ਹੋਮ / ਸਿੱਖਿਆ / ਬਾਲ ਅਧਿਕਾਰ / ਬਾਲ ਅਧਿਕਾਰ ਅਤੇ ਸੁਰੱਖਿਆ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਾਲ ਅਧਿਕਾਰ ਅਤੇ ਸੁਰੱਖਿਆ

ਇਹ ਹਿੱਸਾ ਅਧਿਆਪਕ, ਖੇਤ ਮਜ਼ਦੂਰਾਂ ਅਤੇ ਉਨ੍ਹਾਂ ਲੋਕਾਂ ਦੇ ਲਈ ਹੈ ਜੋ ਬਾਲ ਅਧਿਕਾਰ ਅਤੇ ਬਾਲ ਸੁਰੱਖਿਆ ਦੇ ਖੇਤਰ ਵਿੱਚ ਸਰਗਰਮ ਹਨ।

 

ਬਾਲ ਸੁਰੱਖਿਆ ਆਯੋਗ ਦੀਆਂ ਜ਼ਿੰਮੇਵਾਰੀਆਂ

ਬਾਲ ਸੁਰੱਖਿਆ ਆਯੋਗ ਦੀਆਂ ਹੇਠ ਲਿਖੀਆਂ ਜ਼ਿੰਮੇਵਾਰੀਆਂ ਹਨ

 • ਕਿਸੇ ਕਾਨੂੰਨ ਦੇ ਅਧੀਨ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਸੁਝਾਏ ਗਏ ਉਪਾਵਾਂ ਦੀ ਨਿਗਰਾਨੀ ਅਤੇ ਜਾਂਚ ਕਰਨੀ, ਜੋ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਸੁਝਾਅ ਦਿੰਦੇ ਹਨ।
 • ਉਨ੍ਹਾਂ ਸਭ ਕਾਰਕਾਂ ਦੀ ਜਾਂਚ ਕਰਨੀ, ਜੋ ਅੱਤਵਾਦ, ਸੰਪਰਦਾਇਕ ਹਿੰਸਾ, ਦੰਗਿਆਂ, ਕੁਦਰਤੀ ਆਪਦਾ, ਘਰੇਲੂ ਹਿੰਸਾ, ਐੱਚ.ਆਈ.ਵੀ./ਏਡਜ਼, ਤਸਕਰੀ, ਦੁਰਵਿਹਾਰ, ਯਾਤਨਾ ਅਤੇ ਸ਼ੋਸ਼ਣ, ਵੇਸਵਾ ਬਿਰਤੀ ਅਤੇ ਅਸ਼ਲੀਲ ਸਾਹਿਤ ਤੋਂ ਪ੍ਰਭਾਵਿਤ ਬੱਚਿਆਂ ਦੀ ਖੁਸ਼ੀ ਦੇ ਅਧਿਕਾਰ ਅਤੇ    ਮੌਕਿਆਂ ਨੂੰ ਘੱਟ ਕਰਦੇ ਹਨ ਅਤੇ ਉਸ ਦੇ ਲਈ ਉਪਚਾਰਾਤਮਕ ਉਪਾਵਾਂ ਦਾ ਸੁਝਾਅ ਦੇਣਾ।
