ਹੋਮ / ਖੇਤੀ / ਫਸਲ ਉਤਪਾਦਨ / ਫਸਲ ਦੇ ਬਾਅਦ ਦੀਆਂ ਤਕਨੀਕਾਂ / ਪ੍ਰੋਸੈਸ ਕੀਤੇ ਹੋਏ ਖਾਧ ਪਦਾਰਥ ਵਿੱਚ ਕਾਰਜਾਤਮਕ ਸਮੱਗਰੀ ਦਾ ਨਿਯੰਤ੍ਰਿਤ ਨਿਸਤਾਰਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪ੍ਰੋਸੈਸ ਕੀਤੇ ਹੋਏ ਖਾਧ ਪਦਾਰਥ ਵਿੱਚ ਕਾਰਜਾਤਮਕ ਸਮੱਗਰੀ ਦਾ ਨਿਯੰਤ੍ਰਿਤ ਨਿਸਤਾਰਣ

ਹੈਲਥ ਫੂਡ-ਪ੍ਰਯੋਗ ਅਤੇ ਸੰਭਾਵਨਾਵਾਂ

ਵਰਤਮਾਨ ਸਮੇਂ ਵਿੱਚ ਆਮ ਆਦਮੀ ਦੀ ਵਧਦੀ ਆਮਦਨ, ਵਧਦੀਆਂ ਸਿਹਤ ਸੰਬੰਧੀ ਸਮੱਸਿਆਵਾਂ, ਡਾਕਟਰੀ ਖਾਧ ਉਤਪਾਦਾਂ ਦੇ ਪ੍ਰਤਿ ਜਾਗਰੂਕਤਾ ਨੇ ਹੈਲਥ ਫੂਡ ਦੇ ਬਾਜ਼ਾਰ ਨੂੰ ਇੱਕ ਨਵੇਂ ਆਯਾਮ ਤਕ ਪਹੁੰਚਾ ਦਿੱਤਾ ਹੈ। ਅਜਿਹੇ ਵਿੱਚ ਹੈਲਥ ਫੂਡ ਉਤਪਾਦ ਦੇ ਖੇਤਰ ਵਿੱਚ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਅਤੇ ਸੰਭਾਵਨਾਵਾਂ ਪ੍ਰਤੀਦਿਨ ਤਲਾਸ਼ੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਨਿਊਟਰਸਿਊਟਿਕਲਸ, ਕਾਰਜਾਤਮਕ ਖਾਧ ਪਦਾਰਥ ਅਤੇ ਐਰੋਬਾਇਓਟਿਕ ਖਾਧ ਉਤਪਾਦ ਨੇੜੇ ਭਵਿੱਖ ਵਿੱਚ ਪ੍ਰੋਸੈਸ ਕੀਤੇ ਹੋਏ ਖਾਧ ਉਤਪਾਦ ਦੇ ਬਾਜ਼ਾਰ ਦਾ ਇੱਕ ਵੱਡਾ ਹਿੱਸਾ ਬਣਨ ਦੀ ਪ੍ਰਬਲ ਸੰਭਾਵਨਾ ਰੱਖਦੇ ਹਨ।

