ਹੋਮ / ਈ-ਸ਼ਾਸਨ / ਵੀ.ਐੱਲ.ਈ. ਦੇ ਲਈ ਸੰਸਾਧਨ / ਸਾਝਾ ਸੇਵਾ ਕੇਂਦਰ ਪ੍ਰੋਗਰਾਮ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਾਝਾ ਸੇਵਾ ਕੇਂਦਰ ਪ੍ਰੋਗਰਾਮ

ਇਹ ਹਿੱਸਾ ਸਾਝਾ ਸੇਵਾ ਪ੍ਰੋਗਰਾਮ ਦੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਦਾ ਹੈ।

ਜਾਣ-ਪਛਾਣ

ਸਾਝਾ ਸੇਵਾ ਕੇਂਦਰ, ਭਾਰਤ ਸਰਕਾਰ ਦੀ ਇੱਕ ਰਾਸ਼ਟਰੀ ਯੋਜਨਾ ਹੈ, ਜਿਸ ਦੇ ਅੰਤਰਗਤ ਦੇਸ਼ ਭਰ ਦੇ ੬ ਲੱਖ ਪਿੰਡਾਂ ਵਿੱਚ ੧ ਲੱਖ ਸਾਝਾ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਜਾਣੀ ਸੀ ਅਤੇ ਨਵੀਨਤਮ ਜਾਣਕਾਰੀ ਦੇ ਅਨੁਸਾਰ ਇਹ ਸੰਖਿਆ (੩੧ ਮਾਰਚ ੨੦੧੪, ਲਗਭਗ ੧,੩੩,੮੪੭ - ਸੀ.ਐੱਸ.ਸੀ. ਨਿਊਜ਼ਲੈਟਰ)। ਇਸ ਯੋਜਨਾ ਦੀ ਸ਼ੁਰੂਆਤ ਸਾਲ ੨੦੦੪ ਵਿੱਚ ਇਸ ਟੀਚੇ ਦੇ ਨਾਲ ਕੀਤੀ ਗਈ ਕਿ ਇਸ ਨੂੰ ਸਰਕਾਰੀ, ਨਿੱਜੀ ਅਤੇ ਸਮਾਜਿਕ ਖੇਤਰਾਂ ਦੇ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਨਾਗਰਿਕ ਸੇਵਾਵਾਂ ਨੂੰ ਸਮੁੱਚੇ ਤੌਰ ਤੇ ਉਪਲਬਧ ਕਰਾਉਣ ਦੇ ਕੇਂਦਰ ਦੇ ਰੂਪ ਵਿਚ ਵਿਕਸਤ ਕੀਤਾ ਜਾਵੇ। ਇਨ੍ਹਾਂ ਸਾਰਿਆਂ ਨੂੰ ਆਪਸ ਵਿੱਚ ਜੋੜਨ ਅਤੇ ਬਿਹਤਰ ਤਾਲਮੇਲ ਦੇ ਲਈ ਜ਼ਰੂਰੀ ਸਟੇਟ ਡਾਟਾ ਸੈਂਟਰ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਸਾਝਾ ਸੇਵਾ ਕੇਂਦਰ