 • ਅਜਿਹੇ ਸੰਕਟਗ੍ਰਸਤ, ਵਾਂਝੇ ਅਤੇ ਹਾਸ਼ੀਏ ਉੱਤੇ ਖੜ੍ਹੇ ਬੱਚੇ, ਜੋ ਬਿਨਾਂ ਪਰਿਵਾਰ ਦੇ ਰਹਿੰਦੇ ਹੋਣ ਅਤੇ ਕੈਦੀਆਂ ਦੇ ਬੱਚਿਆਂ ਨਾਲ ਸੰਬੰਧਤ ਮਾਮਲਿਆਂ ਉੱਤੇ ਵਿਚਾਰ ਕਰਨਾ ਅਤੇ ਉਸ ਦੇ ਲਈ ਉਪਚਾਰਾਤਮਕ ਉਪਾਵਾਂ ਦਾ ਸੁਝਾਅ ਦੇਣਾ।
 • ਸਮਾਜ ਦੇ ਵਿਭਿੰਨ ਵਰਗਾਂ ਵਿੱਚ ਬਾਲ ਅਧਿਕਾਰ ਸਾਖਰਤਾ ਦਾ ਪ੍ਰਸਾਰ ਕਰਨਾ ਅਤੇ ਬੱਚਿਆਂ ਦੇ ਲਈ ਉਪਲਬਧ ਸੁਰੱਖਿਆ ਉਪਾਵਾਂ ਬਾਰੇ ਜਾਗਰੂਕਤਾ ਫੈਲਾਉਣੀ।
 • ਕੇਂਦਰ ਸਰਕਾਰ ਜਾਂ ਕਿਸੇ ਰਾਜ ਸਰਕਾਰ ਜਾਂ ਕਿਸੇ ਹੋਰ ਅਧਿਕਾਰੀ ਸਹਿਤ ਕਿਸੇ ਵੀ ਸੰਸਥਾ ਰਾਹੀਂ ਚਲਾਈਆਂ ਜਾ ਰਹੀਆਂ ਸਮਾਜਿਕ ਸੰਸਥਾਵਾਂ, ਜਿੱਥੇ ਬੱਚਿਆਂ ਨੂੰ ਹਿਰਾਸਤ ਵਿੱਚ ਜਾਂ ਉਪਚਾਰ ਦੇ ਉਦੇਸ਼ ਨਾਲ ਜਾਂ ਸੁਧਾਰ ਅਤੇ ਸੁਰੱਖਿਆ ਦੇ ਲਈ ਰੱਖਿਆ ਗਿਆ ਹੋਵੇ, ਅਜਿਹੇ ਬਾਲ ਸੁਧਾਰ ਗ੍ਰਹਿ ਜਾਂ ਕਿਸੇ ਹੋਰ ਸਥਾਨ ਉੱਤੇ ਜਿੱਥੇ ਬੱਚਿਆਂ ਦਾ ਨਿਵਾਸ ਹੋਵੇ ਜਾਂ ਉਸ ਨਾਲ ਜੁੜੀਆਂ ਸੰਸਥਾਵਾਂ ਦਾ ਨਿਰੀਖਣ ਕਰਨਾ।