ਆਟੋਕਲੇਵੇਬਲ ਮਾਇਕੋਇਨਕੈਪਸੁਲੇਟਰ

ਇਨ੍ਹਾਂ ਖਾਧ ਉਤਪਾਦਾਂ ਦੀ ਵਿਸ਼ੇਸ਼ਤਾ ਹੈ ਇਨ੍ਹਾਂ ਵਿੱਚ ਕਾਰਜਾਤਮਕ ਸਮੱਗਰੀ ਦਾ ਪ੍ਰਯੋਗ ਅਤੇ ਉਤਪਾਦ ਵਿੱਚ ਇਨ੍ਹਾਂ ਦਾ ਪ੍ਰਸਾਰ ਅਤੇ ਫੈਲਾਅ। ਇਨ੍ਹਾਂ ਸਮੱਗਰੀਆਂ ਦੇ ਬਿਹਤਰ ਪ੍ਰਸਾਰ ਲਈ ਇੱਕ ਅਜਿਹੀ ਪ੍ਰਣਾਲੀ ਜੋ ਕਿ ਇਨ੍ਹਾਂ ਨੂੰ ਨਿਯੰਤ੍ਰਿਤ ਤੌਰ ਤੇ ਉਤਪਾਦ ਵਿੱਚ ਪ੍ਰਸਾਰਿਤ ਕਰ ਸਕੇ, ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੀ ਇੱਕ ਪ੍ਰਣਾਲੀ ਹੈ ਸੂਖਮ ਸੰਪੁਟਨ (ਮਾਇਕਲੋਇਨਕੈਪਸੁਲੇਸ਼ਨ)। ਇਸ ਵਿੱਚ ਕਾਰਜਾਤਮਕ ਸਮੱਗਰੀ ਨੂੰ ਇੱਕ ਮੈਟਰਿਕਸ ਦੇ ਅੰਦਰ ਪੈਕ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਨਿਯੰਤ੍ਰਿਤ ਤੌਰ ਤੇ ਪ੍ਰਸਾਰਿਤ ਹੋ ਸਕਣ। ਵਿਭਿੰਨ ਘਟਕਾਂ ਦੇ ਜੀਵਾਣੂ ਰਹਿਤ ਪ੍ਰਸਥਿਤੀਆਂ ਵਿੱਚ ਸੂਖਮ ਜਮਾਅ ਦੇ ਲਈ ਸੀਫੇਟ ਨੇ ਆਟੋਕਲੇਵੇਬਲ ਮਾਇਕੋਇਨਕੈਪਸੁਲੇਟਰ ਵਿਕਸਤ ਕੀਤਾ ਹੈ। ਇਕੋਇਨਕੈਪਸੂਲੇਸ਼ਨ ਨਾ ਸਿਰਫ਼ ਏਡਿਟਿਵਜ ਦੇ ਪ੍ਰਭਾਵਪੂਰਣ ਪ੍ਰਯੋਗ ਨੂੰ ਨਿਸ਼ਚਿਤ ਕਰਦੀ ਹੈ ਸਗੋਂ ਪ੍ਰੋਸੈਸਿੰਗ ਦੇ ਦੌਰਾਨ ਇਨ੍ਹਾਂ ਦੀ ਹਾਨੀ ਹੋਣ ਤੋਂ ਵੀ ਰੋਕਦੀ ਹੈ। ਇਸ ਤਕਨੀਕ ਨਾਲ ਸੂਖਮ ਸੰਪੁਟਿਤ ਪਦਾਰਥ ਨੂੰ ਖਾਧ ਉਤਪਾਦ ਵਿੱਚ ਪ੍ਰੋਸੈਸਿੰਗ, ਭੰਡਾਰਣ ਦੇ ਦੌਰਾਨ ਜਾਂ ਫਿਰ ਉਪਭੋਗ ਕਰਨ ਤੋਂ ਪਹਿਲਾਂ ਨਿਯੰਤ੍ਰਿਤ ਤਰੀਕੇ ਨਾਲ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਸੂਖਮ ਸੰਪੁਟਿਤ ਸਮੱਗਰੀ ਦੀ ਖਾਧ ਉਤਪਾਦ ਵਿੱਚ ਸਮਰੱਥਾ ਉਸ ਦੇ ਉਤਪਾਦ ਵਿੱਚ ਪ੍ਰਸਾਰਿਤ ਹੋਣ, ਆਸ-ਪਾਸ ਦੇ ਪਦਾਰਥਾਂ ਨਾਲ ਰਸਾਇਣਕ ਪ੍ਰਕਿਰਿਆ ਅਤੇ ਭੌਤਿਕ ਪ੍ਰਭਾਤਨ ਉੱਤੇ ਨਿਰਭਰ ਕਰਦੀ ਹੈ।

