ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਝਾੜ ਅਤੇ ਵਾਢੀ

ਕੋਲੇ ਆਧਾਰਿਤ ਉਪਚਾਰ ਵਿੱਚ, ਪੀਕ ਸੀਜ਼ਨ ਦੌਰਾਨ ਟਮਾਟਰ ਦਾ ਵੱਧ ਤੋਂ ਵੱਧ ਝਾੜ ੪.੭੦ ਕਿਲੋ ਰਿਹਾ ਅਤੇ ਕਟਾਈ ਦੇ ਅਖੀਰ ਵਿੱਚ ੧.੪ ਕਿਲੋ ਸੀ।

ਭਿੰਡੀ ਦੀ ਕੁੱਲ ਉਪਜ ਤਿੰਨ ਮਹੀਨੇ ਦੇ ਸਮੇਂ ਦੌਰਾਨ ਲਈ ਗਈ ਪ੍ਰੰਤੂ ਟਮਾਟਰ ਅਤੇ ਬੈਂਗਣ ਦੀ ਉਪਜ ਦੋ ਮਹੀਨੇ ਤੋਂ ਵੀਘੱਟ ਸਮੇਂ ਦੌਰਾਨ ਲਈ ਗਈ। ਕੋਲੇ ਆਧਾਰਿਤ ਉਪਚਾਰ ਵਿੱਚ, ਪੀਕ ਸੀਜ਼ਨ ਦੌਰਾਨ ਟਮਾਟਰ ਦਾ ਵੱਧ ਤੋਂ ਵੱਧ ਝਾੜ ੪.੭੦ ਕਿਲੋ ਰਿਹਾ ਅਤੇ ਕਟਾਈ ਦੇ ਅਖੀਰ ਵਿੱਚ ੧.੪ ਕਿਲੋ  ਸੀ। ਭਿੰਡੀ ਦਾ ਦੂਸਰੀ ਕਟਾਈ ਦੌਰਾਨ ਝਾੜ ਵੱਧ ਸੀ ਅਤੇ ਉਸ ਤੋਂ ਬਾਅਦ ਹੌਲੀਹੌਲੀ ਝਾੜ ਘਟਦਾ ਗਿਆ। ਗੈਰਕੋਲਾ ਮਿੱਟੀ ਸੰਸ਼ੋਧਨ ਵਿੱਚ, ਰਤਨਜੋਤ ਅਤੇ ਨਿੰਮ ਦੀ ਖਲ ਵਾਲੇ ਮਿਸ਼ਰਣ ਨੇ ਕ੍ਰਮਵਾਰ ਭਿੰਡੀ ਦਾ ੧.੩੨ ਕਿਲੋ ਅਤੇ ਟਮਾਟਰ ਦਾ ੨.੫ ਕਿਲੋ ਵੱਧ ਤੋਂ ਵੱਧ ਝਾੜ ਦਿੱਤਾ। ਰਤਨਜੋਤ ਦੀ ਖਲ ਵਾਲੇ ਸੰਸ਼ੋਧਨ ਨੇ ਬੈਂਗਣ ਦਾ ਵੱਧ ਤੋਂ ਵੱਧ ਝਾੜ ੧.੫ ਕਿਲੋ ਦਿੱਤਾ। ਕੰਟਰੋਲ ਪਲਾਟ ਵਿੱਚ ਭਿੰਡੀ, ਟਮਾਟਰ ਅਤੇ ਬੈਂਗਣ ਦਾ ਕ੍ਰਮਵਾਰ ਝਾੜ ੩੩੮,੧੦੦ ਅਤੇ ੫੫ ਗ੍ਰਾਮ ਸੀ।