ਬਾਲ ਅਧਿਕਾਰਾਂ ਦੇ ਉਲੰਘਣ ਦੀ ਜਾਂਚ

ਬੱਚਿਆਂ ਦੇ ਅਧਿਕਾਰਾਂ ਦੇ ਉਲੰਘਣ ਦੀ ਜਾਂਚ ਕਰਕੇ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਸ਼ੁਰੂ ਕਰਨੀ ਅਤੇ ਹੇਠ ਲਿਖੇ ਮਾਮਲਿਆਂ ਵਿੱਚ ਖੁਦ ਧਿਆਨ ਦੇਣਾ, ਜਿੱਥੇ :

 • ਬਾਲ ਅਧਿਕਾਰਾਂ ਦੀ ਉਲੰਘਣਾ ਅਤੇ ਅਣਦੇਖੀ ਹੁੰਦੀ ਹੋਵੇ।
 • ਬੱਚਿਆਂ ਦੇ ਵਿਕਾਸ ਅਤੇ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦੀ ਤਾਮੀਲ ਨਾ ਕੀਤੀ ਗਈ ਹੋਵੇ।
 • ਬੱਚਿਆਂ ਦੇ ਕਲਿਆਣ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਦਿੱਤੇ ਗਏ ਨੀਤੀ ਨਿਰਣਿਆਂ, ਦਿਸ਼ਾ-ਨਿਰਦੇਸ਼ਾਂ ਜਾਂ ਨਿਰਦੇਸ਼ ਦੀ ਪਾਲਣਾ ਨਾ ਕੀਤੀ ਜਾਂਦੀ ਹੋਵੇ।
 • ਜਿੱਥੇ ਅਜਿਹੇ ਮਾਮਲੇ ਪੂਰਨ ਅਧਿਕਾਰ ਦੇ ਨਾਲ ਉਠਾਏ ਗਏ ਹੋਣ।
 • ਬਾਲ ਅਧਿਕਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅੰਤਰਰਾਸ਼ਟਰੀ ਸੰਧੀਆਂ ਅਤੇ ਹੋਰ ਅੰਤਰਰਾਸ਼ਟਰੀ ਉਪਕਰਣਾਂ ਦੀ ਨਿਯਤਕਾਲੀ ਸਮੀਖਿਆ ਅਤੇ ਮੌਜੂਦਾ ਨੀਤੀਆਂ, ਪ੍ਰੋਗਰਾਮਾਂ ਅਤੇ ਹੋਰਨਾਂ ਗਤੀਵਿਧੀਆਂ ਦਾ ਅਧਿਐਨ ਕਰਕੇ ਬੱਚਿਆਂ ਦੇ ਹਿਤ ਵਿੱਚ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿਫਾਰਸ਼ ਕਰਨੀ।
 • ਬਾਲ ਅਧਿਕਾਰ ਉੱਤੇ ਬਣੀਆਂ ਪਰੰਪਰਾਵਾਂ ਦੀ ਪਾਲਣਾ ਦਾ ਮੁਲਾਂਕਣ ਕਰਨ ਲਈ ਬਾਲ ਅਧਿਕਾਰ ਨਾਲ ਜੁੜੇ ਮੌਜੂਦਾ ਕਾਨੂੰਨ, ਨੀਤੀ ਅਤੇ ਪ੍ਰਚਲਨ ਜਾਂ ਵਿਹਾਰ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਅਤੇ ਨੀਤੀ ਦੇ ਕਿਸੇ ਵੀ ਪਹਿਲੂ ਉੱਤੇ ਜਾਂਚ ਕਰਕੇ ਰਿਪੋਰਟ ਦੇਣੀ, ਜੋ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੋਵੇ ਅਤੇ ਉਸ ਦੇ ਹਲ ਦੇ ਲਈ ਨਵੇਂ ਨਿਯਮ ਬਣਾਉਣ ਦਾ ਸੁਝਾਅ ਦੇਣਾ।
 • ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਵਿੱਚ ਕੰਮ ਦੇ ਦੌਰਾਨ ਅਤੇ ਸਥਾਨ ਉੱਤੇ ਬੱਚਿਆਂ ਦੇ ਵਿਚਾਰਾਂ ਦੇ ਸਨਮਾਨ ਨੂੰ ਹੱਲਾਸ਼ੇਰੀ ਦੇਣੀ ਅਤੇ ਉਸ ਨੂੰ ਗੰਭੀਰਤਾ ਨਾਲ ਲੈਣਾ।
 • ਬਾਲ ਅਧਿਕਾਰਾਂ ਬਾਰੇ ਸੂਚਨਾ ਜਾਰੀ ਕਰਨੀ ਅਤੇ ਉਸ ਦਾ ਪ੍ਰਚਾਰ-ਪ੍ਰਸਾਰ ਕਰਨਾ।
 • ਬੱਚਿਆਂ ਨਾਲ ਜੁੜੇ ਅੰਕੜੇ ਦਾ ਵਿਸ਼ਲੇਸ਼ਣ ਅਤੇ ਸੰਗ੍ਰਹਿ ਕਰਨਾ।
 • ਬੱਚਿਆਂ ਦੇ ਸਕੂਲੀ ਪਾਠਕ੍ਰਮ, ਅਧਿਆਪਕ ਸਿਖਲਾਈ ਪਾਠਕ੍ਰਮ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਿਖਲਾਈ ਕਰਮਚਾਰੀਆਂ ਦੀ ਸਿਖਲਾਈ ਪੁਸਤਿਕਾ ਵਿੱਚ ਬਾਲ ਅਧਿਕਾਰ ਨੂੰ ਹੱਲਾਸ਼ੇਰੀ ਦੇਣੀ ਅਤੇ ਉਸ ਨੂੰ ਸ਼ਾਮਿਲ ਕਰਨਾ :
  • ਬਾਲ ਅਧਿਕਾਰਾਂ ਦੀ ਸਮਝ
  • ਸੁਰੱਖਿਆ ਦਾ ਅਧਿਕਾਰ
  • ਬਾਲ ਸੁਰੱਖਿਆ ਅਤੇ ਕਾਨੂੰਨ

ਸਰੋਤ : ਪੋਰਟਲ ਵਿਸ਼ਾ ਸਮੱਗਰੀ ਟੀਮ

3.4039408867
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top