ਨਿਯੰਤ੍ਰਿਤ ਨਿਸਤਾਰਣ

ਨਿਯੰਤ੍ਰਿਤ ਨਿਸਤਾਰਣ (ਕੰਟਰੋਲ ਰਿਲੀਜ) ਇੱਕ ਅਜਿਹੀ ਨਵੀਂ ਤਕਨੀਕ ਹੈ, ਜਿਸ ਦੇ ਰਾਹੀਂ ਇੱਕ ਜਾਂ ਇੱਕ ਤੋਂ ਵੱਧ ਕਾਰਜਸ਼ੀਲ ਸਮੱਗਰੀਆਂ ਨੂੰ ਇੱਕ ਲੋੜੀਂਦੇ ਸਥਾਨ ਅਤੇ ਸਮੇਂ ਵਿੱਚ ਅਤੇ ਇੱਕ ਵਿਸ਼ੇਸ਼ ਦਰ ਉੱਤੇ ਉਪਲਬਧ ਕਰਾਇਆ ਜਾ ਸਕਦਾ ਹੈ। ਇਸ ਦਾ ਇਸਤੇਮਾਲ ਕਈ ਤੱਤਾਂ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਕੀਤਾ ਜਾ ਸਕਦਾ ਹੈ।

ਇਸ ਤਕਨੀਕ ਨਾਲ ਕਾਰਜਸ਼ੀਲ ਸਮੱਗਰੀ ਨੂੰ ਨਿਯਮਿਤ ਦਰ ਉੱਤੇ ਲੰਮੇ ਸਮੇਂ ਤਕ ਪ੍ਰਸਾਰਿਤ ਕੀਤਾ ਜਾ ਸਕਦਾ ਹੈ, ਪ੍ਰੋਸੈਸਿੰਗ ਜਾਂ ਪਕਾਉਣ ਦੇ ਦੌਰਾਨ ਸਮੱਗਰੀ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਅਣਉਚਿਤ ਘਟਕਾਂ ਦੀ ਬਾਕੀ ਸਮੱਗਰੀ ਤੋਂ ਵੱਖ ਰਖਿਆ ਜਾ ਸਕਦਾ ਹੈ। ਦਵਾਈ ਉਦਯੋਗ ਵੱਡੇ ਪੈਮਾਨੇ ਉੱਤੇ ਇਸ ਤਕਨੀਕ ਦਾ ਉਪਯੋਗ ਕਰ ਰਹੇ ਹਨ ਅਤੇ ਹੁਣ ਇਹ ਖੇਤੀ-ਰਸਾਇਣ, ਖਾਦ, ਪਸ਼ੂ ਚਿਕਿਤਸਾ ਦਵਾਈਆਂ ਅਤੇ ਖਾਧ ਉੱਦਮਾਂ ਜਿਵੇਂ ਹੋਰ ਖੇਤਰਾਂ ਵਿੱਚ ਵੀ ਪ੍ਰਚਲਿਤ ਹੋ ਗਿਆ ਹੈ। ਨਿਯੰਤ੍ਰਿਤ ਰਿਹਾਈ ਪ੍ਰਾਪਤ ਕਰਨ ਦੇ ਵਿਭਿੰਨ ਤਰੀਕਿਆਂ ਜਿਵੇਂ ਆਣਵਿਕ ਸਮਾਵੇਸ਼, ਸੋਖਣ, ਸਹਿ-ਕਿੰਸਟ੍ਰਸ਼ੀਕਰਣ ਨਾਲ ਸੂਖਮ ਸੰਪੁਟੀਕਰਣ ਵਿਧੀ ਸਭ ਤੋਂ ਵਿਆਪਕ ਹੈ। ਇਹ ਇੱਕ ਭੌਤਿਕ ਪ੍ਰਕਿਰਿਆ ਹੈ, ਜਿਸ ਵਿੱਚ ਪਤਲੀ ਝਿੱਲੀ ਜਾਂ ਬਹੁਲਕ ਪਰਤ ਨੂੰ ਛੋਟੇ ਠੋਸ ਪਦਾਰਥ, ਤਰਲ ਬੂੰਦ ਜਾਂ ਗੈਸ ਦੇ ਸਾਮਾਨ ਉੱਤੇ ਵਰਤ ਕੇ ਸੂਖਮ ਕੈਪਸੂਲ ਬਣਾਏ ਜਾਂਦੇ ਹਨ। ਇਹ ਪਰਤ ਬਾਹਰੀ ਵਾਤਾਵਰਣ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਵਿਸ਼ੇਸ਼ ਪ੍ਰਸਥਿਤੀਆਂ ਦੇ ਪ੍ਰਭਾਵ ਸੰਪੁਟਿਤ ਸਮੱਗਰੀ ਦੀ ਰਿਹਾਈ ਕਰ ਸਕਦੀ ਹੈ। ਨਿਯੰਤ੍ਰਿਤ ਰਿਹਾਈ ਦੀ ਉਚਿਤ ਵਰਤੋਂ ਖਾਧ ਖੇਤਰ ਵਿੱਚ ਵੱਡੀ ਸੰਖਿਆ ਵਿੱਚ ਕੀਤੀ ਜਾ ਸਕਦੀ ਹੈ। ਇਸ ਪ੍ਰਣਾਲੀ ਦੇ ਵਿਭਿੰਨ ਖਾਧ ਘਟਕਾਂ ਜਿਵੇਂ ਵਿਟਾਮਿਨ, ਜਾਇਕੇ, ਰੰਗ, ਜ਼ਰੂਰੀ ਤੇਲ, ਐਸਿਡ, ਲਵਣ, ਐਂਟੀਆਕਸੀਡੈਂਟ, ਸੂਖਮ ਜੈਵਿਕ ਏਜੰਟ, ਰੱਖਿਆਤਮਕ ਪਦਾਰਥ ਆਦਿ ਦੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਖਾਧ ਯੋਜਕਾਂ (ਐਡੀਟਿਵ) ਦੇ ਨਿਯੰਤ੍ਰਿਤ ਰਿਹਾਈ ਪ੍ਰਾਪਤ ਕਰਨ ਲਈ ਵਿਭਿੰਨ ਪ੍ਰਾਇਰਣਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸਧਾਰਨ ਤੌਰ ਤੇ ਪ੍ਰਾਵਰਣਾਂ ਦੇ ਲਈ ਕਾਰਬੋਹਾਈਡ੍ਰੇਟ, ਗੂੰਦ, ਲਿਪਿਡ, ਪ੍ਰੋਟੀਨ, ਪੋਲੀਵਿਨਾਇਲ ਐਸੀਟੇਟ, ਫਾਈਬਰ ਪਰਸ਼ਿਮਰ ਅਤੇ ਹਾਇਪੋਜ਼ੋਮ ਨੂੰ ਇਕੱਲੇ ਜਾਂ ਸੰਯੋਜਨ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਖਾਧ ਯੋਜਕਾਂ ਦੀਆਂ ਕੁਝ ਸ਼੍ਰੇਣੀਆਂ ਦੀ ਨਿਯੰਤ੍ਰਿਤ ਰਿਹਾਈ ਦੀ ਉਚਿਤ ਵਰਤੋਂ ਇੱਥੇ ਵਰਣਿਤ ਹੈ।