ਇਸ ਦਾ ਟੀਚਾ ਸਾਝਾ ਸੇਵਾ ਕੇਂਦਰ ਨੂੰ ਇੱਕ ਪਲੇਟਫਾਰਮ ਦੇ ਰੂਪ ਵਿਚ ਵਿਕਸਤ ਕਰਨਾ ਹੈ, ਜੋ ਸਰਕਾਰੀ ਅਦਾਰੇ, ਨਿੱਜੀ ਅਤੇ ਸਮਾਜਿਕ ਖੇਤਰ ਦੇ ਪ੍ਰਤਿਭਾਗੀਆਂ ਨੂੰ ਸੂਚਨਾ ਤਕਨਾਲੋਜੀ ਆਧਾਰਿਤ ਅਤੇ ਗੈਰ ਸੂਚਨਾ ਤਕਨਾਲੋਜੀ ਆਧਾਰਿਤ ਸੇਵਾਵਾਂ ਦੇ ਮਾਧਿਅਮ ਨਾਲ ਦੇਸ਼ ਦੇ ਦੂਰ-ਦੁਰਾਡੇ ਦੇ ਪੇਂਡੂ ਖੇਤਰ ਦੇ ਲੋਕਾਂ ਦੇ ਵਿਕਾਸ ਦੇ ਮਾਧਿਅਮ ਨਾਲ ਉਨ੍ਹਾਂ ਦੇ ਸਮਾਜਿਕ ਅਤੇ ਕਾਰੋਬਾਰੀ ਟੀਚੇ ਦੀ ਪ੍ਰਾਪਤੀ ਵਿੱਚ ਤਾਲਮੇਲ ਸਥਾਪਿਤ ਕੀਤਾ ਜਾਵੇ। ਇਹ ਯੋਜਨਾ ਜਨਤਕ-ਨਿੱਜੀ ਭਾਗੀਦਾਰੀ ਨਮੂਨੇ ਦੇ ਅਧਾਰ ਉੱਤੇ ਵਿਕਸਤ ਕੀਤਾ ਜਾ ਰਿਹਾ ਹੈ। ਸਾਝਾ ਸੇਵਾ ਕੇਂਦਰ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਰਾਹੀਂ ਨਾਗਰਿਕਾਂ ਨੂੰ ਉਪਲਬਧ ਕਰਾਈਆਂ ਜਾਣ ਵਾਲੀਆਂ ਸੇਵਾਵਾਂ ਦਾ ਆਖਰੀ ਸਪਲਾਈ ਕੇਂਦਰ ਹੈ।

ਇਸ ਯੋਜਨਾ ਨੂੰ ਲਾਗੂ ਕਰਨ ਲਈ ਨਿੱਜੀ ਖੇਤਰ ਅਤੇ ਸਰਕਾਰੀ ਸੰਗਠਨਾਂ ਦੇ ਲਈ ਇੱਕ ਅਨੁਕੂਲ ਮਾਹੌਲ ਬਣਾਉਣਾ ਹੈ, ਜਿਸ ਨਾਲ ਗ੍ਰਾਮੀਣ ਭਾਰਤ ਦੇ ਵਿਕਾਸ ਵਿੱਚ ਸਰਕਾਰ ਦੇ ਇੱਕ ਭਾਗੀਦਾਰ ਬਣਨ। ਸੀ.ਐੱਸ.ਸੀ. ਆਪਰੇਟਰ ਦੇ ਲਈ ਇੱਕ ੩ ਪੱਧਰੀ ਕਾਰਜਗਤ ਢਾਂਚੇ ਦੇ ਨਮੂਨੇ ਦੇ ਤਹਿਤ ਸੀ.ਐੱਸ.ਸੀ. ਯੋਜਨਾ ਦੇ ਪੀ.ਪੀ.ਪੀ. ਮਾਡਲ ਨੂੰ ਸਾਹਮਣੇ ਲਿਆਂਦਾ ਗਿਆ ਹੈ। ਭਾਰਤ ਸਰਕਾਰ ਨੇ ਰਾਸ਼ਟਰੀ ਈ-ਸ਼ਾਸਨ ਯੋਜਨਾ ਦੀ ਤਾਮੀਲ ਦੇ ਲਈ ਤਿੰਨ ਵੱਖ ਦ੍ਰਿਸ਼ਟੀਕੋਣ ਵਿਕਸਤ ਕਰਨ ਹਨ ਜੋ ਮਾਧਿਅਮ ਨੂੰ ਆਮ ਨਾਗਰਿਕ ਨੂੰ ਸਰਕਾਰੀ ਸੇਵਾਵਾਂ, ਕਿਸੇ ਵੀ ਚਿਰ ਅਤੇ ਕਿਤੇ ਵੀ ਉਪਲਬਧ ਕਰਾਉਣ ਦੀ ਯੋਜਨਾ ਬਣਾਈ ਹੈ।