ਜਿਵੇਂ ਕਿ ਉਮੀਦ ਸੀ, ਕੋਲੇ ਦੇ ਪਾਊਡਰ ਵਾਲੇ ਮਿੱਟੀ ਸੰਸ਼ੋਧਨ ਵਾਲੇ ਪਲਾਟ ਨੇ ਕੰਟਰੋਲ ਪਲਾਟ ਦੀ ਤੁਲਨਾ ਵਿੱਚ ਸਬਜੀਆਂ ਦਾ ਜ਼ਿਆਦਾ ਝਾੜ ਦਿੱਤਾ। ਕੋਲੇ ਦੇ ਪਾਊਡਰ ਨਾਲ ਸੰਸ਼ੋਧਿਤ ਮਿੱਟੀ ਵਿੱਚ ਪੋਸ਼ਕ ਤੱਤਾਂ ਨੂੰ ਧਾਰਨ ਕਰਨ ਦੀ ਸਮਰੱਥਾ ਵਧੀ ਕੋਲੇ ਨੂੰ ਪਾਣੀ ਦੇ ਮਾਧਿਅਮ ਰਾਹੀ ਰਤਨਜੋਤ ਦੀ ਖਲ ਨਾਲ ਸੰਤ੍ਰਿਪਤ (ਸਿੰਜਣ) ਕਰਨ ਵਾਲੇ ਸੰਸ਼ੋਧਨ ਨੇ ਕਿਸੇ ਵੀ ਹੋਰ ਮਿੱਟੀ ਸੰਸ਼ੋਧਨ ਨਾਲੋਂ ਵਧੀਆ ਨਤੀਜੇ ਦਿੱਤੇ। ਇਸ ਦੇ ਉਲਟ, ਬਿਨਾ ਸੰਤ੍ਰਿਪਤ ਕੀਤਿਆਂ ਖਲ ਨੂੰ ਕੋਲੇ ਦੇ ਪਾਊਡਰ ਵਿੱਚ ਮਿਕਸ ਕਰਨ ਵਾਲੇ ਮਿਸ਼ਰਣ ਨੇ ਦਰਮਿਆਨੇ ਨਤੀਜੇ ਦਿੱਤੇ। ਪ੍ਰੰਤੂ ਕੁੱਝ ਸੰਸ਼ੋਧਨ ਜਿਵੇਂ ਕੋਲੇ ਅਤੇ ਖਲ ਦਾ ਮਿਸ਼ਰਣ ਨੇ ਖਾਸ ਕਰਕੇ ਟਮਾਟਰ ਅਤੇ ਬੈਂਗਣ ਦੇ ਮਾਮਲੇ ਵਿੱਚ ਘੱਟ ਜਾਂ ਬਿਲਕੁਲ ਹੀ ਨਤੀਜੇ ਨਹੀਂ ਦਿੱਤੇ। ਇਹ ਸ਼ਾਇਦ ਇਹਨਾਂ ਦੇ ਜ਼ਹਿਲਰੀਲੇ ਮਾਦੇ ਨੂੰ ਆਪਣੇ ਵਿੱਚ ਇਕੱਠਾ ਕਰਨ ਕਰਕੇ ਜਾਂ ਖਲ ਦੀ ਓਵਰ ਡੋਜ਼ ਦੇਣ ਕਰਕੇ ਹੋਇਆ। ਇਸ ਤੋਂ ਬਾਅਦ, ਸੰਤ੍ਰਿਪਤ ਬਾਇਓਆਚਾਰ ਮਿੱਟੀ ਸੰਸ਼ੋਧਨ ਹੋਰ ਵੀ ਕਈ ਸਬਜੀਆਂ ਜਿਵੇਂ ਪਿਆਜ਼, ਮਿਰਚ, ਰਾਜ ਮਾਂਹ ਅਤੇ ਸੁਹੰਜਨਾ, ਤਿਲਹਨ ਜਿਵੇਂ ਮੂੰਗਫਲੀ ਅਤੇ ਫਲ ਜਿਵੇਂ ਚੀਕੂ ਅਤੇ ਆਂਵਲਾ ਅਤੇ ਚਮੇਲੀ ਦੇ ਪੌਦਿਆਂ ਉੱਪਰ ਇਸਤੇਮਾਲ ਕੀਤਾ ਗਿਆ। ਰਸਾਇਣਿਕ ਖਾਦਾਂ ਅਤੇ ਗੋਬਰ ਖਾਦ ਨਾਲ ਹੋਣ ਵਾਲੀ ਸਬਜੀਆਂ ਦੀ ਖੇਤੀ ਦੀ ਤੁਲਨਾ ਵਿੱਚ ਬਾਇਓਆਚਾਰ ਮਿੱਟੀ ਸੰਸ਼ੋਧਨ ਦੇ ਪ੍ਰਯੋਗ ਤੋਂ ਬਾਅਦ, ਸਾਰੀਆਂ ਪ੍ਰਜਾਤੀਆਂ ਵਿੱਚ ਵਾਧਾ ਅਤੇ ਵਿਕਾਸ ਹੋਇਆ, ਪੌਦਿਆਂ ਦੀ ਉਚਾਈ ਵਧੀ ਅਤੇ ਜ਼ਿਆਦਾ ਜੜ੍ਹਾਂ ਬਣੀਆਂ। ਮੂੰਗਫਲੀ ਵਾਲੇ ਪ੍ਰਯੋਗ  