ਮਿੱਠਾਪਣ

ਸਿਹਤ ਦੇ ਪ੍ਰਤੀ ਜਾਗਰੂਕਤਾ ਵਧਣ ਦੇ ਨਾਲ, ਘੱਟ ਕੈਲੋਰੀ, ਘੱਟ ਮਿਠਾਸ ਵਾਲੇ ਖਾਣਯੋਗ ਅਤੇ ਪੀਣ ਯੋਗ ਪਦਾਰਥਾਂ ਵੱਲ ਖਪਤਕਾਰਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਘੱਟ ਕੈਲੋਰੀ ਅਤੇ ਉਚ ਸ਼ਕਤੀ ਸ਼ੱਕਰ ਇੱਕ ਬਹੁਤ ਤੀਬਰ ਮਿੱਠਾ ਪਦਾਰਥ ਹੈ। ਜਿਸ ਦੀ ਘੱਟ ਮਾਤਰਾ ਖੰਡ ਦੀ ਬਹੁਤ ਵੱਡੀ ਮਾਤਰਾ ਦੀ ਜਗ੍ਹਾ ਉਪਯੋਗ ਕੀਤੀ ਜਾਂਦੀ ਹੈ। ਪਰ ਇੰਨੀ ਘੱਟ ਕੈਲੋਰੀ ਵਾਲੀ ਸ਼ੱਕਰ ਭੋਜਨ ਦੀ ਗਰਮੀ, ਨਮੀ ਅਤੇ ਹੋਰ ਘਟਕਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਪ੍ਰਣਾਲੀ ਵਿੱਚ ਪੈਕ ਕਰਨਾ ਜ਼ਰੂਰੀ ਹੈ। ਸ਼ੂਗਰ ਦੇ ਸੰਪੁਟੀਕਰਣ ਲਈ ਵਰਤਿਆ ਪ੍ਰਾਵਰਣ ਸਟਾਰਨ, ਲਿਪਿਡ ਆਦਿ ਤੋਂ ਬਣਾਏ ਜਾਂਦੇ ਹਨ।