  • ਰਾਸ਼ਟਰੀ ਈ-ਸ਼ਾਸਨ ਯੋਜਨਾ ਦੇ ਤਿੰਨ ਪ੍ਰਮੁੱਖ ਅਧਾਰਾਂ ਵਿੱਚ ਇੱਕ ਹਿੱਸਾ ਸਾਝਾ ਸੇਵਾ ਕੇਂਦਰ ਇੱਕ ਹੈ, ਜੋ ਇਸ ਦੀਆਂ ਸੰਰਚਨਾ ਜ਼ਰੂਰਤਾਂ ਨੂੰ ਸਹਾਇਤਾ ਪਹੁੰਚਾਉਂਦੀ ਹੈ।
  • ਸਟੇਟ ਵਾਈਡ ਏਰੀਆ ਨੈੱਟਵਰਕ (ਸਵਾਨ) ਕਨੈਕਟੀਵਿਟੀ ਜਾਂ ਨੈੱਟਵਰਕ ਨੂੰ ਜ਼ਰੂਰੀ ਸਹਾਇਤਾ ਪਹੁੰਚਾਉਂਦੀ ਹੈ। ਸਰਕਾਰ ਨੇ ਇਸ ਨੂੰ ਪਹਿਲਾਂ ਹੀ 3334 ਕਰੋੜ ਦੀ ਲਾਗਤ ਨਾਲ ਬੁਨਿਆਦੀ ਸੰਰਚਨਾ ਤਿਆਰ ਕੀਤੀ ਗਈ ਹੈ।
  • ਰਾਜ ਅੰਕੜਾ ਕੇਂਦਰ (ਸਟੇਟ ਡਾਟਾ ਸੈਂਟਰ) ਯੋਜਨਾ ਅੰਕੜਿਆਂ ਅਤੇ ਉਚਿਤ ਵਰਤੋਂ ਦੀ ਸੁਰੱਖਿਅਤ ਸਥਾਪਨਾ ਦੇ ਲਈ ਉਪਯੋਗੀ ਹੈ।

ਸਾਝਾ ਸੇਵਾ ਕੇਂਦਰ ਨੂੰ ਸੰਚਾਰ ਅਤੇ ਸੂਚਨਾ ਤਕਨਾਲੋਜੀ ਸਮਰਥਿਤ ਕਿਯੋਸਕ ਜਾਂ ਕੇਂਦਰ ਦੇ ਰੂਪ ਵਿਚ ਵਿਕਸਤ ਕੀਤਾ ਜਾ ਰਿਹਾ ਹੈ, ਜਿੱਥੇ ਕੰਪਿਊਟਰ ਦੇ ਨਾਲ ਪ੍ਰਿੰਟਰ, ਸਕੈਨਰ, ਯੂ.ਪੀ.ਐੱਸ, ਬੇਤਾਰ ਕਨੈਕਟੀਵਿਟੀ ਦੀ ਸਹੂਲਤ ਦੇ ਨਾਲ ਸਿੱਖਿਆ, ਮਨੋਰੰਜਨ, ਟੈਲੀਮੈਡੀਸੀਨ, ਪ੍ਰੋਜੈਕਸ਼ਨ ਪ੍ਰਣਾਲੀ ਆਦਿ ਸਹੂਲਤਾਂ ਉਪਲਬਧ ਹੋਣਗੀਆਂ।