ਵਾਲੇ ਪਲਾਟ ਵਿੱਚ, ਮਿੱਟੀ ਦੀ ਸਰੰਚਨਾ ਵਿੱਚ ਵੀ ਬਦਲਾਅ ਦੇਖਿਆ ਗਿਆ ਅਤੇ ਬਾਇਓਆਚਾਰ ਸੰਸ਼ੋਧਨ ਵਾਲੀ ਮਿੱਟੀ ਵਿੱਚੋਂ ਗੈਰ ਬਾਇਓਆਚਾਰ ਸੰਸ਼ੋਧਨ ਵਾਲੀ ਮਿੱਟੀ ਦੀ ਤੁਲਨਾ ਵਿੱਚ ਮੂੰਗਫਲੀ ਕੱਢਣੀ ਆਸਾਨ ਰਹੀ। ਬਾਇਓਆਚਾਰ ਨੂੰ ਮਿੱਟੀ ਵਿੱਚ ਤਿੰਨ ਵਾਰੀ ਪਾਊਣ ਤੋਂ ਬਾਅਦ ਮਿੱਟੀ ਦੀ ਸਥਿਤੀ ਵਿੱਚ ਸੁਧਾਰ ਆਉਣ ਕਾਰਨ ਮੂੰਗਫਲੀ ਦੀਆਂ ਫਲੀਆਂ ਦੇ ਹੋਣ ਵਾਲੇ ਨੁਕਸਾਨ ਵਿੱਚ ਬਹੁਤ ਕਮੀ ਆਈ। ਇਹ ਮਿੱਟੀ ਦੀ ਘਣਤਾ ਦੇ ਘਟਣ ਕਾਰਨ ਅਤੇ ਮਿੱਟੀ ਦੇ ਪਾਣੀ ਨੂੰ ਪਕੜਨ ਦੀ ਸਮਰੱਥਾ ਵਿੱਚ ਸੁਧਾਰ ਆਉਣ ਕਰਕੇ ਹੋਇਆ ਹੋ ਸਕਦਾ ਹੈ। ਜਦ ਇਸਨੂੰ ਮਿੱਟੀ ਦੀ ਉਪਰਲੀ ਸਤ੍ਹਾ ਵਿੱਚ ਮਿਲਾਇਆ ਗਿਆ ਤਾਂ ਬਾਇਓਚਾਰ ਅਤੇ ਸਥਾਨਕ ਜੈਵਿਕ ਖਾਦ ਨੇ ਮਿੱਟੀ ਦੀ ਭੌਤਿਕ ਸਰੰਚਨਾ ਵਿੱਚ ਬਦਲਾਅ ਲਿਆਂਦਾ ਅਤੇ ਮਿੱਟੀ ਦੀਆਂ ਰਸਾਇਣਿਕ ਵਿਸ਼ੇਸ਼ਤਾਵਾਂ (ਪੀ ਐਚ, ਸੀ ਈ ਸੀ ਅਤੇ ਪੋਸ਼ਕ ਤੱਤਾਂ ਦੀ ਪੂਰਤੀ) ਵਿੱਚ ਸੋਧ ਕੀਤੀ ਅਤੇ ਇਹ ਅਸਰ ਤਿੰਨ ਫਸਲੀ ਚੱਕਰ ਤੱਕ ਰਿਹਾ। ਬਾਇਓਚਾਰ ਵਾਲੇ ਪਿਆਜ਼ ਵਾਲੇ ਪਲਾਟ ਵਿੱਚ ਕੰਟਰੋਲ ਪਲਾਟ ਦੀ ਤੁਲਨਾ ਵਿੱਚ ੨੫%ਝਾੜ ਵੱਧ ਨਿਕਲਿਆ। ਕੰਟਰੋਲ ਵਾਲੇ ਪਲਾਟਾਂ ਦੀ ਤੁਲਨਾ ਵਿੱਚ ਬਾਇਓਆਚਾਰ ਵਾਲੇ ਪਲਾਟਾਂ ਵਿੱਚੋਂ ਫਲੀਆਂ ਦਾ ਝਾੜ ੩੦ ਤੋਂ ੫੦ ਪ੍ਰਤੀਸ਼ਤ ਅਤੇ ਟਮਾਟਰ ਦਾ ਝਾੜ ੩੦ ਤੋਂ ੪੦ ਪ੍ਰਤੀਸ਼ਤ ਤੱਕ ਵਧਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਦੱਸਿਆ ਕਿ ਚਮੇਲੀ ਦੇ ਫੁੱਲ੍ਹਾਂ ਦਾ ਆਕਾਰ ਅਤੇ ਭਾਰ ਵੀ ਵਧਿਆ ਹੈ।

ਸਰੋਤ : ਲੇਇੱਸ ਇੰਡੀਆ

3.2925170068
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top