ਜਾਇਕਾ (ਫਲੇਵਰ)

ਜਾਇਕੇ ਦੀ ਖਾਦ ਉਦਯੋਗ ਵਿੱਚ ਬੇਅੰਤ ਮਹੱਤਤਾ ਹੈ ਕਿਉਂਕਿ​ ਕਿਸੇ ਵੀ ਖਾਧ ਉਤਪਾਦ ਦੀ ਖਪਤਕਾਰ ਸਵੀਕਾਰਤਾ ਮੁੱਖ ਤੌਰ ਤੇ ਜਾਇਕੇ ਅਤੇ ਸਵਾਦ ਉੱਤੇ ਨਿਰਭਰ ਕਰਦੀ ਹੈ। ਜਾਇਕਾ ਕੁਦਰਤੀ ਤੌਰ ਤੇ ਅਹਿੰਥਰ ਹੁੰਦਾ ਹੈ ਅਤੇ ਪ੍ਰੋਸੈਸਿੰਗ ਦੇ ਦੌਰਾਨ ਖ਼ਤਮ ਹੋ ਜਾਂਦਾ ਹੈ, ਜਿਸ ਦੇ ਫਲਸਰੂਪ ਖਾਣਯੋਗ ਪਦਾਰਥ ਦੀ ਖਪਤਕਾਰ ਸਵੀਕਾਰਤਾ ਘੱਟ ਹੋ ਜਾਂਦੀ ਹੈ। ਖਾਧ ਉਦਯੋਗ ਪ੍ਰੋਸੈਸਿੰਗ ਦੇ ਦੌਰਾਨ ਖਤਮ ਹੋ ਜਾਣ ਵਾਲੇ ਜਾਇਕੇ ਨੂੰ ਦਿਖਾਵਟੀ ਜਾਇਕੇ ਨਾਲ ਬਦਲ ਰਹੇ ਹਨ। ਇਸ ਨਾਲ ਵਾਸਤਵਿਕ ਅਤੇ ਅਖੌਤੀ ਜ਼ਹਿਰੀਲੇ ਮੁੱਦਿਆਂ ਦੀ ਵਜ੍ਹਾ ਨਾਲ ਖਪਤਕਾਰ ਸਵੀਕਾਰਤਾ ਉੱਤੇ ਪ੍ਰਤੀਕੂਲ ਪ੍ਰਭਾਵ ਪੈ ਸਕਦਾ ਹੈ। ਕੁਦਰਤੀ ਜਾਇਕੇ ਮਹਿੰਗੇ ਅਤੇ ਅਸਥਿਰ ਹੋਣ ਦੀ ਵਜ੍ਹਾ ਨਾਲ ਖਾਧ ਉਦਯੋਗ ਵਿੱਚ ਘੱਟ ਲਾਭਦਾਇਕ ਹੈ। ਫਿਰ ਵੀ ਜੇਕਰ ਅਜਿਹੇ ਅਸਥਿਰ ਅਤੇ ਤਾਪ ਸੰਵੇਦੀ ਘਟਕਾਂ ਨੂੰ ਭੋਜਨ ਮਿਸ਼ਰਣ ਤੋਂ ਪਹਿਲਾਂ ਉਪਯੁਕਤ ਮੈਟ੍ਰਿਕਸ ਵਿੱਚ ਸੰਪੁਟਿਤ ਕੀਤਾ ਜਾਏ ਤਾਂ, ਨੁਕਸਾਨ ਘੱਟ ਹੋਵੇਗਾ, ਭੰਡਾਰਣ ਮਿਆਦ ਅਤੇ ਸਵੀਕਾਰਤਾ ਵਧ ਜਾਵੇਗੀ।

