰਦੇ ਝਰਨੇ ਤੋਂ ਪੈਦਾ ਹੋਣ ਵਾਲੀ ਊਰਜਾ ਗੁਰੂਤਾ ਆਕਰਸ਼ਣ ਊਰਜਾ ਹੈ।

ਸਰੋਤ: Time for Change

3.61797752809
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top