ਤਿੰਨ ਪੱਧਰੀ ਤਾਮੀਲ

ਸਾਝਾ ਸੇਵਾ ਕੇਂਦਰ ਦਾ ਤਿੰਨ ਪੱਧਰੀ ਤਾਮੀਲ ਢਾਂਚਾ

  • ਪਹਿਲੇ ਪੱਧਰ ਤੇ ਪਿੰਡ ਪੱਧਰੀ ਉਦਮੀ ਹੋਣਗੇ ਜੋ ੫ - ੬ ਪਿੰਡਾਂ ਦੇ ਪੇਂਡੂ ਉਪਭੋਗਤਾਵਾਂ ਨੂੰ ਇੱਕ ਥਾਂ ਤੇ (ਪਰ ਤਾਮਿਲਨਾਡੂ ਸਰਕਾਰ ਨੇ ਹਰੇਕ ੩ ਪਿੰਡਾਂ ਦੇ ਲਈ ੧ ਸਾਝਾ ਸੇਵਾ ਕੇਂਦਰ ਸਥਾਪਨਾ ਦੀ ਯੋਜਨਾ ਬਣਾਈ ਹੈ) ਸੇਵਾਵਾਂ ਉਪਲਬਧ ਕਰਾਏਗੀ।
  • ਦੂਜਾ ਜਾਂ ਮੱਧ ਪੱਧਰ ਸੇਵਾ ਕੇਂਦਰ ਏਜੰਸੀ (ਸਰਵਿਸ ਸੈਂਟਰ ਏਜੰਸੀ) ਦਾ ਹੋਵੇਗਾ, ਜੋ ਪਿੰਡ ਪੱਧਰੀ ਉੱਦਮੀ ਦੇ ਨੈੱਟਵਰਕ ਅਤੇ ਕਿੱਤੇ ਦੇ ਸੰਚਾਲਨ, ਵਿਵਸਥਾ ਅਤੇ ਨਿਰਮਾਣ ਦਾ ਕੰਮ ਕਰੇਗੀ। ਸੇਵਾ ਕੇਂਦਰ ਏਜੰਸੀ (ਸਰਵਿਸ ਸੈਂਟਰ ਏਜੰਸੀ) ਦੀ ਪਛਾਣ ਇੱਕ ਜਾਂ ਵੱਧ ਜ਼ਿਲ੍ਹਿਆਂ (ਇੱਕ ਜ਼ਿਲ੍ਹੇ ਵਿੱਚ ੧੦੦ - ੨੦੦ ਦੇ ਵਿੱਚ ਸਾਝਾ ਕੇਂਦਰ ਹੋਣਗੇ) ਦੇ ਲਈ ਕੀਤਾ ਜਾਵੇਗਾ।
  • ਤੀਜੀ ਪੱਧਰ ਰਾਜ ਸਰਕਾਰ ਰਾਹੀਂ ਚੁਣਿੰਦਾ ਸ਼ਾਖ (ਸਟੇਟ ਡੇਜਿਨੇਟੇਡ ਏਜੇਂਸੀ) ਦਾ ਹੋਏਗਾ ਜੋ ਸੇਵਾ ਕੇਂਦਰ ਸ਼ਾਖ (ਸਰਵਿਸ ਕੇਂਦਰੀ ਇਮਾਰਤ ਏਜੇਂਸੀ) ਨੂੰ ਰਾਜ ਦੀ ਭੀਤਰ ਯੋਜਨਾ ਦੀ ਤਾਮੀਲ ਵਿੱਚ ਮਦਦ ਕਰੇਂਗੀ ਅਤੇ ਜਰੂਰੀ ਨੀਤੀਗਤ ਸਹਾਇਤਾ, ਸੂਚਨਾ ਅਤੇ ਹੋਰ ਸਹਾਇਤਾ ਪ੍ਰਦਾਨ ਕਰੇਗੀ।

ਸ੍ਰੋਤ : ਇਲੈਕਟ੍ਰੋਨਿਕੀ ਅਤੇ ਸੂਚਨਾ ਤਕਨਾਲੋਜੀ ਵਿਭਾਗ  , ਸਾਝਾ ਸੇਵਾ ਪ੍ਰੋਗਰਾਮ

3.43689320388
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top