ਵਿਭਿੰਨ ਪ੍ਰਾਵਰਣਾਂ ਜਿਵੇਂ ਕਾਰਬੋਹਾਈਡ੍ਰੇਟ (ਸਟਾਰਚ ਮਾਲਟੋ ਡੈਕਸੀਟ੍ਰਿਨ), ਗੂੰਦ, ਪ੍ਰੋਟੀਨ ਨੂੰ ਜਾਇਕਾ ਸੰਪੁਟੀਕਰਣ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਇਕੇ ਦੇ ਸੰਪੁਟੀਕਰਣ ਵਿੱਚ ਆਮ ਤੌਰ ਤੇ ਇੱਕ ਉਪਜਾਊ ਸਮੱਗਰੀ ਜਿਵੇਂ ਪੋਲੀਸੈਕੇਰਾਈਡ ਜਾਂ ਪ੍ਰੋਟੀਨ ਦੇ ਨਾਲ, ਪਾਇਸੀਕਰਣ (ਇਮਲਸੀਫਿਕੇਸ਼ਨ) ਅਤੇ ਸਮੱਗਰੀ ਨੂੰ ਸੁਕਾਉਣਾ ਜਾਂ ਠੰਢਾ ਕਰਨਾ ਸ਼ਾਮਿਲ ਹੁੰਦਾ ਹੈ।

ਐੱਟੀਆਕਸੀਡੈਂਟ

ਐਂਟੀਆਕਸੀਡੈਂਟ ਦਾ ਪੂਰਕ ਆਹਯਰ ਵਿੱਚ ਸਮੱਗਰੀ ਦੇ ਰੂਪ ਵਿੱਚ ਵਿਆਪਕ ਉਪਯੋਗ ਕੀਤਾ ਜਾਂਦਾ ਹੈ ਅਤੇ ਕੈਂਸਰ, ਦਿਲ ਦਾ ਰੋਗ ਅਤੇ ਉਚਾਈ ਵਿੱਚ ਹੋਣ ਵਾਲੀ ਬਿਮਾਰੀ ਵਰਗੇ ਰੋਗਾਂ ਦੀ ਰੋਕਥਾਮ ਦੇ ਲਈ ਇਹ ਪ੍ਰਭਾਵਸ਼ਾਲੀ ਹੈ। ਕੁਦਰਤੀ ਐਂਟੀਆਕਸੀਡੈਂਟ ਦੇ ਚਿਕਿਤਸਾ ਵਿੱਚ ਉਪਯੋਗ ਤੋਂ ਇਲਾਵਾ ਬਹੁਤ ਸਾਰੇ ਉਦਯੋਗਿਕ ਉਪਯੋਗ ਵੀ ਹਨ, ਜਿਵੇਂ ਭੋਜਨ ਸੁਰੱਖਿਆ ਦੇ ਰੂਪ ਵਿੱਚ, ਸੁੰਦਰਤਾ ਤੇ ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਵਿੱਚ ਅਤੇ ਰਬੜ ਤੇ ਗੈਸੋਲੀਨ ਦੀ ਸਥਿਰਤਾ ਬਣਾਈ ਰੱਖਣ ਦੇ ਲਈ। ਐਂਟੀਆਕਸੀਡੈਂਟ ਦਾ ਸਿੱਧਾ ਇਸਤੇਮਾਲ ਕਰਨ ਨਾਲ ਇਸ ਦੇ ਅਣਉਪਯੋਗੀ ਰੂਪ ਵਿੱਚ ਬਦਲ ਜਾਣ ਦੀ ਸੰਭਾਵਨਾ ਜ਼ਿਆਦਾ ਹੈ। ਸੰਪੁਟੀਕਰਣ ਇਸ ਹਾਨੀ ਨੂੰ ਰੋਕਣ ਦੇ ਨਾਲ-ਨਾਲ ਨਿਯੰਤ੍ਰਿਤ ਰਿਹਾਈ ਵੀ ਪ੍ਰਦਾਨ ਕਰਦਾ ਹੈ।

ਖਾਧ ਰੱਖਿਅਕਾਂ ਦਾ ਖਾਧ ਉੱਦਮ ਵਿੱਚ ਬਹੁਤ ਮਹੱਤਵ ਹੈ। ਬਨਾਉਟੀ ਰੱਖਿਅਕ ਭਾਵੇਂ ਵੱਡੇ ਪੈਮਾਨੇ ਉੱਤੇ ਖਾਧ ਪਦਾਰਥਾਂ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ਪਰ ਉਹ ਬਹੁਤ ਸੁਰੱਖਿਅਤ ਨਹੀਂ ਮੰਨੇ ਜਾਂਦੇ। ਇਸ ਲਈ ਕੁਦਰਤੀ ਰੱਖਿਅਕ ਬਨਾਉਟੀ ਰੱਖਿਅਕਾਂ ਦੀ ਦਿਨ ਪ੍ਰਤੀ ਦਿਨ ਜਗ੍ਹਾ ਲੈ ਰਹੇ ਹਨ। ਫਿਰ ਵੀ ਕਦੀ-ਕਦੀ ਕੁਦਰਤੀ ਰਖਵਾਲੇ ਜਾਂ ਤਾਂ ਉਤਪਾਦ ਸਵੀਕਾਰਤਾ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਕਠੋਰ ਪ੍ਰਸਥਿਤੀਆਂ ਦਾ ਸਾਮ੍ਹਣਾ ਨਹੀਂ ਕਰਦੇ, ਜਾਂ ਘੱਟ ਮਿਆਦ ਦੀ ਸੁਰੱਖਿਆ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀ ਨਿਯੰਤ੍ਰਿਤ ਰਿਹਾਈ ਅਤੇ ਕਠੋਰ ਪ੍ਰਸਥਿਤੀਆਂ ਵਿੱਚ ਸੁਰੱਖਿਆ ਦੇ ਲਈ ਉਨ੍ਹਾਂ ਦਾ ਸੰਪੁਟੀਕਰਣ ਕਰਨਾ ਜ਼ਰੂਰੀ ਹੈ। ਸੰਪੁਟਿਤ ਰਖਵਾਲਾ ਖਪਤਕਾਰ ਉਤਪਾਦ ਦੀ ਸਵੀਕਾਰਤਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਲੰਮੇ ਸਮੇਂ ਤਕ ਪ੍ਰਭਾਵਸ਼ਾਲੀ ਰਹਿੰਦੇ ਹਨ।

ਹਾਲਾਂਕਿ ਵਰਤਮਾਨ ਵਿੱਚ ਨਿਯੰਤ੍ਰਿਤ ਰਿਹਾਈ ਦੇ ਕੁਝ ਹੀ ਵਪਾਰਕ ਪ੍ਰਯੋਗ ਹਨ, ਪਰ ਉਨ੍ਹਾਂ ਦੀ ਭਵਿੱਖ ਵਿੱਚ ਖਾਧ ਉਦਯੋਗ ਵਿੱਚ ਸਮਰੱਥਾ ਹੈ। ਇਸ ਤਕਨੀਕ ਦੇ ਪਦਾਰਥਾਂ ਦੀ ਭੰਡਾਰਣ ਸਮਰੱਥਾ ਅਤੇ ਖਪਤਕਾਰ ਸਵੀਕਾਰਤਾ ਵਧਾਉਣ ਲਈ ਕਈ ਖੇਤਰਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਪ੍ਰੋਸੈਸ ਕੀਤੇ ਮਾਸ ਉਤਪਾਦ ਦੀ ਭੰਡਾਰਣ ਸਮਰੱਥਾ (ਸ਼ੇਲਫ ਲਾਇਫ) ਵਧਾਉਣ ਲਈ ਨਿਯੰਤ੍ਰਿਤ ਰਿਹਾਈ ਦੀ ਵਰਤੋਂ ਦਾ ਪਤਾ ਲਗਾਉਣਾ ਜ਼ਰੂਰੀ ਹੈ।

ਸਰੋਤ : ਸੀਫੇਟ ਨਿਊਜ਼ਲੈਟਰ, ਲੁਧਿਆਣਾ (ਕੇ. ਨਰਸਈਇਆ, ਰੋਬਿਨ ਏ. ਵਿਲਸਨ ਅਤੇ ਹਰਸ਼ਦ ਮੰਡਰਗੇ ਖੇਤੀ ਸੰਰਚਨਾ ਅਤੇ ਵਾਤਾਵਰਣ ਨਿਯੰਤਰਣ ਖੰਡ, ਸੀਫੇਟ ਲੁਧਿਆਣਾ)

3.28169014085
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top